Thursday, April 26, 2018

ਮਈ ਦਿਹਾੜਾ: ਤਿੱਖਾ ਹੋ ਰਿਹਾ ਸਾਮਰਾਜੀ ਖਹਿ-ਭੇੜ ਤੇ ਮਜ਼ਦੂਰ ਜਮਾਤ



ਮਈ ਦਿਹਾੜਾ: ਤਿੱਖਾ ਹੋ ਰਿਹਾ ਸਾਮਰਾਜੀ ਖਹਿ-ਭੇੜ ਤੇ ਮਜ਼ਦੂਰ ਜਮਾਤ
ਸੰਸਾਰ ਮਜ਼ਦੂਰ ਜਮਾਤ ਦਾ ਮੱਥਾ ਸੰਸਾਰ ਸਾਮਰਾਜੀ ਪ੍ਰਬੰਧ ਨਾਲ ਲੱਗਿਆ ਹੋਇਆ ਹੈ ਇਸ ਲੁਟੇਰੇ ਤੇ ਅਣਮਨੁੱਖੀ ਸੰਸਾਰ ਪ੍ਰਬੰਧ ਤੇ ਫਤਿਹ ਪਾਉਣ ਤੇ ਇਸ ਨੂੰ ਕਬਰਾਂ ਚ ਦਫਨਾਉਣ ਦਾ ਇਤਿਹਾਸਕ ਜੁੰਮਾਂ ਸੰਸਾਰ ਪ੍ਰੋਲੇਤਾਰੀਏ ਦਾ ਹੈ ਇਸ ਇਤਿਹਾਸਕ ਮਿਸ਼ਨ ਵੱਲ ਅੱਗੇ ਵਧਣ ਲਈ ਸੰਸਾਰ ਪ੍ਰੋਲੇਤਾਰੀ ਆਪਣੇ ਹਿਰਾਵਲ ਦਸਤਿਆਂ ਯਾਨਿ ਕਮਿੳੂਨਿਸਟ ਇਨਕਲਾਬੀ ਸ਼ਕਤੀਆਂ ਰਾਹੀਂ ਲਗਾਤਾਰ ਜੂਝ ਰਿਹਾ ਹੈ ਤੇ ਮੋੜਾਂ-ਘੋੜਾਂ ਅਤੇ ਉਤਰਾਵਾਂ-ਚੜ੍ਹਾਵਾਂ ਰਾਹੀਂ ਅੱਗੇ ਵਧ ਰਿਹਾ ਹੈ ਇਸ ਲਮਕਵੀਂ ਜੱਦੋਜਹਿਦ ਦੌਰਾਨ ਵੱਖ ਵੱਖ ਦੌਰਾਂ ਚ ਬਦਲਦੀ ਸੰਸਾਰ ਹਾਲਤ ਤਹਿਤ ਮਜ਼ਦੂਰ ਜਮਾਤ ਦਾ ਮੱਥਾ ਨਵੀਆਂ ਚੁਣੌਤੀਆਂ ਨਾਲ ਲੱਗ ਰਿਹਾ ਹੈ
ਸੰਸਾਰ ਸਾਮਰਾਜੀ ਪ੍ਰਬੰਧ ਲਗਾਤਾਰ ਡੂੰਘੇ ਹੋ ਰਹੇ ਆਰਥਕ ਸੰਕਟਾਂ ਦੇ ਇੱਕ ਤੋਂ ਬਾਅਦ ਦੂਜੇ ਗੇੜਾਂ ਚ ਫਸ ਰਿਹਾ ਹੈ ਇਹ ਸੰਕਟ ਆਏ ਦਿਨ ਆਪਣੇ ਵਿਕਸਿਤ ਪੜਾਅ ਤੇ ਪਹੁੰਚ ਰਿਹਾ ਹੈ ਤੇ ਸੰਸਾਰ ਸਾਮਰਾਜੀ ਪ੍ਰਬੰਧ ਨੂੰ ਨਵੇਂ ਨਵੇਂ ਝਟਕੇ ਦੇ ਰਿਹਾ ਹੈ  21ਵੀਂ ਸਦੀ ਦੇ ਸ਼ੁਰੂ ਤੋਂ ਹੀ ਲੱਗਣੇ ਸ਼ੁਰੂ ਹੋਏ ਇਹ ਝਟਕੇ ਰੁਕਣ ਦਾ ਨਾਂਅ ਨਹੀਂ ਲੈ ਰਹੇ ਇਸ ਸੰਕਟ ਦਾ ਸਭ ਤੋਂ ਬੱਝਵਾਂ ਇਜ਼ਹਾਰ ਸੰਸਾਰ ਸਾਮਰਾਜ ਦੀ ਮੋਹਰੀ ਸ਼ਕਤੀ ਵਜੋਂ ਅਮਰੀਕਨ ਸਾਮਰਾਜ ਦੀ ਖੁਰ ਰਹੀ ਤਾਕਤ ਰਾਹੀਂ ਹੋ ਰਿਹਾ ਹੈ ਸੰਸਾਰ ਘਟਨਾਵਾਂ ਉੱਪਰ ਅਮਰੀਕੀ ਸਾਮਰਾਜ ਦੀ ਘਟ ਰਹੀ ਪਕੜ ਦਾ ਵਰਤਾਰਾ ਦਿਨੋਂ ਦਿਨ ਤੇਜ਼ ਹੋ ਰਿਹਾ ਹੈ
ਇਰਾਕ ਜੰਗ ਵੇਲੇ ਤੋਂ ਹੀ ਸ਼ੁਰੂ ਹੋਈ ਘਟਨਾਵਾਂ ਦੀ ਉਧੇੜ ਜਾਹਰ ਕਰਦੀ ਹੈ ਕਿ ਸਾਮਰਾਜੀ ਮਹਾਂ ਸ਼ਕਤੀ ਵਜੋਂ ਅਮਰੀਕੀ ਸਾਮਰਾਜ ਦੀਆਂ ਅਪਣੇ ਸਹਿਯੋਗੀਆਂ ਭਾਵ ਦੂਸਰੀਆਂ ਸਾਮਰਾਜੀ ਤਾਕਤਾਂ ਨੂੰ ਨਾਲ ਲੈ ਕੇ ਚੱਲਣ ਦੀ ਮਜ਼ਬੂਰੀ ਵਧ ਰਹੀ ਹੈ ਇਸ ਨੂੰ ਹੁਣ ਇਕੱਲਿਆਂ ਹੀ ਮਰਜ਼ੀ ਅਨੁਸਾਰ ਦਖਲ ਦੇਣ ਪੱਖੋਂ ਸੰਕੋਚਵੇਂ ਕਦਮ ਚੁੱਕਣੇ ਪੈਂਦੇ ਹਨ ਚਾਹੇ ਉਸਨੇ ਦਬਾਅ ਪਾ ਕੇ ਹੋਰਨਾਂ ਸਾਮਰਾਜੀ ਤਾਕਤਾਂ ਨੂੰ ਇਰਾਕ ਜੰਗ ਚ ਸ਼ਾਮਲ ਹੋਣ ਲਈ ਤਿਆਰ ਕਰ ਲਿਆ ਸੀ ਪਰ ਇਹ ਉਸਦੀ ਤਕੜਾਈ ਦਾ ਨਹੀਂ ਸਗੋਂ ਮਹਾਂ ਸ਼ਕਤੀ ਵਜੋਂ ਖੁਰਨੀ ਸ਼ੁਰੂ ਹੋ ਚੁੱਕੀ ਤਾਕਤ ਦਾ ਇਜ਼ਹਾਰ ਵੀ ਸੀ ਉਸ ਤੋਂ ਮਗਰੋਂ ਲਾਤੀਨੀ ਅਮਰੀਕਾ ਦੇ ਮੁਲਕਾਂ ਚ ਉਸਦੀਆਂ ਪਿੱਠੂ ਹਕੂਮਤਾਂ ਨੂੰ ਵਾਰ ਵਾਰ ਗੱਦੀ ਛੱਡਣ ਲਈ ਮਜ਼ਬੂਰ ਹੋਣਾ ਪਿਆ ਤੇ ਨਿੱਤ ਨਵੇਂ ੳੱੁਠਦੇ ਲੋਕ ਉਭਾਰਾਂ ਮੂਹਰੇ ਅਮਰੀਕੀ ਸਾਮਰਾਜੀ ਲਾਚਾਰੀ ਦੇ ਝਲਕਾਰੇ ਸੰਸਾਰ ਨੇ ਕਈ ਵਾਰ ਦੇਖੇ ਹਨ ਅਰਬ ਬਸੰਤ ਦੇ ਵਰਤਾਰੇ ਰਾਹੀਂ ਵੀ, ਆਪਣੀ ਮਰਜ਼ੀ ਦੇ ਸ਼ਾਸਕਾਂ ਦੀ ਤਬਦੀਲੀ ਦੀਆਂ ਵਿਉਤਾਂ ਚ ਪਿਆ ਵਿਘਨ ਵੀ ਅਮਰੀਕਾ ਦੀ ਘਟਦੀ ਸਮਰੱਥਾ ਦਾ ਪ੍ਰਗਟਾਵਾ ਹੋ ਨਿੱਬੜਿਆ ਸੀ ਇਸ ਸਮੁੱਚੇ ਦੌਰ ਦੀਆਂ ਘਟਨਾਵਾਂ ਨੇ ਮਹਾਂਸ਼ਕਤੀ ਵਜੋਂ ਅਮਰੀਕੀ ਸਾਮਰਾਜ ਦੇ ਖੁਰੇ ਹੋਏ ਤੰਤ ਦੀ ਵਾਰ ਵਾਰ ਪੁਸ਼ਟੀ ਕੀਤੀ ਸੀ ਹਾਲੀਆ ਸਮੇਂ ਸੀਰੀਆ ਚ ਬਸ਼ਰ ਅਲ-ਅਸਦ ਦੀ ਹਕੂਮਤ ਨੂੰ ਮਨਮਰਜ਼ੀ ਨਾਲ ਉਲਟਾਉਣ ਦੀਆਂ ਅਮਰੀਕੀ ਸਾਮਰਾਜੀ ਵਿਉਤਾਂ ਦ੍ਰਿੜ ਕੌਮੀ ਟਾਕਰੇ ਤੇ ਰੂਸੀ ਦਖਲ ਕਾਰਨ ਅਧਵਾਟੇ ਰਹਿ ਗਈਆਂ ਹਨ ਤੇ ਅਮਰੀਕਾ ਨੂੰ ਸਬਰ ਦਾ ਘੁੱਟ ਭਰਨਾ ਪਿਆ ਹੈ ਹਾਲਤ ਇਹ ਹੋ ਗਈ ਹੈ ਕਿ ਸੀਰੀਆ ਤੇ ਜੈਵਿਕ ਅਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਦਾਅਵੇ ਕਰਕੇ, ਆਪਣੇ ਦਮ-ਖਮ ਦਾ ਪ੍ਰਗਟਾਵਾ ਕਰਨ ਲਈ ਅਮਰੀਕਾ ਵੱਲੋਂ ਕੀਤੇ ਹਮਲਿਆਂ ਦੀ ਸੂਚਨਾ ਪਹਿਲਾਂ ਰੂਸ ਨੂੰ ਦੇਣੀ ਪਈ ਹੈ ਤੇ ਹੋਰ ਅੱਗੇ ਵਧਣ ਤੋਂ ਹੱਥ ਰੁਕ ਰਹੇ ਹਨ 
ਸਾਮਰਾਜੀ ਮਹਾਂ ਸ਼ਕਤੀ ਵਜੋਂ ਮੁੜ ੳੱੁਭਰਨ ਦੇ ਰਾਹ ਪਿਆ ਰੂਸ ਸੰਸਾਰ ਦੇ ਇੱਕ ਧਰੁਵੀ ਹੋ ਜਾਣ ਦੀਆਂ ਸਭਨਾਂ ਧਾਰਨਾਵਾਂ ਦਾ ਅਮਲੀ ਖੰਡਨ ਹੋ ਨਿੱਬੜਿਆ ਹੈ 90 ਵਿਆਂ ਦੇ ਸ਼ੁਰੂ ਚ ਸੋਵੀਅਤ ਯੂਨੀਅਨ ਦੇ ਪਤਨ ਮਗਰੋਂ ਇਨਕਲਾਬੀਆਂ ਦੇ ਕਈ ਹਿੱਸਿਆਂ ਚ ਇਹ ਭਰਮ ਭੁਲੇਖੇ ਪੈਦਾ ਹੋ ਗਏ ਸਨ ਕਿ ਸਾਮਰਾਜੀ ਪ੍ਰਬੰਧ ਹੁਣ ਪਹਿਲਾਂ ਨਾਲੋਂ ਸਥਿਰ ਹੋ ਗਿਆ ਹੈ ਇਹਨਾਂ ਭਰਮ ਭੁਲੇਖਿਆਂ ਨੇ ਇਨਕਲਾਬੀਆਂ ਦੀ ਅੱਗੇ ਵਧਣ ਦੀ ਨਿਹਚਾ ਤੇ ਵੀ ਆਪਣਾ ਅਸਰ ਪਾਇਆ ਸੀ ਉਦੋਂ ਵੀ ਕਮਿੳੂਨਿਸਟ ਇਨਕਲਾਬੀਆਂ ਦੇ ਕਈ ਹਿੱਸਿਆਂ ਨੇ ਇਸ ਨੂੰ ਵਕਤੀ ਵਰਤਾਰਾ ਦੱਸ ਕੇ ਸਾਮਰਾਜੀ ਮਹਾਂ ਸ਼ਕਤੀ ਵਜੋਂ ਰੂਸ ਦੇ ਮੁੜ ੳੱੁਭਰਨ ਦੀ ਸਮਰੱਥਾ ਤੇ ਸੰਭਾਵਨਾਵਾਂ ਦੇਖੀਆਂ ਸਨ ਹੁਣ ਹੋ ਰਿਹਾ ਘਟਨਾ ਵਿਕਾਸ ਉਹਨਾਂ ਨਿਰਣਿਆਂ ਦੀ ਮੁੜ ਪੁਸ਼ਟੀ ਕਰ ਰਿਹਾ ਹੈ ਬੁਰਜੂਆ ਪ੍ਰੈਸ ਚ ਮੁੜ ਠੰਢੀ ਜੰਗ ਦੇ ਦਿਨ ਵਾਪਸ ਆਉਣ ਦੀਆਂ ਗੱਲਾਂ ਹੋਣ ਲੱਗ ਪਈਆਂ ਹਨ ਸਾਮਰਾਜੀ ਤਾਕਤਾਂ ਦੀ ਮੁੜ ਕਤਾਰਬੰਦੀ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ ਵਧ ਰਿਹਾ ਭੇੜ ਦੱਸਦਾ ਹੈ ਕਿ ਅੰਤਰ ਸਾਮਰਾਜੀ ਵਿਰੋਧਤਾਈ ਆਪਸੀ ਸਹਿਮਤੀ ਦੇ ਦਾਇਰੇ ਚੋਂ ਬਾਹਰ ਆਉਣੀ ਸ਼ੁਰੂ ਹੋ ਗਈ ਹੈ ਤੇ ਇਹ ਹੋਰ ਤਿੱਖੀ ਹੋ ਗਈ ਹੈ
ਸਾਮਰਾਜੀ ਮਹਾਂਸ਼ਕਤੀ ਵਜੋਂ ਮੁੜ-ਹਰਕਤਸ਼ੀਲ ਹੋ ਰਿਹਾ ਰੂਸ ਸੰਸਾਰ ਚੌਧਰ ਚ ਆਪਣੀ ਹੋਰ ਵਧੇਰੇ ਹਿੱਸੇਦਾਰੀ ਲਈ ਅਧਿਕਾਰ ਜਤਾਉਣ ਲੱਗ ਪਿਆ ਹੈ ਭਾਵੇਂ ਰੂਸ ਨੇ ਅਜੇ ਪੂਰੀ ਤਰ੍ਹਾਂ ੳੱੁਭਰਨਾ ਹੈ ਪਰ ਅਹਿਮ ਗੱਲ ਇਹ ਹੈ ਕਿ ਇਹ ਹੁਣ ਅਮਰੀਕਾ ਨਾਲ ਮੁਕਾਬਲੇ ਚ ਪੈਣ ਦੀ ਹਾਲਤ ਚ ਆ ਚੁੱਕਿਆ ਹੈ ਪਰ ਰੂਸ ਵੀ ਸੰਕਟਾਂ ਦੇ ਪ੍ਰਛਾਵੇਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੈ ਸਾਮਰਾਜੀ ਪ੍ਰਬੰਧ ਦਾ ਸੰਕਟ ਆਮ ਰੂਪ ਚ ਹੀ ਵਿਕਸਿਤ ਪੜਾਅ ਤੇ ਪਹੁੰਚ ਚੁੱਕਿਆ ਹੋਣ ਕਰਕੇ ਰੂਸ ਇਸ ਤੋਂ ਮੁਕਤ ਹੋ ਹੀ ਨਹੀਂ ਸਕਦਾ ਫਰਕ ਇਹੀ ਹੈ ਕਿ ਰੂਸ ਇਹ ਝਟਕੇ ਹੰਢਾ ਕੇ ਮੁੜ ੳੱੁਭਰਨ ਦੇ ਦੌਰ ਚ ਹੈ ਜਦ ਕਿ ਅਮਰੀਕੀ ਸਾਮਰਾਜ ਆਪਣੀ ਸਮਰੱਥਾ ਖੁਰਨ ਦਾ ਅਮਲ ਹੰਢਾ ਰਿਹਾ ਹੈ ਜਿਹੜੇ ਜੰਗੀ ਖਰਚਿਆਂ ਤੇ ਥਾਂ ਥਾਂ ਕੌਮੀ ਟਾਕਰਿਆਂ ਦੇ ਸਾਹਮਣਿਆਂ ਨੇ ਰੂਸ ਨੂੰ ਦਮੋਂ ਕੱਢਿਆ ਸੀ ਉਹੀ ਕਾਰਨ ਹੁਣ ਅਮਰੀਕੀ ਸਾਮਰਾਜ ਨੂੰ ਦਮੋਂ ਕੱਢ ਰਹੇ ਹਨ ਦੁਨੀਆਂ ਭਰ ਚ ਥਾਂ ਥਾਂ ਹੋਏ ਕੌਮੀ ਟਾਕਰਿਆਂ ਨੇ ਅਮਰੀਕਾ ਦੀ ਲੰਮੀਆਂ ਲੜਾਈਆਂ ਲੜ ਸਕਣ ਦੀ ਖੁਰਦੀ ਸਮਰੱਥਾ ਦੇ ਝਲਕਾਰੇ ਪੂਰੀ ਤਰ੍ਹਾਂ ਉਘਾੜ ਦਿੱਤੇ ਹਨ ਪਰ ਇਸ ਦਾ ਭਾਵ ਇਹ ਨਹੀਂ ਕਿ ਅਮਰੀਕਾ ਇੱਕ ਸਧਾਰਨ ਸਾਮਰਾਜੀ  ਮੁਲਕ ਹੈ ਉਹ ਅਜੇ ਵੀ ਮਹਾਂਸ਼ਕਤੀ ਹੀ ਹੈ, ਪਰ ਤੇਜ਼ੀ ਨਾਲ ਕਮਜ਼ੋਰ ਹੋ ਰਹੀ ਮਹਾਂਸ਼ਕਤੀ ਹੈ ਇਹ ਤਾਂ ਹੁਣ ਅਮਰੀਕੀ ਹਕੂਮਤ ਵੀ ਅਸਿੱਧੇ ਢੰਗ ਪ੍ਰਵਾਨ ਕਰ ਰਹੀ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਪਿਛਲੇ ਸਾਲ ਦੇ ਅੰਤ ਤੇ ਜਾਰੀ ਕੀਤੀ ਗਈ ਅਮਰੀਕੀ ਯੁੱਧ-ਨੀਤੀ ਵੇਲੇ ਅਮਰੀਕਾ ਦਾ ਖੁਰਦਾ ਵੱਕਾਰ ਬਹਾਲ ਕਰਨ ਦੇ ਮਾਰੇ ਹੋਕਰੇ ਇਹੀ ਦੱਸਦੇ ਹਨ
ਦੋਹਾਂ ਸਾਮਰਾਜੀ ਤਾਕਤਾਂ ਦੇ ਵਧ ਰਹੇ ਖਹਿ-ਭੇੜ ਦਾ ਪ੍ਰਗਟਾਵਾ ਦੱਖਣੀ ਏਸ਼ੀਆ ਚ ਨਵੀਆਂ ਕਤਾਰਬੰਦੀਆਂ ਦੇ ਉੱਘੜਨ ਰਾਹੀਂ ਵੀ ਹੋ ਰਿਹਾ ਹੈ ਰੂਸ-ਚੀਨ ਦਾ ਮਜ਼ਬੂਤ ਹੋ ਰਿਹਾ ਗੱਠਜੋੜ ਤੇ ਕੁੱਝ ਮੁਲਕਾਂ ਵੱਲੋਂ ਅਮਰੀਕਾ ਪ੍ਰਤੀ ਵਫਾਦਾਰੀਆਂ ਬਦਲ ਲੈਣ ਦਾ ਵਰਤਾਰਾ ਚੱਲ ਪਿਆ ਹੈ ਜਿਸ ਦੀ ਉੱਘੜਵੀਂ ਉਦਾਹਰਣ ਫਿਲਪਾਈਨਜ਼ ਹੈ ਭਾਰਤ-ਚੀਨ ਸਬੰਧਾਂ ਚ ਪਸਰਦੇ ਤਣਾਅ ਚ ਅੰਤਰ-ਸਾਮਰਾਜੀ ਵਿਰੋਧਤਾਈ ਚ ਆ ਰਹੀ ਤਿੱਖ ਦੇ ਅਸਰ ਪੈਣ ਦਾ ਅੰਸ਼ ਵੀ ਸ਼ਾਮਲ ਹੈ ਭਾਰਤੀ ਹਾਕਮ ਆਏ ਦਿਨ ਹੋਰ ਵਧੇਰੇ ਅਮਰੀਕੀ ਯੁੱਧਨੀਤੀ ਨਾਲ ਟੋਚਨ ਹੋ ਰਹੇ ਹਨ
ਸੰਸਾਰ ਦ੍ਰਿਸ਼ ਤੇ ਤਿੱਖੀ ਹੋਣ ਜਾ ਰਹੀ ਅੰਤਰ-ਸਾਮਰਾਜੀ ਵਿਰੋਧਤਾਈ ਸੰਸਾਰ ਦੇ ਮਜ਼ਦੂਰਾਂ ਨੂੰ ਆਪਣੇ ਇਤਿਹਾਸਕ ਮਿਸ਼ਨ ਵੱਲ ਵਧਣ ਲਈ ਹੋਰ ਵਧੇਰੇ ਗੁੰਜਾਇਸ਼ਾਂ ਦੇਣ ਜਾ ਰਹੀ ਹੈ ਇਹ ਹਾਲਤ ਸੰਸਾਰ ਭਰ ਦੇ ਕਿਰਤੀ ਲੋਕਾਂ ਦੀ ਇਨਕਲਾਬੀ ਪੇਸ਼ਕਦਮੀ ਲਈ ਹੋਰ ਸਾਜਗਾਰ ਹੈ ਸੰਸਾਰ ਸਾਮਰਾਜ ਆਪਣੇ ਡੂੰਘੇ ਹੋ ਰਹੇ ਆਰਥਿਕ ਸੰਕਟਾਂ ਦਾ ਭਾਰ ਕਿਰਤੀ ਲੋਕਾਂ ਤੇ ਸੁੱਟ ਰਿਹਾ ਹੈ ਸਿੱਟੇ ਵਜੋਂ ਸੰਸਾਰ ਸਾਮਰਾਜ ਤੇ ਦੱਬੇ ਕੁਚਲੇ ਲੋਕਾਂ ਦਰਮਿਆਨ ਵਿਰੋਧਤਾਈ ਹੋਰ ਤਿੱਖੀ ਹੋ ਰਹੀ ਹੈ ਤੇ ਮੁੱਖ ਵਿਰੋਧਤਾਈ ਵਜੋਂ ਸੰਸਾਰ ਇਤਿਹਾਸ ਦੇ ਵਹਿਣ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਅੰਤਰ ਸਾਮਰਾਜੀ ਵਿਰੋਧਤਾਈ ਨਾਲ ਜੁੜਕੇ ਸੰਸਾਰ ਸਾਮਰਾਜੀ ਪ੍ਰਬੰਧ ਦੀ ਅਸਥਿਰਤਾ ਨੂੰ ਹੋਰ ਵਧਾ ਰਹੀ ਹੈ ਪਛੜੇ ਮੁਲਕਾਂ ਚ ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਕਰ ਰਹੀਆਂ ਹਕੂਮਤਾਂ ਦਾ ਸਮਾਜਕ ਅਧਾਰ ਤੇਜ਼ੀ ਨਾਲ ਖੁਰ ਰਿਹਾ ਹੈ ਤੇ ਜਮਹੂਰੀਅਤ ਦਾ ਭੁਲੇਖਾ ਪਾਉਣ ਦੀਆਂ ਗੁੰਜਾਇਸ਼ਾਂ ਤੇਜ਼ੀ ਨਾਲ ਸੁੰਗੜ ਰਹੀਆਂ ਹਨ ਸਮਾਰਾਜੀਆਂ ਵੱਲੋਂ ਆਪਣੀਆਂ ਪਸੰਦੀਦਾ ਹਕੂਮਤਾਂ ਨੂੰ ਥੋਪਣ ਦਾ ਅਮਲ ਵਧੇਰੇ ਨਿਸ਼ੰਗ ਹੁੰਦਾ ਜਾ ਰਿਹਾ ਹੈ ਤੇ ਤਿੱਖਾ ਹੋ ਰਿਹਾ ਸਾਮਰਾਜੀ ਖਹਿ-ਭੇੜ ਵੀ ਇਸ ਹਾਲਤ ਨੂੰ ਹੋਰ ਵਧੇਰੇ ਅਸਰ-ਅੰਦਾਜ਼ ਕਰ ਰਿਹਾ ਹੈ ਕੁੱਲ ਮਿਲਾ ਕੇ ਅੰਤਰ ਸਾਮਰਾਜੀ ਵਿਰੋਧਤਾਈ ਦੇ ਤਿੱਖੇ ਹੋਣ ਨਾਲ ਉਥਲਾਂ-ਪੁੁਥਲਾਂ ਦਾ ਅਗਲਾ ਦੌਰ ਸ਼ੁਰੂ ਹੋਣਾ ਹੈ ਤੇ ਸੰਸਾਰ ਮਜ਼ਦੂਰ ਜਮਾਤ ਸਾਹਮਣੇ ਚਣੌਤੀ ਹੈ ਕਿ ਉਹ ਸੰਸਾਰ ਸਾਮਰਾਜੀ ਪ੍ਰਬੰਧ ਦੇ ਖਾਤਮੇ ਵੱਲ ਅੱਗੇ ਵਧਣ ਲਈ ਇਸ ਹਾਲਤ ਦਾ ਲਾਹਾ ਲੈਣ ਲਈ ਤਿਆਰ ਹੋਵੇ ਇਹ ਲਾਹਾ ਤਾਂ ਹੀ ਲਿਆ ਜਾ ਸਕਦਾ ਹੈ ਜੇਕਰ ਮਜ਼ਦੂਰ ਜਮਾਤ ਆਪਣੇ ਹਿਰਾਵਲ ਦਸਤੇ ਭਾਵ ਕਮਿ. ਪਾਰਟੀਆਂ ਰਾਹੀਂ ਇਸ ਨੂੰ ਅਸਰਅੰਦਾਜ਼ ਕਰਨ ਦੀ ਹਾਲਤ ਚ ਹੋਵੇ ਇਹਨਾਂ ਵਿਕਸਿਤ ਹੋ ਰਹੀਆਂ ਹਾਲਤਾਂ ਨਾਲ ਭਿੜਣ ਲਈ ਲਾਜ਼ਮੀ ਹੈ ਕਿ ਕਮਿ. ਇਨ. ਸ਼ਕਤੀਆਂ ਆਪਣੇ ਆਪ ਨੂੰ ਪੱਕੇ ਪੈਰੀਂ ਕਰਨ, ਖਾਸ ਕਰਕੇ ਤੀਜੀ ਦੁਨੀਆਂ ਦੇ ਪਛੜੇ ਮੁਲਕਾਂ ਚ ਪਾਟੋ-ਧਾੜ ਦਾ ਸ਼ਿਕਾਰ ਕਮਿ. ਇਨ. ਸ਼ਕਤੀਆਂ ਦੀ ਇੱਕਜੁੱੁਟ ਤਾਕਤ ਵਜੋਂ ਉਸਾਰੀ ਕਰਨ ਲਈ ਯਤਨ ਜੁਟਾਉਣ
ਿਕਸਿਤ ਹੋ ਰਹੀ ਹਾਲਤ ਚ ਕਮਿ. ਇਨ. ਸ਼ਕਤੀਆਂ ਨੂੰ ਨਿਹੱਕੀਆਂ ਜੰਗਾਂ ਦੇ ਵਿਰੋਧ ਲਈ ਵੀ ਤਿਆਰ ਹੋਣਾ ਤੇ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ ਹੈ ਅੰਤਰ-ਸਾਮਰਾਜੀ ਵਿਰੋਧਤਾਈ ਦਾ ਵਿਕਾਸ ਵੱਖ ਵੱਖ ਮੁਲਕਾਂ ਚ ਤੇ ਖਿੱਤਿਆਂ ਚ ਅਸਿੱਧੀਆਂ ਜੰਗਾਂ ਦੀ ਸ਼ਕਲ ਵੀ ਧਾਰਨ ਕਰ ਸਕਦਾ ਹੈ  ਜਦੋਂ ਦੋ ਜਾਂ ਦੋ ਤੋਂ ਵੱਧ ਸਾਮਰਾਜੀ ਸ਼ਕਤੀਆਂ ਦੋ ਹੋਰ ਮੁਲਕਾਂ ਦੇ ਪਿੱਛੇ ਰਹਿ ਕੇ ਟਕਰਾਉਦੀਆਂ ਹਨ ਇਉ ਹੀ ਦਲਾਲ ਹਕੂਮਤਾਂ ਵੱਲੋਂ ਗੁਆਂਢੀ ਮੁਲਕਾਂ ਖਿਲਾਫ ਸ਼ਾਵਨਵਾਦ ਭੜਕਾਉਣ ਤੇ ਜੰਗਾਂ ਲਾਉਣ ਦੀਆਂ ਕਾਰਵਾਈਆਂ ਦਾ ਵਿਰੋਧ ਕਰਨ ਦੀ ਤਿਆਰੀ ਵੀ ਕਰਨੀ ਚਾਹੀਦੀ ਹੈ ਤਿੱਖਾ ਹੋ ਰਿਹਾ ਸੰਸਾਰ ਸਾਮਰਾਜੀ ਸੰਕਟ ਪਿਛਾਖੜੀ ਤਾਕਤਾਂ ਦੇ ਹੋਰ ਵਧੇਰੇ ਉੱਭਰਨ ਲਈ ਹਾਲਤਾਂ ਸਿਰਜ ਰਿਹਾ ਹੈ ਯੂਰਪ ਤੋਂ ਲੈ ਕੇ ਸਾਡੇ ਆਪਣੇ ਮੁਲਕ ਤੱਕ ਇਸ ਵਰਤਾਰੇ ਦਾ ਪਸਾਰਾ ਦੇਖਿਆ ਜਾ ਸਕਦਾ ਹੈ ਇਹ ਪਿਛਾਖੜੀ ਤਾਕਤਾਂ ਵਿਕਸਿਤ ਮੁਲਕਾਂ ਚ ਕੌਮੀ ਸ਼ਾਵਨਵਾਦ ਨੂੰ ਹਵਾ ਦੇਣ, ਪ੍ਰਵਾਸੀ ਕਿਰਤੀਆਂ ਨੂੰ ਨਿਸ਼ਾਨਾ ਬਣਾਉਣ ਤੇ ਪਹਿਲਾਂ ਅਮਰੀਕਾ ਵਰਗੇ ਨਾਅਰਿਆਂ ਰਾਹੀਂ ਉੱਭਰ ਰਹੀਆਂ ਹਨ ਤੇ ਤੀਜੀ ਦੁਨੀਆਂ ਦੇ ਪਛੜੇ ਮੁਲਕਾਂ ਚ ਵਿਆਪਕ ਪੱਧਰ ਤੇ ਫਿਰਕਾਪ੍ਰਸਤੀ ਦੇ ਵਰਤਾਰੇ ਨੂੰ ਹਵਾ ਦਿੱਤੀ ਜਾ ਰਹੀ ਹੈ
ਮਈ ਦਿਹਾੜੇ ਮੌਕੇ ਇਹਨਾਂ ੳੱੁਭਰ ਰਹੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਤੇ ਇਨਕਲਾਬੀ ਪੇਸ਼ਕਦਮੀ ਖਾਤਰ ਇਰਾਦਿਆਂ ਨੂੰ ਸਾਣ ਤੇ ਲਾਉਣਾ ਚਾਹੀਦਾ ਹੈ

No comments:

Post a Comment