Thursday, April 26, 2018

ਸਾਮਰਾਜੀ ਲੁਟੇਰੇ ਹਿਤਾਂ ਲਈ ਸੀਰੀਆਈ ਲੋਕਾਂ ਦਾ ਘਾਣ



ਸਾਮਰਾਜੀ ਲੁਟੇਰੇ ਹਿਤਾਂ ਲਈ ਸੀਰੀਆਈ ਲੋਕਾਂ ਦਾ ਘਾਣ
ਿਵੇਂ ਭਾਰਤੀ ਰਾਜ ਵੱਲੋਂ ਵਿੱਢੀ ਵਹਿਸ਼ੀ ਜੰਗ ਲੜ ਰਹੇ ਮੱਧ ਭਾਰਤ ਦੇ ਕਬਾਇਲੀਆਂ ਦਾ ਇਕਲੌਤਾ ਗੁਨਾਹ ਇਹ ਹੈ ਕਿ ਜਿਸ ਜ਼ਮੀਨ ਉੱਪਰ ਸਦੀਆਂ ਤੋਂ ਉਹ ਵਸਦੇ ਆ ਰਹੇ ਹਨ, ਉਸਦੇ ਹੇਠਾਂ ਖਣਿਜ ਪਦਾਰਥਾਂ ਦੇ ਰੂਪ ਵਿਚ ਕਾਰਪੋਰੇਟ ਘਰਾਣਿਆਂ ਲਈ ਬੇਸ਼ੁਮਾਰ ਮੁਨਾਫੇ ਦੱਬੇ ਹੋਏ ਹਨ, ਉਸੇ ਤਰ੍ਹਾਂ ਮੱਧ ਪੂਰਬੀ ਖਿਤੇ ਦੇ ਅਨੇਕਾਂ ਮੁਲਕਾਂ ਦੇ ਲੋਕਾਂ ਨੂੰ ਭਿਆਨਕ ਜੰਗਾਂ, ਉਜਾੜਿਆਂ, ਰਾਜ ਪਲਟਿਆਂ, ਤਬਾਹੀਆਂ, ਮੌਤਾਂ ਤੇ ਜਖਮਾਂ ਦੇ ਰੂਪ ਵਿਚ ਝੱਲਣੇ ਪੈ ਰਹੇ ਅੰਤਹੀਣ ਕਸ਼ਟਾਂ ਦਾ ਕਾਰਨ ਅਤੇ ਉਹਨਾਂ ਦਾ ਇੱਕੋ ਇੱਕ ਗੁਨਾਹ ਤੇਲ ਸੋਮਿਆਂ ਦੀ ਧਰਤੀ ਦੇ  ਬਸ਼ਿੰਦੇ ਹੋਣਾ ਹੈ ਇਸ ਤੇਲ ਖਿੱਤੇ ਅੰਦਰ ਸੀਰੀਆ ਇੱਕ ਅਜਿਹਾ ਮੁਲਕ ਹੈ ਜਿਸ ਦਾ ਆਪਣਾ ਤੇਲ ਉਤਪਾਦਨ ਭਾਵੇਂ ਬਹੁਤ ਘੱਟ ਹੈ, ਪਰ ਇਸ ਦੀ ਭੂਗੋਲਿਕ ਸਥਿਤੀ ਤੇਲ ਵਪਾਰ ਅਤੇ ਯੁੱਧ-ਨੀਤੀ ਪੱਖੋਂ ਬੇਹੱਦ ਅਹਿਮ ਹੈ ਇਸ ਸਥਿਤੀ ਦਾ ਮੁੱਲ ਸੀਰੀਆ ਨੂੰ ਖਾਨਾ-ਜੰਗੀ ਅਤੇ ਹਮਲਿਆਂ ਚ ਹੋ ਰਹੇ ਲੋਕਾਂ ਦੇ ਘਾਣ ਰਾਹੀਂ ਚੁਕਾਉਣਾ ਪੈ ਰਿਹਾ ਹੈ ਜਿਵੇਂ ਪਹਿਲਾਂ ਇਰਾਕ ਤੇ ਅਫ਼ਗਾਨਿਸਤਾਨ ਦੇ ਲੋਕ ਚੁਕਾ ਚੁੱਕੇ ਹਨ
ਮਾਰਚ 2011 ਤੋਂ ਮਾਰਚ 2018 ਤੱਕ ਯੂ. ਐਨ. ਦੀ ਰਿਪੋਰਟ ਮੁਤਾਬਕ ਸੀਰੀਆ ਅੰਦਰ ਹੋਈਆਂ ਮੌਤਾਂ ਦੀ ਗਿਣਤੀ ਦਾ ਅਨੁਮਾਨ 353593 ਤੋਂ ਲੈ ਕੇ 498593 ਤੱਕ ਹੈ ਇਸ ਸਮੇਂ ਦੌਰਾਨ 19 ਲੱਖ ਲੋਕ ਜਖਮੀ ਹੋਏ ਹਨ ਮਾਰੇ ਗਏ ਅਤੇ ਜਖਮੀਆਂ ਦੀ ਗਿਣਤੀ ਸੀਰੀਆ ਦੀ ਕੁੱਲ ਜਨਸੰਖਿਆ ਦਾ 11.5 ਫੀਸਦੀ ਬਣਦੀ ਹੈ ਇਸ ਸਮੇਂ ਦੌਰਾਨ ਸੀਰੀਆਈ ਵਿਅਕਤੀ ਦੀ ਔਸਤ ਉਮਰ 70 ਸਾਲ ਤੋਂ ਘਟ ਕੇ 55 ਸਾਲ ਰਹਿ ਗਈ ਹੈ 76 ਲੱਖ ਲੋਕ ਉਜਾੜੇ ਦਾ ਸ਼ਿਕਾਰ ਹੋਏ  ਹਨ ਅਤੇ 51 ਲੋਕ ਲੱਖ ਸੀਰੀਆ ਛੱਡ ਕੇ ਹੋਰਨਾਂ ਮੁਲਕਾਂ ਵਿਚ ਸ਼ਰਨਾਰਥੀ ਬਣੇ ਹਨ ਜਿਨ੍ਹਾਂ ਵਿਚੋਂ 25 ਲੱਖ ਬੱਚੇ ਹਨ
ਸੀਰੀਆ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਹ ਏਸ਼ੀਆ, ਯੂਰਪ ਤੇ ਅਫਰੀਕਾ ਵਿਚ ਸਮੁੰਦਰੀ ਵਪਾਰਕ ਲਾਂਘੇ ਦਾ ਦੁਆਰ ਬਣਦਾ ਹੈ ਇਸਦੇ ਗੁਆਂਢੀਆਂ ਤੁਰਕੀ, ਜਾਰਡਨ, ਇਜ਼ਰਾਈਲ ਅਤੇ ਸਾਉੂਦੀ ਅਰਬ ਅੰਦਰ ਅਮਰੀਕਾ ਪੱਖੀ ਸਰਕਾਰਾਂ ਹਨ ਅਤੇ ਇਜ਼ਰਾਈਲ ਫੌਜੀ ਪੱਖੋਂ ਇਕ ਅਹਿਮ ਟਿਕਾਣਾ ਹੈ ਕਤਰ ਤੇ ਸਾੳੂਦੀ ਅਰਬ ਤੋਂ ਯੂਰਪ ਨੂੰ ਤੇਲ ਸਪਲਾਈ ਦੀ ਅਮਰੀਕਾ ਵੱਲੋਂ ਤਜਵੀਜ਼ਤ ਪਾਈਪ ਲਾਈਨ ਸੀਰੀਆ ਵਿਚੋਂ ਲੰਘਣੀ ਹੈ ਜਿਸ ਦੀ ਮਨਜੂਰੀ ਅਸਦ ਹਕੂਮਤ ਨਹੀਂ ਦੇ ਰਹੀ ਦੂਜੇ ਪਾਸੇ ਸੀਰੀਆ ਮੱਧ ਪੂਰਬ ਦਾ ਇਕਲੌਤਾ ਮੁਲਕ ਹੈ ਜਿਸ ਦੇ ਸਮੁੰਦਰੀ ਇਲਾਕੇ ਵਿਚ ਰੂਸ ਦਾ ਬੇਸ ਹੈ ਇਹ ਮੱਧ ਸਾਗਰ ਅੰਦਰ ਰੂਸ ਦਾ ਇੱਕੋ ਇੱਕ ਸਮੁੰਦਰੀ ਬੇਸ ਹੈ ਤੇ ਉਸ ਦੀ ਫੌਜੀ ਤਾਕਤ ਪੱਖੋਂ ਕਾਫੀ ਮਹੱਤਵਪੂਰਨ ਹੈ ਸੀਰੀਆ ਅੰਦਰ ਰੂਸ ਦੇ ਜ਼ਮੀਨੀ ਫੌਜੀ ਬੇਸ ਵੀ ਹਨ ਇਸ ਤਰ੍ਹਾਂ ਤੇਲ ਉਤਪਾਦਕ ਮੱਧ ਪੂਰਬੀ ਖਿੱਤੇ ਨੂੰ ਪੂਰਨ ਕੰਟਰੋਲ ਹੇਠ ਰੱਖਣ ਦੀ ਅਮਰੀਕੀ ਸਕੀਮ ਅੰਦਰ ਸੀਰੀਆ ਨੇ ਫਾਨਾ ਗੱਡਿਆ ਹੋਇਆ ਹੈ ਅਮਰੀਕਾ ਪਿੱਠੂ ਸਾੳੂਦੀ ਅਰਬ ਦੇ ਮੁਕਾਬਲੇ ਸੀਰੀਆ ਦੇ ਸੰਗੀ ਇਰਾਨ ਦਾ ਖਿੱਤੇ ਚ ਵਧ ਰਿਹਾ ਪ੍ਰਭਾਵ ਵੀ ਅਮਰੀਕਾ ਤੇ ਉਸ ਦੇ ਸੰਗੀਆਂ ਲਈ ਸਿਰਦਰਦੀ ਬਣਿਆ ਹੋਇਆ ਹੈ ਰੂਸ ਦੀ ਵਧ ਰਹੀ ਫੌਜੀ ਤਾਕਤ ਅਤੇ ਪ੍ਰਭਾਵ ਵੀ ਇਸ ਖਿੱਤੇ ਵਿਚ ਅਮਰੀਕਾ ਪੱਖੀ ਪਹਿਲੀਆਂ ਸਮੀਕਰਨਾਂ ਬਦਲ ਰਹੇ ਹਨ ਸੋ ਰੂਸ ਪੱਖੀ ਅਸਦ ਹਕੂਮਤ ਨੂੰ ਉਲਟਾ ਕੇ ਅਮਰੀਕਾ ਪੱਖੀ ਹਕੂਮਤ ਦੀ ਸਥਾਪਨਾ ਦੀਆਂ ਕੋਸ਼ਿਸ਼ਾਂ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ ਜਿਨ੍ਹਾਂ ਨੇ 2011 ਦੀ ਅਰਬ ਬਸੰਤ ਮੌਕੇ ਵੇਗ ਫੜ ਲਿਆ ਹੈ 7 ਅਪ੍ਰੈਲ 2018 ਨੂੰ ਪ੍ਰਚਾਰੇ ਰਸਾਇਣਕ ਹਮਲੇ ਦੇ ਜੁਆਬ ਵਜੋਂ 14 ਅਪ੍ਰੈਲ ਨੂੰ ਅਮਰੀਕਾ, ਫਰਾਂਸ ਤੇ ਇੰਗਲੈਂਡ ਵੱਲੋਂ ਕੀਤੇ ਹਵਾਈ ਹਮਲੇ ਪਿੱਛੇ ਇਹੀ ਕੋਸ਼ਿਸ਼ਾਂ ਹਨ ਮੌਜੂਦਾ ਅਸਦ ਹਕੂਮਤ ਧਰਮ ਨਿਰਪੱਖ ਹੋਣ ਦਾ ਦਾਅਵਾ ਕਰਦੀ ਹੈ, ਇਜ਼ਰਾਈਲ ਅਤੇ ਅਮਰੀਕਾ ਦੇ ਵਿਰੁੱਧ ਹੈ ਤੇ ਫਲਸਤੀਨੀਆਂ ਦੇ ਸੰਘਰਸ਼ ਦੀ ਹਮਾਇਤ ਕਰਦੀ ਹੈ ਇਸ ਨੂੰ ਬਹੁਤ ਵਾਰ ਅਮਰੀਕਾ, ਇਜ਼ਰਾਈਲ ਅਤੇ ਇਹਨਾਂ ਦੇ ਸੰਗੀਆਂ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆ ਹੈ 14 ਅਪ੍ਰੈਲ ਦੇ ਹਮਲੇ ਤੋਂ ਪਹਿਲਾਂ ਵੀ ਅਪ੍ਰੈਲ 2017 ਅੰਦਰ ਅਮਰੀਕਾ ਨੇ ਖਾਨ ਸ਼ਾਇਖੂੰ ਹਵਾਈ ਬੇਸ ਤੇ ਹਮਲਾ ਕੀਤਾ ਸੀ ਉਸ ਵੇਲੇ ਵੀ ਬਹਾਨਾ ਇਹ ਬਣਾਇਆ ਗਿਆ ਸੀ ਕਿ ਇਥੋਂ ਜਹਾਜ਼ਾਂ ਰਾਹੀਂ ਰਸਾਇਣਕ ਹਥਿਆਰ ਸਪਲਾਈ ਕੀਤੇ ਜਾਂਦੇ ਹਨ
ਅਮਰੀਕਾ ਦੀਆਂ ਸੀਰੀਆ ਅੰਦਰ ਅਜਿਹੀਆਂ ਕੋਸ਼ਿਸ਼ਾਂ ਦਾ ਇਤਿਹਾਸ 1957 ਤੱਕ ਜਾਂਦਾ ਹੈ, ਜਦੋਂ ਉਸ ਨੇ ਸੀ. ਆਈ. . ਰਾਹੀਂ ਇੱਥੇ ਸ਼ੁਕਰੀ ਅਲ ਕੁਵਾਤਲੀ ਦੀ ਸਰਕਾਰ ਉਲਟਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ ਬਗਾਵਤ ਲਈ ਤਿਆਰ ਕਰਨ ਲਈ ਹਥਿਆਰਾਂ ਤੇ ਫੰਡਾਂ ਦੀ ਹੋਰ ਮੱਦਦ ਤੋਂ ਇਲਾਵਾ 30 ਹਜ਼ਾਰ ਅਮਰੀਕੀ ਡਾਲਰ ਸਿਰਫ ਰਿਸ਼ਵਤਾਂ ਤੇ ਖਰਚੇ ਗਏ ਸਨ 1982 ਦੀ ਮੁਸਲਿਮ ਬਰਦਰਹੁੱਡ ਵੱਲੋਂ ਕੀਤੀ ਹਮਾ ਬਗਾਵਤ ਪਿੱਛੇ ਵੀ ਅਮਰੀਕਾ ਦਾ ਨਾਂ ਬੋਲਦਾ ਹੈ ਉਸ ਸਮੇਂ ਸੀਰੀਆਈ ਸਰਕਾਰ ਨੇ ਬਾਗੀਆਂ ਤੋਂ 15000 ਵਿਦੇਸ਼ੀ ਗੰਨਾਂ ਜਬਤ ਕੀਤੀਆਂ ਸਨ ਅਤੇ ਕੈਦੀਆਂ ਵਿਚ ਜਾਰਡਨ ਦੇ ਅਤੇ ਸੀ ਆਈ ਏ ਵੱਲੋਂ ਸਿਖਿਅਤ ਕੀਤੇ ਪੈਰਾ ਮਿਲਟਰੀ ਫੋਰਸ ਦੇ ਬੰਦੇ ਵੀ ਸਨ 2002 ਵਿਚ ਬੁਸ਼ ਹਕੂਮਤ ਨੇ ਸੀਰੀਆ ਨੂੰ ਬੁਰਾਈ ਦਾ ਧੁਰਾ ਐਲਾਨੇ ਦੇਸ਼ਾਂ ਨਾਲ ਜੋੜਿਆ ਸੀ 2005 ਅੰਦਰ ਇਜ਼ਰਾਈਲ ਨੇ ਦਮਸ਼ਕ ਦੇ ਬਾਹਰਵਾਰ ਫਲਸਤੀਨੀ ਰਫਿੳੂਜੀ ਕੈਂਪ ਤੇ ਹਵਾਈ ਹਮਲਾ ਕੀਤਾ ਸੀ 2007 ਅੰਦਰ ਇਜ਼ਰਾਈਲ ਨੇ ਸੀਰੀਆ ਦੇ ਧੁਰ ੳੱੁਤਰ ਵਿਚ ਚਾਰ ਘੰਟੇ ਲਗਾਤਾਰ ਬੰਬਾਰੀ ਕੀਤੀ ਸੀ ਜਿਸ ਨਾਲ ਸੀਰੀਆ ਦੇ ਉਸਾਰੀ ਅਧੀਨ ਪ੍ਰਮਾਣੰੂ ਰਿਐਕਟਰ ਨੂੰ ਤਬਾਹ ਕੀਤਾ ਗਿਆ ਸੀ ਬਿਨਾਂ ਭੜਕਾਹਟ ਦੇ ਕੀਤੀ ਇਸ ਬੰਬਾਰੀ ਬਾਰੇ ਇਜ਼ਰਾਈਲ ਮਾਰਚ 2018 ਵਿਚ ਪਹਿਲੀ ਵਾਰ ਮੰਨਿਆ ਹੈ ਉਸ ਹਮਲੇ ਦੀ ਵਜਾਹਤ ਕਰਦਿਆਂ ਕਿਹਾ ਗਿਆ ਹੈ ਕਿ ਇਜ਼ਰਾਈਲ ਆਪਣੇ ਵਿਰੋਧੀਆਂ ਨੂੰ ਤਕਤਵਰ ਨਹੀਂ ਬਣਨ ਦੇਵੇਗਾ ਇਹਨਾਂ ਸਾਰੇ ਹਮਲਿਆਂ ਦੌਰਾਨ ਸੰਯੁਕਤ ਰਾਸ਼ਟਰ ਦੀ ਰਸਮੀ ਸਲਾਹ ਵੀ ਨਹੀਂ ਲਈ ਗਈ 2005 ਅਤੇ 2010 ਅੰਦਰ ਅਮਰੀਕਾ ਵੱਲੋਂ ਸੀਰੀਆ ਦੀ ਤੇਲ ਬਰਾਮਦ ਤੇ ਵੀ ਪਾਬੰਦੀਆਂ ਮੜ੍ਹੀਆਂ ਜਾ ਚੁੱਕੀਆਂ ਹਨ
ਸੀਰੀਆ ਅੰਦਰ ਖਾਨਾਜੰਗੀ ਦਾ ਮੌਜੂਦਾ ਦੌਰ 2011 ਵਿਚ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕਾ ਨੇ ਸੱਜੇ ਪੱਖੀ ਇਸਲਾਮਿਕ ਕੱਟੜਪ੍ਰਸਤਾਂ ਦੇ ਇੱਕ ਧੜੇ ਨੂੰ ਹਥਿਆਰ ਅਤੇ ਫੰਡਾਂ ਦੀ ਸਪਲਾਈ ਦੇ ਕੇ ਅਸਦ ਸਰਕਾਰ ਨੂੰ ਉਲਟਾਉਣ ਦਾ ਯਤਨ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਲੜਾਈ ਅੰਦਰ ਰੂਸ ਅਸਦ ਸਰਕਾਰ ਦੀ ਮੱਦਦ ਕਰ ਰਿਹਾ ਹੈ ਜਦੋਂ ਕਿ ਅਮਰੀਕਾ ਬਾਗੀਆਂ ਦੀ ਹਮਾਇਤ ਤੇ ਹੈ ਇਸ ਸਮੇਂ ਦੌਰਾਨ ਅਮਰੀਕਾ ਤਿੰਨ ਵਾਰ ਸੀਰੀਆਈ ਸਰਕਾਰ ਤੇ ਰਸਾਇਣਕ ਹਥਿਆਰ ਰੱਖਣ ਦੇ ਦੋਸ਼ ਲਾ ਚੁੱਕਿਆ ਹੈ ਜਿਸ ਬਾਰੇ ਸੀਰੀਆ ਤੇ ਰੂਸ ਦਾ ਕਹਿਣਾ ਹੈ ਕਿ  ਇਹ ਅਮਰੀਕੀ ਫੌਜੀ ਦਖਲਅੰਦਾਜ਼ੀ ਲਈ ਘੜਿਆ ਗਿਆ ਬਹਾਨਾ ਹੈ
7 ਅਪ੍ਰੈਲ ਅਸਦ ਸਰਕਾਰ ਵੱਲੋਂ ਘੋਉਟਾ ਦੇ ਲੋਕਾਂ ੳੱੁਪਰ ਕੀਤੇ ਜਿਸ ਰਸਾਇਣਕ ਹਮਲੇ ਬਾਰੇ ਸੰਸਾਰ ਭਰ ਵਿਚ ਧੁਮਾਇਆ ਗਿਆ ਹੈ ਤੇ ਜਿਸ ਨੂੰ ਅਮਰੀਕਾ ਤੇ ਸਾਥੀਆਂ ਵੱਲੋਂ ਕੀਤੇ ਹਵਾਈ ਹਮਲੇ ਦਾ ਅਧਾਰ ਬਣਾਇਆ ਗਿਆ ਹੈ, ਉਸ ਬਾਰੇ ਕਿਸੇ ਮੁਲਕ ਨੇ ਕੋਈ ਪੁਖ਼ਤਾ ਸਬੂਤ ਪੇਸ਼ ਨਹੀਂ ਕੀਤੇ ਪੱਛਮੀ ਮੀਡੀਆ ਵੱਲੋਂ ਜੋਰ-ਸ਼ੋਰ ਨਾਲ ਇਸ ਹਮਲੇ ਬਾਰੇ ਪ੍ਰਚਾਰ ਕੀਤਾ ਗਿਆ ਅਤੇ ਪੁਰਾਣੀਆਂ ਤਸਵੀਰਾਂ ਨੂੰ ਮੌਜੂਦਾ ਵਜੋਂ ਪੇਸ਼ ਕੀਤਾ ਗਿਆ ਸੰਸਾਰ ਭਰ ਅੰਦਰ ਭੇਜੀਆਂ ਸੀਰੀਆਈ ਬੱਚਿਆਂ ਤੇ ਵਿਅਕਤੀਆਂ ਦੀਆਂ ਦਿਲ ਕੰਬਾੳੂ ਤਸਵੀਰਾਂ ਨੂੰ ਸਿਰਫ ਅਸਦ ਸਰਕਾਰ ਦੇ ਖਾਤੇ ਪਾ ਦਿੱਤਾ ਗਿਆ ਅਤੇ ਸੀਰੀਆਈ ਲੋਕਾਂ ਦੀ ਦੁਰਗਤ ਪਿਛਲਾ ਅਮਰੀਕਾ ਦਾ ਮੁਜ਼ਰਮਾਨਾ ਰੋਲ ਲੁਕੋਇਆ ਗਿਆ ਇਸ ਤਰ੍ਹਾਂ 14 ਅਪ੍ਰੈਲ ਦੇ ਹਵਾਈ ਹਮਲੇ ਲਈ ਵਾਜਬੀਅਤ ਘੜੀ ਗਈ
ਸਥਾਨਕ ਲੋਕਾਂ ਨੇ ਆਜ਼ਾਦ ਪੱਤਰਕਾਰਾਂ ਕੋਲ ਖੁਲਾਸਾ ਕੀਤਾ ਹੈ ਕਿ 7 ਅਪ੍ਰੈਲ ਦੇ ਦਿਨ ਚਿੱਟੇ ਹੈਲਮਟਾਂ ਨੇ ਰਸਾਇਣਕ ਹਮਲੇ ਬਾਰੇ ਰੌਲਾ ਪਾਇਆ ਚਿੱਟੇ ਹੈਲਮਟ ਬਾਗੀ ਕੰਟਰੋਲ ਹੇਠਲੇ ਇਲਾਕਿਆਂ ਅੰਦਰ ਕੰਮ ਕਰਨ ਵਾਲੀ ਸੰਸਥਾ ਹੈ ਉਸ ਦਿਨ ਦਾੳੂਮਾ ਸ਼ਹਿਰ ਅੰਦਰ ਲੋਕ ਇਕ ਬਿਲਡਿੰਗ ਵਿਚ ਇਕੱਠੇ ਸਨ ਕਿ ਇੱਕ ਚਿੱਟੇ ਹੈਲਮਟ ਨੇ ਕਿਹਾ ‘‘ਰਸਾਇਣਕ ਹਮਲਾ’’ ਇਸ ਤੋਂ ਬਾਅਦ ਲੋਕ ਘਬਰਾ ਗਏ ਅਤੇ ਇਕ ਦੂਜੇ ੳੱੁਪਰ ਪਾਣੀ ਸੁੱਟਣ ਲੱਗੇ ਸੋਸ਼ਲ ਮੀਡੀਆ ਤੇ ਚੱਲਣ ਵਾਲੀਆਂ ਵੀਡੀਓਜ਼ ਵਿਚ ਲੋਕਾਂ ਨੂੰ ਇੱਕ ਦੂਜੇ ਤੇ ਪਾਣੀ ਪਾਉਦੇ ਦਿਖਾਇਆ ਗਿਆ ਹੈ ਅਮਰੀਕਾ ਵੱਲੋਂ ਕੀਤੇ ਹਵਾਈ ਹਮਲੇ ਤੋਂ ਬਾਅਦ ਵੀ ਰਸਾਇਣਕ ਪਦਾਰਥਾਂ ਦੇ ਹਵਾ ਵਿਚ ਜਾਂ ਧਰਤੀ ਤੇ ਲੀਕ ਹੋਣ ਦੇ ਕੋਈ ਸਬੂਤ ਨਹੀਂ ਮਿਲੇ ਅਸਦ ਹਕੂਮਤ ਵੱਲੋਂ ਅਜਿਹੇ ਹਮਲੇ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਗਿਆ ਹੈ
ਜੇਕਰ ਇਹ ਰਸਾਇਣਕ ਹਮਲਾ ਹਕੀਕੀ ਵੀ ਹੋਵੇ ਤਾਂ ਵੀ ਇਹ ਅਮਰੀਕਾ, ਫਰਾਂਸ ਅਤੇ ਇੰਗਲੈਂਡ ਵੱੱਲੋਂ ਕੀਤੇ ਹਵਾਈ ਹਮਲੇ ਨੂੰ ਵਾਜਬੀਅਤ ਪ੍ਰਦਾਨ ਨਹੀਂ ਕਰਦਾ ਇਹਨਾਂ ਮੁਲਕਾਂ ਨੇ ਇਹ ਕਾਰਵਾਈ ਇੱਕ ਵਾਰ ਫੇਰ ਸੰਯੁਕਤ ਰਾਸ਼ਟਰ ਨੂੰ ਠੁੱਠ ਦਿਖਾ ਕੇ ਕੀਤੀ ਹੈ ਇਰਾਕ ਤੇ ਅਫ਼ਗਾਨਿਸਤਾਨ ਵਰਗੇ ਮੁਲਕਾਂ ਤੇ ਹੋਏ ਹਮਲਿਆਂ ਵੇਲੇ ਨਾਲੋਂ ਸਥਿਤੀ ਬਦਲ ਚੁੱਕੀ ਹੈ ਉਦੋਂ ਰੂਸੀ ਸਾਮਰਾਜ ਆਪਣੀ ਕਮਜ਼ੋਰ ਹੋਈ ਹਾਲਤ ਕਾਰਨ ਉੱਥੇ ਦਖਲ ਦੇਣ ਦੀ ਹਾਲਤ ਚ ਨਹੀਂ ਸੀ ਪਰ ਹੁਣ ਰੂਸੀ ਸਾਮਰਾਜ ਮਹਾਂਸ਼ਕਤੀ ਵਜੋਂ ਮੁੜ ਉੱਭਰਨਾ ਸ਼ੁਰੂ ਹੋ ਚੁੱਕਿਆ ਹੈ ਉਸਦੇ ਸੀਰੀਆਈ ਹਕੂਮਤ ਦੀ ਹਮਾਇਤ ਚ ਆ ਜਾਣ ਨੇ ਅਮਰੀਕੀ ਵਿਉਂਤਾ ਉਲਟਾ ਦਿੱਤੀਆਂ ਹਨ ਉਹ ਸਿੱਧੀ ਫੌਜੀ ਕਾਰਵਾਈ ਰਾਹੀਂ ਸੀਰੀਆ ਚ ਤਖ਼ਤਾ ਪਲਟਣ ਦੀ ਹਾਲਤ ਚ ਨਹੀਂ ਹੈ ਸੀਰੀਆ ਰਾਹੀਂ ਅਮਰੀਕੀ ਤੇ ਰੂਸੀ ਭੇੜ ਦੇ ਸੰਸਾਰ ਦ੍ਰਿਸ਼ ਤੇ ਆ ਜਾਣ ਨੇ ਹਾਲਤ ਨੂੰ ਗੁੰਝਲਦਾਰ ਬਣਾ ਦਿੱਤਾ ਹੈ ਪਹਿਲਾਂ ਵਾਂਗ ਇੱਕ ਪਾਸੇ ਅਮਰੀਕੀ ਸਾਮਰਾਜ ਤੇ ਦੂਜੇ ਪਾਸੇ ਸੀਰੀਆਈ ਲੋਕ ਜ਼ਾਹਰਾ ਤੌਰ ਤੇ ਆਹਮੋ ਸਾਹਮਣੇ ਖੜ੍ਹੇ ਨਹੀਂ ਵੇਖਦੇ ਸੀਰੀਆ ਦੋਹਾਂ ਸਾਮਰਾਜੀ ਮੁਲਕਾਂ ਦੀ ਅਸਿੱਧੀ ਜੰਗ ਦਾ ਅਖਾੜਾ ਬਣਨ ਜਾ ਰਿਹਾ ਹੈ ਪਰ ਸੀਰੀਆਈ ਲੋਕਾਂ ਦੇ ਅਜਿਹੇ ਘਾਣ ਲਈ ਸਿੱਧੇ ਤੌਰ ਤੇ ਹੁਣ ਤੱਕ ਅਮਰੀਕੀ ਸਾਮਰਾਜ ਹੀ ਜੁੰਮੇਵਾਰ ਬਣਦਾ ਹੈ ਆਪਣੇ ਮੁਲਕ ਦੀ ਹਕੂਮਤ ਖਿਲਾਫ ਤਬਦੀਲੀ ਦੀ ਲੜਾਈ ਪਹਿਲ ਪ੍ਰਿਥਮੇ ਸਬੰਧਤ ਮੁਲਕ ਦੇ ਲੋਕਾਂ ਦੀ ਲੜਾਈ ਹੈ ਤੇ ਉਸ ਦੀ ਹੋਣੀ ਦਾ ਫੈਸਲਾ ਕਰਨ ਦਾ ਅਧਿਕਾਰ ਵੀ ਸਿਰਫ ਉਨ੍ਹਾਂ ਕੋਲ ਹੈ ਕਿਸੇ ਵੀ ਸਾਮਰਾਜੀ ਜਾਂ ਵਿਦੇਸ਼ੀ ਮੁਲਕ ਨੂੰ ਇਹ ਹੱਕ ਨਹੀਂ ਕਿ ਉਹ ਕਿਸੇ ਮੁਲਕ ਦੇ ਰਾਜ ਪ੍ਰਬੰਧ ਬਾਰੇ ਫੈਸਲਾ ਕਰੇ ਪਰ ਅਮਰੀਕਾ ਵਰਗੇ ਸਾਮਰਾਜੀ ਮੁਲਕ ਹਮੇਸ਼ਾ ਤੋਂ ਇਸ ਪ੍ਰਵਾਨਤ ਅਸੂਲ ਨੂੰ ਛਿੱਕੇ ਟੰਗਦੇ ਆਏ ਹਨ ਆਪਣੇ ਸਾਮਰਾਜੀ ਲੋਟੂ ਮਨੋਰਥਾਂ ਦੀ ਪੂਰਤੀ ਲਈ ਇਸ ਨੇ ਸੈਂਕੜੇ ਮੁਲਕਾਂ ੳੱੁਪਰ ਸਿੱਧੇ ਅਤੇ ਅਸਿੱਧੇ ਹਮਲੇ ਕੀਤੇ ਹਨ ਸੀਰੀਆ ੳੱੁਪਰ ਮੌਜੂਦਾ ਹਮਲਾ ਵੀ ਇਹਨਾਂ ਮਨੋਰਥਾਂ ਤਹਿਤ ਕੀਤਾ ਗਿਆ ਹਮਲਾ ਹੈ ਦੁਨੀਆਂ ਭਰ ਦੇ ਲੋਕਾਂ ਵਾਂਗ ਆਪਣੀ ਹੋਣੀ ਬਾਰੇ ਆਪ ਫੈਸਲਾ ਕਰਨ ਦਾ ਅਧਿਕਾਰ ਸੀਰੀਆਈ ਲੋਕਾਂ ਦਾ ਵੀ ਹੈ ਸਾਮਰਾਜੀ ਖਹਿ ਭੇੜ ਦਾ ਅਖਾੜਾ ਬਣਨ ਤੋਂ ਮੁਕਤੀ ਲਈ ਅਤੇ ਖੁਦਮੁਖਤਿਆਰੀ ਵਿਚ ਦਖਲਅੰਦਾਜ਼ੀ ਖਿਲਾਫ ਸੀਰੀਆਈ ਲੋਕ ਸੰਸਾਰ ਭਰ ਵਿਚੋਂ ਭਰਾਤਰੀ ਹਮਾਇਤ ਦੇ ਹੱਕਦਾਰ ਹਨ ਸੀਰੀਆਈ ਲੋਕਾਂ ਦੇ ਹੋ ਰਹੇ ਘਾਣ ਨੂੰ ਰੋਕਣ, ਇਸਦੀ ਧਰਤੀ ਦੀ ਸਾਮਰਾਜੀ ਮਨੋਰਥਾਂ ਲਈ ਵਰਤੋਂ ਬੰਦ ਕਰਨ ਅਤੇ ਇਸ ਨੂੰ ਸਾਮਰਾਜੀ ਹਮਲਿਆਂ ਦਾ ਸ਼ਿਕਾਰ ਬਣਾਉਣ ਖਿਲਾਫ ਸਾਰੇ ਦੇਸ਼ਾਂ ਦੇ ਕਿਰਤੀਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ

No comments:

Post a Comment