Sunday, November 7, 2021

ਪੰਜਾਬ ਕਾਂਗਰਸ ਸਰਕਾਰ ਦੀ ਮੁੱਖ ਮੰਤਰੀ ਬਦਲੀ

 

ਪੰਜਾਬ ਕਾਂਗਰਸ ਸਰਕਾਰ ਦੀ  ਮੁੱਖ ਮੰਤਰੀ ਬਦਲੀ   

                                                                                                                     

 ਕਾਂਗਰਸ ਪਾਰਟੀ ਅੰਦਰਲੀ ਉਥਲ-ਪੁਥਲ ਆਖਿਰ ਨੂੰ ਪੰਜਾਬ ਦੀ ਹਕੂਮਤ ਅੰਦਰ ਮੁੱਖ ਮੰਤਰੀ ਬਦਲੀ ਦਾ ਕਾਰਨ ਹੋ ਨਿੱਬੜੀ ਹੈਕਾਂਗਰਸ ਦੇ ਨਵੇਂ ਸਜੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਖ਼ਿਲਾਫ਼ ਖੜ੍ਹੇ  ਕੀਤੇ ਉੱਧ-ਮੂਲ ਦਰਮਿਆਨ ਕੁਰਸੀ ਲਈ ਦਾਅ ਕਿਸੇ ਹੋਰ ਦਾ ਲੱਗ ਗਿਆ ਹੈ।  ਕੈਪਟਨ ਅਮਰਿੰਦਰ ਨੂੰ ਕੁਰਸੀਓਂ ਲਾਹ ਕੇ ਪੰਜਾਬ ਅੰਦਰ ਕਾਂਗਰਸ ਦੇ ਦਲਿਤ ਚਿਹਰੇ ਕਹੇ ਜਾ ਰਹੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾ ਦਿੱਤਾ ਗਿਆਇਸ ਬਦਲੀ ਨਾਲ ਕਾਂਗਰਸ ਪਾਰਟੀ ਨੇ ਇਕ ਪਾਸੇ ਕਾਂਗਰਸ ਦੇ ਪੰਜਾਬ ਅੰਦਰਲੇ ਧੜਿਆਂ ਦੀਆਂ ਸਮੀਕਰਨਾਂ ਨਾਲ ਨਜਿੱਠਣ ਦਾ ਯਤਨ ਕੀਤਾ ਹੈ ਤੇ ਨਾਲ ਹੀ ਦਲਿਤ ਵੋਟ ਬੈਂਕ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਅੰਦਰ ਖਿੱਚਣ ਦਾ ਪੱਤਾ ਖੇਡਿਆ ਹੈਮੁੱਖ ਮੰਤਰੀ ਦੀ ਬਦਲੀ ਰਾਹੀਂ ਤੇ ਕੁਝ ਮੰਤਰੀਆਂ ਦੀ ਤਬਦੀਲੀ ਰਾਹੀਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਜਿਵੇਂ ਪੰਜਾਬ ਅੰਦਰ ਕੋਈ ਨਵੀਂ ਸਰਕਾਰ ਆ ਗਈ ਹੋਵੇਹੁਣ ਨਵੇਂ ਮੰਤਰੀ ਸਜੇ ਰਾਜਾ ਵੜਿੰਗ ਵਰਗੇ ਲੀਡਰ ਪ੍ਰਾਈਵੇਟ ਟਰਾਂਸਪੋਰਟਰਾਂ ਖ਼ਿਲਾਫ਼ ਆਤਿਸ਼ਬਾਜ਼ੀਆਂ ਛੱਡਦੇ ਹੋਏ ਬੱਸ ਅੱਡਿਆਂ ਦੇ ਗੇੜੇ ਕੱਢ ਕੇ ਲੋਕਾਂ ਦੀ ਸਰਕਾਰ ਆ ਜਾਣ ਦਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ ਤੇ ਪਹਿਲੇ ਸਾਢੇ ਚਾਰ ਸਾਲ ਦੀ ਨਖਿੱਧ ਕਾਰਗੁਜ਼ਾਰੀ ਦਾ ਭਾਂਡਾ ਕੈਪਟਨ ਸਿਰ ਭੰਨ ਕੇ ਤੇ ਆਪ ਲੋਕਾਂ ਤੋਂ ਮੁਆਫ਼ੀ ਮੰਗ ਕੇ ਅਗਲੇ ਪੰਜ  ਸਾਲ ਲਈ ਚੁਣ ਲੈਣ ਦੀਆਂ ਬੇਨਤੀਆਂ ਕਰ ਰਹੇ ਹਨਅਜਿਹਾ ਪ੍ਰਭਾਵ ਹੀ ਉੱਤਰਾਖੰਡ ਤੇ ਗੁਜਰਾਤ ਅੰਦਰ ਭਾਜਪਾ ਨੇ ਮੁੱਖ ਮੰਤਰੀਆਂ ਦੀ ਬਦਲੀ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਹੈਇਹ ਅਦਲਾ ਬਦਲੀਆਂ ਇਕ ਪਾਸੇ ਪਾਰਟੀਆਂ ਅੰਦਰਲੀਆਂ ਧੜੇਬੰਦੀਆਂ ਨੂੰ ਨਜਿੱਠਣ ਦਾ ਜ਼ਰੀਆ ਤੇ ਨਾਲ ਹੀ ਲੋਕਾਂ ਦੀ ਸਰਕਾਰ ਖ਼ਿਲਾਫ਼ ਜ਼ਾਹਰ ਹੋ ਰਹੀ ਬੇਚੈਨੀ ਨੂੰ ਪਾਰਟੀ ਦੇ ਖਾਤੇ ਪੈਣ ਤੋਂ ਬਚਾਉਣ ਖਾਤਰ ਕੀਤੇ ਜਾ ਰਹੇ ਹੀਲੇ ਵਸੀਲੇ ਹਨ ਅਜਿਹੀ ਬਦਲੀ ਆਪਣੇ ਆਪ ਵਿੱਚ ਹੀ ਪਹਿਲੇ ਸਾਢੇ ਚਾਰ ਸਾਲਾਂ ’ਚ ਪਾਰਟੀ ਦੀ ਹਕੂਮਤ ਦੀ ਨਾਕਾਮੀ ਨੂੰ ਤਸਲੀਮ ਕਰਨਾ ਹੈਉਂਞ ਹਾਕਮ ਜਮਾਤੀ ਸਿਆਸਤ ਦੇ ਅੰਦਰ ਵੀ ਇਹ ਕੋਈ ਬਹੁਤ ਬ੍ਰਹਮ ਅਸਤਰ ਵਰਗਾ ਕਦਮ ਨਹੀਂ ਹੈ ਸਗੋਂ ਜਾਂਦੀ ਵਾਰ ਦਾ ਮਾਰਿਆ ਤਰਲਾ ਹੀ ਹੈਖੜ੍ਹੇ ਪੈਰ ਲਿਆ ਗਿਆ ਰਿਸਕ ਹੈ, ਜੇ ਚੱਲ ਗਿਆ ਤਾਂ ਤੀਰ ਵਰਗਾ ਮਾਮਲਾ ਹੈ

ਪੰਜਾਬ ਅੰਦਰ ਵਾਪਰੇ ਇਸ ਨਾਟਕੀ ਘਟਨਾਕ੍ਰਮ ਨਾਲ ਹਾਕਮ ਜਮਾਤੀ ਪਾਰਟੀ ਦੀ ਧੜੇਬੰਦੀ ਦੀ ਰੱਜਵੀਂ ਨੁਮਾਇਸ਼ ਲੱਗੀ ਹੈਨਵਜੋਤ ਸਿੱਧੂ ਦੀਆਂ ਕਲਾਬਾਜ਼ੀਆਂ ਨਾਲ ਹਾਕਮ ਜਮਾਤੀ ਸਿਆਸਤ ਅੰਦਰ ਮਜਮੇ ਵਰਗਾ ਮਾਹੌਲ ਬਣਿਆ ਹੋਇਆ ਹੈ ਤੇ ਉਹਦੀ ਮੁੱਖ ਮੰਤਰੀ ਦੀ ਕੁਰਸੀ ਲਈ ਲਾਲਸਾ ਦੀ ਜ਼ਾਹਰਾ ਨੁਮਾਇਸ਼ ਕਾਂਗਰਸ ਹਾਈ ਕਮਾਂਡ ਵੱਲੋਂ ਟਿਕ ਟਿਕਾਅ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਫਲ ਨਹੀਂ ਪੈਣ ਦੇ ਰਹੀ ਜਾਪਦੀਇਸ ਸਭ ਕੁਝ ਦਰਮਿਆਨ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ ਜਿਹੜਾ ਲੋਕਾਂ ਦੇ ਹਿੱਤਾਂ ਦੇ ਨਜ਼ਰੀਏ ਤੋਂ ਅਰਥਹੀਣ ਹੈ, ਬੱਸ ਹਾਕਮ ਜਮਾਤੀ ਸਿਆਸਤ ਦੇ ਦੀਵਾਲੀਆ-ਪੁਣੇ ਦਾ ਸੂਚਕ ਹੈ

 ਲੋਕਾਂ ਦੇ ਹਿੱਤਾਂ ਦੇ ਨਜ਼ਰੀਏ ਤੋਂ ਇਹ ਸਮਝਣਾ ਮਹੱਤਵਪੂਰਨ ਹੈ ਕਿ ਪੰਜਾਬ ਦੇ ਇਸ ਘਟਨਾਕ੍ਰਮ ’ਤੇ ਤਿੱਖੇ ਹੋ ਰਹੇ ਆਰਥਿਕ ਸਮਾਜਿਕ ਸੰਕਟਾਂ ਦੀ ਮੋਹਰ ਛਾਪ ਵੀ ਮੌਜੂਦ ਹੈਦਿਨੋ ਦਿਨ ਗੰਭੀਰਤਾ ਅਖਤਿਆਰ ਕਰਦੇ ਜਾ ਰਹੇ ਸੰਕਟਾਂ ਦਾ ਪਰਛਾਵਾਂ ਹਾਕਮ ਜਮਾਤੀ ਸਿਆਸਤ ’ਤੇ ਵੀ ਪੈ ਰਿਹਾ ਹੈਕਈ ਵਾਰ ਇਹ ਗੂੜ੍ਹਾ ਹੋਇਆ ਪ੍ਰਛਾਵਾਂ ਵੀ ਹਾਕਮ ਜਮਾਤੀ ਸਿਆਸਤਦਾਨਾਂ ਦੇ ਆਪਸੀ ਸ਼ਰੀਕਾ ਭੇੜ ਨੂੰ ਅੱਡੀ ਲਾਉਣ ਵਾਲਾ ਇਕ ਕਾਰਕ ਬਣ ਜਾਂਦਾ ਹੈਪਿਛਲੇ ਕਈ ਵਰ੍ਹਿਆਂ ਤੋਂ ਪੰਜਾਬ ਅੰਦਰ ਵਿਆਪਕ ਪੱਧਰ ’ਤੇ ਲੋਕਾਂ ਦੀ ਉਥਲ ਪੁਥਲ ਦੇ ਝਲਕਾਰੇ ਦਿਖ ਰਹੇ ਹਨਲੋਕ ਬੇਚੈਨੀ ਦੇ ਇਹ ਪ੍ਰਗਟਾਵੇ ਖੇਤੀ ਕਾਨੂੰਨਾਂ ਨਾਲ ਜੁੜ ਕੇ ਆਏ ਕਿਸਾਨ ਉਭਾਰ ਤਕ ਹੀ ਸੀਮਤ ਨਹੀਂ ਹਨ ਸਗੋਂ ਉਸ ਤੋਂ ਪਹਿਲਾਂ ਵੀ ਰਵਾਇਤੀ ਸਿਆਸਤ ਤੋਂ ਬਦਜ਼ਨੀ ਦੇ ਜ਼ੋਰਦਾਰ ਪ੍ਰਗਟਾਵੇ ਹੁੰਦੇ ਆ ਰਹੇ ਹਨਇਹ ਪ੍ਰਗਟਾਵੇ ਬਦਲਵੀਂ ਸਿਆਸਤ ਲੜ ਲੱਗਣ ਦੀ ਤਾਂਘ ਨੂੰ ਵੀ ਦਰਸਾਉਂਦੇ ਆ ਰਹੇ ਹਨਇਸ ਹਾਲਤ ਦਾ ਇੱਕ ਇਜ਼ਹਾਰ ਸੂਬੇ ਅੰਦਰ ਲੋਕਾਂ ਦੇ ਜਮਾਤੀ ਤਬਕਾਤੀ ਸੰਘਰਸ਼ਾਂ ਦੇ ਤਿੱਖੇ ਹੋਣ ਤੇ ਇਨ੍ਹਾਂ ਦਾ ਆਏ ਦਿਨ ਹੋਰ ਪਸਾਰਾ ਹੋਣ ’ਚ ਦਿਖ ਰਿਹਾ ਹੈਕਿਸਾਨ ਸੰਘਰਸ਼ ਅੰਦਰ ਰਿਕਾਰਡ ਲਾਮਬੰਦੀ ਤੇ ਬੇਅੰਤ ਗਹਿਰਾਈ ਇਸ ਹਾਲਤ ਦਾ ਹੀ ਇੱਕ ਹੋਰ ਪ੍ਰਗਟਾਵਾ ਹੈਵਿਆਪਕ ਤਾਣੇ-ਬਾਣੇ ਵਾਲੀਆਂ ਮਜ਼ਬੂਤ ਤੇ ਲਗਾਤਾਰ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਮੌਜੂਦਗੀ ਨੇ ਇਸ ਬੇਚੈਨੀ ਨੂੰ ਢੁਕਵਾਂ ਰਾਹ ਮੁਹੱਈਆ ਕਰਵਾ ਦਿੱਤਾ ਹੈਇਹ ਤਿੱਖੀ ਹੋ ਰਹੀ ਬੇਚੈਨੀ ਤੇ ਲੋਕ ਹੱਕਾਂ ਦੀ ਵਧ ਰਹੀ ਚਰਚਾ ਹੈ ਜਿਸ ਦਾ ਲੀਵਰ ਵਰਤ ਕੇ ਕੈਪਟਨ ਨੂੰ ਕਾਂਗਰਸ ਹਾਈ ਕਮਾਂਡ ਗੱਦੀ ਤੋਂ ਲਾਂਭੇ ਕਰ ਸਕੀ ਹੈਇਸ ਬੇਚੈਨੀ ਦੇ ਪ੍ਰਤਾਪ ਦੀ ਵੀ ਭੂਮਿਕਾ ਹੈ ਕਿ ਹੁਣ ਤਕ ਆਪਣੇ ਆਪ ਨੂੰ ਮਜ਼ਬੂਤ ਸਥਿਤੀ ’ਚ ਸਮਝਦਾ ਆ ਰਿਹਾ ਕੈਪਟਨ ਅਮਰਿੰਦਰ ਹੱਥਲ ਪਾਇਆ ਗਿਆ ਹੈਸਾਢੇ ਚਾਰ ਸਾਲਾਂ ਦੀ ਨਖਿੱਧ ਕਾਰਗੁਜ਼ਾਰੀ ਤੇ ਲੋਕ ਵਿਰੋਧੀ ਅਮਲ ਨੇ ਕੈਪਟਨ ਅਮਰਿੰਦਰ ਨੂੰ ਪੰਜਾਬ ਦੇ ਖਲਨਾਇਕ ਵਜੋਂ ਦੇਖਣ ਲਾ ਦਿੱਤਾ ਹੈ ਤੇ ਲੋਕਾਂ ਦੇ ਦੋਖੀਆਂ ਵਜੋਂ ਬਾਦਲਕਿਆਂ ਦੀ ਕਤਾਰ ਵਿੱਚ ਬਰਾਬਰ ’ਤੇ ਜਾ ਖੜ੍ਹਾ ਕੀਤਾ ਹੈਕੈਪਟਨ ਦੇ ਖੇਮੇ ਵਿਚਲੇ ਵਿਧਾਇਕਾਂ ਨੂੰ ਉਸ ਦਾ ਜ਼ਮਾਨਾ ਲੰਘ ਗਿਆ ਜਾਪਿਆ ਹੈ ਤੇ ਵੱਡੇ ਹਿੱਸੇ ਨੇ ਉਸ ਤੋਂ ਕਿਨਾਰਾ ਕਰਨ ’ਚ ਹੀ ਭਲਾਈ ਸਮਝੀ ਹੈਲੋਕ ਬੇਚੈਨੀ ਤੇ ਲੋਕ ਹੱਕਾਂ ਦੀ ਚਰਚਾ ਦੇ ਇਸੇ ਮਾਹੌਲ ਨਾਲ ਹੁਣ ਚੰਨੀ ਦੀ ਅਗਵਾਈ ਵਾਲੀ ਸਰਕਾਰ ਦਾ ਮੱਥਾ ਲੱਗ ਰਿਹਾ ਹੈਨਵ ਉਦਾਰਵਾਦੀ ਨੀਤੀਆਂ ਦੀ ਇਸੇ ਧੁੱਸ ਦੇ ਰਹਿੰਦਿਆਂ ਚੰਨੀ ਸਰਕਾਰ ਕੋਲ ਮਹਿਜ਼ ਦਿਖਾਵਾ ਕਰ ਸਕਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ ਜਿਸ ਨਾਲ ਲੋਕਾਂ ਦੇ ਮੂੰਹ ਅੱਡੀ ਖੜ੍ਹੇ ਮੁੱਦਿਆਂ ਦਾ ਕੋਈ ਹੱਲ ਹੋ ਸਕੇਚੰਨੀ ਸਰਕਾਰ ਵੀ ਇਸੇ ਹਕੂਮਤ ਵਿਰੋਧੀ ਰੋਸ ਦਾ ਨਿਸ਼ਾਨਾ ਬਣਨ ਲਈ  ਸਰਾਪੀ ਹੋਈ ਹੈ ਜਿਸ ਵਿੱਚ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਵੀ ਜੁੜਨੀ ਹੈਗੱਦੀ ਸੰਭਾਲਣ ਸਾਰ ਹੀ ਚੰਨੀ ਸਰਕਾਰ ਦਾ ਸਾਹਮਣਾ  ਪੱਕੇ ਰੁਜ਼ਗਾਰ, ਤਨਖਾਹਾਂ, ਪੈਨਸ਼ਨਾਂ, ਮੁਆਵਜ਼ਾ ਹੱਕਾਂ, ਰਾਸ਼ਨ ਕਾਰਡਾਂ, ਪਲਾਟਾਂ ਤੇ ਕਰਜ਼ਾ ਮੁਕਤੀ ਵਰਗੇ ਮੁੱਦਿਆਂ ’ਤੇ ਉੱਠੇ ਹੋਏ ਲੋਕ ਰੋਹ ਨਾਲ ਹੋ ਰਿਹਾ ਹੈਇਸ ਰੋਹ ਤੋਂ ਖਹਿੜਾ ਛੁਡਾਉਣ ਲਈ ਉਸ ਦੇ ਪੱਲੇ ਬਹੁਤਾ ਕੁਝ ਨਹੀਂ ਹੈ

ਜੇਕਰ ਪੰਜਾਬ ਅੰਦਰ ਹਕੂਮਤੀ ਅਸਥਿਰਤਾ ਵਰਗਾ ਇਹ ਮਾਹੌਲ ਇੱਕ ਪਾਰਟੀ ਕੋਲ ਸੀਟਾਂ ਹੋਣ ਦੇ ਬਾਵਜੂਦ ਵੀ ਬਣਿਆ ਹੋਇਆ ਹੈ ਤਾਂ ਇਹ ਇਸ ਪਹਿਲੂ ਦਾ ਹੀ ਸੂਚਕ ਹੈ ਕਿ ਸਥਿਰਤਾ ਸਿਰਫ ਵਿਧਾਨ ਸਭਾ ਦੇ ਸੀਟਾਂ ਦੇ ਅੰਕੜਿਆਂ ਨਾਲ ਹੀ ਕਾਇਮ ਨਹੀਂ ਰਹਿੰਦੀਇਹ ਸੂਬੇ ਦੀ ਹਾਕਮ ਜਮਾਤੀ ਸਿਆਸਤ ਅੰਦਰ ਲੋਕਾਂ ਦੀ ਬੇਚੈਨੀ ਦੇ ਵਰਤਾਰੇ ਦੇ ਝਟਕੇ ਹਨ ਜਿਹੜੇ ਪਾਰਟੀ ਅੰਦਰਲੇ ਸ਼ਰੀਕਾ ਭੇੜ ਨੂੰ ਵੀ ਪ੍ਰਭਾਵਤ ਕਰ ਰਹੇ ਹਨ ਤੇ ਹਕੂਮਤੀ ਭੇੜ ਲਈ ਕਿਸੇ ਹੱਦ ਤਕ ਹਵਾਲਾ ਨੁਕਤਾ ਬਣ ਰਹੇ ਹਨਉਨ੍ਹਾਂ ਨੂੰ ਇੱਕ ਦੂਜੇ ਨੂੰ ਗੱਦੀ ਤੋਂ ਲਾਹੁਣ ਲਈ ਲੋਕ ਮੁੱਦਿਆਂ ਨੂੰ ਹਵਾਲਾ ਨੁਕਤਾ ਬਣਾਉਣਾ ਪੈ ਰਿਹਾ ਹੈਚਾਹੇ ਵੋਟ ਸਿਆਸਤਦਾਨਾਂ ਦੇ ਆਪਸੀ ਭੇੜ ਵੇਲੇ ਇਨ੍ਹਾਂ ਮੁੱਦਿਆਂ ਦੀ ਪੇਸ਼ਕਾਰੀ ਗ਼ੈਰ-ਜਮਾਤੀ ਢੰਗ ਨਾਲ ਅਤੇ ਅਲਾਮਤਾਂ ਦੇ ਅੰਸ਼ਕ ਪ੍ਰਗਟਾਵਿਆਂ ਤਕ ਸੀਮਤ ਰੱਖਣ ਤੱਕ  ਹੁੰਦੀ ਹੈ ਪਰ ਤਾਂ ਵੀ ਇਸ ਮਾਹੌਲ ਦਾ ਲਾਹਾ ਲੋਕਾਂ ਦੇ ਹੱਕਾਂ ਦੀ ਲਹਿਰ ਦੀ ਤੇਜ਼ ਰਫ਼ਤਾਰ ਪੇਸ਼ਕਦਮੀ ਲਈ ਲਿਆ ਜਾ ਸਕਦਾ ਹੈ

ਚੰਨੀ ਨੂੰ ਗੱਦੀ ’ਤੇ ਬਿਠਾਉਣ ਦਾ ਪੈਂਤੜਾ ਕੁੱਝ ਦਲਿਤ ਹਿੱਸਿਆਂ ਅੰਦਰ ਕਿਸੇ ਹੱਦ ਤਕ ਭਰਮ ਪੈਦਾ ਕਰਨ ਦਾ ਸਾਧਨ ਜ਼ਰੂਰ ਬਣ ਸਕਦਾ ਹੈ ਜੀਹਦਾ ਕੁਝ ਲਾਹਾ ਆਉਂਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਹੋ ਸਕਦਾ ਹੈਪਰ ਤਾਂ ਵੀ ਵੋਟ ਸਿਆਸਤ ਅੰਦਰ ਬਾਕੀ ਦੀਆਂ ਕੁੱਲ ਸਮੀਕਰਨ ਦੇ ਜਮ੍ਹਾਂ ਜੋੜ ਨੇ ਆਖ਼ਿਰ ਨੂੰ ਰੰਗ ਦਿਖਾਉਣੇ ਹਨਪਰ ਹਾਈ ਕਮਾਂਡ ਦੀ ਸਾਰੀ ਟੇਕ ਇਸੇ ਪੱਖ ’ਤੇ ਹੈਇਸੇ ਲਈ ਇਸ ਤਬਦੀਲੀ ਨੂੰ ਗ਼ਰੀਬ ਪੁੱਤ ਨੂੰ ਗੱਦੀ ’ਤੇ ਬਿਠਾ ਦੇਣ ਵਜੋਂ ਘੁਮਾਇਆ ਗਿਆ ਹੈ ਤੇ ਇਉਂ ਪੇਸ਼ ਕੀਤਾ ਗਿਆ ਹੈ ਕਿ ਇਹ ਕਰਨ ਵਾਲੀ ਕਾਂਗਰਸ ਪਹਿਲੀ ਪਾਰਟੀ ਹੈਉਂਜ ਭਾਰਤੀ ਹਾਕਮ ਜਮਾਤੀ ਸਿਆਸਤ ਅੰਦਰ ਦਲਿਤ ਹਿੱਸਿਆਂ ਨੂੰ ਭਰਮਾਉਣ ਹਥਿਆਉਣ ਲਈ ਇਹ ਚਿਰਾਂ ਤੋਂ ਵਾਰ ਵਾਰ ਖੇਡਿਆ ਜਾ ਰਿਹਾ ਪੱਤਾ ਹੈਰਾਸ਼ਟਰਪਤੀ ਤੋਂ ਲੈ ਕੇ ਸਰਪੰਚਾਂ ਤੱਕ ਬਹੁਤ ਸਾਰੇ ਪੱਧਰਾਂ ’ਤੇ ਦਲਿਤ ਹਿੱਸੇ ਸੁਸ਼ੋਭਿਤ ਹੁੰਦੇ ਹਨ ਪਰ ਇਹ ਅਹੁਦੇਦਾਰੀਆਂ ਦਲਿਤਾਂ ਦੀ ਹੋਣੀ ਬਦਲਣ ਦਾ ਜ਼ਰੀਆ ਨਹੀਂ ਬਣ ਸਕਦੀਆਂਪੰਜਾਬ ਅੰਦਰ ਇਹ ਤਬਦੀਲੀ ਸੂਬੇ ਅੰਦਰ ਵਧ ਰਹੀ ਦਲਿਤ ਅਧਿਕਾਰ ਜਤਾਈ ਦੇ ਵਰਤਾਰੇ ਦਾ ਵੋਟ ਗਿਣਤੀਆਂ ਤਹਿਤ ਲਾਹਾ ਲੈਣ ਦੀ ਕਵਾਇਦ ਕਹੀ ਜਾ ਸਕਦੀ ਹੈਇਹ ਵਧ ਰਹੀ ਦਲਿਤ ਅਧਿਕਾਰ ਜਤਾਈ ਨੂੰ ਹਾਕਮ ਜਮਾਤੀ ਹੁੰਗਾਰਾ ਹੈਇਹਦੇ ’ਤੇ ਸਵਾਰ ਹੋ ਕੇ ਗੱਦੀ ਤੱਕ ਪਹੁੰਚਣ ਦੀ ਕੋਸ਼ਿਸ਼ ਹੈ

ਸਾਰੀਆਂ ਵੋਟ ਪਾਰਟੀਆਂ ਹੀ ਦਲਿਤ ਵੋਟ ਬੈਂਕ ’ਤੇ ਅੱਖ ਰੱਖੀਂ ਬੈਠੀਆਂ ਹਨਜਾਤ ਪਾਤੀ ਦਾਬੇ-ਵਿਤਕਰੇ ਤੇ ਸਮਾਜਿਕ ਪਛੜੇਵੇਂ ਅੰਦਰੋਂ ਜਮ੍ਹਾਂ ਹੋ ਰਹੇ ਰੋਸ ਨੂੰ ਵੋਟਾਂ ’ਚ ਢਾਲਣ ਲਈ ਜੁਟੀਆਂ ਹੋਈਆਂ ਹਨਜਿਸ ਰਾਜ ਨੇ ਇਨ੍ਹਾਂ ਅਣਮਨੁੱਖੀ ਹਾਲਤਾਂ ਨੂੰ ਦਲਿਤਾਂ ਦੀ ਹੋਣੀ ਬਣਾਇਆ ਹੋਇਆ ਹੈ ਉਸੇ ਰਾਜ ਦੀ ਭਰਮਾਊ ਸਿਆਸਤ ਦੇ ਲੜ ਲੱਗ ਕੇ ਹੋਣੀ ਨੂੰ ਬਦਲਣ ਦੇ ਦਾਅਵੇ ਕੀਤੇ ਜਾ ਰਹੇ ਹਨਅਜਿਹੀ ਹਾਲਤ ਵਿਚ ਇਨਕਲਾਬੀ ਸ਼ਕਤੀਆਂ ਸਿਰ ਇਹ ਅਹਿਮ ਜ਼ਿੰਮੇਵਾਰੀ ਹੈ ਕਿ ਦਲਿਤਾਂ ਦੀ ਜਾਤ ਪਾਤੀ ਦਾਬੇ ਤੇ ਵਿਤਕਰੇ ਤੋਂ ਮੁਕੰਮਲ ਮੁਕਤੀ ਦੇ ਹਕੀਕੀ ਰਾਹ ’ਤੇ ਝਾਤ ਪਵਾਉਣ ਅਤੇ ਇਸ ਨੂੰ ਕਾਰਜ ਨੂੰ ਜਮਾਤੀ ਸੰਘਰਸ਼ਾਂ ਦੇ ਅਹਿਮ ਹਿੱਸੇ ਵਜੋਂ ਉਭਾਰਨਦਲਿਤ ਭਾਈਚਾਰੇ ਦੇ ਹਕੀਕੀ ਜਮਾਤੀ ਮੁੱਦਿਆਂ ਨੂੰ ਤੇ ਜ਼ਬਰ ਵਿਤਕਰੇ ਦੇ ਮੁੱਦਿਆਂ ਨੂੰ ਸਾਂਝੇ ਤੌਰ ’ਤੇ ਗੁੰਦ ਕੇ ਪੇਸ਼ ਕਰਨÍ ਇਨ੍ਹਾਂ ਮੁੱਦਿਆਂ ਉੱਪਰ ਸੰਘਰਸ਼ਾਂ ਜਨਤਕ ਖਾੜਕੂ ਸੰਘਰਸ਼ਾਂ ਦੀ ਜ਼ਰੂਰਤ ਉਭਾਰਨਹਰ ਹਾਕਮ ਜਮਾਤੀ ਪਾਰਟੀ ਵੱਲੋਂ ਦਲਿਤ ਭਲਾਈ ਦੇ ਦਾਅਵਿਆਂ ਨੂੰ ਇਹਨਾਂ ਹਕੀਕੀ ਮੁੱਦਿਆਂ ਦੀ ਕਸਵੱਟੀ ’ਤੇ ਪਰਖਣ ਦੀ ਚਣੌਤੀ ਪੇਸ਼ ਕਰਨ।

No comments:

Post a Comment