Saturday, October 5, 2019

ਮਹਾਨ ਅਕਤੂਬਰ ਇਨਕਲਾਬ ਵਰ੍ਹੇ ਗੰਢ:


ਮਹਾਨ ਅਕਤੂਬਰ ਇਨਕਲਾਬ ਵਰ੍ਹੇ ਗੰਢ:

ਸਰਮਾਏਦਾਰੀ ਵਿਕਾਸ ਨਿਯਮਾਂ ਦੀ ਪਛਾਣ ਕਰਦਾ ਲੈਨਿਨਵਾਦ
ਤੇ ਅੱਗੇ ਵਧਦਾ ਅਕਤੂਬਰ ਇਨਕਲਾਬ
ਜਿਵੇਂ ਅਸੀਂ ਦੇਖ ਚੁੱਕੇ ਹਾਂ, ਮਾਰਕਸ ਤੇ ਐਗਲਜ਼ ਇਹ ਸਮਝਦੇ ਸਨ ਕਿ ਰੂਸ ਵਿਚ ਬੁਰਜੂਆ ਇਨਕਲਾਬ ਹੋਣ ਤੋਂ ਬਾਅਦ, ਪ੍ਰੋਲੇਤਾਰੀ ਇਨਕਲਾਬ ਪੱਛਮ ਦੇ ਵਿਕਸਤ ਦੇਸ਼ਾਂ ਵਿਚ ਇਕੋਂ ਵੇਲੇ ਫੁੱਟ ਪਵੇਗਾ। ਇਸ ਤੋਂ ਇਸ ਧਾਰਨਾ ਨੇ ਜਨਮ ਲਿਆ ਕਿ ਜੇ ਇਹ ਇੱਕੋ ਦੇਸ਼ ਵਿਚ (ਜਿਵੇਂ ਕਿ ਪੈਰਿਸ ਕਮਿਊਨ) ਹੁੰਦਾ ਹੈ ਤਾਂ ਹੋਰਨਾਂ ਥਾਵਾਂ ਉਤੇ ਉਸੇ ਤਰ੍ਹਾਂ ਦੇ ਇਨਕਲਾਬਾਂ ਦੀ ਹਮਾਇਤ ਤੋਂ ਬਿਨਾਂ ਇਸ ਦਾ ਬਚੇ ਰਹਿਣਾ ਨਾ-ਮੁਮਕਿਨ ਹੋਵੇਗਾ। ਕਈ ਸਾਲਾਂ ਤੱਕ ਲੈਨਿਨ ਵੀ ਇਹਨਾਂ ਧਾਰਨਾਵਾਂ ਨਾਲ ਸਹਿਮਤ ਰਹੇ:
''
ਅਸੀਂ ਰੂਸੀ ਸਿਆਸੀ ਇਨਕਲਾਬ ਨਾਲ ਯੂਰਪ ਵਿਚ ਸਮਾਜਵਾਦੀ ਇਨਕਲਾਬਾਂ ਦਾ ਮੁੱਢ ਬੰਨਦਿਆਂਗੇ।'' ( ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 8, ਸਫਾ 303; ਵਿਸਥਾਰ ਲਈ ਦੇਖੋ ਸਫਾ 541, ਸੈਂਚੀ 9 ਸਫਾ 57, 412, 433)
''
ਰੂਸੀ ਇਨਕਲਾਬ ਆਪਣੇ ਦਮ 'ਤੇ ਜਿੱਤ ਤਾਂ ਹਾਸਲ ਕਰ ਸਕਦਾ ਹੈ, ਪਰ ਸ਼ਾਇਦ ਇਹ ਆਪਣੀ ਤਾਕਤ ਦੇ ਸਹਾਰੇ ਇਕੱਲਾ ਆਪਣੀਆਂ ਪ੍ਰਾਪਤੀਆਂ ਨੂੰ ਬਣਾਈ ਨਹੀਂ ਰੱਖ ਸਕਦਾ ਤੇ ਪੱਕੇ ਪੈਰੀਂ ਨਹੀਂ ਕਰ ਸਕਦਾ। ਇਹ ਓਨਾ ਚਿਰ ਅਜਿਹਾ ਨਹੀਂ ਕਰ ਸਕਦਾ ਜਿੰਨਾਂ ਚਿਰ ਪੱਛਮ ਵਿਚ ਸਮਾਜਵਾਦੀ ਇਨਕਲਾਬ ਨਹੀਂ ਹੋ ਜਾਂਦੇ।'' (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 10, ਸਫਾ 288; ਵਿਸਥਾਰ ਲਈ ਦੇਖੋ-ਸਫਾ 92, 334, 394,  ਸੈਂਚੀ 13 ਸਫਾ 327)
ਲੈਨਿਨ ਨੇ ਇਹ ਯਕੀਨ ਕਰਨਾ ਕਦੇ ਵੀ ਨਹੀਂ ਛੱਡਿਆ ਸੀ ਕਿ ''ਪੱਛਮੀ ਯੂਰਪ ਵਿਚ ਸਮਾਜਵਾਦੀ ਇਨਕਲਾਬ ਲਈ ਬਾਹਰਮੁਖੀ ਹਾਲਤਾਂ ਪੂਰੀ ਤਰ੍ਹਾਂ ਅਨੁਕੂਲ ਸਨ'' (ਲੈਨਿਨ ਸਮੁੱਚੀਆਂ ਲਿਖਤਾਂ ਸੈਂਚੀ 21, ਸਫਾ 419)ਪਰ 1914 ਵਿਚ ਦੂਜੀ ਇੰਟਰਨੈਸ਼ਨਲ ਦੇ ਢਹਿ ਜਾਣ ਤੋਂ ਬਾਅਦ, ਜਦੋਂ ਪੱਛਮ ਦੇ ਮਜ਼ਦੂਰ ਜਮਾਤ ਦੇ ਨੇਤਾ ਸਾਮਰਾਜੀ ਜੰਗ ਦਾ ਵਿਰੋਧ ਕਰਨ ਦੇ ਆਪਣੇ ਸਟੈਂਡ ਤੋਂ ਮੁੱਕਰ ਗਏ ਤਾਂ ਉਹਨਾਂ ਨੇ ਇਹ ਸਵੀਕਾਰ ਕੀਤਾ ਕਿ ਅੰਤਰਮੁਖੀ ਹਾਲਤਾਂ ਸਾਜ਼ਗਾਰ ਨਹੀਂ ਰਹੀਆਂ:
''
ਇਨਕਲਾਬ ਦੇ ਸ਼ੁਰੂਆਤੀ ਪੜਾਅ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਇਹ ਉਮੀਦ ਸੀ ਕਿ ਸਾਮਰਾਜੀ ਜੰਗ ਦੇ ਖਤਮ ਹੁੰਦੇ ਹੀ ਪੱਛਮੀ ਯੂਰਪ ਵਿਚ ਸਮਾਜਵਾਦੀ ਇਨਕਲਾਬ ਸ਼ੁਰੂ ਹੋ ਜਾਵੇਗਾ। ਉਸ ਸਮੇਂ ਜਦੋਂ ਲੋਕ ਹਥਿਆਰਬੰਦ ਸਨ ਉਦੋਂ ਕੁੱਝ ਪੱਛਮੀ ਦੇਸ਼ਾਂ ਵਿਚ ਸਫਲ ਇਨਕਲਾਬ ਹੋ ਸਕਦੇ ਸਨ। ਅਜਿਹਾ ਹੋ ਜਾਂਦਾ ਜੇਕਰ ਪੱਛਮੀ ਯੂਰਪ ਦੀ ਮਜ਼ਦੂਰ ਜਮਾਤ ਦੀ ਆਪਸੀ ਫੁੱਟ ਉਮੀਦ ਨਾਲੋਂ ਕਿਤੇ ਜ਼ਿਆਦਾ ਡੂੰਘੀ ਅਤੇ ਸਾਬਕਾ ਸਮਾਜਵਾਦੀ ਆਗੂਆਂ ਦੀ ਗੱਦਾਰੀ ਉਮੀਦ ਨਾਲੋਂ ਕਿਤੇ ਜ਼ਿਆਦਾ ਵੱਡੀ ਨਾ ਹੁੰਦੀ।'' ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 30, ਸਫਾ 417; ਵਿਸਥਾਰ ਲਈ ਦੇਖੋ ਸੈਂਚੀ 32 ਸਫਾ 481)
ਇਸੇ ਦੌਰਾਨ ਸਾਮਰਾਜਵਾਦ ਉੱਪਰ ਆਪਣੇ ਖੋਜ ਕਾਰਜ ਦੌਰਾਨ ਉਹ ਇਸ ਨਤੀਜੇ 'ਤੇ ਪਹੁੰਚ ਗਏ, ਨਵੀਆਂ ਸੰਸਾਰ ਹਾਲਤਾਂ ਵਿੱਚ 'ਇਕੋ ਵੇਲੇ ਇਨਕਲਾਬ' ਦਾ ਪੁਰਾਣਾ ਸਿਧਾਂਤ ਜਿਸ ਅਨੁਸਾਰ ਇੱਕ ਦੇਸ਼ ਵਿਚ ਪ੍ਰੋਲੇਤਾਰੀ ਇਨਕਲਾਬ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕਦੀ, ਹੁਣ ਸਾਰਥਕ ਨਹੀਂ ਰਿਹਾ:
''
ਅਣਸਾਵਾਂ ਆਰਥਕ ਤੇ ਸਿਆਸੀ ਵਿਕਾਸ ਸਰਮਾਏਦਾਰੀ ਦਾ ਇਕ ਅਟੱਲ ਨਿਯਮ ਹੈ। ਇਸ ਲਈ ਪਹਿਲਾਂ ਕੁੱਝ ਦੇਸ਼ਾਂ ਜਾਂ ਇੱਕ ਸਰਮਾਏਦਾਰ ਦੇਸ਼ ਵਿੱਚ ਵੀ ਸਮਾਜਵਾਦ ਦੀ ਜਿੱਤ ਸੰਭਵ ਹੈ। ਉਸ ਦੇਸ਼ ਦਾ ਜੇਤੂ ਪ੍ਰੋਲੇਤਾਰੀ ਸਰਮਾਏਦਾਰਾਂ ਨੂੰ ਖਤਮ ਕਰ ਦੇਣ ਅਤੇ ਸਮਾਜਵਾਦ ਦੀ ਉਸਾਰੀ ਕਰ ਲੈਣ ਉਪਰੰਤ ਬਾਕੀ ਦੁਨੀਆਂ, ਸਰਮਾਏਦਾਰ ਦੁਨੀਆਂ, ਖਿਲਾਫ ਡਟ ਜਾਵੇਗਾ, ਜਿਸ ਦੌਰਾਨ ਉਹ ਦੂਜੇ ਦੇਸ਼ਾਂ ਦੀਆਂ ਦੱਬੀਆਂ ਕੁਚਲੀਆਂ ਜਮਾਤਾਂ ਨੂੰ ਆਪਣੇ ਉਦੇਸ਼ ਨਾਲ ਜੋੜ ਲਵੇਗਾ, ਉਹਨਾਂ ਦੇਸ਼ਾਂ ਵਿਚ ਵੀ ਸਰਮਾਏਦਾਰਾਂ ਖਿਲਾਫ ਬਗਾਵਤਾਂ ਖੜ•ੀਆਂ ਕਰੇਗਾ ਅਤੇ ਲੋੜ ਪੈਣ 'ਤੇ ਲੋਟੂ ਜਮਾਤਾਂ ਅਤੇ ਉਹਨਾਂ ਦੀਆਂ ਰਾਜ ਸੱਤਾਵਾਂ ਵਿਰੁੱਧ ਹਥਿਆਰਬੰਦ ਫੌਜ ਨੂੰ ਵੀ ਵਰਤੇਗਾ।'' ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 21, ਸਫਾ 342)
1916
ਵਿਚ ਹੋਰ ਅੱਗੇ ਵਧ ਕੇ ਉਹਨਾਂ ਨੇ ਇਹ ਪ੍ਰਸਥਾਪਨਾ ਪੇਸ਼ ਕੀਤੀ ਕਿ ਸਮਾਜਵਾਦੀ ਇਨਕਲਾਬ ਇਕੋ ਵੇਲੇ ਨਹੀਂ ਹੋ ਸਕਦਾ।
''
ਵੱਖ ਵੱਖ ਦੇਸ਼ਾਂ ਵਿਚ ਸਰਮਾਏਦਾਰੀ ਦਾ ਵਿਕਾਸ ਬਹੁਤ ਜ਼ਿਆਦਾ ਅਣਸਾਵਾਂ ਹੁੰਦਾ ਹੈ। ਜਿਨਸ ਪੈਦਾਵਾਰ ਦੌਰਾਨ ਹੋਰ ਕਿਸੇ ਤਰ੍ਹਾਂ ਹੋ ਹੀ ਨਹੀਂ ਸਕਦਾ। ਇਸ ਤੋਂ ਇਹ ਨਿਰਵਿਵਾਦ ਰੂਪ ਵਿਚ ਸਿੱਧ ਹੋ ਜਾਂਦਾ ਹੈ ਕਿ ਸਮਾਜਵਾਦ ਸਾਰੇ ਦੇਸ਼ਾਂ ਵਿਚ ਇਕੋ ਵੇਲੇ ਜਿੱਤ ਹਾਸਲ ਕਰ ਹੀ ਨਹੀਂ ਸਕਦਾ। ਇਹ ਪਹਿਲਾਂ ਕੁੱਝ ਦੇਸ਼ਾਂ ਜਾਂ ਇਕ ਦੇਸ਼ ਵਿਚ ਜਿੱਤ ਪ੍ਰਾਪਤ ਕਰੇਗਾ, ਜਦ ਕਿ ਬਾਕੀ ਦੇਸ਼ ਕੁੱਝ ਸਮੇਂ ਲਈ ਬੁਰਜੂਆ ਜਾਂ ਪੂਰਵ-ਬੁਰਜੂਆ ਹਾਲਤ ਵਿਚ ਬਣੇ ਰਹਿਣਗੇ।''  (ਲੈਨਿਨ ਸਮੁੱਚੀਆਂ ਲਿਖਤਾਂ ਸੈਚੀ 23 ਸਫਾ 79)
ਫਿਰ ਜਦੋਂ ਨਵਾਂ ਸਮਾਜਵਾਦੀ ਗਣਤੰਤਰ ਵਿਦੇਸ਼ੀ ਦਖਲ ਦੀ ਜੰਗ ਤੇ ਘਰੇਲੂ ਯੁੱਧ 'ਚ ਜੇਤੂ ਹੋ ਨਿੱਬੜਿਆ ਤਾਂ ਉਹਨਾਂ ਨੇ ਐਲਾਨ ਕੀਤਾ :
''
ਇਹ ਸਾਹਮਣੇ ਆ ਗਿਆ ਹੈ ਕਿ ਭਾਵੇਂ ਸਾਡੀਆਂ ਭਵਿੱਖ ਬਾਣੀਆਂ ਸਿੱਧੀਆਂ ਸਿੱਧੀਆਂ ਤੇਜ਼ੀ ਨਾਲ ਤੇ ਫੌਰਨ ਹੀ ਸਾਕਾਰ ਨਹੀਂ ਹੋਈਆਂ, ਪਰ ਉਹ ਸਹੀ ਸਾਬਤ ਹੋਈਆਂ, ਕਿਉਂਕਿ ਅਸੀਂ ਮੁੱਖ ਉਦੇਸ਼ ਹਾਸਲ ਕਰਨ ਵਿਚ ਕਾਮਯਾਬ ਰਹੇ। ਸੰਸਾਰ ਸਮਾਜਵਾਦੀ ਇਨਕਲਾਬ 'ਚ ਦੇਰੀ ਦੇ ਬਾਵਜੂਦ ਵੀ ਪ੍ਰੋਲੇਤਾਰੀ ਰਾਜ ਤੇ ਸੋਵੀਅਤ ਗਣਤੰਤਰ ਦੀ ਹੋਂਦ ਬਣੇ ਰਹਿਣ ਦੀ ਸੰਭਾਵਨਾ ਸਹੀ ਸਾਬਤ ਹੋਈ ਹੈ।'' (ਲੈਨਿਨ ਸਮੁੱਚੀਆਂ ਲਿਖਤਾਂ ਸੈਂਚੀ 31, ਸਫਾ 411)


No comments:

Post a Comment