Saturday, October 5, 2019

ਸ਼ਹੀਦ ਪ੍ਰਿਥੀਪਾਲ ਰੰਧਾਵਾ ਨੂੰ ਸ਼ਰਧਾਂਜਲੀਆਂ




ਸ਼ਹੀਦ ਪ੍ਰਿਥੀਪਾਲ ਰੰਧਾਵਾ ਨੂੰ ਸ਼ਰਧਾਂਜਲੀਆਂ
ਜੁਲਾਈ ਦਾ ਮਹੀਨਾ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੇ ਨਾਇਕ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਸ਼ਹੀਦੀ ਦਿਨ ਦਾ ਮਹੀਨਾ ਹੈ। ਪ੍ਰਿਥੀਪਾਲ ਰੰਧਾਵਾ 70ਵਿਆਂ ਦੀ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਉਹ ਸਿਰਮੌਰ ਨਾਇਕ ਸੀ, ਜਿਸਨੇ ਨਾ ਸਿਰਫ ਪੰਜਾਬ ਦੀ ਨੌਜਵਾਨ ਵਿਦਿਆਰਥੀ ਲਹਿਰ ਨੂੰ ਉਹਨਾਂ ਦੀਆਂ ਤਬਕਾਤੀ ਮੰਗਾਂ 'ਤੇ ਲਾਮਬੰਦ ਕਰ ਸੰਘਰਸ਼ਾਂ ਦੇ ਰਾਹ ਤੁਰਨ ਲਈ ਅਗਵਾਈ ਕੀਤੀ, ਸਗੋਂ ਨੌਜਵਾਨ ਵਿਦਿਆਰਥੀਆਂ ਦੇ ਸਮਾਜ ਅੰਦਰ ਬਣਦੇ ਇਤਿਹਾਸਕ ਰੋਲ ਨੂੰ ਵੀ ਸਾਕਾਰ ਕਰਨ ਦੇ ਰਾਹ ਪਾਇਆ, ਜਿਸ ਕਾਰਨ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਨੂੰ ਵੀ ਤਕੜਾਈ ਮਿਲੀਉਸਦੀ ਅਗਵਾਈ ਵਿੱਚ ਵਿਦਿਆਰਥੀ ਨੌਜਵਾਨਾਂ ਨੇ ਆਪਣੀ ਪੜ੍ਹਾਈ, ਰੁਜ਼ਗਾਰ ਨਾਲ ਸੰਬੰਧਿਤ ਮਸਲਿਆਂ 'ਤੇ ਹੀ ਸੰਘਰਸ਼ ਨਹੀਂ ਲੜੇ ਸਗੋਂ ਪੰਜਾਬ ਤੇ ਮੁਲਕ ਪੱਧਰ 'ਤੇ ਲੋਕਾਂ ਦੇ ਜਮਹੂਰੀ ਮਸਲਿਆਂ ਅਤੇ ਜਨਤਕ ਜਮਹੂਰੀ ਲਹਿਰ ਨੂੰ ਪੇਸ਼ ਆਉਂਦੀਆਂ ਚੁਣੌਤੀਆਂ ਨੂੰ ਸਰ ਕਰਨ ਦਾ ਜਿੰਮੇਵਰਾਨਾ ਤੇ ਅਹਿਮ ਰੋਲ ਵੀ ਅਦਾ ਕੀਤਾ। ਰੀਗਲ ਸਿਨੇਮਾ ਮੋਗੇ ਦਾ ਘੋਲ, ਐਮਰਜੈਂਸੀ ਦਾ ਦੌਰ, ਜੇ.ਪੀ. ਨਰਾਇਣ ਦੀ ਲਹਿਰ ਵੇਲੇ ਦਾ ਨਿਭਾਅ ਇਸਦੀਆਂ ਸ਼ਾਨਦਾਰ ਤੇ ਮਿਸਾਲੀ ਉਦਾਹਰਣਾਂ ਹਨ।
ਐਤਕੀਂ ਜੁਲਾਈ ਮਹੀਨੇ ਵਿੱਚ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸ਼ਹੀਦ ਪ੍ਰਿਥੀਪਾਲ ਰੰਧਾਵਾ ਦਾ ਸ਼ਹੀਦੀ ਦਿਨ ਵੱਖ-ਵੱਖ ਥਾਵਾਂ 'ਤੇ ਮਨਾਇਆ ਗਿਆ। ਬਠਿੰਡਾ ਜਿਲ੍ਹੇ ਦੇ ਨਥਾਣਾ, ਗੋਨਿਆਣਾ, ਮੌੜ, ਸੰਗਤ, ਰਾਮਪੁਰਾ ਇਲਾਕੇ ਦੇ ਪਿੰਡਾਂ ਵਿੱਚ, ਫਰੀਦਕੋਟ ਦੇ ਜੈਤੋ ਦੇ ਇਲਾਕੇ ਦੇ ਦਬੜੀਖਾਨਾ, ਸੇਵੇਵਾਲਾ, ਮੁਕਤਸਰ ਦੇ ਲੰਬੀ ਇਲਾਕੇ ਦੇ ਗੱਗੜ, ਸਿੰਘੇਵਾਲਾ, ਕਿੱਲਿਆਂਵਾਲੀ, ਮੋਗਾ ਣਦੇ ਰਾਮਾ ਇਲਾਕੇ ਦੇ ਹਿੰਮਤਪੁਰਾ, ਰਾਮਾ, ਸੰਗਰੂਰ ਵਿਦਿਆਰਥੀ ਮੰਗਾਂ 'ਤੇ ਹੜਤਾਲ
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਸੱਦੇ 'ਤੇ ਵਿਦਿਆਰਥੀ ਮੰਗਾਂ ਦੇ ਹੱਲ ਲਈ ਪਟਿਆਲਾ, ਸੰਗਰੂਰ, ਮੁਕਤਸਰ, ਮਲੇਰਕੋਟਲਾ, ਅਨੰਦਪੁਰ ਸਾਹਿਬ, ਰੋਪੜ, ਬਠਿੰਡਾ, ਫਾਜ਼ਿਲਕਾ, ਫਰੀਦਕੋਟ, ਕੋਟਕਪੂਰਾ, ਜਲੰਧਰ, ਮੋਗਾ ਆਦਿ ਵਿੱਦਿਅਕ ਸੰਸਥਾਵਾਂ 'ਚ ਹਜ਼ਾਰਾਂ ਵਿਦਿਆਰਥੀਆਂ ਨੇ ਹੜਤਾਲ ਕੀਤੀ। ਪੀ. ਐਸ. ਯੂ. ਦੇ ਸੂਬਾ ਪ੍ਰਧਾਨ ਰਣਬੀਰ ਰੰਧਾਵਾ, ਜਨਰਲ ਸਕੱਤਰ ਗਗਨ ਸੰਗਰਾਮੀ, ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਐੱਸ. ਸੀ., .ਬੀ. ਸੀ., . ਬੀ. ਸੀ. (ਇਕਨਾਮਿਕਲੀ ਬੈਕਵਰਡ ਕਲਾਸ) ਤੇ ਘੱਟ ਗਿਣਤੀਆਂ ਦੀ ਫ਼ੀਸ ਮੁਆਫ਼ ਕਰਵਾਉਣ ਅਤੇ ਈ. ਬੀ. ਸੀ. ਨੂੰ ਸਕਾਲਰਸ਼ਿੱਪ ਤੇ ਆਸ਼ੀਰਵਾਦ ਪੋਰਟਲ 'ਤੇ ਓਪਨ ਕਰਵਾਉਣ ਲਈ, ਲੜਕੀਆਂ ਦੀ ਪੀ. ਐੱਚ. ਡੀ. ਤੱਕ ਦੀ ਵਿੱਦਿਆ ਮੁਫ਼ਤ ਕਰਵਾਉਣ ਅਤੇ ਪੰਜਾਬ ਦੀਆਂ ਇਤਿਹਾਸਕ ਯਾਦਗਾਰਾਂ, ਜਿਸ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਤੂੜੀ ਬਾਜ਼ਾਰ (ਫਿਰੋਜ਼ਪੁਰ) ਵਿੱਚ ਗੁਪਤ ਟਿਕਾਣਾ, ਜਲ੍ਹਿਆਂਵਾਲਾ ਬਾਗ਼ ਅਤੇ ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਕੋਟਲਾ ਨਿਹੰਗ ਖਾਂ ਦੀ ਵਿਰਾਸਤ ਬਚਾਉਣ ਲਈ ਪੰਜਾਬ ਭਰ ਦੀਆਂ ਵਿੱਦਿਅਕ ਸੰਸਥਾਵਾਂ 'ਚ ਹੜਤਾਲ ਕੀਤੀ ਗਈ। (ਪੰਜਾਬੀ ਟ੍ਰਿਬਿਊਨ, 13 ਸਤੰਬਰ)ਅੰਦਰ ਸਰਕਾਰੀ ਰਣਬੀਰ ਕਾਲਜ ਸੰਗਰੂਰ, ਯੂਨੀਵਰਸਿਟੀ ਕਾਲਜ ਮੂਣਕ ਅਤੇ ਸਵਾ ਦਰਜਨ ਪਿੰਡਾਂ ਵਿੱਚ ਮੁੱਢਲੀਆਂ ਅਤੇ ਜਨਤਕ ਮੀਟਿੰਗਾਂ ਰਾਹੀਂ ਸਰਧਾਂਜਲੀ ਮੁਹਿੰਮ ਚਲਾਈ ਗਈ। ਵਿਦਿਆਰਥੀ-ਨੌਜਵਾਨਾਂ ਦੇ ਸ਼ਾਨਦਾਰ ਇਤਿਹਾਸਕ ਸੰਘਰਸ਼ੀ ਵਿਰਸੇ ਅਤੇ ਵਿਦਿਆਰਥੀ ਨੌਜਵਾਨਾਂ ਦੇ ਮਸਲਿਆਂ 'ਤੇ ਕੇਂਦਰਿਤ ਇਸ ਸ਼ਰਧਾਂਜਲੀ ਮੁਹਿੰਮ ਦੀ ਸਿਖਰ ਇਲਾਕੇ ਪੱਧਰੀਆਂ ਵਿਦਿਆਰਥੀ ਨੌਜਵਾਨ ਇੱਕਤਰਤਾਵਾਂ ਸਨ। ਬਠਿੰਡਾ, ਤਖਤੂਪੁਰਾ(ਮੋਗਾ) ਮੂਣਕ (ਸੰਗਰੂਰ) ਵਿਖੇ ਭਰਵੀਆਂ ਇਕੱਤਰਤਾਵਾਂ ਕੀਤੀਆਂ ਗਈਆਂ। ਬਠਿੰਡਾ ਵਿਖੇ ਇਕੱਤਰਤਾ ਕਰਨ ਉਪਰੰਤ ਆਪਣੇ ਵਿਦਿਆਰਥੀ ਸ਼ਹੀਦ ਨੂੰ ਸਮਰਪਿਤ ਭਰਵਾਂ ਮਾਰਚ ਸ਼ਹਿਰ ਵਿੱਚ ਕੱਢਿਆ ਗਿਆ। ਇਸੇ ਦੌਰਾਨ 1980ਵਿਆਂ ਵਿੱਚ ਛਪੀ ਪ੍ਰਿਥੀ ਦੀ ਵੀਰ ਗਾਥਾ ਨੂੰ ਮੁੜ ਪ੍ਰਕਾਸ਼ਿਤ ਕਰਕੇ ਲੋਕ ਅਰਪਣ ਕੀਤਾ ਗਿਆ। ਇਕੱਤਰਤਾ ਦੌਰਾਨ ਬੁਲਾਰਿਆਂ ਨੇ ਸਰੋਤਿਆਂ ਨੂੰ ਨਾ ਸਿਰਫ ਆਪਣੇ ਇਤਹਾਸਕ ਸੰਘਰਸ਼ੀ ਵਿਰਸੇ ਨੂੰ ਯਾਦ ਕਰਦਿਆਂ ਸ਼ਹੀਦ ਨੂੰ ਸਿਜਦਾ ਕੀਤਾ, ਸਗੋਂ ਅੱਜ ਦੇ ਨਿੱਜੀਕਰਨ ਦੇ ਦੌਰ ਅੰਦਰ ਸ਼ਾਨਦਾਰ ਲਹਿਰ ਦੇ ਰਾਹ ਪੈਣ ਦਾ ਸੰਕਲਪ ਦੁਹਰਾਇਆ।


No comments:

Post a Comment