Thursday, July 4, 2019

ਸਾਕਾ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਮੌਕੇ ਸਾਮਰਾਜੀ ਚੋਰ ਗੁਲਾਮੀ ਖਿਲਾਫ ਸੰਗਰਾਮ ਤੇਜ ਕਰਨ ਦਾ ਸੱਦਾ


ਸਾਕਾ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਮੌਕੇ
ਸਾਮਰਾਜੀ ਚੋਰ ਗੁਲਾਮੀ ਖਿਲਾਫ ਸੰਗਰਾਮ ਤੇਜ ਕਰਨ ਦਾ ਸੱਦਾ

ਜਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਪੰਜਾਬ ਚ ਵਿਆਪਕ ਪੈਮਾਨੇ ਤੇ ਮਨਾਈ ਗਈ ਹੈ। ਹਾਕਮ ਜਮਾਤਾਂ ਤੇ ਲੋਕਾਂ ਦੇ ਧੜਿਆਂ ਨੇ ਆਪੋ-ਆਪਣੇ ਹਿੱਤਾਂ ਦੇ ਪੈਂਤੜਿਆਂ ਤੋਂ ਸ਼ਤਾਬਦੀ ਮਨਾਈ ਹੈ। ਹਾਕਮ ਧੜਿਆਂ ਨੇ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਦਾ ਦੰਭ ਕੀਤਾ ਹੈ ਤੇ ਮੁਲਕ ਦੀ ਆਜ਼ਾਦੀ ਤੇ ਪ੍ਰਭੂਸੱਤਾ ਦੀ ਰਾਖੀ ਦੇ ਦਾਅਵੇ ਕੀਤੇ ਹਨ। ਅੰਨ੍ਹੀਂ ਦੇਸ਼ ਭਗਤੀ ਭੜਕਾਉਣ ਦੀਆਂ ਮੁਹਿੰਮਾਂ ਚ ਇਸਦਾ ਲਾਹਾ ਲੈਣ ਦਾ ਯਤਨ ਕੀਤਾ ਹੈ। ਪਰ ਪੰਜਾਬ ਦੀਆਂ ਲੋਕ ਪੱਖੀ ਤੇ ਇਨਕਲਾਬੀ ਜਮਹੂਰੀ ਸ਼ਕਤੀਆਂ ਵੱਲੋਂ ਮਨਾਈ ਗਈ ਸ਼ਤਾਬਦੀ ਨੇ ਨਾ ਸਿਰਫ਼ ਲੋਕ-ਮੁਕਤੀ ਦੇ ਹਕੀਕੀ ਨਾਅਰੇ ਨੂੰ ਬੁਲੰਦ ਕੀਤਾ ਹੈ, ਸਗੋਂ ਹਾਕਮਾਂ ਦੀਆਂ ਭਰਮਾਊ-ਭਟਕਾਊ ਰਾਸ਼ਟਰਵਾਦੀ ਮੁਹਿੰਮਾਂ ਦਾ ਟਾਕਰਾ ਕੀਤਾ ਹੈ। ਲੋਕਾਂ ਦੀਆਂ ਸ਼ਕਤੀਆਂ ਦੀਆਂ ਸ਼ਤਾਬਦੀ ਮੁਹਿੰਮਾਂ ਰਾਹੀਂ, ਲੋਕਾਂ ਨੇ ਆਪਣੇ ਸ਼ਾਨਾਮੱਤੇ ਕੁਰਬਾਨੀਆਂ ਭਰੇ ਇਤਿਹਾਸ ਦੇ ਰੂ-ਬ-ਰੂ ਹੋ ਕੇ, ਵਰਤਮਾਨ ਦੇ ਗੰਭੀਰ ਸਵਾਲਾਂ ਨੂੰ ਜਾਣਿਆ ਹੈ ਤੇ ਜਵਾਬ ਤਲਾਸ਼ਣ ਦਾ ਉੱਦਮ ਹੋਇਆ ਹੈ। ਲੋਕਾਂ ਦੀਆਂ ਸ਼ਤਾਬਦੀ ਮੁਹਿੰਮਾਂ ਸਾਮਰਾਜੀ ਚੋਰ-ਗੁਲਾਮੀ ਤੋਂ ਮੁਕਤੀ ਲਈ ਸੰਗਰਾਮਾਂ ਨੂੰ ਤੇਜ਼ ਕਰਨ ਦਾ ਹੋਕਾ ਉੱਚਾ ਕਰਨ ਚ ਸਫ਼ਲ ਹੋਈਆਂ ਹਨ।
ਸ਼ਤਾਬਦੀ ਮੁਹਿੰਮਾਂ ਦੌਰਾਨ ਸੂਬੇ ਦੀ ਇਨਕਲਾਬੀ ਜਮਹੂਰੀ ਲਹਿਰ ਦੀਆਂ ਲਗਭਗ ਸਾਰੀਆਂ ਟੁਕੜੀਆਂ ਹੀ ਸਰਗਰਮ ਰਹੀਆਂ ਹਨ। ਵੱਖ-ਵੱਖ ਇਲਾਕਿਆਂ ਚ ਜਨਤਕ ਜਥੇਬੰਦੀਆਂ ਵੱਲੋਂ ਤੇ ਇਨਕਲਾਬੀ ਸਿਆਸਤ ਦੇ ਮੰਚਾਂ ਵੱਲੋਂ ਹੋਏ ਸਮਾਗਮਾਂ ਚ ਸਾਮਰਾਜ ਵਿਰੋਧੀ ਤੱਤ ਵਾਲਾ, ਸਿਆਸੀ ਪ੍ਰਚਾਰ ਹੋਇਆ ਹੈ ਤੇ ਮੋਟੇ ਤੌਰ ਤੇ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੇ ਕਾਰਜ ਪੂਰੇ ਕਰਨ ਦਾ ਹੋਕਾ ਦਿੱਤਾ ਗਿਆ ਹੈ। ਸਭ ਤੋਂ ਵਧੇਰੇ ਉੱਭਰਵਾਂ, ਪ੍ਰਭਾਵਸ਼ਾਲੀ ਤੇ ਭਰਪੂਰ ਇਨਕਲਾਬੀ ਤੱਤ ਵਾਲਾ ਸਮਾਗਮ ਤੇ ਮਾਰਚ ਜਲ੍ਹਿਆਂਵਾਲਾ ਸ਼ਤਾਬਦੀ ਸਮਾਗਮ ਕਮੇਟੀ, ਪੰਜਾਬ ਵੱਲੋਂ ਜਥੇਬੰਦ ਕੀਤਾ ਗਿਆ ਜਿਸ ਵਿੱਚ ਲੋਕ ਇਨਕਲਾਬ ਦੇ ਹੋਕੇ ਨੂੰ ਜਨਤਕ ਸ਼ਕਲ ਚ ਪ੍ਰਚਾਰਿਆ ਗਿਆ ਤੇ ਵਿਸ਼ਾਲ ਜਨਤਕ ਲਾਮਬੰਦੀ ਨਾਲ ਗੁੰਦਿਆ ਗਿਆ। 13 ਅਪ੍ਰੈਲ ਨੂੰ ਅੰਮਿ੍ਰਤਸਰ ਚ ਹੋਇਆ ਸਮਾਗਮ ਇਤਿਹਾਸਕ ਹੋ ਨਿੱਬੜਿਆ।
ਪੰਜਾਬ ਦੀਆਂ ਉੱਘੀਆਂ ਜਨਤਕ ਸਖਸ਼ੀਅਤਾਂ ਤੇ ਅਧਾਰਿਤ ਜਲ੍ਹਿਆਂਵਾਲਾ ਸ਼ਤਾਬਦੀ ਸਮਾਗਮ ਕਮੇਟੀ, ਪੰਜਾਬ ਦੇ ਸੱਦੇ ਤੇ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਹਜ਼ਾਰਾਂ ਲੋਕਾਂ ਨੇ ਪਹਿਲਾਂ ਰਣਜੀਤ ਐਵਿਨਿਊ ¿; ਕਾਨਫਰੰਸ ਕੀਤੀ ਤੇ ਫਿਰ 4 ਕਿ. ਮੀ. ਲੰਮੇ ਮਾਰਚ ਮਗਰੋਂ ਜਲ੍ਹਿਆਂਵਾਲਾ ਬਾਗ ਪੁੱਜ ਕੇ ਸ਼ਰਧਾਂਜਲੀ ਭੇਂਟ ਕੀਤੀ। ਅੰਮਿ੍ਰਤਸਰ ਦੀਆਂ ਸੜਕਾਂ ਤੇ ਆਇਆ ਲੋਕਾਂ ਦਾ ਹੜ੍ਹ ਸ਼ਹਿਰ ਵਾਸੀਆਂ ਚ ਡਾਢੀ ਉਤਸੁਕਤਾ ਜਗਾ ਰਿਹਾ ਸੀ ਤੇ ਹਜ਼ਾਰਾਂ ਲਹਿਰਾਉਂਦੇ ਝੰਡਿਆਂ ਦਾ ਸਮੁੰਦਰ ਲੋਕਾਂ ਚ ਉਤਸ਼ਾਹ ਦੀਆਂ ਤਰੰਗਾਂ ਛੇੜ ਰਿਹਾ ਸੀ। ਇਸ ਵਿਸ਼ਾਲ ਇਕੱਤਰਤਾ ਚ ਕਿਰਤੀ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨ-ਵਿਦਿਆਰਥੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਤੋਂ ਇਲਾਵਾ ਇਹਨਾਂ ਤਬਕਿਆਂ ਦੀਆਂ ਔਰਤਾਂ ਵੀ ਭਰਵੀਂ ਗਿਣਤੀ ਚ ਹਾਜ਼ਰ ਸਨ। ਇਹ ਵਿਸ਼ਾਲ ਇੱਕਠ ਪੰਜਾਬ ਭਰ ਚ ਮਹੀਨਾ ਲੰਮੀ ਚੱਲੀ ਜਨਤਕ ਮੁਹਿੰਮ ਦਾ ਸਿਖਰ ਸੀ ਜਿਸ ਦੌਰਾਨ ਪੰਜਾਬ ਦੇ ਸਭਨਾਂ¿; ਖੇਤਰਾਂ ਚ ਸਮਾਗਮ ਦਾ ਸੰਦੇਸ਼ ਪ੍ਰਚਾਰਿਆ ਗਿਆ ਸੀ। ਇਸ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ਚ ਹੱਥ ਪਰਚਾ ਤੇ ਪੋਸਟਰ ਜਾਰੀ ਕੀਤਾ ਗਿਆ ਸੀ । ਇਸ ਕਮੇਟੀ ਵੱਲੋਂ ਮਹੀਨਾ ਭਰ ਚੱਲੀ ਮੁਹਿੰਮ ਤਹਿਤ ਸੈਂਕੜੇ ਪਿੰਡਾਂ, ਕਸਬਿਆਂ ਤੇ ਵਿੱਦਿਅਕ ਸੰਸਥਾਵਾਂ ਚ ਆਪਣੇ ਇਨਕਲਾਬੀ ਸੰਦੇਸ਼ ਨੂੰ ਪ੍ਰਚਾਰਿਆ ਗਿਆ ਸੀ ਜਿਸ ਵਿੱਚ ਦਹਿ ਹਜ਼ਾਰਾਂ ਲੋਕਾਂ ਤੱਕ ਪੁਹੰਚ ਕੀਤੀ ਗਈ ਸੀ। 8 ਅਪ੍ਰੈਲ ਅਸੰਬਲੀ ਬੰਬ ਕਾਂਡ ਦਿਵਸ ਮੌਕੇ ਪੰਜਾਬ ਭਰ ਚ ਝੰਡਾ ਮਾਰਚ ਕੀਤੇ ਗਏ ਸਨ। ਇਸ ਜ਼ੋਰਦਾਰ ਜਨਤਕ ਮੁਹਿੰਮ ਦਾ ਸਿੱਟਾ ਸੀ ਕਿ ਹਜ਼ਾਰਾਂ ਮਜ਼ਦੂਰ-ਕਿਸਾਨ ਸਮਾਗਮ ਵਾਲੀ ਥਾਂ ਤੇ ਸਮੇਂ ਸਿਰ ਪੁੱਜਣ ਦੇ ਇਰਾਦੇ ਕਾਰਨ, ਪਹਿਲੀ ਰਾਤ ਅੰਮਿ੍ਰਤਸਰ ਨਜ਼ਦੀਕ ਆ ਕੇ ਰੁਕ ਗਏ ਸਨ ਤੇ ਉਥੇ ਵੀ ਸਵੇਰੇ ਭਰਵੀਂ ਇਕੱਤਰਤਾ ਚ ਗੰਭੀਰ ਵਿਚਾਰਾਂ ਹੋਈਆਂ ਸਨ। ਕਮੇਟੀ ਦੇ ਜਥੇਬੰਦਕਾਂ ਵੱਲੋਂ ਪ੍ਰਚਾਰ ਦੇ ਤੱਤ ਨੂੰ ਭਰਵੇਂ ਰੂਪ ਚ ਸੰਚਾਰਨ ਲਈ ਕਾਫ਼ੀ ਖੇਚਲ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਮੁਹਿੰਮ ਦੀ ਸ਼ੁਰੂਆਤ ਚ ਬਰਨਾਲੇ ਚ ਸੱਦੀ ਕਾਰਕੁੰਨਾਂ ਦੀ ਸੂਬਾਈ ਮੀਟਿੰਗ ਕਾਨਫਰੰਸ ਦਾ ਰੂਪ ਧਾਰ ਗਈ ਸੀ ਜਿੱਥੇ 4 ਘੰਟੇ ਤੱਕ ਮੁਹਿੰਮ ਦੇ ਸਾਰੇ ਨੁਕਤਿਆਂ ਤੇ ਭਰਵੀਂ ਵਿਚਾਰ ਚਰਚਾ ਹੋਈ ਸੀ। ਨੌਜਵਾਨਾਂ ਦੀ ਲਾਮਬੰਦੀ ਵੀ ਮੁਹਿੰਮ ਦਾ ਇੱਕ ਉੱਭਰਵਾਂ ਪਹਿਲੂ ਸੀ ਜਿੰਨ੍ਹਾਂ ਦੀ ਕਾਨਫਰੰਸ ਤੇ ਮਾਰਚ ਦੌਰਾਨ ਹਾਜ਼ਰੀ ਇਕੱਠ ਨੂੰ ਜੋਸ਼ੀਲੀ ਰੰਗਤ ਦੇ ਰਹੀ ਸੀ। ਇਸ ਹਿੱਸੇ ਵੱਲੋਂ ਸੋਸ਼ਲ ਮੀਡੀਏ ਤੇ ਵੀ ਸ਼ਤਾਬਦੀ ਮੁਹਿੰਮ ਨੂੰ ਖੂਬ ਪ੍ਰਚਾਰਿਆ ਗਿਆ ਤੇ ਨਵੇਂ ਨਵੇਂ ਨਾਅਰਿਆਂ ਤੇ ਟੂਕਾਂ ਨਾਲ ਸੰਦੇਸ਼ ਦਾ ਸੰਚਾਰ ਕੀਤਾ ਗਿਆ।
ਕਮੇਟੀ ਦੀ ਤਰਫੋਂ ਸੰਬੋਧਨ ਕਰਨ ਵਾਲੇ ਬੁਲਾਰਿਆਂ ਚ ਕੰਵਲਜੀਤ ਖੰਨਾ, ਝੰਡਾ ਸਿੰਘ ਜੇਠੂਕੇ, ਮਨਜੀਤ ਧਨੇਰ, ਜਗਮੇਲ ਸਿੰਘ, ਡਾ. ਪਰਮਿੰਦਰ, ਨਵਸ਼ਰਨ, ਬਲਦੇਵ ਸੜਕਨਾਮਾ. ਕੰਵਲਪ੍ਰੀਤ ਸਿੰਘ ਪੰਨੂ ਤੇ ਹਰਜਿੰਦਰ ਟਾਂਡਾ ਸ਼ਾਮਲ ਸਨ। ਅਮੋਲਕ ਸਿੰਘ ਦੀ ਮੰਚ ਸੰਚਾਲਨਾ ਚ ਹੋਏ ਸਮਾਗਮ ਚ ਬੁਲਾਰਿਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕੌਮੀ ਸ਼ਹੀਦਾਂ ਦੇ ਸਾਮਰਾਜੀ ਗੁਲਾਮੀ ਤੋਂ ਮੁਕਤੀ ਦੇ ਅਧੂਰੇ ਕਾਰਜ ਲਈ ਆਪਣੇ ਸੰਘਰਸ਼ਾਂ ਨੂੰ ਤੇਜ ਕਰਨ ਅਤੇ ਸਾਮਰਾਜੀਆਂ ਤੇ ਉਹਨਾਂ ਦੇ ਦੇਸੀ ਦਲਾਲ ਹਾਕਮਾਂ ਖਿਲਾਫ ਸੇਧਤ ਕਰਨ। ਉਹਨਾਂ ਕਿਹਾ ਕਿ ਜਲ੍ਹਿਆਂਵਾਲਾ ਸਾਕਾ ਅੰਗਰੇਜੀ ਸਾਮਰਾਜ ਦੇ ਸਾਡੀ ਕੌਮ ਤੇ ਢਾਹੇ ਕਹਿਰ ਦਾ ਸਿਖਰਲਾ ਕਾਂਡ ਤਾਂ ਹੈ ਹੀ, ਪਰ ਨਾਲ ਹੀ ਇਹ ਸਾਡੇ ਲੋਕਾਂ ਵੱਲੋਂ ਸਾਮਰਾਜ ਖਿਲਾਫ ਬੇਖੌਫ ਜੂਝਣ ਦਾ ਚਿੰਨ੍ਹ ਵੀ ਹੈ। ਜਲ੍ਹਿਆਂਵਾਲੇ ਸਾਕੇ ਦੇ ਦੌਰ ਚ ਇਹ ਅਜਿਹਾ ਲੋਕ ਉਭਾਰ ਸੀ ਜਿਸਨੇ ਸਾਮਰਾਜੀਆਂ ਨੂੰ ਕੰਬਣੀ ਛੇੜ ਦਿੱਤੀ ਸੀ। ਅਜਿਹੀ ਲੋਕ ਨਾਬਰੀ ਨੂੰ ਕੁਚਲਣ ਲਈ ਹੀ ਅੰਗਰੇਜ ਹਾਕਮਾਂ ਨੇ ਇਹ ਕਤਲੇਆਮ ਰਚਿਆ ਸੀ, ਪਰ ਇਹ ਕਾਂਡ ਸਾਡੇ ਕੌਮੀ ਮੁਕਤੀ ਸੰਗਰਾਮ ਨੂੰ ਹੋਰ ਤੇਜ ਕਰਨ ਵਾਲਾ ਹੋ ਨਿਬੜਿਆ ਸੀ। 100 ਵਰ੍ਹੇ ਬਾਅਦ ਸ਼ਤਾਬਦੀ ਮਨਾਉਣ ਵੇਲੇ ਹਾਲਾਤ ਉਹਨਾਂ ਵੇਲਿਆਂ ਦੇ ਅੰਗਰੇਜੀ ਰਾਜ ਨਾਲੋਂ ਵੱਖਰੇ ਨਹੀਂ ਹਨ। ਅੱਜ ਮੁਲਕ ਤੇ ਸਾਮਰਾਜੀਆਂ ਤੇ ਉਹਨਾਂ ਦੇ ਦਲਾਲਾਂ¿; ਦਾ ਰਾਜ ਹੈ। ਇਹ ਰਾਜ ਹਰ ਪੰਜਾਂ ਸਾਲਾਂ ਬਾਅਦ ਵੋਟਾਂ ਦਾ ਡਰਾਮਾ ਰਚ ਕੇ , ਜਮਹੂਰੀਅਤ ਦਾ ਦਿਖਾਵਾ ਕਰਦਾ ਹੈ ਜਦ ਕਿ ਲੋਕਾਂ ਦੀ ਰਜ਼ਾ¿; ਨੂੰ ਕੁਚਲਣ ਲਈ ਉਵੇਂ ਹੀ ਕਾਲੇ ਕਾਨੂੰਨ ਹਨ। ਉਵੇਂ ਹੀ ਹੱਕੀ ਲੋਕ ਸੰਘਰਸ਼ਾਂ ਤੇ ਪਾਬੰਦੀਆਂ ਹਨ। ਬੀਤੇ ਤਿੰਨ ਦਹਾਕਿਆਂ ਤੋਂ ਮੁਲਕ¿;¿; ਦੇ ਦਲਾਲ ਹਾਕਮਾਂ ਨੇ ਲੋਕਾਂ ਤੇ ਸਾਮਰਾਜੀ ਸੰਸਾਰੀਕਰਨ ਦਾ ਹੱਲਾ ਪੂਰੇ ਵੇਗ ਨਾਲ ਵਿੱਢਿਆ ਹੋਇਆ ਹੈ ਜਿਸ ਤਹਿਤ ਸਾਮਰਾਜੀ ਬਹੁਕੌਮੀ ਕੰਪਨੀਆਂ ਦੀ ਮੁਲਕ ਦੇ ਹਰ ਖੇਤਰ ਤੇ ਜਕੜ ਹੋਰ¿; ਮਜ਼ਬੂਤ¿; ਹੁੰਦੀ ਜਾ ਰਹੀ ਹੈ। ਹਾਕਮਾਂ ਦੀ ਹਰ ਵੰਨਗੀ ਨੇ ਏਸੇ ਹਮਲੇ ਨੂੰ ਅੱਗੇ ਵਧਾਇਆ ਹੈ ਤੇ ਅੰਗਰੇਜਾਂ ਤੋਂ ਵਿਰਸੇ ਚ ਲਈ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲੇ ਹਨ। ਇੱਕ ਹੱਥ ਲੋਕਾਂ ਤੇ ਨਵੀਆਂ ਆਰਥਿਕ ਨੀਤੀਆਂ ਦਾ ਧਾਵਾ ਬੋਲਿਆ ਹੈ ਤੇ ਦੂਜੇ ਹੱਥ ਲੋਕਾਂ ਤੇ ਫਿਰਕਾਪ੍ਰਸਤੀ ਦਾ ਹੱਲਾ ਕੀਤਾ ਹੈ। ਵੱਖ ਵੱਖ ਧਰਮਾਂ-ਜਾਤਾਂ ਚ ਪਾਟਕਾਂ ਨੂੰ ਹਵਾ ਦਿੱਤੀ ਹੈ । ਹੁਣ ਲੋਕਾਂ ਤੇ ਅਖੌਤੀ ਆਰਥਿਕ ਸੁਧਾਰ ਮੜ੍ਹਨ ਲਈ ਫਿਰਕੂ-ਫਾਸ਼ੀ ਹਮਲੇ ਚ ਭਾਜਪਾ ਦੀ ਕੇਂਦਰੀ ਹਕੂਮਤ ਸਭ ਤੋਂ ਮੂਹਰੇ ਹੈ। ਜਿਸਨੇ¿; ਹਾਕਮ ਜਮਾਤਾਂ ਦੇ ਲੁਟੇਰੇ ਰਾਜ ਦੇ ਹਰ ਤਰ੍ਹਾਂ ਭੁਲੇਖਾ-ਪਾਊ ਪਰਦਿਆਂ ਦੀ ਪ੍ਰਵਾਹ ਕੀਤੇ ਬਿਨਾਂ, ਲੋਕਾਂਦੀ ਹਰ ਪੱਖੋਂ ਜੁਬਾਨਬੰਦੀ ਦਾ ਅਮਲ ਅੱਗੇ ਵਧਾਇਆ ਹੈ। ਮੁਸਲਮਾਨ ਧਾਰਮਿਕ ਘੱਟ ਗਿਣਤੀ ਤੇ ਦਲਿਤ ਹਿੱਸੇ ਵਿਸ਼ੇਸ਼ ਕਰਕੇ ਇਸਦੇ ਹਮਲੇ ਹੇਠ ਰਹੇ ਹਨ। ਹੁਣ ਵੋਟਾਂ ਦੀ ਫਸਲ ਕੱਟਣ ਲਈ ਅਤੇ ਦਬਾਈ ਹੋਈ ਕਸ਼ਮੀਰੀ ਕੌਮੀਅਤ ਦੇ ਹੱਕੀ ਸੰਘਰਸ਼ ਨੂੰ ਕੁਚਲਣ ਲਈ ਫਿਰਕੂ ਰਾਸ਼ਟਰਵਾਦ ਦਾ ਹੱਲਾ ਲੋਕਾਂ ਤੇ ਬੋਲਿਆ ਗਿਆ ਹੈ। ਪਾਕਿਸਤਾਨ ਖਿਲਾਫ, ਧਾਰਮਿਕ ਘੱਟ ਗਿਣਤੀ ਮੁਸਲਮਾਨਾਂ ਖਿਲਾਫ ਤੇ ਕਸ਼ਮੀਰੀ ਲੋਕਾਂ ਖਿਲਾਫ ਮੁਲਕ ਚ ਅੰਨ੍ਹੀਂ ਦੇਸ਼ ਭਗਤੀ ਨੂੰ ਹਵਾ ਦੇ ਕੇ ਕਈ ਸ਼ਿਕਾਰ ਖੇਡਣ ਦਾ ਯਤਨ ਕੀਤਾ ਗਿਆ ਹੈ। ਜੰਗੀ ਜਨੂੰਨ ਦਾ ਮਹੌਲ ਸਿਰਜ ਕੇ, ਮੁਲਕ ਦੇ ਆਦਿਵਾਸੀ ਖੇਤਰਾਂ , ਕਸ਼ਮੀਰ ਤੇ ਉੱਤਰ-ਪੂਰਬ ਦੇ ਰਾਜਾਂ ਚ ਫੌਜੀ ਕਾਰਵਾਈਆਂ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਸ ਤੋਂ ਵੀ ਅੱਗੇ, ਅਮਰੀਕੀ ਸਾਮਰਾਜ ਦੀਆਂ ਨਿਹੱਕੀਆਂ ਜੰਗਾਂ ਲਈ ਹੋਰਨਾਂ ਧਰਤੀਆਂ ਤੇ ਭਾਰਤੀ ਫੌਜਾਂ ਭੇਜਣ ਦੀ ਵਾਜਬੀਅਤ ਬਣਾਉਣੀ ਹੈ। ਉਹਨਾਂ ਕਿਹਾ ਕਿ ਭਾਰਤੀ ਹਾਕਮਾਂ ਦੀ ਸਾਮਰਾਜੀ ਚਾਕਰੀ ਵਾਲੀ ਇਸ ਫਿਰਕੂ ਤੇ ਅੰਨ੍ਹੀਂ ਦੇਸ਼ ਭਗਤੀ ਨੂੰ ਰੱਦ ਕਰਦਿਆਂ ਅੱਜ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਦਰਸਾਈ ਸਾਮਰਾਜ ਵਿਰੋਧੀ ਖਰੀ ਦੇਸ਼ ਭਗਤੀ ਨੂੰ ਬੁਲੰਦ ਕਰਨਾ ਚਾਹੀਦਾ ਹੈ। ਅੱਜ ਭਾਰਤੀ ਹਾਕਮਾਂ ਦੇ ਸਾਮਰਾਜੀ ਸੰਸਾਰੀਕਰਨ ਦੇ ਧਾਵੇ ਖਿਲਾਫ ਡਟਣਾ, ਕਾਲੇ ਕਾਨੂੰਨਾਂ ਖਿਲਾਫ ਡਟਣਾ, ਕਿਰਤੀ ਕਿਸਾਨਾਂ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਦੇ ਹੱਕਾਂ ਲਈ ਡਟਣਾ ਤੇ ਮੁਲਕ ਚੋਂ ਸਾਮਰਾਜੀਆਂ ਤੇ ਉਹਨਾਂ ਦੇ ਦਲਾਲਾਂ (ਵੱਡੇ ਸਰਮਾਏਦਾਰਾਂ ਤੇ ਭੋਂ-ਸਰਦਾਰਾਂ ) ਦੇ ਲੁਟੇਰੇ ਰਾਜ ਖਿਲਾਫ ਜੂਝਣਾ ਹੀ ਸੱਚੀ ਦੇਸ਼ ਭਗਤੀ ਹੈ। ਮੰਚ ਤੋਂ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਮੁਲਕ ਦੇ ਹਾਕਮਾਂ ਵੱਲੋਂ ਵੋਟਾਂ ਦੀ ਖੇਡ ਰਾਹੀਂ ਲੋਕਾਂ ਦੀ ਆਪਸੀ ਸਾਂਝ ਤੇ ਭਾਈਚਾਰਕ ਮਹੌਲ ਨੂੰ ਚੀਰਾ ਦਿੱਤਾ ਜਾ ਰਿਹਾ ਹੈ ਤੇ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਰੋਲ ਕੇ, ਨਕਲੀ ਤੇ ਭਰਮਾਊ ਕਿਸਮ ਦੇ ਮਸਲਿਆਂ ਨੂੰ ਉਭਾਰਿਆ ਜਾ ਰਿਹਾ ਹੈ। ਇਸ ਖੇਡ ਤੋਂ ਸੁਚੇਤ ਹੁੰਦਿਆਂ ਲੋਕਾਂ ਨੂੰ ਆਪਣੇ ਹੱਕੀ ਮਸਲਿਆਂ ਨੂੰ ਉਭਾਰਦੇ ਹੋਏ, ਰਾਜ ਭਾਗ ਚ ਬੁਨਿਆਦੀ ਤਬਦੀਲੀ ਲਈ ਸੰਘਰਸ਼ਾਂ ਦਾ ਝੰਡਾ ਉੱਚਾ ਕਰਨਾ ਚਾਹੀਦਾ ਹੈ।
ਕਮੇਟੀ ਮੈਂਬਰਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਰੋਜ਼ਮਰ੍ਹਾ ਦੇ ਤਬਕਾਤੀ ਸੰਘਰਸ਼ਾਂ ਨੂੰ ਅਖੌਤੀ ਆਰਥਕ ਸੁਧਾਰਾਂ ਨੂੰ ਵਾਪਸ ਲੈਣ , ਜ਼ਮੀਨ ਤੇ ਰੁਜ਼ਗਾਰ ਦਾ ਬੁਨਿਆਦੀ ਹੱਕ ਲੈਣ, ਸ਼ਾਹੂਕਾਰਾ ਕਾਰੋਬਾਰਾਂ ਦਾ ਖਾਤਮਾ ਕਰਨ, ਵੱਡੀਆਂ ਕੰਪਨੀਆਂ ਦੇ ਮੁਨਾਫਿਆਂ ਤੇ ਰੋਕ¿; ਲਾਉਣ, ਉਹਨਾਂ ਦਾ ਸਰਮਾਇਆ ਜਬਤ ਕਰਨ, ਸਾਮਰਾਜੀਆਂ ਨਾਲ ਕੀਤੀਆਂ ਸੰਧੀਆਂ ਰੱਦ ਕਰਨ ਆਦਿ ਦੀਆਂ ਅਹਿਮ ਮੰਗਾਂ ਤੱਕ ਲੈ ਕੇ ਜਾਣ ਤੇ ਇਸਨੂੰ ਰਾਜ-ਭਾਗ ਦੀ ਤਬਦੀਲੀ ਦੇ ਸੰਘਰਸ਼ ਚ ਪਲਟਣ ਦੀ ਦਿਸ਼ਾ ਅਖਤਿਆਰ ਕਰਨ। ਇਹੀ ਜਲ੍ਹਿਆਂਵਾਲੇ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਬਣਦੀ ਹੈ। ਸਮਾਗਮ ਕਮੇਟੀ ਨੇ ਐਲਾਨ ਕੀਤਾ ਕਿ ਪੂਰਾ ਵਰ੍ਹਾ ਸ਼ਤਾਬਦੀ ਮੁਹਿੰਮ ਸੰਭਵ ਸ਼ਕਲਾਂ ਰਾਹੀਂ ਰੱਖੀ ਜਾਰੀ ਰੱਖੀ ਜਾਵੇਗੀ ਤੇ ਇਸ ਸੁਨੇਹੇ ਨੂੰ ਪ੍ਰਚਾਰਿਆ ਜਾਂਦਾ ਰਹੇਗਾ।
ਸਮਾਗਮ ਦੀ ਸ਼ੁਰੂਆਤ ਚ ਇਨਕਲਾਬੀ ਗੀਤਾਂ ਦੀ ਲੜੀ ਚੱਲੀ ਜਿਸ ਵਿਚ ਦਰਜਨ ਭਰ ਗੀਤਕਾਰਾਂ ਵੱਲੋਂ ਦਰਜਨ ਭਰ ਗੀਤ ਪੇਸ਼ ਕੀਤੇ ਗਏ ਅਤੇ 2 ਮਿੰਟ ਦੇ ਮੌਨ ਮਗਰੋਂ ਨਾਅਰਿਆਂ ਦੀ ਗੂੰਜ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਮਾਗਮ ਦਾ ਸਿਖਰ ਮਜ਼ਦੂਰਾਂ ਦੇ ਕੌਮਾਂਤਰੀ ਗੀਤ ‘‘ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ’’ ਨਾਲ¿; ਹੋਇਆ ਜਿਸ ਨੂੰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਮੰਚ ਰੰਗ ਮੰਚ ਅੰਮ੍ਰਿਤਸਰਦੇ ਕਲਾਕਾਰਾਂ ਵੱਲੋਂ ਭਰਪੂਰ ਕਲਾ ਰੰਗ ਚ ਪੇਸ਼ ਕੀਤਾ ਗਿਆ ਜੋ ਇਸ ਇੱਕਠ ਦੇ ਐਲਾਨਨਾਮੇ ਵਾਂਗ ਹੋ ਨਿਬੜਿਆ।
ਇਕੱਠ ਚ ਕੁੱਝ ਅਹਿਮ ਮਤੇ ਵੀ ਪਾਸ ਕੀਤੇ ਗਏਜੋ ਕਮੇਟੀ ਦੀ ਤਰਫੋਂ ਨਰਾਇਣ ਦੱਤ ਨੇ ਪੜ੍ਹੇ। ਇਹਨਾਂ ਚ ਅਖੌਤੀ ਆਰਥਿਕ ਸੁਧਾਰਾਂ ਨੂੰ ਵਾਪਸ ਲੈਣ, ਕਸ਼ਮੀਰੀ ਲੋਕਾਂ ਤੇ ਜਬਰ ਬੰਦ ਕਰਨ, ਉਥੋਂ ਫੌਜਾਂ ਵਾਪਸ ਬਲਾਉਣ ਤੇ ਅਫਸਪਾ ਹਟਾਉਣ, ਜੇ ਕੇ ਐਲ ਐਫ ਤੇ ਲਾਈ ਪਾਬੰਦੀ ਹਟਾਉਣ ਤੇ ਸਵੈ-ਨਿਰਣੇ ਦਾ ਹੱਕ ਦੇਣ ਦੀ ਮੰਗ ਕੀਤੀ ਗਈ । ਸਾਰੇ ਜਾਬਰ ਕਾਲੇ ਕਾਨੂੰਨ ਰੱਦ ਕਰਨ, ਉਹਨਾਂ ਕਾਲੇ ਕਾਨੂੰਨਾਂ ਤਹਿਤ ਗਿ੍ਰਫਤਾਰ ਕੀਤੇ ਬੁੱਧੀਜੀਵੀਆਂ ਨੂੰ ਫੌਰੀ ਰਿਹਾ ਕਰਨ , ਆਦਿਵਾਸੀ ਖੇਤਰਾਂ ਤੇ ਉੱਤਰ-ਪੂਰਬ ਦੇ ਰਾਜਾਂ ਚੋਂ ਫੌਜਾਂ ਵਾਪਸ ਬਲਾਉਣ, ਅਮਰੀਕਾ¿; ਤੇ ਹੋਰਨਾਂ ਸਾਮਰਾਜੀ ਮੁਲਕਾਂ ਨਾਲ ਕੀਤੀਆਂ ਫੌਜੀ ਸੰਧੀਆਂ ਰੱਦ ਕਰਨ, ਅੰਨ੍ਹਾਂ ਕੌਮੀ ਤੇ ਫਿਰਕੂ¿; ਜਨੂੰਨ ਭੜਕਾਉਣਾ ਬੰਦ ਕਰਨ , ਅੰਗਰੇਜੀ ਰਾਜ ਦੀਆਂ ਫੌਜੀ ਜਿੱਤਾਂ ਦੇ ਦਿਹਾੜੇ ਮਨਾਉਣੇ ਬੰਦ ਕਰਨ ਤੇ ਭਾਰਤੀ ਫੌਜਾਂ ਦੀਆਂ ਅੰਗਰੇਜਾਂ ਖਿਲਾਫ ਬਗਾਵਤਾਂ ਦੇ ਦਿਹਾੜੇ ਮਨਾਉਣੇ ਸ਼ਰੂ ਕਰਨ ਤੇ ਜਲ੍ਹਿਆਂਵਾਲਾ ਬਾਗ ਨੂੰ ਸੈਰਗਾਹ ਚ ਤਬਦੀਲ ਕਰਕੇ , ਉਸਦੀ ਸੰਗਰਾਮੀ ਵਿਰਾਸਤ ਵਜੋਂ ਦਿੱਖ ਮੇਸਣੀ ਬੰਦ ਕਰਨ ਦੀ ਮੰਗ ਕੀਤੀ ਗਈ। ਕਮੇਟੀ ਮੈਂਬਰ ਤੇ ਉੱਘੇ ਕਹਾਣੀਕਾਰ ਵਰਿਆਮ ਸੰਧੂ ਵੱਲੋਂ ਕੇਨੈਡਾ ਤੋਂ ਭੇਜਿਆ ਸੰਦੇਸ਼ ਮੰਚ ਤੋਂ ਸਾਂਝਾ ਕੀਤਾ ਗਿਆ।
ਇਕੱਠ ਚ ਸ਼ਾਮਲ ਲੋਕਾਂ ਵੱਲੋਂ ਆਪਣੇ ਹੱਥਾਂ ਚ ਚੁੱਕੀਆਂ ਤਖ਼ਤੀਆਂ ਤੇ ਦਰਜਨਾਂ ਨਾਅਰੇ ਉੱਕਰੇ ਹੋਏ ਸਨ। ਇਕੱਠ ਚ ਮਜ਼ਦੂਰਾਂ, ਕਿਸਾਨਾਂ, ਨੌਜਵਾਨ-ਵਿਦਿਆਰਥੀ ਤੇ ਹੋਰਨਾਂ ਤਬਕਿਆਂ ਦੀਆਂ ਲੋਕ ਜਥੇਬੰਦੀਆਂ ਵੀ ਸ਼ਾਮਲ ਸਨ। ਇਸ ਤੋਂ ਬਿਨਾਂ ਲੋਕ-ਪੱਖੀ ਸਾਹਿਤਕ ਸਭਿਆਚਾਰਕ ਖੇਤਰ ਦੀਆਂ ਦਰਜਨਾਂ ਸਖਸ਼ੀਅਤਾਂ ਵੀ ਹਾਜ਼ਰ ਸਨ।

No comments:

Post a Comment