Saturday, March 9, 2019

ਫਿਰਕੂ-ਫਾਸ਼ੀ ਹੱਲੇ ਦਾ ਟਾਕਰਾ ਚੋਣ ਅਖਾੜਿਆਂ ਰਾਹੀਂ ਨਹੀਂ, ਜਮਾਤੀ ਘੋਲ ਅਖਾੜਿਆਂ ਰਾਹੀਂ ਹੋਵੇਗਾ



ਦੇਸ਼ ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਪਹਿਲੀਆਂ ਚੋਣਾਂ ਵਾਂਗ ਹੋ ਕੇ ਵੀ ਇੱਕ ਪੱਖ ਤੋਂ ਕੁੱਝ ਨਿਵੇਕਲੀਆਂ ਵੀ ਹਨ ਇਹ ਵਿਸ਼ੇਸ਼ਤਾ ਮੌਜੂਦਾ ਅਰਸੇ ਦੌਰਾਨ ਉੱਭਰੇ ਭਾਜਪਾ ਦੇ ਫਿਰਕੂ ਫਾਸ਼ੀ ਹੱਲੇ ਦੇ ਟਾਕਰੇ ਦੇ ਸਵਾਲ ਦੀ ਹੈ ਜੋ ਪਹਿਲੇ ਕਿਸੇ ਵੀ ਸਮੇਂ ਨਾਲੋਂ ਲੋਕ-ਪੱਖੀ ਤੇ ਜਮਹੂਰੀ ਸ਼ਕਤੀਆਂ ਮੂਹਰੇ ਉੱਭਰਿਆ ਹੋਇਆ ਹੈ ਪਹਿਲੀਆਂ ਚੋਣਾਂ ਵੇਲੇ ਵੀ ਚਾਹੇ ਭਾਜਪਾ ਨੂੰ ਫਿਰਕੂ ਸ਼ਕਤੀਆਂਚ ਗਿਣ ਕੇ, ਇਸਨੂੰ ਮਾਤ ਦੇਣ ਲਈ ਧਰਮ ਨਿਰਪੱਖ ਗੱਠਜੋੜ ਉਸਾਰਨ ਦੀ ਚਰਚਾ ਚਲਦੀ ਰਹਿੰਦੀ ਹੈ ਤੇ ਖਾਸ ਕਰਕੇ ਅਖੌਤੀ ਖੱਬਿਆਂ ਵੱਲੋਂ ਇਸ ਗੱਠਜੋੜ ਦੀ ਜ਼ਰੂਰਤ ਮੂਹਰੇ ਹੋ ਕੇ ਉਭਾਰੀ ਜਾਂਦੀ ਰਹੀ ਹੈ ਹੁਣ ਵੀ ਸਵਾਲ ਉਹੀ ਹੈ, ਪਰ ਪਿਛਲੇ ਪੰਜ ਸਾਲਾਂ ਚ ਮੋਦੀ ਦੀ ਅਗਵਾਈ ਹੇਠਲੀ ਕੇਂਦਰੀ ਹਕੂਮਤ ਦੇ ਜਾਬਰ ਤੇ ਫਾਸ਼ੀ ਰਾਜ ਦਾ ਅਮਲ ਹੰਢਾ ਲੈਣ ਮਗਰੋਂ, ਇਸਨੂੰ ਮਾਤ ਦੇਣ ਦਾ ਸਵਾਲ ਮੁਲਕ ਦੇ ਜਮਹੂਰੀ ਹਲਕਿਆਂ ਚ ਵੀ ਵਧੇਰੇ ਜ਼ੋਰ ਨਾਲ ਉੱਭਰਿਆ ਹੋਇਆ ਹੈ ਲੋਕਾਂ ਵੱਲੋਂ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਨੂੰ ਮਾਤ ਦੇਣਾ ਤੇ ਹਾਕਮ ਜਮਾਤੀ ਮੌਕਾਪ੍ਰਸਤ ਪਾਰਟੀਆਂ ਵੱਲੋਂ ਮੋਦੀ ਹਕੂਮਤ ਨੂੰ ਗੱਦੀ ਤੋਂ ਲਾਹ ਲੈਣਾ ਇੱਕੋ ਗੱਲ ਨਹੀਂ ਹੈ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹਮਲੇ ਦਾ ਟਾਕਰਾ ਹਾਕਮ ਜਮਾਤਾਂ ਦੀ ਚੋਣ ਖੇਡ ਰਾਹੀਂ ਨਹੀਂ ਕੀਤਾ ਜਾ ਸਕਦਾ ਇਹ ਦੋ ਵੱਖਰੇ ਅਮਲ ਹਨ ਤੇ ਦੋਹਾਂ ਦੇ ਵੱਖਰੇ ਨਿਸ਼ਾਨੇ ਹਨ ਮੋਦੀ ਹਕੂਮਤ ਵੱਲੋਂ ਲੋਕਾਂ ਤੇ ਬੋਲਿਆ ਹੋਇਆ ਫਿਰਕੂ ਫਾਸ਼ੀ ਹਮਲਾ ਹਾਕਮ ਜਮਾਤਾਂ ਦਾ ਲੋਕਾਂ ਦੇ ਹਿੱਤਾਂ ਤੇ ਹਮਲਾ ਹੈ ਹਾਕਮ ਜਮਾਤਾਂ ਦੇ ਇਸ ਹਮਲੇ ਨੂੰ ਏਸ ਵੇਲੇ ਭਾਜਪਾ ਅੱਗੇ ਵਧਾ ਰਹੀ ਹੈ, ਕੱਲ੍ਹ ਨੂੰ ਕੋਈ ਹੋਰ ਮੌਕਾਪ੍ਰਸਤ ਵੋਟ ਪਾਰਟੀ ਰਾਜ ਗੱਦੀ ਤੇ ਬੈਠ ਕੇ ਅੱਗੇ ਵਧਾ ਸਕਦੀ ਹੈ ਅੱਜ ਭਾਜਪਾ ਭਾਰਤੀ ਹਾਕਮ ਜਮਾਤਾਂ ਦੇ ਹਿੱਤਾਂ ਦੀ ਸੇਵਾ ਲਈ ਉਹਨਾਂ ਦੀ ਸਭ ਤੋਂ ਪਸੰਦੀਦਾ ਬਣੀ ਹੈ, ਕੱਲ੍ਹ ਨੂੰ ਇਹ ਪਸੰਦ ਬਦਲ ਸਕਦੀ ਹੈ ਜਿਵੇਂ ਕਦੇ ਕਾਂਗਰਸ ਲੰਬਾ ਅਰਸਾ ਭਾਰਤੀ ਹਾਕਮ ਜਮਾਤਾਂ ਦੇ ਹਿੱਤਾਂ ਦੀ ਸੇਵਾਦਾਰ ਵਜੋਂ ਉਹਨਾਂ ਦੀ ਚੋਣ ਬਣੀ ਰਹੀ ਹੈਮੋਦੀ ਦੀ ਅਗਵਾਈ ਹੇਠਲੀ ਭਾਜਪਾਈ ਹਕੂਮਤ ਵੱਲੋਂ ਲੋਕਾਂ ਤੇ ਬੋਲਿਆ ਬਹੁ-ਧਾਰੀ ਹੱਲਾ ਮੁਲਕ ਦੀਆਂ ਲੁਟੇਰੀਆਂ ਜਮਾਤਾਂ ਤੇ ਸਾਮਰਾਜੀਆਂ ਦੀ ਜ਼ਰੂਰਤ ਹੈ ਦੇਸੀ ਵਿਦੇਸ਼ੀ ਕਾਰਪੋਰੇਟ ਪੂੰਜੀ ਵਲੋਂ ਮੁਲਕ ਦੇ ਮਾਲ ਖਜ਼ਾਨੇ ਤੇ ਕਿਰਤ ਦੀ ਅੰਨ੍ਹੀਂ ਲੁੱਟ ਲਈ ਹਰ ਅੜਿੱਕਾ, ਹਰ ਰੋਕ-ਟੋਕ ਪਾਸੇ ਕਰਨੀ ਲੋੜੀਂਦੀ ਹੈ ਪੂੰਜੀ ਦਾ ਇਹ ਹਮਲਾ ਆਰਥਿਕ ਸੁਧਾਰਾਂ ਦੇ ਨਾਂ ਹੇਠ ਹੈ ਤੇ ਹਰ ਹਾਕਮ ਜਮਾਤੀ ਪਾਰਟੀ ਏਸ ਹਮਲੇ ਨੂੰ ਅੱਗੇ ਵਧਾਉਣ ਦੀ ਹੀ ਵਚਨ-ਬੱਧਤਾ ਦਰਸਾਉਂਦੀ ਹੈ ਜਾਬਰ ਕਾਨੂੰਨਾਂ ਤੇ ਟੇਕ ਅਤੇ ਫਿਰਕਾਪ੍ਰਸਤੀ ਦਾ ਪਸਾਰਾ ਏਸੇ ਹਮਲੇ ਨੂੰ ਅੱਗੇ ਵਧਾਉਣ ਦੀਆਂ ਜ਼ਰੂਰਤਾਂ ਦਾ ਹਿੱਸਾ ਹੈ ਹਾਕਮ ਜਮਾਤੀ ਧੜਿਆਂਚ ਫਰਕ ਏਨਾ ਹੀ ਹੈ ਕਿ ਲੁਟੇਰੀਆਂ ਜਮਾਤਾਂ ਦੇ ਹਿੱਤਾਂ ਦੇ ਨਜ਼ਰੀਏ ਤੋਂ ਕੌਣ ਇਹਨਾਂ ਕਦਮਾਂ ਨੂੰ ਵਧੇਰੇ ਬੇਕਿਰਕੀ ਨਾਲ ਲਾਗੂ ਕਰ ਸਕਦਾ ਹੈ ਇਹ ਹਮਲਾ ਕਰਨ ਲਈ ਮੌਜੂਦਾ ਦੌਰ ਚ ਲੋਕਾਂ ਦੀਆਂ ਭਟਕਾਊ-ਭਰਮਾਊ ਲੀਹਾਂ ਤੇ ਲਾਮਬੰਦੀਆਂ ਦੀ ਹਾਕਮ ਜਮਾਤਾਂ ਖਾਤਰ ਭਾਰੀ ਜ਼ਰੂਰਤ ਹੈ ਹਿੰਦੂ ਧਾਰਮਿਕ ਜਨਤਾ ਚ ਅਧਾਰ ਹੋਣ ਕਰਕੇ, ਭਾਜਪਾ ਅਜਿਹੀਆਂ ਲਾਮਬੰਦੀਆਂ ਦੀ ਸਮਰੱਥਾ ਹੋਰਨਾਂ ਨਾਲੋਂ ਜ਼ਿਆਦਾ ਰੱਖਦੀ ਹੋਣ ਕਰਕੇ, 2014 ਚ ਸਾਮਰਾਜੀਆਂ ਤੇ ਉਹਨਾਂ ਦੇ ਦੇਸੀ ਦਲਾਲਾਂ ਦੀ ਪਸੰਦ ਬਣਕੇ ਉੱਭਰੀ ਸੀ ਜਿੰਨ੍ਹਾਂ ਨੇ ਆਪਣੇ ਸੋਮੇ ਝੋਕ ਕੇ, ਮੋਦੀ ਨੂੰ ਗੱਦੀ ਤੇ ਲਿਆਉਣ ਦਾ ਫੈਸਲਾ ਕੀਤਾ ਸੀ ਪਹਿਲਾਂ 10 ਵਰ੍ਹੇ ਦੇ ਰਾਜ ਦੌਰਾਨ, ਵੱਡੇ ਘੁਟਾਲਿਆਂ ਦੇ ਸਾਹਮਣੇ ਆਉਣ ਕਰਕੇ ਵੀ ਤੇ ਆਰਥਿਕ ਸੁਧਾਰਾਂ ਦਾ ਰੋਲਰ ਪੂਰੀ ਰਫਤਾਰ ਨਾਲ ਚਲਾਉਣ ਕਰਕੇ ਵੀ, ਕਾਂਗਰਸ ਲਈ ਲੋਕਾਂ ਤੋਂ ਦੁਬਾਰਾ ਫਤਵਾ ਲੈਣਾ ਸੰਭਵ ਨਹੀਂ ਸੀ ਹੁਣ ਜੇਕਰ ਭਾਜਪਾ ਲਈ ਫਤਵਾ ਲੈਣਾ ਸੰਭਵ ਨਾ ਰਿਹਾ ਤਾਂ ਕੋਈ ਹੋਰ ਸੱਤਾ ਤੇ ਆਵੇਗਾ ਤੇ ਉਸਤੋਂ ਵਧਕੇ ਲੁਟੇਰੀਆਂ ਜਮਾਤਾਂ ਦੇ ਹਿੱਤਾਂ ਦੀ ਸੇਵਾ ਲਈ ਟਿੱਲ ਲਾਏਗਾ ਇਹ ਸੇਵਾ ਕਰਨ ਲਈ ਲੋਕਾਂ ਤੇ ਜਬਰ ਦਾ ਕੁਹਾੜਾ ਵੀ ਚਲਾਉਣਾ ਲਾਜ਼ਮੀ ਹੈ ਤੇ ਫਿਰਕੂ ਪਾਟਕ ਪਾਉਣੇ ਵੀ ਲਾਜ਼ਮੀ ਹਨ ਭਾਰਤੀ ਰਾਜ ਦੀਆਂ ਅਖੌਤੀ ਜਮਹੂਰੀ ਸੰਸਥਾਵਾਂ ਦਾ ਪਰਦਾ ਵੀ ਚੁੱਕਣਾ ਪੈਂਦਾ ਹੈ ਤੇ ਲੁਟੇਰੀਆਂ ਜਮਾਤਾਂ ਦੇ ਸੇਵਾਦਾਰਾਂ ਵਜੋਂ ਨਿਸ਼ੰਗ ਪੇਸ਼ ਹੋਣਾ ਪੈਂਦਾ ਹੈ ਇਹੀ ਕੁੱਝ ਭਾਜਪਾ ਕਰ ਰਹੀ ਹੈ ਇਸ ਲਈ ਸਵਾਲ ਹਾਕਮ ਜਮਾਤਾਂ ਦੇ ਇਸ ਹਮਲੇ ਦੇ ਟਾਕਰੇ ਦਾ ਹੈ ਅੱਜ ਇਸ ਹਮਲੇ ਦੀ ਉਧੇੜ ਭਾਜਪਾ ਰਾਹੀਂ ਹੋ ਰਹੀ ਹੈ
ਇਸ ਮਸਲੇ ਨੂੰ ਹਾਕਮ ਜਮਾਤਾਂ ਤੇ ਲੋਕਾਂ ਦੇ ਟਕਰਾਵੇਂ ਹਿੱਤਾਂ ਵਜੋਂ ਲੈਣਾ ਚਾਹੀਦਾ ਹੈ ਅਖੌਤੀ ਆਰਥਿਕ ਸੁਧਾਰਾਂ ਦੀ ਧੁੱਸ ਇਸ ਹਮਲੇ ਦਾ ਤੱਤ ਤੈਅ ਕਰ ਚੁੱਕੀ ਹੈ, ਪਾਰਟੀ ਬਦਲੀ ਨਾਲ ਹਮਲੇ ਦੀ ਸ਼ਕਲ ਬਦਲੀ ਹੋ ਸਕਦੀ ਹੈ, ਉਹ ਵੀ ਮਾਮੂਲੀ ਕਿਸਮ ਦੀ, ਲੋਕਾਂ ਤੇ ਇਹ ਧਾਵਾ ਤਾਂ ਅੱਗੇ ਹੀ ਵਧਣਾ ਹੈ ਚੋਣਾਂ ਤਾਂ ਇਹਨਾਂ ਹਾਕਮ ਧੜਿਆਂ ਦੀ ਆਪਸੀ ਕੁੱਕੜਖੋਹੀ ਨੂੰ ਨਿਬੇੜਨ ਦਾ ਜ਼ਰੀਅ ਹਨ, ਇਸ ਧਾਵੇ ਖਿਲਾਫ ਲੋਕ ਟਾਕਰੇ ਦਾ ਸਾਧਨ ਨਹੀਂ ਹਨ ਏਸ ਪ੍ਰਸੰਗ ਚ ਹੀ ਮੋਦੀ ਹਕੂਮਤ ਨੂੰ ਹਰਾਉਣ ਦੇ ਸਭਨਾਂ ਨਾਅਰਿਆਂ ਦੀ ਅਸਲੀਅਤ ਬੁੱਝੀ ਜਾਣੀ ਚਾਹੀਦੀ ਹੈ ਤੇ ਦੂਸਰੇ ਹਾਕਮ ਧੜਿਆਂ ਦੇ ਲੜ ਲੱਗ ਕੇ, ਇਸ ਫਾਸ਼ੀ ਹੱਲੇ ਦਾ ਟਾਕਰਾ (ਮੋਦੀ ਨੂੰ ਗੱਦੀਉਂ ਲਾਹ ਕੇ) ਕਰਨ ਤੋਂ ਭਰਮ ਮੁਕਤ ਹੋਣਾ ਚਾਹੀਦਾ ਹੈ ਇਹਨਾਂ ਦਿਨਾਂ ਚ ਹਿੰਦੂ ਫਿਰਕੂ ਤਾਕਤਾਂ, ਜੋ ਆਰ.ਐਸ.ਐਸ. ਤੇ ਭਾਜਪਾ ਦੀ ਅਗਵਾਈ ਚ ਬੀਤੇ 5 ਸਾਲਾਂ ਚ ਹੋਰ ਵਧੇਰੇ ਤਾਕਤਵਾਰ ਹੋ ਕੇ ਉੱਭਰੀਆਂ ਹਨ, ਨੂੰ ਮਾਤ ਦੇਣ ਲਈ ਧਰਮ ਨਿਰਪੱਖ ਗੱਠਜੋੜ ਉਸਾਰਨ ਦੇ ਹੋਕਰੇ ਸਭ ਤੋਂ ਵੱਧ ਅਖੌਤੀ ਖੱਬਿਆਂ ਵੱਲੋਂ ਮਾਰੇ ਜਾ ਰਹੇ ਹਨ ਇਹ ਅਖੌਤੀ ਧਰਮ ਨਿਰਪੱਖਤਾ ਆਖਰ ਨੂੰ ਕਾਂਗਰਸ ਤੇ ਜਾ ਮੁੱਕਦੀ ਹੈ ਤੇ ਉਹਨਾਂ ਸਭਨਾਂ ਰੰਗ-ਬਰੰਗੇ ਮੌਕਾਪ੍ਰਸਤ ਵੋਟ ਵਟੋਰੂਆਂ ਨੂੰ, ਜਿਹੜੇ ਭਾਜਪਾ ਤੋਂ ਆਪਣੀਆਂ ਵੋਟ ਗਿਣਤੀਆਂ ਕਰਕੇ ਦੂਰੀ ਰੱਖਣਾ ਚਾਹੁੰਦੇ ਹਨ, ਇਸ ਧਰਮ ਨਿਰਪੱਖਤਾ ਦੇ ਉਹਲੇ ਚ ਸਮੋ ਲੈਂਦੀ ਹੈ ਹਿੰਦੂ ਫਿਰਕੂ ਫਾਸ਼ੀ ਤਾਕਤਾਂ ਨੂੰ ਮਾਤ ਦੇਣ ਦੀ ਇਸ ਪਹੁੰਚ ਦਾ ਸੰਚਾਰ ਰਵਾਇਤੀ ਖੱਬੇ-ਪੱਖੀਆਂ ਤੋਂ ਅੱਗੇ ਲੋਕ-ਪੱਖੀ ਜਮਹੂਰੀ ਤੇ ਇਨਕਲਾਬੀ ਹਿੱਸਿਆਂ ਤੱਕ ਵੀ ਹੋ ਰਿਹਾ ਹੈ ਜਿੱਥੇ ਇਸ ਪਹੁੰਚ ਨੂੰ ਵਕਤੀ ਦਾਅਪੇਚ ਦਾ ਮਸਲਾ ਮੰਨ ਕੇ, ਵਧੇਰੇ ਫਿਰਕੂ ਨਾਲੋਂ ਘੱਟ ਫਿਰਕੂ ਦੀ ਚੋਣ ਕਰਨ ਦੀ ਦਲੀਲ ਹੀ ਸਹਾਰਾ ਬਣ ਜਾਂਦੀ ਹੈ ਏਥੇ ਅਹਿਮ ਸਵਾਲ ਇਹ ਹੈ ਕਿ ਏਸ ਵੇਲੇ ਕਿਸੇ ਇੱਕ ਹਾਕਮ ਜਮਾਤੀ ਧੜੇ ਨੂੰ ਟੱਕਰ ਦੇਣ ਲਈ ਹੋਰ ਹਾਕਮ ਜਮਾਤੀ ਧੜੇ ਕਿਸੇ ਹੋਰ ਨਾਲ ਸਿੱਧਾ ਅਸਿੱਧਾ ਗੱਠਜੋੜ ਕਰਨ ਲਈ ਇਹਨਾਂ ਚ ਵਖਰੇਵਾਂ ਕਰਨ ਦਾ ਕੋਈ ਅਧਾਰ ਮੌਜੂਦ ਨਹੀਂ ਹੈ ਜਿੱਥੋਂ ਤੱਕ ਧਰਮ ਨਿਰਪੱਖਤਾ ਦਾ ਸਵਾਲ ਹੈ, ਕਾਂਗਰਸ ਕਿਸੇ ਪੱਖੋਂ ਵੀ ਧਰਮ ਨਿਰਪੱਖ ਨਹੀਂ ਹੈ, ਫਰਕ ਇਹੀ ਹੈ ਕਿ ਇਹ ਵੱਖ-ਵੱਖ ਮੌਕਿਆਂ ਤੇ ਵੱਖ-ਵੱਖ ਖੇਤਰਾਂ ਚ ਸਭਨਾਂ ਧਰਮਾਂ ਨੂੰ ਵੋਟ ਬੈਂਕ ਵਜੋਂ ਵਰਤਣ ਦੀ ਹਾਲਤ ਚ ਰਹੀ ਹੈ ਤੇ ਇਹਦੀ ਖਾਤਰ ਵੱਖ-ਵੱਖ ਧਰਮਾਂ ਚ ਫਿਰਕਾਪ੍ਰਸਤੀ ਨੂੰ ਪਾਲਦੀ-ਪੋਸਦੀ ਰਹੀ ਹੈ ਬੀਤੇ 70 ਸਾਲਾਂ ਦੇ ਇਤਿਹਾਸ ਚ ਇਸ ਦਾ ਥਾਂ-ਥਾਂ ਫਿਰਕੂ ਦੰਗਿਆਂ/ਕਤਲੇਆਮਾਂ ਚ ਨਾਂ ਬੋਲਦਾ ਹੈ, ਦਿੱਲੀ ਦੰਗਿਆਂ ਤੋਂ ਲੈ ਕੇ ਬਾਬਰੀ ਮਸਜਿਦ ਢਾਹੁਣ ਦੀਆਂ ਘਟਨਾਵਾਂ ਦੀ ਲੰਮੀ ਲੜੀ ਹੈ, ਜਿਹਨਾਂ ਚ ਕਾਂਗਰਸ ਦੀ ਭੂਮਿਕਾ ਜੱਗ ਜਾਹਰ ਹੈ ਅਯੁੱਧਿਆ ਚ ਇਸਨੇ ਰਾਮ ਮੰਦਰ ਦੇ ਦਰਵਾਜੇ ਖੋਲ੍ਹ ਕੇ ਹਿੰਦੂ ਫਿਰਕਾਪ੍ਰਸਤਾਂ ਨੂੰ ਹਵਾ ਦਿੱਤੀ ਤੇ ਮਗਰੋਂ ਬਾਬਰੀ ਮਸਜਿਦ ਨੂੰ ਗਿਣ-ਮਿਥ ਕੇ ਢਾਹੇ ਜਾਣ ਦਿੱਤਾ ਵੋਟਾਂ ਵੇਲੇ ਇਹ ਹਰ ਤਰ੍ਹਾਂ ਦੀਆਂ ਫਿਰਕੂ ਅਧਾਰ ਵਾਲੀਆਂ ਪਾਰਟੀਆਂ ਨਾਲ ਗੱਠਜੋੜ ਕਰਦੀ ਆਈ ਹੈ ਏਥੋਂ ਤੱਕ ਕਿ ਇਸ ਵੱਲੋਂ ਭਾਜਪਾ ਦਾ ਹੀ ਦੂਜਾ ਰੂਪ ਸ਼ਿਵ ਸੈਨਾ ਨਾਲ ਵੀ ਕਿਸੇ ਵੇਲੇ ਮੰਬਈ ਚ ਚੋਣ ਗੱਠਜੋੜ ਕੀਤਾ ਜਾ ਚੁੱਕਿਆ ਹੈ ਤੇ ਪੰਜਾਬ ਚ ਫਿਰਕੂ ਸਿੱਖ ਟੋਲਿਆਂ ਨਾਲ ਇਸਦਾ ਅਣਐਲਾਨਿਆ ਗੱਠਜੋੜ ਜੱਗ ਜ਼ਾਹਰ ਰਿਹਾ ਹੈ ਚਰਚਿਤ ਸ਼ਾਹਬਾਨੋ ਕੇਸ ਚ ਮੁਸਲਿਮ ਫਿਰਕਾਪ੍ਰਸਤਾਂ ਨੂੰ ਖੁਸ਼ ਕਰਨ ਲਈ ਪਾਰਲੀਮੈਂਟ ਚ ਪਿਛਾਂਹ ਖਿੱਚੂ ਬਿੱਲ ਵੀ ਇਸੇ ਨੇ ਪੇਸ਼ ਕੀਤਾ ਸੀ ਇਉਂ ਇਸਦਾ ਲੰਬਾ ਅਮਲ ਕਿਸੇ ਪੱਖੋਂ ਵੀ ਇਸ ਵੱਲੋਂ ਧਰਮ ਨਿਰਪੱਖਤਾ ਦੇ ਪਾਏ ਬੁਰਕੇ ਨੂੰ ਸਲਾਮਤ ਨਹੀਂ ਰਹਿਣ ਦਿੰਦਾ, ਸਗੋਂ ਕਾਂਗਰਸ ਨੂੰ ਧਰਮ ਨਿਰਪੱਖ ਕਹਿਣ ਵਾਲਿਆਂ ਦੇ ਇਰਾਦੇ ਅਤੇ ਸੋਚਾਂ ਤੇ ਸਵਾਲ ਜ਼ਰੂਰ ਖੜ੍ਹੇ ਕਰਦਾ ਹੈ ਇਉਂ ਹੀ ਲਗਭਗ ਸਾਰੀਆਂ ਹਾਕਮ ਜਮਾਤੀ ਵੋਟ ਪਾਰਟੀਆਂ ਫਿਰਕੂ ਰਾਸ਼ਟਰਵਾਦੀ ਨਾਅਰਿਆਂ ਆਸਰੇ ਸਿੱਧੇ ਅਸਿੱਧੇ ਤੌਰ ਤੇ ਕਸ਼ਮੀਰੀ ਲੋਕਾਂ ਤੇ ਮੁਲਕ ਦੀ ਮੁਸਲਮਾਨ ਆਬਾਦੀ ਖਿਲਾਫ ਮਾਹੌਲ ਉਸਾਰਨ ਚ ਹਿੱਸੇਦਾਰ ਹੁੰਦੀਆਂ ਆਈਆਂ ਹਨ ਕੋਈ ਚੱਕਵੇਂ ਪੈਰੀਂ ਮੂਹਰੇ ਲਗਦੀ ਹੈ ਤੇ ਕੋਈ ਮਗਰ ਹੋ ਲੈਂਦੀ ਹੈ, ਹਰ ਕੋਈ ਫਿਰਕੂ ਰਾਸ਼ਟਰਵਾਦੀ ਪੈਂਤੜੇ ਤੋਂ ਵੋਟਾਂ ਦੀ ਫਸਲ ਝਾੜਨ ਦੀ ਤਲਾਸ਼ ਚ ਰਹਿੰਦਾ ਹੈ
ਇਕ ਹੋਰ ਪੱਖ ਤੋਂ ਵੀ ਹਾਕਮ ਜਮਾਤਾਂ ਦੇ ਧੜਿਆਂ ਚ ਅਜਿਹਾ ਨੀਤੀ ਵਖਰੇਵਾਂ ਕਰਨ ਦਾ ਅਧਾਰ ਮੌਜੂਦ ਨਹੀਂ ਹੈ ਮੌਜੂਦਾ ਦੌਰ ਚ ਹਾਕਮ ਧੜਿਆਂ ਦੀ ਫਿਰਕਾਪ੍ਰਸਤੀ ਤੇ ਟੇਕ ਹੋ ਕੇ ਵੀ ਇਹ ਜਮਾਤੀ ਘੋਲ ਦੀਆਂ ਸਭਨਾਂ ਲੋੜਾਂ ਨੂੰ ਪ੍ਰਭਾਵਿਤ ਕਰਨ ਵਾਲਾ ਮੁੱਖ ਵਰਤਾਰਾ ਨਹੀਂ ਬਣਦਾ ਚਾਹੇ ਭਾਜਪਾ ਵੱਲੋਂ ਹਿੰਦੂ ਫਿਰਕਾਪ੍ਰਸਤੀ ਦੀ ਜ਼ੋਰਦਾਰ ਵਰਤੋਂ ਕੀਤੀ ਜਾ ਰਹੀ ਹੈ ਤੇ ਹਿੰਦੂ ਰਾਜ ਉਸਾਰਨ ਦੇ ਚੱਕਵੇਂ ਹੋਕਰੇ ਵੀ ਮੌਕੇ ਦਰ ਮੌਕੇ ਮਾਰੇ ਜਾਂਦੇ ਹਨ, ਪਰ ਇਹ ਸ਼ਕਲ ਲੋਕਾਂ ਤੇ ਹਮਲੇ ਦੀ ਅਜੇ ਵੀ ਮੁੱਖ ਸ਼ਕਲ ਨਹੀਂ ਬਣੀ ਲੋਕਾਂ ਤੇ ਹਮਲੇ ਦਾ ਮੁੱਖ ਤਰੀਕਾ ਅਜੇ ਵੀ ਨਵੀਆਂ ਆਰਥਿਕ ਨੀਤੀਆਂ ਦੇ ਧਾਵੇ ਦਾ ਹੀ ਬਣਿਆ ਹੋਇਆ ਹੈ ਹਾਕਮ ਜਮਾਤਾਂ ਦਾ ਲੋਕਾਂ ਤੇ ਹਮਲਾ ਇਹਨਾਂ ਨੀਤੀਆਂ ਦੇ ਲਾਗੂ ਹੋਣ ਰਾਹੀਂ ਅੱਗੇ ਵਧ ਰਿਹਾ ਹੈ ਇਸ ਲਈ ਫਿਰਕਾਪ੍ਰਸਤੀ ਸਹਾਈ ਹਥਿਆਰ ਵਜੋਂ ਵਰਤੀ ਜਾ ਰਹੀ ਹੈ ਸਿਰਫ ਫਿਰਕਾਪ੍ਰਸਤੀ ਦੇ ਅਧਾਰ ਤੇ ਹੀ ਹਾਕਮ ਧੜਿਆਂਚ ਨੀਤੀ ਵਖਰੇਵਾਂ ਨਹੀਂ ਕੀਤਾ ਜਾ ਸਕਦਾ, ਸਗੋਂ ਅਜੇ ਵੀ ਹਵਾਲਾ ਨੁਕਤਾ ਨਵੀਆਂ ਆਰਥਿਕ ਨੀਤੀਆਂ ਦਾ ਹਮਲਾ ਹੀ ਰਹਿੰਦਾ ਹੈ ਅਜਿਹਾ ਵਖਰੇਵਾਂ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਫਿਰਕਾਪ੍ਰਸਤੀ ਹੀ ਲੋਕਾਂ ਦੀ ਲਹਿਰ ਲਈ ਮੁੱਖ ਖਤਰੇ ਵਜੋਂ ਉੱਭਰ ਆਉਂਦੀ ਹੈ ਤਾਂ ਅਜਿਹੇ ਸਮੇਂ ਲੋਕਾਂ ਦੀ ਲਹਿਰ ਦੇ ਮੁੱਖ ਦੁਸ਼ਮਣ ਵਜੋਂ ਉਸ ਖਾਸ ਹਿੱਸੇ ਨੂੰ ਲੋਕ ਲਹਿਰ ਦੇ ਮੋੜਵੇਂ ਹਮਲੇ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਦੁਸ਼ਮਣ ਕੈਂਪ ਦੇ ਬਾਕੀ ਹਿੱਸਿਆਂ ਨਾਲ ਦਾਅਪੇਚਕ ਤੌਰ ਤੇ ਵਕਤੀ ਜਾਂ ਆਰਜ਼ੀ ਤੌਰ ਤੇ ਗੱਠਜੋੜ ਕਾਇਮ ਕੀਤਾ ਜਾ ਸਕਦਾ ਹੈ, ਜਿਵੇਂ ਦੂਸਰੀ ਸੰਸਾਰ ਜੰਗ ਵੇਲੇ ਰੂਸ ਤੇ ਹਮਲੇ ਵੇਲੇ ਫਾਸ਼ੀਵਾਦੀ ਜਰਮਨੀ ਨੂੰ ਹਾਰ ਦੇਣ ਲਈ ਕੀਤਾ ਗਿਆ ਸੀ ਅਜਿਹੀਆਂ ਵਿਸ਼ੇਸ਼ ਹਾਲਤਾਂ ਤੋਂ ਬਿਨਾਂ ਦੁਸ਼ਮਣ ਜਮਾਤਾਂ ਦੇ ਕਿਸੇ ਹਿੱਸੇ ਨਾਲ ਵਕਤੀ ਗੱਠਜੋੜ ਕਰਨ ਦਾ ਕੋਈ ਅਧਾਰ ਨਹੀਂ ਬਣਦਾ ਸੰਸਾਰ ਕਮਿਊਨਿਸਟ ਲਹਿਰ ਦਾ ਇਹ ਤਜਰਬਾ ਸਾਡੇ ਮੁਲਕ ਦੀਆਂ ਹਾਲਤਾਂ ਤੇ ਇਉਂ ਹੂ--ਹੂ ਲਾਗੂ ਨਹੀਂ ਕੀਤਾ ਜਾ ਸਕਦਾ ਫਿਰਕਾਪ੍ਰਸਤੀ ਖਿਲਾਫ ਸੰਘਰਸ਼ ਵੱਖ-ਵੱਖ ਮੌਕਿਆਂ ਤੇ ਜਮਾਤੀ ਸੰਘਰਸ਼ ਦੌਰਾਨ ਵਧਵਾਂ ਜ਼ੋਰ ਹਾਸਲ ਕਰ ਸਕਦਾ ਹੈ, ਪਰ ਇਹ ਅਜੇ ਵੀ ਜਮਾਤੀ ਘੋਲ ਦਾ ਮੁੱਖ ਹਵਾਲਾ ਨੁਕਤਾ ਨਹੀਂ ਬਣਦਾ ਅਜਿਹੀ ਵਿਸ਼ੇਸ਼ ਹਾਲਤ ਤੋਂ ਬਿਨਾਂ ਇਹ ਅਮਲ ਜਮਾਤੀ ਭਿਆਲੀ ਬਣ ਜਾਂਦਾ ਹੈ ਫਿਰਕਾਪ੍ਰਸਤੀ ਖਿਲਾਫ਼ ਸੰਘਰਸ਼ ਉਦੋਂ ਹੀ ਮੁੱਖ ਪੱਖ ਬਣਦਾ ਹੈ ਜਦੋਂ ਹਾਕਮ ਜਮਾਤੀ ਹਮਲਾ ਮੁੱਖ ਤੌਰ ਤੇ ਫਿਰਕਾਪ੍ਰਸਤੀ ਜ਼ਰੀਏ ਅੱਗੇ ਵਧਦਾ ਹੈ ਤੇ ਅਜਿਹੀ ਹਾਲਤ ਚ ਜਮਾਤੀ ਘੋਲ ਮੁੱਖ ਤੌਰ ਤੇ ਫਿਰਕਾਪ੍ਰਸਤੀ ਦੇ ਟਾਕਰੇ ਰਾਹੀਂ ਅੱਗੇ ਵਧਦਾ ਹੈ ਅਜੌਕੇ ਦੌਰ ਚ ਹਾਕਮ ਜਮਾਤਾਂ ਦੇ ਫਿਰਕਾਪ੍ਰਸਤੀ ਦੇ ਹੱਲੇ ਦਾ ਟਾਕਰਾ ਜਮਾਤੀ ਘੋਲ ਨੂੰ ਅੱਗੇ ਵਧਾਉਣ ਰਾਹੀਂ ਹੀ ਕੀਤਾ ਜਾ ਸਕਦਾ ਹੈ ਇਸਨੂੰ ਸਿਰਫ਼ ਧਰਮ ਨਿਰਪੱਖਤਾ ਦੇ ਨਾਅਰਿਆਂ ਰਾਹੀਂ ਹੀ ਨਹੀਂ ਠੱਲ੍ਹਿਆ ਜਾ ਸਕਦਾ ਹੁਣ ਵੀ ਲੋਕਾਂ ਦੇ ਜਮਾਤੀ ਤਬਕਾਤੀ ਮੁੱਦਿਆਂ ਦਾ ਹਾਕਮਾਂ ਵੱਲੋਂ ਉਭਾਰੇ ਜਾ ਰਹੇ ਫਿਰਕੂ ਤੇ ਪਾਟਕਪਾਊ ਮੁੱਦਿਆਂ ਨਾਲ ਹੋ ਰਿਹਾ ਭੇੜ ਇਹੀ ਦੱਸਦਾ ਹੈ ਭਾਜਪਾ ਦੇ ਫਿਰਕੂ-ਹੱਲੇ ਦੇ ਬਾਵਜੂਦ ਲੋਕਾਂ ਦੇ ਆਰਥਿਕ ਹਿੱਤਾਂ ਤੇ ਵੱਜ ਰਹੀ ਭਾਰੀ ਸੱਟ ਮੁਲਕ ਦੇ ਵੱਖ-ਵੱਖ ਖਿੱਤਿਆਂਚ ਲੋਕਾਂ ਦੇ ਘੋਲਾਂ ਨੂੰ ਜਰਬਾਂ ਦੇ ਰਹੀ ਹੈ ਖਾਸ ਕਰਕੇ ਪੇਂਡੂ ਭਾਰਤ ਚ ਤਿੱਖਾ ਹੋਇਆ ਪਿਆ ਜ਼ਰੱਈ ਸੰਕਟ ਮਿਹਨਤਕਸ਼ ਪੇਂਡੂ ਬੁਨਿਆਦੀ ਜਮਾਤਾਂ ਮੂਹਰੇ ਜਿਉਣ-ਮਰਨ ਦਾ ਸਵਾਲ ਬਣਾ ਰਿਹਾ ਹੈ ਤੇ ਇਹ ਜਮਾਤਾਂ ਤਿੱਖੀ ਬੇਚੈਨੀ ਦਾ ਪ੍ਰਗਟਾਵਾ ਕਰ ਰਹੀਆਂ ਹਨ ਇਸ ਹਾਲਤ ਚ ਜਮਾਤੀ ਘੋਲਾਂ ਨੂੰ ਤੇਜ਼ ਕਰਕੇ ਹੀ ਹਾਕਮ ਜਮਾਤਾਂ ਦੀ ਫਿਰਕਾਪ੍ਰਸਤੀ ਦੇ ਪਸਾਰੇ ਨੂੰ ਠੱਲ੍ਹਿਆ ਜਾ ਸਕਦਾ ਹੈ ਹੁਣ ਵੀ ਬੀ.ਜੇ.ਪੀ. ਦੇ ਸਿਆਸੀ ਅਧਾਰ ਨੂੰ ਖੋਰਾ ਪੈਣ ਦਾ ਕਾਰਨ ਇਸ ਵੱਲੋਂ ਬੇਕਿਰਕੀ ਨਾਲ ਲਾਗੂ ਕੀਤਾ ਜਾ ਰਿਹਾ ਸੰਸਾਰੀਕਰਨ ਦਾ ਹੱਲਾ ਹੀ ਬਣ ਰਿਹਾ ਹੈ ਇਸ ਲਈ ਆ ਰਹੀਆਂ ਚੋਣਾਂ ਨਹੀਂ, ਸਗੋਂ ਜਮਾਤੀ ਘੋਲ ਦਾ ਅਖਾੜਾ ਹੀ ਲੋਕ ਪੱਖੀ ਸ਼ਕਤੀਆਂ ਦਾ ਭਾਜਪਾ ਦੇ ਫਿਰਕੂ ਫਾਸ਼ੀ ਹੱਲੇ ਨੂੰ ਟੱਕਰ ਦੇਣ ਦਾ ਸਾਧਨ ਬਣ ਸਕਦਾ ਹੈ ਚੋਣਾਂ ਵੀ ਹੋਰਨਾਂ ਹੱਲਿਆਂਵਾਂਗ ਹਾਕਮ ਜਮਾਤਾਂ ਦਾ ਲੋਕਾਂ ਤੇ ਇੱਕ ਹੱਲਾ ਹਨ ਤੇ ਇਸ ਵੇਲੇ ਲੋਕ ਪੱਖੀ ਸ਼ਕਤੀਆਂ ਦਾ ਸਰੋਕਾਰ ਇਹ ਹੋਣਾ ਚਾਹੀਦਾ ਹੈ ਕਿ ਉਹ ਜਮਾਤੀ ਘੋਲ ਦੇ ਅਖਾੜੇ ਤੇ ਇਸ ਹਮਲੇ ਦਾ ਮਾਰੂ ਅਸਰ ਘਟਾਉਣ ਲਈ ਵੱਧ ਤੋਂ ਵੱਧ ਸੁਚੇਤ ਹੋਣ, ਇਸਦੀ ਰਾਖੀ ਦੇ ਇੰਤਜ਼ਾਮ ਕਰਨ ਤੇ ਜਮਾਤੀ ਏਕਤਾ ਮਜ਼ਬੂਤ ਕਰਨ ਦਾ ਹੋਕਾ ਉੱਚਾ ਕਰਨ।।


No comments:

Post a Comment