Saturday, April 6, 2019

ਜਲ੍ਹਿਆਂਵਾਲੇ ਬਾਗ ਦੀ ਮਿੱਟੀ ਦੀ ਮਹਿਕ ਮਨੀਂ ਵਸਾਈਏ




ਜਲਿ੍ਆਂਵਾਲੇ ਬਾਗ ਦੀ ਮਿੱਟੀ ਦੀ ਮਹਿਕ ਮਨੀਂ ਵਸਾਈਏ
ਪਿਛਲੇ 72 ਸਾਲਾਂ ਦੌਰਾਨ ਹਾਕਮ ਜਮਾਤ ਦੇ ਵੰਨ-ਸੁਵੰਨੇ ਧੜਿਆਂ ਨੇ ਸਰਕਾਰਾਂ ਚਲਾਈਆਂ ਹਨ ਇਨ੍ਹਾਂ ਦੇ ਝੰਡਿਆਂ ਦੇ ਰੰਗ ਤੇ ਨਾਂ ਅੱਡ ਅੱਡ ਹਨ ਪਰ ਸਾਮਰਾਜੀਆਂ ਵੱਲ ਵਫਾਦਾਰੀ ਤੇ ਲੋਕਾਂ ਵੱਲ ਖੋਟ ਸਾਂਝਾ ਹੈ ਲੋਕਾਂ ਨੂੰ ਨਹਿਰੂ ਤੋਂ ਲੈ ਕੇ ਵਾਜਪਾਈ, ਰਾਹੁਲ ਗਾਂਧੀ, ਮੋਦੀ, ਕੈਪਟਨ, ਬਾਦਲ ਵਰਗੇ ਚਿਹਰੇ ਦਿਖਦੇ ਰਹੇ ਹਨ ਪਰ ਹਕੀਕੀ ਰਾਜ ਟਾਟੇ ਬਿਰਲਿਆਂ ਅੰਬਾਨੀਆਂ ਅਡਾਨੀਆਂ ਅਤੇ ਸਾਮਰਾਜੀਆਂ ਦਾ ਹੈ ਜਿਹੜੀ ਸਰਕਾਰ ਜਿੰਨਾ ਵੱਧ ਸਾਮਰਾਜੀਆਂ ਤੇ ਵੱਡੇ ਜਗੀਰਦਾਰਾਂ ਦੇ ਹਿੱਤ ਅੱਗੇ ਵਧਾਉਂਦੀ ਹੈ ਉਹੀ ਉਨ੍ਹਾਂ ਦੀ ਵੱਧ ਚਹੇਤੀ ਹੈ ਕਿਸ ਮੌਕੇ ਕਿਹੜਾ ਧੜਾ ਸਾਮਰਾਜੀ ਹਿੱਤਾਂ ਨੂੰ ਵਧੇਰੇ ਮਾਫ਼ਕ ਹੈ, ਉਸ ਦੇ ਹੱਕ ਵਿੱਚ ਮੀਡੀਏ ਉੱਪਰ ਤੇ ਲੋਕਾਂ ਅੰਦਰ ਹਵਾ ਬੰਨੀ੍ ਜਾਂਦੀ ਹੈ ਲੋਕਾਂ ਨੂੰ ਦਿੱਤਾ ਵੋਟ ਪਰਚੀ ਦਾ ਅਧਿਕਾਰ ਨਿਰਾ ਢਕਵੰਜ ਹੈ, ਰੂਹ ਤੋਂ ਸੱਖਣਾ ਹੈ ਇਹ ਵੋਟ ਪਰਚੀ, ਲੋਕਾਂ ਦੀ ਰਜ਼ਾ ਨੂੰ ਜਾਨਣ ਤੇ ਮੰਨਣ ਦਾ ਨਹੀਂ ਬਲਕਿ ਲੋਕਾਂ ਦੀ ਰਜ਼ਾ ਨੂੰ ਹਥਿਆਉਣ ਦਾ ਸਾਧਨ ਹੈ ਇਸ ਪ੍ਰਬੰਧ ਅੰਦਰ ਸੱਤਾ ਹਥਿਆਉਣ ਲਈ ਸਭਨਾਂ ਵੋਟ ਪਾਰਟੀਆਂ ਵਿੱਚ ਮੁਕਾਬਲਾ ਹੈ ਤੇ ਸਭ ਇੱਕ ਦੂਜੇ ਤੋਂ ਵੱਧ ਕੇ ਲੋਕ ਮਾਰੂ ਨੀਤੀਆਂ ਲਾਗੂ ਕਰਨ ਅਤੇ ਸਾਮਰਾਜੀ ਅਕਾਵਾਂ ਨੂੰ ਖੁਸ਼ ਕਰਨ ਦੀ ਦੌੜ ਵਿੱਚ ਹਨ
ਲੋਕਾਂ ਤੋਂ ਖੋਹ ਕੇ ਸਾਮਰਾਜੀਆਂ-ਜਗੀਰਦਾਰਾਂ ਨੂੰ ਦੇਣ ਦੀਆਂ,ਮੁਲਕ ਦੇ ਜਲ ਜੰਗਲ ਜ਼ਮੀਨ ਖਣਿਜ ਮਾਲ ਖ਼ਜ਼ਾਨੇ ਲੁਟਾਉਣ ਦੀਆਂ, ਲੋਕਾਂ ਨੂੰ ਆਪੋ ਵਿਚੀ ਪਾੜਨ ਤੇ ਹਕੀਕੀ ਮਸਲਿਆਂ ਤੋਂ ਸੁਰਤ ਭਵਾਉਣ ਦੀਆਂ ਹਾਕਮ-ਚਾਲਾਂ ਦੇਸ਼ ਭਗਤੀ ਦੇ ਨਾਂ ਹੇਠ ਕੀਤੀਆਂ ਜਾ ਰਹੀਆਂ ਹਨ ਅਡਾਨੀਆਂ, ਅੰਬਾਨੀਆਂ ਦੇ ਵਿਕਾਸ ਨੂੰ ਲੋਕਾਂ ਦੇ ਵਿਕਾਸ ਵਜੋਂ ਪੇਸ਼ ਕੀਤਾ ਜਾ ਰਿਹਾ ਹੈ
ਇਸ ਮੌਕੇ ਹਕੀਕੀ ਦੇਸ਼ ਭਗਤੀ,ਜਲਿ੍ਆਂਵਾਲੇ ਬਾਗ ਦੀ ਰੂਹ ਬੁਲੰਦ ਕਰਨ ਦੀ ਹੈ ਦੇਸ਼ ਲਈ ਮਰ-ਮਿਟਣ ਦੀ ਭਾਵਨਾ ਮਨੀਂ ਰਚਾਉਣ ਦੀ ਹੈ, ਪ੍ਰਚੰਡ ਕਰਨ ਦੀ ਹੈ, ਆਵਦੇ ਸੰਗਰਾਮਾਂ ਚ ਭਰਨ ਦੀ ਹੈ ਸੌ ਸਾਲ ਪਹਿਲਾਂ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿਚ ਇੱਕਠੇ ਹੋਣ ਦੀ ਮਨਾਹੀ ਦੇ ਹੁਕਮਾਂ ਨੂੰ ਠੁੱਢ ਮਾਰਕੇ ਹੋਇਆ ਲੋਕ-ਇੱਕਠ ਅਤੇ ਅੰਗਰੇਜ਼ ਜਰਵਾਣਿਆਂ ਵੱਲੋਂ ਰਚਾਇਆ ਕਤਲੇਆਮ ਜਿਥੇ ਜਾਬਰਾਂ ਵੱਲੋਂ ਕੀਤੇ ਜਬਰ ਦੀ ਕਹਾਣੀ ਦੱਸਦਾ ਹੈੈ, ਉਥੇ ਇੱਕੋ ਘੜੇ ਪਾਣੀ ਪੀਣ ਵਾਲੇ ਧਰਮਾਂ-ਜਾਤਾਂ ਤੋਂ ਉੱਪਰ ਉੱਠੇ ਮੁਸਲਮ-ਹਿੰਦੂ-ਸਿੱਖਾਂ ਦੀ ਏਕਤਾ ਦਾ ਵੀ ਪ੍ਰਗਟਾਵਾ ਹੈ ਨਾਬਰਾਂ ਦੀ ਨਾਬਰੀ ਦਾ ਸਾਂਝਾ ਸਤੰਭ ਬਾਗ ਦੇ ਵਿਚਾਲੇ ਮਾਣ ਨਾਲ ਡਟਿਆ ਖੜਾ ਹੈ ਤੇ ਅੱਜ ਵੀ ਬਰਤਾਨਵੀਂਆਂ / ਸਾਮਰਾਜੀਆਂ ਤੇ ਉਹਨਾਂ ਦੇ ਪਿੱਠੂ ਹਾਕਮਾਂ ਦੇ ਮੱਥੇ ਵੱਜਦਾ ਰਹਿੰਦਾ ਹੈ
ਆਓ ! ਜਲਿ੍ਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਮੌਕੇ ਇਸ ਮਿੱਟੀ ਦੀ ਮਹਿਕ ਨੂੰ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਵਾਂਗ ਸੀਨੇ ਚ ਵਸਾਈਏ ਅਤੇ ਇਨਕਲਾਬ - ਜਿੰਦਾਬਾਦ ਅਤੇ ਸਾਮਰਾਜਵਾਦ - ਮੁਰਦਾਬਾਦ ਦਾ ਨਾਅਰਾ ਸਾਕਾਰ ਕਰੀਏ ਅੱਜ ਸਾਮਰਾਜੀ ਤੇ ਜਗੀਰੂ ਲੁੱਟ-ਦਾਬੇ ਖ਼ਿਲਾਫ਼ ਸੰਘਰਸ਼ ਭਖਾਉਣਾ ਅਤੇ ਮਿਹਨਤਕਸ਼ ਲੋਕਾਂ ਦੀ ਸਾਂਝੀ ਤਾਕਤ ਦੇ ਜ਼ੋਰ ਹਕੀਕੀ ਆਜ਼ਾਦੀ ਲਈ ਸੰਗਰਾਮ ਕਰਨਾ ਹੀ ਖਰੀ ਦੇਸ਼ ਭਗਤੀ ਹੈ ਮਨੁੱਖ ਹੱਥੋਂ ਮਨੁੱਖ ਅਤੇ ਕੌਮ ਹੱਥੋਂ ਕੌਮ ਦੀ ਲੁੱਟ ਦਾ ਫਸਤਾ ਵੱਢੀਏ ਜੀਹਦੇ ਲਈ ਅੱਜ ਲੜੇ ਜਾ ਰਹੇ ਘੋਲਾਂ ਨੂੰ ਇੱਕ ਵਿਸ਼ਾਲ ਸਾਂਝੀ - ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਛੋਟੇ ਕਾਰੋਬਾਰੀਆਂ, ਦੁਕਾਨਦਾਰਾਂ ਤੇ ਮੁਲਕ ਦਾ ਸੱਚੀਂਓ ਭਲਾ ਚਾਹੁੰਦੇ ਛੋਟੇ ਸਰਮਾਏਦਾਰਾਂ ਦੀ ਲੋਕ-ਲਹਿਰ ਬਣਾਈਏਤੇ ਆਓ ! ਚੱਲ ਰਹੇ ਘੋਲਾਂ ਨੂੰ ਚੇਤਨ ਤੇ ਖਾੜਕੂ ਘੋਲਾਂ ਵਿਚ ਪਲਟੀਏ ਉਸ ਆਜ਼ਾਦੀ ਨੂੰ ਲਿਆਈਏ ਜਿਥੇ :
1. ਸਾਮਰਾਜੀਆਂ ਤੇ ਉਹਨਾਂ ਦੀ ਸੇਵਾ ਵਿਚ ਲੱਗੇ ਵੱਡੇ ਸਰਮਾਏਦਾਰਾਂ ਦੀ ਪੂੰਜੀ ਜ਼ਬਤ ਕਰਕੇ ਕੌਮੀ ਵਿਕਾਸ ਵਿਚ ਲੱਗੇੇ
2. ਵੱਡੇ ਵੱਡੇ ਜਾਗੀਰਦਾਰਾਂ ਦੀ ਜ਼ਮੀਨ ਖੇਤੀ ਕਰਦੇ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਚ ਵੰਡੀ ਜਾਵੇ
3. ਖੇਤੀ ਦੀ ਤਰੱਕੀ, ਰੁਜ਼ਗਾਰ ਤੇ ਕੌਮੀ ਵਿਕਾਸ ਲਈ ਸਰਕਾਰੀ ਸਨਅਤਾਂ ਲੱਗਣ
4. ਮੁਲਕ ਦੇ ਆਰਥਿਕ ਤੇ ਸਿਆਸੀ ਖੇਤਰ ਅੰਦਰ ਸਾਮਰਾਜੀ ਦਖ਼ਲ ਦੇ ਮੁਕੰਮਲ ਖਾਤਮਾ ਹੋਵੇ ਤੇ ਲੋਕ ਰਜ਼ਾ ਲਾਗੂ ਹੋਵੇ
(ਲੋਕ ਮੋਰਚਾ ਪੰਜਾਬ ਵੱਲੋਂ ਜਾਰੀ ਕੀਤੇ
ਹੱਥ ਪਰਚੇ ਚੋਂ ਸੰਖੇਪ)

No comments:

Post a Comment