Friday, March 8, 2019

ਪੱਕੇ ਰੁਜ਼ਗਾਰ ਲਈ ਸੰਘਰਸ਼: ਜਲਸਪਲਾਈ ਅਤੇ ਸੈਨੀਟੇਸ਼ਨ ਕਾਮਿਆਂ ਦਾ ਸੂਬਾਈ ਧਰਨਾ



ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਮੈਂਟ ਸੋਸਾਇਟੀਆਂ, ਵੱਖ ਵੱਖ ਕੰਪਨੀਆਂ, ਠੇਕੇਦਾਰਾਂ ਰਾਹੀਂ ਵਾਟਰ ਸਪਲਾਈ ਸਕੀਮਾਂ (ਜਲ ਘਰ) ਤੇ ਦਫਤਰਾਂ ਵਿਚ ਲਗਾਤਾਰ  ਕੰਮ ਕਰਦੇ ਠੇਕਾ ਅਧਾਰਤ ਕਾਮਿਆਂ ਨੇ ਆਪਣੇ ਪ੍ਰਵਾਰਾਂ, ਬੱਚਿਆਂ ਸਮੇਤ ਆਪਣੀ ਜਥੇਬੰਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਯੂਨੀਅਨ (ਰਜਿ. ਨੰ. 31) ਪੰਜਾਬ ਦੀ ਅਗਵਾਈ ਚ ਵਿਭਾਗ  ਦੀ ਡਿਪਟੀ ਡਾਇਰੈਕਟਰ ਪ੍ਰਸਾਸ਼ਨ ਵਿਰੁੱਧ ਮੁੱਖ ਦਫਤਰ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਅਤੇ ਮੰਗਾਂ ਨਾ ਮੰਨਣ ਤੇ ਮੁੱਖ ਦਫਤਰ ਦਾ ਘਿਰਾਓ ਕੀਤਾ ਗਿਆ ਪਿਛਲੇ ਸਮੇਂ ਤੋਂ ਡਾਇਰੈਕਟਰ ਸਮੇਤ ਹੋਰ ਅਧਿਕਾਰੀਆਂ ਵੱਲੋਂ ਮੁੱਖ ਮੰਗਾਂ ਜਿੰਨ੍ਹਾਂ ਵਿਚ ਜਥੇਬੰਦੀ ਨਾਲ ਸਹਿਮਤੀ ਕਰਨ ਤੇ ਅਧਿਕਾਰੀਆਂ ਵੱਲੋਂ ਸਮੁੱਚੇ ਠੇਕਾ ਕਾਮਿਆਂ ਨੂੰ ਇਨਲਿਸਟਮੈਂਟ, ਸੋਸਾਇਟੀਆਂ, ਕੰਪਨੀਆਂ ਵੱਖ ਵੱਖ ਠੇਕੇਦਾਰਾਂ ਦੀਆਂ ਨੀਤੀਆਂ ਨੂੰ ਰੱਦ ਕਰਕੇ ਸਿੱਧੇ ਵਿਭਾਗ ਅਧੀਨ ਲੈਣ ਲਈ ਬਣਾਈ ਪ੍ਰਪੋਜ਼ਲ ਸਰਕਾਰ ਨੂੰ ਮਨਜੂਰੀ ਹਿੱਤ ਭੇਜਣ, ਕਿਰਤ ਕਮਿਸ਼ਨਰ ਵੱਲੋਂ ਤਹਿ ਕੀਤੀਆਂ ਉਜ਼ਰਤਾਂ ਨੂੰ ਰਹਿੰਦੀਆਂ ਡਵੀਜ਼ਨਾਂ ਚ ਲਾਗੂ ਕਰਨ, ਛਾਂਟੀ ਕੀਤੇ ਕਾਮਿਆਂ ਨੂੰ ਬਹਾਲ ਕਰਨ, ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ ਬੰਦ ਕਰਨ, ਐਕਟ 2016 ਨੂੰ ਲਾਗੂ ਕਰਨ ਆਦਿ ਮੰਗਾਂ ਤੇ ਵਿਭਾਗ ਦੀ ਮੈਨੇਜਮੈਂਟ ਵੱਲੋਂ ਟਾਲਮਟੋਲ ਦੀ ਨੀਤੀ ਅਪਣਾਈ ਗਈ ਮਨੇਜਮੈਂਟ ਦੀ ਟਾਲਮਟੋਲ ਨੀਤੀ ਕਾਰਨ ਜਥੇਬੰਦੀ ਵੱਲੋਂ ਸੂਬਾ ਪੱਧਰੀ ਮੀਟਿੰਗ ਕਰਕੇ 12 ਫਰਵਰੀ 2019 ਦਾ ਮੈਨੇਜਮੈਂਟ ਨੂੰ ਨੋਟਿਸ ਦਿੱਤਾ ਗਿਆ ਮੈਨੇਜਮੈਂਟ ਨੇ ਨੋਟਿਸ ਨੂੰ ਅਣਗੌਲਿਆਂ ਹੀ ਨਹੀਂ ਕੀਤਾ, ਸਗੋਂ ਵਿਭਾਗ ਦੀ ਡਿਪਟੀ ਡਾਇਰੈਕਟਰ ਪ੍ਰਸਾਸ਼ਨ ਪਟਿਆਲਾ ਵੱਲੋਂ ਪੱਤਰ ਜਾਰੀ ਕਰਕੇ ਲਿਖਿਆ ਗਿਆ ਕਿ ਸੰਵਿਧਾਨ ਦੀ 73-74 ਸੋਧ ਮੁਤਾਬਕ ਪੇਂਡੂ ਜਲ ਘਰਾਂ ਦੇ ਪੰਚਾਇਤੀਕਰਨ ਦੀ ਨੀਤੀ ਵਿਭਾਗ ਨੇ ਸੰਸਾਰ ਬੈਂਕ ਨਾਲ ਹੋਏ ਸਮਝੌਤੇ ਤਹਿਤ ਲਿਆਂਦੀ ਗਈ ਹੈ ਅਤੇ ਵਿਭਾਗ ਸੰਸਾਰ ਬੈਂਕ ਨਾਲ ਹੋਏ ਸਮਝੌਤੇ ਤੋਂ ਬਾਹਰ ਨਹੀਂ ਜਾ ਸਕਦਾ ਜਿਸਦਾ ਸਪਸ਼ਟ ਸੰਕੇਤ ਸੀ ਕਿ ਪੰਜਾਬ ਸਰਕਾਰ ਪੇਂਡੂ ਜਲ ਘਰਾਂ ਦਾ ਪ੍ਰਬੰਧ ਜਬਰੀ ਪਿੰਡਾਂ ਦੀਆਂ ਪੰਚਾਇਤਾਂ ਹਵਾਲੇ ਕਰੇਗੀ ਅਤੇ ਸਮੱਚੇ ਠੇਕਾ ਕਾਮਿਆਂ ਦੀ ਛਾਂਟੀ ਕਰਕੇ ਬੇਰੁਜ਼ਗਾਰ ਕਰੇਗੀ ਵਿਭਾਗ ਦੀ ਮੈਨੇਜਮੈਂਟ   ਦੇ ਇਸ ਫੁਰਮਾਨ ਨੇ ਸਮੁੱਚੇ ਕਾਮਿਆਂ ਵਿਚ ਰੋਹ ਪੈਦਾ ਕਰ ਦਿੱਤਾ ਜਥੇਬੰਦੀ ਦੀ ਆਗੂ ਟੁਕੜੀ ਨੇ ਮੈਨੇਜਮੈਂਟ ਦੀਆਂ ਨੀਤੀਆਂ ਵਿਰੁੱਧ ਸਮੁੱਚੇ ਪੰਜਾਬ ਚ ਪ੍ਰਵਾਰਾਂ ਸਮੇਤ ਜਿਲ੍ਹਾ, ਬਰਾਂਚਾਂ ਵਿਚ ਵਿਸ਼ਾਲ ਲਾਮਬੰਦੀ ਕੀਤੀ ਕਿਸਾਨ, ਮਜ਼ਦੂਰ ਜਥੇਬੰਦੀਆਂ ਸਮੇਤ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਸੰਘਰਸ਼ ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ 20 ਦਿਨਾਂ  ਦੀ ਦਿਨ ਰਾਤ ਦੀ ਤਿਆਰੀ ਉਪਰੰਤ ਸਮੁੱਚੇ ਕਾਮੇ ਪਰਵਾਰਾਂ, ਬਚਿਆਂ ਸਮੇਤ ਬਸੰਤੀ ਰੰਗਾਂ ਚ ਸਜ ਕੇ ਹਜ਼ਾਰਾਂ  ਦੀ ਗਿਣਤੀ ਵਿਚ ਪਟਿਆਲੇ ਪਹੁੰਚੇ ਭਾਰਤੀ ਕਿਸਾਨ  ਯੂਨੀਅਨ-ਏਕਤਾ (ਉਗਰਾਹਾਂ) ਜਿਲ੍ਹਾ ਪਟਿਆਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਧਰਨੇ ਚ ਸ਼ਮੂਲੀਅਤ ਕੀਤੀ ਅਤੇ ਚਾਹ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਲੋਕ ਪੱਖੀ ਅਤੇ ਹਾਕਮਾਂ ਤੇ ਚੋਟ ਕਰਦੀਆਂ ਬੋਲੀਆਂ ਰਾਹੀਂ ਜਗਸੀਰ  ਜੀਦੇ ਨੇ ਸੰਘਰਸ਼ ਚ ਹਾਜਰੀ ਭਰੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਪਾਵਰ ਕੌਮ ਐੰਡ ਟਰਾਂਸਕੋ, ਮਨਰੇਗਾ, ਐਸ ਐਸ ਏ ਰਮਸਾ ਅਧਿਆਪਕਾਂ, ਥਰਮਲ ਪਲਾਂਟ ਲਹਿਰਾ ਮੁਹੱਬਤ, ਸੀਵਰੇਜ ਬੋਰਡ, ਕਿਸਾਨਾਂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਆਗੂਆਂ ਨੇ ਭਰਵੀਂ ਹਿਮਾਇਤ ਚ ਸ਼ਮੂਲੀਅਤ ਕੀਤੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਮੁਲਾਜ਼ਮਾਂ ਤੋਂ ਇਲਾਵਾ ਵੱਡੀ ਗਿਣਤੀ ਚ ਦਫਤਰੀ ਠੇਕਾ ਕਾਮਿਆਂ ਨੇ ਸ਼ਮੂਲੀਅਤ ਕੀਤੀ ਚਲਦੇ ਧਰਨੇ ਦੌਰਾਨ ਡਿਪਟੀ ਡਾਇਰੈਕਟਰ ਨਾਲ ਜਥੇਬੰਦੀ ਦੇ ਆਗੂਆਂ ਦੀਆਂ ਕਈ ਮੀਟਿੰਗਾਂ ਹੋਈਆਂ ਪਰੰਤੂ ਵਿਭਾਗ ਦਾ ਮੇੈਨੇਜਮੈਂਟ ਦਾ ਰਵੱਈਆ ਅੜੀਅਲ ਰਿਹਾ ਪ੍ਰਸਾਸ਼ਨ ਸੋਚਦਾ ਸੀ ਕਿ ਕਾਮੇ ਥੱਕ ਕੇ ਚੁੱਪ ਕਰ ਜਾਣਗੇ ਪਰੰਤੂ ਇਸਦੇ ਉਲਟ ਪ੍ਰਸਾਸ਼ਨ ਦੇ ਅੜੀੇਅਲ ਰਵੱਈਏ ਨੇ ਸਮੁੱਚੇ ਕਾਮਿਆਂ ਅੰਦਰ ਰੋਹ ਦੇ ਭਾਂਬੜ ਬਾਲ ਦਿੱਤੇ ਗੁੱਸੇ   ਆਏ ਕਾਮਿਆਂ ਨੇ ਅਣਮਿਥੇ ਸਮੇਂ  ਲਈ ਮੁੱਖ ਦਫਤਰ ਦਾ ਘਿਰਾਓ ਕਰ ਦਿੱਤਾ ਰਾਤ ਸੱਤ ਵਜੇ ਤੱਕ ਘਿਰਾਓ ਜਾਰੀ ਰਖਿਆ ਗਿਆ ਸਮੁੱਚਾ ਅਮਲਾ ਦਫਤਰ ਦੇ ਅੰਦਰ ਡੱਕਿਆ ਰਿਹਾ ਆਖਰ ਮਨੇਜ਼ਮੈਂਟ ਨੂੰ ਕਾਮਿਆਂ ਦੇ ਰੋਹ ਅੱਗੇ ਝੁਕਣਾ ਪਿਆ ਅਤੇ 26 ਫਰਵਰੀ ਨੂੰ ਮੰਤਰੀ ਨਾਲ ਮੀਟਿੰਗ ਦਾ ਪੱਤਰ ਜਾਰੀ ਕੀਤਾ, ਨੌਕਰੀਉ ਫਾਰਗ ਕੀਤੇ ਕਾਮਿਆਂ ਨੂੰ ਬਹਾਲ ਕਰਨ ਦਾ ਪੱਤਰ ਜਾਰੀ ਕੀਤਾ, ਕਿਰਤ ਕਮਿਸ਼ਨਰ ਵੱਲੋਂ ਜਾਰੀ ਉਜ਼ਰਤਾਂ ਸਮੇਤ ਵਿਭਾਗੀ ਪ੍ਰੋਪੋਜ਼ਲ ਵਿਭਾਗ ਦੇ ਮੁਖੀ ਨੂੰ ਭੇਜਣ ਦਾ ਪੱਤਰ ਜਾਰੀ ਕੀਤਾ ਗਿਆ ਜਥੇਬੰਦੀ ਦੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਵਿਭਾਗ ਦੀ ਮੰਤਰੀ 26 ਫਰਵਰੀ ਦੀ ਮੀਟਿੰਗ ਤੋਂ ਮੁੱਕਰ ਗਈ ਤਾਂ 3 ਮਾਰਚ ਨੂੰ ਮੰਤਰੀ ਦੀ ਕੋਠੀ ਦਾ ਮਲੇਰਕੋਟਲਾ ਵਿਖੇ ਪ੍ਰੀਵਾਰਾਂ ਸਮੇਤ ਘਿਰਾਓ ਕੀਤਾ ਜਾਵੇਗਾ


No comments:

Post a Comment