Monday, October 24, 2016

28. ਸ਼ਹੀਦ ਭਗਤ ਸਿੰਘ ਜਨਮ ਦਿਹਾਡ਼ਾ



ਸ਼ਹੀਦ ਭਗਤ ਸਿੰਘ ਦੇ ਜਨਮ-ਦਿਨ ਨੂੰ ਸਮਰਪਤ ਸਮਾਗਮ


ਲੁਧਿਆਣਾ - ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਰਜਿ:) ਵੱਲੋਂ ਸ਼ਹੀਦ ਭਗਤ ਸਿੰਘ ਦੇ 109 ਵੇਂ ਜਨਮ ਦਿਨ ਨੂੰ ਸਮਰਪਤ ਅਤੇ ਇਨਕਲਾਬੀ ਰੰਗ-ਮੰਚ ਲਹਿਰ ਦੇ ਮੋਢੀ ਤੇ ਉਸਰਈਏ ਗੁਰਸ਼ਰਨ ਸਿੰਘ ਭਾਅ ਜੀ ਦੀ ਪੰਜਵੀਂ ਬਰਸੀ ਮੌਕੇ 25 ਸਤੰਬਰ ਦੀ ਸ਼ਾਮ ਨੂੰ ਆਪਣੇ ਕੰਮ ਖੇਤਰ ਡਾਬਾ ਗਿਆਸਪੁਰਾ ਚ ਜਾਗੋ ਰੈਲੀ ਤੇ ਮਸ਼ਾਲ ਮਾਰਚ ਕੀਤਾ ਗਿਆ। ਰੋਲੈਕਸ ਸਾਇਕਲ ਫੈਕਟਰੀ ਦੇ ਸੰਘਰਸ਼ਸ਼ੀਲ ਤੇ ਇਸ ਖੇਤਰ ਦੇ ਸਰਗਰਮ ਕਾਰਕੁੰਨਾਂ ਸਣੇ 40 ਦੇ ਕਰੀਬ ਸਾਥੀਆਂ ਨੇ ਹੱਥਾਂ ਚ ਝੰਡੇ, ਬੈਨਰ, ਤਖਤੀਆਂ ਉਠਾ ਕੇ ਜਗਦੀਆਂ ਮਸ਼ਾਲਾਂ ਨਾਲ, ਵੱਡੀਆਂ ਸਨਅਤਾਂ ਦੇ ਨਾਲ ਲੱਗਦੀਆਂ ਮਜ਼ਦੂਰ ਬਸਤੀਆਂ/ਮੁਹੱਲਿਆਂ ਚ ਮਾਰਚ ਤੇ ਰੈਲੀਆਂ ਕੀਤੀਆਂ। ਹਰੇਕ ਇਕੱਠ 100-125 ਦੇ ਕਰੀਬ ਮਰਦ-ਔਰਤਾਂ ਮਜ਼ਦੂਰ ਸ਼ਾਮਲ ਹੁੰਦੇ। ਕਮੇਟੀ ਮੈਂਬਰ ਧਰਮਵੀਰ ਸ਼ਹੀਦ ਨੂੰ ਸਮਰਪਤ ਇਨਕਲਾਬੀ ਗੀਤ ਦੇ ਨਾਲ-ਨਾਲ ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾਉਂਦਾ ਤੇ ਮਜ਼ਦੂਰ ਆਗੂ ਹਰਜਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਤੋਂ ਸ਼ਹਾਦਤ ਤੱਕ, ਬਰਤਾਨਵੀ ਸਾਮਰਾਜ ਅਧੀਨ ਮੁਲਕ ਦੀਆਂ ਹਾਲਤਾਂ ਚ ਨਿਭਾਏ ਵਿਲੱਖਣ ਰੋਲ ਦੀ ਚਰਚਾ ਕਰਦੇ ਹੋਏ ਉਹਨਾਂ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਲਈ ਸੰਗਰਾਮ ਤੇਜ਼ ਕਰਨ ਦਾ ਸੱਦਾ ਦਿੱਤਾ। ਇਸਦੀ ਤਿਆਰੀ ਸੰਬੰਧੀ ਸ਼ਹਿਰ ਦੇ ਵੱਖ-ਵੱਖ ਕੰਮ ਖੇਤਰਾਂ 150 ਪੋਸਟਰ ਲਾਏ ਗਏ। ਸ਼ਹੀਦ ਭਗਤ ਸਿੰਘ ਦੀ ਸ਼ਤਾਬਦੀ ਮੌਕੇ ਜਾਰੀ ਕੀਤਾ ਪੈਂਫਲਿਟ ਜੋ ਯੂਨੀਅਨ ਵੱਲੋਂ ਹਿੰਦੀ ਚ ਅਨੁਵਾਦ ਕਰਕੇ ਛਪਵਾਇਆ ਸੀ। ਉਸਦੀਆਂ ਕਾਪੀਆਂ ਕਰਵਾਕੇ ਸਰਗਰਮ ਕਾਰਕੁੰਨਾਂ ਨੂੰ ਦਿੱਤੀਆਂ।

ਇਸੇ ਤਰ੍ਹਾਂ ਦੂਸਰੀ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਵਿਜੈ ਨਰਾਇਣ), ਲੋਕ ਏਕਤਾ ਸੰਗਠਨ (ਗੱਲਰ ਚੌਹਾਨ), ਸਰਵ-ਸਾਂਝੀ ਕ੍ਰਾਂਤੀਕਾਰੀ ਮਜ਼ਦੂਰ ਯਨੀਅਨ (ਪ੍ਰਭਾਕਰ) ਵੱਲੋਂ 25 ਸਤੰਬਰ ਨੂੰ ਦਿਨੇ ਲੇਬਰ ਕਾਲੋਨੀ (ਗਿੱਲ ਰੋਡ ਤੇ) ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਇਨਕਲਾਬੀ ਨਾਟਕ ਤੇ ਕਾਨਫਰੰਸ ਕੀਤੀ ਗਈ।

No comments:

Post a Comment