Thursday, September 8, 2016

6, a) ਕਰਫਿਊ ਦੀ ਜ਼ਿੰਦਗੀ



ਕਰਫਿਊ ਲੱਗੇ ਨੂੰ ਡੇਢ ਮਹੀਨਾ ਹੋ ਗਿਆ ਹੈ। ਸਵੇਰ 5:15 ਕਸ਼ਮੀਰ ਦੀਆਂ ਗਲ਼ੀਆਂ ਚਾਨਣ ਖਿੱਲਰਨਾ ਸ਼ੁਰੂ ਹੁੰਦਾ ਹੈ ਤੇ 6:30 ਵਜੇ ਫੌਜ। ਇਸ ਵਿਚਕਾਰਲੇ ਸਵਾ ਘੰਟੇ ਵਿੱਚ ਉਹਨਾਂ ਲੋਕਾਂ ਨੇ ਘਰੋਂ ਬਾਹਰ ਨਿੱਕਲ਼ ਕੇ ਕੀਤੇ ਜਾਣ ਵਾਲ਼ੇ ਸਭ ਕੰਮ ਮੁਕਾਉਣੇ ਹੁੰਦੇ ਹਨ। ਕਰਫਿਊ ਕਾਰਨ ਬੱਚਿਆਂ ਲਈ ਦੁੱਧ ਜਿਹੀਆਂ ਲੋੜੀਂਦੀਆਂ ਚੀਜਾਂ ਵੀ ਨਹੀਂ ਮਿਲ਼ਦੀਆਂ ਕਿਉਂਕਿ ਕਰਫਿਊ ਕਾਰਨ ਪਿੰਡਾਂ ਤੋਂ ਸ਼ਹਿਰ ਆ ਕੇ ਦੁੱਧ, ਸਬਜ਼ੀਆਂ ਵੇਚਣ ਵਾਲ਼ਿਆਂ ਨੂੰ ਵੀ ਰੋਕਿਆ ਜਾ ਰਿਹਾ ਹੈ।
ਨੋਵਾਹਾਟਾ ਨਜ਼ੀਰ ਭੱਟ, ਜਿਸਦਾ 15 ਸਾਲਾ ਪੁੱਤਰ ਬਿਮਾਰ ਸੀ, ਦਾ ਕਹਿਣਾ ਹੈ ਕਿ, ‘‘ਉਹ ਮਰੀਜਾਂ ਨੂੰ ਹਸਪਤਾਲ ਵੀ ਨਹੀਂ ਲਿਜਾਣ ਦਿੰਦੇ। ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਨੂੰ ਦੱਸਦਾ ਕਿ ਅਸੀਂ ਹਸਪਤਾਲ ਜਾਣਾ ਹੈ, ਉਹਨਾਂ ਨੂੰ ਸਾਨੂੰ ਵਾਪਸ ਮੁੜਨ ਦਾ ਹੁਕਮ ਦਿੱਤਾ। ਜਦੋਂ ਅਸੀਂ ਹੋਰ ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਡੇ ਵੱਲ ਬੰਦੂਕ ਤਾਣ ਲਈ। ਅਸੀਂ ਚੁੱਪਚਾਪ ਵਾਪਸ ਮੁੜ ਆਏ।’’
ਹੋਰਾਂ ਦਾ ਕਹਿਣਾ ਹੈ, ‘‘ਕਸ਼ਮੀਰ ਚ ਗਰਮੀਆਂ ਚ ਦਾਲਾਂ ਖਾਣੀਆਂ ਪਸੰਦ ਨਹੀਂ ਕੀਤੀਆਂ ਜਾਂਦੀਆਂ ਇਸ ਲਈ ਬਹੁਤ ਥੋੜੇ ਲੋਕਾਂ ਕੋਲ਼ ਘਰਾਂ ਚ ਦਾਲਾਂ ਹਨ ਤੇ ਸਬਜ਼ੀਆਂ ਸਟੋਰ ਨਹੀਂ ਕੀਤੀਆਂ ਜਾ ਸਕਦੀਆਂ’’ ਅਤੇ ‘‘ਸਾਨੂੰ ਇੱਕਾ-ਦੁੱਕਾ ਸਬਜ਼ੀਆਂ ਹੀ ਉਪਲਬਧ ਹਨ ਜੋ ਸਥਾਨਕ ਪੱਧਰ ਤੇ ਉਗਾਈਆਂ ਜਾਂਦੀਆਂ ਹਨ।’’ਕਸ਼ਮੀਰ ਚ ਖੁਰਾਕ ਦਾ ਅਹਿਮ ਅੰਗ ਮਾਸ-ਮੁਰਗਾ ਤਾਂ ਬਿਲਕੁਲ ਵੀ ਨਹੀਂ ਮਿਲ਼ ਰਿਹਾ।
- ਇੰਡੀਅਨ ਅਕਸਪ੍ਰੈਸ ਚ ਛਪੀ ਰਿਪੋਰਟ ਚੋਂ

No comments:

Post a Comment