Sunday, October 4, 2015

8.6 ਪਾਰਲੀਮਾਨੀ ਪਾਰਟੀਆਂ ਤੇ ਕਿਸਾਨ ਸੰਘਰਸ਼



ਨਰਮਾ ਨੁਕਸਾਨੇ ਜਾਣ ਦੇ ਮੁੱਦੇ ਤੇ ਕਿਸਾਨ ਮੋਰਚਾ ਭਖ ਜਾਣ ਬਾਅਦ ਸਿਆਸੀ ਲਾਹਾ ਲੈਣਾ ਚਾਹੁੰਦੇ ਪਾਰਲੀਮਾਨੀ ਲੀਡਰਾਂ ਦੇ ਹੱਥ ਪੱਲੇ ਬਹੁਤਾ ਕੁਝ ਨਹੀਂ ਪੈ ਰਿਹਾ ਲੋਕਾਂ 'ਚ ਫੈਲੇ ਵਿਆਪਕ ਰੋਹ ਤੇ ਧੜੱਲੇ ਦੇ ਪੈਂਤੜੇ ਤੋਂ ਅੱਗੇ ਵਧਾਏ ਜਾ ਰਹੇ ਘੋਲ਼ ਦਾ ਸਿੱਟਾ ਹੈ ਕਿ ਇਸ ਹਾਲਤ 'ਚ ਸਿਆਸੀ ਲਾਹਾ ਲੈਣ ਦੀਆਂ ਰਸਮੀ ਕਾਰਵਾਈਆਂ ਦੀ ਅਸਰਕਾਰੀ ਬਹੁਤ ਘੱਟ ਦਿਖਦੀ ਹੈ।ਵਿਸ਼ਾਲ ਜਨਤਕ ਲਾਮਬੰਦੀ ਵਾਲੇ ਕਿਸਾਨ ਧਰਨੇ ਨੇ ਅਸਲੀ ਤੇ ਨਕਲੀ ਦਾ ਵਖਰੇਵਾਂ ਪੂਰੀ ਤਰਾਂ ਉਘਾੜ ਦਿੱਤਾ ਹੈ। ਅਕਾਲੀ ਦਲ ਤੇ ਭਾਜਪਾ ਦੇ ਨਾਲ ਕਾਂਗਰਸ ਪਾਰਟੀ ਵੀ ਲਾਚਾਰ ਦਿਖਾਈ ਦੇ ਰਹੀ ਹੈ ਤੇ ਇਸਦੇ ਕੁਝ ਲੀਡਰ ਇਸਦੀ ਭਰਪਾਈ ਲਈ ਹੱਥ ਪੈਰ ਮਾਰ ਰਹੇ ਹਨ। 30 ਸਤੰਬਰ ਨੂੰ ਬਠਿੰਡੇ 'ਚ ਕਾਂਗਰਸੀ ਐਮ. ਪੀ.  ਰਵਨੀਤ ਬਿੱਟੂ ਦੀ ਅਗਵਾਈ 'ਚ ਕੀਤਾ ਮਾਰਚ ਏਸੇ ਕੋਸ਼ਿਸ਼ 'ਚੋਂ ਨਿਕਲਿਆ ਹੈ। ਕੁਝ ਦਿਨ ਪਹਿਲਾਂ ਘੁੱਦੇ ਪਿੰਡ 'ਚ ਕਾਂਗਰਸੀਆਂ ਦੀ ਜਾਟ ਮਹਾਂਸਭਾ ਵੱਲੋ ਇੱਕ ਕਾਨਫਰੰਸ ਰੱਖੀ ਗਈ ਸੀਪਰ ਉਸ ਕਾਨਫਰੰਸ 'ਚ ਇਲਾਕੇ ਦੇ ਕਿਸਾਨ ਨਹੀਂ ਪੁੱਜੇਜਾਖੜ ਵਰਗੇ ਨੇਤਾ ਆਪਣੇ ਨਾਲ ਹੀ ਚਿੱਟ ਕੱਪੜੀਏ ਵਰਕਰਾਂ ਦੀਆਂ ਗੱਡੀਆਂ ਲਿਆਏ ਸਨ।ਪਰ ਪਿੰਡ ਦੇ ਪੱਕੇ ਕਾਂਗਰਸੀ ਘਰ ਵੀ ਬਠਿੰਡੇ ਧਰਨੇ ਵਾਲੀਆਂ ਟਰਾਲੀਆਂ 'ਚ ਜਾ ਚੜ੍ਹੇ ਸਨਇਉਂ ਕਾਂਗਰਸੀ ਨੇਤਾ ਘੁੱਦੇ 'ਚ ਫੋਕੀ ਜਿਹੀ ਕਾਰਵਾਈ ਹੀ ਪਾ ਸਕੇ।
2017 ਦੀਆਂ ਚੋਣਾਂ ਦੀ ਤਿਆਰੀ 'ਚ ਜੁਟੀ ਆਮ ਆਦਮੀ ਪਾਰਟੀ ਨੇ ਵੀ ਪਹਿਲਾਂ ਇਸ ਮਸਲੇ 'ਤੇ ਕਿਸੇ ਰਸਮੀ ਰੈਲੀ ਦੀ ਜਰੂਰਤ ਨਹੀਂ ਸਮਝੀ। ਪਰ ਫਿਰ ਮੋਰਚੇ ਦੇ ਉਭਾਰ ਨੇ ਉਹਨੂੰ ਵੀ ਸੋਚਣ ਲਈ ਮਜਬੂਰ ਕੀਤਾ। ਭਗਵੰਤ ਮਾਨ ਮੋਰਚੇ ਦੀ ਸਟੇਜ 'ਤੇ ਆ ਕੇ ਫੋਟੋ ਖਿਚਵਾਉਣਾ ਚਾਹੁੰਦਾ ਸੀ। ਪਰ ਜਥੇਬੰਦੀਆਂ ਦੇ ਆਗੂਆਂ ਨੇ ਅਜਿਹਾ ਕਰਨ ਦੀ ਆਗਿਆ ਨਾ ਦਿੱਤੀ ਤਾਂ ਉਹ ਧਰਨੇ ਦੇ ਨੇੜੇ ਵੀ ਨਾ ਆਇਆ। ਪਟਿਆਲੇ ਤੋਂ ਐਮ.ਪੀ. ਧਰਮਵੀਰ ਗਾਂਧੀ ਇੱਕ ਦਿਨ ਧਰਨਾ ਸਮਾਪਤ ਹੋਣ ਮੌਕੇ ਆ ਗਿਆ ਤਾਂ ਕਿਸਾਨ ਆਗੂਆਂ ਤੇ ਵਰਕਰਾਂ ਦੇ ਸਵਾਲਾਂ ਦਾ ਸਾਹਮਣਾ ਨਾ ਕਰ ਸਕਿਆ ਤੇ ਝੱਟ-ਪੱਟ ਚਲਾ ਗਿਆ।
ਸਭ ਤੋਂ ਬੁਰੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਾਜਾ ਵੜਿੰਗ ਨਾਲ ਹੋਈ। ਉਹ ਬਿਨਾਂ ਆਗੂਆਂ ਨੂੰ ਪੁੱਛੇ ਇਕੱਠ ਮੂਹਰੇ ਆ ਕੇ ਬਹਿ ਗਿਆ ਤਾਂ ਕਿਸਾਨ ਆਗੂਆਂ ਨੇ ਉਹਨੂੰ ਇਕੱਠ ਦੇ ਪਿੱਛੇ ਜਾ ਕੇ ਬੈਠਣ ਲਈ ਕਿਹਾ। ਉਹ ਨਾ ਉੱਠਿਆ ਤਾਂ ਵਲੰਟੀਅਰਾਂ ਨੇ ਉਹਨੂੰ ਜਾ ਕੇ ਉਠਾ ਦਿੱਤਾ ਤੇ ਉਹ ਵੀ ਇਕੱਠ 'ਚ ਪਿੱਛੇ ਜਾ ਕੇ ਬੈਠਣ ਦੀ ਥਾਂ ਪੱਤਰਾ ਵਾਚ ਗਿਆ। ਉੱਥੇ ਮੌਜੂਦ ਇਕੱਠ ਨੇ 'ਚਿੱਟੇ ਬਗਲੇ ਨੀਲੇ ਮੋਰ-ਵੋਟਾਂ ਵਾਲੇ ਸਾਰੇ ਚੋਰ' ਵਰਗੇ ਜ਼ੋਰਦਾਰ ਨਾਅਰੇ ਲਗਾ ਦਿੱਤੇ।
ਇਉਂ ਧਰਨੇ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਨੇ ਪਾਰਲੀਮਾਨੀ ਸਿਆਸੀ ਪਾਰਟੀਆਂ ਪ੍ਰਤੀ ਢੁਕਵੀਂ ਪਹੁੰਚ ਅਖਤਿਆਰ ਕੀਤੀ ਹੈ। ਧਰਨੇ ਦੀ ਸਟੇਜ ਜਾਂ ਇਕੱਠ ਦੇ ਅੱਗੇ ਆ ਬੈਠਣ ਦਾ ਮੌਕਾ ਦੇਣ ਦਾ ਅਰਥ ਉਹਨਾਂ ਨੂੰ ਘੋਲ ਦਾ ਸਿਆਸੀ ਲਾਹਾ ਲੈਣ ਦਾ ਮੌਕਾ ਦੇਣਾ ਹੈ ਤੇ ਧਰਨੇ ਦੀ ਸਟੇਜ ਨੂੰ ਪਾਰਟੀਆਂ ਦਾ ਜਮ-ਘਟਾ ਬਣਾ ਕੇ ਘੋਲ਼ ਨੂੰ ਲੀਹੋਂ ਲਾਹੁਣ ਦੇ ਹਾਲਾਤ ਪੈਦਾ ਕਰਨਾ ਹੈ। ਇਹਦੀ ਬਜਾਏ ਆਮ ਆਦਮੀ ਵਜੋਂ ਧਰਨੇ 'ਚ ਪਿੱਛੇ ਜਾ ਕੇ ਬੈਠਣ ਦੀ ਇਜਾਜ਼ਤ ਦੇਣੀ, ਉਹਨਾਂ ਪਰਤਾਂ ਦੇ ਪੱਧਰ ਨੂੰ ਖਿਆਲ 'ਚ ਰੱਖਣਾ ਹੈ ਜਿਹੜੀਆਂ ਅਜੇ ਪਾਰਲੀਮਾਨੀ ਪਾਰਟੀਆਂ ਦੇ ਰੋਲ ਬਾਰੇ ਕਿਸੇ ਪੱਧਰਾਂ ਦੇ ਭਰਮ ਭੁਲੇਖੇ ਦਾ ਸ਼ਿਕਾਰ ਹਨ।
ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਰਸਮੀ ਕਾਰਵਾਈਆਂ ਜਾਂ ਬਿਆਨਬਾਜ਼ੀ ਇਸ ਘੋਲ਼ ਦੌਰਾਨ ਲੋਕਾਂ ਦੇ ਸੰਘਰਸ਼ ਇਰਾਦਿਆਂ 'ਤੇ ਕੋਈ ਛਾਪ ਛੱਡਣ ਜੋਗੀਆਂ ਨਹੀਂ ਹਨ ਏਸੇ ਕਰਕੇ ਅਜਿਹੀਆਂ ਸਭ ਕਾਰਵਾਈਆਂ ਲੋਕਾਂ ਲਈ ਗੈਰ ਪ੍ਰਸੰਗਿਕ ਹਨ। ਬੱਸ, ਹਾਕਮ ਜਮਾਤੀ ਪ੍ਰੈਸ ਹਲਕਿਆਂ ਲਈ ਵੱਡੀਆਂ ਸੁਰਖੀਆਂ ਜ਼ਰੂਰ ਹਨ।

No comments:

Post a Comment