Wednesday, October 14, 2015

7. ‘ਚਿੱਟਾ ਸੋਨਾ’



ਬੀ.ਟੀ. ਕਪਾਹ ਕੰਪਨੀਆਂ ਲਈ ਚਿੱਟਾ ਸੋਨਾ

ਦਸ ਸਾਲ ਪਹਿਲਾਂ 2002 ’ਚ ਬੀ.ਟੀ. (ਬੇਸਿਲਸ ਥੁਰਿਨਜੇਨਿਸਸ) ਕਪਾਹ ਨੂੰ ਬਹੁਤ ਸਾਰੀਆਂ ਅਜ਼ਮਾਇਸ਼ਾਂ ਤੋਂ ਬਾਦ ਭਾਰਤ ਦੇ ਕਿਸਾਨਾਂ ਦੇ ਹੱਥਾਂ ਚ ਸੌਂਪ ਦਿੱਤਾ ਗਿਆ। ਸੌਂਪਦੇ ਹੋਏ ਕਿਸਾਨਾਂ ਨੂੰ ਇਸ ਦੀਆਂ ਖੂਬੀਆਂ ਗਿਣਾਈਆਂ ਗਈਆਂ। ਕਿਹਾ ਗਿਆ-ਇਸ ਦੀ ਖੇਤੀ ਦੀ ਲਾਗਤ ਆਮ ਕਪਾਹ ਦੇ ਮਕਾਬਲੇ ਘੱਟ ਪਵੇਗੀ ਅਤੇ ਇਸ ਤੇ ਕੀਟਨਾਸ਼ਕਾਂ ਦਾ ਖਰਚਾ ਵੀ ਘੱਟ ਆਵੇਗਾ। ਪਰੰਤੂ ਨਤੀਜੇ ਵਜੋਂ ਅੱਜ ਇਸ ਕਪਾਹ ਕਾਰਨ ਕਈ ਹਜਾਰ ਕਿਸਾਨ ਆਤਮ-ਹ¤ਤਿਆ ਕਰਨ ਤੱਕ ਜਾ ਪਹੁੰਚੇ ਹਨ। ਇਸ ਦਾ ਸਾਫ ਕਾਰਨ ਹੈ ਕਿ ਬੀਟੀ ਕਪਾਹ ਦੀ ਖੇਤੀ ਤੇ ਬਹੁਤ ਜਿਆਦਾ ਲਾਗਤ ਆ ਰਹੀ ਹੈ ਅਤੇ ਕਿਸਾਨਾਂ ਨੂੰ ਬੈਂਕਾਂ ਤੇ ਸ਼ਾਹੂਕਾਰਾਂ ਤੋਂ ਕਰਜਾ ਲੈਣਾ ਪੈਂਦਾ ਹੈ। ਵਿਆਜ ਅਤੇ ਮੂਲਧਨ ਦਾ ਹਿਸਾਬ ਲਗਾਉਂਦੇ ਲਗਾਉਂਦੇ ਅੰਤ ਵਿੱਚ ਉਧਾਰ ਨਾ ਮੋੜ ਸਕਣ ਦੀ ਹਾਲਤ ਵਿੱਚ ਬੇਵੱਸ ਕਿਸਾਨ ਕੋਈ ਉਪਾਅ ਸੁਝਦਾ ਨਾ ਦੇਖ ਇਸ ਦੀ ਖੇਤੀ ਲਈ ਵਰਤੋਂ ਵਿਚ ਆਉਣ ਵਾਲੇ ਕੀਟਨਾਸ਼ਕਾਂ ਨੂੰ ਹੀ ਆਪਣੀ ਮੁਕਤੀ ਦਾ ਸਾਧਨ ਬਣਾ ਬਹਿੰਦਾ ਹੈ।
... ਭਾਰਤ ਵਿੱਚ ਜੈਨੇਟਿਕ ਫਸਲ ਦੇ ਨਾਮ ਤੇ ਬੀਟੀ ਕਪਾਹ ਦੀ ਹੀ ਖੇਤੀ ਹੁੰਦੀ ਹੈ। ਬੀਟੀ ਕਪਾਹ ਦੀ ਖੇਤੀ ਭਾਰਤ ਦੇ ਕੁੱਲ ਫਸਲਾਂ ਦੀ ਖੇਤੀ ਦੇ 5% ਰਕਬੇ ਵਿੱਚ ਹੁੰਦੀ ਹੈ ਪ੍ਰੰਤੂ ਕੁੱਲ ਵਰਤੋਂ ਚ ਆਉਣ ਵਾਲੇ ਕੀਟਨਾਸ਼ਕਾਂ ਦਾ 55% ਹਿੱਸਾ ਇਸ ਦੀ ਖੇਤੀ ਵਿਚ ਹੀ ਖਪ ਜਾਂਦਾ ਹੈ। ਇਸ ਦੀ ਖੇਤੀ ਚ ਬਹੁਤ ਮਹਿੰਗੇ ਰਸਾਇਣਾਂ ਦੀ ਵਰਤੋਂ ਹੋ ਰਹੀ ਹੈ ਜਿਸ ਨਾਲ ਇਸ ਦੀ ਲਾਗਤ ਹੈਰਾਨੀਜਨਕ ਹੱਦ ਤੱਕ ਕਈ ਗੁਣਾ ਵਧ ਜਾਂਦੀ ਹੈ। ਬੀਟੀ ਕਪਾਹ ਦੀ ਖੇਤੀ ਤੇ ਲਗਭਗ ਦੋ-ਢਾਈ ਕਰੋੜ ਕਿਸਾਨ ਪ੍ਰੀਵਾਰ ਨਿਰਭਰ ਹਨ ਅਤੇ ਇਨ੍ਹਾਂ ਚੋਂ ਜਿਆਦਾਤਰ ਕਿਸਾਨ ਅਜਿਹੇ ਹਨ, ਜਿੰਨਾਂ ਕੋਲ ਦੋ ਹੈਕਟੇਅਰ ਦੋਂ ਵੀ ਘੱਟ ਜ਼ਮੀਨ ਹੈ। ਬੀ.ਟੀ.-1 ਅਤੇ ਬੀ.ਟੀ.-2 ਦੋਨਾਂ ਕਿਸਮਾਂ ਦਾ ਵਪਾਰ ਅਮਰੀਕੀ ਬਹੁਰਾਸ਼ਟਰੀ ਕੰਪਨੀ ਮੌਨਸੈਂਟੋ ਅਤੇ ਭਰਤ ਚ ਉਸ ਦੀ ਭਾਈਵਾਲ ਕੰਪਨੀ ਮਹੀਕੋ ਰਲ ਕੇ ਕਰਦੀਆਂ ਹਨ।
ਹੁਣ ਭਾਰਤ ਦੇ ਕੁੱਲ ਅੱਠ ਰਾਜਾਂ-ਪੰਜਾਬ, ਹਰਿਆਣਾ, ਰਾਜਸਥਾਨ, ਮਹਾਂਰਾਸ਼ਟਰ, ਗੁਜਰਾਤ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ ਵਿੱਚ ਇਸ ਦੀ ਖੇਤੀ ਹੁੰਦੀ ਹੈ। ਹਰ ਥਾਂ ਅੱਡ-ਅੱਡ ਨਾਵਾਂ ਨਾਲ ਬੀਟੀ ਕਾਟਨ ਅਤੇ ਹਾਈਬ੍ਰਿਡ ਬੀਜਾਂ ਨੂੰ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਇਸ ਫਸਲ ਨੂੰ 162 ਤਰ੍ਹਾਂ ਦੇ ਕੀੜਿਆਂ ਦੀਆਂ ਨਸਲਾਂ ਨੁਕਸਾਨ ਪਹੁੰਚਾ ਸਕਦੀਆਂ ਹਨ, ਜਿਸ ਵਿਚ 15 ਪ੍ਰਮੁੱਖ ਹਨ। ਬੀਜ ਬੀਜਣ ਤੋਂ ਲੈ ਕੇ ਚੁਗਾਈ ਤੱਕ ਕਿਸੇ ਵੇਲੇ ਵੀ ਕੀੜੇ ਇਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਕਾਰਨ 50-60 ਫੀ ਸਦੀ ਝਾੜ ਘਟ ਸਕਦਾ ਹੈ। ਫਸਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਭਾਰਤ ਵਿਚ ਕੁਲ 28 ਅਰਬ ਰੁਪਏ ਦੇ ਕੀਟਨਾਸ਼ਕਾਂ ਦੀ ਵਰਤੋਂ ਇੱਥੇ ਹੁੰਦੀ ਹੈ। ਕਪਾਹ ਦੀ ਖੇਤੀ ਨੂੰ ਬਚਾਉਣ ਲਈ ਕੁੱਲ 16 ਅਰਬ ਰੁਪਏ ਦੇ ਬਰਾਬਰ ਕੀਟਨਾਸ਼ਕਾਂ ਦੀ ਵਰਤੋਂ ਇੱਥੇ ਹੁੰਦੀ ਹੈ। ਬੀਟੀ ਕਾਟਨ ਨੂੰ ਬਾਲਵਰਮਤੋਂ ਬਚਾਉਣ ਲਈ ਇੱਥੇ ਸਾਲਾਨਾ 11 ਅਰਬ ਰੁਪਏ ਦੇ ਕੀਟਨਾਸ਼ਕਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ।  ਕਪਾਹ ਦੀ ਕੁੱਲ ਖੇਤੀ ਵਿਚ 81% ਰਕਬੇ ਤੇ ਬੀਟੀ ਕਪਾਹ ਦੀ ਪੈਦਾਵਰ ਹੋ ਰਹੀ ਹੈ।
(ਸਵਤੰਤਰ ਮਿਸ਼ਰ ਦੀ ਲੰਮੀ ਲਿਖਤ ਚੋਂ)

No comments:

Post a Comment