Wednesday, October 14, 2015

5. (a) ‘‘ਈਨੋ’’ ਤੇ ‘‘ਈਰੋ’’!



‘‘ਈਨੋ’’ ਤੇ ‘‘ਈਰੋ’’!  

ਕੀਟਨਾਸ਼ਕਾਂ ਦਾ ਬਦਲ

ਬਿਨਾਂ ਸ਼ੱਕ ਚਿੱਟੀ ਮੱਖੀ ਕੀਟਨਾਸ਼ਕ ਸਨਅਤ ਵਾਸਤੇ ਵਰਦਾਨ ਹੈ, ਪਰ ਨਿਦਾਣਾ ਪਿੰਡ ਦੀਆਂ ਅੱਧ-ਪੜ੍ਹੀਆਂ ਅਤੇ ਅਨਪੜ੍ਹ ਕਿਸਾਨ ਔਰਤਾਂ ਜਾਣਦੀਆਂ ਹਨ ਕਿ ਇਨ੍ਹਾਂ ਕੀੜਿਆਂ-ਸੁੰਡੀਆਂ ਨੂੰ ਸਾਂਭਣਾ ਕਿੰਨਾ ਸੌਖਾ ਕੰਮ ਹੈ। ਚਿੱਟੀ ਮੱਖੀ ਦੇ ਆਂਡਿਆਂ ਚੋਂ ਨਿਕਲਿਆ ਮੁੱਢਲਾ ਜੀਵ ਲਾਰਵਾ ਪੱਤਿਆਂ ਦੇ ਹੇਠਾਂ ਆਵਦੀ ਠਾਹਰ ਰੱਖਦਾ ਹੈ, ਜਿਥੇ ਉਹ ਟਿਕਿਆ ਰਹਿੰਦਾ ਹੈ ਅਤੇ ਪੱਤਿਆਂ ਦਾ ਰਸ ਚੂਸ ਕੇ ਜਿਉਂਦਾ ਹੈ। ਇਸ ਲਾਰਵੇ ਦਾ ਮਲ-ਮੂਤਰ ਹੇਠਲੇ ਪੱਤਿਆਂ ਤੇ ਡਿੱਗਦਾ ਹੈ ਅਤੇ ਕਿਉਂਕਿ ਇਸ ਦੇ ਪਿਸ਼ਾਬ ਵਿਚ ਮਿੱਠੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਹੇਠਲੇ ਪੱਤਿਆਂ ਨੂੰ ਉੱਲੀ ਲੱਗ ਜਾਂਦੀ ਹੈ ਤੇ ਉਹ ਕਾਲੇ ਹੋ ਜਾਂਦੇ ਹਨ। ਪਿੰਡ ਦੀਆਂ ਔਰਤਾਂ ਨੇ ਇਹ ਭੇਤ ਸਮਝ ਲਿਆ ਹੈ ਅਤੇ ਇਹਨੂੰ ਖਾ ਜਾਣ ਵਾਲੇ ਦੋ ਭਾਂਤ ਦੇ ਕੀੜਿਆਂ ਦੀ ਪਛਾਣ ਕਰ ਲਈ ਹੈ। ਔਰਤਾਂ ਨੇ ਆਵਦੀ ਭਾਸ਼ਾ ਵਿਚ ਇਹਨਾਂ ਦੇ ਨਾਂਅ ਈਨੋ ਤੇ ਈਰੋ ਰੱਖ ਲਏ ਹਨ।
ਈਨੋ ਅਤੇ ਈਰੋ ਦੀਆਂ ਮਾਦਾ-ਕੀਟ ਆਵਦੇ ਆਂਡੇ ਦੇਣ ਲਈ ਚਿੱਟੀ ਮੱਖੀ ਦੀਆਂ ਰਿਹਾਇਸੀ ਥਾਵਾਂ ਨੂੰ ਭਾਲ ਕੇ ਵਰਤਦੀਆਂ ਹਨ। ਇਹਨਾਂ ਦੇ ਇਹ ਆਂਡੇ ਲਾਰਵੇ ਬਣ ਜਾਂਦੇ ਹਨ ਤੇ ਛੇਤੀ ਹੀ ਮੁਟਾਪੇ ਚ ਆ ਜਾਂਦੇ ਹਨ, ਕਿਉਂਕਿ ਉਹ ਚਿੱਟੀ ਮੱਖੀ ਨੂੰ ਆਵਦੀ ਖੁਰਾਕ ਬਣਾਉਣ ਲੱਗ ਜਾਂਦੇ ਹਨ। ਜਦੋਂ ਇਹ ਖੰਭ  ਕੱਢਕੇ ਪਤੰਗੇ ਬਣ ਜਾਂਦੇ ਹਨ ਤਾਂ ਉਹ ਆਵਦੇ ਆਂਡੇ ਚਿੱਟੀ ਮੱਖੀ ਦੇ ਢਿੱਡ ਵਿਚ ਦਿੰਦੇ ਹਨ। ਚਿੱਟੀ ਮੱਖੀ ਨੂੰ ਖਾ ਜਾਣ ਵਾਲਾ ਹਰ ਇਕ ਕੀੜਾ 100 ਆਂਡੇ ਦਿੰਦਾ ਹੈ। ਜਿਸ ਦਾ ਮਤਲਬ ਹੈ ਕਿ ਇਕ ਪਤੰਗਾ ਸੌ ਚਿੱਟੀ ਮੱਖੀ ਦਾ ਖਾਤਮਾ ਕਰ ਦਿੰਦਾ ਹੈ। ਇਹਨਾਂ ਪੇਂਡੂ ਔਰਤਾਂ ਮੁਤਾਬਕ ਚਿੱਟੀ ਮੱਖੀ ਸ਼ਾਕਾਹਾਰੀ ਹੈ ਜਦੋਂ ਕਿ ਈਨੋ ਤੇ ਈਰੋ ਮਾਸਾਹਾਰੀ ਹਨ। ਸ਼ਾਕਾਹਾਰੀ ਹੋਣ ਕਰਕੇ ਚਿੱਟੀ ਮੱਖੀ ਪੱਤਿਆਂ ਨੂੰ ਖਾ ਕੇ ਪਲਦੀ ਹੈ ਤੇ ਮਾਸਾਹਾਰੀ ਹੋਣ ਕਰਕੇ ਈਨੋ ਤੇ ਈਰੋ ਚਿੱਟੀ ਮੱਖੀ ਨੂੰ ਛੱਕ ਕੇ ਪਲਦੇ ਹਨ। ਉਹਨਾਂ ਵਲੋਂ ਬਣਾਈ ਗਈ ਦਰਜਾ ਵੰਡ ਇਸੇ ਤਰ੍ਹਾਂ ਦੀ ਹੈ। ਇਸ ਲੇਖਕ ਨੇ ਅਜਿਹੀਆਂ ਔਰਤਾਂ ਨਾਲ ਖੁਦ ਮੁਲਾਕਾਤ ਕੀਤੀ ਹੈ ਜਿਹੜੀਆਂ 110 ਮਾਸਾਹਾਰੀ ਕੀਟਾਂ ਦੀ ਪਛਾਣ ਰੱਖਦੀਆਂ ਹਨ ਅਤੇ 60 ਸ਼ਾਕਾਹਾਰੀ ਕੀਟਾਂ ਦੀ ਪਛਾਣ ਰੱਖਦੀਆਂ ਹਨ। ਮੈਨੂੰ ਸਮਝ ਨਹੀਂ ਆਉਂਦੀ ਸਾਡੇ ਖੇਤੀ ਵਿਗਿਆਨੀਆਂ ਅਤੇ ਖੇਤੀ ਅਫ਼ਸਰਾਂ ਵਲੋਂ ਇਹਨਾਂ ਔਰਤਾਂ ਤੋਂ ਕੁਝ ਕਿਉਂ ਨਹੀਂ ਸਿੱਖਿਆ ਜਾ ਰਿਹਾ। ਭਲਾ ਸਾਨੂੰ ਸ਼ਰਮ ਤਾਂ ਨਹੀਂ ਆਉਂਦੀ?!
(ਦਵਿੰਦਰ ਸ਼ਰਮਾ: ਬਲੌਗ ਰਿਪੋਰਟ ਦਾ ਇੱਕ ਅੰਸ਼)

No comments:

Post a Comment