Sunday, July 9, 2023

ਬੁੱਧੀਜੀਵੀਆਂ ਨਾਲ ਖੜ੍ਹਦੇ ਲੋਕ.. .. ..

 

ਬੁੱਧੀਜੀਵੀਆਂ ਨਾਲ ਖੜ੍ਹਦੇ ਲੋਕ.. .. ..

ਡਾ. ਨਵਸ਼ਰਨ ਦੀ ਆਵਾਜ਼ ਡੱਕਣ ਦੇ ਮਨਸੂਬਿਆਂ ਖ਼ਿਲਾਫ਼ ਜਨਤਕ ਸਰਗਰਮੀ

ਜਮਹੂਰੀ ਹੱਕਾਂ ਦੀ ਉੱਘੀ ਕਾਰਕੁੰਨ ਤੇ ਪੰਜਾਬ ਦੇ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੀ ਧੀ ਡਾ. ਨਵਸ਼ਰਨ ਨੂੰ ਕੇਂਦਰੀ ਹਕੂਮਤੀ ਏਜੰਸੀ . ਡੀ. ਵੱਲੋਂ ਸੰਮਨ ਭੇਜ ਕੇ ਪੁੱਛ-ਪੜਤਾਲ ਕਰਨ ਦੀ ਧੱਕੜ ਕਾਰਵਾਈ ਖਿਲਾਫ ਪੰਜਾਬ ਦੀ ਜਨਤਕ ਜਮਹੂਰੀ  ਲਹਿਰ ਨੇ ਸ਼ਾਨਦਾਰ ਪ੍ਰਤੀਕਰਮ ਦਿੱਤਾ ਹੈ ਅਤੇ ਬੁੱਧੀਜੀਵੀਆਂ ਖਿਲਾਫ ਬੋਲੇ ਹੋਏ ਫਾਸ਼ੀ ਹਮਲੇ ਦੇ ਟਾਕਰੇ ਲਈ ਦੇਸ਼ ਭਰ ਅੰਦਰ ਜਨਤਕ ਲਾਮਬੰਦੀ ਦਾ ਨਮੂਨਾ ਪੇਸ਼ ਕੀਤਾ ਹੈ

          ਅੱਧ ਮਈ ਦਰਮਿਆਨ ਪੰਜਾਬ ਦੀ ਜਮਹੂਰੀ ਲਹਿਰ ਕੋਲ ਡਾ. ਨਵਸ਼ਰਨ ਨੂੰ ਸੰਮਨ ਮਿਲਣ ਤੇ ਪੁੱਛ-ਗਿੱਛ ਕੀਤੇ ਜਾਣ ਦੀ ਸੂਚਨਾ ਮਿਲਣ ਮਗਰੋਂ ਵਿਆਪਕ ਰੋਹ ਦੇਖਣ ਨੂੰ ਮਿਲਿਆ ਪੰਜਾਬ ਦੀ ਅਗਾਂਹਵਧੂ ਜਨਤਕ ਜਮਹੂਰੀ ਲਹਿਰ ਦੇ ਸਭਨਾਂ ਹਲਕਿਆਂ ਨੇ ਇਸ ਖਿਲਾਫ ਝੱਟ-ਪੱਟ ਆਪਣੀ ਆਵਾਜ਼ ਉਠਾਈ ਤੇ ਪ੍ਰੈਸ ਅੰਦਰ ਇਹ ਆਵਾਜ਼ ਜ਼ੋਰਦਾਰ ਢੰਗ ਨਾਲ ਸੁਣਾਈ ਦਿੱਤੀ ਦੇਸ਼ ਵਿਦੇਸ਼ ਵਸਦੇ ਪੰਜਾਬੀ ਲੋਕਾਂ ਦੇ ਜਮਹੂਰੀ ਚੇਤਨਾ ਵਾਲੇ ਹਿੱਸਿਆਂ ਨੇ ਵੀ ਇਸ ਆਵਾਜ਼ ਨਾਲ ਇੱਕਜੁੱਟਤਾ ਦਰਸਾਈ ਇਸ ਲੋਕ ਆਵਾਜ਼ ਨੇ ਸੁਣਵਾਈ ਕੀਤੀ ਕਿ ਕੇਂਦਰ ਦੀ ਮੋਦੀ ਹਕੂਮਤ ਡਾ. ਨਵਸ਼ਰਨ ਤੋਂ ਆਪਣੇ ਹੱਥ ਪਰ੍ਹੇ ਰੱਖੇ ਇਹ ਸੁਣਵਾਈ ਸਿਰਫ ਪ੍ਰੈਸ ਬਿਆਨਾਂ ਜਾਂ ਸੋਸ਼ਲ ਮੀਡੀਆ ਪ੍ਰਤੀਕਰਮਾਂ ਤੱਕ ਹੀ ਸੀਮਤ ਨਾ ਰਹੀ, ਸਗੋਂ ਇਸ ਖਿਲਾਫ਼ ਜਨਤਕ ਲਾਮਬੰਦੀ ਦੇ ਕਦਮ ਵੀ ਲਏ ਗਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਡਾ. ਨਵਸ਼ਰਨ ਤੋਂ ਜਾਬਰ ਹੱਥ ਪਰ੍ਹੇ ਰੱਖਣ ਦੀ ਸੁਣਵਾਈ ਕਰਦਾ ਔਰਤਾਂ ਦਾ ਵਿਸ਼ਾਲ ਮੁਜ਼ਾਹਰਾ ਸੂਬਾਈ ਰਾਜਧਾਨੀ ਕੀਤਾ ਗਿਆ ਇਸ ਮੁਜ਼ਾਹਰੇ ਨੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਸੁਣਵਾਈ ਕੀਤੀ ਕਿ . ਡੀ. ਵੱਲੋਂ ਡਾ. ਨਵਸ਼ਰਨ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਕਦਮ ਫੌਰੀ ਰੋਕੇ ਜਾਣ ਤੇ ਉਸ ਨੂੰ ਝੂਠੇ ਕੇਸ ਉਲਝਾਉਣ ਦੇ ਨਾਪਾਕ ਮਨਸੂਬੇ ਰੱਦ ਕੀਤੇ ਜਾਣ ਇਸ ਤੋਂ ਬਾਅਦ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਦੀ ਇੱਕ ਮੀਟਿੰਗ ਜਮਹੂਰੀ ਅਧਿਕਾਰ ਸਭਾ ਵੱਲੋਂ ਸੱਦੀ ਗਈ ਜਿਸ ਵਿਚ ਦੋ ਦਰਜ਼ਨ ਦੇ ਲਗਭਗ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਸ਼ਾਮਲ ਹੋਈਆਂ ਤੇ ਇੱਕਜੁੱਟ ਹੋ ਕੇ ਇਸ ਧੱਕੜ ਕਦਮ ਖਿਲਾਫ ਆਵਾਜ਼ ਉਠਾਉਣ ਦਾ ਫੈਸਲਾ ਕੀਤਾ ਇਹਨਾਂ ਜਥੇਬੰਦੀਆਂ ਦੇ ਫੈਸਲੇ ਅਨੁਸਾਰ ਫਿਰ 9 ਜੂਨ ਨੂੰ ਜਨਤਕ ਵਫਦ ਰਾਜਪਾਲ ਦੇ ਨੁਮਾਇੰਦੇ ਨੂੰ ਮੰਗ ਪੱਤਰ ਦੇ ਕੇ ਆਇਆ ਇਸ ਸਰਗਰਮੀ ਨੇ ਦਿਖਾਇਆ ਹੈ ਕਿ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਅੰਦਰ  ਇਸ ਧੱਕੜ ਕਦਮ ਖਿਲਾਫ ਤਿੱਖਾ ਰੋਸ ਜਾਗਿਆ ਹੈ ਤੇ ਜਨਤਕ ਲਹਿਰ ਦੀਆਂ ਹੇਠਲੀਆਂ ਸਫਾਂ ਤੱਕ ਇਸ ਦਾ ਸੰਚਾਰ ਹੁੰਦਾ ਪ੍ਰਤੀਤ ਹੋਇਆ ਹੈ ਇਸ ਪਹਿਲਕਦਮੀ ਦੀ ਅਗਲੀ ਕੜੀ ਵਜੋਂ ਹੀ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਚ 29 ਜੂਨ ਨੂੰ ਚੇਤਨਾ ਕਨਵੈਨਸ਼ਨ ਕੀਤੀ ਗਈ

          ਪੰਜਾਬ ਦੀ  ਲੋਕ ਜਮਹੂਰੀ ਲਹਿਰ ਵੱਲੋਂ ਐਨ ਵੇਲੇ ਸਿਰ ਇਸ ਮਸਲੇਤੇ ਰੋਹ ਪ੍ਰਗਟਾਉਣ ਰਾਹੀਂ ਇਹ ਝਲਕਾਰਾ ਮਿਲਦਾ ਹੈ ਕਿ ਪਿਛਲੇ  ਸਾਲਾਂ ਬੁੱਧੀਜੀਵੀਆਂ ਖਿਲਾਫ ਬੋਲੇ ਹੋਏ ਫਾਸ਼ੀ ਜਾਬਰ ਹੱਲੇ ਬਾਰੇ ਲੋਕਾਂ ਦੀ ਚੇਤਨਾ ਦਾ ਵਧਾਰਾ ਹੋਇਆ ਹੈ, ਸਰੋਕਾਰ ਹੋਰ ਡੂੰਘੇ ਜੁੜੇ ਹਨ ਪੰਜਾਬ ਦੀ ਲੋਕ ਲਹਿਰ ਨੇ ਪਹਿਲਾਂ ਵੀ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀਆਂ ਗਿ੍ਰਫਤਾਰੀਆਂ ਤੇ ਝੂਠੇ ਕੇਸਾਂ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਹੈ ਤੇ ਲਗਾਤਾਰ ਇਸ ਮੁੱਦੇ ਨੂੰ ਭਖਦਾ ਰੱਖਿਆ ਗਿਆ ਹੈ ਇਹਨਾਂ ਸਰਗਰਮੀਆਂ ਦੌਰਾਨ ਲੋਕ ਲਹਿਰਾਂ ਦੀਆਂ ਧੁਰ ਹੇਠਾਂ ਦੀਆਂ ਪਰਤਾਂ ਤੱਕ ਇਸ ਮੁੱਦੇ ਬਾਰੇ ਸੋਝੀ ਦਾ ਸੰਚਾਰ ਹੋਇਆ ਹੈ ਬੁੱਧੀਜੀਵੀਆਂ ਨਾਲ ਆਪਣੇ ਰਿਸ਼ਤੇ ਬਾਰੇ ਵਧੀ ਹੋਈ ਚੇਤਨਾ ਅਤੇ ਡਾ. ਨਵਸ਼ਰਨ ਦੀਆਂ ਜਮਹੂਰੀ ਤੇ ਲੋਕ ਪੱਖੀ ਸਰਗਰਮੀਆਂ ਦੀ ਸਾਹਮਣੇ ਉੱਭਰਦੀ ਤਸਵੀਰ ਨੇ ਪੰਜਾਬ ਦੀ ਲੋਕ ਲਹਿਰ ਦੀਆਂ ਸਭਨਾਂ ਪਰਤਾਂ ਨੂੰ ਬਹੁਤ ਹੀ ਸੁਭਾਵਿਕ ਢੰਗ ਨਾਲ ਨਵਸ਼ਰਨ ਨਾਲ ਲਿਆ ਖੜ੍ਹਾ ਕੀਤਾ ਹੈ ਇਹਦੇ ਲਈ ਲੀਡਰਸ਼ਿੱਪਾਂ ਵੱਲੋਂ ਚੇਤੰਨ ਕੀਤੇ ਜਾਣ ਜਾਂ ਮੁੱਦੇ ਦੀ ਗੰਭੀਰਤਾ ਦਰਸਾਉਣ ਦਾ ਕੋਈ ਉਚੇਚ ਨਹੀਂ ਕਰਨਾ ਪਿਆ

          ਪੰਜਾਬ ਅੰਦਰੋਂ ਆਏ ਦਿਨ ਇਸ ਜ਼ੋਰਦਾਰ ਵਿਰੋਧ ਪ੍ਰਤੀਕਰਮ ਨੇ ਮੁਲਕ ਦੇ ਬੁੱਧੀਜੀਵੀਆਂ ਤੇ ਜਮਹੂਰੀ ਹਲਕਿਆਂ ਅੰਦਰ ਹਕੂਮਤ ਦੇ ਅਜਿਹੇ ਕਦਮਾਂ ਖਿਲਾਫ ਜਨਤਕ ਲਾਮਬੰਦੀ ਕਰਨ ਤੇ ਡਟਣ ਲਈ ਹੌਂਸਲੇ ਤੇ ਉਤਸ਼ਾਹ ਦਾ ਸੰਚਾਰ ਕੀਤਾ ਹੈ ਦਿੱਲੀ ਅੰਦਰਲੇ ਜਮਹੂਰੀ ਹਲਕਿਆਂ ਵੀ ਇਸ ਲਾਮਬੰਦੀ ਨੇ ਉਤਸ਼ਾਹ ਦੀਆਂ ਤਰੰਗਾਂ ਛੇੜੀਆਂ ਹਨ ਤੇ ਜਨਤਕ ਲਾਮਬੰਦੀ ਤੋਂ ਵਿਰਵੇ ਰਹਿ ਕੇ ਇਕੱਲੇ ਇਕੱਲੇ ਮੋਦੀ ਸਰਕਾਰ ਦੇ ਜਾਬਰ ਕਾਨੂੰਨਾਂ ਨੂੰ ਝੱਲਣ ਦੀ ਬਜਾਏ, ਲੋਕਾਂ ਦੀ ਲਹਿਰ ਨਾਲ ਨੇੜਲਾ ਨਾਤਾ ਜੋੜਨ ਤੇ ਇੱਕਜੁੱਟ ਹੋ ਕੇ ਹਮਲੇ ਖਿਲਾਫ ਜਨਤਕ ਦਬਾਅ ਬਣਾਉਣ ਦੀ ਪਹੁੰਚ ਬਾਰੇ ਚਰਚਾ ਚੱਲੀ ਹੈ

          ਡਾ. ਨਵਸ਼ਰਨ ਨੂੰ ਨਿਸ਼ਾਨਾ ਬਣਾਏ ਜਾਣ ਖਿਲਾਫ ਹੋਈ ਸਰਗਰਮੀ ਨੇ ਗੁਰਸ਼ਰਨ ਸਿੰਘ ਦੀ ਇਨਕਲਾਬੀ ਵਿਰਾਸਤ ਨਾਲ ਲੋਕਾਂ ਦੀ ਲਹਿਰ ਦੇ ਡੂੰਘੇ ਸਰੋਕਾਰਾਂ ਨੂੰ ਵੀ ਸਾਹਮਣੇ ਲਿਆਂਦਾ ਹੈ ਡਾ. ਨਵਸ਼ਰਨ ਨੇ ਜਮਹੂਰੀ ਖੇਤਰ ਅੰਦਰ ਆਪਣੀਆਂ ਜ਼ੋਰਦਾਰ ਜਨਤਕ ਸਰਗਰਮੀਆਂ ਰਾਹੀਂ ਗੁਰਸ਼ਰਨ ਸਿੰਘ ਦੀ ਇਨਕਲਾਬੀ ਵਿਰਾਸਤ ਨੂੰ ਅੱਗੇ ਤੋਰਨ ਦਾ ਝੰਡਾ ਚੁੱਕਿਆ ਹੋਇਆ ਹੈ ਉਸ ਨੇ ਮੁਲਕ ਦੇ ਕੋਨੇ ਕੋਨੇ ਮਿਹਨਤਕਸ਼ ਲੋਕਾਂ ਨਾਲ ਹੁੰਦੇ ਵਿਤਕਰਿਆਂ ਨਾਲ ਆਪਣੇ ਸਰੋਕਾਰ ਡੂੰਘੀ ਤਰ੍ਹਾਂ ਜੋੜੇ ਹੋਏ ਹਨ ਤੇ ਲੋਕਾਂ ਦੇ ਸੰਘਰਸ਼ਾਂ ਨਾਲ ਸਾਂਝਾਂ ਪਾਈਆਂ ਹੋਈਆਂ ਹਨ ਉਹ ਕਸ਼ਮੀਰ ਤੋਂ ਆਸਾਮ ਤੱਕ ਹਕੂਮਤੀ ਜਬਰ ਦਾ ਸ਼ਿਕਾਰ ਲੋਕਾਂ, ਫਿਰਕੂ ਹਿੰਸਾ ਦੀ ਮਾਰ ਝੱਲਦੇ ਮੁਸਲਮਾਨ ਭਾਈਚਾਰੇ, ਦਲਿਤ ਤੇ ਆਦਿਵਾਸੀ ਜਨ-ਸਮੂਹਾਂ ਤੇ ਔਰਤਾਂ ਦੇ ਮਸਲਿਆਂ ਨੂੰ ਉਠਾਉਣ ਜੁਟੀ ਹੋਈ ਹੈ  ਉਹ ਇਤਿਹਾਸਕ ਕਿਸਾਨ ਸੰਘਰਸ਼ ਦਾ ਹਿੱਸਾ ਬਣ ਕੇ ਰਹੀ ਤੇ ਇਸ ਦੀ ਜ਼ੋਰਦਾਰ ਹਮਾਇਤੀ ਆਵਾਜ਼ ਬਣੀ ਰਹੀ ਹੈ ਗੁਰਸ਼ਰਨ ਸਿੰਘ ਦੇ ਪਰਿਵਾਰ ਵੱਲੋਂ ਇਸ ਵਿਰਾਸਤਤੇ ਦਿੱਤਾ ਜਾ ਰਿਹਾ ਪਹਿਰਾ ਪੰਜਾਬ ਦੀ ਲੋਕ ਲਹਿਰ ਲਈ ਡੂੰਘੀ ਅਪਣੱਤ ਦਾ ਮਸਲਾ ਹੈ ਤੇ ਨਵਸ਼ਰਨ ਨਾਲ ਡਟ ਕੇ ਖੜ੍ਹੇ ਹੋਣ ਇਹ ਅਪਣੱਤ ਵੀ ਜਾਹਰ ਹੋਈ ਹੈ ਨਵਸ਼ਰਨ ਵੱਲੋਂ ਮੋਦੀ ਸਰਕਾਰ ਦੀ ਧਮਕਾਊ ਤੇ ਯਰਕਾਊ ਕਾਰਵਾਈ ਮੂਹਰੇ ਨਿੱਡਰਤਾ ਨਾਲ ਡਟ ਜਾਣ ਨੇ, ਪੰਜਾਬ ਦੀ ਲੋਕ ਲਹਿਰ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ

          ਡਾ. ਨਵਸ਼ਰਨ ਦੀ ਜਮਹੂਰੀ ਆਵਾਜ਼ ਡੱਕਣ ਖਿਲਾਫ ਹੋਈ ਸਰਗਰਮੀ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਤੇ ਬੁੱਧੀਜੀਵੀਆਂ ਖਿਲਾਫ਼ ਚੱਕੇ ਜਾ ਰਹੇ ਜਾਬਰ ਕਦਮਾਂ ਮੂਹਰੇ ਸਰਕਾਰ ਲਈ ਜੋਰਦਾਰ ਸੁਣਾਉਣੀ ਬਣੀ ਹੈ ਕਿ ਇਹ ਹਿੱਸੇ ਲੋਕਾਂ ਦੀ ਢੋਈ ਤੋਂ ਵਿਰਵੇ ਨਹੀਂ ਹਨ ਤੇ ਲੋਕਾਂ ਲਈ ਲਿਖਣ ਵਾਲੀਆਂ ਕਲਮਾਂ ਤੇ ਬੋਲਣ ਵਾਲੀਆਂ ਆਵਾਜ਼ਾਂ ਲੋਕਾਂ ਨੂੰ ਵਿਸਰਦੀਆਂ ਨਹੀਂ ਹਨ ਇਹਨਾਂ  ਆਵਾਜ਼ਾਂ ਤੇ ਕਲਮਾਂ ਨੂੰ ਡੱਕਣ ਦਾ ਅਰਥ ਲੋਕ ਪਹਿਚਾਣਦੇ ਹਨ ਤੇ ਇਹਨਾਂ ਹਿੱਸਿਆਂ ਨੂੰ ਆਪਣੀ ਲਹਿਰ ਦਾ ਅਹਿਮ ਅੰਗ ਸਮਝਦੇ ਹਨ ਲੋਕਾਂ ਦੀ ਇਸ  ਜ਼ੋਰਦਾਰ ਸਾਂਝੀ ਆਵਾਜ਼ ਨੇ ਨਵਸ਼ਰਨ ਖਿਲਾਫ ਅੱਗੇ ਕਦਮ ਵਧਾਉਣ ਤੋਂ ਮੋਦੀ ਹਕੂਮਤ ਨੂੰ ਇੱਕ ਵਾਰ ਰੋਕ ਦਿੱਤਾ ਹੈ ਅੱਗੇ ਵਧਣ ਲਈ ਮੋਦੀ ਹਕੂਮਤ ਨੂੰ ਹੁਣ ਲੋਕਾਂ ਦਾ ਇਹ ਰੋਹ ਲਾਜ਼ਮੀ ਹੀ ਗਿਣਤੀ ਰੱਖ ਕੇ ਤੁਰਨਾ ਪਵੇਗਾ

                                                              ------

No comments:

Post a Comment