Sunday, July 9, 2023

ਸਲਾਮ ਕਾਫ਼ਲੇ ਵੱਲੋਂ ਪਟਿਆਲਾ ਸਮਾਗਮ ਦੇ ਵਿਸ਼ੇ ਬਾਰੇ

 

ਸਲਾਮ ਕਾਫ਼ਲੇ ਵੱਲੋਂ ਪਟਿਆਲਾ ਸਮਾਗਮ ਦੇ ਵਿਸ਼ੇ ਬਾਰੇ

          ਅਜੋਕੀਆਂ ਹਾਲਤਾਂ ਅੰਦਰ ਲੋਕਾਂ ਦੀ ਧਿਰ ਲਈ ਹਾਕਮ ਜਮਾਤਾਂ ਖਿਲਾਫ ਸੰਘਰਸ਼ ਦੇ ਹੋਰਨਾਂ ਖੇਤਰਾਂ ਦੇ ਨਾਲ-ਨਾਲ ਵਿਚਾਰਧਾਰਕ/ਸੱਭਿਆਚਾਰਕ ਖ਼ੇਤਰ ਅੰਦਰ ਵੀ ਸੰਘਰਸ਼ ਦੀ ਚੁਣੌਤੀ ਦਾ ਸਾਹਮਣਾ ਹੈ ਲੋਕਾਂ ਖਿਲਾਫ ਦਿਨੋ-ਦਿਨ ਤੇਜ਼ ਹੋ ਰਹੇ ਪਿਛਾਖੜੀ ਸਾਮਰਾਜੀ ਵਿਚਾਰਧਾਰਕ ਤੇ ਸੱਭਿਆਚਾਰਕ ਹਮਲੇ ਖਿਲਾਫ ਵਿਚਾਰਾਂ ਦੀ ਲੜਾਈ ਦੇ ਮੋਰਚਿਆਂ ਉੱਪਰ ਨਿਹਚਾ ਨਾਲ ਡਟਣ ਦੀ ਲੋੜ ਪਹਿਲੇ ਸਾਰੇ ਸਮਿਆਂ ਨਾਲੋਂ ਜ਼ਿਆਦਾ ਤਿੱਖੀ ਤਰ੍ਹਾਂ ਉੱਭਰੀ ਹੋਈ ਹੈ ਵਿਚਾਰਾਂ ਦੇ ਖੇਤਰ ਵਿਚ ਪਿਛਾਖੜੀ ਜਮਾਤਾਂ ਵੱਲੋਂ ਲੋਕਾਂ ਖਿਲਾਫ ਬੋਲੇ ਹੋਏ ਧਾਵੇ ਦਾ ਖੇਤਰ ਬਹੁਤ ਵਸੀਹ ਹੈ ਇਤਿਹਾਸ ਦੀ ਫਿਰਕੂ ਨਜ਼ਰੀਏ ਤੋਂ ਪੇਸ਼ਕਾਰੀ ਕਰਨ ਤੋਂ ਲੈ ਕੇ ਸਾਮਰਾਜੀ ਸੰਸਾਰੀਕਰਨ ਦੇ ਵਿਚਾਰਧਾਰਕ ਹਮਲੇ ਤੱਕ ਮਸਲਿਆਂ ਦਾ ਖੇਤਰ ਬਹੁਤ ਵੱਡਾ ਹੈ ਜਿੱਥੇ ਲੋਕਾਂ ਦੀ ਧਿਰ ਦੇ ਨਜ਼ਰੀਏ ਤੋਂ ਸਾਮਰਾਜੀ ਤੇ ਜਗੀਰੂ ਪਿਛਾਖੜੀ ਜਮਾਤਾਂ ਦੇ ਵਿਚਾਰਾਂ ਨਾਲ ਦਸਤਪੰਜਾ ਲੈਣ ਦੀ ਲੋੜ ਹੈ ਸਮਾਜ ਦੇ ਹਰ ਖੇਤਰ ਅੰਦਰ ਵਿਗਿਆਨਕ ਵਿਚਾਰਾਂ ਨੂੰ ਸਥਾਪਤ ਕਰਨ ਦੀ ਲੋੜ ਹੈ  ਵਿਗਿਆਨਕ, ਸਮਾਜਿਕ , ਸਾਹਿਤ, ਕਲਾ ਆਰਥਿਕਤਾ ਤੇ ਸੱਭਿਆਚਾਰਕ ਖੇਤਰਾਂ ਅੰਦਰ ਸਮਾਜ ਦੀਆਂ ਭਾਰੂ ਜਮਾਤਾਂ ਦੇ ਵਿਚਾਰਾਂ ਨੂੰ ਚੁਣੌਤੀ ਦੇਣ ਤੇ ਦਬਾਈਆਂ ਜਮਾਤਾਂ ਦੇ ਵਿਚਾਰਾਂ ਤੇ ਸੰਸਕਾਰਾਂ ਨੂੰ ਉਭਾਰਨ ਤੇ ਸਥਾਪਤ ਕਰਨ ਲਈ ਜੂਝਣ ਦੀ ਲੋੜ ਹੈ ਲੋਕਾਂ ਵਿੱਚ ਪਾਟਕ ਪਾਉਣ ਵਾਲੀਆਂ ਹਰ ਤਰ੍ਹਾਂ ਦੀਆਂ ਧਾਰਨਾਵਾਂ ਨੂੰ ਚੁਣੌਤੀ ਦੇਣ ਤੇ ਵਿਚਾਰਾਂ ਦੀ ਪੱਧਰਤੇ ਕੱਟਣ ਲਈ ਅਤੇ ਹਕੀਕੀ ਲੋਕ ਪੱਖੀ ਧਾਰਨਾਵਾਂ ਨੂੰ ਸਥਾਪਤ ਕਰਨ ਲਈ ਡਟਣ ਦੀ ਲੋੜ ਹੈ ਇਹ ਵਿਚਾਰ ਲੋਕਾਂ ਦੇ ਜਮਾਤੀ ਘੋਲਾਂ ਲਈ ਲੋਕਾਂ ਦੇ ਹੱਥ ਵਿਚ ਵਿਚਾਰਧਾਰਕ ਹਥਿਆਰ ਬਣਦੇ ਹਨ ਤੇ ਚੱਲਦੇ ਸੰਘਰਸ਼ਾਂ ਲਈ ਨਿੱਗਰ ਵਿਚਾਰਧਾਰਕ ਢੋਈ ਬਣਦੇ ਹਨ ਇਸ ਕਾਰਜ ਵਿਚ ਬੁੱਧੀਜੀਵੀਆਂ ਦੀ ਬਹੁਤ ਅਹਿਮ ਮੋਹਰੀ ਭੂਮਿਕਾ ਬਣਦੀ ਹੈ ਇਤਿਹਾਸ ਅੰਦਰ ਵੱਖ-ਵੱਖ ਮੋੜਾਂਤੇ ਦੇਸ਼ ਭਰ ਦੇ ਲੋਕ ਪੱਖੀ ਬੁਧੀਜੀਵੀਆਂ ਨੇ ਬਹੁਤ ਅਹਿਮ ਭੂਮਿਕਾ ਅਦਾ ਕੀਤੀ ਹੈ ਤੇ ਅੱਜ ਵੀ ਕਰ ਰਹੇ ਹਨ ਪਿਛਲੇ ਨੇੜਲੇ ਅਰਸੇ ਦੌਰਾਨ ਹੀ ਵਿਚਾਰਾਂ ਦੇ ਖੇਤਰ ਵਿਚ ਹਕੂਮਤਾਂ ਨਾਲ ਭੇੜ ਲੈਂਦੇ ਬੁੱਧੀਜੀਵੀਆਂ ਦੀਆਂ ਸ਼ਹਾਦਤਾਂ ਵੀ ਹੋਈਆਂ ਹਨ, ਤੇ ਕਈ ਇਹਨਾਂ ਵਿਚਾਰਾਂ ਕਾਰਨ ਜੇਲ੍ਹਾਂ ਅੰਦਰ ਡੱਕੇ ਹੋਏ ਹਨ ਹਾਕਮ ਜਮਾਤਾਂ ਨਾਲ ਵਿਚਾਰਾਂ ਦੇ ਖੇਤਰ ਅੰਦਰ ਸੰਘਰਸ਼ਾਂ ਦਾ ਮੁਲਕ ਦਾ ਲੰਮਾ ਇਤਿਹਾਸ ਹੈ ਅੱਜ ਲੋਕ-ਪੱਖੀ ਬੁੱਧੀਜੀਵੀ ਜਿਸ ਪੱਧਰਤੇ ਅਤੇ ਜਿਸ ਖੇਤਰ ਅੰਦਰ ਵੀ ਵਿਚਾਰਾਂ ਦੀ ਜਦੋਜਹਿਦ ਕਰ ਰਹੇ ਹਨ , ਉਨ੍ਹਾਂ ਦੀ ਭੂਮਿਕਾ ਲੋਕਾਂ ਦੀ ਧਿਰ ਲਈ ਬਹੁਤ ਮੁੱਲਵਾਨ ਹੈ ਜਿੱਥੇ ਲੋਕਾਂ ਦੀਆਂ ਲਹਿਰਾਂ ਨੂੰ ਬੁੱਧੀਜੀਵੀ ਵਰਗ ਦੀ ਇਹ ਅਹਿਮ ਸਮਾਜਿਕ ਭੂਮਿਕਾ ਦਾ ਮਹੱਤਵ ਹੋਰ ਵਧੇਰੇ ਸਪਸ਼ਟਤਾ ਨਾਲ ਪਛਾਨਣ ਦੀ ਲੋੜ ਹੈ ਉੱਥੇ ਲੋਕ ਪੱਖੀ ਬੁੱਧੀਜੀਵੀਆਂ ਨੂੰ ਲੋਕਾਂ ਦੇ ਹੱਕ ਵਿਚ ਖੜ੍ਹਨ ਦੀ ਆਪਣੀ ਨਿਹਚਾ ਨੂੰ ਹੋਰ ਡੂੰਘਾ ਕਰਨ ਦੀ ਲੋੜ ਹੈ

          ਇਸ ਪ੍ਰਸੰਗ ਦਰਮਿਆਨ ਸੁਰਜੀਤ ਲੀ ਦੀ ਯਾਦ ਦੇ ਹਵਾਲੇ ਨਾਲ ਬੁੱਧੀਜੀਵੀਆਂ ਦੀ ਸਮਾਜਿਕ ਭੂਮਿਕਾ ਬਾਰੇ ਚਰਚਾ ਕਰਨ ਲਈ ਸਲਾਮ ਕਾਫ਼ਲੇ ਵੱਲੋਂ 11ਜੂਨ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਮਾਗਮ ਕੀਤਾ ਜਾ ਰਿਹਾ ਹੈ                                                                                                   (08-05-2023)

                                                            ( ਕਾਫ਼ਲਾ ਟੀਮ ਮੈਂਬਰ ਪਾਵੇਲ ਕੁੱਸਾ ਦੇ ਫੇਸਬੁੱਕ ਖਾਤੇ ਤੋਂ)

                   ---0---

No comments:

Post a Comment