Sunday, July 9, 2023

ਮੋਦੀ ਦੀ ਅਮਰੀਕਾ ਫੇਰੀ ਦੇ ਅਰਥ

 

ਮੋਦੀ ਦੀ ਅਮਰੀਕਾ ਫੇਰੀ ਦੇ ਅਰਥ

          ਪਿਛਲੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦੀ ਯਾਤਰਾ ਕੀਤੀ ਗਈ ਹੈ ਇਸ ਯਾਤਰਾ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਵਿਚਕਾਰ ਸਿਖਰ ਵਾਰਤਾ ਕੀਤੀ ਗਈ ਇਸ ਸਿਖਰ ਵਾਰਤਾ ਦੌਰਾਨ ਦੋਹਾਂ ਦੇਸ਼ਾਂ ਦੇ ਚੋਟੀ ਦੇ ਲੀਡਰਾਂ ਵੱਲੋਂ ਉਹਨਾਂ ਬਹੁਤ ਸਾਰੇ ਫੈਸਲਿਆਂ ਨੂੰ ਰਸਮੀ ਪ੍ਰਵਾਨਗੀ ਦਿੱਤੀ ਗਈ ਤੇ ਉਹਨਾਂ ਨੂੰ ਸਹੀਬੰਦ ਕੀਤਾ ਗਿਆ ਜਿਹਨਾਂ ਬਾਰੇ ਦੋਹਾਂ ਮੁਲਕਾਂ ਦੇ ਪ੍ਰਸਾਸ਼ਨਕ ਅਧਿਕਾਰੀ ਆਪਸੀ ਗੱਲਬਾਤ ਦੇ ਗੇੜਾਂ ਰਾਹੀਂ ਪਹਿਲਾਂ ਹੀ ਆਪਸੀ ਸਹਿਮਤੀਤੇ ਪਹੁੰਚ ਚੁੱਕੇ ਸਨ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕੀ ਪ੍ਰਸਾਸ਼ਨ ਵੱਲੋਂ ਜੋ ਭਰਵਾਂ ਤੇ ਪੁਰਜ਼ੋਰ ਸੁਆਗਤ ਕੀਤਾ ਗਿਆ ਤੇ ਅਮਰੀਕੀ ਨੇਤਾਵਾਂ ਨੇ ਜਿਵੇਂ ਭਾਰਤ ਅਤੇ ਉਸ ਦੇ ਪ੍ਰਧਾਨ ਮੰਤਰੀ ਦੇ ਰੂਪ ਨਰਿੰਦਰ ਮੋਦੀ ਦੀ ਪ੍ਰਸੰਸ਼ਾ ਕੀਤੀ ਗਈ, ਇਸ ਸਾਰੇ ਕੁੱਝ ਨੂੰ ਅਤੇ ਇਸ ਨਾਲ ਅਮਰੀਕਾ ਫੇਰੀ ਦੌਰਾਨ ਹੋਏ ਸਮਝੌਤਿਆਂ ਦੇ ਰੂਪ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਭਾਰਤ ਦੇ ਗੋਦੀ ਮੀਡੀਆ ਅਤੇ ਸੰਚਾਰ ਮਾਧਿਅਮਾਂ ਰਾਹੀਂ ਬੇਹੱਦ ਵਧਾ-ਚੜ੍ਹਾ ਕੇ ਉਭਾਰਿਆ ਗਿਆ ਅਤੇ ਮੋਦੀ ਦੀ ਇਕ ਬੇਮਿਸਾਲ ਤੇ ਵਿਲੱਖਣ ਦਿੱਖ ਉਭਾਰਨ ਲਈ ਪੂਰੀ ਟਿੱਲ ਲਾਈ ਹੈ ਮੋਦੀ ਦੀ ਇਸ ਫੇਰੀ ਦੇ ਸਿੱਟਿਆਂ ਅਤੇ ਉਹਨਾਂ ਦੇ ਮਹੱਤਵ ਨੂੰ ਠੀਕ ਬੁੱਝਣ ਲਈ ਇਸ ਨੂੰ ਭਾਰਤ-ਅਮਰੀਕਾ ਸਬੰਧਾਂ ਦੀ ਉੱਘੜ ਰਹੀ ਸਮੁੱਚੀ ਨੁਹਾਰ ਦੇ ਪ੍ਰਸੰਗ ਰੱਖ ਕੇ ਵਿਚਾਰਨਾ ਜਰੂਰੀ ਹੈ

          ਪਿਛਲੇ ਡੇਢ-ਦੋ ਦਹਾਕਿਆਂ ਦੇ ਅਮਲ ਭਾਰਤ ਅਤੇ ਅਮਰੀਕਾ ਦੇ ਆਪਸੀ ਸਬੰਧਾਂ ਜੋ ਨਵੀਂ ਨੁਹਾਰ ਉੱਭਰਦੀ ਦਿਖ ਰਹੀ ਹੈ, ਉਸ ਵਿਚ ਸਮੁੱਚੀਆਂ ਅਮਰੀਕੀ ਯੁੱਧਨੀਤਕ ਵਿਉਂਤਾਂ ਅਧੀਨ ਚੀਨ ਦੇ ਅੰਸ਼ ਨੇ ਅਹਿਮ ਰੋਲ ਨਿਭਾਇਆ ਦਿਖਾਈ ਦਿੰਦਾ ਹੈ ਇੱਕ ਪਾਸੇ ਭਾਰਤ ਅਤੇ ਚੀਨ ਦੇ ਆਪਸੀ ਟਕਰਾਅ ਅਤੇ ਦੂਜੇ ਪਾਸੇ ਚੀਨ ਅਤੇ ਅਮਰੀਕਾ ਵਿਚਕਾਰ ਉੱਭਰ ਰਹੇ ਤੇ ਤਿੱਖੇ ਹੋ ਰਹੇ ਟਕਰਾਅ ਦੀਆਂ ਹਾਲਤਾਂ ਦੇ ਪ੍ਰਸੰਗ ਨੇ ਹੋਰਨਾਂ ਕਾਰਨਾਂ ਤੋਂ ਇਲਾਵਾ, ਅਮਰੀਕਾ ਤੇ ਭਾਰਤ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਤੇ ਇਸ ਨੇੜਤਾ ਦੇ ਵਧਦੇ ਜਾਣ ਅਹਿਮ ਭੂਮਿਕਾ ਅਦਾ ਕੀਤੀ ਹੈ

          ਆਓ, ਪਹਿਲਾਂ ਭਾਰਤ ਅਤੇ ਚੀਨ ਦੇ ਸੰਬੰਧਾਂ ਦੀ ਚਰਚਾ ਕਰੀਏ ਭਾਰਤ ਚੀਨ ਸੰਬੰਧਾਂ ਤਣਾਅ ਅਤੇ ਟਕਰਾਅ ਵਧਾਉਣ ਦੋ ਅੰਸ਼ਾਂ ਦਾ ਅਹਿਮ ਦਖਲ ਹੈ ਇੱਕ ਹੈ, ਭਾਰਤ ਤੇ ਚੀਨ ਅਣਸੁਲਝਿਆ ਰਹਿ ਰਿਹਾ ਸਰਹੱਦੀ ਰੱਟਾ ਤੇ ਦੂਜਾ, ਦੱਖਣ-ਏਸ਼ੀਆਈ ਖਿੱਤੇ ਭਾਰਤ ਦੀ ਇਲਾਕਾਈ ਚੌਧਰ ਵਜੋਂ ੳੱੁਭਰਨ ਦੀ ਲਾਲਸਾ ਜਿੱਥੋਂ ਤੱਕ ਭਾਰਤ ਦੇ ਸਰਹੱਦੀ ਰੱਟੇ ਦਾ ਮਸਲਾ ਹੈ, ਇਹ ਉੱਤਰ ਚੀਨ ਨਾਲ ਹੋਣ ਤੋਂ ਇਲਾਵਾ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਪਾਕਿਸਤਾਨ ਨਾਲ ਵੀ ਹੈ ਇਸ ਅਰਸੇ ਦੇ ਠੋਸ ਪ੍ਰਸੰਗ ਭਾਰਤ ਦੇ ਦੋਨੋਂ ਵਿਰੋਧੀਆਂ ਚੀਨ ਤੇ ਪਾਕਿਸਤਾਨ ਦੇ ਆਪਸੀ ਸੰਬੰਧੀ ਸੁਧਰ ਰਹੇ ਤੇ ਗੂੜੇ ਹੋ ਰਹੇ ਹਨ ਚੀਨ ਪਿਛਲੇ ਦੋ ਦਹਾਕਿਆਂ ਦੌਰਾਨ ਸੰਸਾਰ ਮੰਚਤੇ ਇੱਕ ਮਜ਼ਬੂਤ ਸਿਆਸੀ-ਆਰਥਿਕ ਤੇ ਫੌਜੀ ਸ਼ਕਤੀ ਦੇ ਰੂਪ ਉੇੱਭਰਦਾ ਰਿਹਾ ਹੈ ਇਹਨਾਂ ਵਿਰੋਧੀਆਂ ਦੀ ਦੂਹਰੀ ਚੁਣੌਤੀ ਦਾ ਸਾਹਮਣਾ ਕਰਨ ਲਈ ਭਾਰਤੀ ਹਾਕਮ ਜਮਾਤਾਂ ਨੂੰ ਲਗਾਤਾਰ ਆਪਣੀ ਸੁਰੱਖਿਆ ਸਮਰੱਥਾ ਵਾਧਾ ਕਰਨ ਲਈ ਭਾਰੀ ਖਰਚਾ ਕਰਨਾ ਪੈ ਰਿਹਾ ਹੈ ਚੀਨ ਅਤੇ ਭਾਰਤ ਵਿਚਕਾਰ 1962 ’ ਹੋਈ ਜੰਗ ਤੋਂ ਬਾਅਦ ਕਾਫੀ ਲੰਮੇ ਸਮੇਂ ਤੱਕ, ਸਰਹੱਦੀ ਝਗ਼ੜਾ ਅਣਸੁਲਝਿਆ ਰਹਿਣ ਦੇ ਬਾਵਜੂਦ, ਭਾਰਤ-ਚੀਨ ਸਰਹੱਦ ਉੰਤੇ ਆਮ ਕਰਕੇ ਟਿਕ-ਟਿਕਾਅ ਬਣਿਆ ਰਿਹਾ ਹੁਣ ਵੀ ਅਮਰੀਕਨ ਸਾਮਰਾਜੀਆਂ ਨਾਲ ਆਪਣੇ ਤਿੱਖੇ ਹੋ ਰਹੇ ਸੰਭਾਵੀ ਟਕਰਾਅ ਦੇ ਪ੍ਰਸੰਗ ਚੀਨ ਦਾ ਹਿੱਤ ਭਾਰਤ ਨਾਲ ਟਕਰਾਅ ਵਧਾਉਣ ਨਹੀਂ ਚੀਨ ਦੇ ਆਪਣੇ ਇੱਕ ਦਰਜਨ ਤੋਂ ਵੱਧ ਗੁਆਂਢੀਆਂ ਨਾਲ ਸਰਹੱਦੀ ਰੱਟੇ ਸਨ ਪਰ ਉਸ ਨੇ ਭਾਰਤ ਅਤੇ ਭੂਟਾਨ ਨੂੰ ਛੱਡ ਕੇ ਬਾਕੀ ਸਭ ਮੁਲਕਾਂ ਨਾਲ ਇਹਨਾਂ ਰੱਟਿਆਂ ਨੂੰ ਸਫਲਤਾ ਸਹਿਤ ਸੁਲਝਾ ਲਿਆ ਹੈ ਭੂਟਾਨ ਨਾਲ ਵੀ ਇਹ ਸੁਲਝਣ ਦੇ ਨੇੜੇ ਲੱਗ ਚੁੱਕਿਆ ਹੈ ਭਾਰਤ ਨਾਲ ਜੇ ਇਹ ਰੱਟਾ ਫੌਰੀ ਨਾ ਵੀ ਸੁਲਝੇ ਤਾਂ ਇਸ ਨੂੰ ਗੱਲਬਾਤ ਅਤੇ ਆਪਸੀ ਲੈ-ਦੇਅ ਦੇ ਅਮਲ ਪਾ ਕੇ ਤਣਾਅ ਘਟਾਇਆ ਤੇ ਆਪਸੀ ਸਬੰਧ ਸੁਧਾਰੇ ਜਾ ਸਕਦੇ ਹਨ ਪਰ ਭਾਰਤ ਦੀਆਂ ਹਾਕਮ ਜਮਾਤਾਂ ਦੇ ਹਿੱਤਾਂ ਨੂੰ ਇਸ ਸਮੇਂ ਇਹ ਤਣਾਅ ਤੇ ਟਕਰਾਅ ਘਟਾਉਣ ਦੀ ਗੱਲ ਵਾਰਾ ਨਹੀਂ ਖਾਂਦੀ ਪਾਕਿਸਤਾਨ ਤੇ ਚੀਨ ਨਾਲ ਨਿਰੰਤਰ ਕਸ਼ੀਦਗੀ ਵਾਲੀ ਇਹ ਹਾਲਤ ਅੰਨ੍ਹੀ ਕੌਮਪ੍ਰਸਤੀ ਦਾ ਝੱਲ ਭੜਕਾਉਣ ਲਈ ਜਰਖੇਜ਼ ਭੋਇੰ ਮੁਹੱਈਆ ਕਰਦੀ ਹੈ ਜਿਸ ਨੂੰ ਭਾਰਤੀ ਹਾਕਮ ਟੋਲੇ ਲੋਕਾਂ ਦਾ ਧਿਆਨ ਆਪਣੇ ਦੁਰ-ਰਾਜ ਤੋਂ ਭਟਕਾਉਣ ਤੇ ਹਕੂਮਤੀ ਗੱਦੀਆਂ ਹਥਿਆਉਣ ਲਈ ਸਮੇਂ ਸਮੇਂ ਸਫਲਤਾ ਨਾਲ ਵਰਤਦੇ ਰਹੇ ਹਨ ਇਸ ਖਿੱਤੇ ਅਤੇ ਦੁਨੀਆਂ ਭਰ ਅੰਦਰ ਚੀਨ ਦਾ ਵਧ ਰਿਹਾ ਪ੍ਰਭਾਵ ਵੀ ਭਾਰਤੀ ਹਾਕਮਾਂ ਦੀ ਚੌਧਰ ਦੀ ਲਾਲਸਾ ਦੇ ਆੜੇ ਰਿਹਾ ਹੈ ਸਿੱਟੇ ਵਜੋਂ ਭਾਰਤ ਦੇ ਚੀਨ ਨਾਲ ਸਬੰਧ ਸੁਧਰਨ ਦੀ ਥਾਂ ਹੋਰ ਵਿਗੜ ਰਹੇ ਹਨ ਅਤੇ ਇਹਨਾਂ ਹਾਲਤਾਂ ਨਾਲ ਨਜਿੱਠਣ ਦੀ ਚੁਣੌਤੀ ਭਾਰਤ ਨੂੰ ਲਗਾਤਾਰ ਅਮਰੀਕੀ ਸਾਮਰਾਜ ਦੀ ਸ਼ਰਨ ਲੈਣ ਵੱਲ ਧੱਕ ਰਹੀ ਹੈ

          ਦੂਜੇ ਪਾਸੇ, ਜਿੱਥੋਂ ਤੱਕ ਸਾਮਰਾਜੀ ਅਮਰੀਕਾ ਅਤੇ ਚੀਨ ਦੇ ਸਬੰਧਾਂ ਦਾ ਤੁਅੱਲਕ ਹੈ, ਬਿਡੇਨ ਪ੍ਰਸਾਸ਼ਨ ਦੀ 2022 ਦੀ ਨੈਸ਼ਨਲ ਸਕਿਉਰਟੀ ਯੁਧਨੀਤੀ ਵਿੱਚ ਸਪਸ਼ਟ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ ਕਿ  ‘‘ਚੀਨ ਇੱਕੋ-ਇੱਕ ਅਜਿਹਾ ਚੁਣੌਤੀ ਦੇਣ ਵਿਾਲਾ ਦੇਸ਼ ਹੈ ਜੋ ਪ੍ਰਚੱਲਤ ਕੌਮਾਂਤਰੀ ਨਿਜ਼ਾਮ ਦੀ ਨੁਹਾਰ ਮੁੜ ਤਹਿ ਕਰਨ ਲਈ ਦੋਨੋ ਚੀਜ਼ਾਂ, ਯਾਨੀ ਇੱਛਾ ਅਤੇ ਇਸ ਤੋਂ ਵੀ ਵੱਧ ਇਸ ਲਈ ਸਮਰੱਥਾ ਦਾ ਧਾਰਨੀ ਹੈ’’ ਸਿੱਧੇ ਸ਼ਬਦਾਂ ਕਹਿਣਾ ਹੋਵੇ ਤਾਂ ਅਮਰੀਕੀ ਸਾਮਰਾਜ ਉੱਭਰ ਰਹੇ  ਚੀਨ ਨੂੰ ਆਪਣੇ ਸੰਸਾਰ ਸਾਮਰਾਜੀ ਮਨੋਰਥਾਂ ਅੜਿੱਕਾ ਪਾਉਣ ਵਾਲੀ ਵਿਰੋਧੀ ਸ਼ਕਤੀ ਵਜੋਂ ਦੇਖ ਰਿਹਾ ਹੈ ਅਤੇ ਅਜਿਹੀ ਹੋਣੀ ਦੇ ਵਾਪਰਨ ਨੂੰ ਰੋਕਣ ਲਈ ਪਹਿਲਾਂ ਤੋਂ ਹੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਹੋਰ ਦੂਣ-ਸਵਾਇਆ ਕਰ ਦਿੱਤਾ ਹੈ ਅਮਰੀਕੀ ਸਾਮਰਾਜ ਚੀਨ ਦੀ ਮਜਬੂਤ ਘੇਰਾਬੰਦੀ ਕਰਨ ਲਈ ਯਤਨਸ਼ੀਲ ਹੈ ਅਮਰੀਕਾ ਨੇ ਪਿਛਲੇ ਅਰਸੇ ਇਹ ਸਿੱਟਾ ਕੱਢ ਲਿਆ ਹੈ ਕਿ ਆਪਣੇ ਪੁਰਾਣੇ ਵਫਾਦਾਰ ਸੰਗੀਆਂ-ਜਾਪਾਨ, ਦੱਖਣੀ ਕੋਰੀਆ ਤੇ ਆਸਟਰੇਲੀਆ ਤੋਂ ਇਲਾਵਾ ਚੀਨ ਦੀ ਘੇਰਾਬੰਦੀ ਕਰਨ ਲਈ ਇਸ ਖੇਤਰ ਭਾਰਤ ਨੂੰ ਨਾਲ ਲੈਣਾ ਅਣਸਰਦੀ ਲੋੜ ਹੈ ਅਤੇ ਭਾਰਤ ਤੇ ਚੀਨ ਵਿਚਕਾਰ ਚੱਲਦੇ ਵਿਰੋਧ ਦੀਆਂ ਹਾਲਤਾਂ ਅਜਿਹਾ ਕਰਨਾ ਮੁਕਾਬਲਤਨ ਸੌਖਾ ਰਹਿਣਾ ਹੈ ਇਸ ਅਹਿਸਾਸ ਨੇ ਭਾਰਤ  ਨੂੰ ਪਹਿਲਾਂ ਹੀ ਇੱਕ ਫ਼ੌਜੀ ਚੌਂਕੀ ਵਜੋਂ ਵਿਕਸਿਤ ਕਰਦੇ ਰਹੇ ਅਮਰੀਕੀ ਸਾਮਰਾਜੀਆਂ ਲਈ ਇਹ ਕਾਰਜ ਹੋਰ ਵੀ ਵਧੇਰੇ ਲੋੜੀਂਦਾ ਬਣਾ ਦਿੱਤਾ ਹੈ ਬਿਨਾ ਸ਼ੱਕ ਭਾਰਤੀ ਹਾਕਮ ਜਮਾਤਾਂ ਨੂੰ ਵੀ ਅਮਰੀਕਾ-ਭਾਰਤ ਦੇ ਵਿਕਸਤ ਹੋ ਰਹੇ ਅਜਿਹੇ ਸਬੰਧ ਪੂਰੀ ਤਰ੍ਹਾਂ ਰਾਸ ਬੈਠਦੇ ਹਨ

          ਭਾਰਤ ਅਮਰੀਕਾ ਵਿਚਕਾਰ ਹੋਏ ਸਿਵਲ ਨਿਊਕਲੀਅਰ ਸਮਝੌਤੇ ਨਾਲ ਭਾਰਤ-ਅਮਰੀਕੀ ਸਬੰਧਾਂ ਆਏ ਵੱਡੇ ਮੋੜੇ ਦੇ ਆਗਾਜ਼ ਤੋਂ ਬਾਅਦ ਸਬੰਧ ਸੁਧਾਰਾਂ ਦਾ ਇਹ ਸਿਲਸਿਲਾ ਲਗਾਤਾਰ ਅੱਗੇ ਵਧਦਾ ਰਿਹਾ ਹੈ ਅਤੇ ਹੁਣ ਲਗਭਗ ਭਾਰਤ ਦੇ ਅਮਰੀਕਾ ਦੇ ਯੁੱਧਨੀਤਕ ਸੰਗੀ ਬਣਨ ਤੱਕ ਜਾ ਪੁੱਜਿਆ ਹੈ ਹਿੰਦ-ਪ੍ਰਸ਼ਾਂਤ ਖੇਤਰ ਚੀਨ ਦੀ ਹਸੀਅਤ ਨੂੰ ਚੁਣੌਤੀ ਦੇਣ ਲਈ ਗਠਿਤ ਕੁਆਡ ਇਕ ਬੇ-ਐਲਾਨ ਫੌਜੀ ਗੱਠਜੋੜ ਹੈ ਇਸ ਗੁੱਟ ਦੇ ਮੈਂਬਰ ਯਾਨੀ ਅਮਰੀਕਾ, ਜਾਪਾਨ, ਆਸਟਰੇਲੀਆ ਅਤੇ ਭਾਰਤ ਰਲ ਕੇ ਚੀਨ-ਵਿਰੋਧੀ ਫੌਜੀ ਵਿਉਤਬੰਦੀ ਘੜਦੇ ਤੇ ਸਾਂਝੀਆਂ ਮਸ਼ਕਾਂ ਅਤੇ ਹੋਰ ਗਤੀਵਿਧੀਆਂ ਕਰਦੇ ਰਹੇ ਹਨ ਅਮਰੀਕਾ ਨੇ ਭਾਰਤ ਦੀ ਰੂਸੀ ਹਥਿਆਰਾਂ ਉੱਤੇ ਨਿਰਭਰਤਾ ਘਟਾਉਣ ਲਈ ਦਬਾਅ ਪਾਉਣ ਦੇ ਨਾਲ ਨਾਲ ਵਧੇਰੇ ਉੱਨਤ ਜੰਗੀ ਹਥਿਆਰ ਤੇ ਤਕਨੌਲੋਜੀ ਭਾਰਤ ਨੂੰ ਵੇਚਣੀ ਸ਼ੁਰੂ ਕਰ ਦਿੱਤੀ ਹੈ ਕੌਮਾਂਤਰੀ ਫੋਰਮਾਂ ਵਿੱਚ ਅਮਰੀਕਾ ਨੇ ਭਾਰਤ ਦੇ ਰੁਖ ਦੀ ਹਮਾਇਤ ਤੇ ਪੈਰਵਾਈ ਕਰਨੀ ਸ਼ੁਰੂ ਕਰ ਰੱਖੀ ਹੈ ਪਾਕਿਸਤਾਨੀ ਅੱਤਵਾਦ ਦਾ ਵਿਰੋਧ ਕਰਨ ਦੇ ਨਾਲ ਕਸ਼ਮੀਰ ਮਸਲੇਤੇ ਆਪਣੀ ਸੁਰ ਪਹਿਲਾਂ ਨਾਲੋਂ ਬਦਲੀ ਹੈ ਅਮਰੀਕਾ ਭਾਰਤ ਨਾਲ ਅਜਿਹੇ ਸੰਧੀਆਂ ਤੇ ਸਮਝੌਤੇ ਲਗਾਤਾਰ ਕਰਨ ਮਸ਼ਰੂਫ ਹੈ ਜਿਹਨਾਂ ਨਾਲ ਭਾਰਤ ਅਮਰੀਕਾ ਨਾਲ ਸਬੰਧਾਂ ਦੇ ਅਜਿਹੇ ਪੜਾਅ ਫਾਹਿਆ ਜਾਵੇਗਾ ਜਿਸ ਵਿੱਚੋਂ ਨਿੱਕਲਣਾ ਮੁਸ਼ਕਿਲ ਹੋ ਜਾਵੇਗਾ ਅਮਰੀਕਾ ਨਾਲ ਭਾਰਤ ਦੇ ਵਧ ਰਹੇ ਸਬੰਧ ਇਹਦੇ ਚੀਨ ਨਾਲ ਸਬੰਧਾਂ ਨੂੰ ਲਗਾਤਾਰ ਮਾੜੇ ਰੁਖ ਪ੍ਰਭਾਵਤ ਕਰਦੇ ਰਹੇ ਹਨ

          ਪ੍ਰਧਾਨ ਮੰਤਰੀ ਦੀ ਮੌਜੂਦਾ ਅਮਰੀਕਾ ਫੇਰੀ ਦੌਰਾਨ ਜੋ ਸਮਝੌਤੇ-ਸਹਿਮਤੀਆਂ ਹੋਈਆਂ ਹਨ, ਉਹ ਭਾਰਤ-ਅਮਰੀਕਾ ਸਬੰਧਾਂ ਨੂੰ ਜਾਰੀ ਦਿਸ਼ਾ ਮਜਬੂਤ ਤੇ ਗਹਿਰਾ ਕਰਨ ਦੀ ਦਿਸ਼ਾ ਹੀ ਚੁੱਕੇ ਗਏ ਹੋਰ ਕਦਮ ਹਨ

          ਅਮਰੀਕੀ ਫੇਰੀ ਦੌਰਾਨ ਜੋ ਪੇਸ਼ਕਦਮੀਆਂ ਕੀਤੀਆਂ ਗਈਆਂ ਹਨ, ਉਹਨਾਂਚੋਂ ਜਿਆਦਾਤਰ ਦਾ ਸਬੰਧ ਭਾਰਤ ਦੇ ਸੁਰੱਖਿਆ ਖੇਤਰ ਦੀ ਮਜਬੂਤੀ ਨਾਲ ਹੈ ਉਦਾਹਰਣ ਲਈ ਅਮਰੀਕੀ ਕੰਪਨੀ ਜਨਰਲ ਇਲੈਕਟਿ੍ਰਕ ਦਾ ਭਾਰਤੀ ਕੰਪਨੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਨਾਲ ਮਿਲ ਕੇ ਲੜਾਕੂ ਹਵਾਈ ਜਹਾਜ਼ਾਂ ਲਈ ਜੀ..ਐਫ-414 ਇੰਜਣ ਬਣਾਉਣ ਦਾ ਕਾਰਖਾਨਾ ਭਾਰਤੀ ਜਹਾਜ਼ ਸਨਅਤ ਨੂੰ ਪ੍ਰਫੁੱਲਤ ਕਰਨ ਹਿੱਸਾ ਪਾਵੇਗਾ ਆਉਦੇ ਦੋ ਦਹਾਕਿਆਂ ਦੌਰਾਨ ਭਾਰਤ ਨੇ ਵੱਖ ਵੱਖ ਕਿਸਮ ਦੇ 440 ਲੜਾਕੂ ਹਵਾਈ ਜਹਾਜ ਬਣਾਉਣ ਦੀ ਯੋਜਨਾ ਉਲੀਕੀ ਹੋਈ ਹੈ ਤਾਂ ਜੋ ਹਵਾਈ ਖੇਤਰ ਚੀਨ ਤੇ ਪਾਕਿਸਤਾਨ ਵੱਲੋਂ ਦਰਪੇਸ਼ ਚੁਣੌਤੀ ਦਾ ਢੁੱਕਵਾਂ ਉੱਤਰ ਦਿੱਤਾ ਜਾ ਸਕੇ ਇਹ ਕਾਰਖਾਨਾ ਭਾਰਤ ਤੇ ਅਮਰੀਕਾ ਦੋਹਾਂ ਦੇ ਆਪੋ-ਆਪਣੇ ਅਤੇ ਸਾਂਝੇ ਹਿੱਤਾਂ ਨੂੰ ਅੱਗੇ ਵਧਾਉਣ ਦਾ ਹੀ ਜ਼ਰੀਆ ਬਣੇਗਾ

          ਇਉ ਹੀ ਅਮਰੀਕੀ ਕੰਪਨੀ ਜਨਰਲ ਐਟੋਮਿਕਸ ਵੱਲੋਂ ਭਾਰਤ ਨੂੰ 31 ਜਸੂਸੀ ਤੇ ਹਮਲੇ ਕਰਨ ਵਾਲੇ 31 ਐਮ ਕਿਉੂ 9ਬੀ ਪਰਛੇਟਰ ਡਰੋਨਾਂ ਦੀ ਵਿਕਰੀ ਦਾ ਮਾਮਲਾ ਹੈ ਇਹ ਡਰੋਨ ਮਾਨਵ-ਚਾਲਤ ਹਵਾਈ ਵਹੀਕਲਾਂ ਦੇ ਮੁਕਾਬਲੇ ਕਾਫੀ ਸਸਤੇ ਪੈਂਦੇ ਹਨ, ਕਿਤੇ ਵੱਧ ਉਚਾਈਤੇ 25-26 ਘੰਟੇ ਲਗਾਤਾਰ ਉਡਣ ਦੀ ਸਮਰੱਥਾ ਕਾਰਨ ਟਾਰਗੈਟਤੇ ਲੰਮਾਂ ਚਿਰ ਫੋਕਸ ਕਰਕੇ ਰੱਖ ਸਕਦੇ ਹਨ ਤੇ ਹਵਾ, ਜ਼ਮੀਨ ਤੇ ਸਮੁੰਦਰ ਕਿਤੇ ਵੀ ਮਿਜ਼ਾਈਲਾਂ ਨਾਲ ਸਟੀਕ ਮਾਰ ਸਕਦੇ ਹਨ ਇਹਨਾਂ ਦੀ ਬੇਹੱਦ ਸਾਫ ਵੀਡਓ ਤੇ ਫੋਟੋਆਂ ਭੇਜਣ ਦੀ ਸਮਰੱਥਾ ਹੈ ਇਹਨਾਂ ਦੇ ਭਾਰਤੀ ਫੌਜ ਸ਼ਾਮਲ ਹੋਣ ਨਾਲ ਚੀਨ ਨਾਲ ਲਗਦੀ ਸਰਹੱਦ ਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਸਾਹਿਲੀ ਤੇ ਸਮੁੰਦਰੀ ਖੇਤਰਤੇ ਵਧੇਰੇ ਚੰਗੀ ਨਿਗਰਾਨੀ ਰੱਖੀ ਜਾ ਸਕੇਗੀ ਇਉ ਇਹਨਾਂ ਉੱਨਤ ਮਾਨਵ-ਰਹਿਤ ਡਰੋਨਾਂ ਦੀ ਭਾਰਤ ਤਾਇਨਾਤੀ ਭਾਰਤ ਅਤੇ ਅਮਰੀਕਾ ਦੋਹਾਂ ਦੇ ਯੁੱਧਨੀਤਕ ਹਿੱਤਾਂ ਦੀ ਰਾਖੀ ਦੇ ਕਾਰਜ ਨੂੰ ਅੱਗੇ ਵਧਾਉਣ ਦਾ ਸਾਧਨ ਬਣੇਗੀ ਭਾਰਤ ਹਥਿਆਰ ਖਰੀਦ ਦੇ ਸੌਦਿਆਂ ਮੋਟੀ ਦਲਾਲੀ ਦੇ ਲੱਗਦੇ ਰਹੇ ਇਲਜ਼ਾਮਾਂ ਵਾਂਗ ਇਹ ਸੌਦਾ ਵੀ ਇਹਨਾਂ ਦੋਸ਼ਾਂ ਦੇ ਘੇਰੇ ਵਿਚ ਗਿਆ ਹੈ

          ਭਾਰਤ ਦੇ ਅਮਰੀਕਾ ਨਾਲ ਪਿਛਲੇ ਸਾਲਾਂਚੋ ਹੋਏ ਸੁਰੱਖਿਆ ਸਮਝੌਤਿਆਂ ਤਹਿਤ ਅਮਰੀਕਨ ਜੰਗੀ ਜਹਾਜਾਂ ਨੂੰ ਭਾਰਤੀ ਹਵਾਈ ਅੱਡਿਆਂਤੇ ਉੱਤਰਨ ਅਤੇ ਤੇਲ ਭਰਾਉਣ ਤੇ ਕੁੱਝ ਬੰਦਰਗਾਹਾਂਤੇ ਅਮਰੀਕੀ ਜੰਗੀ ਬੇੜਿਆਂ ਲਈ ਕੁੱਝ ਸਹੂਲਤਾਂ ਪਹਿਲਾਂ ਹੀ ਮਿਲ ਰਹੀਆਂ ਸਨ ਉਦਾਹਰਣ ਲਈ ਐਲ ਐਂਡ ਟੀ ਦਾ ਚੇਨਈ ਵਿਚਲਾ ਕੱਟੂਪਾਲੀ ਸ਼ਿੱਪਯਾਰਡ ਅਜਿਹੀਆਂ ਸਹੂਲਤਾਂ ਲਈ ਅਧਿਕਾਰਤ ਸੀ ਮੋਦੀ ਦੀ ਤਾਜ਼ਾ ਫੇਰੀ ਦੌਰਾਨ ਉਪਰੋਕਤ ਸ਼ਿੱਪਯਾਰਡ ਤੋਂ ਇਲਾਵਾ ਮੈਜਗਾਓ ਡੌਕਸ ਲਿਮ. ਮੁੰਬਈ ਅਤੇ ਗੋਆ ਸ਼ਿੱਪਯਾਰਡ ਅਮਰੀਕੀ ਨੇਵੀ ਦੇ ਜੰਗੀ ਜਹਾਜ਼ਾਂ ਲਈ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਲੋੜੀਂਦੇ ਸਮਝੌਤੇ ਤੇ ਪ੍ਰਬੰਧ ਕੀਤੇ ਜਾ ਰਹੇ ਹਨ ਇਹਨਾਂ ਸਮਝੌਤਿਆਂ ਤਹਿਤ ਅਮਰੀਕਨ ਨੇਵੀ ਦੇ ਜੰਗੀ ਜਹਾਜ਼ਾਂ ਨੂੰ ਉਹਨਾਂ ਦੀ ਯਾਤਰਾ ਦੇ ਦੌਰਾਨ ਘੱਟ ਖਰਚੇ ਉੱਤੇ ਅਤੇ ਘੱਟ ਟਾਈਮ ਸਰਵਿਸ ਤੇ ਰਿਪੇਅਰ ਦੀਆਂ ਸਹੂਲਤਾਂ ਮਿਲ ਸਕਣਗੀਆਂ ਭਾਰਤ ਅਮਰੀਕਾ ਡਿਫੈਂਸ ਇੰਡਸਟਰੀਅਲ ਰੋਡ ਮੈਪ ਭਾਰਤ ਅਮਰੀਕੀ ਏਅਰ ਫੋਰਸ ਦੇ ਲੜਾਕੂ ਜਹਾਜ਼ਾਂ ਅਤੇ ਸਮੁੰਦਰੀ ਜੰਗੀ ਬੇੜਿਆਂ ਦੀ ਭਾਰਤ ਲੌਜਿਸਟਿਕਸ , ਰਿਪੇਅਰ ਅਤੇ ਰੱਖ-ਰਖਾਅ ਲਈ ਲੋੜੀਂਦਾ ਤਾਣਾ-ਬਾਣਾ ਤਿਆਰ ਕਰਨ ਦੀ ਗੱਲ ਕਰਦਾ ਹੈ ਭਾਰਤ-ਅਮਰੀਕਾ ਸਾਂਝੇ ਬਿਆਨ ਦੋਹਾਂ ਦੇਸ਼ਾਂ ਦੀਆਂ ਫੌਜਾਂ ਹਰ ਖੇਤਰ ਨੇੜਲਾ ਤਾਲਮੇਲ ਰੱਖਣ, ਫੌਜਾਂ ਵਿਚਕਾਰ ਮਜਬੂਤ ਆਪਸੀ ਸਬੰਧ ਕਾਇਮ ਕਰਨ, ਇਕ ਦੂਜੇ ਲਈ ਆਵਾਜਾਈ ਸਹੂਲਤਾਂ ਮੁਹੱਈਆ ਕਰਨ ਦੇ ਨਾਲ ਨਾਲ ਇੱਕ ਦੂਜੇ ਦੀ ਫੌਜ ਆਪਣੇ ਸੰਪਰਕ ਅਫਸਰਾਂ ਦੀ ਵੀ ਤਾਇਨਾਤੀ ਕੀਤਾ ਜਾ ਰਹੀ ਹੈ ਭਾਵੇਂ ਕਹਿਣ ਨੂੰ ਇਹ ਸੁਵਿਧਾ ਦੁਪਾਸੜ ਹੈ ਪਰ ਇਹ ਹਕੀਕਤ ਹੈ ਕਿ ਦੁਨੀਆਂ ਭਰ ਅੰਦਰ ਆਪਣੇ ਜੰਗੀ ਮਨਸੂਬਿਆਂ ਦੀ ਅਤੇ ਜੰਗੀ ਅੱਡਿਆਂ ਦੀ ਮੌਜੂਦਗੀ ਕਾਰਨ ਅਮਰੀਕਾ ਤਾਂ ਭਾਰਤ ਵਿਚਲੀਆਂ ਇਹ ਸਹੂਲਤਾਂ ਆਪਣੇ ਲਈ ਵਰਤ ਸਕੇਗਾ ਪਰ ਭਾਰਤ ਅਮਰੀਕਾ ਦੀਆਂ ਅਜਿਹੀਆਂ ਸਹੂਲਤਾਂ ਦੀ ਕਿੱਥੇ ਵਰਤੋਂ ਕਰੇਗਾ? ਸੋ ਕਹਿਣ ਨੂੰ ਦੁਪਾਸੜ, ਅਜਿਹੀਆਂ ਸੰਧੀਆਂ ਅਮਰੀਕੀ ਸਾਮਰਾਜ ਦੇ ਯੁਧਨੀਤਕ ਮਨੋਰਥਾਂ ਦੀ ਪੂਰਤੀ ਦਾ ਸਾਧਨ ਹੀ ਬਣਨਗੀਆਂ

          ਅਜੋਕੀ ਤਕਨੋਲੋਜੀ ਦੇ ਯੁੱਗ ਸੈਮੀ-ਕੰਡਕਟਰ ਯੁਕਤ ਚਿੱਪਾਂ ਦੀ ਬਹੁਤ ਵੱਡੀ ਭੂਮਿਕਾ ਹੈ ਇਹਨਾਂ ਸੈਮੀ ਕੰਡਕਟਰਾਂ ਦੀ ਸੁਰੱਖਿਆ ਖੇਤਰ ਜੰਗੀ ਬੇੜਿਆਂ, ਲੜਾਕੂ ਹਵਾਈ ਜਹਾਜ਼ਾਂ, ਗਾਈਡਿਡ ਮਿਜ਼ਾਈਲਾਂ, ਕੰਪਿਊਟ੍ਰਿੰਗ ਅਤੇ ਸੰਚਾਰ ਖੇਤਰਾਂ ਸਹਿਤ ਜ਼ਿੰਦਗੀ ਦੇ ਸਭ ਖੇਤਰਾਂ ਵਰਤੋਂ ਹੁੰਦੀ ਹੈ ਭਾਰਤ ਆਪਣੀਆਂ ਲੋੜਾਂ ਲਈ ਇਹ ਸੈਮੀ ਕੰਡਕਟਰ ਦਰਾਮਦ ਕਰਦਾ ਰਿਹਾ ਹੈ ਸਰਮਾਏਦਾਰ ਮੁਕਾਬਲੇਬਾਜ਼ੀ ਕਾਰਨ ਇਨ੍ਹਾਂ ਦੀ ਵੰਡ ਤੇ ਵਿੱਕਰੀਤੇ ਸਖਤ ਕੰਟਰੋਲ ਰੱਖੇ ਜਾਂਦੇ ਹਨ ਤਾਜ਼ਾ ਸਮਝੌਤਿਆਂ ਤਹਿਤ ਅਮਰੀਕਾ ਦੀ ਮਾਈਕਰੋਨ ਕੰਪਨੀ ਭਾਰਤ ਦੇ ਗੁਜਰਾਤ ਸੂਬੇ ਇਸ ਦੇ ਹੋਰ ਕਾਰਖਾਨਿਆਂ ਤਿਆਰ ਕੀਤੀਆਂ ਚਿੱਪਾਂ ਨੂੰ ਇੱਥੇ ਟੈਸਟ ਤੇ ਅਸੈਂਬਲ ਕੀਤਾ ਜਾਵੇਗਾ ਇਸ ਕਾਰਖਾਨੇ ਦੀ ਤਾਮੀਰ ਮਾਈਕਰੋਨ 30 ਫੀਸਦੀ ਹਿੱਸਾ (ਕੁੱਲ 825 ਮਿਲੀਅਨ ਡਾਲਰ) ਪਾਵੇਗੀ ਜਦ ਕਿ ਕੇਂਦਰ ਸਰਕਾਰ 50 ਫੀਸਦੀ ਤੇ 20 ਫੀਸਦੀ ਹਿੱਸਾ (ਕੌਣ?) ਪਾਉਣਗੇ ਦਸੰਬਰ 2024 ਤੱਕ ਇਹ ਕਾਰਖਾਨਾ ਕੰਮ ਆਰੰਭ ਦੇਵੇਗਾ ਇਸ ਨਾਲ ਰੱਖਿਆ ਤੇ ਪੁਲਾੜ ਖੇਤਰ ਦੀਆਂ ਕੁੱਝ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ਤੋਂ ਇਲਾਵਾ ਸਨਅਤ ਨੂੰ ਵੀ ਲਾਭ ਪਹੁੰਚੇਗਾ

          ਇਉ ਹੀ ਪੁਲਾੜ ਦੇ ਖੇਤਰ ਵਿਚ ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਤੇ ਅਮਰੀਕੀ ਕੰਪਨੀ ਨਾਸਾ ਵਿਚਕਾਰ 2024 ’ ਅੰਤਰਰਾਸ਼ਟਰੀ ਸਪੇਸ ਸਟੇਸ਼ਨਤੇ ਸਾਂਝਾ ਮਿਸ਼ਨ ਭੇਜਣ ਬਾਰੇ ਆਪਸੀ ਸਮਝੌਤਾ ਹੋਇਆ ਹੈ ਅਤੇ ਇਸ ਤਹਿਤ ਇਕ ਭਾਰਤੀ ਪੁਲਾੜ ਖੋਜ ਯਾਤਰੀ ਨੂੰ ਸਪੇਸ ਸਟੇਸ਼ਨਤੇ ਭੇਜਿਆ ਜਾਵੇਗਾ ਅਮਰੀਕਾ ਵੱਲੋਂ ਪੁਲਾੜ ਦੀ ਸੁਰੱਖਿਅਤ ਖੋਜ ਅਤੇ ਚੰਦਤੇ ਫਿਰ ਹੋਰ ਗ੍ਰਹਿਾਂ ਤੱਕ ਪਹੁੰਚ ਦੀ ਦਿਸ਼ਾ ਨਾਲ ਤਿਆਰ ਕੀਤੀ ਆਰਟੀਮਸ ਸੰਧੀਤੇ ਹਸਤਾਖਰ ਕਰਕੇ ਭਾਰਤ ਇਸ ਦਾ 27ਵਾਂ ਹਸਤਾਖਰੀ ਮੈਂਬਰ ਬਣ ਗਿਆ ਹੈ ਇਹ ਵੀ ਪੁਲਾੜ ਖੋਜ ਰੂਸੀ ਏਜੰਸੀਆਂ ਨਾਲ ਸਹਿਯੋਗ ਨਾਲੋਂ ਹੁਣ ਅਮਰੀਕਨ ਪੁਲਾੜ ਏਜੰਸੀਆਂ ਨਾਲ ਵਧ ਰਹੇ ਸਹਿਯੋਗ ਦਾ ਹੀ ਸੂਚਕ ਹੈ

          ਮੋਦੀ ਦੀ ਤਾਜ਼ਾ ਅਮਰੀਕਾ ਫੇਰੀ ਦੌਰਾਨ ਹੋਰ ਵੀ ਕਈ ਸਹਿਮਤੀਆਂ ਤੇ ਸਮਝੌਤੇ ਹੋਏ ਹਨ ਜਿਹਨਾਂ ਸਭਨਾਂ ਦਾ ਇਥੇ ਜ਼ਿਕਰ ਨਹੀਂ ਕੀਤਾ ਜਾ ਰਿਹਾ ਇਹ ਗੱਲ ਕਹੀ ਜਾ ਸਕਦੀ ਹੈ ਕਿ ਲੱਗਭੱਗ ਇਹਨਾਂ ਸਾਰੇ ਫੈਸਲਿਆਂ ਦੀ ਆਮ ਸੇਧ ਉਦਾਰਵਾਦੀ ਆਰਥਿਕਤਾ ਨੂੰ ਮਜਬੂਤ ਕਰਨ ਤੇ ਭਾਰਤ-ਅਮਰੀਕਾ ਸਬੰਧਾਂ ਦੀ ਮੌਜੂਦਾ ਧਾਰਾ ਨੂੰ ਮਜਬੂਤ ਕਰਨ ਵਾਲੀ ਹੈ ਹਿੰਦ-ਪ੍ਰਸ਼ਾਂਤ ਖੇਤਰ ਭਾਰਤ ਹੌਲੀ ਹੌਲੀ ਅਮਰੀਕਾ ਦੀ ਚੀਨ-ਵਿਰੋਧੀ ਯੁੱਧਨੀਤਕ ਵਿਉਤਬੰਦੀ ਨਾਲ ਨੱਥੀ ਹੁੰਦਾ ਜਾ ਰਿਹਾ ਹੈ ਜੋ ਕਿ ਦੇਸ਼ ਦੇ ਹਿੱਤਾਂ ਪੱਖੋਂ ਕਾਫੀ ਚਿੰਤਾਜਨਕ ਵਰਤਾਰਾ ਹੈ ਮੋਦੀ ਸਰਕਾਰ ਇਸ ਬਾਰੇ ਲੋਕਾਂ ਅੰਦਰ ਕੋਈ ਗੰਭੀਰ ਵਿਚਾਰ ਵਟਾਂਦਰੇ ਦੇ ਅਮਲ ਚਲਾਏ ਬਿਨਾਂ ਇਸ ਘਾਤਕ ਰਾਹਤੇ ਅੱਗੇ ਵਧਦੀ ਜਾ ਰਹੀ ਹੈ          

                   ------        

 

No comments:

Post a Comment