Thursday, May 21, 2020

ਕਰੋਨਾ ਦਾ ਸਹਾਰਾ-ਅਖੌਤੀ ਆਰਥਿਕ ਸੁਧਾਰਾਂ ਦਾ ਵਧਾਰਾ


ਕਰੋਨਾ ਦਾ ਸਹਾਰਾ-ਅਖੌਤੀ ਆਰਥਿਕ ਸੁਧਾਰਾਂ ਦਾ ਵਧਾਰਾ

 ਵਾਇਰਸ-ਸੰਕਟ : ਭਾਰਤ ਲਈ ਆਪਣੀ ਆਰਥਕਤਾ ਦੇ ਸੁਧਾਰ ਨੇਪਰੇ ਚਾੜ੍ਹਣ ਦਾ ਮੌਕਾ ਹੈ

 
                                                                      ਵਲੋਂ : ਬਲੂਮਬਰਗ (ਅਨਿਰਬਾਨ ਤੇ ਸੁਭਾਦੀਪ ਸਿਰਕਾਰ)

ਕਰੋਨਾ ਵਾਇਰਸ ਰਾਹੀਂ ਛੇੜਿਆ ਗਿਆ ਤੇ ਸਿਰ-ਮੰਡਲਾ ਰਿਹਾ ਆਰਥਕ ਸੰਕਟ ਭਾਰਤ ਲਈ ਆਪਣੇ ਬਿਮਾਰ ਖੇਤਰਾਂ ਨੂੰ ਸਥਿਰ ਕਰਨ ਲਈ ਅਤੇ ਮੁਲਕ ਵਾਸਤੇ ਹੋਰ ਵਿਦੇਸ਼ੀ ਨਿਵੇਸ਼ ਖਿੱਚਣ ਲਈ ਹੂੰਝਾ-ਫੇਰੂ ਸੁਧਾਰ ਕਰਨ ਦਾ ਮੌਕਾ ਹੈ। ਇਹ ਹੋਕਾ ਕੇਂਦਰੀ ਬੈਂਕ ਦੇ ਸਾਬਕਾ ਅਧਿਕਾਰੀ, ਇੱਕ ਸਾਬਕਾ ਸਰਕਾਰੀ ਅਧਿਕਾਰੀ ਵੱਲੋਂ ਅਤੇ ਵਿੱਤੀ ਮੰਡੀ ਦਾ ਉਦਾਰੀਕਰਨ ਕਰੇ ਤੇ ਇਸ ਨੂੰ ਡੂੰਘੀ ਕਰੇ ਅਤੇ ਅਜਿਹੇ ਨੀਤੀ-ਕਦਮ ਲਵੇ ਜਿਹੜੇ ਬੈਕਾਂ ਦੇ ਪ੍ਰਬੰਧ ਅਤੇ ਖੇਤੀ ਨੂੰ ਸਥਿਰ ਕਰਨ। ਇਉਂ ਕੀਤੇ ਜਾਣ ਦੇ ਸੰਕੇਤ ਪਹਿਲਾਂ ਹੀ ਮਿਲ ਰਹੇ ਹਨ। 

ਭਾਰਤ ਇਸ ਸਮੇਂ ਤਿੰਨ ਹਫਤਿਆਂ ਦੇ ਲਾਕਡਾਊਨ ਦੇ ਰੂਪ 'ਚ ਪਿਛਲੇ ਕਈ ਦਹਾਕਿਆਂ ਨਾਲੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਰਕੇ 130 ਕਰੋੜ ਦੀ ਅਬਾਦੀ ਵਾਲਾ ਇਹ ਦੇਸ਼ ਆਰਥਕ ਮੰਦੀ 'ਚ ਜਾਣ ਦੀ ਸੰਭਾਵਨਾ ਰੱਖਦਾ ਹੈ, ਅਤੇ ਇਸ ਅੰਦਰ ਦਹਿ-ਲੱਖਾਂ ਨੌਕਰੀਆਂ ਖੁੱਸਣ ਤੇ ਗਰੀਬਾਂ ਅੰਦਰ ਭੁੱਖਮਰੀ ਦੀ ਹਾਲਤ ਪੈਦਾ ਹੋ ਸਕਦੀ ਹੈ।

ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਜਨ ਨੇ ਇਹ ਕਹਿੰਦਿਆ ਕਿ  'ਕਿਹਾ ਜਾਂਦਾ ਹੈ ਕਿ ਭਾਰਤ ਸੰਕਟ ਦੌਰਾਨ ਹੀ ਸੁਧਾਰ ਕਰਦਾ ਹੈ', ਲਿੰਕਡਇਨ ਪੋਸਟ ਵਿੱਚ ਲਿਖਿਆ ਹੈ ਕਿ "ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਘੋਰ-ਦੁਖਾਂਤ ਸਾਡੀ ਇਹ ਦੇਖਣ 'ਚ ਮੱਦਦ ਕਰੇਗਾ ਕਿ ਅਸੀਂ ਇੱਕ ਸਮਾਜ ਵਜੋਂ ਕਿੰਨੇ ਕਮਜ਼ੋਰ ਹੋ ਗਏ ਹਾਂ ਤੇ ਇਹ ਸਾਡੀ ਨੀਤੀ ਨੂੰ ਮਹੱਤਵਪੂਰਨ ਆਰਥਕ ਤੇ ਸਿਹਤ-ਸੰਭਾਲ ਸਬੰਧੀ ਸੁਧਾਰਾਂ 'ਤੇ ਕੇਂਦ੍ਰਿਤ ਕਰੇਗਾਜਿਨ੍ਹਾਂ ਦੀ ਸਾਨੂੰ ਅਤਿਅੰਤ ਭਾਰੀ ਲੋੜ ਹੈ।"

ਇਤਿਹਾਸ ਦੱਸਦਾ ਹੈ ਕਿ ਭਾਰਤ ਵੱਲੋਂ ਸੰਕਟ ਦੇ ਸਮੇਂ ਦੌਰਾਨ ਹੀ ਸੁਧਾਰਾਂ ਦੇ ਕਦਮ ਲਏ ਜਾਂਦੇ ਹਨ। ਉਦਾਹਰਣ ਲਈ 1991-92 ਦੌਰਾਨ ਇਸਨੇ ਨਿੱਜੀ ਖੇਤਰ ਨੂੰ ਬੇਸ਼ੁਮਾਰ ਸਰਕਾਰੀ ਬੰਧਨਾਂ (Controls) ਤੋਂ ਮੁਕਤ ਕਰਾਇਆ, ਵਿੱਤੀ-ਬਜਾਰਾਂ ਨੂੰ ਨਿਯਮ-ਮੁਕਤ ਕੀਤਾ, ਅਯਾਤ ਕਰਾਂ ਨੂੰ ਘਟਾਇਆ ਤੇ ਆਰਥਕਤਾ ਨੂੰ ਵਧੇਰੇ ਬਿਦੇਸ਼ੀ ਨਿਵੇਸ਼ ਲਈ ਖੋਲ੍ਹਿਆ ਤਾਂ ਕਿ ਦੇਣਦਾਰੀਆਂ ਦੇ ਭੁਗਤਾਨ ਦੇ ਸੰਕਟ ਤੋਂ ਬਚਿਆ ਜਾ ਸਕੇ। 

No comments:

Post a Comment