Saturday, January 13, 2018

ਗੁਜਰਾਤ ਚੋਣਾਂ
ਫਿਰਕੂ ਤੇ ਜਾਤਪਾਤੀ ਪਾਲ਼ਾਬੰਦੀਆਂ ਦੀ ਵਰਤੋਂ
ਦੇ ਸਖ਼ਤ ਮੁਕਾਬਲੇ ਭਾਜਪਾ ਫਿਰ ਅੱਗੇ
ਗੁਜਰਾਤ ਚੋਣਾਂ ਤੇ ਇਸ ਦੇ ਨਤੀਜਿਆਂਤੇ ਮੁਲਕ ਦੇ ਸਿਆਸੀ ਖੇਮਿਆਂ ਦੇ ਨਾਲ ਨਾਲ ਆਮ ਜਨਤਾ ਦੀਆਂ ਨਿਗਾਹਾਂ ਵੀ ਲੱਗੀਆਂ ਹੋਈਆਂ ਸਨ ਮੋਦੀ ਦਾ ਜੱਦੀ ਸੂਬਾ ਹੋਣ ਕਰਕੇ ਅਤੇ ਗੁਜਰਾਤ ਦੇਵਿਕਾਸਨੂੰ 2014 ਦੀਆਂ ਚੋਣਾਂ ਮੋਦੀ ਨੂੰ ਉਭਾਰਨ ਲਈ ਵਰਤਿਆ ਹੋਣ ਕਰਕੇ ਵੀ, ਇਸ ਸੂਬੇ ਦੀ ਚੋਣ ਹਾਕਮ ਜਮਾਤੀ ਧੜਿਆਂ ਲਈ ਮੁਲਕ ਪੱਧਰੀ ਮਹੱਤਤਾ ਅਖਤਿਆਰ ਕਰ ਗਈ ਸੀ ਭਾਜਪਾ ਲਈ ਇਹਨਾਂ ਚੋਣਾਂ ਦੀ ਅਹਿਮੀਅਤ ਕਿਤੇ ਜ਼ਿਆਦਾ ਸੀ ਕਿਉਕਿ, ਉਹ ਗੁਜਰਾਤ ਦੀਆਂ ਚੋਣਾਂ ਹੂੰਝਾ-ਫੇਰੂ ਜਿੱਤ ਰਾਹੀਂ ਚੜ੍ਹਤ ਦਾ ਪ੍ਰਭਾਵ ਸਿਰਜਣਾ ਚਾਹੁੰਦੀ ਸੀ ਤੇ ਮੋਦੀ ਦੀ ਹਰਮਨ-ਪਿਆਰਤਾ ਦੇਨਵੇਂ ਮੁਕਾਮਦਾ ਐਲਾਨ ਬਣਾਉਣਾ ਚਾਹੁੰਦੀ ਸੀ ਪਰ ਗੁਜਰਾਤ ਚੋਣਾਂ ਦੇ ਨਤੀਜਿਆਂ ਨੇ ਤੇ ਪਹਿਲਾਂ ਚੋਣ ਮੁਹਿੰਮਾਂ ਨੇ ਨਾ ਸਿਰਫ ਭਾਜਪਾ ਦੀਆਂ ਅਜਿਹੀਆਂ ਆਸਾਂ ਨੂੰ ਬੂਰ ਨਹੀਂ ਪੈਣ ਦਿੱਤਾ, ਸਗੋਂ ਆਉਦੀਆਂ ਲੋਕ ਸਭਾ ਚੋਣਾਂ ਤੱਕ ਦੇ ਰਾਹ ਦੀਆਂ ਕਠਿਨਾਈਆਂ ਦਾ ਅਹਿਸਾਸ ਹੋਰ ਤਿੱਖਾ ਕਰ ਦਿੱਤਾ ਹੈ ਇਹ ਚੋਣਾਂਮੋਦੀ ਦੇ ਜਾਦੂਦੇ ਫਿੱਕੇ ਹੁੰਦੇ ਜਾਣ ਦਾ ਜਾਹਰਾ ਪ੍ਰਗਟਾਵਾ ਵੀ ਹੋ ਨਿੱਬੜੀਆਂ ਹਨ ਫਿਰਕੂ ਪੱਤੇ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਭਾਜਪਾ ਦੀ ਤਕੜਾਈ ਤੇ ਕਾਰੀਗਰੀ ਨੂੰ ਇਨਾਂ ਚੋਣਾਂ ਨੇ ਮੁੜ ਪੁਸ਼ਟ ਕੀਤਾ ਹੈ, ਜਿਸ ਫਿਰਕੂ-ਰਾਸ਼ਟਰਵਾਦੀ ਪੈਂਤੜੇ ਦੀ ਅਸਰਦਾਰ ਵਰਤੋਂ ਕਰਕੇ, ਲੋਕਾਂ ਦੀ ਭਾਰੀ ਬੇਚੈਨੀ ਤੇ ਰੋਹ ਦੇ ਬਾਵਜੂਦ ਇਹ ਸਰਕਾਰ ਬਣਾਉਣ ਮੁੜ ਕਾਮਯਾਬ ਹੋਈ ਹੈ ਗੁਜਰਾਤ ਚੋਣਾਂ ਨੂੰ ਭਾਜਪਾ ਆਪਣੀ ਚੜ੍ਹਤ ਤੇ ਉਭਾਰ ਦਾ ਐਲਾਨ ਬਣਾਉਣ ਲਈ ਏਸ ਹੱਦ ਤੱਕ ਭਰੋਸੇ ਸੀ ਕਿ ਇਸ ਨੇ 180 ’ਚੋਂ 150 ਤੋਂ ੳੱੁਪਰ ਸੀਟਾਂ ਜਿੱਤਣ ਦੇ ਐਲਾਨ ਜੋਰ-ਸ਼ੋਰ ਨਾਲ ਧਮਾਏ ਸਨ ਅਮਿੱਤ ਸ਼ਾਹ ਨੇ ਤਾਂ 150 ਤੋਂ ਘੱਟ ਸੀਟਾਂ ਆਉਣ ਦੀ ਸੂਰਤ ਜਿੱਤ ਦਾ ਜਸ਼ਨ  ਵੀ ਨਾ ਮਨਾਉਣ ਦਾ ਐਲਾਨ ਕੀਤਾ ਸੀ ਕਿਉਕਿ ਅਗਲੇਰੇ ਸਿਆਸੀ ਸ਼ਰੀਕਾ-ਭੇੜ ਲਈ ਗੁਜਰਾਤ ਚੋਣਾਂ ਧਮਾਕੇਦਾਰ ਜਿੱਤਤੇ ਭਾਜਪਾ ਦੀ ਟੇਕ ਬਹੁਤ ਜ਼ਿਆਦਾ ਸੀ, ਇਸ ਕਰਕੇ ਜਦੋਂ ਸ਼ੁਰੂਆਤੀ ਦੌਰ ਹੀ ਭਾਜਪਾ ਖਿਲਾਫ ਰੋਹ ਦੇ ਝਲਕਾਰੇ ਪ੍ਰਗਟ ਹੋਣੇ ਸ਼ੁਰੂ ਹੋ ਗਏ ਤਾਂ ਭਾਜਪਾ ਨੇ ਆਪਣੀ ਸਮੁੱਚੀ ਕੇਂਦਰੀ ਲੀਡਰਸ਼ਿਪ ਤੇ ਕੇਂਦਰੀ ਹਕੂਮਤੀ ਮਸ਼ੀਨਰੀ ਗੁਜਰਾਤ ਚੋਣਾਂ ਜਿੱਤਣ ਲਈ ਝੋਕ ਦਿੱਤੀ ਇਕ ਪਾਸੇ ਤਾਂ ਸਭਨਾਂ ਭਾਜਪਾ ਰਾਜ-ਸਰਕਾਰਾਂ ਤੇ ਕੇਂਦਰੀ ਕੈਬਨਿਟ ਮੰਤਰੀਆਂ ਤੱਕ ਨੇ ਗੁਜਰਾਤ ਜਾ ਡੇਰੇ ਲਾਏ ਤੇ ਦੂਜੇ ਪਾਸੇ ਕੇਂਦਰੀ ਫੰਡਾਂ ਦੀ ਵਰਤੋਂ ਕਰਨ ਤੇ ਚੋਣ ਕਮਿਸ਼ਨ ਤੋਂ ਚੋਣਾਂ ਦੇ ਐਲਾਨ ਦੇਰੀ ਕਰਨ ਦੇ ਹਰ ਤਰ੍ਹਾਂ ਦੇ ਹਰਬੇ ਵਰਤੇ ਗਏ ਗੁਜਰਾਤ ਦੇ ਵਿਕਾਸ ਦੀ ਹਕੀਕਤ ਹੰਢਾ ਰਹੇ ਲੋਕਾਂ ਲਈ ਹੁਣ ਹੋਰ ਵਿਕਾਸ ਕਰਨ ਦੇ ਨਾਹਰਿਆਂ ਨਾਲੋਂ ਮੋਦੀ ਨੇ ਜ਼ਿਆਦਾ ਤਰਜੀਹ ਹਿੰਦੂ ਫਿਰਕਾਪ੍ਰਸਤੀ ਦੇ ਰਵਾਇਤੀ ਪੱਤੇ ਨੂੰ ਵਰਤਣ ਦੀ ਦਿੱਤੀ ਫਿਰਕੂ ਪੁੱਠ ਵਾਲੇ ਪਾਕਿਸਤਾਨ ਸੇਧਤ ਰਾਸ਼ਟਰਵਾਦੀ ਪੈਂਤੜੇ ਤੋਂ ਖੜ੍ਹਕੇ, ਮੋਦੀ ਨੇ ਭਾਰਤੀ ਹਾਕਮ ਜਮਾਤੀ ਵੋਟ ਅਖਾੜੇ ਨੀਵੇਂ ਮਿਆਰਾਂ ਪੱਖੋਂ ਨਵੇਂ ਕੀਰਤੀਮਾਨ ਸਥਾਪਤ ਕੀਤੇ ਮੋਦੀ ਵੱਲੋਂ ਚਲਾਈ ਚੋਣ ਮੁਹਿੰਮ ਨੇ ਹਾਕਮ ਜਮਾਤੀ ਸਿਆਸਤ ਦੇ ਖੈਰ-ਖਵਾਹਾਂ ਨੂੰ ਘੱਟੋ ਘੱਟ ਮਿਆਰਾਂ ਦੀ ਪ੍ਰਵਾਹ ਕਰਨ ਪੱਖੋਂ ਚਿੰਤਾ ਪਾਇਆ ਉਸ ਨੇ ਗੁਜਰਾਤ ਦੇ ਬੇਟੇ ਤੋਂ ਲੈ ਕੇ ਗੁਜਰਾਤ ਦੇ ਗੌਰਵ ਦੇ ਵਾਸਤੇ ਪਾਏ ਇਸ ਤੋਂ ਅੱਗੇ ਉਸ ਨੇ ਗੁਜਰਾਤ ਚੋਣਾਂ ਪਾਕਿਸਤਾਨ ਦੀ ਸਾਜਿਸ਼ ਦਾ ਸੋਸ਼ਾ ਛੱਡਿਆ ਤੇ ਉਸ ਨੂੰ ਖੂਬ ਧੁਮਾਇਆ ਹਾਕਮ ਜਮਾਤੀ ਸਿਆਸਤ ਦੇ ਨਿਰੀਖਕਾਂ ਅਨੁਸਾਰ ਅੰਤਲੇ ਦਿਨਾਂ ਇਸ ਪ੍ਰਚਾਰ ਨੇ ਭਾਜਪਾ ਦਾ ਡੁਬਦਾ ਬੇੜਾ ਬਚਾਉਣ ਅਹਿਮ ਰੋਲ ਨਿਭਾਇਆ ਹੈ ਹੇਠਲੇ ਪੱਧਰਤੇ ਆਰ.ਐਸ. ਐਸ ਦੇ ਤਾਣੇ-ਬਾਣੇ ਨੇ ਹਿੰਦੂ-ਮੁਸਲਿਮ ਵੰਡਾਂ ਡੂੰਘੀਆਂ ਕਰਨ ਦਾ ਆਪਣਾ ਕਾਰਜ ਜਾਰੀ ਰੱਖਿਆ ਤੇ ਵਿਆਪਕ ਪੈਮਾਨੇਤੇ ਫਿਰਕੂ ਪ੍ਰਚਾਰ ਜਥੇਬੰਦ ਕੀਤਾ ਗਿਆ ਇਉ ਭਾਜਪਾ ਤੇ ਆਰ.ਐਸ.ਐਸ ਨੇ ਰੱਜ ਕੇ ਫਿਰਕੂ ਪਾਲਾਬੰਦੀ ਕੀਤੀ ਤੇ ਮੁੱਖ ਵੋਟ ਅਧਾਰ ਨੂੰ ਖੁਰਨੋਂ ਰੋਕਣ ਕਾਮਯਾਬੀ ਹਾਸਲ ਕੀਤੀਧਰਮ ਨਿਰਪੱਖਤਾਦੇ ਅਲੰਬਰਦਾਰ ਵਜੋਂ ਪੇਸ਼ ਹੁੰਦੀ ਕਾਂਗਰਸ ਨੇ ਭਾਜਪਾ ਦੇ ਇਸ ਪੱਤੇ ਦੀ ਕਾਟ ਲਈਨਰਮ ਹਿੰਦੂਤਵਦਾ ਪੈਂਤੜਾ ਲਿਆ ਤੇ ਹਿੰਦੂ ਵੋਟ ਬੈਂਕ ਲਈ ਭਾਜਪਾ ਵਾਲਾ ਰਾਹ ਹੀ ਫੜਿਆ ਤੇ ਧਰਮ ਨਿਰਪੱਖਤਾ ਦਾ ਜਾਲੀਦਾਰ ਪਰਦਾ ਸ਼ਰੇਆਮ ਚੱਕ ਦਿੱਤਾ ਰਾਹੁਲ ਗਾਂਧੀ ਆਪਣੇ ਆਪ ਨੂੰ ਸ਼ਿਵ ਭਗਤ ਤੇ ਜਨੇੳੂ-ਧਾਰੀ ਦਸਦਾ ਰਿਹਾ ਅਤੇ ਮੰਦਰਾਂ ਦੇ ਗੇੜੇ ਕੱਢਦਾ ਰਿਹਾ ਕਾਂਗਰਸ ਨੇ ਵੀ ਹਿੰਦੂਆਂ ਦੀ ਖੈਰ-ਖੁਆਹ ਵਜੋਂ ਕਿਸੇ ਪੱਖੋਂ ਘੱਟ ਨਾ ਹੋਣ ਦਾ ਜ਼ੋਰਦਾਰ ਵਿਖਾਵਾ ਕੀਤਾ ਪਰ ਮੁਸਲਮਾਨਾਂ, ਦਲਿਤਾਂ ਤੇ ਹੋਰ ਪਛੜੀਆਂ ਸ਼੍ਰੇਣੀਆਂ ਆਪਣੇ ਵੋਟ ਆਧਾਰ ਕਾਰਨ ਕਾਂਗਰਸ ਇਕ ਹੱਦ ਤੱਕ ਹੀ ਹਿੰਦੂ ਫਿਰਕਾਪ੍ਰਸਤੀ ਦੇ ਪੱਤੇ ਦੀ ਵਰਤੋਂ ਕਰ ਸਕਦੀ ਸੀ ਗੁਜਰਾਤ ਇਹਨਾਂ ਹਿੱਸਿਆਂ ਦੇ ਆਗੂਆਂ ਨਾਲ ਚੋਣ ਗੱਠਜੋੜ ਵਿਸ਼ੇਸ਼ ਕਰਕੇ ਉਸ ਦਾ ਹੱਥ ਰੋਕਦਾ ਸੀ ਇਉ ਗੁਜਰਾਤ ਚੋਣਾਂ ਫੈਸਲਾਕੁੰਨ ਕਾਰਕ ਹਿੰਦੂ ਫਿਰਕਾਪ੍ਰਸਤੀਤੇ ਨਾਹਰਿਆਂ ਦੀ ਵਰਤੋਂ ਕਰਨਾ ਬਣ ਗਿਆ ਤੇ ਇਸ ਪੱਖੋਂ ਹਿੰਦੂ ਧਾਰਮਕ ਬਹੁਗਿਣਤੀ ਮਜਬੂਤ ਅਧਾਰ ਰੱਖਦੀ ਭਾਜਪਾ ਦਾ ਹੱਥ ੳੱੁਪਰ ਹੀ ਰਿਹਾ ਜ਼ਮੀਨੀ ਪੱਧਰਤੇ ਉਸ ਦਾ ਮਜ਼ਬੂਤ ਤਾਣਾ-ਬਾਣਾ ਇੱਕ ਹੋਰ ਲਾਹੇਵੰਦਾ ਪੱਖ ਰਿਹਾ ਤੇ ਹਿੰਦੂ ਫਿਰਕਾਪ੍ਰਸਤੀ ਦੀ ਸੀਮਤਾਈਆਂ ਸਹਿਤ ਵਰਤੋਂ ਕਰ ਸਕਣ ਦੀ ਕਾਂਗਰਸ ਦੀ ਕਮਜ਼ੋਰੀ ਕਾਰਨ ਉਹ ਮੁੜ ਪਛੜ ਗਈ ਧਰਮ ਨਿਰਪੱਖ ਸ਼ਕਤੀਆਂ ਦਾ ਗੱਠਜੋੜ ਕਰਕੇ 2019 ਦੀਆਂ ਚੋਣਾਂ ਭਾਜਪਾ ਦੇ ਟਾਕਰੇ ਦੇ ਚਾਹਵਾਨਾਂ ਨੂੰ ਕਾਂਗਰਸ ਦੇ ਇਸ ਪੈਂਤੜੇ ਨੇ ਲਾਜ਼ਮੀ ਹੀ ਨਿਰਾਸ਼ ਕੀਤਾ ਹੈ ਖਾਸ ਕਰਕੇ ਅਖੌਤੀ ਖੱਬਿਆਂ ਦੀਆਂ ਆਸਾਂ ਇਕ ਵਾਰ ਤਾਂ ਵਿੱਚ-ਵਿਚਾਲੇ ਲਟਕ ਗਈਆਂ ਹਨ, ਚਾਹੇ ਉਹਨਾਂ ਦੀ ਉਮੀਦ ਅਜੇ ਪੂਰੀ ਤਰਾਂ ਟੁੱਟੀ ਨਹੀਂ ਹੈ ਕਾਂਗਰਸ ਦਾ ਪਹਿਲਾਂ ਨਾਲੋਂ ਸੁਧਰਿਆ ਪ੍ਰਦਰਸ਼ਨ ਉਹਨਾਂ ਦੇ ਇਸ ਭਰੋਸੇ ਦਾ ਆਧਾਰ ਬਣਨ ਲਈ ਕਾਫੀ ਹੈ ਕਿ ਇਹ ਅਜੇ ਵੀ ਮੁਲਕ ਪੱਧਰਤੇ ਬਣਨ ਵਾਲੇ ਭਾਜਪਾ-ਵਿਰੋਧੀ ਮੋਰਚੇ ਦੇ  ਧੁਰੇ ਦਾ ਰੋਲ ਨਿਭਾਉਣ ਦੀ ਹਾਲਤ ਹੈ

ਭਾਜਪਾ ਦੀ ਮੌਜੂਦਾ ਜਿੱਤ ਇਸ ਗੱਲ ਦੇ ਬਾਵਜੂਦ ਹੋਈ ਹੈ ਕਿ ਇਸ ਦੇ 22 ਸਾਲਾਂ ਦੇ ਅਖੌਤੀ ਵਿਕਾਸ ਦੌਰਾਨ ਵੱਖ ਵੱਖ ਪਛੜੇ ਹੋਏ ਤਬਕੇ ਤੇ ਦਲਿਤ ਹਿੱਸੇ ਹੋਰ ਵਧੇਰੇ ਹਾਸ਼ੀਏਤੇ ਧੱਕੇ ਗਏ ਹਨ ਪੇਂਡੂ ਗੁਜਰਾਤ ਖੇਤੀ ਸੰਕਟ ਹੋਰ ਗਹਿਰਾ ਹੋਇਆ ਹੈ ਤੇ ਦੂਜੇ ਪਾਸੇ ਰਾਜ ਸਰਕਾਰ ਦੀਆਂ ਨੀਤੀਆਂ ਦਾ ਲਾਹਾ ਲੈ ਕੇ ਅਡਾਨੀ ਵਰਗੇ ਕਾਰੋਬਾਰੀਆਂ ਦੇ ਸਾਮਰਾਜ ਹੋਰ ਫੈਲੇ ਹਨ ਪਟੇਲ ਭਾਈਚਾਰੇ ਦੇ ਪੇਂਡੂ ਖੇਤਰਾਂ ਵਿਚਲੇ ਹਿੱਸਿਆਂ ਦੀ ਬੇਚੈਨੀ ਪਟੇਲਾਂ ਦੇ ਰਾਖਵੇਂਕਰਨ ਦੇ ਅੰਦੋਲਨ ਦੌਰਾਨ ਉੱਭਰ ਕੇ ਸਾਹਮਣੇ ਆਈ ਸੀ ਅਜਿਹੇ ਪ੍ਰਗਟਾਵੇ ਹੀ ਦਲਿਤਾਂ ਤੇ ਹੋਰਨਾਂ ਪਛੜੇ ਹਿੱਸਿਆਂ ਦੇ ਅੰਦੋਲਨਾਂ ਦੌਰਾਨ ਸਾਹਮਣੇ ਆਏ ਸਨ ਇਹਨਾਂ ਖੇਤਰਾਂ, ਖਾਸ ਕਰਕੇ ਪੇਂਡੂ ਖੇਤਰਾਂ, ਭਾਜਪਾ ਦਾ ਬੁਰੀ ਤਰਾਂ ਪਛੜ ਜਾਣਾ ਜਿੱਥੇ ਇਕ ਪਾਸੇ ਤਿੱਖੇ ਹੋਏ ਖੇਤੀ ਸੰਕਟ ਦੀ ਹੀ ਨਿਸ਼ਾਨੀ ਬਣਿਆ ਹੈ, ਉਥੇ ਸ਼ਹਿਰੀ ਖੇਤਰਾਂ ਭਾਜਪਾ ਦੀ ਸਫਲਤਾ ਵੀ ਅਸਲ ਉਸ ਦੇ ਫਿਰਕੂ ਪ੍ਰਚਾਰ ਦਾ ਹੀ ਸਿੱਟਾ ਸੀ, ਜਿਸ ਦੀ ਅਸਰਕਾਰੀ ਸ਼ਹਿਰੀ ਵੋਟਰਾਂਤੇ ਜ਼ਿਆਦਾ ਹੋਈ ਹੈ ਇਹ ਗੁਜਰਾਤ ਦੇ ਉਹ ਸ਼ਹਿਰੀ ਕੇਂਦਰ ਹਨ ਜਿੱਥੇ ਹਿੰਦੂ-ਮੁਸਲਿਮ ਵੰਡੀਆਂ ਜ਼ਿਆਦਾ ਡੂੰਘੀਆਂ ਹਨ ਦੱਖਣੀ ਗੁਜਰਾਤ ਆਦਿਵਾਸੀਆਂ ਅਤੇ ਦਲਿਤਾਂ ਆਰ. ਐਸ. ਐਸ ਵੱਲੋਂ ਵੱਖ ਵੱਖ ਆਰਥਕ-ਸਮਾਜਕ ਸਕੀਮਾਂ ਰਾਹੀਂ ਪੈਰ ਜਮਾਈ ਦਾ ਅਮਲ ਰੰਗ ਲਿਆਇਆ ਹੈ ਤੇ ਇਥੇ ਭਾਜਪਾ ਅੱਗੇ ਗਈ ਹੈ ਇਹ ਬੇਹੱਦ ਪਛੜਿਆ ਖੇਤਰ ਹੈ ਸਾਰੇ ਸੂਬੇ ਹੀ ਇੱਕ ਪੱਖ ਧਰਮ ਦੇ ਨਾਲ ਨਾਲ ਜਾਤਾਂ ਦੇ ਗੱਠਜੋੜਾਂ ਨਾਲ ਬਣੀਆਂ ਨਵੀਂਆਂ ਸਮੀਕਰਨਾਂ ਵੀ ਸਨ ਇਹਨਾਂ ਨਵੀਆਂ ਸਮੀਕਰਨਾਂ ਨੇ ਭਾਜਪਾ ਦੇ ਪਟੇਲਾਂਚੋਂ ਖੁਰੇ ਆਧਾਰ ਦੀ ਘਾਟਾ-ਪੂਰਤੀ ਕੀਤੀ ਹੈ ਜੀ. ਐਸ. ਟੀ ਤੇ ਨੋਟਬੰਦੀ ਵਰਗੇ ਘੋਰ ਲੋਕ ਵਿਰੋਧੀ ਧੱਕੜ ਕਦਮਾਂ ਦੀ ਸਭ ਤੋਂ ਵੱਧ ਮਾਰ ਹੰਢਾਉਣ ਵਾਲੇ ਸੂਰਤ ਤੇ ਅਹਿਮਦਾਬਾਦ ਵਰਗੇ ਖੇਤਰ ਸਨ, ਜਿੱਥੇ ਵੱਡੀ ਗਿਣਤੀ ਛੋਟੇ ਕਾਰੋਬਾਰੀ ਤੇ ਵਪਾਰੀ ਹਨ ਤੇ ਉਹ ਇਹਨਾਂ ਕਦਮਾਂ ਤੋਂ ਡਾਢੇ ਪ੍ਰਭਾਵਤ ਹੋਏ ਸਨ, ਪਰ ਏਥੇ ਬੀ. ਜੇ. ਪੀ. ਅੱਗੇ ਰਹੀ ਹੈ ਇਸ ਨਤੀਜੇ ਦੇ ਸੰਕੇਤ ਫਿਰਕੂ ਪ੍ਰਚਾਰ ਤੇ ਲਾਮਬੰਦੀ ਦਾ ਹੱਥ, ਆਰਥਕ ਹਿਤਾਂ ਤੋਂ ਉੱਪਰ ਦੀ ਰਹਿਣ ਦੇ ਹਨ ਵੱਡੇ ਮੀਡੀਆ ਘਰਾਣਿਆਂ ਵੀ ਭਾਜਪਾ ਦੀ ਤੂਤੀ ਬੋਲ ਰਹੀ ਹੈ, ਇਹ ਅਜੇ ਵੀ ਵੱਡੇ ਸਰਮਾਏਦਾਰਾਂ ਦੀ ਮੁਕਾਬਲਤਨ ਪਸੰਦੀਦਾ ਚੋਣ ਬਣੀ ਰਹਿ ਰਹੀ ਹੈ, ਕਿਉਕਿ ਇਸ ਨੇ ਅਜੇ ਵੀ ਆਪਣਾ ਸਭ ਕੁੱਝ ਦਾਅਤੇ ਲਾ ਕੇ ਵੱਡੇ ਨੀਤੀ ਫੈਸਲੇ ਕੀਤੇ ਹਨ ਤੇ ਆਰਥਕ ਸੁਧਾਰਾਂ ਦੇ ਅਮਲ ਦੀ ਰਫਤਾਰ ਤੇਜ਼ ਕੀਤੀ ਹੈ ਤੇ ਦੂਜੇ ਪਾਸੇ ਫਿਰਕੂ ਤੇ ਰਾਸ਼ਟਰਵਾਦੀ ਨਾਅਰਿਆਂ ਹੇਠ ਭਟਕਾੳੂ ਲਾਮਬੰਦੀਆਂ ਰਾਹੀਂ ਅਸਰਦਾਰ ਲੋਕ ਵਿਰੋਧ ੳੱੁਭਰਨ ਅੜਿੱਕੇ ਵੀ ਪਾਏ ਹਨ ਗੁਜਰਾਤ ਚੋਣਾਂ ਸਮੁੱਚੇ ਮੁਲਕ ਵਾਂਗ ਅਸਰਦਾਰ ਇਨਕਲਾਬੀ ਬਦਲ ੳੱੁਭਰਿਆ ਨਾ ਹੋਣ ਦੀ ਘਾਟ ਉੱਘੜਵੇਂ ਰੂਪ ਜਾਹਰ ਹੋਈ ਹੈ ਆਰਥਕ-ਸਮਾਜਕ ਤੌਰਤੇ ਲਤਾੜੇ ਹਿੱਸਿਆਂ ਦੇ ਅੰਦੋਲਨ ਜਾਂ ਤਾਂ ਭਟਕਾਉੂ ਲਾਮਬੰਦੀਆਂ ਵਟੇ ਹਨ ਜਾਂ ਸੀਮਤ ਸਿਆਸੀ ਸੋਝੀ ਕਾਰਨ ਅੱਗੇ ਵਧਣੋਂ ਅਸਮਰੱਥ ਰਹੇ ਹਨ ਇਹਨਾਂ ਹਿੱਸਿਆਂ ਦੀਆਂ ਲੀਡਰਸ਼ਿੱਪਾਂ ਦੇ ਪਾਰਲੀਮਾਨੀ ਸਿਆਸਤ ਦੇ ਚੌਖਟੇ ਜਕੜੇ ਸੀਮਤ ਨਜ਼ਰੀਏ ਕਾਰਨ, ਇਹ ਰੋਸ ਆਖਰ ਨੂੰ ਕਾਂਗਰਸ ਦੀ ਝੋਲੀ ਪਿਆ ਹੈ   ਕੁੱਲ ਮਿਲਾ ਕੇ ਲੋਕ ਵਿਰੋਧੀ ਕਦਮਾਂ ਨਾਲ ਵੱਡੀਆਂ ਜੋਕਾਂ ਦੀ ਸੇਵਾ ਨਿਸ਼ੰਗ ਭੁਗਤੀ ਰਹੀ ਭਾਜਪਾ ਲੋਕ ਰੋਹ ਤੇ ਬੇਚੈਨੀ ਕਾਰਨ ਖੁੱਸਦੀ ਸੱਤਾ ਨੂੰ ਫਿਰਕੂ ਪਾਲਾਬੰਦੀਆਂ ਤੇ ਜਾਤ-ਪਾਤੀ ਗੱਠਜੋੜਾਂ ਦੀ ਸਿਆਸਤ ਦੇ ਆਸਰੇ ਥੰਮ੍ਹੀਆਂ ਦੇਣ ਸਫਲ ਰਹੀ ਹੈ ਹੁਣ ਅਗਲੀਆਂ ਚੋਣਾਂ ਲਈ ਵੀ ਇਸ ਦੀ ਟੇਕ ਇਹਨਾਂ ਲਾਮਬੰਦੀਆਂਤੇ ਹੀ ਰਹਿਣੀ ਹੈ ਏਸੇ ਲਈ ਹੁਣ ਅਯੁੱਧਿਆ ਰਾਮ ਮੰਦਰ ਦਾ ਮੁੱਦਾ ਮੁੜ ਉਭਾਰਿਆ ਜਾ ਰਿਹਾ ਹੈ ਤੇ ਮੁਲਕ ਭਰ ਇਹਦੇ ਦੁਆਲੇ ਹਿੰਦੂ ਧਾਰਮਕ ਜਨਤਾ ਦੀ ਲਾਮਬੰਦੀ ਦੀਆਂ ਵਿਉੇਂਤਾਂ ਬਣ ਰਹੀਆਂ ਹਨ ਭਾਜਪਾ ਦੇ ਇਸ ਫਿਰਕੂ-ਫਾਸ਼ੀ ਹਮਲੇ ਦੇ ਟਾਕਰੇ ਲਈ ਧਰਮ-ਨਿਰਪੱਖ ਤੇ ਜਮਹੂਰੀ ਲੀਹਾਂਤੇ ਵਿਸ਼ਾਲ ਲੋਕ-ਵਿਰੋਧ ਜਥੇਬੰਦ ਕਰਨ ਦਾ ਸੁਆਲ ਜੋਰ ਨਾਲ ਉੱਭਰਿਆ ਹੋਇਆ ਹੈ ਕਾਂਗਰਸ ਤੇ ਹੋਰਨਾਂ ਅਖੌਤੀ ਧਰਮ ਨਿਰਪੱਖ ਪਾਰਟੀਆਂ ਦੇ ਅਖੌਤੀ ਸਾਂਝੇ ਮੋਰਚੇ ਦੇ ਮੁਕਾਬਲੇ ਕਿਰਤੀ ਲੋਕਾਂ ਤੇ ਵਿਸ਼ੇਸ਼ ਕਰਕੇ ਦਬਾਏ ਜਾ ਰਹੇ ਦਲਿਤਾਂ, ਧਾਰਮਿਕ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਤੇ ਦਬਾਈਆਂ ਕੌਮੀਅਤਾਂ ਦੀ ਸਾਂਝੀ ਟਾਕਰਾ ਲਹਿਰ ਉਸਾਰਨ ਦਾ ਵਿਚਾਰ ਪ੍ਰਚਾਰਨ ਤੇ ਪਸਾਰਨ ਦੀ ਜਰੂਰਤ ਹੈ

No comments:

Post a Comment