Saturday, March 25, 2017

28. ਪਲਸ ਮੰਚ ਸਮਾਗਮ ਤੇ ਚੋਣਾਂ

ਪਲਸ ਮੰਚ ਸਮਾਗਮ ਤੇ ਚੋਣਾਂ

ਪੰਜਾਬ ਅੰਦਰ ਮਘੇ-ਭਖੇ ਚੋਣਾਂ ਦੇ ਦੌਰ ਅੰਦਰ ਜਦੋਂ ਹਕੀਕੀ ਲੋਕ ਮੁੱਦੇ ਦਰਕਿਨਾਰ ਕੀਤੇ ਜਾ ਰਹੇ ਸੀ, ਉਸ ਮੌਕੇ ਸਾਹਿਤ ਅਤੇ ਕਲਾ ਜਗਤ ਨਾਲ ਜੁੜੇ ਲੋਕਾਂ ਦੀ ਵਿਲੱਖਣ, ਪਰਸੰਗਕ ਅਤੇ ਮੁੱਲਵਾਨ ਭੂਮਿਕਾ ਅਦਾ ਕਰਨ ਲਈ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਨੇ ਆਪਣਾ ਸੂਬਾਈ ਸਾਲਾਨਾ ਸਮਾਗਮ, ਜੋ ਬੀਤੇ 34 ਵਰ੍ਹਿਆਂ ਤੋਂ ਨਿਰੰਤਰ 25 ਜਨਵਰੀ ਨੂੰ ਹੁੰਦਾ ਰਿਹਾ ਹੈ, ਇਸ ਵਾਰ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਮਨਾਇਆ ਜਿਸ ਦਾ ਮੁੱਖ ਆਕਰਸ਼ਣ ਫ਼ਿਲਮ ‘‘ਚੰਮ’’ ਦਾ ਉਦਘਾਟਨੀ ਸ਼ੋਅ ਸੀ
ਜਦੋਂ ਬਹੁਤ ਸਾਰੇ ਕਲਮਕਾਰ ਚੋਣਾਂ ਦੀ ਹਨੇਰੀ ਸਮੇਂ ਤਿਲ੍ਹਕਦੇ, ਥਿੜਕਦੇ ਜਾਂ ਭੰਬਲਭੂਸੇ ਦਾ ਸ਼ਿਕਾਰ ਹੁੰਦੇ ਨਜ਼ਰ ਆਏ ਉਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਆਪਣੇ ਸੰਬੋਧਨ ਰਾਜ ਅਤੇ ਸਮਾਜ ਬਦਲਣ ਦੀ ਸੋਚ ਅਤੇ ਸੇਧ ਨੂੰ ਪਰਨਾਏ ਸਾਹਿਤ ਦੀ ਸਿਰਜਣਾ ਕਰਨ ਅਤੇ ਕਲਾ ਕਿਰਤਾਂ ਲੋਕਾਂ ਲਿਜਾਣ ਉੱਪਰ ਜ਼ੋਰ ਦਿੱਤਾ ਫਿਲਮ ਦੇ ਨਿਰਦੇਸ਼ਕ ਰਾਜੀਵ ਨੇਕਲਾ ਲੋਕਾਂ ਲਈਦੇ ਸੰਕਲਪ ਉੱਪਰ ਪਹਿਰੇਦਾਰੀ ਉੱਪਰ ਆਪਣੀ ਗੱਲ ਕੇਂਦਰਤ ਕੀਤੀ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਅਜਿਹੀ ਫਿਲਮ ਲੋਕਾਂ ਦੀ ਝੋਲੀ ਪਾਉਣਤੇ ਮੁਬਾਰਕਵਾਦ ਦਿੱਤੀ
ਪਲਸ ਮੰਚ ਦੀਆਂ ਵੱਖ ਵੱਖ ਟੀਮਾਂ ਨੇ ਚੋਣਾਂ ਦੇ ਰਾਮ ਰੌਲੇ ਗੁਰਸ਼ਰਨ ਭਾਅ ਜੀ ਦੀ ਸੋਚ ਅੱਗੇ ਤੋਰਦਿਆਂ ਪੰਜਾਬ ਦੇ ਵੱਖ ਵੱਖ ਖੇਤਰਾਂ ਨਾਟਕ ਅਤੇ ਗੀਤ-ਸੰਗੀਤ ਰਾਹੀਂ ਲੋਕਾਂ ਨੂੰ ਆਪਣੀ ਤਾਕਤ, ਜਥੇਬੰਦੀ ਅਤੇ ਸੰਗਰਾਮ ਉੱਪਰ ਟੇਕ ਰੱਖਣ ਦਾ ਸੱਦਾ ਦਿੱਤਾ
- ਅਮੋਲਕ ਸਿੰਘ

No comments:

Post a Comment