Saturday, March 25, 2017

11 ਬਸਤਰ - ਹਾਕਮਾਂ ਦੀ ਲੋਕਾਂ ਖਿਲਾਫ ਵਿੱਢੀ ਜੰਗ ਦਾ ਖੂੰਨੀ ਅਖਾੜਾ

ਬਸਤਰ - ਹਾਕਮਾਂ ਦੀ ਲੋਕਾਂ ਖਿਲਾਫ ਵਿੱਢੀ ਜੰਗ ਦਾ ਖੂੰਨੀ ਅਖਾੜਾ
ਨਰਿੰਦਰ ਜੀਤ
        ਇੱਕ ਪਾਸੇ ਜਲ, ਜੰਗਲ, ਜ਼ਮੀਨ ਅਤੇ ਖਣਿਜ ਪਦਾਰਥ ਬਚਾਉਣ ਲਈ ਬਗਾਵਤ ਦੇ ਪਰਚਮ ਲੈ ਕੇ ਤੁਰੇ, ਨੰਗੇ ਪਿੰਡਿਆਂ ਅਤੇ ਭੁੱਖੇ ਢਿੱਡਾਂ ਵਾਲੇ ਆਦਿਵਾਸੀ ਹਨ, ਦੂਜੇ ਪਾਸੇ ਦੇਸੀ ਵਿਦੇਸ਼ੀ ਸਰਮਾਏਦਾਰਾਂ ਦੇ ਹਿਤਾਂ ਦੀ ਰਾਖੀ ਕਰਨ ਲਈ, ਉਹਨਾਂ ਨੂੰ ਭਾਰਤ ਦੇ ਮਾਲ ਖਜ਼ਾਨੇ ਕੌਡੀਆਂ ਦੇ ਭਾਅ ਚੂੰਡਣ ਦੀ ਖੁੱਲ੍ਹ ਦੇਣ ਲਈ ਹਾਕਮਾਂ ਨੇ ਖੂੰਖਾਰ ਹਥਿਆਰਾਂ, ਜੰਗ ਦੀਆਂ ਅਧੁਨਿਕ ਸਹੂਲਤਾਂ ਨਾਲ ਲੈਸ ਦੁਨੀਆਂ ਦੇ ਸਭ ਤੋਂ ਵੱਡੇ ਬੁੱਚੜ-ਅਮਰੀਕਾ ਅਤੇ ਇਜ਼ਰਾਈਲ ਦੇ ਫੌਜੀ ਅਧਿਕਾਰੀਆਂ ਤੋਂ ਸਿਖਿਅਤ ਫੌਜਾਂ ਦੇ ਲਸ਼ਕਰ ਹਨ.
ਇਸ ਜੰਗ ਭਾਰਤੀ ਹਾਕਮਾਂ ਨੇ ਤਾਇਨਾਤ ਕੀਤੇ ਹਨ:
-ਢਾਈ ਲੱਖ ਤੋਂ ਵੱਧ ਨੀਮ ਫੌਜੀ ਦਲ
-600ਤੋਂ ਵੱਧ ਵਿਸ਼ੇਸ਼ ਸਿਖਲਾਈ ਪ੍ਰਾਪਤ ਦਸਤੇ ਜਿਵੇਂ ਕੋਬਰਾ, ਗਰੇਹਾਂਊਂਡ, ਕੋਇਆ ਕਮਾਂਡੋ ਆਦਿ,
-ਅਨੇਕਾਂ ਬਦਨਾਮ ਗੁੰਡਾ-ਗਰੋਹ, ਸਲਵਾ-ਜੁਡਮ, ਅਗਨੀ, ਸਮਾਜਕ ਏਕਤਾ ਮੰਚ, ਦਾਂਤੇਸ਼ਵਰੀ ਸੈਨਾ ਆਦਿ
-ਸੰਘਰਸ਼ੀ ਆਦਿਵਾਸੀਆਂ ਦੇ ਖਿਲਾਫ ਕੂੜ ਪ੍ਰਚਾਰ ਚਲਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ, ਆਰ.ਐਸ.ਐਸ. ਅਤੇ ਅਜਿਹੀਆਂ ਹੋਰ ਅਨੇਕਾਂ ਜਥੇਬੰਦੀਆਂ ਦਾ ਲੁੰਗ-ਲਾਣਾ, ਸਰਮਾਏਦਾਰਾਂ ਦੇ ਅਖਬਾਰ, ਰਿਸਾਲੇ, ਟੀਵੀ ਚੈਨਲਾਂ, ਰੇਡੀਓ ਅਤੇ ਹੋਰ ਪ੍ਰਚਾਰ-ਸਾਧਨ
-ਡਰੋਨ ਅਤੇ ਹੋਰ ਅਤਿ-ਅਧੁਨਿਕ ਹਥਿਆਰਾਂ ਨਾਲ ਲੈਸ ਹਵਾਈ ਅਤੇ ਥਲ ਸੈਨਾ
-ਈਸਰੋ ਵੱਲੋਂ ਪੁਲਾੜ ਸਥਾਪਤ ਉਪ ਗ੍ਰਹਿਆਂ ਰਾਹੀ ਜੰਗਲੀ ਖਿੱਤੇ ਅਤੇ ਇਸ ਵਸਦੇ ਲੋਕਾਂ ਦੀ ਨਕਲੋ-ਹਰਕਤ ਦੀ ਚੱਪਾ ਚੱਪਾ ਇਲਾਕੇ ਨਿਗਾਹ,
-ਇਕੱਲੇ ਬਸਤਰ ਇਲਾਕੇ ਪੁਲਸ ਤੋਂ ਇਲਾਵਾ 58772 ਤੋਂ ਵੱਧ ਨੀਮ ਫੌਜੀ ਬਲ ਤਾਇਨਾਤ ,
-40 ਵਿਅਕਤੀਆਂ ਪਿੱਛੇ ਇੱਕ ਨੀਮ ਫੌਜੀ-ਹਰ ਪੰਜ ਮੀਲਤੇ ਨੀਮ ਫੌਜੀ ਕੈਂਪ,
-ਪੁਲਸ ਅਤੇ ਨੀਮ-ਫੌਜੀ ਬਲਾਂ ਨੂੰ ਲੋਕਾਂਤੇ ਹਰ ਸੰਭਵ ਢੰਗ ਜਿਵੇਂ-ਕਤਲ, ਬਲਾਤਕਾਰ, ਜਿਨਸੀ ਹਿੰਸਾ, ਘਰਾਂ ਅਤੇ ਘਰੇਲੂ ਸਮਾਨ ਦੀ ਲੁੱਟ-ਮਾਰ, ਸਾੜ-ਫੂਕ, ਲੱਤਾਂ-ਬਾਹਾਂ ਅਤੇ ਸਰੀਰ ਦੇ ਹੋਰ ਅੰਗਾਂ ਦੀ ਵੱਢ-ਟੁੱਕ, ਝੂਠੇ ਪੁਲਸ ਕੇਸਾਂ ਉਲਝਾ ਕੇ ਵਰ੍ਹਿਆਂ ਬੱਧੀ ਜੇਲ੍ਹਾਂ ਡੱਕਣਾ, ਫਸਲਾਂ ਅਤੇ ਅਨਾਜ ਦੀ ਤਬਾਹੀ, ਪਸ਼ੂ ਡੰਗਰ ਅਤੇ ਭਾਂਡੇ-ਟੀਂਡੇ ਖੋਹਣਾ ਆਦਿ ਜਾਬਰ ਹੱਥ-ਕੰਡਿਆਂ ਦੀ ਪੂਰੀ ਖੁੱਲ੍ਹ ਦਿੱਤੀ ਗਈ ਹੈ
-ਆਈ ਜੀ ਕਲੂਰੀ ਵੱਲੋਂ ਐਲਾਨੇ ‘‘ਮਿਸ਼ਨ 2016’’ ਤਹਿਤ ਝੂਠੇ ਪੁਲਸ ਮੁਕਾਬਲਿਆਂ 134 ਵਿਅਕਤੀ ਮਾਓਵਾਦੀ ਕਹਿ ਕੇ ਕਤਲ,
-ਸਾਲ 2017 ਨੂੰ ਆਈ ਜੀ ਕਲੂਰੀ ਵੱਲੋਂ ‘‘ਸਫੈਦਪੋਸ਼ ਨਕਸਲੀਆਂ ਵਿਰੁੱਧ ਮੁਹਿੰਮ ਦਾ ਸਾਲ’’ ਐਲਾਨਦਿਆਂ ਬੁੱਧੀਜੀਵੀਆਂ, ਪੱਤਰਕਾਰਾਂ, ਵਕੀਲਾਂ ਅਤੇ ਜਮਹੂਰੀ ਹੱਕਾਂ ਦੇ ਰਾਖਿਆਂ ਵਿਰੁਧ ਖੂੰਨੀ ਜੰਗ ਦਾ ਐਲਾਨ,
-ਥਾਣਿਆਂ, ਜੇਲ੍ਹਾਂ, ਨੀਮ-ਫੌਜੀ ਕੈਂਪਾਂ ਅਤੇ ਪੁੱਛ-ਗਿੱਛ ਕੇਂਦਰਾਂ ਸਿਰੇ ਦਾ ਸਰੀਰਕ ਦਸ਼ੱਦਦ, ਔਰਤਾਂ ਨਾਲ ਬਲਾਤਕਾਰ, ਸੁਰੱਖਿਆ ਬਲਾਂ ਦੇ ਹੱੱਥਾਂ ਸੰਘਰਸ਼ੀ ਲੋਕਾਂ ਦਾ ਮਨੋਬਲ  ਤੋੜਨ ਲਈ ਪ੍ਰਮੁੱਖ ਹਥਿਆਰ
ਅੱਤ ਦੇ ਜਬਰ ਦੇ ਬਾਵਜੂਦ ਲੋਕ-ਰੋਹਤੇ ਕਾਬੂ ਪਾਉਣ ਨਾਕਾਮ ਰਹਿਣ ਤੇ ਛੱਤੀਸ਼ਗੜ੍ਹ ਦੀ ਭਾਜਪਾ ਸਰਕਾਰ ਅਤੇ ਆਈ ਜੀ ਕਲੂਰੀ ਵਰਗੇ ਉਸ ਦੇ ਚਹੇਤੇ ਪੁਲਸ ਅਧਿਕਾਰੀ ਝੁੰਜਲਾ ਉੱਠੇ ਹਨ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਵੱਲੋਂ ਨਿਰੰਤਰ ਕੋਸ਼ਿਸ਼ਾਂ ਸਦਕਾ, ਸਰਵ ਉੱਚ ਅਦਾਲਤ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸੁਰੱਖਿਆ ਬਲਾਂ ਵੱਲੋਂ ਰਚਾਏ ਝੂਠੇ ਪੁਲਿਸ ਮੁਕਾਬਲੇ, ਬਲਾਤਕਾਰ, ਲੁੱਟ-ਮਾਰ ਅਤੇ ਸਾੜ-ਫੂਕ ਦੀਆਂ ਘਟਨਾਵਾਂ ਦਾ ਨਟਿਸ ਲੈਣਾ ਪਿਆ ਹੈ ਇਸ ਦੇ ਨਤੀਜੇ ਵਜੋਂ ਸੁਰੱਖਿਆਂ ਬਲਾਂ ਅਤੇ ਪੁਲਿਸ ਦੇ ਪਾਲਤੂ ਗੁੰਡਾ ਗਰੋਹਾਂ ਖਿਲਾਫ ਪੁਲਸ ਨੂੰ ਮਕੱਦਮੇ ਦਰਜ ਕਰਨੇ ਪਏ ਹਨ, ਅਦਾਲਤ ਤੋਂ ਝਾੜਾਂ ਸੁਣਨੀਆਂ ਪਈਆਂ ਹਨ ਅਤੇ ਪੇਸ਼ੀਆਂ ਭੁਗਤ ਕੇ ਸਫਾਈ ਦੇਣੀ ਪਈ ਹੈ ਸੁਰੱਖਿਆ ਬਲਾਂ ਨੂੰ ਲਗਦਾ ਹੈ ਕਿ ਜਮਹੂਰੀ ਹੱਕਾਂ ਦੇ ਕਾਰਕੁੰਨ ਉਹਨਾਂ ਦੀ ਮਨਆਈ ਚੱਲਣ ਵੱਡੀ ਰੁਕਾਵਟ ਹਨ ਇਸੇ ਲਈ ਇਹਨਾਂਤੇ ਹਮਲੇ ਤਿੱਖੇ ਹੋਏ ਹਨ
ਬੇਲਾ ਭਾਟੀਆ ਇੱਕ ਜਾਣੀ ਪਛਾਣੀ ਸਮਾਜ ਵਿਗਿਆਨੀ ਹੈ ਉਹ ਬਸਤਰ ਵਿੱਚ ਮਾਓਵਾਦੀਆਂ ਨਾਲ ਨਜਿੱਠਣ ਦੀ ਮੁਹਿੰਮ ਤਹਿਤ ਆਦਿਵਾਸੀ ਔਰਤਾਂ ਖਿਲਾਫ ਜਿਣਸੀ ਹਿੰਸਾ ਦੀਆਂ ਘਟਨਾਵਾਂ ਦਾ ਅਧਿਐਨ ਕਰ ਰਹੀ ਹੈ ਭਾਰਤ ਸਰਕਾਰ ਦੇ ਯੋਜਨਾ ਕਮਿਸ਼ਨ ਮਹੱਤਵਪੂਰਨ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਉਸ ਨੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ (“9) ਮੁੰਬਈ ਅਤੇ ਕਈ ਹੋਰ ਨਾਮੀ ਸੰਸਥਾਵਾਂ ਪੜ੍ਹਾਇਆ ਹੈ ਪਿਛਲੇ ਕੁੱਝ ਸਮੇਂ ਤੋਂ ਉਹ ਛੱਤੀਸਗੜ੍ਹ ਦੇ ਜਗਦਲਪੁਰ ਸ਼ਹਿਰ ਕੋਲ ਪਾਰਫਾ ਪਿੰਡ ਵਿਚ ਰਹਿ ਕੇ ਛੱਤੀਸਗੜ੍ਹ ਪੁਲਸ ਦੀਆਂ ਧੱਕੇਸ਼ਾਹੀਆਂ ਅਤੇ ਆਦਿਵਾਸੀਆਂ ਦੇ ਹੱਕਾਂ ਦਾ ਘਾਣ ਕੀਤੇ ਜਾਣ ਨਾਲ ਸਬੰਧਤ ਘਟਨਾਵਾਂ ਦਾ ਪਰਦਾ ਚਾਕ ਕਰ ਰਹੀ ਹੈ
ਛੱਤੀਸਗੜ੍ਹ ਦੀ ਭਾਜਪਾ ਸਰਕਾਰ ਨੂੰ ਬੇਲਾ ਭਾਟੀਆ ਦੀਆਂ ਇਹ ਕਾਰਵਾਈਆਂ ਪਸੰਦ ਨਹੀਂ, ਕਿਉਕਿ ਇਸ ਨਾਲ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਾਂ ਦੇ ਹਿਤ ਪੂਰਨ ਦੇ ਰਾਹ ਅੜਿੱਕੇ ਖੜ੍ਹੇ ਹੁੰਦੇ ਹਨ, ਉਹਨਾਂ ਦੇ ਪ੍ਰੋਜੈਕਟਾਂ ਲਈ ਜ਼ਮੀਨ ਹਾਸਲ ਕਰਨ ਦਿੱਕਤਾਂ ਆਉਂਦੀਆਂ ਹਨ ਆਦਿਵਾਸੀਆਂ ਨੂੰ ਉਜਾੜ ਕੇ, ਬੇਸ-ਕੀਮਤੀ ਖਣਿਜ ਪਦਾਰਥ ਕੱਢਣ ਲਈ ਇਹਨਾਂ ਦੇ ਜੰਗਲ ਅਤੇ ਜ਼ਮੀਨ ਹਥਿਆਉਣ ਦੇ ਰਾਹ ਅੜਿੱਕੇ ਪੈਂਦੇ ਹਨ ਇਸ ਲਈ ਉਸ ਨੇ ਬਸਤਰ ਦੇ ਆਈ ਜੀ ਕਲੂਰੀ ਅਤੇ ਉਸ ਦੇ ਪਾਲੇ-ਪੋਸੇ ਗੁੰਡਾ-ਗਰੋਹਾਂ ਦੀਆਂ ਲਗਾਮਾਂ ਖੋਲ੍ਹ ਦਿੱਤੀਆਂ ਹਨ ਬੇਲਾ ਭਾਟੀਆ ਅਤੇ ਉਸ ਵਰਗੇ ਕਈ ਹੋਰ ਬੁੱਧੀਜੀਵੀਆਂ, ਪੱਤਰਕਾਰਾਂ, ਸਮਾਜ ਸੇਵਕਾਂ ਅਤੇ ਵਕੀਲਾਂ ਨੂੰ ਡਰਾ-ਧਮਕਾ ਕੇ ਬਸਤਰ ਛੱਡ ਜਾਣ ਲਈ ਮਜ਼ਬੂਰ ਕਰਨਾ ਸ਼ੁਰੂ ਕਰ ਦਿੱਤਾ ਹੈ
23 ਜਨਵੀਰੀ 2017 ਨੂੰ ਪੁਲਿਸ ਵੱਲੋਂ ਕੁੱਝ ਸਾਬਕਾ ਸਲਵਾ-ਜੁਦਮ ਆਗੂਆਂ ਨੂੰ ਹੱਲਾਸ਼ੇਰੀ ਦੇ ਕੇ ਬਣਾਏਅਗਨੀਨਾਂ ਦੇ ਗੁੰਡਾ-ਗਰੋਹ ਦੇ 30 ਕੁ ਕਾਰਕੁਨਾਂ ਨੇ ਇੱਕ ਕੈਂਟਰ ਅਤੇ ਕੁੱਝ ਮੋਟਰ ਸਾਈਕਲਾਂਤੇ ਸਵਾਰ ਹੋ ਕੇ ਬੇਲਾ ਭਾਟੀਆ ਦੇ ਕਰਾਏ ਦੇ ਮਕਾਨਤੇ ਹੱਲਾ ਬੋਲ ਦਿੱਤਾ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜਾਂ ਤਾਂ ਉਹ 24 ਘੰਟੇ ਦੇ ਅੰਦਰ ਅੰਦਰ ਬਸਤਰ ਛੱਡ ਜਾਣ ਦਾ ਲਿਖਤੀ ਵਾਅਦਾ ਕਰੇ ਨਹੀਂ ਤਾਂ ਉਸ ਦਾ ਘਰ ਅਤੇ ਸਾਰਾ ਸਮਾਨ ਸਾੜ ਦਿੱਤਾ ਜਾਵੇਗਾ ਇਸ ਤੋਂ ਪਹਿਲਾਂ 21 ਜਨਵਰੀ ਨੂੰ ਪੁਲਿਸ ਨੇ ਉਸ ਦੀ ਮਾਲਕ ਮਕਾਨ ਅਤੇ ਦੋ ਪੁੱਤਰਾਂ ਨੂੰ ਥਾਣੇ ਬੁਲਾ ਕੇ, ਉਹਨਾਂ ਤੋਂ ਬੇਲਾ ਭਾਟੀਆ ਨੂੰ, ਤੁਰੰਤ ਆਪਣੇ ਮਕਾਨਚੋਂ ਕੱਢਣ ਦਾ ਵਾਅਦਾ ਲੈ ਲਿਆ ਸੀ ਇਸ ਕਸ਼ਮਕਸ਼ ਦੌਰਾਨ ਬੇਲਾ ਭਾਟੀਆ ਨੇ ਕਿਸੇ ਤਰ੍ਹਾਂ ਬਸਤਰ ਦੇ ਕੁਲੈਕਟਰ ਨਾਲ ਟੈਲੀਫੋਨਤੇ ਸੰਪਰਕ ਕਰ ਲਿਆ ਸੀ ਕੁਲੈਕਟਰ ਨੇ ਉਸ ਦੀ ਮੱਦਦ ਲਈ ਪੁਲਿਸ ਭੇਜਣ ਦਾ ਵਾਅਦਾ ਕੀਤਾ ਸੀ ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਪੁਲਿਸ ਆਈ ਤਾਂ ਉਹ ਬੇਲਾ ਭਾਟੀਆ ਦੀ ਕੋਈ ਮੱਦਦ ਕਰਨ ਦੀ ਥਾਂ ਮੂਕ ਦਰਸ਼ਕ ਬਣ ਕੇ ਖੜ੍ਹ ਗਈ ਉਸ ਨੂੰ ਧਮਕਾ ਰਹੇ ਗੁੰਡਿਆਂ ਦੇ ਖਿਲਾਫ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਸਲ ਇਹ ਗੁੰਡੇ ਤਾਂ ਭੇਜੇ ਹੀ ਪੁਲਿਸ ਵੱਲੋਂ ਗਏ ਸਨ ਉਹ ਬੇਲਾ ਭਾਟੀਆ ਨੂੰ ਉਦੋਂ ਤੱਕ ਉਸ ਦਾ ਮਕਾਨ ਸਾੜ ਦੇਣ ਅਤੇ ਸਰੀਰਕ ਨੁਕਸਾਨ ਪੁਚਾਉਣ ਦੀਆਂ ਧਮਕੀਆਂ ਦਿੰਦੇ ਰਹੇ ਜਦੋਂ ਤੱਕ ਉਸ ਨੇ ਮਜ਼ਬੂਰ ਹੋ ਕੇ 24 ਘੰਟਿਆਂ ਦੇ ਅੰਦਰ ਅੰਦਰ ਬਸਤਰਚੋਂ ਚਲੇ ਜਾਣ ਦਾ ਲਿਖਤੀ ਵਾਅਦਾ ਨਹੀਂ ਕੀਤਾ ਜਦੋਂ ਦੇਸ਼ ਭਰਚੋਂ ਕੁੱਝ ਅਹਿਮ ਲੋਕਾਂ ਨੇ ਆਈ ਜੀ ਕਲੂਰੀ ਨੂੰ ਫੋਨਤੇ ਲਿਖਤੀ ਸੁਨੇਹੇ ਭੇਜ ਕੇ ਬੇਲਾ ਭਾਟੀਆ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ, ਤਾਂ ਉਸ ਨੇ ਬੜੇ ਧਮਕੀ ਭਰੇ ਅੰਦਾਜ਼ ਉਹਨਾਂ ਨੂੰ ‘‘ਮਾਓਵਦੀ’’ ਦਸਦਿਆਂ ਜਲਦੀ ਹੀ ‘‘ਪਾਰ ਬੁਲਾਉਣ’’ ਦੀਆਂ ਧਮਕੀਆਂ ਦਿੱਤੀਆਂ ਇਸ ਤੋਂ ਪਤਾ ਲਗਦਾ ਹੈ ਕਿ ਛੱਤੀਸਗੜ੍ਹ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਥਾਪੀ ਨਾਲ ਉਹ ਕਾਨੂੰਨ ਨੂੰ ਟਿੱਚ ਸਮਝਣ ਲੱਗ ਪਿਆ ਹੈ ਇਹ ਘਟਨਾ ਇਸ ਗੱਲ ਦਾ ਵੀ ਸਪੱਸ਼ਟ ਝਲਕਾਰਾ ਹੈ ਕਿ ਪੁਲਿਸ ਅਤੇ ਗੁੰਡਾ ਗਰੋਹਾਂ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਹੈ ਇੱਥੇ ਇਹ ਵੀ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਪਿਛਲੇ ਛੱਤੀਸ਼ਗੜ੍ਹ ਦੌਰੇ ਦੌਰਾਨ ਆਈ ਜੀ ਕਲੂਰੀ ਨੂੰ ਵਿਸ਼ੇਸ਼ ਤੌਰਤੇ ਮਿਲਿਆ ਸੀ
ਇਸ ਤੋਂ ਪਹਿਲਾਂ 24 ਅਕਤੂਬਰ 2016 ਨੂੰ ਛੱਤੀਸਗੜ੍ਹ ਪੁਲਿਸ, ‘ਅਗਨੀਅਤੇਸਮਾਜਕ ਏਕਤਾ ਮੰਚਦੇ ਕਾਰਕੁੰਨਾਂ ਨੇ ਮਿਲ ਕੇ ਬੇਲਾ ਭਾਟੀਆ, ਸੋਨੀ ਸ਼ੋਰੀ, ਪੱਤਰਕਾਰ ਮਾਲਿਨੀ ਸੁਬਰਾਮਨੀਅਮ, ਨੰਦਨੀ ਸੁੰਦਰ, ਮਨੀਸ਼ ਕੁੰਜਮ ਅਤੇ ਹਿਮਾਂਸ਼ੂ ਕੁਮਾਰ ਆਦਿ ਜਮਹੂਰੀ ਹੱਕਾਂ ਦੇ ਪਹਿਰੇਦਾਰਾਂ ਨੂੰ ‘‘ਕੌਮ ਦੇ ਗੱਦਾਰ’’ ਦਸਦਿਆਂ, ਉਹਨਾਂ ਦੀਆਂ ਅਰਥੀਆਂ ਸਾੜੀਆਂ ਸਨ ਇਸ ਦਾ ਕਾਰਨ ਇਹ ਸੀ ਕਿ ਇਹਨਾਂ ਜਮਹੂਰੀ ਵਿਅਕਤੀਆਂ ਦੀ ਪਟੀਸ਼ਨਤੇ ਕਾਰਵਾਈ ਕਰਦਿਆਂ ਸੁਪਰੀਮ ਕੋਰਟ ਨੇ ਡਡਮਟਲਾ ਪਿੰਡ ਵਾਪਰੇ ਸਮੂਹਕ ਕਤਲੇਆਮ ਦੀ ਸੀ.ਬੀ.ਆਈ. ਤੋਂ ਪੜਤਾਲ ਕਰਵਾਈ ਸੀ ਸੀ.ਬੀ.ਆਈ. ਨੇ ਆਪਣੀ ਪੜਤਾਲ ਸੱਤ ਵਿਸ਼ੇਸ਼ ਪੁਲਿਸ ਅਧਿਕਾਰੀਆਂ (ਐਸ.ਪੀ.ਓਜ) ਅਤੇ ਸਲਵਾ ਜੁਦਮ ਦੇ 26 ਮੈਂਬਰਾਂ ਨੂੰ ਹਿੰਸਾ, ਸਾੜ-ਫੂਕ, ਦੰਗਾ ਕਰਨ ਅਤੇ ਕੁੱਟ-ਮਾਰ ਦਾ ਦੋਸ਼ੀ ਪਾਇਆ ਸੀ ਇਸ ਤੋਂ ਇਲਾਵਾ ਇਸ ਪੜਤਾਲ ਕਤਲ, ਬਲਾਤਕਾਰ ਅਤੇ ਵਹਿਸ਼ੀ ਹਮਲਿਆਂ ਦੇ ਵੀ ਸਬੂਤ ਮਿਲੇ ਸਨ
ਜਗਦਲਪੁਰ ਕਾਨੂੰਨੀ ਸਹਾਇਤਾ ਗਰੁੱਪ ਦੇ ਵਕੀਲਾਂਤੇ ਹਮਲੇ
ਦੋ ਕੁ ਸਾਲ ਪਹਿਲਾਂ ਦਿੱਲੀ ਦੀਆਂ ਦੋ ਵਕੀਲ ਲੜਕੀਆਂ ਸ਼ਾਲਿਨੀ ਗੇਰਾ ਅਤੇ ਈਸ਼ਾ ਖੰਡੇਲਵਾਲ ਨੇ ਛੱਤੀਸ਼ਗੜ੍ਹ ਦੇ ਆਦਿਵਾਸੀਆਂ ਦੀਆਂ ਕਾਨੂੰਨੀ ਸਮੱਸਿਆਵਾਂ ਦੇ ਹੱਲ ਲਈ ਉਹਨਾਂ ਦੀ ਮਦਦ ਕਰਨ ਖਾਤਰਜਗਦਲਪੁਰ ਕਾਨੂੰਨੀ ਸਹਾਇਤਾ ਗਰੁੱਪਬਣਾਇਆ ਉਹਨਾਂ ਨੇ ਦਿੱਲੀ ਆਪਣਾ ਘਰ-ਘਾਟ ਅਤੇ ਵਕਾਲਤ ਛੱਡ ਕੇ ਜਗਦਲਪੁਰ ਸ਼ਹਿਰ ਦੇ ਇੱਕ ਗੁੰਮਨਾਮ ਜਿਹੇ ਇਲਾਕੇ ਆਪਣਾ ਦਫਤਰ ਬਣਾ ਲਿਆ ਕੁੱਝ ਸਮੇਂ ਬਾਅਦ ਦੋ ਵਕੀਲ ਲੜਕੀਆਂ ਉਹਨਾਂ ਨਾਲ ਹੋਰ ਜੁੜੀਆਂ ਹੌਲੀ ਹੌਲੀ ਇਸ ਗਰੁੱਪ ਨੇ ਪੰਜ ਜਿਲ੍ਹਿਆਂ-ਬਸਤਰ, ਦਾਂਤੇਵਾੜਾ, ਕੰਕੇਰ, ਸੁਕਮਾ ਅਤੇ ਬੀਜਾਪੁਰ ਕੰਮ ਕਰਨਾ ਸ਼ੁਰੂ ਕੀਤਾ ਅਦਾਲਤਾਂ ਝੂਠੇ ਪੁਲਿਸ ਕੇਸਾਂ ਫਸਾਏ ਹਜਾਰਾਂ ਆਦਿਵਾਸੀਆਂ ਦੇ ਕੇਸਾਂ ਦੀ ਪੈਰਵਾਈ ਕਰਦਿਆਂ ਇਸ ਗਰੁੱਪ ਨੇ ਜੇਲ੍ਹਾਂ ਬੰਦ ਲੋਕਾਂ ਨਾਲ ਵੀ ਮੁਲਾਕਾਤਾਂ ਕੀਤੀਆਂ, ਜੇਲ੍ਹਾਂ ਅੰਦਰਲੀਆਂ ਹਾਲਤਾਂ ਦਾ ਅਧਿਐਨ ਕੀਤਾ ਅਤੇ ਇਹਨਾਂ ਸਬੰਧੀ ਇੱਕ ਦਰਦਨਾਕ ਰਿਪੋਰਟ ਪੇਸ਼ ਕੀਤੀ ਸੂਚਨਾ ਅਧਿਕਾਰ ਕਾਨੂੰਨ ਅਤੇ ਅਦਾਲਤੀ ਸੂਤਰਾਂ ਤੋਂ ਇਕੱਠੀ ਕੀਤੀ ਜਾਣਕਾਰੀ ਰਾਹੀਂ ਇਸ ਗਰੁੱਪ ਨੇ ਇਹ ਹਕੀਕਤ ਵੀ ਲੋਕਾਂ ਦੇ ਧਿਆਨ ਵਿੱਚ ਲਿਆਂਦੀ ਕਿ ਪੁਲਿਸ ਜਿਆਦਾਤਰ ਕੇਸਾਂ ਦੋਸ਼ ਸਿੱਧ ਕਰਨ ਨਾਕਾਮ ਰਹਿੰਦੀ ਹੈ ਅਦਾਲਤੀ ਕਾਰਵਾਈ ਨੂੰ ਬੇਲੋੜਾ ਲਮਕਾ ਕੇ, ਨਿਰਦੋਸ਼ ਵਿਅਕਤੀਆਂ ਨੂੰ ਲੰਮਾ ਸਮਾਂ ਜੇਲ੍ਹਾਂ ਕੱਟਣ ਲਈ ਮਜਬੂਰ ਕਰਦੀ ਹੈ ਔਰਤ ਕੈਦੀਆਂ ਦੀ ਹਾਲਤ ਸਭ ਤੋਂ ਮਾੜੀ ਹੈ ਜਿਨ੍ਹਾਂ ਨੂੰ ਜੇਲ੍ਹਾਂ ਅੰਦਰ ਜਿਨਸੀ ਹਿੰਸਾ ਅਤੇ ਬਲਾਤਕਾਰ ਦਾ ਸ਼ਿਕਾਰ ਬਣਾਇਆ ਜਾਂਦਾ ਹੈ
ਇਸ ਗਰੁੱਪ ਦੀਆਂ ਸਰਗਰਮੀਆਂ ਨੂੰ ਰੋਕਣ ਲਈ ਪੁਲਿਸ ਨੇ ਪਹਿਲਾਂ ਬਸਤਰ ਦੀ ਬਾਰ ਐਸੋਸੀਏਸ਼ਨ ਨੂੰ ਉਹਨਾਂ ਖਿਲਾਫ ਭੜਕਾਇਆ ਵਕੀਲਾਂ ਦੀ ਐਸੋਸੀਏਸ਼ਨ ਨੇ ਉਹਨਾਂ ਖਿਲਾਫ ਮਤਾ ਪਾਸ ਕਰਕੇ ਸਾਰੇ ਜੱਜਾਂ ਨੂੰ ਇਸ ਗਰੁੱਪ ਦੇ ਮੈਂਬਰਾਂ ਨੂੰ ਅਦਾਲਤ ਪੇਸ਼ ਹੋਣ ਦੀ ਇਜ਼ਾਜਤ ਨਾ ਦੇਣ ਦੀ ਮੰਗ ਕੀਤੀ ਇਸ ਗਰੁੱਪ ਨਾਲ ਸਹਿਯੋਗ ਕਰ ਰਹੇ ਸਥਾਨਕ ਵਕੀਲਾਂ ਨੂੰ ਵੀ ਡਰਾਇਆ ਧਮਕਾਇਆ ਗਿਆ ਉਹਨਾਂ ਨੂੰ ਇਸ ਗਰੁੱਪ ਦੇ ਵਕੀਲਾਂ ਨਾਲ ਪੇਸ਼ ਹੋਣ ਜਾਂ ਵਕਾਲਤਨਾਮੇਤੇ ਦਸਤਖਤ ਕਰਨ ਤੋਂ ਰੋਕ ਦਿੱਤਾ ਗਿਆ
ਇਸ ਤੋਂ ਬਾਅਦ ਪੁਲਸ ਨੇ ਸਾਬਕਾ ਸਲਵਾ-ਜੁਦਮ ਆਗੂਆਂ ਰਾਹੀਂ ਕਾਇਮ ਕੀਤੇ ਗਏ ਪੁਲਸ ਪੱਖੀ ਸੰਗਠਨਾਂ ਜਿਵੇਂਸਮਾਜਕ ਏਕਤਾ ਮੰਚ’, ‘ਅਗਨੀ’ ‘ਨਕਸਲ ਪੀੜਤ ਸੰਘਰਸ਼ ਸੰਮਤੀਆਦਿ ਦੇ ਕਾਰਕੁੰਨਾਂ ਰਾਹੀਂ ਹਮਲਾ ਵਿੱਢਿਆ ਇਹ ਸੰਗਠਨ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ‘‘ਸਫੈਦਪੋਸ਼ ਨਕਸਲੀ’’ ਜਾਂ ‘‘ਨਕਸਲੀ ਸਮਰਥਕ’’ ਦੱਸ ਕੇ ਉਹਨਾਂ ਦੇ ਖਿਲਾਫ ਹਿੰਸਕ ਮੁਜਾਹਰੇ ਅਤੇ ਰੈਲੀਆਂ ਰਾਹੀਂ ਹਮਲੇ ਕਰਵਾਉਦੇ ਹਨ ਇਹਨਾਂ ਨੇ ਪੱਤਰਕਾਰ ਮਾਲਿਨੀ ਸੁਬਰਾਮਨੀਅਮ ਦੇ ਘਰ ਨੂੰ ਘੇਰ ਕੇ, ਉਸਤੇ ਪੱਥਰ ਵਰ੍ਹਾ ਕੇ ਅਤੇ ਇਸ ਤਰ੍ਹਾਂ ਉਸ ਨੂੰ ਜਗਦਲਪੁਰ ਛੱਡਣਤੇ ਮਜਬੂਰ ਕੀਤਾ ਇਹਨਾਂ ਨੇ ਜਗਦਲਪੁਰ ਕਾਨੂੰਨੀ ਸਹਾਇਤਾ ਗਰੁੱਪ ਦੇ ਵਕੀਲਾਂ ਵਿਰੁੱਧ ਵੀ ਧਰਨੇ ਮੁਜਾਹਰੇ ਕੀਤੇ ਜਦੋਂ ਕਬਾਅਦੲਲੀ ਔਰਤਾਂ ਉਹਨਾਂ ਨੂੰ ਮਿਲ ਕੇ ਆਪਣੇ ਉੱਤੇ ਪੁਲਸ ਬਲਾਂ ਵੱਲੋਂ ਕੀਤੀ ਹਿੰਸਾ ਬਾਰੇ ਦੱਸਣ ਆਉਦੀਆਂ ਜਾਂ ਅਧਿਕਾਰੀਆਂ ਕੋਲ ਸ਼ਕਾਇਤ ਕਰਨ ਲਈ ਜਾਂਦੀਆਂ ਤਾਂ ਪੁਲਸ ਦੇ ਪਾਲਤੂ ਉਪਰੋਕਤ ਸੰਗਠਨ ਉਹਨਾਂ ਦੇ ਖਿਲਾਫ ਨਾਅਰੇ ਲਾਉਦੇ ਅਤੇ ਉਹਨਾਂ ਦੇ ਖਿਲਾਫ ‘‘ਸੋਨੀ ਸ਼ੋਰੀ ਵਾਂਗ ਕਰਨ’’ ਦੀਆਂ ਧਮਕੀਆਂ ਦਿੰਦੇ ਇਹਨਾਂ ਧਮਕੀ ਭਰੀਆਂ ਕਾਰਵਾਈਆਂ ਤੋਂ ਤੰਗ ਕੇ ਜਗਦਲਪੁਰ ਕਾਨੂੰਨੀ ਸਹਾਇਤਾ ਗਰੁੱਪ ਨੇ ਆਪਣਾ ਦਫਤਰ ਬਿਲਾਸਪੁਰ ਵਿੱਚ ਬਦਲ ਲਿਆ ਪਰ ਆਪਣਾ ਕੰਮ ਜਾਰੀ ਰੱਖਿਆ
ਦਸੰਬਰ 2016 ਦੇ ਆਖਰੀ ਹਫਤੇ ਸ਼ਾਲਿਨੀ ਗੇਰਾ ਦੀ ਅਗਵਾਈ ਇਸ ਗਰੁੱਪ ਦੇ ਵਕੀਲ, ਇੱਕ ਆਦਿਵਾਸੀ ਲੜਕੇ ਦੇ ਝੂਠੇ ਪੁਲਸ ਮੁਕਾਬਲੇ ਸਬੰਧੀ ਕੇਸ ਬਾਰੇ ਜਗਦਲਪੁਰ ਆਏ ਹੋਏ ਸਨ 27 ਦਸੰਬਰ ਦੀ ਰਾਤ ਨੂੰ ਪੁਲਸ ਦੀ ਇੱਕ ਟੁਕੜੀ ਜਬਰਦਸਤੀ, ਜਿਸ ਧਰਮਸ਼ਾਲਾ ਵਿੱਚ ਉਹ ਠਹਿਰੀਆਂ ਹੋਈਆਂ ਸਨ, ਵਿੱਚ ਘੁਸ ਗਈ ਅਤੇ ਉਹਨਾਂਤੇ ਮਾਓਵਾਦੀਆਂ ਦੇ ਪੁਰਾਣੇ ਕਰੰਸੀ ਨੋਟ ਬਦਲਣ ਦਾ ਦੋਸ਼ ਲਾਇਆ ਇਸ ਦੇ ਬਾਵਜੂਦ ਕਿ ਉਹ ਛੱਤੀਸਗੜ੍ਹ ਹਾਈਕੋਰਟ ਦੇ ਹੁਕਮਾਂਤੇ ਝੂਠੇ ਪੁਲਸ ਮੁਕਾਬਲੇ ਮਾਰੇ ਗਏ ਵਿਅਕਤੀ ਦੀ ਲਾਸ਼ ਦਾ ਦੁਬਾਰਾ ਪੋਸਟ ਮਾਰਟਮ ਕਰਵਾਉਣ ਲਈ ਉਥੇੇ ਆਈਆਂ ਸਨ ਅਤੇ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਡਿਵੀਜਨਲ ਕਮਿਸ਼ਨਰ ਦੇ ਦਫਦਰ ਵੱਲੋਂ ਕੀਤਾ ਗਿਆ ਸੀ, ਉਹਨਾਂ ਨੂੰ ਪੁੁੱਛ-ਗਿੱਛ ਲਈ ਥਾਣੇ ਚੱਲਣ ਲਈ ਕਿਹਾ ਗਿਆ ਅਤੇ ਉਹਨਾਂ ਦੇ ਕਮਰੇ ਅਤੇ ਸਮਾਨ ਦੀ ਜਬਰੀ ਤਲਾਸ਼ੀ ਲੈਣ ਦੀ ਕਸ਼ਿਸ਼ ਕੀਤੀ ਗਈ ਜਦੋਂ ਇਹਨਾਂ ਨੇ ਅਦਾਲਤੀ ਵਾਰੰਟ ਦਿਖਾਉਣ ਦੀ ਮੰਗ ਕੀਤੀ ਤਾਂ ਪੁਲਸ ਟੀਮ ਦਾ ਇੰਚਾਰਜ ਹੋਰ ਭੜਕ ਉੱਠਿਆ ਅਤੇ ਗਾਲ੍ਹਾਂਤੇ ਉੱਤਰ ਆਇਆ ਡਵੀਜ਼ਨਲ ਕਮਿਸ਼ਨਰ ਵੱਲੋਂ ਖੁਦ ਫੋਨ ਕਰਨਤੇ ਹੀ ਪੁਲਿਸ ਵਾਪਸ ਮੁੜੀ ਅਗਲੇ ਦਿਨ ਜਦੋਂ ਵਕੀਲ ਸ਼ਾਲਿਨੀ ਗੇਰਾ ਆਪਣੇ ਦਫਤਰ ਵਿੱਚ ਸੀ ਤਾਂ ਉਸ ਨੂੰ ਬਸਤਰ ਦੇ ਐਸ. ਪੀ ਆਰ. ਐਨ. ਦਾਸ ਨੇ ਕਿਸੇ ਹੋਰ ਦੇ ਫੋਨ ਤੋਂ ਬੋਲਦਿਆਂ ਕਿਹਾ ਕਿ ਉਸ ਨੂੰ ਸ਼ਕਾਇਤ ਮਿਲੀ ਹੈ ਕਿ ਸ਼ਾਲਿਨੀ ਗੇਰਾ ਮਾਓਵਾਦੀਆਂ ਦੀ ਏਜੰਟ ਹੈ ਜੋ ਲੋਕਾਂ ਨੂੰ ਆਧਾਰ ਕਾਰਡ ਨਾ ਬਣਾਉਣ, ਮਾਓਵਾਦੀਆਂ ਦੇ ਕਰੰਸੀ ਨੋਟ ਵਟਾਉਣ ਲਈ ਕਹਿ ਰਹੀ ਹੈ ਅਤੇ ਪੁਲਸ ਜ਼ਲਮਾਂ ਬਾਰੇ ਝੂਠੀਆਂ ਕਹਾਣੀਆਂ ਫੈਲਾ ਰਹੀ ਹੈ, ਇਸ ਲਈ ਉਹ ਪੁੱਛ-ਗਿੱਛ ਲਈ ਬਸਤਰ ਆਵੇ ਸ਼ਾਲਿਨੀ ਨੇ ਉਸ ਦੇ ਦਬਕੇ ਤੋਂ ਡਰਨ ਤੋਂ ਸਾਫ ਨਾਂਹ ਕਰ ਦਿੱਤੀ
ਮਗਰੋਂ, ਇਹ ਤਸੱਲੀ ਕਰਨ ਲਈ ਕਿ ਫੋਨ ਸੱਚੀਂ ਮੁੱਚੀਂ ਬਸਤਰ ਦੇ ਐਸ ਪੀ ਨੇ ਹੀ ਕੀਤਾ ਸੀ, ਸ਼ਾਲਿਨੀ ਨੇ ਉਸ ਦੇ ਦਫਤਰ ਦੇ ਨੰਬਰਤੇ ਫੋਨ ਕੀਤਾ ਐਸ ਪੀ ਨੇ ਪਹਿਲਾਂ ਤਾਂ ਉਸ ਨੂੰ ਪਛਾਨਣ ਤੋਂ ਹੀ ਨਾਂਹ ਕਰ ਦਿੱਤੀ, ਪਰ ਥੋੜ੍ਹੀ ਦੇਰ ਬਾਅਦ ਉਹ ਗੁੱਸੇ ਗਿਆ ਅਤੇ ਫੋਨ ਕਰਨ ਅਤੇ ਸ਼ਕਾਇਤਾਂ ਬਾਰੇ ਮੰਨ ਗਿਆ ਅਸਲ ਜਿਸ ਨੰਬਰ ਤੋਂ ਐਸ ਪੀ ਨੇ ਫੋਨ ਕੀਤਾ ਸੀ ਉਹਅਗਨੀਨਾਂ ਦੀ ਸੰਸਥਾ ਦੇ ਇੱਕ ਆਾਗੂ ਫਾਰੂਕ ਅਲੀ ਦਾ ਸੀ ਇਸ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੋ ਗਈ, ਜਦੋਂ ਉਪਰੋਕਤ ਗੱਲਬਾਤ ਹੋਣ ਤੋਂ ਕੁੱਝ ਘੰਟੇ ਬਾਅਦ ਹੀ ਫਾਰੂਕ ਅਲੀ ਨੇ, ਪੁਲਸ ਵੱਲੋਂ ਸ਼ਾਲਿਨੀ ਖਿਲਾਫ ਲਾਏ ਦੋਸਾਂ ਦਾ ਵੇਰਵਾ ਵਟਸ ਐਪ ਅਤੇ ਫੇਸ ਬੁੱਕ ਤੇ ਪਾ ਦਿੱਤਾ
ਇਸ ਤੋਂ ਪਹਿਲਾਂ ਸਰਗੁਜਾ ਦੇ ਵਕੀਲ ਅਮਰਨਾਥ ਪਾਂਡੇ ਦੇ ਦਫਤਰ ਅਤੇ ਕਾਰ ਦੀ ਭੰਨ-ਤੋੜ ਇਸ ਲਈ ਕੀਤੀ ਗਈ, ਕਿਉਕਿ ਉਸ ਨੇ ਪੁਲਸ ਵੱਲੋਂ ਇੱਕ ਆਦਿਵਾਸੀ ਔਰਤਤੇ ਜਿਨਸੀ ਹਿੰਸਾ ਕਰਨ ਦੇ ਕੇਸ ਦੀ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ ਉਸ ਦੇ ਖਿਲਾਫ ਇੱਕ ਝੂਠਾ ਮੁਕੱਦਮਾਂ ਵੀ ਪਲਸ ਨੇ ਦਰਜ ਕਰ ਲਿਆ ਸੀ ਵਕੀਲ ਗਿਰਜੂ ਰਾਮ ਕਸ਼ਯਪ ਨੂੰ ਪੁਲਸ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਟਾਟਿਆਂ ਦੀ ਕੰਪਨੀ ਵੱਲੋਂ ਕੀਤੇ ਜਾ ਰਹੇ ਗੈਰਕਾਨੂੰਨੀ ਕੰਮਾਂ ਬਾਰੇ ਹਲਫਨਾਮੇ ਤਿਆਰ ਕਰਨ ਵਿੱਚ ਲੋਕਾਂ ਦੀ ਮਦਦ ਕਰ ਰਿਹਾ ਸੀ ਪ੍ਰਤਾਪ ਪੁਰ ਦੇ ਵਕੀਲ ਸਤਿੰਦਰ ਸਾਰੂ ਨੂੰ ਪੁਲਸ ਨੇ ਇੱਕ ਨਕਸਲੀ ਕੈਦੀ ਦੇ ਮੁਕੱਦਮੇਂ ਦੀ ਪੈਰਵਾਈ ਕਰਨਤੇ ਗ੍ਰਿਫਤਾਰ ਕਰ ਲਿਆ ਸੀ ਛੱਤੀਸਗੜ੍ਹ ਮੁਕਤੀ ਮੋਰਚਾ ਨਾਲ ਸਬੰਧਤ ਇੱਕ ਵਕੀਲ ਰਾਕੇਸ਼ ਸ਼ੁਕਲਾ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਦੁਰਗਾ ਜਿਲ੍ਹੇ ਦੀ ਬਲੌਦ ਅਦਾਲਤ ਜੋਦਾਲੀਰਾਜਹਾਰਾ ਖਾਣਾਂ ਤੋਂ 30 ਕਿਲੋਮੀਟਰ ਦੂਰ ਸੀ, ਵਿਚ ਇਸ ਸੰਸਥਾ ਦੇ ਕੇਸਾਂ ਦੀ ਪੈਰਵਾਈ ਲਈ ਵਕਾਲਤ ਕਰਨੀ ਸ਼ੁਰੂ ਕੀਤੀ ਤਾਂ ਉਸ ਨੇ ਇੱਕ ਮਜ਼ਦੂਰ ਨਾਲ ਉਸ ਦੀ ਝੌਂਪੜੀ ਰਹਿਣਾ ਅਤੇ ਸਾਈਕਲਤੇ ਅਦਾਲਤ ਜਾਣਾ ਸ਼ੁਰੂ ਕਰ ਦਿੱਤਾ ਮੁਕਤੀ ਮੋਰਚਾ ਦੇ ਵਿਰੋਧੀਆਂ ਅਤੇ ਕੁੱਝ ਸਾਥੀ ਵਕੀਲਾਂ ਨੇ ਉਸ ਦੇ ਖਿਲਾਫ ਪ੍ਰਚਾਰ ਵਿੱਢ ਦਿੱਤਾ ਕਿ ਇਹ ਵਕੀਲ ਨਹੀਂ ਸਗੋਂ ਨਕਸਲੀ ਹੈ ਵਕੀਲ ਕਦੇ ਝੌਂਪੜੀ ਰਹਿੰਦੇ ਹਨ ਅਤੇ ਸਾਈਕਲਤੇ ਅਦਾਲਤ ਆਉਦੇ ਹਨ ਇਹ ਤਾਂ ਰਿਹਾ ਹੋਏ ਯੂਨੀਅਨ ਦੇ ਆਗੂਆਂ ਦੇ ਸਨਮਾਨ ਸਮਾਰੋਹਾਂ ਵਿਚ ਵੀ ਜਾਂਦਾ ਹੈ, ਇਸ ਲਈ ਇਹ ਪੱਕਾ ਨਕਸਲੀ ਹੈ ਇਸ ਤਰ੍ਹਾਂ ਦੀਆਂ ਅਫਵਾਹਾਂ ਨਾਲ ਵਕੀਲ ਭਾਈਚਾਰੇਚੋਂ ਕੱਟੇ ਜਾਣ ਅਤੇ ਪੁਲਸ ਵੱਲੋਂ ਸਖਤ ਨਿਗਰਾਨੀ ਤੋਂ ਪ੍ਰੇਸ਼ਾਨ ਹੋ ਕੇ ਉਸ ਨੂੰ ਮਜਬੂਰੀ ਵੱਸ ਉਥੋਂ ਛੱਡ ਕੇ ਮਹਾਂਰਾਸ਼ਟਰ ਦੇ ਥਾਣੇ ਜਿਲ੍ਹੇ ਵੋਰਲੀ ਕਬਾਅਦੲਲੀਆਂ ਦੀ ਜਥੇਬੰਦੀਕਾਸ਼ਤਕਾਰੀ ਸੰਗਠਨਲਈ ਕੰਮ ਕਰਨ ਲਈ ਜਾਣਾ ਪਿਆ ਛੱਤੀਸਗੜ੍ਹ ਪੁਲਸ ਆਦਿਵਾਸੀਆਂ ਦੀ ਕਾਨੂੰਨੀ ਮੱਦਦ ਕਰ ਰਹੇ ਵਕੀਲਾਂ ਨੂੰ ਨਾ ਸਿਰਫ ਝੂਠੇ ਕੇਸਾਂ ਉਲਝਾਉਦੀ ਹੈ, ਸਗੋਂ ਆਵਦੇ ਪਾਲਤੂ ਗੁੰਡਾ-ਗਰੋਹਾਂ ਰਾਹੀਂ ਉਹਨਾਂਤੇ ਮਾਰੂ ਹਮਲੇ ਵੀ ਕਰਵਾਉਦੀ ਹੈ
ਬੁਰੂਗਾਮ ਥਾਣੇ ਦੋ ਸਕੂਲੀ ਮੁੰਡਿਆਂ ਦਾ ਕਤਲ
ਬਸਤਰ ਜਿਲ੍ਹੇ ਦੇ ਬੁਰੂਗਾਮ ਥਾਣੇ ਦੇ ਪਿੰਡ ਬੁਰਸੂਰ ਪੁਲਸ ਨੇ ਦੋ ਸਕੂਲੀ ਬੱਚਿਆਂ-ਸੋਨਕੂ ਰਾਮ ਅਤੇ ਬਿਜਨੋ ਨੂੰ ਉਹਨਾਂ ਦੇ ਇੱਕ ਰਿਸ਼ਤੇਦਾਰ ਦੇ ਘਰੋਂ ਸਵੇਰੇ ਸੁਵਖਤੇ ਘੜੀਸ ਕੇ ਬਾਹਰ ਕੱਢਿਆ ਅਤੇ ਗੋਲੀਆਂ ਮਾਰ ਕੇ ਦੋਹਾਂ ਨੂੰ ਕਤਲ ਕਰ ਦਿੱਤਾ ਬਾਅਦ ਵਿੱਚ ਪੁਲਸ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਦਾਅਵਾ ਕੀਤਾ ਕਿ ਤਿੰਨ ਔਰਤ ਕਮਾਂਡੋਆਂ ਨੇ, ਜੋ ਪਹਿਲਾਂ ਨਕਸਲੀ ਸਨ ਪਰ ਬਾਅਦ ਵਿਚ ਆਤਮ ਸਮਰਪਣ ਕਰਕੇ ਪੁਲਸ ਵਿਚ ਭਰਤੀ ਹੋ ਗਈਆਂ ਸਨ, ‘‘ਘੰਟਾ ਭਰ ਚੱਲੇ ਮੁਕਾਬਲੇ ਵਿਚ ਬਹੁਤ ਬਹਾਦਰੀ ਨਾਲ ਦੋ ਮਾਓਵਾਦੀਆਂ ਨੂੰ ਮਾਰ ਮੁਕਾਇਆ ਹਕੀਕਤ ਇਹ ਹੈ ਕਿ ਇਹ ਦੋਵੇਂ ਅਖੌਤੀ ‘‘ਮਾਓਵਾਦੀ’’ ਸਕੂਲੀ ਵਿਦਿਆਰਥੀ ਸਨ ਜੋ ਆਪਣੇ ਪਰਿਵਾਰ ਵਿੱਚ ਹੋਈ ਇੱਕ ਬੱਚੇ ਦੀ ਮੌਤ ਸਬੰਧੀ ਇੱਕ ਰਿਸ਼ਤੇਦਾਰ ਨੂੰ ਸੂਚਨਾ ਦੇਣ ਆਏ ਸਨ ਅਜਿਹੇ ਕਤਲਾਂ ਨੂੰ ਉਤਸ਼ਾਹਤ ਕਰਨ ਲਈ ਬਸਤਰ ਦੇ ਆਈ ਜੀ ਕਲੂਰੀ ਨੇ ਬਿਨਾਂ ਕੋਈ ਪੜਤਾਲ ਕੀਤਿਆਂ ਕਾਤਲ-ਪੁਲਸੀਆਂ ਨੂੰ ਮੁੱਢਲੇ ਤੌਰਤੇ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਦਿੱਤਾ
23 ਸਤੰਬਰ 2016 ਨੂੰ ਵਾਪਰੀ ਇਸ ਖੌਫਨਾਕ ਘਟਨਾ ਦੇ ਵਿਰੋਧ ਵਿੱਚ ਦੋ-ਢਾਈ ਸੌ ਪੇਂਡੂ ਲੋਕ ਬੁਰਸੂਰ ਠਾਣੇ ਮੂਹਰੇ ਰੋਸ ਪਰਗਟ ਕਰਨ ਲਈ ਇਕੱਠੇ ਹੋ ਗਏ ਤੇ ਉਹਨਾਂ ਨੇ ਇਸ ਬਾਰੇ ਮਕੱਦਮਾ ਦਰਜ ਕਰਨ ਦੀ ਮੰਗ ਕੀਤੀ ਥਾਣੇਦਾਰ ਵੱਲੋਂ ਵਾਰ ਵਾਰ ਨਾਂਹ ਕਰਨ ਦੇ ਬਾਵਜੂਦ ਉਹ ਇਨਸਾਫ ਲੈਣ ਲਈ ਥਾਣੇ ਅੱਗੇ ਡਟੇ ਰਹੇ
**********
ਅਕਤੂਬਰ ਮਹੀਨੇ ਦੇ ਆਖਰੀ ਹਫ਼ਤੇ ਮਲਕਾਨਗਿਰੀ (ਉੜੀਸਾ) ਜ਼ਿਲ੍ਹੇ 32 ਆਦਿਵਾਸੀਆਂ ਤੇ ਮਾਓਵਾਦੀਆਂ ਨੂੰ ਘੇਰ ਕੇ ਗੋਲੀਆਂ ਨਾਲ ਛਲਣੀ ਕਰਨ ਦੀ ਆਂਧਰਾ ਤੇ ਉੜੀਸਾ ਪੁਲਸ ਦੀ ਇਹ ਵਹਿਸ਼ਆਨਾ ਤੇ ਬੁਜ਼ਦਿਲਾਨਾ ਕਾਰਵਾਈ ਨਾ ਹੀ ਪਹਿਲੀ ਤੇ ਨਾ ਅੰਤਲੀ ਘਟਨਾ ਹੈ ਇਹ ਘਿਨਾਉਣੀ ਕਾਰਵਾਈ ਉਸ ਖੂਨੀ ਜੰਗ ਦੇ ਅਮੁੱਕ ਸਿਸਿਲੇ ਦੀ ਇੱਕ ਕੜੀ ਹੈ, ਜਿਹੜੀ ਜੰਗ ਵਿਕਾਸ ਦੇ ਨਾਂ ਹੇਠ ਭਾਰਤੀ ਲੁਟੇਰੇ ਹਾਕਮਾਂ ਵੱਲੋਂ ਆਦਿਵਾਸੀ ਲੋਕਾਂ ਤੋਂ ਉਹਨਾਂ ਦੀਆਂ ਜ਼ਮੀਨਾਂ ਤੇ ਕੁਦਰਤੀ ਦੌਲਤ ਦੇ ਭੰਡਾਰ ਖੋਹ ਕੇ ਦੇਸੀ ਤੇ ਵਿਦੇਸ਼ੀ ਕਾਰਪੋਰਟੇ ਘਰਾਣਿਆਂ ਦੀ ਝੋਲੀ ਪਾਉਣ ਲਈ ਆਦਿਵਾਸੀ ਲੋਕਾਂ ਉੱਪਰ ਮੜ੍ਹੀ ਰੱਖੀ ਹੈ ਇਸ ਨਿਹੱਕੀ ਜੰਗ ਭਾਰਤੀ ਹਾਕਮਾਂ ਨੇ ਨਵੀਨਤਮ ਹਥਿਆਰਾਂ, ਸਾਜੋ-ਸਾਮਾਨ ਤੇ ਸਿਰੇ ਦੀਆਂ ਜਾਬਰ ਸ਼ਕਤੀਆਂ ਨਾਲ ਲੈਸ ਲੱਖਾਂ ਦੀ ਗਿਣਤੀ ਹਥਿਆਰਬੰਦ ਲਸ਼ਕਰ ਝੋਕ ਰੱਖੇ ਹਨ ਕਮਿਊਨਿਸਟ ਇਨਕਲਾਬੀਆਂ (ਨਕਸਲਵਾਦੀਆਂ) ਨੂੰ ਇਸ ਕਰਕੇ ਸਿਰੇ ਦੇ ਹਕੂਮਤੀ ਕਹਿਰ ਦਾ ਚੁਣਵਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਆਦਿਵਾਸੀਆਂ ਦੀ ਇਸ ਹੱਕੀ ਜੰਗ ਉਹਨਾਂ ਦਾ ਸਮਰਥਨ ਤੇ ਅਗਵਾਈ ਕਰ ਰਹੇ ਹਨ ਇਸ ਖੂਨੀ ਜੰਗ ਦਾ ਅਖਾੜਾ ਬਣੇ ਆਦਿਵਾਸੀ ਖੇਤਰਾਂ, ਖਾਸ ਕਰਕੇ ਬਸਤਰ (ਛੱਤੀਸਗੜ੍ਹ) ’ ਇਹ ਜੰਗ ਬੇਹੱਦ ਵਹਿਸ਼ੀਆਣਾ ਤੇ ਪ੍ਰਚੰਡ ਰੁਖ਼ ਧਾਰਨ ਕਰ ਚੁੱਕੀ ਹੈ ਸੰਘ ਪਰਿਵਾਰ ਦੀ ਅਗਵਾਈ ਵਾਲੀਆਂ ਕੇਂਦਰੀ ਤੇ ਸੂਬਾਈ ਹਕੂਮਤਾਂ ਵੱਲੋਂ ਪੁਲਸੀ ਬਘਿਆੜਾਂ ਦੇ ਪਟੇ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਹਨ ... ਸਿਰੇ ਦਾ ਅੱਤਿਆਚਾਰੀ ਤੇ ਦਹਿਸ਼ਤੀ ਮਾਹੌਲ ਬਣਾ ਰੱਖਿਆ ਹੈ ਭਾਰਤੀ ਆਪਾਸ਼ਾਹ ਰਾਜ ਆਪਣਾ ਜਮਹੂਰੀ ਬੁਰਕਾ ਵਗਾਹ ਕੇ ਆਪਣੇ ਅਸਲੀ ਖੂਖਾਰ ਰੂਪ ਸਾਹਮਣੇ ਗਿਆ ਹੈ
(ਪੰਜਾਬ ਦੀਆਂ ਚਾਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ
ਵੱਲੋਂ ਪ੍ਰੈੱਸ ਲਈ ਜਾਰੀ ਬਿਆਨ ਦਾ ਹਿੱਸਾ)



No comments:

Post a Comment