Saturday, March 25, 2017

17 ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੀ ਯਾਦ ’ਚ: ਮੌਤ ਮੌਤ ਵਿਚ ਫਰਕ ਹੁੰਦਾ ਹੈ

ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੀ ਯਾਦ:
ਮੌਤ ਮੌਤ ਵਿਚ ਫਰਕ ਹੁੰਦਾ ਹੈ
ਜਦ ਸੇਵੇਵਾਲਾ ਦੀ ਧਰਤੀਤੇ ਖਾਲਿਸਤਾਨੀ ਦਹਿਸ਼ਤਗਰਦ ਟੋਲੇ ਨੇ ਇਹ ਘੋਰ ਅਨਰਥ ਰਚਾਇਆ ਸੀ, ਉਸ ਵੇਲੇ ਖਾਲਿਸਤਾਨੀ ਦਹਿਸ਼ਤ ਦਾ ਬੋਲਬਾਲਾ ਸੀ ਲੋਕਾਂ ਅੰਦਰ ਸਿਰੇ ਦਾ ਸਹਿਮ ਸੀ, ਦਰਜ਼ਨਾਂ ਬੇਕਸੂਰੇ ਲੋਕਾਂ ਦੇ ਕਤਲ, ਅਗਵਾਜਨੀਆਂ, ਫਿਰੌਤੀਆਂ-ਮੂੰਹੇਂ ਉਗਰਾਹੀ ਅਤੇ ਔਰਤਾਂ ਦੀਆਂ ਬੇਪਤੀਆਂ ਰੋਜ਼ਾਨਾ ਜੀਵਨ ਦਾ ਹਿੱਸਾ ਸਨ ਕੀ ਮਜਾਲ ਸੀ ਕਿ ਕੋਈ ਖਾਲਿਸਤਾਨੀ ਫੁਰਮਾਨਾਂ ਨੂੰ ਟਿੱਚ ਜਾਣੇ ਉਨ੍ਹਾਂ ਦੇ ਕਹਿਣੇ ਅਨੁਸਾਰ ਨਾ ਵਗੇ -ਵਿਚਰੇ ਖਾਣ-ਪੀਣ, ਪਹਿਨਣ-ਪੱਚਰਨ, ਰਹਿਣ-ਸਹਿਣ, ਖੁਸ਼ੀਆਂ-ਗਮੀਆਂ, ਰੀਤੀ-ਰਿਵਾਜ, ਪੜ੍ਹਾਈ-ਲਿਖਾਈ, ਗੱਲ ਕੀ ਜਿੰਦਗੀ ਦੇ ਹਰ ਪਹਿਲੂਤੇ ਖਾਲਸਤਾਨੀ ਖੌਫ ਦੀ ਗੂੜ੍ਹੀ ਕਾਲਖ ਛਾਈ ਹੋਈ ਸੀ ਇੱਕ ਸੂਝਵਾਨ ਛੋਟੀ ਗਿਣਤੀ ਨੂੰ ਛੱਡ ਕੇ ਵੱਡੀ ਗਿਣਤੀ ਲੋਕਾਂ ਵਿਚ ਉਸ ਵੇਲੇ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਹੋ ਸਕਦਾ ਕਿ ਆਉਣ ਵਾਲੇ ਇੱਕ ਦੋ ਸਾਲਾਂ ਵਿਚ ਹੀ ਏਡੀ ਜੋਰਾਵਰ ਜਾਪਦੀ ਖਾਲਸਤਾਨੀ ਲਹਿਰ ਦੀ ਫੂਕ ਸਰਕ ਸਕਦੀ ਹੈ ਦੋ ਸਾਲਾਂ ਦੇ ਇਸ ਨਗੂਣੇ ਅਰਸੇ ਵਿਚ ਹੀ, ਜਿੱਥੋਂ ਤੱਕ ਖਾਲਿਸਤਾਨੀ ਦਹਿਸ਼ਤਗਰਦੀ ਦਾ ਸਬੰਧ ਹੈ, ਪੁਲਾਂ ਹੇਠ ਦੀ ਕਾਫੀ ਪਾਣੀ ਲੰਘ ਚੁੱਕਾ ਹੈ ਸਰਬ ਸ਼ਕਤੀਮਾਨ ਲਗਦੀ ਖਾਲਿਸਤਾਨੀ ਦਹਿਸ਼ਗਰਦੀ ਪੂਰੀ ਤਰ੍ਹਾਂ ਝੰਬੀ ਜਾ ਚੁੱਕੀ ਹੈ
ਸੇਵੇਵਾਲਾ ਵਿਚ ਖਾਲਿਸਤਾਨ ਦੇ ਬਿੱਫਰੇ ਦੈਂਤ ਸੰਗ ਟਕਰਾ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਸੇਵੇਵਾਲਾ ਕਾਂਡ ਦੇ ਸੂਰਬੀਰ ਯੋਧੇ ਜਿਸਮਾਨੀ ਤੌਰਤੇ ਸਾਡੇ ਵਿਚ ਨਹੀਂ ਰਹੇ ਇਹ ਖੂਨੀ ਕਾਂਡ ਰਚਾਉਣ ਵਾਲੇ ਕਾਤਲੀ ਗਰੋਹ ਦਾ ਵੱਡਾ ਹਿੱਸਾ ਵੀ ਮਾਰਿਆ ਜਾ ਚੁੱਕਾ ਹੈ ਲੋਕਾਂ ਵਿਚੋਂ ਪੂਰੀ ਤਰ੍ਹਾਂ ਨਿੱਖੜੇ, ਬੇਦਿਲੀ ਤੇ ਨਿਰਾਸ਼ਤਾ ਦਾ ਸ਼ਿਕਾਰ ਹੋਏ ਅਜਿਹੇ ਦਹਿਸ਼ਤਗਰਦ ਆਪਣੀ ਦੇਹ ਦਾ ਭਾਰ ਚੁੱਕੀ ਫਿਰਦੇ ਹਨ ਆਪਣੇ ਆਖਰੀ ਦਿਨ ਗਿਣਦੇ ਤਿਲ ਤਿਲ ਕਰਦੇ ਮਰ ਰਹੇ ਹਨ
ਮੌਤ ਕੁਦਰਤ ਦਾ ਇੱਕ ਅਟੱਲ ਵਰਤਾਰਾ ਹੈ ਦੇਰ ਸਵੇਰ ਹਰੇਕ ਨੇ ਮਰਨਾ ਹੈ ਪਰ ਮੌਤ ਮੌਤ ਵਿੱਚ ਫਰਕ ਹੁੰਦਾ ਹੈ ਲੋਕਾਂ ਲਈ ਜਾਨਾਂ ਨਿਸ਼ਾਵਰ ਕਰਨ ਵਾਲੇ ਮਰ ਕੇ ਵੀ ਮਰਦੇ ਨਹੀਂ ਲੋਕ ਅਜਿਹੇ ਸੂਰਬੀਰਾਂ ਦੀਆਂ ਕੁਰਬਾਨੀਆਂ ਦਾ ਸਿਲਾ ਆਪਣੀਆਂ ਹਿੱਕਾਂ ਵਿਚ ਸਾਂਭ ਲੈਂਦੇ ਹਨ ਮੌਕਾ ਆਉਣਤੇ ਉਹਨਾਂ ਦੀ ਕੁਰਬਾਨੀ ਦਾ ਮੁੱਲ ਤਾਰਦੇ ਹਨ ਉਹ ਮਰ ਕੇ ਵੀ ਲੋਕਾਂ ਵਿਚੋਂ ਨਹੀਂ ਮਰਦੇ ਅਮਰ ਸ਼ਹੀਦਾਂ ਦਾ ਰੁਤਬਾ ਪਾ ਲੈਂਦੇ ਹਨ ਸੇਵੇਵਾਲਾ ਦੇ ਸ਼ਹੀਦ ਅਤੇ ਫਿਰਕਾਪ੍ਰਸਤੀ ਤੇ ਦਹਿਸ਼ਤਗਰਦੀ ਵਿਰੋਧੀ ਲਹਿਰ ਦੇ ਹੋਰ ਸੱਭੇ ਸ਼ਹੀਦ ਇੱਕ ਅਜਿਹੀ ਹੀ ਮੌਤ ਨੂੰ ਪ੍ਰਣਾਏ ਗਏ ਹਨ ਇਹੋ ਜਿਹੀ ਮੌਤ ਲੋਕਾਂ ਲਈ ਪਰਬਤੋਂ ਭਾਰੀ ਮੌਤ ਹੁੰਦੀ ਹੈ ਵਕਤੀ ਤੌਰਤੇ, ਲੋਕਾਂ ਦੇ ਦੁਸ਼ਮਣ ਆਪਣੀ ਦਬਸ਼ ਜਾਂ ਤਾਕਤ ਦੇ ਜੋਰ ਕਈ ਵਾਰ ਲੋਕਾਂ ਨੂੰ ਵਰਗਲਾ ਕੇ ਜਾਂ ਦਬਾ ਕੇ ਆਪਣਾ ਰੋਅਬ ਦਾਬ ਬਣਾ ਲੈਦੇ ਹਨ ਪਰ ਉਹਨਾਂ ਦੀ ਖਸਲਤ ਲੋਕ-ਵਿਰੋਧੀ ਹੁੰਦੀ ਹੈ ਇਸ ਖਸਲਤ ਦੇ, ਉਹਨਾਂ ਦੇ ਅਸਲੇ ਦੇ, ਪ੍ਰਤੱਖ ਹੋ ਜਾਣ ਨਾਲ ਉਹ ਲੋਕਾਂ ਦੇ ਮਨਾਂਚੋਂ ਲਹਿ ਜਾਂਦੇ ਹਨ ਉਹਨਾਂ ਦੀ ਦਬਸ਼ ਘਟ ਜਾਣ ਨਾਲ ਲੋਕ ਆਪਣੇ ਦੁਸ਼ਮਣਾਂ ਨੂੰ ਰੱਜ ਕੇ ਨਫਰਤ ਦਾ ਪਾਤਰ ਬਣਾਉਦੇ ਹਨ ਉਹਨਾਂ ਨੂੰ ਲਾਹਣਤਾਂ ਪਾਉਦੇ ਹਨ ਲੋਕਾਂ ਦੇ ਦੁਸ਼ਮਣਾਂ ਦੀ ਮੌਤ ਕੱਖੋਂ ਵੀ ਹੌਲੀ ਹੁੰਦੀ ਹੈ
ਖਾਲਿਸਤਾਨੀ ਦਹਿਸ਼ਗਰਦੀ ਦੇ ਰਾਹ ਪਏ ਅਨਸਰ, ਮੁੱਖ ਤੌਰਤੇ ਆਪਣੇ ਕੁਕਰਮਾਂ ਸਦਕੇ ਮਰੇ ਹਨ ਉਹਨਾਂ ਨੇ ਆਪਣੀ ਜਿਹੀ ਬੀਜੀ ਸੀ ਤਿਹੀ ਵੱਢੀ ਹੈ ਜਿਸਮਾਨੀ ਮੌਤ ਮਰਨ ਤੋਂ ਪਹਿਲਾਂ ਉਹ ਥਾਂ ਥਾਂ ਲੋਕਾਂ ਦੇ ਮਨੋ ਲਹਿ ਰਹੇ ਸਨ ਦੂਜੇ ਬੰਨੇ ਸੇੇਵੇਵਾਲਾ ਦੇ ਸ਼ਹੀਦ ਡਰ ਭਓ ਤੋਂ ਮੁਕਤ, ਭਰਪੂਰ ਤੇ ਖੂਬਸੂਰਤ ਜਿੰਦਗੀ ਦੇ ਆਸ਼ਕ ਸਨ ਆਪਣੇ ਇਸੇ ਇਸ਼ਕ ਤੋਂ, ਆਪਣੇ ਇਸੇ ਇਸ਼ਟ ਤੋਂ ਉਹ ਕੁਰਬਾਨ ਹੋ ਗਏ ਉਹ ਲੋਕਾਂ ਨੂੰ ਜਿੰਦਗੀ ਦੇਣ ਲਈ ਆਪਣੀ ਜਿੰਦਗੀ ਕੁਰਬਾਨ ਕਰ ਗਏ
ਸੇਵੇਵਾਲਾ ਦੇ ਸੂਰਬੀਰ ਅਮਰ ਸ਼ਹੀਦਾਂ ਤੇ ਖਾਲਿਸਤਾਨੀ ਫਾਸ਼ਿਸ਼ਟਾਂ ਦੀ ਮੌਤ ਵਿਚਕਾਰ ਇੱਕ ਡੂੰਘੀ ਲਕੀਰ ਹੈ , ਜਿੰਦਗੀ ਅਤੇ ਮੌਤ ਵਿਚਕਾਰ ਲਕੀਰ ਵਰਗੀ ਡੂੰਘੀ ਜਿਉ ਜਿਉ ਸਮਾਂ ਪੈਣਾ ਹੈ, ਲੋਕਾਂ ਦਾ ਜੋਰ ਚੜ੍ਹਨਾ ਹੈ, ਉਹਨਾਂ ਦਾ ਫਹੁ ਪੈਣਾ ਹੈ, ਇਸ ਲਕੀਰ ਨੇ ਹੋਰ ਦੀ ਹੋਰ ਡੂੰਘੇ ਜਾਣਾ ਹੈ ਲੋਕਾਂ ਦੇ ਸੈਂਕੜੇ ਹਜਾਰਾਂ ਹੋਰਨਾਂ ਜਾਇਆਂ ਵਾਂਗ ਸੇਵੇਵਾਲਾ ਦੇ ਸ਼ਹੀਦਾਂ ਨੇ ਲੋਕਾਂ ਅੰਦਰ ਹੋਰ ਦੀ ਹੋਰ ਪ੍ਰਵਾਨ ਚੜ੍ਹਨਾ ਹੈ ਲੋਕਾਂ ਦੇ ਮਨਾਂ ਵਿਚ ਵੱਧ ਅਸਰ ਹੋ ਜਾਣਾ ਹੈ
ਮੌਤ ਮੌਤ ਵਿਚ ਇਹ ਫਰਕ ਐਨ ਉਸ ਵੇਲੇ ਤੋਂ ਹੀ ਉੱਘੜਨਾ ਸ਼ੁਰੂ ਹੋਇਆ ਸੀ ਜਦ ਸੇਵੇਵਾਲਾ ਕਾਂਡ ਵਾਪਰਿਆ ਸੀ ਬਾਅਦ ਵਿਚ ਇਹ ਵਖਰੇਵਾਂ ਹੋਰ ਵੀ ਸਪੱਸ਼ਟ ਤੇ ਨਿੱਤਰਵਾਂ ਹੁੰਦਾ ਗਿਆ ਸੇਵੇਵਾਲਾ ਕਾਂਡ ਦੇ ਹੋਣ ਵੇਲੇ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਭੋਗ ਸਮਾਗਮਾਂ ਤੇ ਵੀ ਵੱਡੇ ਇਕੱਠ ਹੁੰਦੇ ਸਨ ਪਰ ਇਹ ਬੇਜਾਨ ਝੁਰਮਟ ਸਕਤੇ ਨੂੰ ਸਲਾਮ ਸਨ ਇਹਨਾਂ ਮਗਰ ਜਾਹਰਾ ਦਬਸ਼ ਹੁੰਦੀ ਸੀ ਖਾਲਿਸਤਾਨੀ ਖੌਫ ਹੁੰਦਾ ਸੀ ਦੂਜੇ ਪਾਸੇ ਸੇਵੇਵਾਲਾ ਵਿੱਚ ਸ਼ਹਾਦਤ ਪਾਉਣ ਵਾਲੇ ਲੋਕਾਂ ਦੇ ਜਾਇਆਂ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਆਪਮੁਹਾਰੇ ਵੱਡੇ ਇਕੱਠ ਜੁੜੇ ਇਹਨਾਂ ਦੇ ਜੁੜਨ ਵਿਚ ਕੋਈ ਦਬਸ਼ ਜਾਂ ਖੌਫ ਨਹੀਂ ਸੀ ਚੇਤਨ ਲੋਕਾਂ ਦੇ ਇਹ ਕਾਫਲੇ ਖਾਲਿਸਤਾਨੀ ਗੋਲੀਆਂ ਦਾ ਖਤਰਾ ਸਹੇੜ ਕੇ ਜੁੜੇ ਸਨ ਇਹ ਜਾਨਦਾਰ, ਜੋਸ਼ੀਲੇ ਤੇ ਰੋਹਲੇ ਇਕੱਠ ਅਤੇ ਇਹਨਾਂ ਵਿਚੋਂ ਉਲਰਦੇ ਮੁੱਕੇ ਅਤੇ ਉਠਦੇ ਆਕਾਸ਼ ਗੁੰਜਾਊ ਇਨਕਲਾਬੀ ਨਾਹਰੇ ਖੁਦ ਇਸ ਗੱਲ ਦਾ ਮਚਲਦਾ-ਧੜਕਦਾ ਸਬੂਤ ਸਨ ਆਉਦੇ ਸਮੇਂ ਵਿਚ ਨਾ ਇਹ ਇਕੱਠ ਮੱਧਮ ਪਏ, ਨਾ ਇਹ ਜੋਸ਼ ਜਜ਼ਬਾ ਮੱਧਮ ਪਿਆ ਇਕੱਠ ਵਧਦੇ ਗਏ ਜੋਸ਼ ਜ਼ਜਬਾ ਸਵਾਇਆ ਹੁੰਦਾ ਗਿਆ ਸੇਵੇਵਾਲਾ ਦੇ ਅਮਰ ਸ਼ਹੀਦਾਂ ਦੀ ਰੂਹ ਆਪਣੇ ਇਹਨਾਂ ਹਜਾਰਾਂ ਵਾਰਸਾਂ ਦੇ ਮਨਾਂ ਉੱਤਰ ਗਈ ਸਮਾਂ ਪੈਣ ਨਾਲ, ਜਿੱਥੇ ਲੋਕ ਦੁਸ਼ਮਣਾਂ ਦੀਆਂ ਯਾਦਾਂ ਮਿਟਣੀਆਂ ਹਨ, ਉਥੇ ਸ਼ਹੀਦੀ ਯਾਦਗਾਰਾਂਤੇ ਰੌਣਕਾਂ ਵਧਣੀਆਂ ਹਨ ਜਿਵੇਂ ਜਿਵੇਂ ਲੋਕਾਂ ਦਾ ਜੋਰ ਚੜ੍ਹਨਾ ਹੈ, ਇਹਨਾਂ ਸ਼ਹੀਦਾਂ ਦੇ ਅਦਬ ਦਾ ਘੇਰਾ ਪੱਸਰਨਾ ਹੈ ਸ਼ਹੀਦੀ ਦਿਹਾੜੇ ਇਨਕਲਾਬੀ ਜਸ਼ਨਾਂ ਤੇ ਮੇਲਿਆਂ ਵਿਚ ਢਲਣੇ-ਵਟਣੇ ਹਨ ਇਉ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਦੇ ਫਖਰਯੋਗ ਹੋਣ ਤੇ ਇਹਨਾਂ ਦੇ ਕਾਤਲਾਂ ਦੀ ਲਾਹਨਤਯੋਗ ਮੌਤ ਵਿਚਲੀ ਲਕੀਰ ਹੋਰ ਦੀ ਹੋਰ ਗੂੜ੍ਹੀ ਹੋਣੀ ਹੈ

(ਇਹ ਲਿਖਤ ਲਗਭਗ ਢਾਈ ਦਹਾਕੇ ਪਹਿਲਾਂ ਸੁਰਖ ਰੇਖਾ ਤੇ ਜਨਤਕ ਲੀਹ ਦੇ ਸਾਂਝੇ ਸਪਲੀਮੈਂਟ ਛਪੀ ਇੱਕ ਵੱਡੀ ਲਿਖਤ ਦਾ ਹਿੱਸਾ ਹੈ ਜੋ ਹੁਣ ਵੀ ਪ੍ਰਸੰਗਿਕ ਹੈ)

No comments:

Post a Comment