Saturday, March 25, 2017

13 ਕਸ਼ਮੀਰ: ਜਾਰੀ ਹੈ ਕੌਮੀ ਸੰਗਰਾਮ


ਕਸ਼ਮੀਰ:
ਜਾਰੀ ਹੈ ਕੌਮੀ ਸੰਗਰਾਮ
ਪਾਵੇਲ ਕੁੱਸਾ
ਭਾਰਤੀ ਰਾਜ ਤੇ ਇਹਦੇ ਹਥਿਆਰਬੰਦ ਬਲਾਂ ਖਿਲਾਫ ਕਸ਼ਮੀਰੀ ਜਨਤਕ ਉਭਾਰ ਬਦਲਵੀਆਂ ਸ਼ਕਲਾਂ ਜਾਰੀ ਰਹਿ ਰਿਹਾ ਹੈ ਇਸ ਵਿਆਪਕ ਜਨਤਕ ਲਹਿਰ ਦਾ ਵਿਆਪਕ ਜਨਤਕ ਨਾਬਰੀ ਦਾ ਲੱਛਣ ਬਹੁਤ ਉੱਭਰਵਾਂ ਹੈ ਬੀਤੇ ਜੁਲਾਈ ਮਹੀਨੇ ਉਠਿਆ ਲੋਕ-ਰੋਹ ਦਾ ਉਭਾਰ ਭਾਵੇਂ ਸਰਦੀਆਂ ਦੇ ਮੌਸਮ ਦੌਰਾਨ ਉਸੇ ਪਿੱਚਤੇ ਜਾਰੀ ਨਹੀਂ ਸੀ ਰਹਿ ਸਕਦਾ, ਪਰ ਇਹ ਬਦਲਵੀਆਂ ਨਵੀਆਂ ਸ਼ਕਲਾਂ ਜਾਰੀ ਰਿਹਾ ਹੈ ਇਸ ਜਨਤਕ ਉਭਾਰ ਦਾ ਅਹਿਮ ਪੱਖ ਨੌਜਵਾਨਾਂ ਦਾ ਵੱਡੀ ਪੱਧਰਤੇ ਖਾੜਕੂ ਹਥਿਆਰਬੰਦ ਟਾਕਰੇ ਦੇ ਰਾਹ ਪੈਣਾ ਹੈ ਭਾਰਤੀ ਏਜੰਸੀਆਂ ਦੀਆਂ ਆਪਣੀਆਂ ਰਿਪੋਰਟਾਂ ਅਨੁਸਾਰ ਇਸ ਸਾਰੇ ਅਰਸੇ ਦੌਰਾਨ ਹਥਿਆਰਬੰਦ ਗਰੁੱਪਾਂ ਦੀ ਭਰਤੀ ਵਿੱਚ ਵੱਡਾ ਵਾਧਾ ਹੋਇਆ ਹੈ ਤੇ ਭਾਰਤੀ ਸੁਰੱਖਿਆ ਬਲਾਂ ਨਾਲ ਮੁਕਾਬਲਿਆਂ ਦੀ ਗਿਣਤੀ ਵੀ ਵਧੀ ਹੈ ਇਰ ਸਾਰੇ ਨੌਜਵਾਨ ਸਥਾਨਕ ਹਨ ਤੇ ‘‘ਸਰਹੱਦ ਪਾਰੋਂ-ਅੱਤਵਾਦ’’ ਦੇ ਭਾਰਤੀ ਹਾਕਮਾਂ ਦੇ ਅਲਾਪ ਦੀ ਬੋਲਤੀ ਬੰਦ ਕਰ ਰਹੇ ਹਨ ਇਹ ਸਾਰੇ ਨੌਜਵਾਨ ਸਥਾਨਕ ਲੋਕਾਂ ਨਾਲ ਨੇੜਲੇ ਸਬੰਧਾਂ ਬੱਝੇ ਹੋਣ ਕਰਕੇ ਵਿਆਪਕ ਜਨਤਕ ਹਮਾਇਤ ਦਾ ਵਿਸ਼ੇਸ਼ ਲਾਹਾ ਜੁਟਾ ਸਕਣ ਦੀ ਹਾਲਤ ਹਨ ਅਤੇ ਭਾਰਤੀ ਰਾਜ ਲਈ ਡੂੰਘੀ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ ਕਸ਼ਮੀਰੀ ਲੋਕ ਜੱਦੋਜਹਿਦ ਹਥਿਆਰਬੰਦ ਖਾੜਕੂ ਟਾਕਰੇ ਤੇ ਲੋਕ ਲਾਮਬੰਦੀ ਦੇ ਨਿਵੇਕਲੇ ਸੁਮੇਲ ਦਾ ਉੱਭਰਿਆ ਵਿਸ਼ੇਸ਼ ਲੱਛਣ ਬੀਤੇ ਲਗਭਗ ਦੋ ਵਰ੍ਹਿਆਂ ਤੋਂ ਅੱਗੇ ਵਧ ਰਿਹਾ ਹੈ ਇਹ ਨਿਵੇਕਲਾ ਲੱਛਣ ਮੁਕਾਬਲੇ ਵਾਲੀ ਥਾਂਤੇ ਹਜਾਰਾਂ ਲੋਕਾਂ ਦਾ ਜਮ੍ਹਾ ਹੋ ਜਾਣਾ ਤੇ ਨੌਜਵਾਨਾਂ ਲਈ ਹਥਿਆਰਬੰਦ ਬਲਾਂ ਤੋਂ ਢਾਲ ਬਣ ਜਾਣਾ ਹੈ ਅਜਿਹੀ ਹਾਲਤ ਫੌਜ ਲਈ ਖਾੜਕੂ ਨੌਜਵਾਨਾਂ ਨੂੰ ਚੁਣਵਾਂ ਨਿਸ਼ਾਨਾ ਬਣਾਉਣਾ ਔਖਾ ਹੋ ਜਾਂਦਾ ਹੈ ਤੇ ਉਹ ਬਚ ਨਿੱਕਲਣ ਕਾਮਯਾਬ ਹੋ ਜਾਂਦੇ ਹਨ ਇਹ ਸਧਾਰਨ ਇਕੱਠ ਨਹੀਂ ਹੁੰਦੇ, ਸਗੋਂ ਕਈ ਵਾਰ ਤਾਂ ਇੱਕ ਮੌਕੇਤੇ 20,000 ਤੱਕ ਦੀ ਗਿਣਤੀ ਵੀ ਜਮ੍ਹਾ ਹੋ ਜਾਂਦੀ ਹੈ ਫਰਵਰੀ ਮਹੀਨੇ ਹੀ ਲਗਾਤਾਰ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ 14 ਫਰਵਰੀ ਨੂੰ ਕੁੱਪਵਾੜਾ ਜਿਲ੍ਹੇ ਦੇ ਹੰਦਵਾੜਾ ਕਸਬੇ ਤਾਂ ਫੌਜ ਦਾ ਇੱਕ ਮੇਜਰ ਜ਼ਖਮੀ ਹੋ ਗਿਆ ਸੀ ਤੇ ਲੋਕਾਂ ਦੇ ਜੋਰਦਾਰ ਵਿਰੋਧ ਪ੍ਰਦਰਸ਼ਨਾਂ ਕਾਰਨ ਜਾਮ ਹੋਏ ਰਾਹਾਂ ਦੀ ਵਜ੍ਹਾ ਕਰਕੇ ਉਸ ਨੂੰ ਹਸਪਤਾਲ ਨਾ ਲਿਜਾਇਆ ਜਾ ਸਕਿਆ ਤੇ ਉਹ ਦਮ ਤੋੜ ਗਿਆ ਇਸ ਤੋਂ ਮਗਰੋਂ ਫੌਜ ਮੁਖੀ ਚੀਕਿਆ ਤੇ ਸਿਰਾਂ ਕੱਫਣ ਬੰਨ੍ਹ ਕੇ ਨਿੱਤਰਨ ਵਾਲੇ ਕਸ਼ਮੀਰੀ ਲੋਕਾਂ ਨੂੰ ਸਖਤ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਹਕੀਕਤ ਇਹ ਹੈ ਕਿ 2014 ਤੋਂ ਹੁਣ ਤੱਕ ਅਜਿਹੇਮੁਕਾਬਲਿਆਂਮੌਕੇ ਖਾੜਕੂ ਨੌਜਵਾਨਾਂ ਦੀ ਮੱਦਦ ਲਈ ਪ੍ਰਦਰਸ਼ਨ ਕਰਨ ਵਾਲੇ ਲੋਕਾਂਚੋਂ ਹੁਣ ਤੱਕ 8 ਨਾਗਰਿਕ ਫੌਜ ਦੀਆਂ ਗੋਲੀਆਂ ਨਾਲ ਮਾਰੇ ਜਾ ਚੁੱਕੇ ਹਨ ਲੋਕ ਜਾਣਦੇ ਹਨ ਕਿ ਇਸ ਤੋਂ ਵੱਡੀ ਸਜ਼ਾ ਹੋਰ ਕੀ ਹੋ ਸਕਦੀ ਹੈ ਉਜ ਰਾਵਤ ਦੀਆਂ ਇਹ ਧਮਕੀਆਂ ਪਹਿਲੀਆਂ ਨਹੀਂ ਹਨ ਇਸ ਤੋਂ ਪਹਿਲਾਂ ਵੀ ਫੌਜੀ ਜਰਲੈਲ  ਅਜਿਹਾ ਕੁੱਝ ਬੋਲਦੇ ਰਹੇ ਹਨ ਪਰ ਖਾੜਕੂ ਨੌਜਵਾਨ ਹੋਰ ਵਧੇਰੇ ਮਕਬੂਲ ਹੋ ਰਹੇ ਹਨ ਇੱਕ ਕਾਲਮ ਨਵੀਸ ਨੇ ਟਿੱਪਣੀ ਕੀਤੀ ਹੈ ਕਿ ਘਬਰਾੲ ਹੋਏੇ ਫੌਜੀ ਜਰਨੈਲ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਇੱਕ ਖਾੜਕੂ ਨੌਜਵਾਨ ਜਿਹੜਾ ਸੈਂਕੜੇ ਫੌਜੀਆਂ ਘਿਰਿਆ ਹੋਇਆ ਹੈ ਤੇ ਇੱਕ ਆਮ ਸ਼ਹਿਰੀ ਜਿਹੜਾ ਆਪਣੀ ਜਾਨ ਤਲੀਤੇ ਧਰ ਕੇ ਨਿਹੱਥਾ ਉਹਨੂੰ ਬਚਾਉਣ ਆਉਦਾ ਹੈ, ਵਿੱਚ ਫਰਕ ਕਿਵੇਂ ਕਰੇ ਕਸ਼ਮੀਰ ਜਨਰਲ ਦੇ ਬਿਆਨ ਦੀ ਵਿਆਪਕ ਅਲੋਚਨਾ ਹੋਈ ਤੇ ਕਸ਼ਮੀਰੀ ਮੀਡੀਏ ਇਸ ਬਿਆਨ ਨੂੰ ਆਮ ਲੋਕਾਂ ਨੂੰ ਕਤਲ ਕਰਨ ਦੇ ਨੰਗੇ ਚਿੱਟੇ ਐਲਾਨ ਵਜੋਂ ਲਿਆ ਗਿਆ ਮਗਰੋਂਕੌਮੀ ਸੁਰੱਖਿਆ ਦੇ ਮਾਮਲੇਤੇ ਹਾਕਮ ਧੜਿਆਂ ਬਹਿਸ ਛਿੜ ਗਈ ਦੂਜੇ ਪਾਸੇ ਕਸ਼ਮੀਰ ਮੁਕਾਬਲੇ ਵਾਲੀਆਂ ਥਾਵਾਂਤੇ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਪੇਸ਼ਬੰਦੀਆਂ ਕਰਨ ਖਾਤਰ ਹਕੂਮਤੀ ਮਸ਼ੀਨਰੀ ਲਟਾਪੀਂਘ ਹੋ ਰਹੀ ਹੈ ਪਰ ਉਹਨੂੰ ਅਜੇ ਕੋਈ ਤੋੜ ਨਹੀਂ ਲੱਭ ਰਿਹਾ ਸਬੰਧਤ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਅਜਿਹੀਆਂ ਪੇਸ਼ਬੰਦੀਆਂ ਲਈ ਕਮੇਟੀਆਂ ਬਣ ਰਹੀਆਂ ਹਨ ਤੇ ਸਾਰੇ ਸੂਹੀਆ ਤਾਣ-ਬਾਣੇ ਨੂੰ ਝੋਕਿਆ ਜਾ ਰਿਹਾ ਹੈਪੱਥਰਬਾਜਾਂਦੀਆਂ ਸ਼ਨਾਖਤਾਂ ਤੋਂ ਲੈ ਕੇ ਨੌਜਵਾਨਾਂ ਨੂੰ ਟਿਕਾਣੇ ਮੁਹੱਈਆ ਕਰਾਉਣ ਵਾਲਿਆਂ ਨੂੰ ਤਿੱਖੇ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਮੁਕਾਬਲੇ ਵਾਲੀ ਥਾਂ ਤੋਂ 3 ਕਿਲੋਮੀਟਰ ਅਰਧ ਵਿਆਸ ਵਾਲੇ ਘੇਰੇ ਇਕੱਠੇ ਹੋਣ ਦੀ ਪਾਬੰਦੀ ਦੇ ਫੁਰਮਾਨ ਸੁਣਾਏ ਗਏ ਹਨ ਪਰ ਇਹਨਾਂ ਸਾਰੇ ਫੁਰਮਾਨਾਂ ਨੂੰ ਕਸ਼ਮੀਰ ਦੇ ਸਿਦਕੀ ਲੋਕ ਟਿੱਚ ਜਾਣਦੇ ਹਨ ਤੇ ਉਹ ਆਪਣੇ ਜੁਝਾਰੂ ਪੁੱਤਰਾਂ-ਭਰਾਵਾਂ ਦੀ ਡਟਵੀਂ ਹਮਾਇਤ ਲਈ ਬੇਖੌਫ ਨਿੱਤਰਦੇ ਹਨ ਕਸ਼ਮੀਰੀ ਨੌਜਵਾਨਾਂ ਨੂੰ ਭਰਮਾਉਣ-ਫੁਸਲਾਉਣ ਲਈ ਕਦੇ ਖੇਡ ਮੇਲੇ ਕਰਾਉਣ ਤੇ ਕਦੇ ਹੋਰ ਨੌਜਵਾਨ ਗਤੀਵਿਧੀਆਂ ਆਹਰ ਲਾਉਣ ਦੇ ਯਤਨ ਹੋ ਰਹੇ ਹਨ ਨੌਜਵਾਨਾਂ ਨੂੰ ਮੁਫਤ ਟਿਊਸ਼ਨਾਂ ਤੇ ਕੋਚਿੰਗ ਸੈਂਟਰਾਂ ਦੇ ਲਾਲਚ ਦੇਣ ਦੀ ਚਰਚਾ ਹੈ, ਪਰ ਇਹ ਸਭ ਕੁੱਝ ਅਜਾਦੀ ਲਈ ਜੂਝ ਮਰਨ ਦੀ ਤਾਂਘ ਨੂੰ ਸਲ੍ਹਾਬਣ ਜੋਗਾ ਨਹੀਂ ਹੋ ਸਕਿਆ
ਲੋਕ ਰੋਹ ਦਾ ਇੱਕ ਹੋਰ ਪ੍ਰਗਟਾਵਾ ਸਮੁੱਚੀ ਵਾਦੀ 10 ਫਰਵਰੀ ਨੂੰ ਹੋਇਆ, ਜਦੋਂ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਬਾਨੀ ਮਕਬੂਲ ਬੱਟ ਦੀ ਬਰਸੀ ਜੋਰਦਾਰ ਬੰਦ ਰਾਹੀਂ ਮਨਾਈ ਗਈ, ਜਿਸ ਨੂੰ 11 ਫਰਵਰੀ 1984 ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀਤੇ ਲਟਕਾ ਦਿੱਤਾ ਗਿਆ ਸੀ ਚਾਰ ਵਰ੍ਹੇ ਪਹਿਲਾਂ 9 ਫਰਵਰੀ ਨੂੰ ਫਾਂਸੀ ਦੇ ਕੇ ਕਤਲ ਕੀਤੇ ਗਏ ਅਫਜ਼ਲ ਗੁਰੂ ਦੀ ਬਰਸੀਤੇ ਵੀ ਕਸ਼ਮੀਰ ਵਿਆਪਕ ਬੰਦ ਹੋਇਆ ਤੇ ਵੱਡੇ ਵੱਡੇ ਜਨਤਕ ਮੁਜਾਹਰੇ ਹੋਏ ਦੁਕਾਨਾਂ ਤੇ ਕਾਰੋਬਾਰ ਮੁਕੰਮਲ ਬੰਦ ਰਹੇ ਟ੍ਰੈਫਿਕ ਪੱਖੋਂ ਸੜਕਾਂਤੇ ਸੁੰਨ ਪਸਰੀ ਰਹੀ ਕਸ਼ਮੀਰ ਦੀ ਆਜਾਦੀ ਦੀ ਮੰਗ ਜ਼ੋਰ ਨਾਲ ਗੂੰਜੀ ਤੇ ਇਹਨਾਂ ਨੂੰ ਕੌਮ ਦੇ ਸ਼ਹੀਦਾਂ ਵਜੋਂ ਉਚਿਆਇਆ ਗਿਆ ਲੋਕਾਂ ਨੇ ਭਾਰਤੀ ਰਾਜ ਖਿਲਾਫ ਡੁਲ੍ਹ ਡੁਲ੍ਹ ਪੈਂਦੇ ਰੋਹ ਤੇ ਨਫਰਤ ਦਾ ਇਜ਼ਹਾਰ ਸੜਕਾਂਤੇ ਨਿੱਕਲ ਕੇ ਕੀਤਾ ਭਾਰਤੀ ਫੌਜ ਤੇ ਅਧਿਕਾਰੀ ਸਾਰੇ ਕਸ਼ਮੀਰ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਦਾ ਐਲਾਨ ਕਰਦੇ ਰਹੇ
ਇਹਨਾਂ ਸਰਦੀਆਂ ਦੇ ਸੀਜ਼ਨ ਦੌਰਾਨ ਹਥਿਆਰਬੰਦ ਖਾੜਕੂ ਨੌਜਵਾਨਾਂ ਦੀਆਂ ਫੌਜ ਨਾਲ ਹੋ ਰਹੀਆਂ ਟੱਕਰਾਂ ਵਿੱਚ ਆਈ ਤੇਜੀ ਤੇ ਇਸ ਦਾ ਜਨਤਕ ਲਾਮਬੰਦੀ ਨਾਲ ਹੋ ਰਿਹਾ ਨਿਵੇਕਲਾ ਸੁਮੇਲ ਭਾਰਤੀ ਹਾਕਮ ਜਮਾਤਾਂ ਲਈ ਡਾਢੀ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ ਵੱਖ ਵੱਖ ਥਾਵਾਂਤੇ ਟਾਕਰਾ ਕਰ ਰਹੇ ਨੌਜਵਾਨਾਂ ਨਾਲ ਰਲ ਕੇ ਹਥਿਆਰਬੰਦ ਫੌਜਾਂ ਦਾ ਪੱਥਰਾਂ ਨਾਲ ਟਾਕਰਾ ਕਰਨਾ, ਖੁਲ੍ਹਮ-ਖੁੱਲ੍ਹੀ ਬਗਾਵਤ ਦਾ ਐਲਾਨ ਹੈ ਤੇ ਜਾਬਰ ਭਾਰਤੀ ਫੌੌਜ ਤੇ ਰਾਜ ਲਈ ਸਿਰੇ ਦੀ ਨਮੋਸ਼ੀ ਹੋ ਨਿੱਬੜਦਾ ਹੈ ਭਾਰਤੀ ਹਾਕਮ ਤੇ ਫੌਜੀ ਅਧਿਕਾਰੀ ਆਪਣੇ ਸਾਰੇ ਬਰੂਦੀ ਹਥਿਆਰਾਂ ਦੇ ਬਾਵਜੂਦ ਲਾਚਾਰ ਨਜ਼ਰ ਆਉਦੇਕੌਮੀ ਸੁਰੱਖਿਆਦੇ ਹੋਕਰੇ ਮਾਰਦੇ ਹਨ ਫੌਜ ਦੀ ਦਹਿਸ਼ਤ ਨੂੰ ਕਸ਼ਮੀਰੀ ਸਵੈਮਾਣ ਪੈਰਾਂ ਹੇਠ ਰੋਲਦਾ ਦਿਖਾਈ ਦਿੰਦਾ ਹੈ ਵੱਖ ਵੱਖ ਅਖਬਾਰਾਂ ਫੌਜੀ ਮਾਮਲਿਆਂ ਦੇ ਮਾਹਰ ਫੌਜੀਆਂ ਦੀਆਂ ਮੌਤਾਂ ਦੇ ਬਚਾਅ ਲਈ ਤਰ੍ਹਾਂ ਤਰ੍ਹਾਂ ਦੇ ਸੁਝਾਅ ਦੇ ਰਹੇ ਹਨ ਤੇ ਕਸ਼ਮੀਰੀ ਨਾਬਰੀ ਨੂੰ ਭਾਰਤੀ ਫੌਜ ਦੇ ਬੂਟਾਂ ਹੇਠ ਦਰੜ ਦੇਣ ਦਾ ਦਹਾਕਿਆਂ ਪੁਰਾਣਾ ਭਰਮ ਪਾਲ ਰਹੇ ਹਨ ਪਰ ਇਹ ਨਾਬਰੀ ਵਧਦੀ ਜਾ ਰਹੀ ਹੈ ਤੇ ਕਸ਼ਮੀਰੀ ਲੋਕਾਂ ਦੀ ਆਜਾਦੀ ਦੀ ਪ੍ਰਚੰਡ ਤਾਂਘ ਦਾ ਜਲੌਅ ਪੂਰਾ ਜਹਾਨ ਦੇਖ ਰਿਹਾ ਹੈ
26 ਫ਼ਰਵਰੀ, 2017
ਕਸ਼ਮੀਰੀ ਕੌਮੀਅਤ ਵਾਸਤੇ ਆਜ਼ਾਦੀ ਦਾ ਸੁਆਲ, ਤੱਤ ਰੂਪ, ਸਾਮਰਾਜੀ ਚੌਧਰ ਤੇ ਦਾਬੇ ਦੀ ਨਵ-ਬਸਤੀਆਨਾ ਜਕੜਚੋਂ ਬਾਹਰ ਆਉਣ ਦਾ ਮਸਲਾ ਹੈ ਇਹੀ ਕੌਮੀ ਮੁਕਤੀ ਦਾ ਸਾਰ ਤੱਤ ਹੈ ਭਾਰਤੀ ਤੇ ਪਾਕਿਸਤਾਨੀ ਰਾਜ ਇਸ ਚੌਧਰ ਤੇ ਦਾਬੇ ਦੇ ਸੰਦਾਂ ਵਜੋਂ ਕੰਮ ਕਰ ਰਹੇ ਹਨ ਇਹ ਸਾਮਰਾਜੀ ਚੌਧਰ, ਜਿਸ ਦਾ ਸਮਾਜਕ ਥੰਮ੍ਹ ਜਗੀਰੂ ਪ੍ਰਬੰਧ ਹੈ, ਭਾਰਤ ਤੇ ਪਾਕਿਸਤਾਨ ਦੀਆਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਦਬਾਉਂਦੀ ਹੈ ਇਹ ਦੋਵੇਂ ਰਾਜ ਸੰਸਾਰ ਸਾਮਰਾਜੀ ਪ੍ਰਬੰਧ ਦੇਕੌਮੀਥੰਮ ਹਨ ਅਤੇ ਇਹਨਾਂ ਮੁਲਕਾਂ ਦੀਆਂ ਸਾਰੀਆਂ ਕੌਮੀਅਤਾਂ ਦੇ ਲੋਕਾਂ ਦੀ ਮੁਕਤੀ ਲਈ ਜਦੋਜਹਿਦ ਦੇ ਚੋਟ ਨਿਸ਼ਾਨੇ ਹਨ
------------

ਕਸ਼ਮੀਰੀ ਲੋਕਾਂ ਲਈ ਇਹ ਗੱਲ ਸਮਝਣੀ ਅਹਿਮ ਹੈ ਕਿ ਆਤਮ-ਨਿਰਣੇ ਦੇ ਹੱਕ ਦੀ ਮੰਗ ਇੱਕ ਹੱਕੀ ਤੇ ਬਹੁਤ ਅਹਿਮ ਜਮਹੂਰੀ ਮੰਗ ਹੋਣ ਦੇ ਬਾਵਜੂਦ, ਆਪਣੇ ਆਪ ਹੀ, ਕੌਮੀ ਮੁਕਤੀ ਦਾ ਪ੍ਰੋਗਰਾਮ ਨਹੀਂ ਹੈ ਇਸ ਤੋਂ ਵੀ ਅੱਗੇ, ਆਤਮ-ਨਿਰਣੇ ਦਾ ਤੱਤ ਵੀ ਮਰਜ਼ੀ ਦਾ ਸਮਾਜਕ ਪ੍ਰਬੰਧ ਉਸਾਰਨ ਦੇ ਹੱਕ ਨੂੰ ਲਾਗੂ ਕਰਨ ਪਿਆ ਹੈ ਸਾਮਰਾਜੀ ਤੇ ਜਗੀਰੂ ਦਾਬੇ ਤੋਂ ਮੁਕਤ ਇੱਕ ਨਵਾਂ ਜਮਹੂਰੀ ਸਮਾਜਕ ਪ੍ਰਬੰਧ ਭਾਰਤ ਅਤੇ ਪਾਕਿਸਤਾਨ ਦੀਆਂ ਸਾਰੀਆਂ ਕੌਮੀਅਤਾਂ ਦੀ ਸਾਂਝੀ ਚੋਣ ਬਣਦੀ ਹੈ ਜੋ ਬਾਹਰਮੁਖੀ ਤੌਰਤੇ ਨਿਸ਼ਚਿਤ ਹੈ ਵੱਖ ਹੋਣ ਦੇ ਹੱਕ ਸਮੇਤ ਸਾਰੀਆਂ ਕੌਮੀਅਤਾਂ ਆਪਾ-ਨਿਰਣੇ ਦੇ ਹੱਕ ਅਜਿਹੇ ਪ੍ਰਬੰਧ ਦੇ ਲਾਜ਼ਮੀ ਅੰਸ਼ ਬਣਦੇ ਹਨ                                     (‘‘ਜੂਝ ਰਿਹਾ ਕਸ਼ਮੀਰ’’ ਪੁਸਤਕ ਦੇ ਇੱਕ ਲੇਖਚੋਂ)

No comments:

Post a Comment