Saturday, March 25, 2017

03 ਕੇਂਦਰੀ ਬੱਜਟ 2017-18


ਕੇਂਦਰੀ ਬੱਜਟ 2017-18
        ਕੇਂਦਰੀ ਸਰਕਾਰ ਨੇ ਸਾਲ 2017-18 ਲਈ ਕੇਂਦਰੀ ਬੱਜਟ ਪਹਿਲੀ ਫਰਵਰੀ ਨੂੰ ਸੰਸਦ ਪੇਸ਼ ਕੀਤਾ ਹੈ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪੇਸ਼ ਕੀਤੇ ਗਏ ਇਸ ਬੱਜਟ ਬਾਰੇ ਅਰਥ ਸਾਸ਼ਤਰੀ ਤੇ ਵਿਸ਼ਲੇਸ਼ਕ ਆਸ ਕਰ ਰਹੇ ਸਨ ਕਿ ਇਹਦੇ ਵੀ ਕੋਈ ਸਰਜੀਕਲ ਸਟਰਾਈਕ ਵਰਗਾ ਕਾਰਨਾਮਾ ਕੀਤਾ ਜਾਵੇਗਾ ਪਰ ਅਜਿਹਾ ਕੁੱਝ ਵੀ ਨਹੀਂ ਸੀ ਇਹ ਬੱਜਟ ਤਾਂ ਨੋਟਬੰਦੀ ਦੇ ਮਾਰੂ ਫੈਸਲੇ ਨਾਲ ਹੋਈ ਹਲਚਲ ਨੂੰ ਕੁੱਝ ਠੰੁਮਣਾ ਦੇਣ ਦੀ ਕੋਸ਼ਿਸ਼ ਜਾਪਦਾ ਹੈ ਬੱਜਟ ਤੋਂ ਪਹਿਲਾਂ ਪੇਸ਼ ਕੀਤੇ ਗਏ ਸਾਲਾਨਾ ਆਰਥਕ ਸਰਵੇਖਣ ਸਰਕਾਰ ਨੂੰ ਇਹ ਮੰਨਣ ਲਈ ਮਜ਼ਬੂਰ ਹੋਣਾ ਪਿਆ ਸੀ ਕਿ ਨੋਟਬੰਦੀ ਨੇ ਕਾਰੋਬਾਰ ਦੇ ਮਹੌਲ ਵਿਚ ਬੇਯਕੀਨੀ ਪੈਦਾ ਕੀਤੀ ਹੈ ਜਿਸ ਨੇ ਦੇਸ਼ ਦੀ ਆਰਥਕਤਾ ਤੇ ਰੁਜ਼ਗਾਰ ਦਾ ਨੁਕਸਾਨ ਕੀਤਾ ਹੈ ਗਰੀਬ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ ਨੋਟਬੰਦੀ ਦੇ ਫੌਰੀ ਹਰਜਿਆਂ ਪੱਖੋਂ ਸਰਵੇ ਨੋਟ ਕੀਤਾ ਗਿਆ ਕਿ ਨੌਕਰੀਆਂ ਖੁੱਸਣ, ਖੇਤੀ ਖੇਤਰ ਆਮਦਨ ਘਟਣ ਤੇ ਉਥਲ ਪੁਥਲ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ ਪਰ ਇਸ ਨੁਕਸਾਨ ਦੀ ਭਰਪਾਈ ਲਈ ਚੁੱਕੇ ਗਏ ਕਦਮ ਨਿਗੂਣੇ ਹਨ ਤੇ ਸਰਕਾਰ ਨੇ ਮੰਨਿਆਂ ਹੈ ਕਿ ਇਹਦੇ ਅਸਰ ਅਜੇ ਸਾਲ ਭਰ ਹੋਰ ਰਹਿਣਗੇ
ਇਹ ਬੱਜਟ ਜਦੋਂ ਪੇਸ਼ ਕੀਤਾ ਗਿਆ ਤਾਂ ਸਥਿਤੀ ਦਾ ਅਹਿਮ ਪਹਿਲੂ ਇਹ ਹੈ ਕਿ ਇਹ ਸੰਸਾਰ ਭਰ ਵਿਚ ਦਿਨੋ ਦਿਨ ਡੂੰਘੇ ਹੋ ਰਹੇ ਆਰਥਕ ਮੰਦਵਾੜੇ ਦੌਰਾਨ ਪੇਸ਼ ਹੋ ਰਿਹਾ ਹੈ ਭਾਰਤੀ ਹਾਕਮ ਜਮਾਤਾਂ ਲਈ ਆਰਥਕਤਾ ਦੀ ਵਿਕਾਸ ਰਫਤਾਰ ਬਰਕਰਾਰ ਰੱਖਣ ਖਾਤਰ ਵਿਦੇਸ਼ੀ ਪੂੰਜੀ ਲਈ ਤ੍ਰਿਸ਼ਨਾ ਵਧਦੀ ਜਾ ਰਹੀ ਹੈ ਤੇ ਸੰਸਾਰ ਆਰਥਕ ਸੰਕਟ ਦੌਰਾਨ ਵਿਦੇਸ਼ੀ ਪੂੰਜੀ ਦੀ ਆਮਦ ਉਹਨਾਂ ਦੀਆਂ ਆਸਾਂ ਅਨੁਸਾਰ ਨਹੀਂ ਹੋ ਰਹੀ ਭਾਰਤੀ ਹਾਕਮਾਂ ਦੇ ਵਿਕਾਸ ਦਾ ਇੰਜਣਬਰਾਮਦੀ ਤੇਲਸਹਾਰੇ ਚਲਦਾ ਹੈ, ਭਾਵ ਭਾਰਤੀ ਆਰਥਕਤਾ ਨੂੰ ਉਹ ਏਸ ਹਿਸਾਬ ਨਾਲ ਢਾਲਦੇ ਰਹੇ ਹਨ ਕਿ ਇਥੋਂ ਦੀ ਪੈਦਾਵਾਰ ਸ਼ੁੱਧ ਤੌਰਤੇ ਬਾਹਰਲੀ ਮਾਰਕੀਟ ਦੀਆਂ ਲੋੜਾਂ ਦੀ ਪੂਰਤੀ ਕਰੇ ਇਉ ਉਹ ਬਰਾਮਦਾਂ ਸਹਾਰੇ ਭਾਰਤੀ ਆਰਥਕਤਾ ਦੀ ਵਧਦੀ ਦਰ ਪੇਸ਼ ਕਰਦੇ ਰਹੇ ਹਨ ਪਰ ਸੰਸਾਰ ਆਰਥਕ ਮੰਦਵਾੜੇ ਨੇ ਹੁਣ ਇਹ ਗੁੰਜਾਇਸ਼ਾਂ ਪੂਰੀ ਤਰ੍ਹਾਂ ਸੁੰਗੇੜ ਦਿੱਤੀਆਂ ਹਨ ਸੰਸਾਰ ਦੀਆਂ ਪ੍ਰਮੁੱਖ ਆਰਥਕ ਤਾਕਤਾਂ ਨੂੰ ਆਪਣੇ ਘਰਾਂ ਅੰਦਰਲਾ ਮੰਦਵਾੜਾ ਹੀ ਸਾਹ ਨਹੀਂ ਲੈਣ ਦੇ ਰਿਹਾ ਤੇ ਉਹ ਆਪਣੇ ਦੇਸ਼ਾਂ ਬੇਰੁਜ਼ਗਾਰੀ ਦੇ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ ਇਉ ਤਾਜਾ ਬੱਜਟ ਦੌਰਾਨ ਭਾਜਪਾਈ ਹਾਕਮਾਂ ਦੀ ਇਹ ਮਾਯੂਸੀ ਵੀ ਝਲਕੀ ਹੈ ਤੇ ਉਹਨਾਂ ਨੂੰ ਮਜਬੂਰੀ ਵੱਸ ਭਾਰਤੀ ਆਰਥਕਤਾ ਦੇ ਉਹਨਾਂ ਬੁਨਿਆਦੀ ਖੇਤਰਾਂ ਵੱਲ ਮੂੰਹ ਕਰਨਾ ਪਿਆ ਹੈ, ਕੁੱਝ ਨਾ ਕੁੱਝ ਕਦਮ ਚੁੱਕਣ ਦਾ ਐਲਾਨ ਕਰਨਾ ਪਿਆ ਹੈ ਪਰ ਇਹ ਕਦਮ ਤੇ ਐਲਾਨ ਏਨੇ ਨਿਗੂਣੇ ਹਨ ਕਿ ਇਹਨਾਂ ਨਾਲ ਸੰਕਟ ਨਾਲ ਜੂਝ ਰਹੀ ਭਾਰਤੀ ਆਰਥਿਕਤਾ ਨੂੰ ਕੋਈ ਸਾਹ ਨਹੀਂ ਆਉਣ ਲੱਗਿਆ ਸਮੁੱਚੇ ਬੱਜਟ ਦੀ ਮੁੱਖ ਧੁੱਸ ਉਹੀ ਹੈ ਜਿਹਦੇਤੇ ਭਾਰਤੀ ਹਾਕਮ ਪਿਛਲੇ ਢਾਈ ਦਹਾਕਿਆਂ ਤੋਂ ਤੁਰਦੇ ਰਹੇ ਹਨ, ਭਾਵ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਧੁੱਸ ਬੱਝਵੀਆਂ ਤਨਖਾਹਾਂ ਵਾਲੀ ਮੱਧ-ਵਰਗ ਦੀ ਉਪਰਲੀ ਪਰਤ ਨੂੰ ਮਾਮੂਲੀ ਛੋਟ ਦੇ ਕੇ ਉਹਨਾਂ ਨੂੰ ਮਾਰਕੀਟ ਸਰਗਰਮੀ ਵਧਾਉਣ ਲਈ ਉਤਸ਼ਾਹਤ ਕਰਨ ਦਾ ਯਤਨ ਕੀਤਾ ਗਿਆ ਹੈ ਤਾਂ ਕਿ ਸੰੁਗੜ ਰਹੀ ਮੰਗ ਦਾ ਕੋਈ ਹੀਲਾ ਕੀਤਾ ਜਾ ਸਕੇ ਅਜਿਹੇ ਹੀਲੇ-ਵਸੀਲੇ ਬਰਾਮਦ ਮੁਖੀ ਵਿਕਾਸ ਰਫਤਾਰ ਵਾਲੀਆਂ ਨੀਤੀਆਂ ਦਾ ਹੀ ਸਿੱਟਾ ਹਨ ਮੰਗ ਦਾ ਪਸਾਰਾ ਕਰਨ ਦਾ ਬੁਨਿਆਦੀ ਹੱਲ ਕਰੋੜਾਂ ਕਰੋੜ ਕਿਰਤੀ ਜਨਤਾ (ਕਿਸਾਨ, ਖੇਤ ਮਜਦੂਰ ਤੇ ਸਨਅਤੀ ਮਜ਼ਦੂਰਾਂ ਸਮੇਤ ਬੁਨਿਆਦੀ ਕਿਰਤੀ ਹਿੱਸੇ) ਦੀ ਆਮਦਨ ਵਾਧਾ ਕਰਕੇ ਘਰੇਲੂ ਸਨਅਤ ਲਈ ਮੰਗ ਪੈਦਾ ਕਰਨਾ ਹੈ ਪਰ ਹਕੂਮਤ ਲਈ ਅਜਿਹੀ ਮੰਗ ਪੈਦਾ ਕਰਨਾ ਕਿਸੇ ਸਰੋਕਾਰ ਦਾ ਮੁੱਦਾ ਨਹੀਂ ਹੈ ਸਗੋਂ ਦੇਸੀ ਵਿਦੇਸ਼ੀ ਪੂੰਜੀਪਤੀਆਂ ਦੀ ਮਾਰਕੀਟ ਬਣਦੀ ਮੱਧ-ਵਰਗੀ ਪਰਤ ਨੂੰ ਵਕਤੀ ਰਾਹਤ ਦੇ ਕੇ ਉਹਨਾਂ ਕਾਰੋਬਾਰਾਂਚੋਂ ਤੇਜੀ ਲਿਆਉਣ ਦਾ ਯਤਨ ਕਰਨਾ ਹੈ ਜਿੱਥੋਂ ਤੱਕ ਔਰਤਾਂ ਤੇ ਹੋਰ ਪਛੜੇ ਵਰਗਾਂ ਲਈ ਚਲਦੀਆਂ ਸਕੀਮਾਂ ਦੀ ਰਾਸ਼ੀ ਵਾਧਾ ਕਰਨ ਦਾ ਦਾਅਵਾ ਹੈ, ਉਸ ਦੀ ਅਸਲੀਅਤ ਇਹ ਕਿ ਇਹ ਸਾਰੀਆਂ ਸਹੂਲਤਾਂ ਕੁੱਲ ਘਰੇਲੂ ਉਤਪਾਦ ਦਾ ਸਿਰਫ 3.5% ਹੀ ਬਣਦੀਆਂ ਹਨ, ਜਦ ਕਿ ਇਹ ਹਿੱਸੇ ਆਬਾਦੀ ਦਾ ਲਗਭਗ 30% ਬਣ ਜਾਂਦੇ ਹਨ
ਬੱਜਟ ਦਿਨੋ ਦਿਨ ਡੂੰਘੇ ਹੋ ਰਹੇ ਖੇਤੀ ਸੰਕਟ ਦਾ ਕੋਈ ਹੱਲ ਪੇਸ਼ ਨਹੀਂ ਕਰਦਾ, ਸਗੋਂ ਪਹਿਲਾਂ ਕੀਤੇ ਹਵਾਈ ਦਾਅਵੇ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ, ਨੂੰ ਮੁੜ ਦੁਹਰਾਉਦਾ ਹੈ ਪਰ ਇਹ ਦੁੱਗਣੀ ਕਿਵੇਂ ਹੋਵੇਗੀ ਇਹਦੇ ਬਾਰੇ ਕੋਈ ਠੋਸ ਨੀਤੀ ਤੇ ਵਿਉਤ ਪੇਸ਼ ਨਹੀਂ ਕੀਤੀ ਗਈ ਇਸ ਦੰਭੀ ਦਾਅਵੇ ਦੀ ਹਕੀਕਤ ਸਰਕਾਰ ਦੀ ਆਪਣੀ ਪੇਸ਼ਕਾਰੀ ਹੀ ਦਰਸਾ ਦਿੰਦੀ ਹੈ ਖੇਤੀ ਖੇਤਰ ਵਿਕਾਸ ਦਰ ਲਗਭਗ 4% ਰਹਿਣ ਦੀ ਗੱਲ ਕਹੀ ਗਈ ਹੈ (ਇਹ ਦਾਅਵਾ ਵੀ ਵੱਡਾ ਹੈ) ਜਦ ਕਿ ਆਮਦਨ ਦੁੱਗਣੀ ਕਰਨ ਲਈ ਹਰ ਸਾਲ ਖੇਤੀ ਖੇਤਰ ਦੇ 12% ਤੋਂ ਉੱਪਰ ਦੀ ਦਰ ਨਾਲ ਵਿਕਾਸ ਕਰਨ ਦੀ ਜਰੂਰਤ ਹੈ 2022 ਤੱਕ ਆਮਦਨ ਦੁੱਗਣੀ ਕਰਨ ਦੀ ਵਿਉਤ ਕਿਸੇ ਵੀ ਹਿਸਾਬ ਨਾਲ ਸਿਰੇ ਨਹੀਂ ਚੜ੍ਹਦੀ ਪਿਛਲੇ ਵਰ੍ਹੇ ਕੀਤੇ ਏਸ ਐਲਾਨ ਨੂੰ ਇਸ ਬੱਜਟ ਕਿਸੇ ਸਕੀਮ ਰਾਹੀਂ ਲਾਗੂ ਕਰਨ ਦੀਆਂ ਆਸਾਂ ਪਾਲੀ ਬੈਠੇ ਸਰਕਾਰੀ ਵਿਸ਼ਲੇਸ਼ਕਾਂ ਨੂੰ ਹੁਣ ਕੋਈ ਜੁਆਬ ਨਹੀਂ ਔੜ ਰਿਹਾ ਆਮਦਨ ਦੁੱਗਣੀ ਕਰਨ ਲਈ ਕਿਸਾਨਾਂ ਦੇ ਲਾਗਤ ਖਰਚੇ ਘਟਾਉਣੇ ਪਹਿਲਾ ਤੇ ਅਤਿ ਲੋੜੀਂਦਾ ਕਦਮ ਬਣਦਾ ਹੈ ਪਰ ਹਕੂਮਤ ਦੀਆਂ ਖੁੱਲ੍ਹੀ ਮੰਡੀ ਦੀਆਂ ਨੀਤੀਆਂ ਤਹਿਤ ਕੰਟਰੋਲ ਮੁਕਤ ਹੋ ਰਹੀਆਂ ਖਾਦਾਂ, ਬੀਜ ਤੇ ਦੂਜੇ ਪਾਸੇ ਸਰਕਾਰੀ ਖਰੀਦ ਤੋਂ ਭੱਜਣ ਦੀ ਹੋ ਰਹੀ ਤਿਆਰੀ ਇਸ ਹਵਾਈ ਦਾਅਵੇ ਦੀ ਫੂਕ ਕੱਢ ਰਹੀ ਹੈ ਹੁਣ ਜਦੋਂ ਬੱਜਟ ਪੇਸ਼ ਕੀਤਾ ਜਾ ਰਿਹਾ ਹੈ ਤਾਂ ਮਹਾਂਰਾਸ਼ਟਰ ਦੇ ਕਿਸਾਨ ਸਾਲ ਭਰ ਮਹਿੰਗੇ ਭਾਅ ਵਿਕਣ ਵਾਲੀਆਂ ਦਾਲਾਂ ਨੂੰ ਵਪਾਰੀਆਂ ਕੋਲ ਕੌਡੀਆਂ ਦੇ ਭਾਅ ਲੁਟਾਉਣ ਲਈ ਮਜਬੂਰ ਹਨ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਇਸ ਬੱਜਟ ਵੀ ਪੂਰਾ ਨਾ ਕਰਨ ਕਰਕੇ ਭਾਜਪਾ ਹਕੂਮਤ ਨੇ ਆਪਣੇ ਅਸਲ ਮਨਸ਼ੇ ਫਿਰ ਸਪਸ਼ਟ ਕਰ ਦਿੱਤੇ ਹਨ ਆਮਦਨ ਵਧਾਉਣ ਦੇ ਦਾਅਵੇ -ਮਾਰਕੀਟ ਵਰਗੇ ਦਾਅਵੇ ਦਿਖਾ ਕੇ ਹੀ ਪੂਰੇ ਕੀਤੇ ਜਾਣੇ ਹਨ ਖੇਤੀ ਖੇਤਰ ਲਈ ਕਰਜੇ ਦਾ ਵਾਅਦਾ ਜੋ 2016-17 ਲਈ 9.5 ਲੱਖ ਕਰੋੜ ਦਾ ਸੀ, ਇਸ ਵਾਰ 10 ਲੱਖ ਕਰੋੜ ਦਾ ਹੈ ਜਦ ਕਿ ਇਹ ਸਥਾਪਤ ਤੱਥ ਹੈ ਕਿ ਇਹ ਕਰਜੇ ਕਿਸਾਨਾਂ ਤੋਂ ਜਿਆਦਾ ਖੇਤੀ ਕਾਰੋਬਾਰੀਆਂ ਤੇ ਜਾਗੀਰਦਾਰਾਂ ਨੂੰ ਮਿਲਦੇ ਹਨ ਮੋੜਵੇਂ ਰੂਪ ਇਹ ਛੋਟੇ ਤੇ ਗਰੀਬ ਕਿਸਾਨਾਂ ਕੋਲ ਤਾਂ ਦੁੱਗਣੀਆਂ ਤਿੱਗਣੀਆਂ ਵਿਆਜ ਦਰਾਂਤੇ ਪਹੁੰਚਦੇ ਹਨ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਈ ਦਾਅਵਾ 40% ਵਾਧੇੇ ਦਾ ਹੈ ਪਰ ਅਸਲੀਅਤ ਇਹ ਹੈ ਕਿ 2016-17 ਲਈ ਬੀਮਾ ਕਿਸ਼ਤਾਂ ਤਾਰਨ ਵਾਸਤੇ ਰੱਖੀ ਰਕਮ 13, 240 ਕਰੋੜ ਰੁਪਏ ਸੀ, ਜਦ ਕਿ 2017-18 ਲਈ 9000 ਕਰੋੜ ਰੁਪਏ ਹੈ, ਇਹ ਚਾਲੀ ਫੀਸਦੀ ਦਾ ਵਾਧਾ ਕਿਵੇਂ ਬਣਿਆ ਉਜ ਵੀ ਫਸਲ ਬੀਮਾ ਕਿਸਤ ਵਜੋਂ ਪਿਛਲੇ ਸਾਲ 13, 240 ਕਰੋੜ ਰੁਪਏਚੋਂ ਸਿਰਫ 26.5% ਕਿਸਾਨ ਹੀ ਬੀਮਾ ਸਕੀਮ ਕਵਰ ਹੋਏ ਤੇ ਬਾਕੀ ਰਕਮ ਕੰਪਨੀਆਂ ਦੇ ਹਿੱਸੇ ਹੀ ਆਈ
ਬੱਜਟ ਤੋਂ ਕੁਝ ਸਮਾਂ ਪਹਿਲਾਂ ਅਰੁਣ ਜੇਤਲੀ ਨੇ ਕਿਹਾ ਸੀ ਕਿ ਸੂਬਿਆਂ ਲਈ ਛੋਟੀ ਖੇਤੀ ਤੋਂ ਕਾਰਪੋਰੇਟ ਖੇਤੀ ਵੱਲ ਤਬਦੀਲੀ ਲਈ ਇੱਕ ਮਾਰਗ ਨਕਸ਼ਾ ਉਲੀਕਿਆ ਜਾਵੇਗਾ ਠੇਕਾ ਖੇਤੀ ਲਈ ਇੱਕ ਨਮੂਨੇ ਦਾ ਕਾਨੂੰਨ ਸੂਬਿਆਂ ਨੂੰ ਭੇਜਿਆ ਜਾਵੇਗਾ ਤੇ ਮਗਰੋਂ ਮਾਰਕਿਟ ਸੁਧਾਰਾਂ ਨਾਲ ਇਸਦਾ ਕੜੀਜੋੜ ਕੀਤਾ ਜਾਵੇਗਾ ਇਸ ਤੋਂ ਬਿਨਾਂ ਫਲਾਂ ਤੇ ਸਬਜੀਆਂ ਨੂੰ ਖੇਤੀ ਪੈਦਾਵਾਰ ਮੰਡੀਕਰਨ ਕਮੇਟੀ ਦੀ ਸੂਚੀਚੋਂ ਬਾਹਰ ਕਰਨ ਦੀ ਵਿਉਂਤ ਬਣਾਈ ਗਈ ਸੀ ਇਸ ਨੂੰ ਜੇਕਰ ਕੌਮੀ ਹੁਨਰ ਵਿਕਾਸ ਕਾਉਂਸਲ ਦੀ ਉਸ ਰਿਪੋਰਟ ਨਾਲ ਜੋੜੀਏ ਜਿਹੜੀ ਖੇਤੀਤੇ ਲੱਗੀ ਆਬਾਦੀ ਨੂੰ 58% ਤੋਂ ਲਿਆ ਕੇ 38% ਕਰਨ ਦਾ ਦਾਅਵਾ ਕਰਦੀ ਹੈ ਤਾਂ ਕਈ ਕੁਝ ਸਪੱਸ਼ਟ ਹੋ ਜਾਂਦਾ ਹੈ ਇਹ ਠੇਕਾ ਖੇਤੀ ਵੱਲ ਵਧਦੇ ਕਦਮ ਹਨ ਮੌਜੂਦਾ ਬੱਜਟ ਦੇ ਕਈ ਫੈਸਲਿਆਂਚੋਂ ਇਹੀ ਧੁੱਸ ਪ੍ਰਗਟ ਹੁੰਦੀ ਹੈ
ਯੂ.ਪੀ.. ਸਰਕਾਰ ਵੇਲੇ ਦੀ ਚੱਲੀ ਆਉਦੀ ਸਕੀਮ, ਮਗਨਰੇਗਾ ਦੇ ਫੰਡਾਂ 1% ਦਾ ਮਾਮੂਲੀ ਵਾਧਾ ਕੀਤਾ ਗਿਆ ਹੈ ਪਿਛਲੇ ਸਾਲ ਦੇ 47, 400 ਕਰੋੜ ਦੇ ਮੁਕਾਬਲੇ 48,000 ਕਰੋੜ ਰੁਪਏ ਰੱਖੇ ਗਏ ਹਨ ਉਜ ਇਹ ਪਿਛਲੇ ਸਾਲ ਦੀ ਵਿਉਤ ਸਰਕਾਰ ਦੀ ਏਨੇ ਖਰਚੇ ਦੀ ਨਹੀਂ ਸੀ ਉਹਦੇ ਵੱਲੋਂ ਤਾਂ 8,000 ਕਰੋੜ ਰੁਪਏ ਰੱਖੇ ਗਏ ਸਨ ਇਹ ਤਾਂ ਰਾਜਾਂ ਵੱਲੋਂ ਮੰਗ ਕਰਨ ਤੇ ਸੁਪਰੀਮ ਕੋਰਟ ਵੱਲੋਂ ਦਖਲ ਦੇ ਕੇ ਇਹ ਰਕਮ ਜਾਰੀ ਕਰਵਾਈ ਸੀ ਹਾਲਾਂ ਕਿ ਰਾਜਾਂ ਨੇ 80,000 ਕਰੋੜ ਰੁਪਏ ਦੀ ਮੰਗ ਕੀਤੀ ਸੀ ਉਜ ਵੀ ਦਿਲਚਸਪ ਪੱਖ ਇਹ ਹੈ ਕਿ ਮਗਨਰੇਗਾ ਵਰਗੀਆਂ ਸਕੀਮਾਂ ਰੁਜ਼ਗਾਰ ਤੋਂ ਵਾਂਝੇ ਰਹਿ ਗਏ ਹਿੱਸਿਆਂ ਲਈ ਕਿਸੇ ਹੱਦ ਤੱਕ ਭਰਪਾਈ ਕਰਨ ਦਾ ਜਰੀਆ ਬਣ ਸਕਦੀਆਂ ਹਨ ਇਹ ਆਪਣੇ ਆਪ ਪੇਂਡੂ ਖੇਤਰ ਦੀ ਭਾਰੀ ਵਸੋਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਬਦਲ ਨਹੀਂ ਹੋ ਸਕਦੀਆਂ ਸਾਡੇ ਮੁਲਕ ਦੀ ਹਾਲਤ ਇਹ ਹੈ ਕਿ ਏਥੇ ਕਰੋੜਾਂ ਕਰੋੜ ਪੇਂਡੂ ਕਿਰਤੀ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦਾ ਸਾਰਾ ਬੋਝ ਹੀ ਲੋਕਾਂ ਦੇ ਟੈਕਸਾਂ ਰਾਹੀਂ ਜੁਟਾਈ ਜਾਂਦੀ ਸਕੀਮਤੇ ਪਾ ਦਿੱਤਾ ਜਾਂਦਾ ਹੈ ਤੇ ਉਹ ਵੀ ਫਜੂਲ ਕਿਸਮ ਦੇ ਗੈਰ-ਪੈਦਾਵਾਰੀ ਸਰਗਰਮੀ ਦੇ ਲੇਖੇ ਲਗਾ ਦਿੱਤਾ ਜਾਂਦਾ ਹੈ ਖੇਤੀ ਖੇਤਰ ਪੈਦਾਵਾਰ ਲਈ ਪੂੰਜੀ ਨੂੰ ਤਰਸਦਾ ਰਹਿੰਦਾ ਹੈ ਜਿੱਥੋਂ ਤੱਕ ਮਗਨਰੇਗਾ ਸਕੀਮ ਦੇ ਲਾਗੂ ਹੋਣ ਦਾ ਸਬੰਧ ਹੈ, ਇਹਦੇ ਫੰਡਾਂ ਵਿਚ ਵੱਡੀ ਪੱਧਰਤੇ ਘਪਲੇ ਦੀਆਂ ਰਿਪੋਰਟਾਂ ਆਮ ਪ੍ਰਕਾਸ਼ਤ ਹੁੰਦੀਆਂ ਹਨ ਤੇ ਵਰ੍ਹਿਆਂ ਬੱਧੀ ਮਜ਼ਦੂਰ ਬਕਾਇਆਂ ਲਈ ਤਰਸਦੇ ਰਹਿੰਦੇ ਹਨ ਹੁਣ ਵੀ ਇਹ ਹਾਲਤ ਬਦਲਣ ਨਹੀਂ ਜਾ ਰਹੀ
ਦੂਜਾ ਵੱਡਾ ਖੇਤਰ ਰੁਜ਼ਗਾਰ ਦਾ ਬਣਦਾ ਹੈ, ਜਿਹਦੇ ਲਈ ਸਰਕਾਰ ਵੱਲੋਂ ਬੱਜਟ ਕੋਈ ਸਕੀਮ ਨਹੀਂ ਹੈ ਬੇਰੁਜ਼ਗਾਰੀ ਮੁਲਕ ਦਾ ਸਭ ਤੋਂ ਵੱਡਾ ਮੁੱਦਾ ਹੈ 2015 ’ ਕਿਰਤ ਮੰਤਰਾਲੇ ਵੱਲੋਂ ਜਾਰੀ ਇੱਕ ਰਿਪੋਰਟ ਦਸਦੀ ਹੈ ਕਿ ਮੁਲਕ ਭਰ 67% ਪਰਿਵਾਰ 10, 000 ਰੁਪਏ ਮਹੀਨਾ ਤੋਂ ਘੱਟ ਤਨਖਾਹ ਵਾਲੇ ਹਨ ਤੇ ਦੇਸ ਵਿਚ 77% ਪਰਿਵਾਰ ਅਜਿਹੇ ਹਨ ਜਿੰਨ੍ਹਾ ਦਾ ਇੱਕ ਵੀ ਜੀਅ ਰੈਗੂਲਰ ਤਨਖਾਹਦਾਰ ਮੁਲਾਜ਼ਮ ਨਹੀਂ ਹੈ ਇਸ ਹਾਲਤ ਨੂੰ ਬਦਲਣ ਲਈ ਬੱਜਟ ਕੁੱਝ ਨਹੀਂ ਹੈ ਭਾਵ ਰੁਜ਼ਗਾਰ ਪੈਦਾ ਕਰਨ ਲਈ ਕਿਸੇ ਪੱਖੋਂ ਕੋਈ ਇਰਾਦਾ ਨਹੀਂ ਹੈ ਜਿੱਥੋਂ ਤੱਕ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਲਈ ਟੈਕਸਾਂ 5% ਛੋਟ ਦਾ ਐਲਾਨ ਹੈ, ਇਹ ਉਹਨਾਂ ਲਈ ਰਾਹਤ ਦਾ ਜ਼ਰੀਆ ਬਣਨ ਵਾਲਾ ਨਹੀਂ ਹੈ, ਕਿਉਕਿ ਮੁੱਖ ਸਮੱਸਿਆ ਸੁੰਗੜੀ ਹੋਈ ਮੰਗ ਦੀ ਹੈ ਇਹਦੇ ਨਾਲ ਨਾ ਉਹਨਾਂ ਦੇ ਕਾਰੋਬਾਰਾਂ ਦੀ ਸਰਗਰਮੀ ਵਧਣੀ ਹੈ ਤੇ ਨਾ ਹੀ ਉਹਨਾਂ ਦੇ ਲਾਗਤ ਖਰਚਿਆਂ ਕਮੀ ਆਉਣੀ ਹੈ ਇਹ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਦੀ ਥਾਂ ਨੋਟਬੰਦੀ ਕਾਰਨ ਪੈਦਾ ਹੋਏ ਰੋਸਤੇ ਠੰਢਾ ਛਿੜਕਣ ਦਾ ਹੀ ਇੱਕ ਯਤਨ ਕਿਹਾ ਜਾ ਸਕਦਾ ਹੈ
ਸੇਵਾਵਾਂ ਦੇ ਖੇਤਰਚੋਂ ਸਭ ਤੋਂ ਉੱਭਰਵੇਂ ਬਣਦੇ ਸਿੱਖਿਆ ਤੇ ਸਿਹਤ ਦੇ ਮਾਮਲੇ ਨਿੱਜੀਕਰਨ ਦੀ ਧੁੱਸ ਨੂੰ ਬਰਕਰਾਰ ਰੱਖਿਆ ਗਿਆ ਹੈ ਸਿੱਖਿਆ ਖੇਤਰ ਪਿਛਲੇ ਸਾਲ ਦੇ ਮੁਕਾਬਲੇ 10% ਦਾ ਵਾਧਾ ਕੀਤਾ ਗਿਆ ਹੈ, ਪਰ ਇਹ ਮੌਜੂਦਾ ਚੁਣੌਤੀਆਂ ਦੇ ਮੁਕਾਬਲੇ ਨਿਗੂਣਾ ਹੈ ਇਹ ਰਕਮ ਸਰਕਾਰ ਵੱਲੋਂ ਆਪ ਬਣਾਏ ਹੋਏ ਸਿੱਖਿਆ ਅਧਿਕਾਰ ਕਾਨੂੰਨ ਨੂੰ ਬਕਾਇਦਾ ਲਾਗੂ ਕਰਾਉਣ ਦਾ ਜ਼ਰੀਆ ਨਹੀਂ ਬਣਦੀ ਇੱਕ ਅਨੁਮਾਨ ਅਨੁਸਾਰ ਦੇਸ 5 ਲੱਖ ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਹਨ ਮਿਡ-ਡੇ-ਮੀਲ ਵੀ ਮਾਮੂਲੀ ਵਾਧਾ ਕੀਤਾ ਗਿਆ ਹੈ ਅਹਿਮ ਪੱਖ ਇਹ ਹੈ ਕਿ ਸਿੱਖਿਆ ਦੇ ਖੇਤਰ ਨਿੱਜੀ ਯੂਨੀਵਰਸਿਟੀਆਂ ਤੇ ਸੰਸਥਾਵਾਂ/ਕਾਰੋਬਾਰੀਆਂ ਨੂੰ ਉਤਸ਼ਾਹਤ ਕਰਨ ਦੀ ਪਹੁੰਚ ਅਪਣਾਈ ਗਈ ਹੈ ਜੋ ਆਮ ਲੋਕਾਂ ਤੋਂ ਸਿੱੱਖਿਆ ਦਾ ਹੱਕ ਖੋਹਣ ਲਈ ਵੱਡਾ ਹਮਲਾ ਹੈ ਇਹ ਹਮਲਾ ਜਾਰੀ ਰਹਿਣਾ ਹੈ ਤੇ ਦੇਸ਼ ਦੇ ਬੱਜਟ ਦਾ 6% ਸਿੱਖਿਾਆ ਤੇ ਖਰਚ ਕਰਨ ਦੀਆਂ ਅਜੇ ਵੀ ਗੱਲਾਂ ਹੀ ਰਹਿਣੀਆਂ ਹਨ ਇਹ ਟੀਚਾ ਇਸ ਬੱਜਟ ਵੀ ਨੇੜੇ ਤੇੜੇ ਨਹੀਂ ਹੈ ਸਿਹਤ ਦੇ ਖੇਤਰ ਵਿਚ ਕੇਂਦਰੀ ਬੱਜਟ ਪਿਛਲੇ ਸਾਲ ਦੇ 38, 206 ਕਰੋੜ ਦੇ ਮੁਕਾਬਲੇ ਇਸ ਵਾਰ 48, 853 ਕਰੋੜ ਕੀਤਾ ਗਿਆ ਹੈ ਵੱਖ ਵੱਖ ਬਿਮਾਰੀਆਂ ਖਤਮ ਕਰਨ ਦੇ ਵੱਡੇ ਦਾਅਵੇ ਤੇ ਸਕੀਮਾਂ ਹਨ ਪਰ ਹਾਲਤ ਇਹ ਹੈ ਕਿ ਇੱਕ ਪਾਸੇ ਲੋਕ ਬੁਰੀ ਤਰ੍ਹਾਂ ਸਰਕਾਰੀ ਸਿਹਤ ਸਹੂਲਤਾਂ ਨੂੰ ਤਰਸ ਰਹੇ ਹਨ ਤੇ ਦੂਜੇ ਪਾਸੇ ਪਿਛਲੇ ਵਰ੍ਹੇ ਦੇ ਬੱਜਟ ਦਾ 75% ਹਿੱਸਾ ਖਰਚ ਕਰਕੇ ਕੇਂਦਰੀ ਮੰਤਰੀ ਮਾਣ ਕਰ ਰਿਹਾ ਹੈ ਕਿ ਅਸੀਂ ਐਨਾ ਖਰਚ ਲਿਆ ਹੈ
ਅਮਰੀਕੀ ਯੁੱਧਨੀਤੀ ਦੀਆਂ ਲੋੜਾਂ ਅਤੇ ਆਪਣੀਆਂ ਪਸਾਰਵਾਦੀ ਲਾਲਸਾਵਾਂ ਦੀ ਪੂਰਤੀ ਲਈ ਰੱਖਿਆ ਬੱਜਟ ਵਧਾਉਣ ਦੀ ਦਿਸ਼ਾ ਅੱਗੇ ਵਧਦਿਆਂ ਇਸ ਵਿਚ 5.8 % ਦਾ ਵਾਧਾ ਹੋਰ ਕਰ ਦਿੱਤਾ ਗਿਆ ਹੈ ਅਤੇ 2, 74, 114 ਕਰੋੜ ਰੁ. (ਪੈਨਸ਼ਨਾਂ ਤੋਂ ਬਿਨਾਂ) ਆਉਦੇ ਵਿੱਤੀ ਸਾਲ ਲਈ ਰੱਖ ਲਏ ਹਨ ਲੋਕ ਘੋਲਾਂ ਨੂੰ ਕੁਚਲਣ ਲਈ ਅੰਦਰੂਨੀ ਸੁਰੱਖਿਆ ਦੇ ਨਾਂਤੇ 83, 100 ਕਰੋੜ ਰੁਪਏ ਦੀ ਰਕਮ ਰੱਖੀ ਹੋਈ ਹੈ ਭਾਵ ਲੋਕਾਂ ਦੀ ਪੂੰਜੀ ਨਾਲ ਲੋਕਾਂਤੇ ਕੁਟਾਪੇ ਲਈ ਬੰਦੋਬਸਤ ਹੋਰ ਪੱਕਾ ਕਰ ਲਿਆ ਗਿਆ ਹੈ ਨਵੇਂ ਰੱਖਿਆ ਸੌਦੇ ਕਰਨ, ਸਾਮਰਾਜੀ ਮੁਲਕਾਂ ਤੋਂ ਹੋਰ ਟਂੈਕ-ਤੋਪਾਂ ਖਰੀਦਣ ਲਈ ਰਕਮਾਂ ਰੱਖੀਆਂ ਗਈਆਂ ਹਨ ਇਹ ਬੋਝ ਦੇਸ਼ ਦੇ ਖਜਾਨੇਤੇ ਆਏ ਸਾਲ ਵਧਦਾ ਜਾ ਰਿਹਾ ਹੈ ਤੇ ਦੇਸ਼ ਦੀਆਂ ਸਭਨਾਂ ਹਾਕਮ ਜਮਾਤੀ ਪਾਰਟੀਆਂ ਲਈ ਲੋਕਾਂ ਦੀਆਂ ਬੁਨਿਆਦੀ ਜੀਵਨ ਲੋੜਾਂ ਨਾਲੋਂ ਕਿਤੇ ਵੱਡੀ ਤਰਜੀਹ ਰਖਦਾ ਹੈ ਦੇਸ਼ ਦੇ ਹਿੱਤਾ ਦੇ ਨਾਂਤੇ ਹਾਕਮ ਜਮਾਤ ਦੀਆਂ ਲਾਲਸਾਵਾਂ ਪੂਰਨ ਦੀ ਇਹ ਨੀਤੀ ਬੀ. ਜੇ. ਪੀ. ਹੋਰ ਜੋਰ ਨਾਲ ਲਾਗੂ ਕਰ ਰਹੀ ਹੈ
ਦੇਸ਼ ਵਿਕਾਸ ਕਰਨ ਦੇ ਨਾ ਹੇਠ 64000 ਕਰੋੜ ਰੁ. ਸੜਕਾਂ ਬਣਾਉਣ ਲਈ ਤੇ 3, 96, 135 ਕਰੋੜ ਰੁ. ਬੁਨਿਆਦੀ ਢਾਂਚੇ ਦੀ ਉਸਾਰੀ ਲਈ ਰੱਖੇ ਗਏ ਹਨ ਇਹਨਾਂ ਭਾਰੀ ਵਾਧੇ ਹੋਏ ਹਨ ਜਰ-ਖਰੀਦ ਵਿਦਵਾਨਾਂ ਤੇ ਲੇਖਕਾਂ ਵੱਲੋਂ ਇਸ ਨੂੰ ਸਰਕਾਰ ਦੀ ਵਿਕਾਸਮੁਖੀ ਪਹੁੰਚ ਕਹਿ ਕੇ ਜੋਰ ਨਾਲ ਧਮਾਇਆ ਜਾ ਰਿਹਾ ਹੈ ਜਦ ਕਿ ਇਹ ਸੜਕਾਂ, ਪੁਲਾਂ ਤੇ ਹੋਰ ਬੁਨਿਆਦੀ ਢਾਂਚੇ ਦੀ ਉਸਾਰੀ ਵਿਦੇਸ਼ੀ ਪੂੰਜੀ ਦੇ ਕਾਰੋਬਾਰਾਂ ਦੀਆਂ ਜਰੂਰਤਾਂ ਨੂੰ ਹੁੰਗਾਰਾ ਹੈ ਵੱਧ ਤੋਂ ਵੱਧ ਸਾਮਰਾਜੀ ਪੂੰਜੀ ਨੂੰ ਮੁਲਕ ਸੱਦਣ ਤੇ ਕਾਰੋਬਾਰ ਕਰਨ ਦੇ ਸੱਦੇ ਦੇਣ ਲਈ ਅਧਾਰ ਤਿਆਰੀ ਹੈ ਅਜਿਹੇ ਦੰਭੀ ਵਿਕਾਸ ਦੇ ਲਈ ਸਰਕਾਰੀ ਖਜਾਨਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ ਤੇ ਲੋਕਾਂ ਲਈ ਅਤਿ ਲੋੜੀਂਦੇ ਰੁਜ਼ਗਾਰ ਲਈ ਖਜਾਨਾ ਖਾਲੀ ਹੋਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ
2019 ਤੱਕ ਇੱਕ ਕਰੋੜ ਘਰ ਗਰੀਬਾਂ ਨੂੰ ਬਣਾ ਕੇ ਦੇਣ ਦੀ ਅਸਲੀਅਤ ਕੁੱਝ ਹੋਰ ਹੈ ਇਹਦੇ ਰਾਹੀਂ ਵੱਡੇ ਵੱਡੇ ਬਿਲਡਰਾਂ ਨੂੰ ਟੈਕਸ ਬਰੇਕ ਦਿੱਤੀ ਗਈ ਹੈ ਰੀਅਲ ਅਸਟੇਟ ਦੇ ਕਾਰੋਬਾਰ ਤੇਜੀ ਲਿਆਉਣ ਲਈ ਸਰਕਾਰੀ ਖਜਾਨਾ ਜੁਟਾਇਆ ਜਾਣਾ ਹੈ ਲੋਕਾਂ ਨਾਲ ਕੀਤੇ ਵਾਅਦੇ ਵਫਾ ਹੋਣ ਤਾਂ ਬਹੁਤ ਵਿੱਥ ਹੁੰਦੀ ਹੈ ਪਰ ਰੀਅਲ ਅਸਟੇਟ ਕਾਰੋਬਾਰੀਆਂ ਤੇ ਵੱਡੇ ਵੱਡੇ ਬਿਲਡਰਾਂ ਨੂੰ ਮਨਚਾਹੇ ਮੁਨਾਫੇ ਬਟੋਰਨ ਤੇ ਸਰਕਾਰੀ ਖਜਾਨਾ ਚੱਟਣ ਬਹੁਤ ਥੋੜ੍ਹਾ ਸਮਾਂ ਲੱਗਦਾ ਹੈ ਇਉ ਕਰਕੇ ਜਾਮ ਹੋਏ ਪਏ ਕਾਰੋਬਾਰਾਂ ਕੁੱਝ ਨਾ ਕੁੱਝ ਤੇਜੀ ਲਿਆਉਣ ਦਾ ਯਤਨ ਦਿਖਦਾ ਹੈ ਖਾਸ ਕਰਕੇ ਉਸਾਰੀ ਦੇ ਕੰਮ ਸੀਮਿੰਟ, ਲੋਹਾ ਤੇ ਹੋਰ ਚੀਜ਼ਾਂ ਵਰਤੇ ਜਾਣ ਨਾਲ ਆਰਥਿਕਤਾ ਦੇ ਇੱਕ ਹਿੱਸੇ ਕੁੱਝ ਤੇਜੀ ਆਉਂਦੀ ਹੈ ਬੁਰੀ ਤਰ੍ਹਾਂ ਖੜੋਤ ਫਸੀ ਆਰਥਿਕਤਾ ਨੂੰ ਕੁੱਝ ਰਾਹਤ ਦੇਣ ਦਾ ਇਹ ਤਰੀਕਾ ਸੰਸਾਰੀਕਰਨ ਦੀਆਂ ਨੀਤੀਆਂਚੋਂ ਹੀ ਉਪਜਦਾ ਹੈ, ਜਦੋਂ ਕੀਮਤ ਸਰਕਾਰੀ ਖਜਾਨਾਤਾਰਦਾ ਹੈ ਤੇ ਮਲਾਈ ਨਿੱਜੀ ਕਾਰੋਬਾਰੀ ਛਕਦੇ ਹਨ ਪ੍ਰਾਈਵੇਟ ਪਬਲਿਕ ਹਿੱਸੇਦਾਰੀ ਦੇ ਨਾਂ ਥੱਲੇ ਕਾਰੋਬਾਰਾਂ ਦਾ ਪਸਾਰਾ ਕਰਨ ਦੇ ਬੱਜਟ ਕੀਤੇ ਗਏ ਕਈ ਐਲਾਨ ਏਸੇ ਮਲਾਈ ਨੂੰ ਛਕਾਉਣ ਦਾ ਹੀ ਸਾਧਨ ਬਣਨੇ ਹਨ
ਬੱਜਟ ਨੂੰ ਲੋਕ ਹਿਤੂ ਪੇਸ਼ ਕਰਨ ਲਈ ਜਿਹੜਾ ਪੱਖ ਧੁਮਾਇਆ ਜਾ ਰਿਹਾ ਹੈ ਉਹ ਅਸਿੱਧੇ ਟੈਕਸਾਂ ਨਾਲ ਕੋਈ ਛੇੜਛਾੜ ਨਾ ਕਰਨਾ ਹੈ ਆਮ ਲੋਕ ਮੁੱਖ ਤੌਰਤੇ ਅਸਿੱਧੇ ਟੈਕਸਤਾਰਦੇ ਹਨ ਤੇ ਉਹਨਾਂ ਦੇ ਵਾਧੇ ਘਾਟੇ ਲਈ ਹੁਣ ਸਰਕਾਰ ਬੱਜਟ ਮੌਕੇ ਅਜਿਹੇ ਐਲਾਨ ਨਹੀਂ ਕਰਦੀ ਅਕਸਰ ਅਜਿਹੇ ਟੈਕਸ ਵਧਾਉਣ ਦੇ ਫੈਸਲੇ ਕੈਬਨਿਟ ਕੀਤੇ ਜਾਂਦੇ ਹਨ ਉਜ ਵੀ ਜੁਲਾਈ ਲਾਗੂ ਹੋਣ ਜਾ ਰਹੇ ਜੀ.ਐਸ.ਟੀ. ਨੇ ਇਹ ਕੰਮ ਚੰਗੀ ਤਰ੍ਹਾਂ ਕਰ ਦੇਣਾ ਹੈ ਕੈਸ਼ਲੈੱਸ ਆਰਥਕਤਾ ਬਣਾਉਣ ਦੀ ਦਿਸ਼ਾ ਤਹਿਤ ਕੀਤੇ 3 ਲੱਖ ਤੋਂ ਉਪਰ ਦੇ ਲੈਣ ਦੇਣ ਲਈ ਨਕਦੀਤੇ ਪਾਬੰਦੀ ਦੇ ਫੈਸਲੇ ਨਾਲ ਟੈਕਸਾਂ ਦਾ ਘੇਰਾ ਵਧਾਇਆ ਜਾਣਾ ਹੈ ਰੇਲਵੇ ਦਾ ਬੱਜਟ ਇਸ ਵਾਰ ਨਾਲ ਹੀ ਪੇਸ਼ ਕੀਤਾ ਗਿਆ ਹੈ, ਜਿਸਚੋਂ ਰੇਲਵੇ ਦੇ ਨਿੱਜੀਕਰਨ ਦੀ ਤਿਆਰੀ ਸਾਫ ਝਲਕਦੀ ਹੈ ਰੇਲਵੇ ਨਾਲ ਸਬੰਧਤ ਕੰਪਨੀਆਂ ਦੀ ਸੂਚੀ ਵਿੱਕਰੀ ਲਈ ਜਾਰੀ ਹੋ ਰਹੀ ਹੈ ਰੇਲਵੇ ਦੇ ਕਿਰਾਏ ਤੇ ਹੋਰ ਚਾਰਜ ਵਧਾਉਣ ਲਈ ਹੁਣ ਪਾਰਲੀਮੈਂਟ ਦੀ ਮਨਜੂਰੀ ਦੀ ਜਰੂਰਤ ਨਹੀਂ ਹੈ ਇਹ ਪਹਿਲਾਂ ਵੀ ਬਿਨਾਂ ਬੱਜਟ ਤੋਂ ਹੀ ਵਧਾਏ ਗਏ ਸਨ ਤੇ ਹੁਣ ਵੀ ਇਉ ਹੀ ਵਧਾਏ ਜਾਣਗੇ ਕੈਬਨਿਟ ਨੂੰ ਮਿਲੇ ਅਥਾਹ ਅਧਿਕਾਰ ਹੁਣ ਅਜਿਹੇ ਫੈਸਲੇ ਲੈਣ ਲਈ ਪਾਰਲੀਪੈਂਟ ਦੇ ਮੁਥਾਜ ਨਹੀਂ ਰਹਿੰਦੇ ਬੱਜਟਾਂ ਬਹੁਤੀ ਰਸਮ ਪੂਰਤੀ ਕੀਤੀ ਜਾਂਦੀ ਹੈ
ਸੋ ਕੁੱਲ ਮਿਲਾ ਕੇ ਕਹਿਣਾ ਹੋਵੇ ਤਾਂ ਇਸ ਵਾਰ ਦੇ ਬੱਜਟਤੇ ਸੰਸਾਰ ਆਰਥਕ ਮੰਦਵਾੜੇ ਦਾ ਪ੍ਰਛਾਵਾਂ ਸਾਫ ਦੇਖਿਆ ਜਾ ਸਕਦਾ ਹੈ ਬੱਜਟ ਦੀ ਮੁੱਖ ਧੁੱਸ ਸਰਕਾਰੀ ਖਜਾਨਾ ਲੁਟਾ ਕੇ ਕੁੱਝ ਨਾ ਕੁੱਝ ਕਾਰੋਬਾਰੀ ਮਾਹੌਲ ਬਣਾਉਣ ਦੀ ਹੈ ਤੇ ਵਿਦੇਸ਼ੀ ਪੂੰਜੀ ਖਿੱਚਣ ਲਈ ਆਧਾਰ ਸਿਰਜਣਤੇ ਹੈ ਵਿਦੇਸ਼ੀ ਪੂੰਜੀ ਅਤੇ ਸੰਸਾਰ ਮੰਡੀ ਨਾਲ ਹੋਰ ਗੂੜ੍ਹਾ ਜੁੜਨ ਦੇ ਸਪਨੇ ਪਾਲਦੇ ਭਾਰਤੀ ਹਾਕਮਾਂ ਲਈ ਸੰਸਾਰ ਮੰਦਵਾੜੇ ਕਰਕੇ ਪੈਦਾ ਹੋਈ ਕਸੂਤੀ ਹਾਲਤ ਦੇ ਝਲਕਾਰੇ ਹਨ ਬੁਨਿਆਦੀ ਮਸਲੇ ਹੱਲ ਕਰਨ ਦੀ ਥਾਂ ਨਵੀਆਂ ਨਵੀਆਂ ਸਕੀਮਾਂ ਸ਼ੁਰੂ ਕਰਨ ਦੇ ਵਾਅਦੇ ਹਨ ਲੋਕਾਂਤੇ ਸਾਮਰਾਜੀਆਂ ਤੇ ਦਲਾਲ ਸਰਮਾਏਦਾਰਾਂ, ਜਾਗੀਰਦਾਰਾਂ ਦੇ ਆਰਥਕ ਹਮਲੇ ਦੀ ਸੇਧ ਤੇ ਧੁੱਸ ਹੋਰ ਨਿਸ਼ੰਗ ਪ੍ਰਗਟ ਹੋਈ ਹੈ



No comments:

Post a Comment