Friday, March 22, 2013

ਅਫਜ਼ਲ ਗੁਰੂ ਨੂੰ ਫਾਂਸੀ : ਜਮਹੂਰੀ ਅਧਿਕਾਰ ਸਭਾ ਵੱਲੋਂ ਨਿਖੇਧੀ



ਅਫਜ਼ਲ ਗੁਰੂ ਨੂੰ ਫਾਂਸੀ : ਜਮਹੂਰੀ ਅਧਿਕਾਰ ਸਭਾ ਵੱਲੋਂ ਨਿਖੇਧੀ


16
ਫਰਵਰੀ ਨੂੰ ਜਮਹੂਰੀ ਅਧਿਕਾਰ ਸਭਾ (ਪੰਜਾਬ) ਵਲੋਂ ਕਸ਼ਮੀਰੀ ਨੌਜਵਾਨ ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੇ ਵਿਰੋਧ ' ਲੁਧਿਆਣਾ ' ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਜਮਹੂਰੀ ਹੱਕਾਂ ਦੇ ਕਾਰਕੁੰਨ ਤੇ ਆਗੂ ਸ਼ਾਮਲ ਹੋਏ ਸਭ ਤੋਂ ਪਹਿਲਾਂ ਭਾਈ ਬਾਲਾ ਚੌਂਕ ' ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਕੋਲ ਰੈਲੀ ਕੀਤੀ ਗਈ ਇਸ ਉਪਰੰਤ ਇੱਥੋਂ ਲੈ ਕੇ ਭਾਰਤ ਨਗਰ ਚੌਂਕ ਹੁੰਦਿਆਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ ਬੁਲਾਰਿਆਂ ਨੇ ਕਿਹਾ ਕਿ ਅਫ਼ਜ਼ਲ ਗੁਰੂ ਨੂੰ ਇਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਸੰਸਦ ਉੱਪਰ ਹਮਲੇ ਦੇ ਕੇਸ ਵਿਚ ਫਸਾਇਆ ਗਿਆ ਹਿਰਾਸਤ ' ਉਸ ਨੂੰ ਘੋਰ ਅਣਮਨੁੱਖੀ ਤਸੀਹੇ ਦੇ ਕੇ ਉਸ ਦਾ ਇਕਬਾਲੀਆ ਬਿਆਨ ਮੀਡੀਆ ' ਉਛਾਲਿਆ ਗਿਆ ਅਤੇ ਇਸ ਨੂੰ ਅਧਾਰ ਬਣਾਕੇ ਉਸ ਦੀ ਜਾਨ ਲੈਣ ਦਾ ਮਨਸੂਬਾ ਰਚਿਆ ਗਿਆ 

ਬਿਨਾ ਕੋਈ ਠੋਸ ਸਬੂਤ ਪੇਸ਼ ਕੀਤੇਕੌਮ ਦੀਆਂ ਸਮੂਹਿਕ ਭਾਵਨਾਵਾਂ ਨੂੰ ਸ਼ਾਂਤ ਕਰਨਦੀ ਸਿਰੇ ਦੀ ਤਰਕਹੀਣ ਦਲੀਲ ਦੇ ਕੇ ਸਿਰਫ਼ ਇਕ ਕਸ਼ਮੀਰੀ ਅਤੇ ਮੁਸਲਮਾਨ ਹੋਣ ਕਾਰਨ ਉਸ ਨੂੰ ਚੁੱਪਚੁਪੀਤੇ ਫਾਹੇ ਲਾ ਦਿੱਤਾ ਗਿਆ ਬੁਲਾਰਿਆਂ ਨੇ ਕਿਹਾ ਕਿ ਅਫਜ਼ਲ ਨੂੰ ਫਾਂਸੀ ਕੌਮਾਂਤਰੀ ਮਨੁਖੀ ਅਧਿਕਾਰ ਚਾਰਟਰ ਦੀ ਘੋਰ ਉਲੰਘਣਾ ਹੈ ਪੁਲਿਸ ਹਿਰਾਸਤ ਵਿਚ ਅਫਜ਼ਲ ਦੇ ਬਿਆਨਾਂ ਨੂੰ ਉਸਨੂੰ ਫਾਂਸੀ ਦੇਣ ਲਈ ਉਸਦੇਖਿਲਾਫ ਗਵਾਹੀ ਵਜੋਂ ਵਰਤਣਾ ਨਿਆਂਇਕ ਅਸੂਲਾਂ ਦੀ ਉਲੰਘਣਾ ਅਤੇ ਨਾਵਾਜਬ ਅਮਲ ਹੈ ਅਤੇ ਐਤਵਾਰ ਨੂੰ ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਖਾਰਜ਼ ਕਰਨ ਤੋਂ ਪਹਿਲਾਂ ਵੀ ਉਸ ਨੂੰ ਬੇਬੁਨਿਆਦ ਫਾਂਸੀ ਲਾਉਣ ਦੀ ਹਕੂਮਤ ਦੀ ਕਾਹਲ ਦਿਖਾਈ ਦਿੰਦੀ ਹੈ 

ਬੁਲਾਰਿਆਂ ਨੇ ਕਿਹਾ ਕਿ ਫਾਂਸੀ ਬਾਰੇ ਉਸ ਦੇ ਪਰਿਵਾਰ ਨੂੰ ਸੁਚਿਤ ਨਾ ਕਰਨਾ ਅਤੇ ਉਸ ਦੀ ਮ੍ਰਿਤਕ ਦੇਹ ਵੀ ਉਸ ਦੇ ਵਾਰਿਸਾਂ ਦੇ ਹਵਾਲੇ ਨਾ ਕਰਨਾ ਭਾਰਤੀ ਹੁਕਮਰਾਨਾਂ ਦਾ ਪੂਰੀ ਤਰ੍ਹਾਂ ਅਣਮਨੁੱਖੀ ਰਵੱਈਆ ਹੈ ਦਿੱਲੀ ਵਿਚ ਅਫ਼ਜ਼ਲ ਗੁਰੂ ਦੀ ਫਾਂਸੀ ਵਿਰੁੱਧ ਰੋਸ ਪ੍ਰਗਟਾ ਰਹੀਆਂ ਕਸ਼ਮੀਰੀ ਕੁੜੀਆਂ ਤੇ ਹੋਰ ਕਾਰਕੁੰਨਾਂ ਨਾਲ ਬਜਰੰਗ ਦਲ ਦੇ ਗੁੰਡਿਆਂ ਵਲੋਂ ਪੁਲਿਸ ਦੀ ਮਿਲੀਭੁਗਤ ਤਹਿਤ ਬਦਤਮੀਜ਼ੀ ਕਰਨ ਅਤੇ ਮਨੁੱਖੀ ਹੱਕਾਂ ਦੇ ਬਹੁਤ ਹੀ ਮਕਬੂਲ ਆਗੂ ਗੌਤਮ ਨਵਲੱਖਾ ਦੇ ਮੂੰਹ 'ਤੇ ਕਾਲਖ ਮਲਣ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹ ਫਾਸ਼ੀਵਾਦੀ ਹਰਕਤ ਕਰਨ ਵਾਲੇ ਅਨਸਰਾਂ ਅਤੇ ਇਸ ਨੂੰ ਸ਼ਹਿ ਦੇਣ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ

-
ਬੂਟਾ ਸਿੰਘ


No comments:

Post a Comment