Saturday, March 30, 2013

ਅਜਿਹੀ ਲਾਸਾਨੀ ਸ਼ਖਸੀਅਤ ਸੀ ਕਾਮਰੇਡ ਮਾਰਕਸ ਦੀ¸


ਅਜਿਹੀ ਲਾਸਾਨੀ ਸ਼ਖਸੀਅਤ ਸੀ ਕਾਮਰੇਡ ਮਾਰਕਸ ਦੀ¸

ਜਿਸ ਸਮੇਂ ਤੱਕ ਮਾਰਕਸ ਦੇ ਸੰਸਾਰ ਦ੍ਰਿਸ਼ਟੀਕੋਣ ਦੇ ਮੁਖ ਲੱਛਣਾਂ ਨੇ ਰੂਪ ਧਾਰਿਆ, ਉਸ ਦੀ ਸ਼ਖਸੀਅਤ ਵੀ ਬਣ ਚੁੱਕੀ ਸੀ, ਇੱਕ ਅਜਿਹੇ ਮਨੁੱਖ ਦੀ ਸ਼ਖਸੀਅਤ ਜਿਸ ਵਿਚ ਵਿਗਿਆਨੀ ਅਤੇ ਇਨਕਲਾਬੀ ਘੁਲ-ਮਿਲਕੇ ਇੱਕ ਹੋ ਗਏ ਸਨ ਮਾਰਕਸ ਵਿਗਿਆਨ ਵਿਚ ਇੱਕ ਮਹਾਨ ਇਨਕਲਾਬੀ ਸੀ ਅਤੇ ਇਨਕਲਾਬ ਵਿਚ ਪਹਿਲਾ ਵਿਗਿਆਨੀ, ਜਿਸ ਨੇ ਸਮੁੱਚੇ ਇਨਕਲਾਬੀ ਸਿਧਾਂਤ ਅਤੇ ਅਮਲ ਨੂੰ ਠੀਕ ਠੀਕ ਵਿਗਿਆਨ ਦੇ ਪ੍ਰਕਰਮਾਂ ਪੰਧਾਂ ਵਿਚ ਘੁੰਮਣ ਲਈ ''ਮਜ਼ਬੂਰ ਕਰਕੇ'' ਦਰਸ਼ਨ ਅਤੇ ਸਮਾਜ ਬਾਰੇ ਵਿਚਾਰਾਂ ਵਿਚ ਇੱਕ ਸੱਚਮੁੱਚ ਦੀ, ਇੱਕ ਬੁਨਿਆਦੀ ਕਾਇਆ-ਪਲਟ ਕਰ ਦਿੱਤੀ 

ਖੁਦ ਇੱਕ ਵਿਆਪਕ ਰੂਪ ਵਿਚ ਵਿਕਸਤ ਵਿਅਕਤੀ ਹੋਣ ਕਰਕੇ, ਮਾਰਕਸ ਨੇ ਰਚਨਾਤਮਕ ਪੱਖ ਵਿਚ ਵੀ ਆਪਣੇ ਆਪ ਨੂੰ ਵਿਆਪਕ ਰੂਪ ਵਿਚ ਪ੍ਰਗਟ ਕੀਤਾ ਮਨੁੱਖੀ ਸਰਗਰਮੀ ਦੇ ਕਿਸੇ ਵੀ ਅਜਿਹੇ ਖੇਤਰ ਦਾ ਨਾਂ ਲੈਣਾ ਮੁਸ਼ਕਲ ਹੋਵੇਗਾ ਜਿਹੜਾ ਉਸ ਦੇ ਜਗਿਆਸੂ ਚਿੰਤਨ ਤੋਂ ਅਛੋਹ ਹੋਵੇ ਇਹ ਬਿਲਕੁੱਲ ਉਚਿਤ ਹੈ ਜਦੋਂ ਅਸੀਂ ਮਾਰਕਸ ਦੀ ਇੱਕ ਦਰਸ਼ਨਵੇਤਾ ਅਤੇ ਅਰਥ-ਸ਼ਾਸ਼ਤਰੀ, ਸਮਾਜ-ਵਿਗਿਆਨੀ ਤੇ ਇਤਿਹਾਸਕਾਰ, ਇਨਕਲਾਬੀ ਅਤੇ ਜਥੇਬੰਦਕ, ਪ੍ਰਚਾਰ ਲੇਖਕ ਅਤੇ ਭਾਸ਼ਾ-ਵਿਗਿਆਨੀ, ਸਾਹਿਤ ਵਿਸ਼ੇਸ਼ਗ ਅਤੇ ਪੱਤਰਕਾਰ ਦੇ ਰੂਪ ਵਿਚ ਗੱਲ ਕਰਦੇ ਹਾਂ

ਉਸ ਦੀ ਸ਼ਖਸੀਅਤ ਬਾਹਰੋਂ ਵੀ ਆਕਰਸ਼ਕ ਸੀ ਇਹ ਗੱਲ ਇੱਕ ਅਜਿਹਾ ਤੱਥ ਹੈ ਜਿਸ ਵੱਲ ਧਿਆਨ ਦੇਣੋਂ ਉਹ ਲੋਕ ਵੀ ਨਹੀਂ ਬਚ ਸਕੇ ਜਿਹੜੇ ਮਾਰਕਸ ਨੂੰ ਕੇਵਲ ਸਰਸਰੀ ਜਿਹਾ ਸੀ ਜਾਣਦੇ ਸਨ ਅਤੇ ਮਾਰਕਸਵਾਦ ਜਿਹਨਾਂ ਲਈ ਓਪਰੀ ਗੱਲ ਸੀ 

ਰੂਸੀ ਉਦਾਰਵਾਦੀ ਲੇਖਕ ਪੀ. ਅਨੇਨਕੋਵ ਮਾਰਕਸ ਨੂੰ ਮਾਰਚ 1846 ਵਿਚ ਬਰਸੇਲਜ਼ ਵਿਚ ਮਿਲਿਆ ਸੀ ਅਤੇ ਉਸਨੇ ਲਿਖਿਆ ਕਿ ਮਾਰਕਸ ਇਸ ਕਿਸਮ ਦਾ ਆਦਮੀ ਹੈ ਜਿਹੜਾ ਸ਼ਕਤੀ, ਇਰਾਦੇ ਅਤੇ ਅਟੁੱਟ ਵਿਸ਼ਵਾਸ਼ ਦਾ ਬਣਿਆ ਹੋਇਆ ਹੈ, ਅਤੇ ਦੇਖਣ ਵਿਚ ਵੀ ਬੇਹੱਦ ਆਕਰਸ਼ਕ ਹੈ ਅਣਵਾਹੇ ਕਾਲੇ ਕੇਸ, ਵਾਲਾਂ ਵਾਲੇ ਹੱਥ, ਵਿੰਗੇ-ਟੇਡੇ ਬੰਦ ਕੀਤੇ ਬਟਨਾਂ ਵਾਲੇ ਕੋਟ ਵਿਚ ਉਹ ਇੱਕ ਅਜਿਹਾ ਮਨੁੱਖ ਲੱਗਦਾ ਸੀ ਜਿਸ ਨੂੰ ਦੂਜਿਆਂ ਕੋਲੋਂ ਸਤਿਕਾਰ ਪ੍ਰਾਪਤ ਕਰਨ ਦਾ ਅਧਿਕਾਰ ਹੋਵੇ, ਭਾਵੇਂ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਵੀ ਲੱਗੇ ਤੇ ਉਹ ਕੁੱਝ ਵੀ ਕਰਦਾ ਹੋਵੇ ਉਸ ਦੀਆਂ ਸਾਰੀਆਂ ਹਰਕਤਾਂ ਅਵੱਲੀਆਂ ਹੁੰਦੀਆਂ ਸਨ, ਪਰ ਦਲੇਰੀ ਅਤੇ ਆਤਮ-ਵਿਸ਼ਵਾਸ਼ ਨਾਲ ਭਰਪੂਰ ਲੋਕਾਂ ਨਾਲ ਵਰਤੋਂ ਵਿਹਾਰ ਦਾ ਉਸਦਾ ਸਾਰਾ ਢੰਗ ਤਰੀਕਾ ਆਪਣਾ ਹੀ ਨਵੇਕਲਾ ਅਤੇ ਉਸ ਨਾਲੋਂ ਵੱਖਰਾ ਹੁੰਦਾ ਸੀ ਜਿਸ ਨੂੰ ਆਮ ਕਰਕੇ ਪ੍ਰਵਾਨ ਕੀਤਾ ਜਾਂਦਾ ਸੀ ਅਤੇ ਉਸ ਦੀ ਖਰਵੀਂਂ, ਖੜਕਵੀਂ ਆਵਾਜ਼ ਲੋਕਾਂ ਅਤੇ ਵਸਤਾਂ ਬਾਰੇ ਉਸ ਦੇ ਨਿਰਣਿਆਂ ਦੀ ਦੋ ਟੁੱਕ ਪ੍ਰਕਿਰਤੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਸੀ

ਅਸੂਲ ਦੇ ਸੁਆਲਾਂ ਉੱਤੇ, ਮਾਰਕਸ ਦਾ ਨਿਰਣਾ ਨਰਮ ਨਹੀਂ ਸੀ ਹੁੰਦਾ, ਭਾਵੇਂ ਇਹ ਉਹਨਾਂ ਲੋਕਾਂ ਦਾ ਹੀ ਮਸਲਾ ਹੁੰਦਾ ਜਿਹਨਾਂ ਨਾਲ ਉਸ ਦੇ ਕਈ ਵਰ੍ਹਿਆਂ ਤੋਂ ਸਾਥੀਆਂ ਵਾਲੇ ਸੰਬੰਧ ਹੁੰਦੇ ਆਪ ਆਸਾਧਾਰਨ ਤੌਰ 'ਤੇ ਇਕਾਗਰ-ਚਿੱਤ ਵਿਅਕਤੀ ਹੋਣ ਕਾਰਨ, ਮਾਰਕਸ ਦੂਜੇ ਲੋਕਾਂ ਦੇ ਅਮਲਾਂ ਨੂੰ ਮਾਪਣ ਲਈ ਦੋਹਰਾ ਮਿਆਰ ਨਹੀਂ ਸੀ ਵਰਤਦਾ: ਇੱਕ ''ਮਨੁੱਖੀ'' ਪੱਧਰ ਉੱਤੇ, ਅਤੇ ਦੂਜਾ ਵਿਗਿਆਨਕ ''ਵਿਹਾਰਕ'' ਪੱਧਰ ਉੱਤੇ ਜਿਹੜਾ ਮਨੁੱਖ ਵਿਗਿਆਨਕ ਸਿਧਾਂਤ ਜਾਂ ਇਨਕਲਾਬੀ ਅਮਲ ਦੇ ਸਵਾਲਾਂ ਉੱਤੇ ''ਥਿੜਕ ਜਾਂਦਾ'', ਉਹ ਅਜਿਹਾ ਕਰਕੇ ਮਾਰਕਸ ਦੀਆਂ ਨਜ਼ਰਾਂ ਵਿਚ ਸਦਾਚਾਰਕ ਗਲਤੀ ਵੀ ਕਰਦਾ ਸੀ, ਅਤੇ ਕੇਵਲ ਇੱਕ ਚਿੰਤਕ ਜਾਂ ਇਨਕਲਾਬੀ ਵਜੋਂ ਹੀ ਨਹੀਂ, ਸਗੋਂ ਇੱਕ ਵਿਅਕਤੀ ਦੇ ਰੂਪ ਵਿਚ ਵੀ ਉਸ ਦਾ ਸਤਿਕਾਰ ਗੁਆ ਬਹਿੰਦਾ ਸੀ, ਅਤੇ ਇਸ ਦੇ ਉਲਟ, ਕਿਸੇ ਦੇ ਜਾਤੀ ਸੰਬੰਧਾਂ ਵਿਚ ਮਾੜੀ ਜਿਹੀ ਨਿਰਲੱਜਤਾ ਵੀ ਮਾਰਕਸ ਲਈ ਇਸ ਗੱਲ ਦਾ ਵਜ਼ਨਦਾਰ ਆਧਾਰ ਹੁੰਦੀ ਕਿ ਉਹ ਵਿਅਕਤੀ ਉੱਤੇ ਵਿਗਿਆਨਕ ਅਤੇ ਰਾਜਨੀਤਕ ਦੋਹਾਂ ਪੱਖਾਂ ਤੋਂ ਹੀ ਇਤਬਾਰ ਨਾ ਕਰੇ

ਮਿੱਤਰਤਾ ਵਿਚ ਮਾਰਕਸ ਓਨੀਆਂ ਹੀ ਮਜ਼ਬੂਤ ਅਤੇ ਸਥਿਰ ਭਾਵਨਾਵਾਂ, ਜਿਹਨਾਂ ਉੱਤੇ ਵਰ੍ਹਿਆਂ ਨਾਲ ਬੁਢਾਪਾ ਨਹੀਂ ਸੀ ਆਉਂਦਾ, ਰੱਖਣ ਦੇ ਸਮਰੱਥ ਸੀ, ਜਿੰਨੀਆਂ ਪਿਆਰ ਵਿਚ ਮਾਰਕਸ ਅਤੇ ਏਂਜਲਜ਼ ਨੇ ਆਪਣੀਆਂ ਸਾਰੀਆਂ ਅਜ਼ਮਾਇਸ਼ਾਂ ਅਤੇ ਮੁਸੀਬਤਾਂ ਰਲ ਕੇ ਝੱਲੀਆਂ, ਲੰਮੇ ਸਮੇਂ ਲਈ ਘੱਟ ਵੱਧ ਹੀ ਵਿਛੜੇ, ਅਤੇ ਆਪਣੇ ਸਾਂਝੇ ਉਦੇਸ਼ ਲਈ ਰਲ ਕੇ ਕੰਮ ਕੀਤਾ

ਭਾਵੇਂ ਬਾਹਰੋਂ ਮਾਰਕਸ ਦੀ ਜ਼ਿੰਦਗੀ ਸ਼ੋਖ਼ ਰੰਗਾਂ ਅਤੇ ਅਸਾਧਾਰਨ ਘਟਨਾਵਾਂ ਨਾਲ ਬਹੁਤੀ ਭਰਪੂਰ ਨਾ ਜਾਪਦੀ ਹੋਵੇ, ਤਾਂ ਵੀ ਇਹ ਇਨਕਲਾਬੀ, ਰਾਜਸੀ ਕਾਰਕੁਨ, ਪੱਤਰਕਾਰ ਅਤੇ ਵਿਗਿਆਨੀ ਦੀ ਓੜਕਾਂ ਦੀ ਆਤਮਕ ਉਤੇਜਨਾ ਨਾਲ ਭਰਪੂਰ ਹੈ, ਇਸ ਵਿਚ ਉਬਾਲੇ ਖਾਂਦੇ ਜਜ਼ਬਿਆਂ, ਸੱਚ ਲਈ ਅਤੇ ਪ੍ਰੋਲੇਤਾਰੀ ਸੰਗਰਾਮ ਦੇ ਉਦੇਸ਼ ਲਈ ਬੇਗ਼ਰਜ਼ ਸੇਵਾ, ਘੋਲ ਅਤੇ ਦਲੇਰੀ ਦਾ ਕੋਈ ਪਾਰਾਵਾਰ ਨਹੀਂ ਸੀ 
ਉਸ ਦਾ ਜੀਵਨ ਯੂਰਪ ਦੇ ਮਜ਼ਦੂਰਾਂ ਦੀ ਜਮਾਤੀ ਚੇਤਨਤਾ ਦੀ ਰਚਨਾ ਦਾ ਪੂਰਾ ਇਤਿਹਾਸਕ ਯੁੱਗ ਹੈ 
ਉਹ ਕਮਿਊਨਿਸਟ ਪਾਰਟੀ ਦੇ ਪਹਿਲੇ ਛੋਟੇ ਜਿਹੇ ਸੈੱਲ, ''ਕਮਿਊਨਿਸਟ ਲੀਗ'' ਨੂੰ ਜਥੇਬੰਦ ਕਰਨ ਵਾਲਾ ਅਤੇ ਏਂਗਲਜ਼ ਨਾਲ ਮਿਲ ਕੇ ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ਲਿਖਣ ਵਾਲਾ ਸੀ, ਜੋ ਸਮਾਜ ਦੇ ਪੁਨਰ-ਗਠਨ ਲਈ ਸੰਗਰਾਮ ਦਾ ਇੱਕ ਪ੍ਰੇਰਿਤ ਤੇ ਸਪੱਸ਼ਟ ਪ੍ਰੋਗਰਾਮ ਸੀ

ਉਸ ਦੇ ਪੱਤਰਕਾਰੀ ਲੇਖ 1848 ਦੇ ਇਨਕਲਾਬ ਦੀਆਂ ਮੋਰਚੇਬੰਦੀਆਂ ਉੱਤੇ ਬਹਾਦਰ ਘੁਲਾਟੀਏ ਸਨ ਅਤੇ 1864 ਦੀ ਪਤਝੜ ਤੋਂ ਬਾਅਦ ਮਾਰਕਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਹਿਲੀ ਇੰਟਰਨੈਸ਼ਨਲ ਦੇ ਮਾਮਲਿਆਂ ਦੇ ਲੇਖੇ ਲਾਉਣ ਲਈ ਆਪਣੇ ਵਿਗਿਆਨਕ ਅਧਿਅਨ ਬੰਦ ਕਰ ਦਿੱਤੇ ਸਨ ਉਹ ਇਸ ਸੰਸਥਾ ਦਾ ਦਿਲ ਸੀ ਵੱਖ ਵੱਖ ਦੇਸ਼ਾਂ ਦੀ ਮਜ਼ਦੂਰ ਜਮਾਤ ਲਹਿਰ ਨੂੰ ਇੱਕਮੁੱਠ ਕਰਦਿਆਂ, ਗੈਰ-ਪ੍ਰੋਲੇਤਾਰੀ, ਪੂਰਵ-ਮਾਰਕਸੀ ਸਮਾਜਵਾਦ ਦੇ ਵੱਖ ਵੱਖ ਰੂਪਾਂ (ਮਾਜ਼ਿਨੀ, ਪਰੂਦੋਂ, ਬਾਕੂਨਿਨ, ਅੰਗਰੇਜ਼ ਉਦਾਰਵਾਦ ਟਰੇਡ ਯੂਨੀਅਨਵਾਦ, ਜਰਮਨੀ ਵਿਚ ਸੱਜੇ ਪੱਖ ਵੱਲ ਲਾਸਾਲਵਾਦੀ ਰੁਝਾਨ ਆਦਿ) ਨੂੰ ਸਾਂਝੀ ਸਰਗਰਮੀ ਦੇ ਰਾਹ ਪਾਉਣ ਦਾ ਯਤਨ ਕਰਦਿਆਂ, ਇਹਨਾਂ ਸਭਨਾਂ ਫਿਰਕਿਆਂ ਅਤੇ ਪਰਪਾਟੀਆਂ ਦੇ ਸਿਧਾਂਤਾਂ ਵਿਰੁੱਧ ਜੂਝਦਿਆਂ, ਮਾਰਕਸ ਨੇ ਵੱਖ ਵੱਖ ਦੇਸ਼ਾਂ ਵਿਚ ਮਜ਼ਦੂਰ ਜਮਾਤ ਦੇ ਪ੍ਰੋਲੇਤਾਰੀ ਸੰਗਰਾਮ ਦੇ ਸਾਂਝੇ ਦਾਅ-ਪੇਚ ਘੜੇ ਜਵਾਨਾਂ ਵਾਲੇ ਉਤਸ਼ਾਹ ਨਾਲ, ਉਸ ਨੇ ਪੈਰਿਸ ਦੇ ਕਮਿਊਨ-ਪੱਖੀਆਂ ਦੀਆਂ ਇਨਕਲਾਬੀ ਲੜਾਈਆਂ ਵਾਚੀਆਂ ਅਤੇ ਕਮਿਊਨ ਦੀ ਸਰਗਰਮੀ ਦਾ ਵਿਸ਼ਲੇਸ਼ਣ ਕੀਤਾ

ਇਹ ਸੱਭ ਕੁੱਝ ਆਪਣੇ ਆਪ ਵਿਚ ਹੀ ਮਾਰਕਸ ਬਾਰੇ ਇਸ ਬੁਰਜੂਆਂ ਮਿੱਥ ਨੂੰ ਰੱਦ ਕਰਦਾ ਹੈ ਕਿ ਉਹ ਸ਼ੀਸ਼ ਮਹਿਲਾਂ ਵਿਚ ਬੈਠਣ ਵਾਲਾ ਵਿਗਿਆਨੀ ਸੀ ਵਿਗਿਆਨਕ ਸੰਸਾਰ ਦ੍ਰਿਸ਼ਟੀਕੋਣ ਨੂੰ ਉਲੀਕਣ ਵਰਗੇ ਮਹਾਨ ਉਦੇਸ਼ ਦੇ ਲੇਖੇ ਆਪਣੇ ਜੀਵਨ ਦਾ ਚੋਖਾ ਭਾਗ ਲਾ ਕੇ, ਮਾਰਕਸ ਨੇ ਸਿੱਧੇ ਰਾਜਨੀਤਕ ਅਤੇ ਜਥੇਬੰਦਕ ਕੰਮ ਲਈ ਸਮਾਂ ਦੇਣੋਂ ਕਦੇ ਸੰਕੋਚ ਨਹੀਂ ਸੀ ਕੀਤਾ 

ਰਾਜਨੀਤੀ ਵਿਚ ਉਸ ਦਾ ਜੀਵਨ ਵਿਗਿਆਨ ਵਿਚ ਉਸਦੇ ਜੀਵਨ ਨਾਲੋਂ ਅਟੁੱਟ ਸੀ, ਸਰਗਰਮੀ ਦਾ ਇੱਕ ਖੇਤਰ ਦੂਜੇ ਖੇਤਰ ਨੂੰ ਉਪਜਾਊ ਬਣਾਉਂਦਾ ਅਤੇ ਉਤੇਜਤ ਕਰਦਾ ਅਤੇ ਦੋਹਾਂ ਵਿਚ ਹੀ ਉਹ, ਇਸ ਤੋਂ ਸਭਨਾਂ ਕੁਰਾਹਿਆਂ ਨੂੰ ਸ਼ਰਮਨਾਕ ਸਮਝਦਿਆਂ, ਉਦੇਸ਼ਾਂ ਅਤੇ ਸਾਧਨਾਂ ਦੀ ਪਵਿੱਤਰਤਾ ਲਈ ਇੱਕੋ ਜਿੰਨੀ ਬੇਕਿਰਕੀ ਨਾਲ ਜੂਝਿਆ 

ਮਾਰਕਸ ਹਉਮੇਵਾਦੀ ਆਸ਼ਿਆਂ ਤੇ ਪਰਦਾ ਪਾਉਣ ਲਈ ਇਨਕਲਾਬੀ ਨਾਹਰਿਆਂ ਦੀ ਲਛੇਦਾਰ ਲਫਾਜ਼ੀ ਦੀ ਵਰਤੋਂ ਨੂੰ ਪ੍ਰੋਲੇਤਾਰੀ ਦੇ ਉਦੇਸ਼ ਵਿਰੁੱਧ ਸੱਭ ਤੋਂ ਭੈੜਾ ਜੁਰਮ ਸਮਝਦਾ ਸੀ ਉਹ ਫੜਮਾਰ ਰਾਜਨੀਤਕ ਸਾਜ਼ਸ਼ੀਆਂ ਦੀ ਝੂਠੀ ਸਿਆਣਪ ਨੂੰ ਨਫਰਤ ਕਰਦਾ ਸੀ ਜਿਹੜੇ ਆਪਣੀ ਯੋਗਤਾ ਦੀ ਘਾਟ ਅਤੇ ਆਪਣੀ ਨੀਚਤਾ ਨੂੰ ਸੁਹਣੇ ਸੁਹਣੇ ਵਾਕਾਂ ਪਿੱਛੇ ਲੁਕਾਉਣਾ ਚਾਹੰਦੇ ਸਨ ਇਸ ਸਭ ਕੁੱਝ ਦੇ ਪਿੱਛੇ ਮਾਰਕਸ ਠੀਕ ਹੀ ਘਿਨਾਉਣੇ, ਦੰਭੀ ਖੂਹ ਦੇ ਡੱਡੂਪੁਣੇ ਨੂੰ ਦੇਖਦਾ ਸੀ 

ਖੁਦ ਮਾਰਕਸ ਨੂੰ ਠੀਕ ਹੀ ਖੋਜੀ ਵਿਗਿਆਨਕ ਚਿੰਤਨ ਦਾ ਮਨੁੱਖੀ ਰੂਪ ਆਖਿਆ ਜਾ ਸਕਦਾ ਹੈ ਉਹਦੇ ਲਈ ਰਚਨਾਤਮਕ ਚਿੰਤਨ ਜੀਵਨ ਦੀ ਸੱਭ ਤੋਂ ਵੱਡੀ ਖੁਸ਼ੀ ਸੀ ਜਦੋਂ ਵੀ ਕਿਸੇ ਗੱਲ ਨੇ ਉਸਨੂੰ ਵਿਗਿਆਨਕ ਕੰਮ ਤੋਂ ਥਿੜਕਾਇਆ, ਉਸ ਨੂੰ ਹਮੇਸ਼ਾਂ ਬੜੀ ਤਕਲੀਫ ਹੋਈ ਇਥੋਂ ਤੱਕ ਕਿ ਬਿਮਾਰੀ ਦੇ ਨਿਸੱਤੇ ਕਰਨ ਵਾਲੇ ਦੌਰ ਵੀ ਉਸ ਪੀੜ ਦੇ ਮੁਕਾਬਲੇ ਵਿਚ ਕੁੱਝ ਨਹੀਂ ਸਨ ਹੁੰਦੇ ਜਿਹੜੀ ਇਹਨਾਂ ਬਿਮਾਰੀ ਦੇ ਦੌਰਾਂ ਵੱਲੋਂ ਉਸ ਉੱਤੇ ਠੋਸੀ ਗਈ ਕ੍ਰਿਆਹੀਣਤਾ ਤੋਂ ਉਸ ਨੂੰ ਮਹਿਸੂਸ ਹੁੰਦੀ ਸੀ

ਮਾਰਕਸ ਦੀ ਵਿਗਿਆਨਕ ਇਮਾਨਦਾਰੀ ਨਾ ਕੇਵਲ ਨਿਰਦੋਸ਼ ਸੀ, ਸਗੋਂ ਜਿਵੇਂ ਕਿ ਏਂਗਲਜ਼ ਦਾ ਖਿਆਲ ਸੀ, ਹੱਦੋਂ ਵੱਧ ਵੀ ਸੀ ''ਭਾਵੇਂ ਏਂਗਲਜ਼ ਸ਼ੁਧਤਾ ਨੂੰ ਅੰਤਮ ਸੀਮਾ ਤੱਕ ਲੈ ਜਾਂਦਾ ਸੀ, ਤਾਂ ਵੀ ਉਹ ਕਈ ਵਾਰੀ ਮਾਰਕਸ ਦੀ ਸੋਘਵਾਨੀ 'ਤੇ ਬੇਸਬਰਾ ਹੋ ਜਾਂਦਾ ਸੀ, ਜਿਹੜਾ ਓਨਾ ਚਿਰ ਕਾਗਜ਼ ਉੱਤੇ ਇੱਕ ਫਿਕਰਾ ਨਹੀਂ ਸੀ ਲਿਖਦਾ ਜਿੰਨਾ ਚਿਰ ਉਹ ਇਸ ਨੂੰ ਦਰਜ਼ਨਾਂ ਵੱਖ ਵੱਖ ਤਰੀਕਿਆਂ ਨਾਲ ਸਿੱਧ ਨਾ ਕਰ ਸਕੇ''

ਮਾਰਕਸ ਦੀ ਸ਼ਖਸੀਅਤ ਮਹਾਨ ਚਿੰਤਕ ਅਤੇ ਮਹਾਨ ਆਲੋਚਕ ਦਾ ਸੰਜੋਗ ਸੀ, ਪਰ ਉਸ ਦੀ ਆਲੋਚਨਾ¸ ਜਵਾਨੀ ਵਿਚ ਵੀ ਅਤੇ ਪਰੋਢ ਅਵਸਥਾ ਵਿਚ ਵੀ¸ ਮੁੱਖ ਕਰਕੇ ਉਸ ਦੇ ਆਪਣੇ ਵਿਰੁੱਧ ਹੀ ਸੇਧੀ ਹੁੰਦੀ ਸੀ ਮਾਰਕਸ ਨੇ ਮੰਨਿਆ ਹੈ ਕਿ ''ਮੇਰਾ ਇਹ ਵੀ ਵਿਸ਼ੇਸ਼ ਲੱਛਣ ਹੈ ਕਿ ਜੇ ਕੋਈ ਚੀਜ਼ ਜਿਸ ਨੂੰ ਲਿਖਣਾ ਮੈਂ ਮੁਕਾ ਚੁੱਕਾ ਹੋਵਾਂ ਚਾਰ ਹਫਤਿਆਂ ਮਗਰੋਂ ਦੇਖਾਂ ਅਤੇ ਇਹ ਮੈਨੂੰ ਗੈਰ-ਤਸੱਲੀਬਖਸ਼ ਲੱਗੇ ਤੰ ਮੈਂ ਇਸ ਨੂੰ ਮੁੱਢੋਂ-ਸੁਢੋਂ ਇੱਕ ਵਾਰ ਫੇਰ ਲਿਖਦਾ ਹਾਂ''

ਸਰਮਾਇਆ ਦੇ ਸੰਬੰਧ ਵਿਚ ਉਸ ਦਾ ਕੰਮ ਇੱਕ ਅਸਲ ਮਨੁੱਖੀ ਅਤੇ ਵਿਗਿਆਨਕ ਕਾਰਨਾਮਾ ਸੀ, ਖਾਸ ਕਰਕੇ ਜੇ ਉਹਨਾਂ ਹਾਲਤਾਂ ਨੂੰ ਧਿਆਨ ਵਿਚ ਰੱਖਿਆ ਜਾਵੇ, ਜਿਹਨਾਂ ਵਿਚ ਇਹ ਕੀਤਾ ਗਿਆ 
1848
ਦੇ ਇਨਕਲਾਬ ਦੇ ਕੁਚਲੇ ਜਾਣ ਉਪ੍ਰੰਤ ਇੰਗਲੈਂਡ ਜਾ ਵਸਣ ਮਗਰੋਂ, ਮਾਰਕਸ ਦੇ ਪਰਿਵਾਰ ਕੋਲ ਉਪਜੀਵਕਾ ਦੇ ਸਾਧਨ ਨਹੀਂ ਸਨ ਉਹਨਾਂ ਦੀ ਗਰੀਬੀ ਦੀ ਹਾਲਤ ਇਹ ਸੀ ਕਿ ਜਦੋਂ 1852 ਵਿਚ ਮਾਰਕਸ ਦੀ ਛੋਟੀ ਧੀ ਦੀ ਮੌਤ ਹੋ ਗਈ ਤਾਂ ਉਸ ਨੂੰ ਦਫਨ ਕਰਨ ਜੋਗੇ ਪੈਸੇ ਵੀ ਨਹੀਂ ਸਨ ਵਰ੍ਹੇ ਬੀਤ ਗਏ, ਪਰ ਗਰੀਬੀ ਨੇ ਮਾਰਕਸ ਅਤੇ ਉਸ ਦੇ ਪਰਿਵਾਰ ਦਾ ਪਿੱਛਾ ਨਾ ਛੱਡਿਆ 1861 ਵਿਚ ਮਾਰਕਸ ਕੋਲੋਂ ਅਖਬਾਰ ਦਾ ਕੰਮ ਵੀ ਖੁੱਸ ਗਿਆ ਜੋ ਉਸ ਦੀ ਆਮਦਨੀ ਦਾ ਮੁੱਖ ਸੋਮਾ ਸੀ ਕਈ ਵਾਰ ਉਹ ਕਈ ਕਈ ਹਫਤੇ ਘਰੋਂ ਬਾਹਰ ਨਹੀਂ ਸੀ ਨਿਕਲਦਾ, ਕਿਉਂਕਿ ਉਸ ਦੇ ਕੱਪੜੇ ਗਹਿਣੇ ਪਏ ਹੁੰਦੇ ਸਨ ਸਰਮਾਇਆ ਲਈ ਉਸ ਦੀਆਂ ਆਰਥਕ ਗਿਣਤੀਆਂ ਮਿਣਤੀਆਂ ਨੂੰ ਇੱਕ ਪਾਸੇ ਰੱਖਦਿਆਂ, ਉਹ ਦੇਣ ਵਾਲੇ ਕਰਜ਼ਿਆਂ ਦੀ ਇੱਕ ਸੂਚੀ ਤਿਆਰ ਕਰਦਾ¸ ਰੋਟੀ ਵਾਲਾ, ਗੋਸ਼ਤ ਵਾਲਾ, ਮਾਲਕ ਮਕਾਨ........ ਪਹਿਲੀ ਇੰਟਰਨੈਸ਼ਨਲ ਦਾ ''ਭਿਆਨਕ'' ਮੁਖੀ ਕਈ ਵਾਰ ਆਪਣੇ ਸ਼ਾਹੂਕਾਰਾਂ ਕੋਲੋਂ ਲੁਕਣ ਲਈ ਮਜ਼ਬੂਰ ਹੁੰਦਾ ਜਿਹਨਾਂ ਨੂੰ ਉਹ ਬਲਾਵਾਂ ਸਮਝਦਾ ਸੀ

ਕਈ ਵਾਰੀ ਸਥਿਤੀ ਨਿਰਾਸ਼ਾਜਨਕ ਜਾਪਦੀ ਸੀ ਅਤੇ ਮਾਰਕਸ ਵੀ, ਜਿਹੜਾ ਵੱਡੀ ਆਤਮਕ ਤਕੜਾਈ ਦਾ ਮਾਲਕ ਸੀ ਅਤੇ ਅਤਿਅੰਤ ਅਭਾਗੀਆਂ ਸਥਿਤੀਆਂ ਦੇ ਹਸਾਉਣੇ ਪਾਸੇ ਨੂੰ ਦੇਖਣ ਦੀ ਕਮਾਲ ਦੀ ਸਮਰੱਥਾ ਰੱਖਦਾ ਸੀ, ਜਿਹੜਾ ਘਰ ਵਿਚ ''ਦੂਜੇ ਪਾਸੇ (ਅਰਥਾਤ ਆਪਣੀ ਪਤਨੀ) ਵੱਲੋਂ ਭਾਵਨਾਵਾਂ ਦੇ ਆਵੇਗ ਨੂੰ ਸੰਤੁਲਿਤ ਕਰਨ ਲਈ ਚੁੱਪ ਵੈਰਾਗੀ'' ਦਾ ਨਾਟਕ ਰਚਿਆ ਕਰਦਾ ਸੀ, ਕਈ ਵਾਰੀ ਉਸਦਾ ਸਬਰ ਵੀ ਜਾਂਦਾ ਰਹਿੰਦਾ ਉਹਨਾਂ ਬਦਨਸੀਬੀਆਂ ਦਾ ਵਰਨਣ ਕਰਦਿਆਂ ਜਿਹੜੀਆਂ ਉਸ ਦੇ ਪਰਿਵਾਰ ਉੱਤੇ  ਪਈਆਂ ਸਨ: ਗਰੀਬੀ, ਕਰਜ਼ੇ, ਉਸ ਦੀ ਪਤਨੀ ਦੀ ਬਿਮਾਰੀ, ਉਸਦੀ ਆਪਣੀ ਰੋਗੀ ਸਿਹਤ, ਉਹ ਤਲਖ਼ ਹੋ ਕੇ ਆਖਦਾ ਸੀ, ''ਮੁੱਕਦੀ ਗੱਲ, ਸ਼ੈਤਾਨ ਦਾ ਪਹਿਰਾ ਹੈ'' ''ਮੱਠੀ ਮੱਠੀ ਅੱਗ ਉੱਤੇ ਭੁਜਣਾ¸ ਜਿਸ ਨਾਲ ਦਿਲ ਦਿਮਾਗ ਜ਼ਖਮੀ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਕੀਮਤੀ ਵਕਤ ਜਾਇਆ ਹੁੰਦਾ ਹੈ..... ਬੰਦ ਹੋਣਾ ਚਾਹੀਦਾ ਹੈ'' ਪ੍ਰੰਤੂ ਇਸ ਦਾ ਕੋਈ ਅੰਤ ਦਿਖਾਈ ਨਹੀਂ ਸੀ ਦੇਂਦਾ
ਮਾਰਕਸ, ਕੋਮਲ ਚਿੱਤ, ਪਿਆਰ ਕਰਨ ਵਾਲਾ ਪਿਤਾ, ਇਸ ਗੱਲ ਤੋਂ ਖਾਸ ਕਰਕੇ ਨਿਰਉਤਸ਼ਾਹਤ ਹੋ ਜਾਂਦਾਸੀ ਕਿ ਗਰੀਬੀ ਦਾ ਉਸਦੀਆਂ ਧੀਆਂ ਉੱਤੇ ਮਾੜਾ ਅਸਰ ਪੈ ਰਿਹਾ ਸੀ, ਕਈ ਵਾਰੀ ਉਹਨਾਂ ਕੋਲ ਸਕੂਲ ਜਾਣ ਲਈ ਕੱਪੜੇ ਨਹੀਂ ਸੀ ਹੁੰਦੇ 1862 ਵਿਚ ਮਾਰਕਸ ਨੇ ਏਂਗਲਜ਼ ਨੂੰ ਲਿਖਿਆ, ''ਮੇਰੀ ਪਤਨੀ ਰੋਜ਼ ਮੈਨੂੰ ਕਹਿੰਦੀ ਹੈ ਕਿ ਚੰਗਾ ਹੋਵੇ ਜੇ ਉਹ ਅਤੇ ਬੱਚੇ ਕਬਰ ਵਿਚ ਪੈ ਜਾਣ, ਅਤੇ ਮੈਂ ਸੱਚਮੁੱਚ ਹੀ ਇਹਦੇ ਲਈ ਉਸ ਨੂੰ ਕੋਈ ਦੋਸ਼ ਨਹੀਂ ਦੇ ਸਕਦਾ, ਕਿਉਂਕਿ ਇਸ ਹਾਲਤ ਵਿਚ ਜੋ ਅਪਮਾਨ, ਤਸੀਹੇ ਅਤੇ ਭਿਅੰਕਰਤਾਵਾਂ  ਸਹਿਣੀਆਂ ਪੈਂਦੀਆਂ ਹਨ, ਉਹ ਸੱਚਮੁਚ ਬਿਆਨ ਤੋਂ ਬਾਹਰ ਹਨ''

ਪ੍ਰੰਤੂ ਲੰਦਨ ਵਿਚ ਰਹਿੰਦਿਆਂ ਪੂਰੇ ਸਮੇਂ ਲਈ ਮਾਰਕਸ ਦੇ ਜੀਵਨ ਦੀ ਤਸਵੀਰ ਨੂੰ ਉਦਾਸ ਰੰਗ ਵਿਚ ਚਿਤਰਣਾ ਗਲਤ ਹੋਵੇਗਾ ਮਾਰਕਸ ਜੀਵਨ ਦੀਆਂ ਬਦਨਸੀਬੀਆਂ ਨੂੰ ਕੇਵਲ ਵੈਰਾਗਮਈ ਵਾਂਗ ਸਹਿ ਲੈਣ ਦੇ ਯੋਗ ਹੀ ਨਹੀਂ ਸੀ, ਸਗੋਂ ਮਾਮੂਲੀ ਤੋਂ ਮਾਮੁਲੀ ਮੌਕਾ ਮਿਲਣ ਉੱਤੇ ਆਪਣੇ ਆਪ ਨੂੰ ਤਨੋ-ਮਨੋ ਖੁਸ਼ੀਆਂ ਮਾਣਨ ਵਿਚ ਲਾਉਣ ਦੇ ਸਮਰੱਥ ਵੀ ਸੀ ਆਪਣੇ ਪਰਿਵਾਰ ਅਤੇ ਮਿੱਤਰਾਂ ਦੇ ਹਲਕੇ ਵਿਚ ਉਹ ਉਦਾਸ, ਉਚਾਟ ਅਤੇ ਚਿੜਚੜੇ ਜੁਪੀਟਰ ਨਾਲ ਉੱਕਾ ਸੀ ਨਹੀਂ ਸੀ ਮਿਲਦਾ-ਜੁਲਦਾ ਜਿਵੇਂ ਕਿ ਅਕਸਰ ਬੁਰਜੂਆਂ ਲੇਖਕ ਉਸ ਨੂੰ ਚਿਤਰਦੇ ਹਨ 
ਜਦੋਂ ਇਨਕਲਾਬੀ ਘਟਨਾਵਾਂ ਦੀਆਂ, ਮਜ਼ਦੂਰਾਂ ਦੀਆਂ ਜਿੱਤਾਂ ਦੀਆਂ, ਅਤੇ ਪੂੰਜੀਵਾਦੀ ਪ੍ਰਬੰਧ ਵਿਚ ਸੰਕਟਾਂ ਦੀਆਂ ਖਬਰਾਂ ਆਉਂਦੀਆਂ ਸਨ ਤਾਂ ਮਾਰਕਸ ਦੇ ਪਰਿਵਾਰ ਦਾ ਰੌਂਅ ਖਾਸ ਕਰਕੇ ਚੜ੍ਹਦੀ ਕਲਾ ਵਿਚ ਹੁੰਦਾ ਸੀ ਜਿਵੇਂ ਕਿ ਮਿਸਾਲ ਲਈ, ਜਦੋਂ 1857 ਦਾ ਅਮਰੀਕੀ ਸੰਕਟ ਸ਼ੁਰੂ ਹੋਇਆ ਮਾਰਕਸ ਖੁਸ਼ ਸੀ, ਇਸ ਹਕੀਕਤ ਦੇ ਬਾਵਜੂਦ ਕਿ ਇਸ ਨੇ ਉਸ ਨੂੰ ਉਸ ਦੀ ਆਮਦਨ ਦੇ ਇੱਕੋ ਇੱਕ ਸੋਮੇ,s s ਅਖਬਾਰ ਲਈ ਲਿਖਣ, ਤੋਂ ਵਿਰਵਾ ਕਰ ਦਿੱਤਾ ਸੀ ਕੰਮ ਕਰਨ ਦੀ ਉਸਦੀ ਪਹਿਲੀ ਸਮਰੱਥਾ ਮੁੜ ਆਈ ਅਤੇ ਉਸਨੇ ਦੁਗਣੀ ਤਾਕਤ ਨਾਲ ਮਿਹਨਤ ਕੀਤੀ, ਦਿਨ ਵੇਲੇ ਆਪਣੀ ਰੋਜ਼ ਦੀ ਰੋਟੀ ਕਮਾਉਣ ਲਈ ਅਤੇ ਰਾਤ ਵੇਲੇ ਆਪਣੀ ਰਾਜਨੀਤਕ ਆਰਥਕਤਾ ਨੂੰ ਸੰਪੂਰਨ ਕਰਨ ਲਈ

ਅਤੇ ਫੇਰ 1861 ਵਿਚ ਜਦੋਂ ਇੱਕ ਨਵਾਂ ਮਾਲੀ ਸੰਕਟ ਪੈਦਾ ਹੋ ਗਿਆ ਸੀ ''ਜੇ ਮੈਂ ਇਹਨਾਂ ਚੰਦਰੀਆਂ ਪ੍ਰਸਥਿਤੀਆਂ ਤੋਂ ਆਜ਼ਾਦ ਹੁੰਦਾ ਅਤੇ ਆਪਣੇ ਪਰਿਵਾਰ ਨੂੰ ਦਰਦਨਾਕ ਹੱਡ ਭੰਨਵੀਂ ਕਾਰ ਤੋਂ ਅਣ-ਪੀੜਤ ਦੇਖ ਸਕਦਾ, ਤਾਂ ਦਸੰਬਰ ਦੀ ਮਾਲੀ ਪ੍ਰਣਾਲੀ ਦੀ ਅਸਫਲਤਾ, ਜਿਸ ਦੀ ਬੜਾ ਚਿਰ ਪਹਿਲਾਂ ਅਤੇ ਅਕਸਰ ਮੈਂ ''ਟ੍ਰਿਬਿਊਨ'' ਵਿਚ ਭਵਿੱਖਬਾਣੀ ਕੀਤੀ ਸੀ, ਨੇ ਮੇਰੇ ਦਿਲ ਨੂੰ ਕਿੰਨੀ ਖੁਸ਼ੀ ਦਿੱਤੀ ਹੁੰਦੀ''
ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪਣੇ ਤੇਜਸਵੀ ਗਿਆਨ ਨਾਲ ਮਾਰਕਸ ਆਪਣੇ ਪਰਿਵਾਰ ਨੂੰ ਉਹ ਸੁਖਦਾਈ ਜੀਵਨ ਸੌਖਿਆਂ ਦੇ ਸਕਦਾ ਸੀ ਜਿਹੜਾ ਬੁਰਜੂਆਜੀ ਦੇ ਵਿਦਵਾਨ-ਲੱਗਦੇ ਮੁੰਡੂ ਜਿਉਂਦੇ ਹਨ ਪਰ ਉਹ ਵਿਗਿਆਨ ਨੂੰ ਪੈਸਾ ਕਮਾਉਣ ਦਾ ਸਾਧਨ ਬਣਾਉਣਾ ਉਨਾ ਹੀ ਨੀਚ ਖਿਆਲ ਕਰਦਾ ਸੀ, ਜਿੰਨਾ ਵਿਗਿਆਨ ਨੂੰ ਝੁਠਲਾਉਣਾ ਅਜਿਹਾ ਕਦਮ ਚੁੱਕਣ ਨਾਲੋਂ ਤਾਂ ਉਸ ਦੇ ਲਈ ਮਰ ਜਾਣਾ ਚੰਗਾ ਸੀ 

ਅਕਸਰ ਆਖਿਆ ਜਾਂਦਾ ਹੈ ਕਿ ਪ੍ਰਤਿਭਾ ਸਬਰ ਦਾ ਨਾਂ ਹੈ ਮਾਰਕਸ ਬਾਰੇ ਇਹ ਆਖਣਾ ਘਟਾ ਕੇ ਬਿਆਨ ਕਰਨਾ ਹੈ ਮਾਰਕਸ ਨੂੰ ਆਪਣੇ ਵਿਗਿਆਨਕ ਅਧਿਅਨ ਜਾਰੀ ਰੱਖਣ ਲਈ ਵਰ੍ਹਿਆਂਬੱਧੀ ਲੋਹ ਇਰਾਦਾ, ਲੱਗਭੱਗ ਪਰਾ-ਮਨੁੱਖੀ ਦ੍ਰਿੜਤਾ ਦਿਖਾਉਣੀ ਪਈ ਸੀ, ਆਪਣੇ ਆਪ ਉੱਤੇ ਹਦੋਂ ਵੱਧ ਜ਼ੋਰ ਪਾਉਣਾ ਪਿਆ ਸੀ ਅਤੇ ਆਪਣੀ ਸਿਹਤ ਇਸ ਹੱਦ ਤੱਕ ਖਰਾਬ ਕਰ ਲਈ ਸੀ  ਕਿ ਹਮੇਸ਼ਾਂ ਹੀ ਆਪਣੇ ਆਪ ਨੂੰ ਕਬਰ ਦੇ ਨੇੜੇ ਮਹਿਸੂਸ ਕਰਦਾ ਸੀ 

ਪਰ ਕੋਈ ਵੀ ਬਿਪਤਾ ਇਸ ਮਨੁੱਖ ਦੇ ਇਰਾਦੇ ਨੂੰ ਤੋੜ ਨਹੀਂ ਸੀ ਸਕੀ 
ਮਾਣ ਨਾਲ ਸਿਰ ਉੱਚਾ ਰੱਖੀ ਉਹ ਜਵਾਨੀ ਵਿਚ ਚੁਣੇ ਰਾਹ ਉੱਤੇ ਤੁਰਦਾ ਗਿਆ, ਪ੍ਰੋਮੀਥੀਅਸ ਦੇ ਕੁਰਬਾਨੀ ਦਾ ਰਾਹ 'ਤੇ, ਜਿਸ ਨੇ ਕਠੋਰ ਬਦਲੇ ਦੀ ਪ੍ਰਵਾਹ ਨਾ ਕਰਦਿਆਂ, ਲੋਕਾਂ ਨੂੰ ਗਿਆਨ ਦੀ ਅੱਗ ਲਿਆ ਦੇਣ ਦਾ ਫੈਸਲਾ ਕਰ ਲਿਆ ਸੀ ਪ੍ਰੋਮੀਥੀਅਸ ਵਾਂਗ ਹੀ ਮਾਰਕਸ ਨੇ ਸੱਭ ਸਮਝੌਤੇ ਰੱਦ ਕੀਤੇ ਜਿਹਨਾਂ ਦੀ ''ਫਰਸ਼ੀ ਰੱਬਾਂ'' ਦੇ ਸੇਵਕਾਂ ਨੇ ਪੇਸ਼ਕਸ਼ ਕੀਤੀ ਸੀ

(ਕਿਤਾਬ¸ ''ਇੱਕ ਪ੍ਰਤਿਭਾ ਦਾ ਜਨਮ'' ਵਿਚੋਂ ਸੰਖੇਪ)

No comments:

Post a Comment