Wednesday, January 17, 2024

ਉੱਘੇ ਪਾਕਿਸਤਾਨੀ ਕਵੀ ਅਹਿਮਦ ਸਲੀਮ ਦੇ ਵਿਛੋੜੇ ’ਤੇ

ਉੱਘੇ ਪਾਕਿਸਤਾਨੀ ਕਵੀ ਅਹਿਮਦ ਸਲੀਮ ਦੇ ਵਿਛੋੜੇਤੇ

ਪਿਛਲੇ ਦਿਨੀ ਲਹਿੰਦੇ ਪੰਜਾਬ ਦੇ ਉੱਘੇ ਕਵੀ ਅਹਿਮਦ ਸਲੀਮ ਵਿਛੋੜਾ ਦੇ ਗਏ ਸਨ ਹੋਰਨਾਂ ਗੱਲਾਂ ਦੇ ਨਾਲ ਨਾਲ ਉਹ ਪੰਜਾਬੀ ਪਾਠਕਾਂ ਅੰਦਰ ਪਾਸ਼ ਵੱਲੋਂ ਉਹਨਾਂ ਦੇ ਨਾਂ ਸੰਬੋਧਨ ਹੋ ਕੇ ਲਿਖੀ ਇਕ ਮਕਬੂਲ ਕਵਿਤਾ ਰਾਹੀਂ ਵੀ ਜਾਣੇ ਜਾਂਦੇ ਰਹੇ ਹਨ ਇਸ ਕਵਿਤਾ ਦੇ ਪ੍ਰਸੰਗ ਪਾਸ਼ ਬਾਰੇ ਅਹਿਮਦ ਸਲੀਮ ਵੱਲੋਂ ਇੱਕ ਲੰਮਾ ਲੇਖ ਲਿਖਿਆ ਹੋਇਆ ਹੈ ਜਿਸ ਵਿੱਚ ਜਸਪਾਲ ਜੱਸੀ ਵੱਲੋਂ ਲਿਖੇ ਹੋਏ ਹੇਠਲੇ ਲੇਖ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਲੋਕਾਂ ਦੇ ਕਵੀਆਂ ਦੀ ਸੰਵੇਦਨਾ ਤੋਂ ਲੈ ਕੇ ਇਨਸਾਫ ਪਸੰਦੀ ਦੀ ਡੂੰਘੀ ਭਾਵਨਾ ਤੇ ਵੇਲੇ ਦੀਆਂ ਇਨਕਲਾਬੀ ਜਮਹੂਰੀ ਲਹਿਰਾਂ ਦੀਆਂ ਪਹੁੰਚਾਂ ਆਦਿ ਦੇ ਕਈ ਪਸਾਰਾਂ ਨੂੰ ਧਿਆਨ ਗੋਚਰੇ ਰੱਖ ਕੇ ਪੜ੍ਹਦਿਆਂ ਇਹ ਸਮੁੱਚੀ ਚਰਚਾ ਕਾਫੀ ਦਿਲਚਸਪ ਹੈ ਪੰਜਾਬੀ ਪਾਠਕਾਂ ਦੇ ਇੱਕੋ ਥਾਂ ਪੜ੍ਹ ਸਕਣ ਦੀ ਸਹੂਲਤ ਲਈ ਦੋਨੋਂ ਲੇਖ ਤੇ ਪਾਸ਼ ਦੀ ਕਵਿਤਾ ਇਥੇ ਸਾਂਝੀਆਂ ਕੀਤੀਆਂ ਹਨ ਅਹਿਮਦ ਸਲੀਮ ਦਾ  ਸੂਹੀ ਸਵੇਰ  ਨਾਂ ਦੀ ਵੈਬਸਾਈਟ ਦੇ ਇਸ ਲਿੰਕਤੇ ਹਾਸਿਲ ਹੈ                         -ਸੰਪਾਦਕ

ਪਾਸ਼ ਦੀ ਕਵਿਤਾ ਨੂੰ ਅਹਿਮਦ ਸਲੀਮ ਦਾ ਹੁੰਗਾਰਾ     -ਜਸਪਾਲ ਜੱਸੀ

ਕੁਝ ਮਹੀਨੇ ਪਹਿਲਾਂ ਸੰਪਾਦਕ ਪ੍ਰੀਤਲੜੀ ਦੀ ਅਮਰੀਕਾ ਫੇਰੀ ਦੌਰਾਨ ਪਾਕਿਸਤਾਨੀ ਪੰਜਾਬੀ ਕਵੀ ਅਹਿਮਦ ਸਲੀਮ ਦੇ ਨਾਂ ਪਾਸ਼ ਦੀ ਮਸ਼ਹੂਰ ਕਵਿਤਾ ਪਾਸ਼ ਦੇ ਪਿਤਾ ਮੇਜਰ ਸੋਹਣ ਸਿੰਘ ਸੰਧੂ ਵੱਲੋਂ ਇੱਕ ਮਿਲਣੀ ਵਿੱਚ ਪੜ੍ਹੀ ਗਈ ਇਸ ਮੌਕੇ ਦੀ ਵਿਸ਼ੇਸਤਾ ਇਹ ਸੀ ਕਿ ਖੁਦ ਅਹਿਮਦ ਸਲੀਮ ਵੀ ਇਸ ਮਿਲਣੀ ਉਚੇਚੇ ਤੌਰਤੇ ਹਾਜ਼ਰ ਸਨ ਪ੍ਰੀਤਲੜੀ ਇਸ ਘਟਨਾ ਦੇ ਜ਼ਿਕਰ ਨੇ ਮੈਨੂੰ ਇੱਕ ਯਾਦ ਤਾਜ਼ਾ ਕਰਵਾ ਦਿੱਤੀ ਇਹ ਸਬੱਬ ਹੀ ਹੈ ਕਿ ਅਹਿਮਦ ਸਲੀਮ ਤੇ ਪਾਸ਼ ਦੇ ਰਿਸ਼ਤੇ ਦੀ ਮੁੜ-ਚਰਚਾ ਬੜੇ ਲੰਮੇ ਅਰਸੇ ਪਿੱਛੋਂ ਅਜਿਹੇ ਦਿਨਾਂ ਹੋਈ ਹੈ ਜਦੋਂ ਦੋਹਾਂ ਮੁਲਕਾਂ ਦੀਆਂ ਜੇਲ੍ਹਾਂ ਦੁਖੜੇ ਭੋਗ ਰਹੇ ਕੈਦੀਆਂ ਦੇ ਮਾਮਲੇ ਭਖਵੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਇਸ ਪ੍ਰਸੰਗ ਨਾਲ ਜੁੜ ਕੇ ਉਹ ਦਿਨ ਯਾਦ ਆਉਂਦੇ ਹਨ ਜਦੋਂ ਲਗਭਗ ਛੱਤੀ ਵਰ੍ਹੇ ਪਹਿਲਾਂ ਅਹਿਮਦ ਸਲੀਮ ਦੇ ਨਾਂ ਪਾਸ਼ ਦੀ ਕਵਿਤਾ ਨੇ ਜਨਮ ਲਿਆ ਇੱਕ ਲੱਖ ਦੇ ਨੇੜੇ-ਤੇੜੇ ਪਾਕਿਸਤਾਨੀ ਜੰਗੀ ਕੈਦੀ ਉਹਨੀਂ ਦਿਨੀਂ ਭਾਰਤੀ ਫੌਜਾਂ ਦੀ ਹਿਰਾਸਤ ਵਿੱਚ ਸਨ ਆਲ ਇੰਡੀਆ ਹਰ ਰੋਜ਼ ਆਪਣੇ ਪਰਿਵਾਰਾਂ ਦੇ ਨਾਂ ਇਹਨਾਂ ਕੈਦੀਆਂ ਦੇ ਸੁਨੇਹੇ ਪ੍ਰਕਾਸ਼ਿਤ ਕਰਦਾ ਸੀ ਇਸ ਵਿਸ਼ੇਸ਼ ਪ੍ਰੋਗਰਾਮ ਨੂੰਹਮ ਸਭ ਖੈਰੀਅਤ ਸੇ ਹੈਂਕਿਹਾ ਜਾਂਦਾ ਸੀ ਜੰਗੀ ਕੈਦੀ ਆਪਣੇ ਪਰਿਵਾਰ ਮੈਬਰਾਂ ਨੂੰ ਦੱਸਦੇ ਸਨ ਕਿ ਉਹ ਰਾਜੀ-ਬਾਜੀ ਹਨ, ਕਿਸੇ ਫ਼ਿਕਰ ਚਿੰਤਾ ਦੀ ਕੋਈ ਲੋੜ ਨਹੀਂ ਹੈ ਪਰ ਇਸ ਪ੍ਰੋਗਰਾਮ ਦੇ ਨਾਲ-ਨਾਲ ਹਰ ਦੂਜੇ ਚੌਥੇ ਦਿਨ ਆਲ ਇੰਡੀਆ ਰੇਡੀਓ ਤੋਂ ਇਹ ਖ਼ਬਰ ਵੀ ਆਉਂਦੀ ਸੀ ਕਿ ਹਿਰਾਸਤ ਭੱਜਣ ਦੀ ਕੋਸਿਸ਼ ਕਰਦੇ ਪਾਕਿਸਤਾਨੀ ਜੰਗੀ ਕੈਦੀ ਭਾਰਤੀ ਜੁਆਨਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਕਿਸੇ ਵੀ ਤੁਅੱਸਬ ਰਹਿਤ ਅਤੇ ਸੰਵੇਦਨਸ਼ੀਲ ਵਿਅਕਤੀ ਲਈ ਇਹ ਸੁਆਲ ਖੜ੍ਹਾ ਹੁੰਦਾ ਸੀ ਕਿ ਸੁਖੀ-ਸਾਂਦੀ ਰਹਿ ਰਹੇ ਇਹਨਾਂ ਕੈਦੀਆਂ ਨੂੰਸ਼ਾਨਦਾਰ ਮਨੁੱਖੀ ਸਲੂਕਦੇ ਬਾਵਜੂਦ ਇਉਂ ਭੱਜਣ ਦੀ ਕੋਸ਼ਿਸ਼ ਕਰਦੇ ਜਾਨਾਂ ਦਾ ਖ਼ਤਰਾ ਸਹੇੜਨ ਦੀ ਕੀ ਜ਼ਰੂਰਤ ਹੈ? ਜੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਵੀ ਹੈ ਤਾਂ ਨਿਹੱਥੇ ਕੈਦੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਬਜਾਏ ਗੋਲੀਆਂ ਨਾਲ ਭੁੰਨ ਦੇਣ ਦੀ ਕੀ ਤੁਕ ਬਣਦੀ ਹੈ ਅਤੇ ਇਸ ਪਰਤੱਖ ਤੌਰਤੇ ਨਾ ਵਾਜਬ ਅਤੇ ਅਣਮਨੁੱਖੀ ਕਾਰਵਾਈ ਨੂੰ ਆਲ ਇੰਡੀਆ ਰੇਡੀਓ ਤੋਂ ਹੁੱਬ ਕੇ ਨਸ਼ਰ ਕਰਨ ਪਿੱਛੇ ਕੀ ਮਕਸਦ ਕੰਮ ਕਰਦਾ ਹੈ ?

    ਅਹਿਮਦ ਸਲੀਮ ਦੇ ਨਾਂ ਪਾਸ਼ ਦੀ ਕਵਿਤਾ ਭਾਰਤ-ਪਾਕਿਸਤਾਨ ਜੰਗ ਅਤੇ ਬੰਗਲਾਦੇਸ਼ ਦੇ ਸੁਆਲ ਬਾਰੇ ਉਸਦਾ ਦਿ੍ਰਸ਼ਟੀਕੋਣ ਵੀ ਪ੍ਰਗਟ ਹੋਇਆ ਸੀ ਅਹਿਮਦ ਸਲੀਮ ਅਤੇ ਹੋਰ ਕਈ ਲੋਕਾਂ ਦੇ ਵਿਚਾਰ ਇਸ ਦਿ੍ਰਸ਼ਟੀਕੋਣ ਨਾਲੋਂ ਵੱਖਰੇ ਸਨ ਪਰ ਇਸ ਕਵਿਤਾ ਜੰਗੀ ਕੈਦੀਆਂ ਦੀ ਮਨੁੱਖੀ ਤਰਾਸਦੀ ਏਨੇ ਜ਼ੋਰ ਨਾਲ ਉੱਭਰਦੀ ਸੀ ਕਿ ਮਸਲੇ ਬਾਰੇ ਉਸ ਨਾਲੋਂ ਵੱਖਰੀ ਜਾਂ ਵਿਰੋਧੀ ਰਾਏ ਰੱਖਣ ਵਾਲਿਆਂ ਦੇ ਦਿਲਾਂ ਨੂੰ ਵੀ ਮੱਲੋ-ਮੱਲੀ ਟੁੰਬਦੀ ਸੀ ਇਹ ਜੰਗੀ ਕੈਦੀ ਪਾਸ਼ ਦੀ ਹਮਦਰਦੀ ਦੇ ਪਾਤਰ ਸਨ ਜੰਗ ਉਹਨਾਂ ਦੀ ਚੋਣ ਨਹੀਂ ਸੀ, ਉਹ ਤਾਂ ਬੱਸ ਇਸ ਜੰਗ ਵਿੱਚ ਝੋਕ ਦਿੱਤੇ ਗਏ ਸਨ ਇਹਨਾਂ ਜਿਹੜੇਜੰਗੀ ਅਪਰਾਧਾਂ’ ’ ਸ਼ਾਮਲ ਵੀ ਸਨ, ਉਹਨਾਂ ਦੇ ਜਜ਼ਬਿਆਂ ਅਤੇ ਕਰਮਾਂ ਦੀਆਂ ਮੁਹਾਰਾਂ ਵੀ ਉਹਨਾਂ ਦੇ ਆਪਣੇ ਹੱਥ ਨਹੀਂ ਸਨ ਸੁਕਰਮ ਜਾਂ ਕੁਕਰਮ ਦੀ ਚੋਣ ਉਹਨਾਂ ਦੀ ਆਪਣੀ ਨਹੀਂ ਸੀ :

‘‘ਨਾ ਤਾਂ ਉਹ ਮਰਦੇ-ਮੁਜਾਹਿਦ, ਨਾ ਨੇ ਕੈਦੀ ਜੰਗ ਦੇ    

ਨਾ ਉਹਨਾਂ ਲੁੱਟੀਆਂ ਨੇ ਇੱਜ਼ਤਾਂ, ਨਾ ਉਹਨਾਂ ਸੁੱਟੇ ਨੇ ਸੰਦ

ਨਾ ਉਹਨਾਂ ਕੋਲ ਪੈਰ ਸਨ, ਨਾ ਸੀਸ ਧੌਣਾਂ ਦੇ ਉੱਤੇ

ਕੀ ਉਹਨਾਂ ਨੇ ਹਾਰਨੀ ਤੇ ਕੀ ਉਹਨਾਂ ਨੇ ਜਿੱਤਣੀ ਜੰਗ’’

ਪਾਸ਼ ਨੇ ਆਪਣੀ ਕਵਿਤਾ ਅਹਿਮਦ ਸਲੀਮ ਨੂੰਰਿਸ਼ਤੇ ਦੇ ਵੀਰ’  ਕਹਿ ਕੇ ਸੰਬੋਧਨ ਕੀਤਾ ਸੀ ਇਸ ਕਵਿਤਾ ਨਹੋਰੇ ਤੇ ਉਲਾਂਭੇ ਸਨ ਇਹ ਨਹੋਰੇ ਤੇ ਉਲਾਂਭੇ ਇਸ ਕਰਕੇ ਨਹੀਂ ਸਨ ਕਿ ਅਹਿਮਦ ਸਲੀਮ ਭਾਰਤ ਦੀ ਧਰਤੀਤੇ ਹੋ ਰਹੇ ਅਨਿਆਂ ਬਾਰੇ ਕੋਈ ਟਿੱਪਣੀ ਕਿਉਂ ਨਹੀਂ ਕਰਦੇ ? ਇਹ ਉਲਾਂਭਾ ਤਾਂ ਉਸਨੇ ਭਾਰਤੀ ਸ਼ਾਇਰਾਂ ਨੂੰ ਦਿੱਤਾ ਸੀ ਅਹਿਮਦ ਸਲੀਮ ਨੂੰ ਤਾਂ ਪਾਸ਼ ਦਾ ਸਿੱਧਾ ਸੁਆਲ ਇਹ ਸੀ ਕਿ ਪਾਕਿਸਤਾਨੀ ਜੰਗੀ ਕੈਦੀਆਂ ਦੀ ਮਨੁੱਖੀ ਤਰਾਸਦੀ ਉਹਨਾਂ ਦੇ ਸੰਵੇਦਨਸ਼ੀਲ ਮਨ ਨੂੰ ਕਿਉਂ ਨਹੀਂ ਛੇੜਦੀ :

   ‘ਹਰ ਦੂਏ ਤੀਏ ਜਦੋਂ ਫੁੰਕਾਰਦਾ ਹੈ ਰੇਡੀਓ

ਨੱਠਦੇ ਹੋਏ ਢਿੱਡ ਕੁਝ ਟਕਰਾਏ ਸੰਗੀਨਾਂ ਦੇ ਨਾਲ

ਕਿਉਂ ਤੇਰੀ ਤਰਸਾਂ ਭਰੀ ਕਾਨੀ ਕਦੇ ਰੋਈ ਨਹੀਂ ਕਿਉਂ ਤੇਰੇ ਕੂਲੇ ਖਿਆਲਾਂ ਵਿਚ ਨਹੀਂ ਆਉਦਾ ਭੁਚਾਲ

ਇੱਥੇ ਸ਼ਬਦਢਿੱਡਦੀ ਬਹੁਤ ਅਸਰਦਾਰ ਅਤੇ ਖੂਬਸੂਰਤ ਵਰਤੋਂ ਹੋਈ ਹੈ ਨੱਸਣ ਅਤੇ ਮਰਨ ਵਾਲੇ ਆਦਮੀ ਨਹੀਂ ਹਨ ਨਿਰੇਢਿੱਡਹਨ ਬੰਦੇ ਦੀ ਹੋਂਦ ਢਿੱਡ ਤੱਕ ਸੁੰਗੜ ਗਈ ਹੈ ਭਾਵਨਾਵਾਂ ਦੀ ਅਜਿਹੀ ਬੁਲੰਦੀ ਕਰਕੇ ਪਾਸ਼ ਦੀ ਕਵਿਤਾ ਹੈਰਾਨਕੁੰਨ ਢੰਗ ਨਾਲ ਆਪਣੇ ਮਕਸਦ ਸਫ਼ਲ ਹੋਈ ਸੀ ਇਸ ਕਵਿਤਾ ਤੋਂ ਬਾਅਦ ਅਹਿਮਦ ਸਲੀਮ ਵੱਲੋਂਜੰਗੀ ਕੈਦੀਆਂ ਦਾ ਢੋਲਾਸਿਰਲੇਖ ਹੇਠ ਕਵਿਤਾ ਲਿਖੀ ਗਈ ਇਹਢੋਲਾਪਾਕਿਸਤਾਨੀ ਜੰਗੀ ਕੈਦੀਆਂ ਦਾ ਦੁੱਖ ਬਿਆਨਦਾ ਸੀ, ਖੁੱਲ੍ਹ ਕੇ ਕਹਿੰਦਾ ਸੀ ਕਿ ਆਲ ਇੰਡੀਆ ਰੇਡੀਓ ਹਰ ਰੋਜ਼ ਝੂਠ ਬੋਲਦਾ ਹੈ ਪੂਰਬੀ ਪੰਜਾਬ ਇਹ ਕਵਿਤਾ ਆਰਸੀ ਮੈਗਜ਼ੀਨ ਪ੍ਰਕਾਸ਼ਤ ਹੋਈ ਸਿਰਲੇਖ ਦੇ ਐਨ ਥੱਲੇ ਬਰੈਕਟ ਵਿੱਚ ਅਹਿਮਦ ਸਲੀਮ ਨੇ ਲਿਖਿਆਪੂਰਬੀ ਪੰਜਾਬ ਦੇ ਨੌਜਵਾਨ ਸ਼ਾਇਰ ਪਾਸ਼ ਦੀ ਨਜ਼ਰ

        ਇਉਂ ਅਹਿਮਦ ਸਲੀਮ ਦੇ ਨਾਂ ਪਾਸ਼ ਦੀ ਕਵਿਤਾ ਨੂੰ ਸਭ ਤੋਂ ਵੱਡੀ ਦਾਦ ਖ਼ੁਦ ਅਹਿਮਦ ਸਲੀਮ ਕੋਲੋਂ ਹਾਸਲ ਹੋਈਰਿਸ਼ਤੇ ਦੇ ਵੀਰ’  ਨੂੰ ਪਾਸ਼ ਦੀ ਕਵਿਤਾ ਰੂਪੀ ਉਲਾਂਭਾ ਅਤੇ ਇਸ ਉਲਾਂਭੇ ਨੂੰ ਅਹਿਮਦ ਸਲੀਮ ਦਾ ਮੋੜਵਾਂ ਹੁੰਗਾਰਾ ਦੋਹਾਂ ਪੰਜਾਬਾਂ ਦੀ ਲੋਕਾਂ ਦਾ ਦਮ ਭਰਨ ਵਾਲੀ ਕਵਿਤਾ ਦੇ ਇਤਿਹਾਸ ਦਾ ਹਿੱਸਾ ਹਨ

ਅਹਿਮਦ ਸਲੀਮ ਦੇ ਨਾਂ-ਪਾਸ਼

ਕਲਮ ਦੇ ਕਿਰਤੀਆ ਵੇ, ਮੇਰੇ ਅਹਿਮਦ ਸਲੀਮ

ਚੁੰਮ ਕੇ ਸੀਖਾਂ, ਮੇਰੇ ਸੱਜਰੇ ਬਣੇ ਰਿਸ਼ਤੇ ਦੇ ਵੀਰ

ਮੈਂ ਵੀ ਹਾਂ ਜੇਲ੍ਹਾਂ ਦਾ ਸ਼ਾਇਰ, ਮੇਰਾ ਵੀ ਨੇ ਇਸ਼ਕ ਲੋਕ

ਤੈਨੂੰ ਪੱਛਦੇ ਨੇ ਪਿੰਡੀ ਦੇ, ਤੇ ਮੈਨੂੰ ਦਿੱਲੀ ਦੇ ਤੀਰ 

ਤਾਹੀਓਂ ਫੜ ਹੋਵਣਤੇ ਤੇਰੇ, ਚੀਕ ਨਹੀਂ ਉੱਠਿਆ ਸਾਂ ਮੈਂ

ਮੈਂ ਤਾਂ ਖੁਸ਼ ਹੋਇਆ ਸਾਂ ਕਿ ਹੋ ਗਈ ਤੇਰੀ ਕਵਿਤਾ ਜਵਾਨ

ਨਾਲੇ ਮੇਰੇ ਘਰ ਵੀ ਸਨ, ਸੜ ਰਹੇ ਢਾਕੇ ਅਨੇਕ

ਏਥੇ ਵੀ ਬੁੱਕਦਾ ਪਿਆ ਸੀ, ਭੇਸ ਬਦਲੀ ਯਾਹੀਆ ਖ਼ਾਨ

ਮੈਂ ਬੜਾ ਹੈਰਾਨ ਸਾਂ, ਕੁਰਲਾਉਂਦਿਆਂ ਦੰਭੀਆਂ ਨੂੰ ਵੇਖ

ਜੋ ਤੇਰੇ ਸੀਖਾਂ ਹੋਵਣਤੇ ਸੀ ਧਾਹਾਂ ਮਾਰਦੇ

ਸੜਦੇ ਘਰ ਵੱਲ ਪਿੱਠ ਕਰਕੇ, ਰੇਤ ਸੁੱਟਦੇ ਸੀ ਗਵਾਂਢ

ਮੈਂ ਦੁਖੀ ਸਾਂ ਥੁੱਕ ਰਹੇ ਨੇ, ਮੂੰਹਤੇ ਮੇਰੇ ਯਾਰ ਦੇ

 

ਮੈਂ ਨਹੀਂ ਕਹਿੰਦਾ ਕਿ ਕਾਤਲ, ਕਿਤੇ ਵੀ ਹੋਵਣ ਖ਼ਿਮਾਂ

ਮੈਂ ਨਹੀਂ ਕਹਿੰਦਾ ਕਿਤੇ ਵੀ, ਲੁੱਟ ਹੋਣੀ ਹੈ ਸਹੀ

ਮੈਂ ਤਾਂ ਕਹਿੰਦਾ ਹਾਂ ਕਿ ਲੋਟੂ ਬਦਲਣੇ ਮੁਕਤੀ ਨਹੀਂ

ਹਿੰਦ ਪਾਕੀ ਬਾਣੀਆਂ ਦੀ, ਹੈ ਇਕੋ ਜੇਹੀ ਵਹੀ

ਮੈਂ ਤਾਂ ਕਹਿੰਦਾ ਹਾਂ ਆਜ਼ਾਦੀ ਦਾਣਿਆਂ ਦੀ ਮੁੱਠ ਨਹੀਂ

ਦਾਨ ਜਿਹੜੀ ਹੋ ਸਕੇ, ਪੈਸੇ ਨੂੰ ਜਿਹੜੀ ਸਕੇ

ਇਹ ਤਾਂ ਉਹ ਫ਼ਸਲ ਜਿਸ ਨੂੰ ਲਹੂ ਨਾਂਸਿੰਜਦੇ ਨੇ ਲੋਕ

ਇਹ ਨਹੀਂ ਕੋਈ ਪ੍ਰੇਮ-ਪੱਤਰ, ਜੋ ਕਬੂਤਰ ਲਿਆ ਸਕੇ

ਪੁੱਤ ਖਾਣੀ ਡੈਣ ਜਿਸ ਨੇ ਘਰ ਕੋਈ ਛੱਡਿਆ ਨਹੀਂ

ਨਰਮ ਸੀਨੇ ਖਾਣ ਦਾ ਜਿਸ ਨੂੰ ਪਿਆ ਹੋਵੇ ਸਵਾਦ

ਜ਼ਿੰਦਗੀ ਦੀ ਪਿਉਂਦ ਉਹ ਹੋਰਾਂ ਦੇ ਲਾ ਸਕਦੀ ਨਹੀਂ

ਉਹ ਖਿੜਾ ਸਕਦੀ ਨਹੀਂ ,

ਹਮਸਾਇਆਂ ਦੇ ਵਿਹੜੇ ਬਾਗ

ਦਿਖਾਵਾਂ ਤੈਨੂੰ ਮੈਂ ਬੰਗਾਲ ਦੇ ਰਿਸਦੇ ਜ਼ਖਮ

ਤੈਨੂੰ ਦਿਖਲਾ ਦਿਆਂ, ਆਂਧਰਾ ਦੇ ਦਿਲ ਛੇਕ

ਜੇ ਤੂੰ ਲੋੜੇਂ ਇਸ ਆਜ਼ਾਦੀ ਵੰਡਦੀ ਦੇਵੀ ਦੇ ਦੀਦ

ਮੇਰੇ ਪੰਜਾਬ ਦੇ ਸੜਦੇ ਹੋਏ ਮੋਗੇ ਨੂੰ ਦੇਖ

ਤੇਰੇ ਫੜ ਹੋਵਣਤੇ ਜੋ, ਪਾਉਂਦੇ ਸੀ ਹਮਦਰਦੀ ਦੇ ਵੈਣ

ਬਹੁਤ ਪਾਉਂਦੇ ਸੀ ਜੋ ਯਾਹੀਆ ਖ਼ਾਨ ਦੇ ਜ਼ੁਲਮਾਂ ਦੀ ਡੰਡ

ਪੁਤਲੇ ਜੋ ਜਮਹੂਰੀਅਤ ਦੇ ਉਨ੍ਹਾਂ ਦੀਆਂ ਜੇਲ੍ਹਾਂ ਅੰਦਰ

ਤੈਨੂੰ ਸੁੰਘਾ ਦਿਆਂ ਸੜਦੇ ਹੋਏ ਜੋਬਨ ਦੀ ਗੰਧ

ਨਾ ਅਸੀਂ ਜਿੱਤੀ ਜੰਗ, ਤੇ ਨਾ ਹਰੇ ਪਾਕੀ ਕਿਤੇ

ਇਹ ਤਾਂ ਪਾਪੀ ਪੇਟ ਸਨ, ਜੋ ਪੁਤਲੀਆਂ ਬਣ ਕੇ ਨੱਚੇ

ਅਜੇ ਤਾਂ ਬੱਸ ਢਿੱਡ ਹੀ ਢਿੱਡ ਹਾਂ ਆਦਮੀ ਪੂਰੇ ਨਹੀਂ

ਅਜੇ ਨਾ ਦੁਸ਼ਮਣ ਹਾਂ ਆਪਾਂ, ਨਾ ਕਿਸੇ ਦੇ ਹਾਂ ਸਕੇ

 

ਅਜੇ ਤਾਂ ਜੰਗੀਆਂ ਦੀ ਟੋਲੀ, ਚੁਹਲ ਕਰਦੀ ਹੈ ਪਈ

ਸਾੜ ਕੇ ਢਾਕੇ ਨੂੰ ਪਰਚੇ ਅੱਗ ਦੇ ਫੁੱਲਾਂ ਦੇ ਨਾਲ

ਇਸ ਨੂੰ ਕਵਿਤਾ ਜਾਗਦੀ ਹੈ, ਛੰਭ ਦੇ ਖੰਡਰਾਂ ਅੰਦਰ

ਇਸ਼ਕ ਆਉਂਦਾ ਹੈ ਧਵਾਂਖੀ ਧਰਤ ਦੇ ਬੁਲ੍ਹਾਂ ਦੇ ਨਾਲ

 

ਨਾ ਤਾਂ ਉਹ ਮਰਦਿ-ਮੁਜਾਹਦ, ਨਾ ਨੇ ਕੈਦੀ ਜੰਗ ਦੇ

ਨਾ ਉਨ੍ਹਾਂ ਲੁੱਟੀਆਂ ਨੇ ਇੱਜ਼ਤਾਂ, ਨਾ ਉਨ੍ਹਾਂ ਸੁੱਟੇ ਨੇ ਸੰਦ

ਨਾ ਉਨ੍ਹਾਂ ਕੋਲ ਪੈਰ ਹਨ, ਨਾ ਸੀਸ ਧੌਣਾਂ ਦੇ ਉੱਤੇ

ਕੀ ਉਨ੍ਹਾਂ ਨੇ ਹਾਰਨਾ ਤੇ ਕੀ ਉਨ੍ਹਾਂ ਜਿੱਤਣੀ ਜੰਗ

 

ਉਨ੍ਹਾਂ ਦੀ ਖ਼ਾਤਰ ਤੂੰ ਕਿਉਂ ਨਹੀਂ ਬੋਲਦਾ ਅਹਿਮਦ ਸਲੀਮ

ਜਿਸਮ ਜਿਹੜੇ ਜਾਬਰਾਂ ਦੇ ਹੁਕਮ ਵਿਚ ਜੂੜੇ ਹੋਏ

ਤੜਫਦੇ ਹੋਏ ਤੁਰ ਗਏ ਜੋ ਆਪਣੇ ਟੱਬਰਾਂ ਤੋਂ ਦੂਰ

ਤੜਫਦੇ ਹਨ ਅਜੇ ਵੀ ਉਹ ਹਿੰਦ ਵਿਚ ਨੂੜੇ ਪਏ

 

ਹਰ ਦੂਏ ਤੀਏ ਜਦੋਂ ਫੁੰਕਾਰਦਾ ਹੈ ਰੇਡੀਓ

ਭੱਜਦੇ ਹੋਏ ਢਿੱਡ ਕੁੱਝ ਟਕਰਾਏ ਸੰਗੀਨਾਂ ਦੇ ਨਾਲ

ਕਿਉਂ ਤੇਰੀ ਤਰਸਾਂ ਭਰੀ, ਕਾਨੀ ਕਦੇ ਰੋਈ ਨਹੀਂ

ਕਿਉਂ ਤੇਰੇ ਕੂਲੇ ਖਿਆਲਾਂ ਵਿਚ ਨਹੀਂ ਆਉਂਦਾ ਭੁਚਾਲ

ਤੇਰੀ ਹਮਦਰਦੀ ਭਰੀ ਉਹ ਆਤਮਾ ਕਿੱਥੇ ਗਈ

ਜਾਂ ਹੈ ਤੈਨੂੰ ਖੌਫ, ਨਾ ਟੁੱਟੇ ਤੇਰਾ ਭਾਰਤ ਮਾਣ

ਜੋ ਤੈਨੂੰ ਗਰਦਾਨਦੇ ਪਏ ਸੀ ਪੈਗ਼ੰਬਰ ਸੱਚ ਦਾ

ਹੁਣ ਕਿਤੇ ਨਾ ਆਖ ਦੇਵਣ, ਇਕ ਨਾ-ਸ਼ੁਕਰਾ ਮੁਸਲਮਾਨ

ਮੈਂ ਨਹੀਂ ਕਹਿੰਦਾ ਮੁਹਬੱਤ ਵਿੱਚ ਪਿਘਲ ਜਾਇਆ ਨਾ ਕਰ

ਮੈਂ ਨਹੀਂ ਕਹਿੰਦਾ ਕਿ ਆਢਾ ਜ਼ੁਲਮ ਨਾਲ ਲਾਇਆ ਨਾ ਕਰ

ਮੈਂ ਤਾਂ ਕਹਿੰਦਾ ਹਾਂ ਕਿ ਜ਼ੁਲਮ ਦੀ ਜੜ੍ਹਾਂ ਤੋਂ ਪਹਿਚਾਨ ਕਰ

ਸ਼ੂਕਦੇ ਪੱਤਿਆਂ ਦੇ ਉੱਤੇ ਥੁੱਕ ਕੇ ਮੁੜ ਜਾਇਆ ਨਾ ਕਰ

ਅਸੀਂ ਢਿੱਡਾਂ ਨੂੰ ਕਹੀਏ, ਸਿਰਾਂ ਦੀ ਖ਼ਾਤਰ ਲੜੋ

ਬਣ ਕੇ ਪੂਰੇ ਜਿਸਮ ਆਪਣੀ ਕਿਸਮ ਦੀ ਖ਼ਾਤਰ ਲੜੋ

ਫਿਰ ਬਣਾ ਕੇ ਜੰਗੀ ਕੈਦੀ, ਪੂਰੀ ਦੇਵਾਂਗੇ ਸਜ਼ਾ

ਅਜੇ ਤਾਂ ਯਾਰੋ ਬੱਸ ਅਪਣੇ ਜਿਸਮ ਦੀ ਖ਼ਾਤਰ ਲੜੋ

                   ---- 

No comments:

Post a Comment