Wednesday, January 17, 2024

ਫਲਸਤੀਨ ਖਿਲਾਫ਼ ਜੰਗ :

 

ਫਲਸਤੀਨ ਖਿਲਾਫ਼  ਜੰਗ :

ਦੁਨੀਆਂ ਭਰ ਫੈਲੀ ਵਿਰੋਧ ਲਹਿਰ ਦੀਆਂ ਝਲਕੀਆਂ

(ਫਲਸਤੀਨਤੇ ਹਮਲੇ ਖਿਲਾਫ਼ ਦੁਨੀਆਂ ਭਰ ਦੇ ਇਨਸਾਫ ਪਸੰਦ ਲੋਕ ਸੜਕਾਂਤੇ ਹਨ ਅਤੇ ਜੂਝਦੇ ਫਲਸਤੀਨ ਲੋਕਾਂ ਨਾਲ ਇੱਕਮੁੱਠਤਾ ਜਾਹਰ ਕਰਦਿਆਂ ਇਜ਼ਰਾਈਲ ਤੇ ਅਮਰੀਕੀ ਸਾਮਰਾਜੀਆਂ ਖਿਲਾਫ਼ ਆਪਣਾ ਰੋਹ ਜਾਹਰ ਕਰ ਰਹੇ ਹਨ ਇਹਨਾਂ ਪ੍ਰਦਰਸ਼ਨਾਂ ਦੀ ਵਿਆਪਕਤਾ ਬਾਰੇ ਤੇ ਰੋਸ ਦੀ ਗਹਿਰਾਈ ਬਾਰੇ ਝਲਕ ਪਾਉਦੀ ਇਹ ਰਿਪੋਰਟ ਸਾਡੇ ਪੱਤਰਕਾਰ ਵੱਲੋਂ ਤਿਆਰ ਕੀਤੀ ਗਈ ਹੈ - ਸੰਪਾਦਕ)

1. ਇਜ਼ਰਾਈਲ-14 ਅਕਤੂਬਰ 2023-ਬੈਂਜਾਮਿਨ ਨੇਤਿਨਯਾਹੂ ਦੀ ਸਰਕਾਰ ਦੀਆਂ -ਨੀਤੀਆਂ ਖਿਲਾਫ ਅਤੇ ਹਮਾਸ ਵਲੋਂ ਬੰਦੀ ਬਣਾਏ ਗਏ ਇਜ਼ਰਾਈਲੀ ਨਾਗਰਿਕਾਂ ਦੀ ਜਲਦ ਰਿਹਾਈ ਕਰਵਾਉਣ ਦੀ ਮੰਗ ਨੂੰ ਲੈ ਕੇ ਰਾਜਧਾਨੀ ਤਲ ਅਵੀਵ ਭਾਰੀ ਇਕੱਠ ਹੋਇਆ ਇਕੱਠ ਸ਼ਾਮਲ ਮੋਨਿਕਾ ਦੇਵੀ (ਜਿਸ ਦਾ ਇਕ ਪਰਵਾਰਿਕ ਮੈਂਬਰ ਹਮਾਸ ਹਮਲੇ ਮਾਰਿਆ ਗਿਆ ਸੀ) ਕਹਿੰਦੀ ਹੈ, ‘‘ਮੈਂ ਚਾਹੁੰਦੀ ਹਾਂ ਕਿ ਬੈਂਜਾਮਿਨ ਨੇਤਨਯਾਹੂ ਅਤੇ ਉਸ ਦੇ ਨਾਲ ਦੇ ਸਾਰੇ ਦਫਾ ਹੋ ਜਾਣ ਉਹਨਾਂ ਨੂੰ ਸਾਡੀ ਕੋਈ ਪਰਵਾਹ ਨਹੀਂ ਉਹ ਤਾਂ ਆਪਣੀ ਟੁੱਚੀ ਸਿਆਸਤ ਗਲਤਾਨ ਨੇ ਉਹ ਆਪਣੇ ਆਪ ਨੂੰ ਬਚਾਉਣ ਖਾਤਰ ਸਾਡੇ ਸਾਰਿਆਂ ਦੀ ਬਲੀ ਦੇ ਸਕਦਾ ਹੈ’’ ਪ੍ਰਦਰਸ਼ਨਕਾਰੀ ਨਾਹਰੇ ਲਾ ਰਹੇ ਸਨ ‘‘ਬੀ ਬੀ (ਨੇਤਨਯਾਹੂ ਦਾ ਛੋਟਾ ਨਾਮ) ਜੇਲ੍ਹ ਜਾਓ’’, ‘‘ਤੇਰੇ ਹੱਥ ਸਾਡੇ ਖੂਨ ਨਾਲ ਰੰਗ ਹੋਏ ਨੇ’’

          (2) 25 ਨਵੰਬਰ, 2023- ਇਜ਼ਰਾਈਲੀ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਨਾਕਾਮ ਰਹਿਣ ਖਿਲਾਫ ਪ੍ਰਧਾਨ ਮੰਤਰੀ ਨੇਤਿਨਯਾਹੂ ਦੇ ਘਰ ਦੇ ਬਾਹਰ ਹਜ਼ਾਰਾਂ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਲੋਕ ਨਾਹਰੇ ਲਗਾ ਰਹੇ ਸਨ ਅਤੇ ਉਹਨਾਂ ਦੇ ਹੱਥਾਂ ਵਿਚ ਤਖਤੀਆਂ ਚੁੱਕੀਆਂ ਹੋਈਆਂ ਸਨ ਜਿਨ੍ਹਾਂਤੇ ਲਿਖਿਆ ਹੋਇਆ ਸੀ ‘‘ਦੋਸ਼ੀ’’ , ‘‘ਬੀ ਬੀ ਖਤਰਨਾਕ ਹੈ ਅਸਤੀਫਾ ਦੇਵੇ’’

3. 25-12-2023-ਜਦੋਂ ਪ੍ਰਧਾਨ ਮੰਤਰੀ ਪਾਰਲੀਮੈਂਟ ਭਾਸ਼ਣ ਦਿੰਦਿਆਂ ਹਮਾਸ ਵੱਲੋਂ ਬੰਦੀ ਬਣਾਏ ਇਜ਼ਰਾਇਲੀਆਂ ਦੀ ਰਿਹਾਈ ਲਈ ਹੋਰ ਸਮਾਂ ਲੱਗਣ ਦੀ ਗੱਲ ਕਰ ਰਿਹਾ ਸੀ ਤਾਂ ਉੱਥੇ ਇਕੱਠੇ ਹੋਏ ਬੰਦੀ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਥੂ ਥੂ ਕੀਤੀ ਗਈ ਅਤੇ ਉਹਨਾਂ ਵੱਲੋਂ ਨਾਅਰੇ ਲਗਾਏ ਗਏ ਕਿ ਬੰਦੀਆਂ ਨੂੰ ਤੁਰੰਤ ਰਿਹਾਅ ਕਰਵਾਇਆ ਜਾਵੇ

4. 24-12-2023-ਰਾਜਧਾਨੀ ਤਲ  ਅਵੀਵ ਦੇ ਹਾਬੀਆ ਚੌਂਕ ਹਜ਼ਾਰਾਂ ਲੋਕ ਇਜ਼ਰਾਈਲੀ ਸਰਕਾਰ ਅਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਿਨਯਾਹੂ ਖਿਲਾਫ਼ ਹੋਈ ਰੈਲੀ ਸ਼ਾਮਲ ਹੋਏ ਉਹ ਨਾਹਰੇ ਲਗਾ ਰਹੇ ਸਨ ‘‘ਅਸੀਂ ਝੁਕਾਂਗੇ ਨਹੀਂ’’ , ‘‘ਹੁਣੇ ਚੋਣਾਂ ਕਰਵਾਓ’’ ਅਤੇ ਮੰਗ ਕਰ ਰਹੇ ਸਨ ਕਿ ਸਰਕਾਰ ਬੰਦੀਆਂ ਨੂੰ ਤੁਰੰਤ ਰਿਹਾਅ ਕਰਵਾਏ ਰੈਲੀ ਸ਼ਾਮਲ ਇਕ ਫੌਜੀ ਅਫਸਰ ਕਹਿ ਰਿਹਾ ਸੀ, ‘‘ਜਦੋਂ ਹੀ ਮੈਂ ਫੌਜ ਵਿਚੋਂ ਰਿਟਾਇਰ ਹੁੰਦਾ ਹਾਂ ਮੈਂ ਉਹਨਾਂ ਸਾਰਿਆਂ ਖਿਲਾਫ ਮੁਕੱਦਮਾ ਦਾਇਰ ਕਰਾਂਗਾ ਜੋ ਇਸ ਬੱਜਰ ਕੁਤਾਹੀ ਲਈ ਜਿੰਮੇਵਾਰ ਹਨ’’

5. 3-12-2023-ਗਾਜ਼ਾਤੇ ਮੁੜ ਤੋਂ ਸ਼ੁਰੂ ਕੀਤੀ ਇਜ਼ਰਾਈਲੀ ਬੰਬਾਰੀ ਦਾ ਵਿਰੋਧ ਕਰਨ ਖਾਤਰ ਦਰਜਨਾਂ ਲੋਕਾਂ ਨੇ ਇਜ਼ਰਾਇਲੀ ਮਿਲਟਰੀ ਹੈੱਡਕੁਆਟਰ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਇਹਨਾਂ ਵਿਚ ਬੰਦੀ ਬਣਾਏ ਇਜ਼ਰਾਈਲੀਆਂ ਦੇ ਨਜ਼ਦੀਕੀ ਵੀ ਸਨ ਪਰ ਬਹੁਤੇ ਜੰਗ ਵਿਰੋਧੀ ਕਾਰਕੁਨ ਸਨ ਇਕ ਜੰਗ ਵਿਰੋਧੀ ਕਾਰਕੁਨ ਕਹਿ ਰਹੀ ਸੀ, ‘‘ਇਸ ਅਪਰਾਧੀ ਸਰਕਾਰ ਨੂੰ ਰੋਕਣ ਖਾਤਰ ਅਸੀਂ ਉਹ ਸਭ ਕੁੱਝ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ’’

(2) ਅਫਰੀਕਾ

1. ਅਲਜੀਰੀਆ-19 ਅਕਤੂਬਰ, 2023 ਨੂੰ ਅਲਜੀਰੀਆ ਦੇ ਸ਼ਹਿਰ ਅਲਮੀਰਜ਼ ਇਜ਼ਰਾਈਲ ਅਤੇ ਅਮਰੀਕਾ ਖਿਲਾਫ਼ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਪ੍ਰਦਰਸ਼ਨਕਾਰੀਆਂ ਨੇ ਫਲਸਤੀਨੀਆਂ ਨਾਲ ਆਪਣੀ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਅਰਬ ਦੇ ਉਹਨਾਂ ਮੁਲਕਾਂ ਅਤੇ ਵਿਸ਼ੇਸ਼ ਕਰ ਗੁਆਂਢੀ ਦੇਸ਼ ਮਰੱਕੋ ਦੀ ਨੁਕਤਾਚੀਨੀ ਕੀਤੀ ਜੋ ਇਜ਼ਰਾਈਲ ਨਾਲ ਆਰਥਿਕ ਅਤੇ ਸੁਰੱਖਿਆ ਸਬੰਧ ਵਧਾ ਰਹੇ ਹਨ

2. ਘਾਨਾ-ਇਜ਼ਰਾਈਲ ਵੱਲੋਂ ਫਲਸਤੀਨਤੇ ਕੀਤੇ ਹਮਲੇ ਖਿਲਾਫ ਸੰਸਾਰ ਪੱਧਰੇ ਰੋਸ ਪ੍ਰਦਰਸ਼ਨਾਂ ਦੀ ਕੜੀ ਵਜੋਂ 3 ਨਵੰਬਰ 2023 ਨੂੰ ਘਾਨਾ ਦੇ ਸ਼ਹਿਰ ਅਕਰਾ ਵਿੱਚ ਹਜ਼ਾਰਾਂ ਲੋਕ ਸੜਕਾਂਤੇ ਉੱਤਰ ਆਏ ਇਸ ਰੋਸ ਪ੍ਰਦਰਸ਼ਨ ਦਾ ਸੱਦਾ ਅਕਰਾ ਸਮਾਜਵਾਦੀ ਲਹਿਰ ਸਮੂਹ ਅਤੇ ਫਲਸਤੀਨ ਨਾਲ ਇਕਮੁੱਠਤਾ ਮੁਹਿੰਮ ਵੱਲੋਂ ਦਿੱਤਾ ਗਿਆ ਸੀ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਤਖਤੀਆਂ ਚੁੱਕੀਆਂ ਹੋਈਆਂ ਸਨ ਜਿਨ੍ਹਾਂ ਤੇ ਲਿਖਿਆ ਸੀ, ‘ਇਜ਼ਰਾਈਲ ਢਹਿ-ਢੇਰੀ ਹੋ ਜਾਵੇਗਾਪ੍ਰਦਰਸ਼ਨਕਾਰੀ ਘਾਨਾ ਦੇ ਰਾਸ਼ਟਰਪਤੀ ਲਾਨਾ ਅਕੂਫੋ ਅਡੋ ਖਿਲਾਫ਼ ਵੀ ਨਾਅਰੇ ਲਗਾ ਰਹੇ ਸਨ ਜਿਸ ਨੇ ਕਿ ਹੁਣੇ ਜਿਹੇ ਇਜ਼ਰਾਈਲ ਅਤੇ ਯੂਕਰੇਨ ਨਾਲ ਖੜ੍ਹੇ ਹੋਣ ਦੀ ਗੱਲ ਦੁਹਰਾਈ ਸੀ

3. ਮਰੱਕੋ-19 ਨਵੰਬਰ, 2023 ਨੂੰ ਮਰੱਕੋ ਦੇ ਸ਼ਹਿਰ ਤਾਨਮੀਅਰ ਹਜ਼ਾਰਾਂ ਲੋਕਾਂ ਦਾ ਇਕੱਠ ਫਲਸਤੀਨੀਆਂ ਨਾਲ ਇਕਮੁੱਠਤਾ ਜਾਹਰ ਕਰਨ ਖਾਤਰ ਹੋਇਆ ਪ੍ਰਦਰਸ਼ਨਕਾਰੀ ਨਾ ਸਿਰਫ ਇਜ਼ਰਾਈਲ ਅਤੇ ਅਮਰੀਕਾ ਖਿਲਾਫ ਨਾਅਰੇ ਲਗਾ ਰਹੇ ਸਨ ਸਗੋਂ ਸਰਕਾਰ ਤੋਂ ਇਜ਼ਰਾਈਲ ਨਾਲ ਬਣਾਏ ਨੇੜਲੇ ਸਬੰਧ ਵੀ ਤੋੜਨ ਦੀ ਮੰਗ ਕਰ ਰਹੇ ਸਨ ਅਜਿਹਾ ਹੀ ਰੋਸ ਪ੍ਰਦਰਸ਼ਨ 26 ਨਵੰਬਰ ਨੂੰ ਦੇਸ਼ ਦੇ ਸ਼ਹਿਰ ਕਾਸਾ ਬਲੰਕਾ ਵਿਚ ਅਯੋਜਤ ਕੀਤਾ ਗਿਆ

4. ਨਾਈਜੀਰੀਆ-ਦੇਸ਼ ਦੀਆਂ ਇਸਲਾਮਿਕ ਜਥੇਬੰਦੀਆਂ ਦੀ ਕਾਨਫਰੰਸ ਦੇ ਸੱਦੇਤੇ 21 ਅਕਤੂਬਰ ਨੂੰ ਸਾਮੋਸ ਸ਼ਹਿਰ ਵਿਖੇ 50 ਹਜ਼ਾਰ ਤੋਂ ਵੱਧ ਲੋਕ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਏ ਜਿੱਥੇ ਇਹ ਪ੍ਰਦਰਸ਼ਨਕਾਰੀ ਇਜ਼ਰਾਈਲੀ ਧਾੜਵੀਆਂ ਖਿਲਾਫ ਨਾਅਰੇਬਾਜੀ ਕਰ ਰਹੇ ਸਨ ਉਥੇ ਆਪਣੇ ਮੁਲਕ ਦੇ ਹਾਕਮਾਂ ਤੋਂ ਇਜ਼ਰਾਈਲ ਨਾਲ ਹਰ ਤਰ੍ਹਾਂ ਦੇ ਡਿਪਲੋਮੈਟਿਕ ਸਬੰਧ ਤੋੜਨ ਦੀ ਵੀ ਮੰਗ ਕਰ ਰਹੇ ਸਨ ਇਸੇ ਤਰ੍ਹਾਂ ਦਾ ਇਕ ਰੋਸ ਪ੍ਰਦਰਸ਼ਨ ਇਸਲਾਮਿਕ ਮੂਵਮੈਂਟ ਆਫ ਨਾਈਜੀਰੀਆ ਦੇ ਸੱਦੇਤੇ 16 ਨਵੰਬਰ  ਕਾਡੂਲਾ ਸ਼ਹਿਰ ਵਿਚ ਵੀ ਕੀਤਾ ਗਿਆ

5. ਦੱਖਣੀ ਅਫਰੀਕਾ-13 ਅਕਤੂਬਰ ਨੂੰ ਕੇਪਟਾਊਨ ਸ਼ਹਿਰ ਸੈਂਕੜੇ ਲੋਕ ਗਾਜ਼ਾ ਪੱਟੀਤੇ ਕੀਤੇ ਇਜ਼ਰਾਈਲੀ ਹਮਲੇ ਖਿਲਾਫ ਸੜਕਾਂ ਤੇ ਉੱਤਰ ਆਏ ਪ੍ਰਦਰਸ਼ਨਕਾਰੀ ਇਹ ਵੀ ਮੰਗ ਕਰ ਰਹੇ ਸਨ ਕਿ ਦੇਸ਼ ਦਾ ਰਾਸ਼ਟਰਪਤੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਫਲਸਤੀਨ ਦੇ ਹੱਕ ਬੋਲੇ ਇਸੇ ਤਰ੍ਹਾਂ 11 ਨਵੰਬਰ ਨੂੰ ਹਜ਼ਾਰਾਂ ਲੋਕਾਂ ਨੇ ਕੇਪਟਾਊਨ ਸ਼ਹਿਰ ਮਾਰਚ ਕਰਕੇ ਮੰਗ ਕੀਤੀ ਕਿ ਇਜ਼ਰਾਈਲੀ ਅੰਬੈਸਡਰ ਨੂੰ ਮੁਲਕ ਚੋਂ ਬਾਹਰ ਕੱਢਿਆ ਜਾਵੇ ਅਤੇ ਇਜ਼ਰਾਈਲੀ ਐਂਬੈਸੀ ਨੂੰ ਜਿੰਦਰਾ ਮਾਰ ਦਿੱਤਾ ਜਾਵੇ

6. ਟਿਊਨੇਸ਼ੀਆ-ਪੱਛਮੀ ਮੁਲਕਾਂ ਵੱਲੋਂ ਇਜ਼ਰਾਈਲ ਦੀ ਕੀਤੀ ਜਾ ਰਹੀ ਹਮਾਇਤ ਦੇ ਖਿਲਾਫ ਟਿਊਨੇਸ਼ੀਆ ਦੇ ਹਜ਼ਾਰਾਂ ਬਸ਼ਿੰਦੇ ਟਿਊਨਿਸ ਸਥਿਤ  ਫਰੈਂਚ ਅੰਬੈਸੀ ਸਾਹਮਣੇ ਇਕੱਠੇ ਹੋ ਗਏ ਅਤੇ ਰੋਸ ਪ੍ਰਦਰਸ਼ਨ ਕੀਤਾ ਉਹ ਨਾਹਰੇ ਮਾਰ ਰਹੇ ਸਨ, ‘‘ਫਰਾਂਸ ਅਤੇ ਅਮਰੀਕਾ ਇਸ ਹਮਲੇ ਭਾਗੀਦਾਰ ਹਨ’’ ਇਸੇ ਤਰ੍ਹਾਂ ਦਾ ਇਕ ਰੋਸ ਪ੍ਰਦਰਸ਼ਨ ਅਮਰੀਕਾ ਦੇ ਸਫਾਰਤਖਾਨੇ ਦੇ ਬਾਹਰ ਵੀ ਕੀਤਾ ਗਿਆ ਜਿਸ ਵਿਚ 30000 ਤੋਂ ਵਧ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਮਾਰਚ ਕਰਨ ਤੋਂ ਬਾਅਦ ਇਕੱਠੇ ਹੋ ਕੇ ਇਜ਼ਰਾਈਲ ਅਤੇ ਅਮਰੀਕਾ ਖਿਲਾਫ ਨਾਅਰੇਬਾਜੀ ਕੀਤੀ

          ਅਫਰੀਕਾ ਦੇ ਹੋਰਨਾਂ ਕਈ ਦੇਸ਼ਾਂ ਵਿਚ ਵੀ ਲੋਕਾਂ ਨੇ ਇਕੱਠੇ ਹੋ ਕੇ ਇਜ਼ਰਾਈਲੀ ਹਮਲੇ ਦਾ ਵਿਰੋਧ ਕੀਤਾ ਅਤੇ ਫਲਸਤੀਨੀਆਂ ਨਾਲ ਆਪਣੀ ਇਕਮੁੱਠਤਾ ਦਾ ਇਜ਼ਹਾਰ ਕੀਤਾ

ਏਸ਼ੀਆ ਮਹਾਂਦੀਪ

1.ਭਾਰਤ-13 ਅਕਤੂਬਰ ਨੂੰ ਜੁਮੇ ਦੀ ਨਮਾਜ਼ ਤੋਂ ਬਾਅਦ ਭਾਰੀ ਗਿਣਤੀ ਵਿਚ ਲੋਕ ਹੈਦਰਾਬਾਦ (ਤਿਲੰਗਾਨਾ) , ਬਦਗਾਮ (ਜੰਮੂ-ਕਸ਼ਮੀਰ) ਅਤੇ ਲਖਨਊ ਵਿਖੇ ਹੋਏ ਰੋਸ ਪ੍ਰਦਰਸ਼ਨਾਂ ਸ਼ਾਮਲ ਹੋਏ ਪ੍ਰਦਰਸ਼ਨਕਾਰੀ ਨਾਅਰੇ ਲਗਾ ਰਹੇ ਸਨ , ‘‘ਅਸੀਂ ਫਲਸਤੀਨ ਦੇ ਨਾਲ ਖੜ੍ਹੇ ਹਾਂ’’, ‘‘ਗਾਜ਼ਾ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ, ਫਲਸਤੀਨ ਜਿਉਂਦਾ ਜਾਗਦਾ ਰਹੇ’’ ਅਮਰੀਕੀ ਸਾਮਰਾਜੀਆਂ ਦੀ ਤਾਬਿਆਦਾਰੀ ਅਤੇ ਜ਼ਿਉਨਵਾਦੀ ਇਜ਼ਰਾਈਲੀ ਧਾੜਵੀਆਂ ਨਾਲ ਵਫਾਦਾਰੀ ਦਾ ਬੇਸ਼ਰਮ ਮੁਜਾਹਰਾ ਕਰਦਿਆਂ ਫਿਰਕਪ੍ਰਸਤ ਮੋਦੀ ਹਕੂਮਤ ਨੇ ਨਾ ਸਿਰਫ ਫਲਸਤੀਨ ਪੱਖੀ ਪ੍ਰਦਰਸ਼ਨਾਂ ਤੇ ਪਾਬੰਦੀਆਂ ਮੜ੍ਹ ਦਿਤੀਆਂ ਸਗੋਂ ਬਹੁਤੇ ਥਾਈਂ ਪ੍ਰਦਰਸ਼ਨਕਾਰੀ ਜਾਬਰ ਲਾਠੀਚਾਰਜ ਕਰਕੇ ਜੇਲ੍ਹੀਂ ਡੱਕ ਦਿੱਤੇ ਗਏ ਇੱਥੋਂ ਤੱਕ ਕਿ ਜੰਮੂ ਕਸ਼ਮੀਰ ਸਮੇਤ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਮੁਸਲਮ ਭਾਈਚਾਰੇ ਦੀ ਜੁਮੇ ਦੀ ਸਮੂਹਕ ਨਮਾਜ਼ ਰੋਕ ਦਿਤੀ ਗਈਦੂਜੇ ਪਾਸੇ ਇਜ਼ਰਾਈਲ ਪੱਖੀ ਪ੍ਰਦਰਸ਼ਨਾਂ ਨੂੰ ਖੁੱਲ੍ਹੀਆਂ ਛੋਟਾਂ ਦਿੱਤੀਆਂ ਗਈਆਂ

          ਫਲਸਤੀਨੀ ਲੋਕਾਂ ਸੰਗ ਇਕਮੁੱਠਤਾ ਦੇ ਇਜ਼ਹਾਰ ਵਜੋਂ ਅਤੇ ਕਾਤਲ ਇਜ਼ਰਾਈਲੀ ਧਾੜਵੀਆਂ ਖਿਲਾਫ ਹੋ ਰਹੇ ਸੰਸਾਰ-ਵਿਆਪੀ ਪ੍ਰਦਰਸ਼ਨਾਂ ਦੇ ਹਿੱਸੇ ਵਜੋਂ 26 ਅਕਤੂਬਰ ਕੇਰਲਾ ਦੇ ਸ਼ਹਿਰ ਕੋਜੀਕੋਡੇ ਵਿਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਸੱਦੇ ਤੇ ਦੋ ਲੱਖ ਤੋਂ ਵੀ ਵੱਧ ਲੋਕ ਰੋਸ ਪ੍ਰਰਦਰਸ਼ਨ ਵਿਚ ਇਕੱਠੇ ਹੋਏ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਅਗਵਾਈ ਹੋਈ ਰੈਲੀ 50 ਹਜ਼ਾਰ ਤੋਂ ਉੱਪਰ ਦਾ ਇਕੱਠ ਹੋਇਆ ਜਿਸ ਵਿਚ ਪ੍ਰਦਰਸ਼ਨਕਾਰੀਆਂ ਵਲੋਂ ਮੋਦੀ ਸਰਕਾਰ ਤੋਂ ਇਜ਼ਰਾਈਲ ਨਾਲੋਂ ਫੌਜੀ ਸਮਝੌਤੇ ਅਤੇ ਸਫਾਰਤੀ ਸਬੰਧ ਤੋੜਨ ਦੀ ਮੰਗ ਕੀਤੀ ਗਈ ਇਸੇ ਲੜੀ ਵਜੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਹੋਏ ਰੋਸ ਪ੍ਰਦਰਸ਼ਨਾਂ ਅਤੇ ਮਾਰਚਾਂ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ ਅਤੇ ਫਲਸਤੀਨੀ ਲੋਕਾਂ ਸੰਗ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਨਾ ਸਿਰਫ ਕਾਤਲ ਇਜ਼ਰਾਈਲੀ ਧਾੜਵੀਆਂ ਅਤੇ ਉਸ ਦੇ ਸਰਪ੍ਰਸਤ ਅਮਰੀਕੀ ਸਾਮਰਾਜੀਆਂ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ, ਸਗੋਂ ਮੋਦੀ ਹਕੂਮਤ ਨੂੰ ਫਲਸਤੀਨੀ ਲੋਕਾਂ ਦੇ ਕਾਤਲਾਂ ਦੀ ਹਮਾਇਤ ਖੜ੍ਹਨ ਤੋਂ ਬਾਜ ਆਉਣ ਦੀ ਚਿਤਾਵਨੀ ਵੀ ਕੀਤੀ

2. ਇੰਡੋਨੇਸ਼ੀਆ-5 ਨਵੰਬਰ ਨੂੰਫਲਸਤੀਨ ਦੀ ਹਮਾਇਤ ਇੰਡੋਨੇਸ਼ੀਆਈ ਲੋਕਾਂ ਦਾ ਗੱਠਜੋੜਵੱਲੋਂ ਅਯੋਜਤ ਰੈਲੀ ਦੋ ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ 12 ਨਵੰਬਰ ਨੂੰ ਫਲਸਤੀਨੀ ਲੋਕਾਂ ਦੀ ਹਮਾਇਤ ਆਏ ਇਜ਼ਰਾਈਲੀ ਜੰਗਬਾਜਾਂ ਦੇ ਵਿਰੋਧ ਇੰਡੋਨੇਸ਼ੀਆ ਦੇ ਕਈ ਸ਼ਹਿਰਾਂ ਆਦਿ ਵਿਚ ਰੈਲੀਆਂ ਕੱਢੀਆਂ ਗਈਆਂ 21 ਅਕਤੂਬਰ ਨੂੰਫਲਸਤੀਨ ਨਾਲ ਇਕਮੁਠਤਾ ਕਮੇਟੀਦੇ ਸੱਦੇਤੇ ਜਕਾਰਤਾ ਸਥਿਤ  ਅਮਰੀਕੀ ਸਫਾਰਤਖਾਨੇ ਅਤੇ ਯੂ ਐਨ ਦੇ ਦਫਤਰ ਅੱਗੇ ਭਾਰੀ ਗਿਣਤੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਮਾਰਚ ਕੱਢੇ ਗਏ ਇਸੇ ਤਰ੍ਹਾਂ ਹੋਰ ਵੀ ਕਈ ਸ਼ਹਿਰਾਂ ਵਿਚ ਵੱਡੀ ਗਿਣਤੀ ਰੈਲੀਆਂ ਰੋਸ ਪ੍ਰਦਰਸ਼ਨ ਅਤੇ ਮਾਰਚ ਅਯੋਜਤ ਕੀਤੇ ਗਏ

3. ਫਿਲਪਾਈਨ-16 ਅਕਤਬੂਰ ਨੂੰ ਕੋਟਾਬਾਟੋ ਸ਼ਹਿਰ ਵਿਚਆਜ਼ਾਦ ਫਲਸਤੀਨਦੇ ਬੈਨਰ ਹੇਠ ਭਾਰੀ ਰੈਲੀ ਕੀਤੀ ਗਈ ਜਿਸ ਵਿਚ 23 ਹਜ਼ਾਰ ਤੋਂ ਉੱਪਰ ਲੋਕਾਂ ਨੇ ਭਾਗ ਲਿਆ ਇਸ ਤੋਂ ਪਹਿਲਾਂ ਅਜਿਹੀ ਹੀ ਇਕ ਰੈਲੀ 10 ਅਕਤੂਬਰ ਨੂੰ ਮਾਰਾਵੀ ਸ਼ਹਿਰ ਵਿਚ ਕੀਤੀ ਗਈ ਦੋਹਾਂ ਰੈਲੀਆਂ ਵਿਚ ਇਜ਼ਰਾਈਲ ਦੇ ਵਿਰੋਧ ਦੇ ਨਾਲ ਨਾਲ ਅਮਰੀਕਾ ਨੂੰ ਬਾਜ ਆਉਣ ਦੀ ਹਦਇਤ ਕੀਤੀ ਗਈ ਬਹੁਤ ਸਾਰੀਆਂ ਖੱਬੇ ਪੱਖੀ ਜਥੇਬੰਦੀਆਂ, ਜਿਹਨਾਂ ਵਿਚ ਬਾਇਆਨ, ਮੁੰਨਾ ਅਤੇ ਮੈਬਰੀਏਲਾ ਵੂਮੈਨ ਪਾਰਟੀ ਸ਼ਾਮਲ ਹੈ, ਵੱਲੋਂ ਵੱਖਰੇ ਤੌਰਤੇ ਫਲਸਤੀਨ ਦੀ ਹਮਾਇਤ ਪ੍ਰਦਰਸ਼ਨ ਕੀਤੇ ਗਏ ਅਤੇ ਇਜ਼ਰਾਈਲ ਦੁੁਆਰਾ ਫਲਸਤੀਨ ਦੇ ਕਬਜੇ ਕੀਤੇੇ ਇਲਾਕਿਆਂਚੋਂ ਬਾਹਰ ਨਿਕਲਣ ਦੀ ਮੰਗ ਕੀਤੀ ਗਈ ਇਜ਼ਰਾਈਲ ਵੱਲੋਂ ਫਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਅਤੇ ਫਿਲਪਾਈਨੀ ਹਾਕਮਾਂ ਦੇ ਅਮਰੀਕੀ ਸਾਮਰਾਜੀਆਂ ਦੇ ਝੋਲੀਚੁੱਕ ਵਿਹਾਰ ਖਿਲਾਫ ਆਵਾਜ਼ ਉਠਾਉਂਦਿਆਂ 31 ਅਕਤੂਬਰ ਨੂੰ ਤਾਮਇਮ ਸਥਿਤ ਇਜ਼ਰਾਈਲੀ ਸਫ਼ਾਰਤਖਾਨੇ ਸਾਹਮਣੇ ਵੱਡੀ ਗਿਣਤੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਫਲਸਤੀਨੀ ਲੋਕਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕੀਤਾ ਗਿਆ 14 ਨਵੰਬਰ ਨੂੰ ਮਨੀਲਾ ਸਥਿਤ ਅਮਰੀਕੀ ਦੂਤਾਵਾਸ ਸਾਹਮਣੇ ਖੱਬੇ ਪੱਖੀਆਂ ਦੇ ਸੱਦੇਤੇ ਭਰਵੀਂ ਰੈਲੀ ਕੀਤੀ ਗਈ ਜਿਸ ਵਿਚ ਫਲਸਤੀਨ ਦੀ ਹਮਾਇਤ ਦੇ ਨਾਲ ਨਾਲ ਇਸ ਨਸਲਕੁਸ਼ੀ ਲਈ ਅਮਰੀਕਾ ਨੂੰ ਜੁੰਮੇਵਾਰ ਠਹਿਰਾਇਆ ਗਿਆ ਵਿਦਿਆਰਥੀਆਂ, ਨੌਜਵਾਨਾਂ, ਫਿਲੀਪੀਨੋ ਕਿ੍ਰਸ਼ਚੀਅਨ ਭਾਈਚਾਰੇ ਅਤੇ ਹੋਰਾਂ ਵਰਗਾਂ ਵੱਲੋਂ ਵੀ ਦੇਸ਼ ਦੇ ਵੱਖ ਵੱਖ ਸ਼ਹਿਰਾਂ ਫਲਸਤੀਨੀ ਹਮਾਇਤ ਅਤੇ ਇਜ਼ਰਾਈਲ ਦੇ ਵਿਰੋਧ ਭਰਵੇਂ ਰੋਸ ਪ੍ਰਦਰਸ਼ਨ ਕੀਤੇ ਗਏ

4. ਪਾਕਿਸਤਾਨ-13 ਅਕਤੂਬਰ ਅਤੇ ਉਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਦੇ ਬਹੁਤ ਸਾਰੇ ਸ਼ਹਿਰਾਂ ਫਲਸਤੀਨ ਦੀ ਹਮਾਇਤ ਵਿਚ ਰੈਲੀਆਂ ਪ੍ਰਦਰਸ਼ਨ ਅਤੇ ਮਾਰਚ ਕੱਢੇ ਗਏ ਜਿਨ੍ਹਾਂ ਵਿਚ ਭਾਰੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ ਕਈ ਰਾਜਨੀਤਕ ਪਾਰਟੀਆਂ ਅਤੇ ਧਾਰਮਿਕ ਗਰੁੱਪਾਂ ਵੱਲੋਂ ਦਿੱਤੇ ਸੱਦੇਤੇ ਕਰਾਚੀ, ਲਹੌਰ, ਪਿਸ਼ਾਵਰ ਅਤੇ ਰਾਜਧਾਨੀ ਇਸਲਾਮਾਬਾਦ ਵਿਚ ਹੋਏ ਰੋਸ ਪ੍ਰਦਰਸ਼ਨਾਂ ਹਜ਼ਾਰਾਂ ਦੀ ਗਿਣਤੀ ਲੋਕ ਸ਼ਾਮਲ ਹੋਏ ਪ੍ਰਦਰਸ਼ਨਕਾਰੀਆਂ ਨੇ ਆਪਣੇ ਗੁੱਸੇ ਦਾ ਇਜ਼ਹਾਰ ਅਮਰੀਕਾ ਅਤੇ ਇਜ਼ਰਾਈਲ ਦੇ ਝੰਡੇ ਸਾੜ ਕੇ ਵੀ ਕੀਤਾ

          ਏਸ਼ੀਆ  ਦੇ ਹੋਰਾਂ ਮੁਲਕਾਂ ਜਿਵੇਂ ਅਫਗਾਨਿਸਤਾਨ, ਬੰਗਲਾਦੇਸ਼, ਜਾਪਾਨ, ਕਿ੍ਰਗਿਸਤਾਨ, ਮਲੇਸ਼ੀਆ, ਦੱਖਣੀ ਕੋਰੀਆ ਅਤੇ ਸ੍ਰੀ ਲੰਕਾ ਆਦਿ ਵਿਚ ਵੱਡੀ ਗਿਣਤੀ ਪ੍ਰਦਰਸ਼ਨਾਂ ਦੀਆਂ ਖਬਰਾਂ ਆਈਆਂ ਹਨ

ਯੂਰਪ-

1.ਫਰਾਂਸ -ਖਾਲਿਦ ਮੇਸ਼ਾਲ ਵੱਲੋਂ ਦਿਤੇ ਸੱਦੇ ‘‘ਰੋਹ ਦਾ ਦਿਨ’’ ਨੂੰ ਰੋਕਣ ਖਾਤਰ ਸਰਕਾਰ ਵੱਲੋਂ ਫਲਸਤੀਨ ਪੱਖੀ ਪ੍ਰਦਸ਼ਨਾਂਤੇ ਰੋਕ ਲਗਾ ਦਿੱਤੀ ਗਈ ਪਰ ਇਸ ਦੇ ਬਾਵਜੂਦ 12 ਅਕਤੂਬਰ ਨੂੰ ਪੈਰਿਸ ਵਿਚ ਹੋਈ ਭਰਵੀਂ ਰੈਲੀ ਨੂੰ ਖਿੰਡਾਉਣ ਲਈ ਪੁਲਸ ਨੂੰ ਅਥਰੂ ਗੈਸ ਦੇ ਗੋਲੇ ਅਤੇ ਜਲ ਤੋਪਾਂ ਚਲਾਉਣੀਆਂ ਪਈਆਂ 14 ਅਕਤੂਬਰ ਨੂੰ ਫਰੈਂਚ-ਅਲਜੀਰੀਅਨ ਪੱਤਰਕਾਰ ਤੋਹਾ ਬੋਉਹਾਫਸ ਨੂੰ ਪੈਰਿਸ ਹੋਏ ਰੋਸ ਪ੍ਰਦਰਸ਼ਨ ਨੂੰ ਕਵਰ ਕਰਨ ਬਦਲੇ ਗਿ੍ਰਫਤਾਰ ਕਰ ਲਿਆ ਗਿਆ 22 ਅਕਤੂਬਰ ਨੂੰ ਹੋਈ ਰੈਲੀ ਵਿਚ 13 ਹਜ਼ਾਰ ਲੋਕਾਂ ਨੇ ਭਾਗ ਲਿਆ ਜੋ ਨਾਹਰੇ ਲਗਾ ਰਹੇ ਸਨ, ‘‘ਪੈਰਿਸ ਤੇਰੇ ਨਾਲ ਖੜ੍ਹਾ ਹੈ ਗਾਜ਼ਾ’’ ਦੂਜੇ ਪਾਸੇ ਫਰਾਂਸ ਦੇ ਹੁਕਮਰਾਨ ਖੁਲ੍ਹੇਆਮ ਯਹੂਦੀ ਹਤਿਆਰਿਆਂ ਨਾਲ ਖੜ੍ਹੇ ਨਜ਼ਰ ਆਏ, ਇਥੋਂ ਤੱਕ ਕਿਯਹੂਦੀਆਂ ਪ੍ਰਤੀ ਮੰਦ-ਭਾਵਨਾਦੇ ਵਿਰੋਧ ਮਾਰਚ ਵਿਚ ਫਰਾਂਸ ਦਾ ਪ੍ਰਧਾਨ ਮੰਤਰੀ ਸ਼ਾਮਲ ਹੋਇਆ

2. ਜਰਮਨੀ-ਬਰਲਿਨ ਹਕੂਮਤ ਵੱਲੋਂ ਫਲਸਤੀਨ ਪੱਖੀ ਰੈਲੀਆਂਤੇ ਸ਼ੁਰੂ ਹੀ ਸਖਤ ਰੋਕ ਲਗਾ ਦਿੱਤੀ ਗਈ ਪਰ ਇਸਦੇ ਬਾਵਜੂਦ ਮੁਲਕ ਪੱਧਰ ਤੇ ਗਾਜ਼ਾ ਤੇ ਕੀਤੀ ਜਾ ਰਹੀ ਇਜ਼ਰਾਈਲੀ ਬੰਬਾਰੀ ਖਿਲਾਫ ਅਣਗਿਣਤ ਆਪ-ਮੁਹਾਰੇ ਰੋਸ ਪ੍ਰਦਰਸ਼ਨ ਹੋਏ ਜਿਹਨਾਂ ਨੂੰ ਰੋਕਣ ਖਾਤਰ ਭਾਰੀ ਪੁਲਸ ਫੋਰਸ ਦੀ ਵਰਤੋਂ ਕੀਤੀ ਗਈ ਹਕੂਮਤ ਵਲੋਂ ਫਲਸਤੀਨੀ ਝੰਡਾ ਲਹਿਰਾਉਣ ਅਤੇ ਕੈਫੀਏਹ (ਅਰਬ ਮਰਦਾਂ ਵਲੋਂ ਸਿਰ ਤੇ ਬੰਨ੍ਹਣ ਵਾਲਾ ਕੱਪੜਾ) ਪਹਿਨਣਤੇ ਮਨਾਹੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਇੱਥੋਂ ਤੱਕ ਕਿ 22 ਅਕਤੂਬਰ ਨੂੰ ਹੋਈ ਇਜ਼ਰਾਈਲ ਪੱਖੀ ਰੈਲੀ ਫਰਾਂਸ ਦਾ ਰਾਸ਼ਟਰਪਤੀ ਖੁਦ ਸ਼ਾਮਲ ਹੋਇਆ

3.ਇਟਲੀ- 14 ਅਕਤੂਬਰ ਨੂੰ ਹਜ਼ਾਰਾਂ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ ਜਿਨ੍ਹਾਂ ਨੇ ਇਕ ਬਹੁਤ ਵੱਡਾ ਫਲਸਤੀਨੀ ਝੰਡਾ ਚੁੱਕਿਆ ਹੋਇਆ ਸੀ ਅਤੇ ਉਹ ਫਲਸਤੀਨ ਦੀ ਹਮਾਇਤ ਨਾਹਰੇ ਮਾਰ ਰਹੇ ਸਨ 17 ਨਵੰਬਰ ਨੂੰ ਫਲਸਤੀਨ ਦੀ ਹਮਾਇਤ ਦੇ ਚਿੰਨ੍ਹ ਵਜੋਂ ਮਸ਼ਹੂਰ ਪੀਸਾ ਦੇ ਟਾਵਰ ਤੋਂ ਇਕ ਲੰਮਾ-ਚੌੜਾ ਫਲਸਤੀਨ ਦਾ ਝੰਡਾ ਲਮਕਾ ਦਿਤਾ ਗਿਆ

ਨੀਦਰਲੈਂਡ-13 ਅਕਤੂਬਰ ਨੂੰ ਰਾਜਧਾਨੀ ਹੇਗ ਵਿਦਿਆਰਥੀਆਂ ਦੇ ਇੱਕ ਗਰੁੱਪ ਵੱਲੋਂ ਫਲਸਤੀਨੀ ਲੋਕਾਂ ਨਾਲ ਇੱਕਮੁੱਠਤਾ ਦਰਸਾਉਂਦੀ ਰੈਲੀ ਕੱਢੀ ਗਈ 15 ਅਕਤੂਬਰ ਨੂੰ 15000 ਤੋਂ ਵੱਧ ਲੋਕਾਂ ਵੱਲੋਂ ਇਕੱਠੇ ਹੋਕੇ ਅਮੈਸਟਰੈਂਡਮ ਸ਼ਹਿਰ ਵਿੱਚ ਮਾਰਚ ਕੱਢਿਆ 23 ਅਕਤੂਬਰ ਨੂੰ ਇਜ਼ਰਾਈਲ ਦੀ ਗਾਜ਼ਾਤੇ ਕਬਜਾ ਕਾਰਵਾਈ ਖਿਲਾਫ਼ ਰੋਸ ਪ੍ਰਗਟ ਕਰਦਿਆਂ ਕਾਰਕੁੰਨਾਂ ਨੇ ਹੇਗ ਸਥਿਤ ਅੰਤਰ-ਰਾਸ਼ਟਰੀ ਅਪਰਾਧ ਅਦਾਲਤ ਦੇ ਰਸਤੇ ਰੋਕ ਲਏ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਮਿਨ ਨੇਤਨਯਾਹੂ ਖਿਲਾਫ਼ ਯੁੱਧ ਅਪਰਾਧਾਂ ਤਹਿਤ ਕੇਸ ਚਲਾਉਣ ਦੀ ਮੰਗ ਕੀਤੀ

ਇੰਗਲੈਂਡ- ਇਜ਼ਰਾਈਲ ਵੱਲੋਂ ਗਾਜ਼ਾਤੇ ਕੀਤੇ ਹਮਲੇ ਤੋਂ ਹੀ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚ ਅਨੇਕਾਂ ਫਲਸਤੀਨ ਪੱਖੀ ਪ੍ਰਦਰਸ਼ਨ ਰੈਲੀਆਂ ਤੇ ਮਾਰਚ ਕੱਢੇ ਗਏ ਜਿਨ੍ਹਾਂਚੋਂ 12 ਨਵੰਬਰ ਨੂੰ ਲੰਡਨ ਸ਼ਹਿਰ ਹੋਇਆ ਪ੍ਰਦਰਸ਼ਨ ਸਭ ਤੋਂ ਵੱਡਾ ਸੀ ਵਕੀਲਾਂ, ਟਰੇਡ ਯੂਨੀਅਨਾਂ, ਸਮਾਜਿਕ ਸੰਸਥਾਵਾਂ, ਸਭਿਆਚਾਰਕ ਅਤੇ ਧਾਰਮਿਕ ਹਸਤੀਆਂ ਵੱਲੋਂ ਜੰਗਬੰਦੀ ਦਾ ਸੱਦਾ ਦਿੱਤਾ ਗਿਆ ਇਜ਼ਰਾਈਲ ਨੂੰ ਹਥਿਆਰ ਸਪਲਾਈ ਕਰਨ ਵਾਲੀਆਂ ਕੰਪਨੀਆਂ ਪ੍ਰਦਰਸ਼ਨਕਾਰੀਆਂ ਦੇ ਢੁੱਕਵੇਂ ਰੋਹ ਦੀ ਮਾਰ ਹੇਠ ਆਈਆਂ ਸੈਂਕੜੇ ਪ੍ਰਦਰਸ਼ਨਕਾਰੀਆਂ ਜਿਨ੍ਹਾਂ ਵਿਚ ਡਾਕਟਰ ਅਤੇ ਅਧਿਆਪਕ ਵੀ ਸ਼ਾਮਲ ਸਨ, ਨੇ ਕੈਨ ਵਿਖੇ ਇਜ਼ਰਾਈਲ ਲਈ ਹਥਿਆਰ ਤਿਆਰ ਕਰਦੀ ਫੈਕਟਰੀ ਦਾ ਰਾਹ ਜਾਮ ਕਰ ਦਿੱਤਾ ਬੈਲਫਾਸਟ ਸ਼ਹਿਰ ਵਿਚ ਇਕਠੇ ਹੋਏ 3000 ਤੋਂ ਵੱਧ ਪ੍ਰਦਰਸ਼ਨਕਾਰੀਆਂ ਵੱਲੋਂ ਇਜ਼ਰਾਈਲ ਸਬੰਧਤ ਅੰਤਰਰਾਸ਼ਟਰੀ ਕੰਪਨੀਆਂ ਮੈਕਡੋਨਾਲਡ, ਪਿਊਮਾ, ਹੈਵਕੈਟ ਪੈਕਰਡ, ਐਪ੍ਰਸਾ ਅਤੇ ਡੋਮੀਨੋ ਦੇ ਬਾਈਕਾਟ ਦਾ ਸੱਦਾ ਦਿਤਾ ਇਕੱਠ ਨੂੰ ਸੰਬੋਧਨ ਕਰਦਿਆਂ ਨੋਬਲ ਪੀਸ ਪੁਰਸਕਾਰ ਵਿਜੇਤਾ ਮੇਅਰੇਡ ਮੈਮੁਇਰ ਨੇ ਕਿਹਾ, ‘‘ਜੋ ਕੁੱਝ ਫਲਸਤੀਨੀ ਲੋਕਾਂ ਨਾਲ ਹੋ ਰਿਹਾ ਹੈ ਉਹ ਸੱਚਮੁੱਚ ਨਸਲਕੁਸ਼ੀ ਹੈ’’ ਉਸ ਨੇ ਹੋਰ ਕਿਹਾ, ‘‘ਇਸ ਤੋਂ ਅਗਾਂਹ ਕੀ ..., ਪੱਛਮੀ ਕਿਨਾਰਾ, ਲੈਬਨਾਨ ਤੇ ਇਹ ਸਾਰਾ ਕੁੱਝ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਦੀ ਮਦਦ ਨਾਲ’’

          ਯੂਰਪ ਦੇ ਹੋਰਨਾਂ ਮੁਲਕਾਂ ਜਿਵੇਂ ਅਲਬਾਨੀਆ, ਬੋਸਨੀਆ, ਤੇ ਹਰਜੇਮੋਬੀ, ਸਾਈਪ੍ਰਸ, ਫਿਨਲੈਂਡ, ਗਰੀਸ, ਆਈਸ ਲੈਂਡ, ਨਾਰਵੇ, ਰੋਮਾਨੀਆ, ਰੂਸ, ਸਰਬੀਆ,ਸਪੇਨ , ਸਵਿਟਜ਼ਰਲੈਂਡ, ਆਦਿ ਵਿਚ ਵੀ ਫਲਸਤੀਨ ਪੱਖੀ ਪ੍ਰਦਰਸ਼ਨਾਂ ਦੀਆਂ ਖਬਰਾਂ ਹਨ

ਮੱਧ-ਪੂਰਬ

          ਸਾਰੇ ਅਰਬ ਮੁਲਕਾਂ ਇਜ਼ਰਾਈਲ ਵੱਲੋਂ ਗਾਜ਼ਾਤੇ ਕੀਤੀ ਜਾ ਰਹੀ ਅੰਨ੍ਹੇਵਾਹ ਬੰਬਾਰੀ   ਅਤੇ ਫਲਸਤੀਨੀ ਲੋਕਾਂ ਦੇ ਕੀਤੇ ਜਾ ਰਹੇ ਘਾਣ ਦੇ ਖਿਲਾਫ ਰੋਸ ਪ੍ਰਦਰਸ਼ਨਾਂ ਦੀ ਲਹਿਰ ਛਿੜੀ ਹੋਈ ਹੈ ਲੋਕ ਹਾਕਮਾਂ ਤੋਂ ਇਜ਼ਰਾਈਲ ਨਾਲ ਸਫਾਰਤੀ ਸਬੰਧ ਸੁਧਾਰਨ ਦੇ ਰਾਹ ਤੋਂ ਮੋੜਾ ਕੱਟਣ ਅਤੇ ਇਜ਼ਰਾਈਲ ਦੀਆਂ ਐਂਬੈਸੀਆਂ ਬੰਦ ਕਰਨ ਦੀ ਮੰਗ ਕਰ ਰਹੇ ਹਨ 20 ਅਕਤੂਬਰ ਨੂੰ ਕਈ ਹਜ਼ਾਰਾਂ ਲੋਕ ਮਿਸਰ ਦੇ ਤਹਿਰੀਕ ਚੌਕ ਵਿਚ ਇਕੱਠੇ ਹੋ ਗਏ ਅਤੇ ਫਲਸਤੀਨ ਦੀ ਹਮਾਇਤ ਨਾਹਰੇ ਮਾਰ ਰਹੇ ਸਨ,‘‘ਅਸੀਂ ਇਜ਼ਰਾਈਲ ਨੂੰ ਗੋਡਿਆਂ ਪਰਨ ਹੋਏ ਦੇਖਣਾ ਚਾਹੁੰਦੇ ਹਾਂ’’

          ਬਹਿਰੀਨ, ਜਿਸ ਦੇ ਹਾਕਮਾਂ ਨੇ ਪਿਛਲੇ ਸਮੇਂ ਇਜ਼ਰਾਈਲ ਨਾਲ ਸੁਖਾਵੇਂ ਸਫਾਰਤੀ ਸਬੰਧ ਸਥਾਪਤ ਕੀਤੇ ਹੋਏ ਹਨ, ਵਿਚ 2000 ਤੋਂ ਉੱਤੇ ਨਿਮਾਜੀ ਦੁਰਾਜ ਮਸਜਿਦ ਵਿਚ ਜੁਮੇ ਦੀ ਨਿਮਾਜ ਤੋਂ ਬਾਅਦ ਇਕਠੇ ਹੋ ਕੇ ਨਾਹਰੇ ਮਾਰਨ ਲੱਗ ਪਏ, ‘‘ਇਜ਼ਰਾਈਲ ਦਾ ਅੰਤ ਹੋਵੇ’’ , ‘‘ਅਮਰੀਕਾ ਦਾ ਅੰਤ ਹੋਵੇ’’, ‘‘ਇਜ਼ਰਾਈਲ ਨਾਲ ਸਬੰਧ ਮਨਜੂਰ ਨਹੀਂ’’

          ਇਰਾਕ ਬਗਦਾਦ ਵਿਖੇ ਕਈ ਹਾਜਾਰਾਂ ਲੋਕਾਂ ਨੇ ਸੁਰਖਿਅਤ ਖਿੱਤੇ, ਜਿੱਥੇ ਕਿਲ੍ਹੇਬੰਦੀ ਅੰਦਰ ਸਰਕਾਰੀ ਦਫਤਰ ਅਤੇ ਅਮਰੀਕਾ ਦਾ ਦੂਤਾਵਾਸ ਸਥਿਤ ਹੈ, ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਉਹ ਨਾਹਰੇ ਮਾਰ ਰਹੇ ਸਨ, ‘‘ਅਸੀਂ ਇਜ਼ਰਾਈਲੀ ਕਬਜਾਕਾਰਾਂ ਦਾ ਵਿਰੋਧ ਕਰਦੇ ਹਾਂ ਅਤੇ ਫਲਸਤੀਨੀਆਂ ਦੀ ਹਮਾਇਤ ਕਰਦੇ ਹਾਂ’’

          ਇਸੇ ਤਰ੍ਹਾਂ ਟਿਊਨੇਸ਼ੀਆ ਵਿਚ ਵੀ ਪੱਛਮੀ ਮੁਲਕਾਂ ਵੱਲੋਂ ਇਜ਼ਰਾਈਲ ਦੀ ਕੀਤੀ ਜਾ ਰਹੀ ਹਮਾਇਤ ਦੇ ਖਿਲਾਫ ਹਜ਼ਾਰਾਂ ਲੋਕ ਫਰਾਂਸ ਦੂਤਾਵਾਸ ਦੇ ਬਾਹਰ ਰੋਸ ਪ੍ਰਦਰਸ਼ਨ ਲਈ ਇਕੱਠੇ ਹੋ ਗਏ ਉਹ ਨਾਹਰੇ ਮਾਰ ਰਹੇ ਸਨ, ‘‘ਫਰਾਂਸ ਅਤੇ ਅਮਰੀਕਾ ਵੀ ਹਮਲੇ ਭਾਗੀਦਾਰ ਹਨ’’ ਅਜਿਹਾ ਹੀ ਇਕ ਪ੍ਰਦਰਸ਼ਨ ਅਮਰੀਕੀ ਦੂਤਾਵਾਸ ਦੇ ਬਾਹਰ ਵੀ ਕੀਤਾ ਗਿਆ ਮੱਧ-ਪੂਰਬ ਦੇ ਹੋਰਨਾਂ ਦੇਸ਼ਾਂ ਜਿਵੇਂ ਇਰਾਨ, ਜਾਰਡਨ, ਲੈਬਨਾਨ, ਓਮਾਨ, ਕਤਰ, ਸੀਰੀਆ, ਤੁਰਕੀ ਆਦਿ ਵਿਚ ਫਲਸਤੀਨ ਪੱਖੀ ਅਤੇ ਇਜ਼ਰਾਈਲ ਤੇ ਅਮਰੀਕਾ ਵਿਰੋਧੀ ਪ੍ਰਦਰਸ਼ਨਾਂ ਦੀਆਂ ਖਬਰਾਂ ਹਨ

ਉੱਤਰੀ ਅਮਰੀਕਾ

ਕੈਨੇਡਾ-ਕੈਨੇਡਾ ਦੇ ਕਈ ਪ੍ਰਮੁੱਖ ਸ਼ਹਿਰਾਂ ਜਿਵੇਂ ਉਟਾਵਾ, ਮੌਂਟਰੀਅਲ, ਅਡਮਿੰਟਨ, ਕੈਲਗਿਰੀ, ਟੋਰਾਂਟੋ, ਵਿੰਡਸਰ ਅਤੇ ਵੈਨਕੂਵਰ ਆਦਿਕ ਫਲਸਤੀਨ ਦੀ ਹਮਾਇਤ ਵੱਡੇ ਪ੍ਰਦਰਸ਼ਨ ਅਤੇ ਰੈਲੀਆਂ ਹੋਈਆਂ ਜਿੱਥੇ ਲੋਕਾਂ ਵਲੋਂ ਜੰਗਬੰਦੀ ਦੀ ਮੰਗ ਪ੍ਰਮੁੱਖ ਰੂਪ ਕੀਤੀ ਗਈ 14 ਨਵੰਬਰ ਨੂੰ ਵੈੈਨਕੂੂਵਰ ਦੇੇ ਰੈਸਟਰੋਰੈਂਟ ਜਿੱਥੇ  ਕੈਨੇਡਾ ਦੇ ਪ੍ਰਧਾਨ ਮੰਤਰੀ ਖਾਣਾ ਖਾ ਰਿਹਾ  ਸੀ, ਦਾ ਗਾਜਾ  ਜੰਗਬੰਦੀ ਵਾਸਤੇ 250 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੇ ਘੇਰਾਓ  ਕੀਤਾ ਇਸੇ ਤਰ੍ਹਾਂ ਪ੍ਰਦਰਸ਼ਨਕਾਰੀਆਂ ਨੇ ਮਾਨਚੈਸਟਰ ਵਿਧਾਨ ਸਭਾ ਦੀ ਕਾਰਵਾਈ ਵਿਚ ਵਿਘਨ ਪਾ ਦਿਤਾ ਉਹ ਜੰਗਬੰਦੀ ਦੀ ਮੰਗ ਕਰ ਰਹੇ ਸਨ

          ਇਸ ਤੋਂ ਇਲਾਵਾ ਕਿਊਬਾ ਅਤੇ ਮੈਕਸੀਕੋ ਵਿਚ ਵੀ ਕਈ ਵੱਡੇ ਰੋਸ ਪ੍ਰਦਰਸ਼ਨ ਜਥੇਬੰਦ ਕੀਤੇ ਗਏ

ਪ੍ਰਸ਼ਾਂਤ ਦੀਪ-ਸਮੂਹ

ਆਸਟਰੇਲੀਆ-9 ਅਕਤੂਬਰ ਦੀ ਰਾਤ ਨੂੰ 1000 ਤੋਂ ਉਤੇ ਫਲਸਤੀਨ ਪੱਖੀ ਮੁਜਾਹਰਾਕਾਰੀਆਂ ਵੱਲੋਂ ਸਿਡਨੀ ਵਿਚ ਰੈਲੀ ਕੀਤੀ ਗਈ ਉਹ ਸਰਕਾਰ ਤੋਂ ਇਜ਼ਰਾਈਲ ਦੀ ਹਮਾਇਤ ਬੰਦ ਕਰਨ ਦੀ ਮੰਗ ਕਰ ਰਹੇ ਸਨ 20 ਅਕਤੂਬਰ ਨੂੰ ਪ੍ਰਦਰਸ਼ਨਕਾਰੀਆਂ ਨੇ ਪਾਈਨ ਸੰਪ ਅਮਰੀਕੀ ਜਸੂਸੀ ਬੇਸ ਨੂੰ ਜਾਂਦਾ ਰਾਹ ਜਾਮ ਕਰ ਦਿੱਤਾ 12 ਨਵੰਬਰ ਨੂੰ ਜੰਗਬੰਦੀ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਲੋਕਾਂ ਵੱਲੋਂ ਸਿਡਨੀ, ਮੈਲਬੋਰਨ ਅਤੇ ਬਿ੍ਰਸਬੇਨ ਵਿਚ ਪ੍ਰਦਰਸ਼ਨ ਕੀਤੇ ਗਏ 16 ਨਵੰਬਰ ਨੂੰ ਸਿਹਤ ਵਿਭਾਗ ਦੇ 40,000 ਪ੍ਰਦਰਸ਼ਨਕਾਰੀਆਂ ਵਲੋਂ ਦਸਖਤ ਕਰਕੇ ਜੰਗਬੰਦੀ ਦੀ ਮੰਗ ਕਰਦੀ ਪਟੀਸ਼ਨ ਪਾਰਲੀਮੈਂਟ ਪੇਸ਼ ਕੀਤੀ 23 ਨਵੰਬਰ ਨੂੰ ਮੈਲਬੋਰਨ ਅਤੇ ਐਡੀਲੇਡ ਦੇ ਸੈਂਕੜੇ ਸਕੂਲੀ ਬੱਚੇ ਹੜਤਾਲ ਕਰਕੇ ਸੜਕਾਂਤੇ ਗਏ ਉਹ ਨਾਹਰੇ ਮਾਰ ਰਹੇ ਸਨ  ‘‘ਫਲਸਤੀਨ ਨੂੰ ਆਜ਼ਾਦ ਕਰੋ’’

ਨਿਊਜੀਲੈਂਡ-21 ਅਕਤੂਬਰ ਨੂੰ ਸੈਂਕੜੇ ਪ੍ਰਦਰਸ਼ਨਕਾਰੀ ਔਕਲੈਂਡ ਵਿਖੇ ਓਟੀਆ ਚੌਂਕ ਤੇ ਇਕੱਠੇ ਹੋਏ ਉਹਨਾਂ ਨੇ ਫਲਸਤੀਨ ਦੇ ਝੰਡੇ ਚੁੱਕੇ ਹੋਏ ਸਨ ਤੇ ਉਹ ‘‘ਜੰਗਬੰਦੀ’’ ਤੇ ‘‘ਫਲਸਤੀਨ ਨੂੰ ਆਜਾਦ ਕਰੋ’’ ਦੇ ਨਾਹਰੇ ਮਾਰ ਰਹੇ ਸਨ 28 ਅਕਤੂਬਰ ਨੂੰ ਹਜ਼ਾਰਾਂ ਲੋਕਾਂ  ਨੇ ਔਕਲੈਂਡ, ਹੈਮਿਲਟਨ, ਨੈਪੀਆਰ, ਨੈਲਸਨ ਅਤੇ ਹੋਰ ਕਈ ਸ਼ਹਿਰਾਂ ਹੋਏ ਰੋਸ ਪ੍ਰਦਰਸ਼ਨਾਂ ਹਿੱਸਾ ਲਿਆ ਅਤੇ ਤੁਰੰਤ ਜੰਗਬੰਦੀ ਅਤੇ ਗਾਜ਼ਾ ਰਾਹਤ ਸਮੱਗਰੀ ਭੇਜੇ ਜਾਣ ਦੀ ਖੁੱਲ੍ਹ ਦੀ ਮੰਗ ਕੀਤੀ ਉਸ ਤੋਂ ਬਾਅਦ ਵੀ ਨਿਊਜੀਲੈਂਡ ਤੁਰੰਤ ਜੰਗਬੰਦੀ ਦੀ ਮੰਗ ਕਰਦੇ ਪ੍ਰਦਰਸ਼ਨਾਂ ਦੀ ਝੜੀ ਲਗੀ ਹੋਈ ਹੈ

ਦੱਖਣੀ ਅਮਰੀਕਾ-

          ਬ੍ਰਾਜੀਲ, ਚਿੱਲੀ, ਉਰੂਗਾਏ,ਅਤੇ ਵੈਂਨਜੂਏਲਾ ਆਦਿ ਦੇਸ਼ਾਂ ਵਿਚ ਵਡੇ ਪੱਧਰਤੇ ਫਲਸਤੀਨ ਦੀ ਹਮਾਇਤ ਰੈਲੀਆਂ, ਪ੍ਰਦਰਸ਼ਨਾਂ ਅਤੇ ਮਾਰਚਾਂ ਦੀਆਂ ਖਬਰਾਂ ਹਨ

          ਸੰਸਾਰ ਪੱਧਰ ਤੇ ਬੁਧੀਜੀਵੀਆਂ, ਕਲਾਕਾਰਾਂ, ਫਿਲਮੀ ਹਸਤੀਆਂ, ਪ੍ਰਸਿੱਧ ਖਿਡਾਰੀਆਂ, ਡਾਕਟਰ ਸਮੂਹਾਂ, ਗਾਇਕਾਂ, ਧਾਰਮਿਕ ਆਗੂਆਂ, ਸਮਾਜਕ ਕਾਰਕੁਨਾਂ ਨੇ ਫਲਸਤੀਨੀ ਲੋਕਾਂ ਨਾਲ ਯੱਕਯਹਿਤੀ  ਦਾ ਇਜ਼ਹਾਰ ਕੀਤਾ ਹੈ ਤੁਰੰਤ ਜੰਗਬੰਦੀ ਅਤੇ ਹਮਲੇ ਦੀ ਮਾਰ ਹੇਠ ਆਏ ਫਲਸਤੀਨੀ ਲੋਕਾਂ ਤੱਕ ਰਾਹਤ ਸਮੱਗਰੀ ਦੀ ਬੇਰੋਕ-ਟੋਕ ਪਹੁੰਚ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ

 

No comments:

Post a Comment