Wednesday, January 17, 2024

ਸੰਸਾਰ ’ਚ ਮਨਾਇਆ ਗਿਆ ਕਾਮਰੇਡ ਮਾਓ ਦਾ ਜਨਮ ਦਿਹਾੜਾ

 

ਸੰਸਾਰ ਮਨਾਇਆ ਗਿਆ ਕਾਮਰੇਡ ਮਾਓ ਦਾ ਜਨਮ ਦਿਹਾੜਾ

ਸੰਸਾਰ ਸੋਧਵਾਦ ਤੇ ਪੂੰਜੀਵਾਦ ਦੇ ਮਾਓ ਵਿਚਾਰਧਾਰਾ ਖਿਲਾਫ ਕੂੜ ਹਮਲਿਆਂ ਦੇ ਬਾਵਜੂਦ ਮਾਓ ਵਿਚਾਰਧਾਰਾ ਇੱਕ ਅਮਰ ਲਾਟ ਬਣ ਕੇ ਜਗ ਰਹੀ ਹੈ ਸੰਸਾਰ ਕਮਿਊਨਿਸਟ ਲਹਿਰ ਦੀ ਲਹਿਤ ਦੇ ਕਈ ਦਹਾਕਿਆਂ ਦੌਰਾਨ ਵੀ ਮਾਓ ਦੀ ਅਮਿੱਟ ਦੇਣ ਨੂੰ ਲੋਕ ਮਨਾਂਚੋਂ ਖਾਰਜ ਨਹੀਂ ਕੀਤਾ ਜਾ ਸਕਿਆ ਸਗੋਂ ਨਿਤ ਗਹਿਰੇ ਹੁੰਦੇ ਪੂੰਜੀਵਾਦੀ ਪ੍ਰਬੰਧ ਦੇ ਸੰਕਟਾਂ ਦਰਮਿਆਨ ਇਹ ਦੇਣ ਮੁੜ ਚੇਤਿਆਂ ਵਿੱਚ ਸੁਰਜੀਤ ਹੋ ਰਹੀ ਹੈ ਅਤੇ ਮਾਓ ਵਿਚਾਰਧਾਰਾ ਦੇ ਚਾਨਣ ਦੀ ਪ੍ਰਸੰਗਕਤਾ ਹੋਰ ਵਧ ਰਹੀ ਹੈ ਇਸ ਦੀ ਇੱਕ ਮਿਸਾਲ ਸੰਸਾਰ ਪਰੋਲੇਤਾਰੀ ਦੇ ਇਸ ਮਹਾਨ ਆਗੂ ਦਾ 130ਵਾਂ ਜਨਮ ਦਿਹਾੜਾ ਵੀ ਬਣਿਆ ਹੈ ਇਸ ਦਿਨ ਨੂੰ ਸੰਸਾਰ ਵਿੱਚ ਵੱਖ-ਵੱਖ ਥਾਵਾਂ ਤੇ ਮਨਾਇਆ ਗਿਆ ਹੈ ਬ੍ਰਾਜੀਲ, ਆਸਟਰੀਆ,ਇਕੁਆਡੋਰ, ਮੈਕਸੀਕੋ, ਸਵੀਡਨ, ਇਟਲੀ ਵਰਗੇ ਦੇਸਾਂ ਤੋਂ ਇਲਾਵਾ ਅਮਰੀਕਾ, ਚੀਨ ਅਤੇ ਚਿੱਲੀ ਅੰਦਰ ਕਈ ਥਾਵਾਂ ਤੇ ਇਹ ਦਿਨ ਮਨਾਏ ਜਾਣ ਦੀਆਂ ਰਿਪੋਰਟਾਂ ਹਨ

         ਇਹਨਾਂ ਵਿੱਚੋਂ ਸਭ ਤੋਂ ਵਿਸੇਸ ਜਸਨ ਮਾਓ ਦੇ ਜਨਮ ਸਥਾਨ ਸਾਓਸ਼ੇਨ ਵਿਖੇ ਮਨਾਏ ਗਏ ਹਨ ਇੱਥੇ ਇਸ ਦਿਨ ਸਥਾਨਕ ਵਸੋਂ ਤੋਂ ਇਲਾਵਾ ਚੀਨ ਦੇ ਵੱਖ-ਵੱਖ ਹਿੱਸਿਆਂ ਤੋਂ ਆਪਣੇ ਮਹਿਬੂਬ ਆਗੂ ਨੂੰ ਯਾਦ ਕਰਨ ਲਈ ਵੱਡੀ ਗਿਣਤੀ ਚੀਨੀ ਲੋਕ ਇਕੱਠੇ ਹੋਏ ਲੋਕ ਇੱਕ ਦਿਨ ਪਹਿਲਾਂ ਤੋਂ ਹੀ ਇੱਥੇ ਇਕੱਤਰ ਹੋਣੇ ਸੁਰੂ ਹੋ ਗਏ ਸਨ ਕਈ ਲੋਕ ਹਜਾਰਾਂ ਕਿਲੋਮੀਟਰ ਦਾ ਪੈਂਡਾ ਅਤੇ ਕਈ ਘੰਟਿਆਂ ਦਾ ਸਫਰ ਕਰਕੇ ਇੱਥੇ ਪਹੁੰਚੇ ਸਨ ਟੂਰਿਜਮ ਵਿਭਾਗ ਦੀ ਰਿਪੋਰਟ ਮੁਤਾਬਕ ਪਹਿਲੇ 23 ਘੰਟਿਆਂ ਦਰਮਿਆਨ ਹੀ 1,11,570 ਯਾਤਰੀ ਸਹਿਰ ਅੰਦਰ ਆਏ ਇਹ ਗਿਣਤੀ ਪਿਛਲੇ ਸਾਲ ਨਾਲੋਂ 713 ਫੀਸਦੀ ਜਿਆਦਾ ਸੀ ਕੋਵਿਡ ਦੇ ਸਮੇਂ ਦੌਰਾਨ ਵੱਡੀ ਗਿਣਤੀ ਲੋਕ ਇਸ ਦਿਨ ਦੇ ਜਸਨਾਂ ਵਿੱਚ ਸਾਮਿਲ ਨਹੀਂ ਹੋ ਸਕੇ ਸਨ ਪਰ ਇਹ ਗਿਣਤੀ ਕੋਵਿਡ ਤੋਂ ਪਹਿਲੇ 2019 ਦੇ ਸਾਲ ਨਾਲੋਂ ਵੀ 14 ਫੀਸਦੀ ਵੱਧ ਸੀਉਹਨਾਂ ਦੇ ਨਾਅਰੇ, ਭਾਸਣ ਅਤੇ ਸਮੂਹਕ ਬੋਲ ਸਮਾਜਵਾਦ ਵੱਲ ਵਾਪਸੀ ਅਤੇ ਸੋਧਵਾਦ ਨੂੰ ਰੱਦ ਕਰਨ ਦੀ ਪੈਰਵਾਈ ਕਰਦੇ ਸਨ ਵਿਸੇਸ ਗੱਲ ਇਹ ਸੀ ਕਿ ਇਹਨਾਂ ਨਾਅਰਿਆਂ ਅਤੇ ਗੀਤਾਂ ਵਿੱਚੋਂ ਅਨੇਕਾਂ ਸੱਭਿਆਚਾਰਕ ਇਨਕਲਾਬ ਦੇ ਦੌਰ ਦੇ ਨਾਅਰੇ ਅਤੇ ਗੀਤ ਸਨਜਿਵੇਂ ਕਿਬਗਾਵਤ ਜਾਇਜ ਹੈਵਰਗੇ ਨਾਅਰੇ ਅਤੇਪੂਰਬ ਲਾਲ ਹੈਵਰਗੇ ਗੀਤ

 ਵਿਸੇਸ ਗੱਲ ਇਹ ਵੀ ਸੀ ਕਿ ਇਹਨਾਂ ਲੋਕਾਂ ਵਿੱਚ ਮੁੱਖ ਗਿਣਤੀ ਨੌਜਵਾਨਾਂ ਦੀ ਸੀ ਇਹਨਾਂ ਜਸਨਾਂ ਵਿੱਚ ਨੌਜਵਾਨਾਂ ਦੀ ਇਸ ਪੱਧਰ ਦੀ ਗਿਣਤੀ ਨੇ ਚੀਨ ਦੇ ਬਾਕੀ ਲੋਕਾਂ ਨੂੰ ਵੀ ਉਤਸ਼ਹਿਤ ਕੀਤਾ ਅਤੇ ਮੁੜ ਉਹ ਦੌਰ ਪਰਤਣ ਦੀ ਆਸ ਜਗਾਈ

ਪੂੰਜੀਵਾਦ ਦੀ ਪਟੜੀ ਉੱਤੇ ਬੁਲੇਟ ਟਰੇਨ ਦੌੜਾ ਰਹੇ ਚੀਨ ਅੰਦਰ ਜਿਉਂ ਜਿਉਂ ਕਿਰਤੀ ਆਰਥਿਕ ਤੇ ਸਮਾਜਿਕ ਸੰਕਟ ਦੀ ਵੱਧ ਤੋਂ ਵੱਧ ਲਪੇਟ ਵਿੱਚ ਰਹੇ ਹਨ, ਤਿਉਂ ਤਿਉਂ ਉਹਨਾਂ ਦੇ ਮਨਾਂ ਅੰਦਰ ਸਮਾਜਵਾਦ ਦੀਆਂ ਬਰਕਤਾਂ ਦੇ ਚੇਤੇ ਮੁੜ ਸੁਰਜੀਤ ਹੋ ਰਹੇ ਹਨਨੌਜਵਾਨਾਂ ਦੀ ਦਿਨੋ ਦਿਨ ਵਧਦੀ ਗਿਣਤੀ ਮਾਓ ਵਿਚਾਰਧਾਰਾ ਵੱਲ ਪਰਤ ਰਹੀ ਹੈ ਇਹ ਵਰਤਾਰਾ ਚੀਨੀ ਹਕੂਮਤ ਲਈ ਡਾਢੀ ਫਿਕਰਮੰਦੀ ਵਾਲਾ ਹੈ ਤੇ ਉਸਨੇ ਪਿਛਲੇ ਅਰਸੇ ਦੌਰਾਨ ਨੌਜਵਾਨ ਮਾਓਵਾਦੀਆਂ ਅਤੇ ਮਜਦੂਰਾਂ ਦੇ ਵਿਰੋਧ ਪ੍ਰਦਰਸਨਾਂ ਨੂੰ ਡੰਡੇ ਨਾਲ ਨਜਿੱਠਿਆ ਹੈ ਪਰ ਇਸ ਦੇ ਬਾਵਜੂਦ ਮਾਓ ਵਿਚਾਰਧਾਰਾ ਨੂੰ ਬੁਲੰਦ ਕਰਨ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਹਰ ਤਰ੍ਹਾਂ ਦੇ ਝੱਖੜ ਝੋਲਿਆਂ ਦੇ ਦਰਮਿਆਨ ਮਾਓ ਵਿਚਾਰਧਾਰਾ ਦੀ ਲਾਟ ਨਿਰੰਤਰ ਉੱਚੀ ਉੱਠਦੀ ਜਾ ਰਹੀ ਹੈ 

 

No comments:

Post a Comment