Tuesday, July 10, 2018

ਜਮਹੂਰੀ ਅਧਿਕਾਰਾਂ ਬਾਰੇ ਪਹੁੰਚ ਕੀ ਹੋਵੇ!





ਜਮਹੂਰੀ ਅਧਿਕਾਰਾਂ ਬਾਰੇ ਪਹੁੰਚ ਕੀ ਹੋਵੇ!
1. ਕਿਸੇ ਮੁਲਕ ਵਿੱਚ ਜਮਹੂਰੀ ਹੱਕਾਂ ਦੀ ਹਾਲਤ ਨੂੰ ਸਮਝਣ ਅਤੇ ਇਸਦੇ ਨਾਲ ਹੀ ਜਮਹੂਰੀ ਹੱਕਾਂ ਦੀ ਲਹਿਰ ਦੀ ਉਸਾਰੀ ਕਰਨ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਸਾਡੇ ਮੁਲਕ ਦੀ ਰਾਜਨੀਤਕ ਆਰਥਿਕਤਾ ਬਾਰੇ ਥੋੜ੍ਹਾ-ਬਹੁਤ ਜਾਣਿਆ ਜਾਵੇ ਇਹ ਸਾਨੂੰ ਦੋ ਗੱਲਾਂ ਨੂੰ ਗ੍ਰਹਿਣ ਕਰਨ ਲਈ ਮਦਦ ਕਰੇਗਾ ਪਹਿਲੇ ਸਾਡੇ ਮੁਲਕ ਵਿੱਚ ਦਾਬਾ ਤੇ ਜਬਰ ਏਨਾ ਤਿੱਖਾ ਤੇ ਅੰਤਹੀਣ ਕਿਉਂ ਹੈ? ਦੂਜੇ ਲੋਕਾਂ ਦੀ ਜਮਹੂਰੀ ਚੇਤਨਾ ਦੇ ਵਿਕਸਤ ਹੋਣ ਦਾ ਪਦਾਰਥਕ ਆਧਾਰ ਕੀ ਹੈ? ਇਹ ਮੋੜਵੇਂ ਰੂਪ ਚ ਸਾਨੂੰ ਜਮਹੂਰੀ ਹੱਕਾਂ ਦੀ ਲਹਿਰ ਦਾ ਧੁਰਾ ਬੰਨ੍ਹਣ ਚ ਮਦਦ ਕਰੇਗਾ
2.ਸਾਨੂੰ ਜਮਹੂਰੀ ਹੱਕਾਂ ਦੇ ਸੰਕਲਪ ਤੇ ਇਤਿਹਾਸਕ ਨਜ਼ਰੀਏ ਨਾਲ ਦੇਖਣ ਦੀ ਜ਼ਰੂਰਤ ਹੈ ਜਿਵੇਂ ਮਾਰਕਸ ਨੇ ਕਿਹਾ ਹੈ, ‘‘ਮਨੁੱਖ ਆਪਦਾ ਇਤਿਹਾਸ ਆਪ ਬਣਾਉਂਦੇ ਹਨ ਪਰ ਉਹ ਇਸਨੂੰ ਆਪਣੀ ਇੱਛਾ ਦੇ ਆਧਾਰ ਤੇ ਨਹੀਂ ਬਣਾ ਸਕਦੇ ਉਹ ਇਸਨੂੰ ਆਪਣੇ ਵੱਲੋਂ ਚੁਣੀਆਂ ਹਾਲਤਾਂ ਅਨੁਸਾਰ ਨਹੀਂ ਬਣਾ ਸਕਦੇ, ਸਗੋਂ ਉਹ ਅਤੀਤ ਵੱਲੋਂ ਪ੍ਰਦਾਨ ਕੀਤੀਆਂ,  ਪਹਿਲਾਂ ਤੋਂ ਹੀ ਨਿਰਧਾਰਤ ਹਾਲਤਾਂ ਰਾਹੀਂ ਬਣਾਉਂਦੇ ਹਨ’’ ਬਰਤਾਨੀਆ ਤੇ ਫਰਾਂਸ ਵਰਗੇ ਦੇਸ਼ ਇਤਿਹਾਸ ਦੇ ਵੱਖ-2 ਸਮਿਆਂ   ਜਗੀਰੂ ਪ੍ਰਬੰਧ ਨੂੰ ਤਬਾਹ ਕਰਨ ਲਈ ਖੂਨੀ ਲੜਾਈਆਂ ਵਿੱਚੋਂ ਲੰਘੇ ਹਨ ਇਹਨਾਂ ਲੜਾਈਆਂ ਦੀ ਉਧੇੜ ਦੌਰਾਨ, ਉਭਰ ਰਹੀ ਪੂੰਜੀਵਾਦੀ ਜਮਾਤ ਨੇ ਜਗੀਰੂ ਸਮਾਜ ਨੂੰ ਤਬਾਹ ਕਰਨ ਲਈ ਸ਼ਹਿਰਾਂ ਤੇ ਪਿੰਡਾਂ ਦੀ ਕਿਰਤੀ ਜਮਾਤ ਨੂੰ ਲਾਮਬੰਦ ਕੀਤਾ ਚਾਹੇ ਕਿ ਨਵੇਂ ਉਭਰੇ ਰਾਜਾਂ ਨੇ ਵੀ ਲੋਕਾਂ ਦੇ ਹੱਥ ਤਾਕਤ ਨਹੀਂ ਦਿੱਤੀ ਤੇ ਉਹ ਨਵੇਂ ਜਾਬਰ ਬਣ ਗਏ, ਇਹਦੇ ਬਾਵਜੂਦ ਲੋਕਾਂ ਨੇ ਕੁੱਝ ਨਿਸ਼ਚਿਤ ਅਧਿਕਾਰਾਂ ਦੀ ਵਿਰਾਸਤ ਨੂੰ ਗ੍ਰਹਿਣ ਕੀਤਾ ਅਤੇ ਇਸਤੋਂ ਵੀ ਮਹੱਤਵਪੂਰਨ ਹੈ ਕਿ ਉਹਨਾਂ ਨੇ ਉਹ ਜਮਹੂਰੀ ਚੇਤਨਾ ਹਾਸਲ ਕੀਤੀ ਜਿਹੜੀ ਕਿਸੇ ਸਮੇਂ ਮੱਧਮ ਤਾਂ ਪੈ ਸਕਦੀ ਹੈ ਪਰ ਪੂਰੀ ਤਰਾਂ ਖਤਮ ਨਹੀਂ ਕੀਤੀ ਜਾ ਸਕਦੀ।।
3.ਬਰਤਾਨਵੀ ਰਾਜ ਤੇ ਉਸ ਤੋਂ ਮਗਰੋਂ ਭਾਰਤ ਬਹੁਤ ਸਾਰੀਆਂ ਉਥਲ-ਪੁੱਥਲਾਂ ਚੋਂ ਲੰਘਿਆ ਪਰ ਪੁਰਾਣੇਸਿਸਟਮ ਦੀ ਤਬਾਹੀ ਤੇ ਸਮਾਜ ਦੀ ਜਮਹੂਰੀ ਪੁਨਰ-ਉਸਾਰੀ ਦਾ ਆਖੀਰ ਭੋਗ ਪਾ ਦਿੱਤਾ ਗਿਆ ਅਤੇ 1947 ਤੋਂ ਬਾਅਦ ਭਾਰਤ ਦੇ ਨਵੇਂ ਹਾਕਮਾਂ ਨੇ ਬਹੁਤ ਸਾਰੇ ਪੱਖਾਂ ਤੋਂ ਬਸਤੀਵਾਦੀ ਰਾਜ ਨੂੰ ਜਾਰੀ ਰੱਖਣ ਦੀ ਚੋਣ ਕੀਤੀ ਜਮਹੂਰੀ ਪੁਨਰ-ਉਸਾਰੀ ਦੀ ਅਣਹੋਂਦ ਵਿੱਚ ਆਰਥਿਕ ਵਿਕਾਸ ਦਾ ਅਸਲ ਅਮਲ ਤੇ ਖਾਸ ਤੌਰ ਤੇ ਰੁਜ਼ਗਾਰ ਦਾ ਪੈਟਰਨ ਦਿਨੋ-ਦਿਨ ਹੋਰ ਵੱਧ ਵਿਗੜਦਾ ਤੇ ਰੂਪਹੀਣ ਹੁੰਦਾ ਚਲਾ ਗਿਆ, ਜਿਸ ਨਾਲ ਇਕ ਪਾਸੇ ਬਹੁਤ ਵੱਡੀ ਗਿਣਤੀ ਗੈਰ-ਜਥੇਬੰਦਕ ਖੇਤਰ ਵਿੱਚ ਮਹਿਜ਼ ਮੁੱਢਲੀਆਂ ਲੋੜਾਂ ਲਈ ਤਰਸ ਰਹੀ ਹੈ ਜਦੋਂ ਕਿ ਇਕ ਛੋਟੀ ਚੁਣਵੀਂ ਗਿਣਤੀ ਆਮਦਨ ਦੇ ਵੱਡੇ ਹਿੱਸੇ ਤੇ ਕਾਬਜ਼ ਹੋ ਗਈ ਹੈ ਇਹ ਮੁੜਵੇਂ ਰੂਪ ਵਿੱਚ ਸਮਾਜਿਕ ਜ਼ਿੰਦਗੀ ਦੇ ਸਾਰੇ ਨਿਘਾਰਮਈ ਨਕਸ਼ਾਂ ਨੂੰ ਮਜ਼ਬੂਤ ਕਰਦਾ ਹੈ ਇਕ ਵਾਰ ਫੇਰ ਮਾਰਕਸ ਦਾ ਹਵਾਲਾ ਦਿੰਦਿਆਂ, ‘‘ਸਾਰੀਆਂ ਮਰ ਚੁੱਕੀਆਂ ਪੀੜ੍ਹੀਆਂ ਦੀ ਰਿਵਾਇਤ ਜਿਉਂਦੀਆਂ ਪੀੜ੍ਹੀਆਂ ਦੇ ਦਿਮਾਗਾਂ ਲਈ ਇਕ ਬੁਰੇ ਸੁਪਨੇ ਵਾਂਗ ਛਾਈ ਰਹਿੰਦੀ ਹੈ‘‘ ਭਾਰਤੀ ਸਮਾਜ ਸ਼ਾਇਦ ਦੁਨੀਆਂ ਦਾ ਸਭ ਤੋਂ ਬਿਖਰਿਆ ਸਮਾਜ ਹੈ, ਇਹਦੇ ਕਿਰਤੀ ਲੋਕ ਜਾਤ-ਪਾਤ, ਧਰਮਾਂ ਤੇ ਕੌਮੀਅਤਾਂ ਆਦਿ ਦੁਆਰਾ ਵੰਡੇ ਹੋਏ ਹਨ ਅਤੇ ਸਮਾਜਿਕ ਰਿਸ਼ਤਿਆਂ ਵਿਚਕਾਰ ਬਹੁਤ ਸਾਰੀਆਂ ਦਰਜਾਬੰਦੀਆਂ ਤੇ ਦਾਬੇ ਗੁੰਦੇ ਹੋਏ ਹਨ ਇਹ ਹਾਲਤਾਂ ਆਪਾਸ਼ਾਹੀ ਲਈ ਪਦਾਰਥਕ ਆਧਾਰ ਮੁਹੱਈਆ ਕਰਦੀਆਂ ਹਨ ਤੇ ਅਸਲ ਵਿੱਚ ਆਪਾਸ਼ਾਹੀ ਆਪਣੇ ਆਪ ਨੂੰ ਦੇਸ਼ ਦੀ ਰਾਜਨੀਤਕ ਜ਼ਿੰਦਗੀ ਤੇ ਭਾਰਤੀ ਰਾਜ ਦੇ ਢਾਂਚੇ ਵਿੱਚ ਪ੍ਰਗਟ ਕਰਦੀ ਹੈ
4.  ਪਿਛਲੇ 25 ਸਾਲ ਵਿਦੇਸ਼ੀ ਫਰਮਾਂ ਦੀ ਆਮਦ ਅਤੇ ਵਿਦੇਸ਼ੀ ਪੂੰਜੀ ਨਿਵੇਸ਼ਕਾਂ, ਦੋਹਾਂ ਦੁਆਰਾ ਪੂੰਜੀ ਨਿਵੇਸ਼ ਦੇ ਵੱਡੇ ਪਸਾਰੇ ਦੇ ਗਵਾਹ ਹਨਭਾਰਤੀ ਮੰਡੀ ਦੇ ਸੌੜੇਪਣ ਚੋਂ ਲਾਹਾ ਖੱਟਣ ਲਈ (ਜਿਹੜਾ ਸੌੜਾਪਣ ਵੱਡੇ ਪੱਧਰ ਦੀ ਗਰੀਬੀ ਦਾ ਸਿੱਟਾ ਹੈ) ਹਾਕਮ ਜਮਾਤਾਂ ਤੇ ਸੰਸਾਰ-ਪੂੰਜੀ ਲਗਾਤਾਰ ਲੋਕਾਂ ਦੀਆਂ ਜਾਇਦਾਦਾਂ ਹੜੱਪਣ ਤੇ ਟੇਕ ਰੱਖ ਰਹੇ ਹਨ, ਸਮੇਤ ਉਹਨਾਂ ਦੇ ਬਹੁਤ ਛੋਟੇ ਪੈਦਾਵਾਰੀ ਸਾਧਨਾਂ ਜਿਵੇਂ ਕਿ ਜ਼ਮੀਨ ਤੇ ਜੰਗਲ (ਅਤੇ ਲਾਜ਼ਮੀ ਹੀ ਇਹਨਾਂ ਹੇਠਲੇ ਖਣਿਜ ਪਦਾਰਥ ਵੀ) ਇਹ ਕਰਦਿਆਂ ਉਹ ਭਾਰਤੀ ਰਾਜ ਅਤੇ ਰਾਜਨੀਤਕ ਜੀਵਨ ਦੇ ਆਪਾਸ਼ਾਹ ਚਰਿੱਤਰ ਦਾ ਪੂਰੀ ਤਰ੍ਹਾਂ ਲਾਹਾ ਲੈਣ ਦੇ ਯੋਗ ਹਨ ਇਹ ਕਿਸਾਨੀ ਦੇ ਖਿਲਾਫ਼, ਖਾਸ ਕਰ ਆਦਿਵਾਸੀ ਕਿਸਾਨੀ ਦੇ ਖਿਲਾਫ਼ ਵਿਦੇਸ਼ੀ ਤੇ ਦੇਸੀ ਵੱਡੀ ਪੂੰਜੀ ਦੇ ਮੌਜੂਦਾ ਹਮਲੇ ਦਾ ਚਾਲਕ ਹੈ
5.  ਪਹਿਲਾਂ ਬਿਆਨ ਕੀਤੀ ਇਤਿਹਾਸਕ ਪਿੱਠ-ਭੂਮੀ ਚੋਂ ਅਸੀਂ ਦੇਖ ਸਕਦੇ ਹਾਂ ਕਿ ਲੋਕਾਂ ਦੀ ਜਮਹੂਰੀ ਚੇਤਨਾ (ਜਿਹੜੀ ਕਿ ਜਮਹੂਰੀ ਲਹਿਰ ਲਈ ਆਧਾਰ ਬਣਦੀ ਹੈ) ਦੇਸ਼ ਦੇ ਲੋਕਾਂ ਦੀ ਜਮਹੂਰੀ ਲਹਿਰ ਦੀ ਸਿੱਧੀ ਨਿਸਬਤ ਚ ਵਿਕਸਿਤ ਹੁੰਦੀ ਹੈ ਭਾਵ ਲੋਕਾਂ ਦੇ ਬਿਹਤਰ ਜੀਵਨ ਲਈ ਸੰਘਰਸ਼ ਅਤੇ ਮੌਜੂਦਾ ਪ੍ਰਬੰਧ ਦੇ ਲੋਕ-ਪੱਖੀ ਬਦਲ ਲਈ ਸੰਘਰਸ਼ ਦੇ, ਇਸ ਲਈ ਜਮਹੂਰੀ ਲਹਿਰ ਨੂੰ ਆਪਣੇ ਆਪ ਨੂੰ ਜਮਹੂਰੀ ਹੱਕਾਂ ਦੇ ਸੰਸਾਰ-ਵਿਆਪੀ ਖਿਆਲੀ ਸੰਕਲਪਾਂ ਤੇ ਕਾਗਜ਼ੀ ਸੰਵਿਧਾਨਕ ਹੱਕਾਂ ਦੀ ਬਜਾਏ ਲੋਕਾਂ ਦੀ ਬਿਹਤਰ ਜ਼ਿੰਦਗੀ ਲਈ ਜਦੋ-ਜਹਿਦ ਦੇ ਅਧਾਰਿਤ ਕਰੇਗੀ ਤੇ ਇਹ ਲੋਕ ਜਥੇਬੰਦੀਆਂ ਦੀ ਲਹਿਰ ਦੇ ਨੇੜਲੇ ਰਿਸ਼ਤੇ   ਵਿਕਸਿਤ ਹੋਵੇਗੀ ਅਤੇ ਅੰਤਮ ਤੌਰ ਤੇ ਇਸਨੂੰ ਲੋਕਾਂ ਦੇ ਵਿਸ਼ਾਲ ਹਿੱਸਿਆਂ ਨੂੰ ਸੰਬੋਧਿਤ ਹੋਣਾ ਪਵੇਗਾ, ਭਾਵੇਂ ਕਿ ਕਿਸੇ ਖਾਸ ਸਮੇਂ ਤੇ ਇਸਦੀ ਪਹੁੰਚ, ਮੁਲਕ ਵਿਚਲੀ ਜਮਹੂਰੀ ਲਹਿਰ ਦੀ ਹਾਲਤ ਤੇ ਨਿਰਭਰ ਕਰੇਗੀ
ਸੋ ਸਾਨੂੰ ਲਾਜ਼ਮੀ ਹੀ ਜਮਹੂਰੀ ਅਧਿਕਾਰਾਂ ਬਾਰੇ ਇਤਿਹਾਸਕ ਪਹੰੁਚ ਅਖਤਿਆਰ ਕਰਨੀ ਚਾਹੀਦੀ ਹੈ ਸਾਨੂੰ ਆਮ ਤੌਰ ਤੇ ਅਧਿਕਾਰਾਂ ਬਾਰੇ ਲਏ ਅਤੇ ਦਿੱਤੇ ਜਾਣ ਵਾਲੇ ਅਤੇ ਅਮੂਰਤ ਤੇ ਸਦੀਵੀ ਸੰਕਲਪਾਂ ਵਜੋਂ ਸੋਚਣਾ ਸਿਖਾਇਆ ਗਿਆ ਹੈ ਜਮਹੂਰੀ ਅਧਿਕਾਰਾਂ ਬਾਰੇ  ਕੁਦਰਤੀ ਕਾਨੂੰਨ ਜਾਂ ਅੰਤਰੀਵੀ ਮਨੁੱਖੀ ਕਦਰਾਂ-ਕੀਮਤਾਂ (ਜਿਵੇਂ ਕਿ ਹੁਣ ਸੰਯੁਕਤ ਰਾਸ਼ਟਰ ਦੇ ਚਾਰਟਰ ਚ ਦਰਜ ਹੈ) ਵਜੋਂ, ਸੰਵਿਧਾਨ ਵਿੱਚ ਦਰਜ ਸੰਵਿਧਾਨਿਕ ਹੱਕਾਂ ਵਜੋਂ ਵੱਖ-2 ਮਤਿਆਂ ਦੁਆਰਾ ਤੈਅ ਕੀਤੇ ਕਾਨੂੰਨਾਂ ਆਦਿ ਵਜੋਂ ਹੀ ਵਿਚਾਰਿਆ ਜਾਂਦਾ ਹੈ,ਪਰ ਇਹ ਅਧਿਕਾਰ ਅਸਲ ਵਿੱਚ ਕਿਤੇ ਨਹੀਂ ਰਹੇ, ਕਾਗਜ਼ ਉਪਰ ਵੀ ਨਹੀਂ ਇੱਥੋਂ ਤੱਕ ਕਿ ਭਾਰਤ ਦੇ ਬਹੁਗਿਣਤੀ ਨਾਗਰਿਕਾਂ ਲਈ ਕਾਗਜ਼ਾਂ ਤੋਂ ਬਿਨਾਂ ਕਿਤੇ ਵੀ ਮੌਜੂਦ ਨਹੀਂ ਹਨ ਇਹਨਾਂ ਅਧਿਕਾਰਾਂ ਦਾ ਬੱਝਵਾਂ ਇਜ਼ਹਾਰ, ਇਕ ਲੰਮੇ ਇਤਿਹਾਸਕ ਦੌਰ ਦੀ ਪੈਦਾਵਾਰ ਹੈ ਅਤੇ ਇਹਨਾਂ ਦੀ ਹਕੀਕੀ ਪੂਰਤੀ ਅਜੇ ਵੀ ਭਵਿੱਖ ਦਾ ਮਸਲਾ ਹੈ।।
ਜਮਹੂਰੀ ਅਧਿਕਾਰਾਂ ਦੀ ਲਹਿਰ ਹਮੇਸ਼ਾਂ ਹੀ ਇਕ ਖਾਸ ਰਾਜਨੀਤਕ ਆਰਥਿਕਤਾ ਦੇ ਪ੍ਰਸੰਗ ਚ ਹੋਂਦ ਗ੍ਰਹਿਣ ਕਰਦੀ ਹੈ, ਜਿਹੜੀ ਕਿ ਮੋੜਵੇਂ ਰੂਪ ਚ ਖਾਸ ਇਤਿਹਾਸਕ ਦੌਰ ਦੀ ਪੈਦਾਵਾਰ ਹੁੰਦੀ ਹੈ ਹੱਕ ਕਦੇ ਵੀ ਬਿਨਾਂ ਜਦੋਜਹਿਦ ਤੋਂ ਪ੍ਰਾਪਤ ਨਹੀਂ ਹੁੰਦੇ ਅਤੇ ਲੁੱਟ-ਅਧਾਰਤ ਸਮਾਜਾਂ ਵਿੱਚ, ਇਹ ਕੇਵਲ ਤੇ ਕੇਵਲ ਹਾਕਮ ਜਮਾਤਾਂ ਜਾਂ ਇਨ੍ਹਾਂ ਦੇ ਕੁਝ ਨੇੜਲੇ ਹਿੱਸੇ ਹੀ ਹੁੰਦੇ ਹਨ ਜਿਹੜੇ ਕਿ ਜਮਹੂਰੀ ਅਧਿਕਾਰਾਂ ਲਈ ਮੁੱਖ ਖਤਰਾ ਤੇ ਰੁਕਾਵਟ ਬਣਦੇ ਹਨ।।ਇਸ ਤਰ੍ਹਾਂ ਇਹ ਖਤਰਾ ਬੁਨਿਆਦੀ ਤੌਰ ਤੇ ਕਿਸੇ ਵਿਅਕਤੀ ਜਾਂ ਕਿਸੇ ਪਾਰਟੀ ਦੇ ਗੈਰ-ਜਮਹੂਰੀ ਹੋਣ ਕਾਰਨ, ਜਾਂ ਮਨੁੱਖਾਂ ਦੀ ਦੂਸਰਿਆਂ ਤੇ ਭਾਰੂ ਹੋਣ ਤੇ ਦਾਬਾ ਪਾਉਣ ਦੇ ਅੰਤਰੀਵੀ ਆਵੇਸ਼ ਚੋਂ ਜਾਂ ਕਿਸੇ ਸਭਿਆਚਾਰ ਜਾਂ ਧਰਮ ਦੇ ਪਿਛਾਖੜੀ ਸੁਭਾਅ ਚੋਂ ਉਤਪੰਨ ਨਹੀਂ ਹੁੰਦਾ।।ਇਹ ਸਗੋਂ ਉਸ ਜਮਾਤ ਦੀਆਂ ਲੋੜਾਂ ਚੋਂ ਨਿਕਲਦਾ ਹੈ ਜਿਹੜੀ ਕਿ ਦੂਸਰੀਆਂ ਜਮਾਤਾਂ ਨੂੰ ਦਬਾਉਣ ਰਾਹੀਂ ਵਾਫਰ ਤੇ ਕਬਜ਼ਾ ਕਰਦੀ ਹੈ ਤੇ ਉਹਨਾਂ ਨੂੰ ਸਮਾਜੀ ਪੈਦਾਵਾਰ ਦੇ ਹਿੱਸੇ ਨੂੰ ਨਵੇਂ ਸਿਰੇ ਤੋਂ ਰੁਖ-ਸਿਰ ਕਰਨ ਤੋਂ ਰੋਕਦੀ ਹੈ ਬਿਨਾਂ ਸ਼ੱਕ ਉਹਨਾਂ ਦਾ ਪੱਕਾ ਵਿਸ਼ਵਾਸ਼ ਹੁੰਦਾ ਹੈ ਕਿ ਜੇਕਰ ਹਰ ਤਰ੍ਹਾਂ ਦੀ ਪਿਛਾਖੜੀ ਸਭਿਆਚਾਰ ਤੇ ਰਵਾਇਤਾਂ ਪ੍ਰਫੁੱਲਤ ਹੁੰਦੀਆਂ ਨੇ, ਲੋਕਾਂ ਵਿਚਕਾਰ ਗੈਰ  ਸਿਹਤਮੰਦ ਵਿਹਾਰ ਫੈਲਦਾ ਹੈ ਅਤੇ ਤਾਕਤ ਦੇ ਭੁੱਖੇ ਵਿਅਕਤੀਆਂ ਨੂੰ ਪੂਰਾ ਮੌਕਾ ਪ੍ਰਦਾਨ ਕੀਤਾ ਜਾਦਾ ਹੈ ਤਾਂ ਇਹ ਸਾਰੇ ਵਰਤਾਰੇ ਉਹਨੇ ਦੇ ਲੁੱਟ ਦੇ ਢਾਂਚੇ ਨੂੰ ਕਾਇਮ ਰੱਖਣ ਲਈ ਹਾਕਮਾਂ ਦੇ ਹੱਥਾਂ   ਵਾਧੂ ਸੰਦ ਮੁਹਈਆ ਕਰਵਾਉਂਦਾ ਹੈ. . . . . . . 
ਸ਼ਾਇਦ ਅੱਜ ਦੇ ਸਮੇਂ   ਜਮਹੂਰੀ ਅਧਿਕਾਰਾਂ ਨੂੰ ਸਭ ਤੋਂ ਉਘੜਵਾਂ ਖਤਰਾ ਫਿਰਕੂ ਫਾਸਿਸਟ ਤਾਕਤਾਂ ਤੋਂ ਹੈ।।ਕਿਰਤੀ ਲੋਕਾਂ ਦੀ ਖਿੰਡੀ-ਬਿਖਰੀ ਆਰਥਕ ਹਾਲਤ ਜਿਸ ਬਾਰੇ ਆਪਾਂ ਉਪਰ ਜ਼ਿਕਰ ਕੀਤਾ ਹੈ ਤੇ ਇਸਦੇ ਸਿੱਟੇ ਵਜੋਂ ਲੋਕਾਂ ਚ ਪੈਦਾ ਹੋਈ ਅਸੁਰੱਖਿਆ ਤੇ ਬੇਗਾਨੇਪਣ ਦੀ ਭਾਵਨਾ ਹਾਕਮ ਜਮਾਤਾਂ ਨੂੰ ਲੋਕਾਂ   ਨਸਲੀ ਉਤਮਤਾ ਤੇ ਪਿਛਾਖੜੀ ਹਿੱਤਾਂ ਤੇ ਅਧਾਰਤ ਲਾਮਬੰਦੀਆਂ ਕਰਨ ਲਈ ਜਰਖੇਜ਼ ਭੋਂਇ ਮੁਹੱਈਆ ਕਰਦੀ ਹੈ।।ਇੱਥੋਂ ਤੱਕ ਕਿ ਭਾਰਤੀ ਹਾਕਮ ਜਮਾਤਾਂ ਨੇ ਫਿਰਕੂ-ਫਾਸ਼ੀ ਵਿਚਾਰਧਾਰਾ ਦੀ ਵਰਤੋਂ ਕਰਨ ਨੂੰ ਇਕ ਕਲਾ ਦੇ ਪੱਧਰ ਤੱਕ ਵਿਕਸਿਤ ਕਰ ਲਿਆ ਹੈ ਉਹਨਾਂ ਦੀ ਇਸ ਵਿਚਾਰਧਾਰਕ ਤਾਕਤ ਦੀ ਅਸਲ ਉਦਾਹਰਨ ਆਪਣੀ ਸਾਰੀ ਭਿਆਨਕਤਾ ਦੇ ਬਾਵਜੂਦ, ਦੰਗਿਆਂ ਦੇ ਨਾਂ ਹੇਠ ਕੀਤੇ ਫਿਰਕੂ ਕਤਲੇਆਮ ਨਹੀਂ ਬਣਦੇ ਇਸ ਦੀ ਬਜਾਏ ਇਹ ਤਾਕਤ ਉਸ ਤਰੀਕੇ ਤੋਂ ਪ੍ਰਗਟ ਹੁੰਦੀ ਹੈ ਜਿਸ ਰਾਹੀਂ ਇਸ ਕਿਸਮ ਦੇ ਵਿਚਾਰ ਹਰ ਰੋਜ਼ ਦੀ ਜਿੰਦਗੀ ਦਾ ਹਿੱਸਾ ਬਣਾਏ ਜਾਂਦੇ ਹਨ, ਸਾਧਾਰਨ ਗਿਆਨ ਵਜੋਂ ਪ੍ਰਗਟ ਹੁੰਦਿਆਂ ਸਮਾਜਿਕ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ ਤੇ ਰਾਸ਼ਟਰ ਦੇ ਸੰਕਲਪ ਵਜੋਂ ਪਹਿਚਾਣ ਬਣਾ ਲੈਂਦੇ ਹਨ।।ਇਹ ਇੱਕ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਰਾਹੀਂ ਹਰ ਤਰ੍ਹਾਂ ਦੀਆਂ ਪਿਛਾਖੜੀ ਤੇ ਜਮਹੂਰੀਅਤ ਵਿਰੋਧੀ ਕਾਰਵਾਈਆਂ ਲਈ ਤਾਕਤ ਜੁਟਾਈ ਜਾਂਦੀ ਹੈ ਉਦਾਹਰਨ ਵਜੋਂ ਵਿਚਾਰ ਪ੍ਰਗਟਾਵੇ, ਜਥੇਬੰਦ ਹੋਣ ਤੇ ਬੌਧਿਕ ਤੇ ਧਾਰਮਿਕ ਆਜ਼ਾਦੀ ਆਦਿ ਦਾ ਦਮਨ ਕਰਨਾ ਇਸ ਜ਼ਹਿਰੀਲੇ, ਲੁੰਪਨ ਤੇ ਫਿਰਕੂ ਵਾਤਾਵਰਨ ਚ ਹਾਕਮ ਜਮਾਤਾਂ ਲਈ ਬਾਕੀ ਸਾਰੇ ਅਧਿਕਾਰਾਂ ਦਾ ਗਲਾ ਘੁੱਟਣਾ ਬਹੁਤ ਜ਼ਿਆਦਾ ਆਸਾਨ ਹੋ ਗਿਆ ਹੈ ਪਿਛਲੇ ਮਹੀਨੇ ਵਿੱਚ ਇਕ ਪਾਸੇ ਇਕ ਤੋਂ ਬਾਅਦ ਇਕ ਫਿਰਕੂ ਸਿਰਫਿਰੇ ਮੁਜ਼ਰਮਾਂ ਨੂੰ ਬਹੁਤ ਗੰਭੀਰ ਕੇਸਾਂ ਚੋਂ ਬਰੀ ਕੀਤਾ ਗਿਆ ਤੇ ਉਥੇ ਦੂਜੇ ਪਾਸੇ ਮਾਰੂਤੀ ਸ਼ਜੂਕੀ ਯੂਨੀਅਨ ਦੇ ਆਗੂਆਂ ਤੇ ਕਾਰਪੋਰੇਟਾਂ ਦੀ ਅਗਵਾਈ ਚ ਸੰਸਾਰੀਕਰਨ ਖਿਲਾਫ਼ ਭਿੜ ਰਹੇ ਕਾਰਕੁੰਨਾਂ (ਪ੍ਰੋ: ਸਾਈਂਬਾਬਾ ਤੇ ਹੋਰ) ਨੂੰ ਅਪਰਾਧਿਕ ਅਦਾਲਤਾਂ ਵੱਲੋਂ ਉਮਰ ਕੈਦ ਦੀਆਂ ਸਜਾਵਾਂ ਸੁਣਾਈਆਂ ਗਈਆਂ ਹਨ
ਇੱਕ ਲੰਬੇ ਅਮਲ ਨੇ ਇੱਕ ਪੁਰਾਣੇ ਸਬਕ ਨੂੰ ਮੁੜ ਗੂੜ੍ਹਾ ਕੀਤਾ ਹੈ ਕਿ ਨਕਲੀ ਪਛਾਣ ਤੇ ਪਿਛਾਖੜੀ ਸਫਬੰਦੀਆਂ ਦੇ ਖਿਲਾਫ਼ ਅਸਰਦਾਰ ਲੜਾਈ ਦਬਾਏ ਹੋਏ ਲੋਕਾਂ ਦੀ ਅਸਲ ਪਛਾਣ ਤੇ ਅਸਲ ਭਾਈਚਾਰਿਆਂ ਦੇ ਸਿਰ ਤੇ ਹੀ ਲੜੀ ਜਾ ਸਕਦੀ ਹੈ
ਇਕ ਪਾਸੇ ਕਿਰਤੀ ਲੋਕ ਧਰਮ, ਜਾਤ ਤੇ ਲਿੰਗ ਆਦਿ ਦੇ ਆਧਾਰ ਤੇ ਵੰਡੇ ਹੋਏ ਹਨ, ਦੂਜੇ ਪਾਸੇ ਇਹਨਾਂ ਵੰਡੀਆਂ ਨੂੰ ਕਾਰਪੋਰੇਟ ਮੀਡੀਆ ਵੱਲੋਂ ਹਵਾ ਦਿੱਤੀ ਜਾਂਦੀ ਹੈ, ਮੀਡੀਆ ਜਿਹੜਾ ਕਿ ਨਵ-ਉਦਾਰੀਕਰਨ ਤੇ ਸੰਸਾਰੀਕਰਨ ਦੇ 25 ਸਾਲਾਂ ਵਿੱਚ ਬੜੀ ਤੇਜ਼ੀ ਨਾਲ ਵਧਿਆ ਹੈ ਇਹ ਮੀਡੀਆ ਅਸਲ ਵਿੱਚ ਖਪਤਵਾਦ, ਵਿਅਕਤੀਵਾਦ, ਸਰੀਰਕ ਭੋਗ-ਵਿਲਾਸ, ਕੌਮੀ ਸ਼ਾਵਨਵਾਦ ਤੇ ਇੱਥੋਂ ਤੱਕ ਕਿ ਬੇਵਜਾਹ ਦੀ ਫਿਰਕੂ-ਨਫਰਤ ਫੈਲਾਉਣ ਰਾਹੀਂ ਇਹਨਾਂ ਵੰਡੀਆਂ ਨੂੰ ਹੋਰ ਗੂੜ੍ਹਾ ਕਰਦਾ ਹੈ ਇਸ ਮੀਡੀਆ ਦਾ ਵਿਚਕਾਰਲੇ ਬਾ-ਆਵਾਜ਼ ਹਿੱਸਿਆਂ ਤੱਕ ਪਹਿਲਾਂ ਹੀ ਤਾਕਤਵਰ ਪ੍ਰਭਾਵ ਰਿਹਾ ਹੈ ਪਰ ਹੁਣ ਇਹਦੀ ਪਹੁੰਚ ਅਗਾਂਹ ਕਿਰਤੀ ਜਨਤਾ ਤੱਕ ਵੀ ਘੁਸਪੈਂਠ ਕਰ ਗਈ ਹੈ।।ਇਸਦੀ ਇਸ ਘੁਸਪੈਂਠ ਨੇ ਹਾਕਮ ਜਮਾਤ ਦੇ ਗੁੰਮਰਾਹਕਰੂ ਪ੍ਰਚਾਰ ਦਾ ਜਵਾਬ ਦੇਣ ਦੇ ਕਾਰਜ ਨੂੰ ਹੋਰ ਵੱਧ ਔਖਾ ਬਣਾ ਦਿੱਤਾ ਹੈ ਇਸ ਸਮੇਂ ਮੋਬਾਇਲ ਫੋਨ, ਡਿਜ਼ੀਟਲਲਾਈਜੇਸ਼ਨ ਤੇ ਕੇਂਦਰੀਕ੍ਰਿਤ-ਪਛਾਣ (ਆਧਾਰ) ਆਦਿ ਦੇ ਜੁੜਵੇਂ ਫੈਲਾਅ ਨੇ ਹਾਕਮ ਜਮਾਤਾਂ ਨੂੰ ਜਨਤਾ ਨੂੰ ਕੰਟਰੋਲ ਕਰਨ ਦੇ ਅਗੇਰੇ ਤੋਂ ਅਗੇਰੇ ਸਾਧਨ ਮੁਹੱਈਆ ਕਰਵਾਏ ਹਨ
ਭਾਵੇਂ ਕਿ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਹਨਾਂ ਮਜ਼ਬੂਤ ਤਰੀਕਿਆਂ ਨੂੰ ਵੀ ਜਮਹੂਰੀ ਮੀਡੀਆ ਦੀ ਉਸਾਰੀ ਰਾਹੀਂ ਜਵਾਬ ਦਿੱਤਾ ਜਾ ਸਕਦਾ ਹੈ ਪਰ ਇਸ ਮੀਡੀਆ ਦੀ ਉਸਾਰੀ ਕਰਨ ਲਈ ਇਕ ਬਦਲਵੇਂ ਅਧਾਰ ਦੀ ਲੋੜ ਹੈ ਜਿਹੜਾ ਕਿ ਲੋਕਾਂ ਦੀਆਂ ਜਥੇਬੰਦ ਜਮਹੂਰੀ ਰਿਵਾਇਤਾਂ ਰਾਹੀਂ ਹੀ ਹਾਸਲ ਕੀਤਾ ਜਾ ਸਕਦਾ ਹੈ
ਸਾਡੇ ਵੱਲੋਂ ਪਹਿਲਾਂ ਉਲੀਕੀ ਇਤਿਹਾਸਕ ਪਿੱਠ-ਭੂਮੀ ਰਾਹੀਂ ਅਸੀਂ ਦੇਖ ਸਕਦੇ ਹਾਂ ਕਿ ਲੋਕਾਂ ਦੀ ਜਮਹੂਰੀ ਚੇਤਨਾ, ਜਿਹੜੀ ਕਿ ਜਮਹੂਰੀ ਹੱਕਾਂ ਦੀ ਲਹਿਰ ਦੇ ਪੈਦਾ ਹੋਣ ਦਾ ਆਧਾਰ ਹੈ, ਦੇਸ਼ ਅੰਦਰ ਲੋਕਾਂ ਦੀ ਅਸਲ ਜਮਹੂਰੀ ਲਹਿਰ ਨਾਲ ਨੇੜਲੇ-ਰਿਸ਼ਤੇ ਚ ਵਿਕਸਿਤ ਹੁੰਦੀ ਹੈ ‘‘ਜਮਹੂਰੀ ਹੱਕਾਂ ਦੀ ਲਹਿਰ ਤੋਂ ਸਾਡਾ ਭਾਵ ਲੋਕਾਂ ਦੀ ਬਿਹਤਰ ਜ਼ਿੰਦਗੀ ਲਈ ਤੇ ਮੌਜੂਦਾ ਆਰਥਿਕ ਪ੍ਰਬੰਧ ਨੂੰ ਲੋਕ-ਪੱਖੀ ਪ੍ਰਬੰਧ ਚ ਬਦਲਣ ਦੀ ਜਦੋਜਹਿਦ ਤੋਂ ਹੈ ਬਿਹਤਰ ਜ਼ਿੰਦਗੀ ਲਈ ਆਪਣੀ ਜਦੋਜਹਿਦ ਦੇ ਦਰਮਿਆਨ ਹੀ ਲੋਕ ਇਕ ਦੂਸਰੇ ਤੋਂ ਆਪਣੇ ਵਖਰੇਵਿਆਂ ਤੇ ਕਾਬੂ ਪਾ ਸਕਦੇ ਹਨ ਤੇ ਸੰਘਰਸ਼ਸ਼ੀਲ ਸਿਧਾਂਤਕ ਸਾਂਝੇਦਾਰੀਆਂ ਵਿਕਸਿਤ ਕਰ ਸਕਦੇ ਹਨ
ਇਹ ਅਮਲ ਉਹਨਾਂ ਨੂੰ ਇਕ ਅਗਾਂਹਵਧੂ ਤੇ ਸਮੂਹਿਕ ਭਾਈਚਾਰੇ ਤੇ ਅਧਾਰਤ ਸਮਾਜ ਦੇ ਸੁਪਨੇ ਨਾਲ ਨੇੜਤਾ ਵਿਕਸਤ ਕਰਨ ਲਈ ਪ੍ਰਤੱਖ ਅਧਾਰ ਪ੍ਰਦਾਨ ਕਰਦਾ ਹੈ ਇਹ ਸਿਰਫ਼ ਲੋਕਾਂ ਦੀ ਜਮਹੂਰੀ ਲਹਿਰ ਹੀ ਹੈ ਜਿਹੜੀ ਕਿ ਇਹ ਸੰਭਵ ਬਣਾ ਸਕਦੀ ਹੈ ਕਿ ਲੋਕ ‘‘ਏਨੇ ਉਤੇਜਿਤ ਤੇ ਲਾਪਰਵਾਹ ਹੋ ਗਏ ਕਿ ਉਹ ਕਦੇ ਵੀ ਆਪਣੇ ਤੋਂ ਉਪਰਲਿਆਂ ਮੂਹਰੇ ਝੁਕਣ ਦੀ ਨਿਮਰਤਾ ਹਾਸਲ ਨਹੀਂ ਕਰ ਸਕਣਗੇ (ਰਾਜਾਸ਼ਾਹੀ ਪੱਖੀ ਵਿਦਵਾਨ ਦੇ ਕੁੱੜਤਣ ਭਰੇ ਸ਼ਬਦਾਂ )
ਜਦੋਂ ਹੀ ਲੋਕ ਜਮਹੂਰੀ ਚੇਤਨਾ ਅਖਤਿਆਰ ਕਰਦੇ ਹਨ, ਹਾਕਮ ਜਮਾਤਾਂ ਹੋਰ ਵਧ ਜਬਰ ਨਾਲ ਜਵਾਬ ਦਿੰਦੀਆਂ ਹਨ।। ਇਹਨਾਂ ਹਾਲਤਾਂ ਵਿੱਚ ਹੀ ਜਮਹੂਰੀ ਹੱਕਾਂ ਦੀ ਲਹਿਰ ਜਨਤਾ ਦੇ ਵਿਸ਼ਾਲ ਹਿੱਸਿਆਂ ਨੂੰ ਹਰ ਤਰ੍ਹਾਂ ਦੇ ਜਬਰ ਖਿਲਾਫ਼ ਡਟਣ ਲਈ ਲਾਮਬੰਦ ਕਰਕੇ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ।। ਇਹਦਾ ਜਮਹੂਰੀ ਲਹਿਰ ਨਾਲ ਰਿਸ਼ਤਾ ਰੀੜ੍ਹ ਦੀ ਹੱਡੀ ਨਾਲ ਬਾਂਹ ਜਾਂ ਲੱਤ ਦੇ ਰਿਸ਼ਤੇ ਵਾਂਗ ਹੁੰਦਾ ਹੈ, ਇਹ ਉਸ ਹੱਦ ਤੱਕ ਹੀ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ ਜਿਸ ਹੱਦ ਤੱਕ ਰੀੜ੍ਹ ਦੀ ਹੱਡੀ ਮਜ਼ਬੂਤ ਹੋਵੇਗੀ ਕਈ ਸਮਿਆਂ ਚ ਇਹ ਅਜਿਹੇ ਕਾਰਜ ਕਰ ਸਕਦੀ ਹੈ, ਜਿਹੜੇ ਕਿ ਜਮਹੂਰੀ ਲਹਿਰ ਨੂੰ ਜਨਮ ਦੇ ਸਕਦੇ ਹਨ ਪਰ ਇਸਦੀ ਲਗਾਤਾਰਤਾ ਅੰਤਮ ਤੌਰ ਤੇ ਮਗਰਲੇ ਤੇ ਹੀ ਨਿਰਭਰ ਹੁੰਦੀ ਹੈ
ਹੋਰਨਾਂ ਜਮਾਤਾਂ ਜਿਵੇਂ ਕਿ ਮੁਲਾਜ਼ਮਾਂ, ਕਾਰੋਬਾਰੀਆਂ, ਤੇ ਬੁੱਧੀਜੀਵੀਆਂ ਦੇ ਪੜ੍ਹੇ ਲਿਖੇ ਤੇ ਬਾਅਵਾਜ਼ ਹਿੱਸਿਆਂ ਚੋਂ ਵੀ ਬਹੁਤ ਸਾਰੇ ਹਿੱਸੇ ਵਿਸ਼ਾਲ ਜਮਹੂਰੀ ਚੇਤਨਾ ਹਾਸਲ ਕਰ ਸਕਦੇ ਹਨ ਉਹ ਇਸਨੂੰ ਆਪਣੇ ਖੁਦ ਦੇ ਅਮਲ ਅਤੇ ਹੋਰਨਾਂ ਦੇ ਅਮਲ ਦੋਹਾਂ ਤੋਂ ਗ੍ਰਹਿਣ ਕਰਦੇ ਹਨ ਇਹਨਾਂ ਹਿੱਸਿਆਂ ਦਾ ਲਹਿਰ ਦੇ ਪੱਖ ਚ ਖੜ੍ਹਣਾ ਵੀ ਜਨਤਾ ਦੀ ਵਿਸ਼ਾਲ ਜਨਤਕ ਜਮਹੂਰੀ ਲਹਿਰ ਦੇ ਉਸਰਨ ਤੇ ਨਿਰਭਰ ਕਰਦਾ ਹੈ ਇਹ ਪਾਸਕੋ ਤੇ ਨਿਆਮਗਿਰੀ ਦੇ ਸੰਘਰਸ਼ ਹੀ ਹਨ ਜਿਨਾਂ ਨੇ ਸਾਨੂੰ ਸਭ ਨੂੰ ਤਾਕਤ ਪ੍ਰਦਾਨ ਕੀਤੀ ਹੈ
ਇਸ ਤਰ੍ਹਾਂ ਜਮਹੂਰੀ ਹੱਕਾਂ ਦੀ ਲਹਿਰ ਕ੍ਰਿਕਟ ਮੈਚ ਵਿੱਚ ਅੰਪਾਇਰ ਵਾਂਗ ਨਹੀਂ ਹੈ, ਸਗੋਂ ਇਸਦੀ ਵਫ਼ਾਦਾਰੀ ਲੋਕਾਂ ਨਾਲ ਹੈ।।ਇਸਨੂੰ ਆਪਣੇ-ਆਪ ਨੂੰ  ਮਨੁੱਖੀ ਅਧਿਕਾਰਾਂ ਦੇ ਸਰਵ-ਵਿਆਪਕ ਅਮੂਰਤ ਸੰਕਲਪਾਂ, ਕਾਗਜ਼ੀ ਸੰਵਿਧਾਨਕ ਅਧਿਕਾਰਾਂ ਦੀ ਬਜਾਏ ਲੋਕਾਂ ਵੱਲੋਂ ਬਿਹਤਰ ਜੀਵਨ ਲਈ ਹੋ ਰਹੀ ਜਦੋ ਜਹਿਦ ਤੇ ਅਧਾਰਤ ਕਰਨਾ ਚਾਹੀਦਾ ਹੈ।।ਇਹ ਲੋਕਾਂ ਦੀਆਂ ਜਨਤਕ ਜਥੇਬੰਦੀਆਂ ਜਿਹੜੀਆਂ ਕਿ ਭਾਰਤ ਦੇ ਅਸਲ ਜਮਹੂਰੀ ਕਰਨ ਦੀ ਲਹਿਰ ਬਣਦੀਆਂ ਹਨ ਨਾਲ, ਬਹੁਤ ਨੇੜਲੇ ਰਿਸ਼ਤੇ ਚ ਵਿਕਸਿਤ ਹੋਵੇਗੀ ਅਤੇ ਇਸਨੂੰ ਅੰਤਮ ਤੌਰ ਤੇ ਜਨਤਾ ਦੇ ਵਿਸ਼ਾਲ ਹਿੱਸਿਆਂ ਤੱਕ ਪਹੁੰਚ ਕਰਨੀ ਪਵੇਗੀ ਚਾਹੇ ਕਿ ਇਸਦੀ ਅਮਲੀ ਅਸਰਕਾਰੀ ਕਿਸੇ ਖਾਸ ਸਮੇਂ ਤੇ ਦੇਸ਼ ਅੰਦਰਲੀ ਜਮਹੂਰੀ ਹੱਕਾਂ ਦੀ ਲਹਿਰ ਦੇ ਕੁੱਲ ਵਿਕਾਸ ਤੇ ਹੀ ਨਿਰਭਰ ਕਰੇਗੀ
ਜੇ ਸੰਖੇਪ ਵਿਚ ਦੁਹਰਾਉਣਾ ਹੋਵੇ ਤਾਂ ਜਮਹੂਰੀ ਅਧਿਕਾਰਾਂ ਦੀ ਲਹਿਰ ਨੂੰ ਆਪਣੇ ਆਪ ਨੂੰ ਲੋਕਾਂ ਦੇ ਵਿਸ਼ਾਲ ਹਿੱਸਿਆਂ ਅਤੇ ਇਸ ਪ੍ਰਬੰਧ ਚ ਜਮਹੂਰੀ ਬਦਲਾਅ ਲਿਆਉਣ ਦੀ ਮੁਹਿੰਮ ਨਾਲ ਆਤਮ-ਸਾਤ ਕਰਨਾ ਚਾਹੀਦਾ ਹੈ
(ਲੰਮੇ ਭਾਸ਼ਣ ਦੇ ਕੁਝ ਅੰਸ਼, ਅੰਗਰੇਜ਼ੀ ਤੋਂ ਅਨੁਵਾਦ)

No comments:

Post a Comment