Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)




ਹੜ੍ਹਾਂ ਦੀ ਮਾਰ:
ਡੁੱਬਦੇ ਘਰਾਂ ਦੀ ਰਾਖੀ ਲਈ ਘੋਲ
ਪੱਤਰਪ੍ਰੇਰਕ

ਇਸ ਵਾਰ ਆਏ ਹੜ੍ਹਾਂ ਨਾਲ ਮੁਕਤਸਰ ਜ਼ਿਲ੍ਹੇ ਵਿੱਚ ਫਸਲਾਂ ਤੇ ਘਰਾਂ ਦਾ ਕੁਝ ਜ਼ਿਆਦਾ ਹੀ ਨੁਕਸਾਨ ਹੋਣ ਤਾ ਖਤਰਾ ਸੀ ਇਸ ਆਫਤ ਦੀ ਘੜੀ ਪੰਚਾਇਤਾਂ ਤੇ ਪ੍ਰਸਾਸ਼ਨ ਨਖਿੱਧ ਸਾਬਤ ਹੋਏ ਹਨ ਖੇਤ ਮਜ਼ਦੂਰ ਯੂਨੀਅਨ ਵੱਲੋਂ ਕੀਤੀ ਸਰਗਰਮੀ ਫਸਲਾਂ ਤੇ ਘਰਾਂ ਨੂੰ ਬਚਾਉਣ ਲਈ ਕਾਫੀ ਕਾਰਗਰ ਰਹੀ ਹੈ ਯੂਨੀਅਨ ਦਾ ਸਮੁੱਚੇ ਪਿੰਡ ਦੇ ਹਿੱਤ ਵਿੱਚ ਕੰਮ ਕਰਨ ਵਾਲੀ ਸ਼ਕਤੀ ਵਜੋਂ ਪ੍ਰਭਾਵ ਵਧਿਆ ਹੈ

ਸਿੰਘੇਵਾਲਾ, ਖੁੰਡੇਹਲਾਲ, ਗੰਧੜਾਂ ਤੇ ਡਬੜਾ ਚਾਰ ਪਿੰਡਾਂ ' ਚੱਲੀ ਸਾਰੇ ਪਿੰਡਾਂ ਵਿੱਚ ਮਜ਼ਦੂਰਾਂ ਦੀ ਵਿਸ਼ਾਲ ਲਾਮਬੰਦੀ ਕੀਤੀ ਗਈ

ਸਿੰਘੇਵਾਲੇ, ਖੁੰਡੇਹਲਾਲ ਤੇ ਗੰਧੜਾਂ ਪਿੰਡਾਂ ਵਿੱਚ ਖੇਤ ਦਾ ਪਾਣੀ ਪਿੰਡ ਦੇ ਛੱਪੜਾਂ ਵਿੱਚ ਪੈ ਰਿਹਾ ਸੀ ਤੇ ਛੱਪੜਾਂ ਨੂੰ ਉਛਾਲ ਰਿਹਾ ਸੀ ਖੇਤ ਮਜ਼ਦੂਰਾਂ ਤੇ ਕੁਝ ਹੋਰ ਕਿਸਾਨਾਂ ਦੇ ਘਰਾਂ ਵਿੱਚ ਪਾਣੀ ਵੜ ਕੇ ਡਿਗਣ ਦਾ ਖਤਰਾ ਸੀ ਖੁੰਡੇਹਲਾਲ ਤੇ ਗੰਧੜਾਂ ਵਿੱਚ ਤਾਂ ਕੁਝ ਜਗੀਰਦਾਰਾਂ ਵੱਲੋਂ ਆਪਣੇ ਖੇਤਾਂ ਨੂੰ ਬਚਾਉਣ ਲਈ ਮਾਰੇ ਬੰਨ੍ਹਾਂ ਕਰਕੇ ਪਿੰਡ ਡੁੱਬ ਰਹੇ ਹਨ ਇਹਨਾਂ ਪਿੰਡਾਂ ਵਿੱਚ ਪ੍ਰਸਾਸ਼ਨ ਨੂੰ ਵੀ ਇਹਨਾਂ ਜਗੀਰਦਾਰਾਂ ਨੂੰ ਬੰਨ੍ਹ ਖੋਲ੍ਹਣ ਲਈ ਕਹਿਣ ਦੀ ਜੁਰਅੱਤ ਨਹੀਂ ਪਈ ਤਿੰਨਾਂ ਪਿੰਡਾਂ ਵਿੱਚ ਯੂਨੀਅਨ ਤੇ ਲੋਕਾਂ ਵੱਲੋਂ ਪੰਚਾਇਤਾਂ ਤੋਂ ਪਾਣੀ ਕੱਢਣ ਦੀ ਮੰਗ ਕਰਨ ਦੇ ਬਾਵਜੂਦ ਪੰਚਾਇਤਾਂ ਬੇਵਸ ਸਨ

ਯੂਨੀਅਨ ਨੇ ਪਾਣੀ ਕਢਵਾਉਣ ਲਈ ਸਰਗਰਮੀ ਕੀਤੀ ਸਿੰਘੇਵਾਲਾ ਪਿੰਡ ਦੇ ਚੌਕ ਵਿੱਚ ਮੀਟਿੰਗ ਕੀਤੀ ਅਧਿਕਾਰੀਆਂ ਨੂੰ ਮਿਲ ਕੇ ਪਾਣੀ ਦੀ ਨਿਕਾਸੀ ਦੀ ਮੰਗ ਕੀਤੀ ਅਧਿਕਾਰੀਆਂ ਨੇ ਪਾਣੀ ਵੀ ਕਢਵਾਇਆ ਅਤੇ ਡਿਗੇ ਮਕਾਨਾਂ ਦਾ ਸਰਵੇ ਵੀ ਕਰਵਾਇਆ ਗੰਧੜਾਂ ਤੇ ਖੁੰਡੇਹਲਾਲ ਵਿੱਚ ਸੈਂਕੜੇ ਮਜ਼ਦੂਰ ਇਕੱਠੇ ਹੋ ਕੇ, ਪਿੰਡਾਂ ਵਿੱਚ ਬਣਾਏ ਕੰਟਰੋਲ ਰੂਮਾਂ ਵਿੱਚ ਤਾਇਨਾਤ ਤਹਿਸੀਲਦਾਰ ਤੇ ਐਸ.ਡੀ.ਐਮ. ਨੂੰ ਮਿਲੇ ਬੰਨ੍ਹ ਤੋੜ ਕੇ ਪਾਣੀ ਨਾ ਕੱਢਿਆ ਤਾਂ ਸੰਘਰਸ਼ ਦੀ ਧਮਕੀ ਦਿੱਤੀ ਹਾਲਤ ਵਿਗੜਨ ਦੇ ਡਰੋਂ ਅਧਿਕਾਰੀਆਂ ਨੇ ਜਗੀਰਦਾਰਾਂ ਨੂੰ ਪਾਣੀ ਕੱਢਣ ਦਾ ਹੁਕਮ ਦਿੱਤਾ ਤਾਂ ਜਾ ਕੇ ਬੰਨ੍ਹ ਤੋੜ ਕੇ ਪਾਣੀ ਕੱਢਿਆ ਤੇ ਡੁੱਬਦੇ ਘਰ ਬਚਾਏ

ਖੁੰਡੇਹਲਾਲ, ਗੰਧੜਾਂ ਤੇ ਡਬੜਾ ਪਿੰਡਾਂ ਵਿੱਚ ਖੇਤ ਮਜ਼ਦੂਰਾਂ ਦਾ ਮੀਂਹ ਨਾਲ ਸਮਾਨ ਭਿੱਜਦਾ ਸੀ ਸਮਾਨ ਬਚਾਉਣ ਲਈ ਪਿੰਡਾਂ ਵਿੱਚ ਤਰਪਾਲਾਂ ਆਈਆਂ ਤਿੰਨਾਂ ਪਿੰਡਾਂ ਦੇ ਸਰਪੰਚਾਂ, ਚੌਧਰੀਆਂ ਤਰਪਾਲਾਂ ਚੁੱਕ ਕੇ ਆਪੋ ਆਪਣਿਆਂ ਚਹੇਤਿਆਂ ਵਿੱਚ ਵੰਡ ਦਿੱਤੀਆਂ ਆਮ ਮਜ਼ਦੂਰਾਂ ' ਤੇ ਪਿੰਡਾਂ ਵਿੱਚ ਵੀ ਚਰਚਾ ਚੱਲ ਪਈ ਕਿ ਐਹੋ ਜਿਹੇ ਆਫਤ ਮੌਕੇ ਤਾਂ ਕਾਣੀ ਵੰਡ ਨਹੀਂ ਸੀ ਕਰਨੀ ਚਾਹੀਦੀ ਤਰਪਾਲਾਂ ਤੋਂ ਵਾਂਝੇ ਰਹੇ ਮਜ਼ਦੂਰ, ਯੂਨੀਅਨ ਤੋਂ ਦਖਲ ਦੇਣ ਦੀ ਮੰਗ ਕਰਨ ਲੱਗੇ ਡਬੜਾ ਪਿੰਡ ਦੀ ਇਕਾਈ ਬੀ.ਡੀ.. ਮਲੋਟ ਨੂੰ ਮਿਲੀ ਤਰਪਾਲਾਂ ਤੇ ਰਾਸ਼ਣ ਲੈ ਕੇ ਆਏ ਲੋੜਵੰਦਾਂ ਨੂੰ ਤਰਪਾਲਾਂ ਵੰਡੀਆਂ ਤੇ 8 ਦਿਨ ਤੱਕ ਦੋਵੇਂ ਡੰਗਾਂ ਦੀ ਰੋਟੀ ਤੇ ਚਾਹ ਦਾ ਸਾਂਝਾ ਲੰਗਰ ਚਲਾਇਆ ਖੁੰਡੇ ਹਲਾਲ ਤੇ ਗੰਧੜਾਂ ਦੀਆਂ ਇਕਾਈਆਂ ਵੱਡੇ ਵਫਦ ਲੈ ਕੇ ਅਧਿਕਾਰੀਆਂ ਨੂੰ ਮਿਲੀਆਂ ਤਰਪਾਲਾਂ ਲਿਆ ਕੇ ਲੋੜਵੰਦਾਂ ਵਿੱਚ ਵੰਡੀਆਂ

ਖੁੰਡੇਹਲਾਲ ਤੇ ਗੰਧੜਾਂ ਪਿੰਡਾਂ ਵਿੱਚ ਵਾਰ ਵਾਰ ਮੰਗ ਕਰਨ 'ਤੇ ਰਾਸ਼ਣ ਨਹੀਂ ਸੀ ਵੰਡ ਰਹੇ ਤਹਿਸੀਲਦਾਰ ਕਹਿੰਦਾ ਸਾਰਿਆਂ ਨੂੰ ਨਹੀਂ ਦੇ ਸਕਦੇ ਐਮ.ਐਲ.. ਆਇਆ ਉਹ ਵੀ ਕਹਿੰਦਾ ''ਬਾਦਲ ਸਾਹਿਬ ਨਾਲ ਗੱਲ ਕਰਾਂਗੇ'' ਜਦੋਂ ਬਾਦਲ ਆਇਆ ਮਜ਼ਦੂਰ ਇਕੱਠ ਵਿੱਚ ਉਹ ਵੀ ਲਾਰੇ ਲਾ ਕੇ ਚੱਲਦਾ ਬਣਿਆ ਅੰਤ ਦੋਵਾਂ ਪਿੰਡਾਂ ਦੇ ਮਜ਼ਦੂਰ ਵਿਹੜਿਆਂ ਨੇ ਇਕੱਠੇ ਹੋ ਕੇ ਚਿੱਬੜਾਂਵਾਲੀ ਪਿੰਡ ਵਿੱਚ (ਮੁਕਤਸਰ-ਅਬੋਹਰ) ਮੁੱਖ ਸੜਕ 'ਤੇ ਜਾਮ ਲਾ ਦਿੱਤਾ ਉਦੋਂ ਜਾਮ ਖੋਲ੍ਹਿਆ ਜਦੋਂ ਖੁੰਡੇਹਲਾਲ, ਗੰਧੜਾਂ, ਲੱਖੇਵਾਲੀ ਤੇ ਚਿੱਬੜਾਂਵਾਲੀ ਚਾਰਾਂ ਪਿੰਡਾਂ ਵਿੱਚ ਰਾਸ਼ਣ ਵੰਡ ਦਿੱਤਾ

ਇਹਨਾਂ ਸਰਗਰਮੀਆਂ ਦਾ ਸਾਰੇ ਮਜ਼ਦੂਰਾਂ 'ਤੇ ਚੰਗਾ ਅਸਰ ਪਿਆ ਹੈ ਕਿ ਸਾਰੇ ਮਜ਼ਦੂਰਾਂ ਦੀ ਔਖੇ ਵੇਲੇ ਬਾਂਹ ਪਿੰਡਾਂ ਦੇ ਚੌਧਰੀਆਂ ਨਹੀਂ ਯੂਨੀਅਨ ਨੇ ਫੜੀ ਹੈ ਤੇ ਏਹੀ ਫੜ ਸਕਦੀ ਹੈ ਦੂਜਾ ਪਿੰਡਾਂ ਦੇ ਲੋਕਾਂ ਵਿੱਚ ਵੀ ਇਹ ਪ੍ਰਭਾਵ ਗਿਆ ਹੈ ਕਿ ਖੇਤ ਮਜ਼ਦੂਰ ਯੂਨੀਅਨ ਨੇ ਫਸਲਾਂ ਤੇ ਪਿੰਡ ਬਚਾ ਲਏ ਨਹੀਂ ਤਾਂ ਸਰਦਾਰਾਂ ਨੇ ਤਾਂ ਡੋਬ ਦੇਣੇ ਸੀ



ਬਿਜਲੀ ਮੁਲਾਜ਼ਮਾਂ ਦਾ ਝੰਡਾ ਮਾਰਚ, ਮੁਲਾਜ਼ਮ-ਲੋਕ ਏਕਤਾ ਨੂੰ ਉਗਾਸਾ ਦੇਣ ਵਾਲਾ

ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਟੀ.ਐਸ.ਯੂ. ਨੇ ਸਤੰਬਰ ਦੇ ਪਹਿਲੇ ਅੱਧ ਵਿੱਚ ਮੁੱਖ ਮੰਤਰੀ ਦੇ ਅਸੈਂਬਲੀ ਹਲਕੇ ਲੰਬੀ ਦੇ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਇਹ ਮਾਰਚ ਨਿਗਮੀਕਰਨ ਤੋਂ ਪਹਿਲੇ ਸੇਵਾ ਨਿਯਮਾਂ ਦੀ ਰਾਖੀ, ਵਿਕਟੇਮਾਈਜ਼ੇਸ਼ਨ ਦੂਰ ਕਰਨ ਅਤੇ ਹੋਰ ਜ਼ਰੂਰੀ ਮੰਗਾਂ ਲਈ ਕੀਤਾ ਗਿਆ ਇਸ ਝੰਡਾ ਮਾਰਚ ਦੌਰਾਨ ਕੁਝ ਅਜਿਹੀਆਂ ਗੱਲਾਂ ਵਾਪਰੀਆਂ, ਜਿਹੜੀਆਂ ਮੁਲਾਜ਼ਮ-ਲੋਕ ਏਕਤਾ ਨੂੰ ਉਗਾਸਾ ਦੇਣ ਵਾਲੀਆਂ ਹਨ

ਝੰਡਾ ਮਾਰਚਾਂ ਦੌਰਾਨ ਭਾਵੇਂ ਸਾਰੇ ਪਿੰਡਾਂ ਵਿੱਚ ਹੀ ਲੋਕਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਪਰ ਸਿੰਘੇਵਾਲਾ, ਖੁੱਡੀਆਂ ਤੇ ਮਾਨਾਂ ਪਿੰਡਾਂ ਵਿੱਚ ਮਿਲੇ ਹੁੰਗਾਰੇ ਕਾਫੀ ਉਤਸ਼ਾਹ-ਵਧਾਊ ਹਨ ਤਿੰਨਾਂ ਪਿੰਡਾਂ ਵਿੱਚ ਮਜ਼ਦੂਰਾਂ-ਕਿਸਾਨਾਂ ਤੇ ਪਿੰਡ ਦੇ ਲੋਕਾਂ ਦੇ ਭਰਵੇਂ ਇਕੱਠ ਹੋਏ ਮੁਲਾਜ਼ਮਾਂ ਤੇ ਕਿਸਾਨਾਂ ਦੀ ਸਾਂਝ ਬਾਰੇ ਵਿਚਾਰ ਪੇਸ਼ ਹੋਏ ਸਿੰਘੇਵਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਿਸਾਨਾਂ ਨੇ ਯੂਨੀਅਨ ਦਾ ਮਾਟੋ ਲਾ ਕੇ ਮੁਲਾਜ਼ਮਾਂ ਨੂੰ ਜੀ-ਆਇਆਂ ਕਿਹਾ ਚਾਹ ਪਾਣੀ ਨਾਲ ਸੇਵਾ ਕੀਤੀ ਨਾਲੇ ਪਿੰਡ ਦੇ ਲੋਕਾਂ ਨੂੰ ਬਿਜਲੀ ਮੁਲਾਜ਼ਮਾਂ ਦੇ ਵਿਚਾਰ ਸੁਣਨ ਲਈ ਇਕੱਠੇ ਕੀਤਾ ਇਥੇ ਬੋਲਦਿਆਂ ਆਰ.ਐਮ.ਪੀ. ਡਾਕਟਰਾਂ ਦੇ ਬਲਾਕ ਪ੍ਰਧਾਨ ਡਾ. ਮਨਜਿੰਦਰ ਪੱਪੀ ਨੇ ਟੀ.ਐਸ.ਯੂ. ਦੇ ਉਸ ਰੋਲ ਨੂੰ ਉਚਿਆਇਆ, ਜਿਸ ਤੋਂ ਉਹਨਾਂ ਖੁਦ ਜਥੇਬੰਦ ਹੋ ਕੇ ਲੜਨਾ ਸਿੱਖਿਆ ਹੈ ਪੱਪੀ ਨੇ ਟੀ.ਐਸ.ਯੂ. ਦੇ ਖੇਤ ਮਜ਼ਦੂਰਾਂ ਤੇ ਕਿਸਾਨÎਾਂ ਨੂੰ ਜਥੇਬੰਦ ਹੋਣ ਵਿੱਚ ਪਾਏ ਯੋਗਦਾਨ ਨੂੰ ਵੀ ਉਚਿਆਇਆ ਇਸ ਸਰਗਰਮੀ ਨੇ ਪਿੰਡਾਂ ਦੇ ਲੋਕਾਂ ਨੂੰ ਵੀ ਤੇ ਬਿਜਲੀ ਮੁਲਾਜ਼ਮਾਂ ਨੂੰ ਵੀ ਪ੍ਰਭਾਵਿਤ ਕੀਤਾ ਤੇ ਇੱਕ ਦੂਜੇ ਨਾਲ ਅਪਣੱਤ ਦੀਆਂ ਭਾਵਨਾਵਾਂ ਵਧੀਆਂ ਫੁੱਲੀਆਂ

No comments:

Post a Comment