Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)


ਲੁਧਿਆਣਾ:
ਛੋਟੀਆਂ ਪਾਵਰਲੂਮ ਫੈਕਟਰੀਆਂ ' ਮਜ਼ਦੂਰ ਹਲਚਲ
-ਹਰਜਿੰਦਰ ਸਿੰਘ

ਇਸ ਵਾਰ ਫੇਰ ਪਿਛਲੇ ਸਾਲ ਦੀ ਤਰ੍ਹਾਂ ਸੰਤਬਰ-ਅਕਤੂਬਰ ਵਿੱਚ ਲੁਧਿਆਣੇ ਦੀਆਂ ਪਾਵਰਲੂਮਾਂ ਦੀਆਂ ਛੋਟੀਆਂ ਫੈਕਟਰੀਆਂ ਵਿੱਚ ਵਿਆਪਕ ਤੇ ਲੰਮੇ ਸਮੇਂ ਤੱਕ ਹਲਚਲ ਹੋਈ ਹੈ ਜੋ ਅਜੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ ਟੈਕਸਟਾਈਲ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਪਿਛਲੇ ਵਰ੍ਹੇ ਦੇ ਸ਼ਹਿਰ ਦੇ ਵੱਖ ਵੱਖ ਘੋਲ ਕੇਂਦਰਾਂ ਤੇ ਹੋਰ ਨਵੇਂ ਇਲਾਕਿਆਂ ਵਿੱਚ ਅੱਗੜ-ਪਿੱਛੜ ਲੱਗਭੱਗ 150 ਟੈਕਸਟਾਈਲ ਮਿੱਲਾਂ ਦੇ 2500 ਕਾਰੀਗਰਾਂ ਨੇ ਉਦੋਂ ਹੜਤਾਲ ਕਰਕੇ ਕੰਮ ਠੱਪ ਕਰ ਦਿੱਤਾ, ਜਦੋਂ ਮਾਲਕਾਂ ਨੇ ਮਜ਼ਦੂਰ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੇ ਮਾਲਕਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਬਜਾਏ ਮਜ਼ਦੂਰਾਂ ਨੂੰ ਥਕਾਉਣ ਤੇ ਲਮਕਾਉਣ ਦਾ ਰੁਖ ਧਾਰ ਲਿਆ ਮਜ਼ਦੂਰਾਂ ਦੇ ਥਾਂ ਥਾਂ ਰੋਸ ਵਿਖਾਵੇ, ਲੇਬਰ ਅਧਿਕਾਰੀਆਂ ਦੇ ਦਫਤਰਾਂ ਅੱਗੇ ਧਰਨੇ-ਮੁਜਾਹਰੇ, ਰੈਲੀਆਂ ਅਤੇ ਘੇਰਾਓ ਵਰਗੇ ਐਕਸ਼ਨ ਹੋਣ ਲੱਗੇ ਮਾਲਕਾਂ ਦੀ ਐਸੋਸੀਏਸ਼ਨ ਅਤੇ ਲੇਬਰ ਅਧਿਕਾਰੀ ਮਜ਼ਦੂਰਾਂ ਦੇ ਹੱਕੀ ਘੋਲ ਨੂੰ ਦਬਾਉਣ ਲਈ ਉਹਨਾਂ ਨੂੰ ਝੂਠੇ ਪੁਲਸ ਕੇਸਾਂ ਵਿੱਚ ਫਸਾਉਣ ਅਤੇ ਅਖਬਾਰੀ ਇਸ਼ਤਿਹਾਰਾਂ ਰਾਹੀਂ ਬਦਨਾਮ ਕਰਨ ਦੇ ਕੋਝੇ ਹੱਥਕੰਡਿਆਂ 'ਤੇ ਉੱਤਰ ਆਏ ਮਜ਼ਦੂਰ ਏਕੇ ਅਤੇ ਡਟਵੀਂ ਭਰਾਤਰੀ ਹਮਾਇਤ ਦੇ ਆਸਰੇ ਇਹਨਾਂ ਕੋਝੇ ਹੱਥਕੰਡਿਆਂ ਨੂੰ ਫੇਲ੍ਹ ਕਰਨ ਦੇ ਨਾਲ ਨਾਲ ਘੋਲ ਨੂੰ ਸਿਦਕ-ਦਿਲੀ ਨਾਲ ਅੰਤ ਤੱਕ ਚਲਾਇਆ ਗਿਆ ਹੈ ਅਤੇ ਕੁਝ ਮੰਗਾਂ ਦੀ ਪ੍ਰਾਪਤੀ ਕੀਤੀ ਗਈ ਹੈ

ਹੋਰਨਾਂ ਸਨਅਤੀ ਮਜ਼ਦੂਰਾਂ ਦੀ ਤਰ੍ਹਾਂ ਛੋਟੇ ਪਾਵਰਲੂਮ ਮਿੱਲਾਂ ਦੇ ਮਜ਼ਦੂਰ ਵੀ ਮਾਲਕਾਂ ਦੀ ਅੰਨ੍ਹੀਂ ਲੁੱਟ ਤੇ ਜਬਰ ਦਾ ਸ਼ਿਕਾਰ ਹਨ ਗੈਰ-ਮਨੁੱਖੀ ਦਸ਼ਾ ਵਿੱਚ ਜੀਵਨ-ਨਿਰਬਾਹ ਕਰਨ ਲਈ ਮਜਬੂਰ ਹਨ ਕਾਰਖਾਨਿਆਂ ਵਿੱਚ ਨਾ-ਮਾਤਰ ਲੇਬਰ ਕਾਨੂੰਨ ਵੀ ਲਾਗੂ ਨਹੀਂ ਹਨ ਘੱਟੋ ਘੱਟ ਤਨਖਾਹ ਸਕੇਲ, 8 ਘੰਟੇ ਕੰਮ ਦਿਹਾੜੀ ਲਾਗੂ ਨਹੀਂ ਫੈਕਟਰੀ ਦਾ ਕਾਰੀਗਰ ਹੋਣ ਦਾ ਸਬੂਤ ਪਹਿਚਾਣ-ਪੱਤਰ, ਹਾਜ਼ਰੀ ਕਾਰਡ, .ਐਸ.ਆਈ., ਪ੍ਰਾਵੀਡੈਂਟ ਫੰਡ, ਸਾਲਾਨਾ ਬੋਨਸ, ਛੁੱਟੀਆਂ ਆਦਿ ਲਾਗੂ ਨਹੀਂ ਔਖੀਆਂ ਤੇ ਭੈੜੀਆਂ ਕੰਮ-ਹਾਲਤਾਂ ਵਿੱਚ ਅਕਸਰ ਦੁਰਘਟਨਾਵਾਂ ਹੋ ਜਾਂਦੀਆਂ ਹਨ ਮਜ਼ਦੂਰ ਜ਼ਿੰਦਗੀ ਭਰ ਲਈ ਨਕਾਰਾ ਹੋ ਜਾਂਦੇ ਹਨ ਜਾਂ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ ਮਜ਼ਦੂਰਾਂ ਨਾਲ ਦੁਰਵਿਹਾਰ ਅਤੇ ਮਾਰ-ਕੁਟਾਈ ਤੋਂ ਇਲਾਵਾ ਦੁਰਘਟਨਾਗ੍ਰਸਤ ਮਜ਼ਦੂਰ ਦਾ ਮੁਆਵਜਾ ਵੀ ਹੜੱਪ ਲਿਆ ਜਾਂਦਾ ਹੈ ਪਿਛਲੇ ਵਰ੍ਹੇ ਭਾਵੇਂ ਮਜ਼ਦੂਰਾਂ ਨੇ ਸੰਘਰਸ਼ ਕਰਕੇ ਪੀਸ ਰੇਟਾਂ ਵਿੱਚ ਕੁੱਝ ਵਾਧਾ ਕਰਵਾਇਆ ਸੀ, ਪ੍ਰੰਤੂ ਅੰਨ੍ਹੇਵਾਹ ਵਧ ਰਹੀ ਮਹਿੰਗਾਈ ਕਾਰਨ ਤਨਖਾਹ ਵਿੱਚ ਕਮੀ ਆਈ ਹੈ ਵਰਕ ਲੋਡ ਦੀ ਗੰਭੀਰ ਸਮੱਸਿਆ ਇਸ ਤੋਂ ਵੱਖਰੀ ਹੈ ਇਹ ਸਾਰੇ ਮਾਮਲੇ ਵਾਰ ਵਾਰ ਸੰਘਰਸ਼ ਫੁੱਟਣ ਦੇ ਕਾਰਨ ਬਣਦੇ ਹਨ

ਪਿਛਲੇ ਸਾਲ ਕਾਰਖਾਨਾ ਮਜ਼ਦੂਰ ਯੂਨੀਅਨ ਨੇ ਪਾਵਰਲੂਮ ਇੰਡਸਟਰੀ ਖੇਤਰ ਅੰਦਰ ਵਧਾਰਾ-ਪਸਾਰਾ ਕਰਦੇ ਹੋਏ ਜੇਤੂ ਸੰਘਰਸ਼ ਉਪਰੰਤ ਕਿੱਤੇ ਤੇ ਸਮੂਹ ਵਰਕਰਾਂ ਦੇ ਪ੍ਰਤੀਨਿਧਾਂ 'ਤੇ ਆਧਾਰਤ ਟੈਕਸਟਾਈਲ ਮਜ਼ਦੂਰ ਯੂਨੀਅਨ ਦਾ ਗਠਨ ਕੀਤਾ ਸੀ ਉਸ ਸਮੇਂ ਤੋਂ ਹੀ ਯੂਨੀਅਨ ਨੂੰ ਮਜਬੂਤ ਤੇ ਪੱਕੇ ਪੈਰੀਂ ਕਰਨ ਦਾ ਅਮਲ ਜਾਰੀ ਸੀ ਇਸ ਵਰ੍ਹੇ ਤੋਂ ਯੋਜਨਾਬੱਧ ਢੰਗ ਨਾਲ ਘੋਲ ਲੜਨ ਤਹਿਤ ਹਫਤਾਵਾਰੀ ਮੀਟਿੰਗਾਂ ਉਪਰੰਤ 14 ਅਗਸਤ ਨੂੰ ਮਜ਼ਦੂਰਾਂ ਦੀ ਵੱਡੀ ਇਕੱਤਰਤਾ ਬੁਲਾਈ ਗਈ ਜਿਸ ਵਿੱਚ 500 ਮਜ਼ਦੂਰ ਸ਼ਾਮਲ ਹੋਏ ਮੰਗਾਂ-ਮਸਲਿਆਂ 'ਤੇ ਵਿਚਾਰ-ਚਰਚਾ ਕਰਨ ਉਪਰੰਤ ਇੱਕ ਮੰਗ-ਪੱਤਰ ਤਿਆਰ ਕਰਕੇ ਆਪੋ ਆਪਣੀ ਫੈਕਟਰੀ ਦੇ ਮਾਲਕਾਂ ਨੂੰ, ਫਿਰ ਲੇਬਰ ਵਿਭਾਗ ਤੇ ਸੰਬੰਧਤ ਹੋਰਨਾਂ ਅਧਿਕਾਰੀਆਂ ਨੂੰ ਦੇਣ ਦਾ ਫੈਸਲਾ ਕੀਤਾ ਮੰਗਾਂ ਨਾ ਮੰਨਣ 'ਤੇ ਕੰਮਕਾਰ ਠੱਪ ਕਰਕੇ ਹੜਤਾਲ 'ਤੇ ਜਾਣ ਦਾ ਫੈਸਲਾ ਕਰ ਲਿਆ ਮੰਗ ਪੱਤਰ ਵਿੱਚ ਮਹਿੰਗਾਈ ਵਿੱਚ ਵਾਧੇ ਅਨੁਸਾਰ ਪੀਸ ਰੇਟ ਵਿੱਚ 25 ਫੀਸਦੀ ਵਾਧਾ, .ਐਸ.ਆਈ. ਕਾਰਡ, 8.33 ਫੀਸਦੀ ਬੋਨਸ, ਛੁੱਟੀਆਂ, ਦੁਰਘਟਨਾ ਤੋਂ ਬਚਾਅ ਲਈ ਫੈਕਟਰੀ ਅੰਦਰ ਸੁਰੱਖਿਆ ਪ੍ਰਬੰਧ, ਪੱਕੇ ਰਜਿਸਟਰ 'ਤੇ ਹਾਜ਼ਰੀ, ਪਹਿਚਾਣ-ਪੱਤਰ, ਕੱਚੇ ਮਾਲ ਦੀ ਕਮੀ, ਬਿਜਲੀ ਕੱਟ ਆਦਿ ਕਾਰਨ ਮਜ਼ਦੂਰਾਂ ਨੂੰ ਹਾਜ਼ਰ ਮੰਨ ਕੇ ਪ੍ਰਤੀ ਦਿਹਾੜੀ ਅੱਠ ਘੰਟੇ ਦੇ 300 ਰੁਪਏ ਦੇਣ ਆਦਿ ਮੰਗਾਂ ਉਠਾਈਆਂ ਗਈਆਂ ਕਈ ਮਾਲਕਾਂ ਨੇ ਮੰਗ ਪੱਤਰ ਫੜ ਕੇ ਪਾੜ ਦਿੱਤੇ, ਕਈਆਂ ਫੜ ਕੇ ਰੱਖ ਲਏ, ਅਣਗੌਲੇ ਕਰ ਦਿੱਤਾ 9 ਸਤੰਬਰ ਨੂੰ ਸਹਾਇਕ ਲੇਬਰ ਕਮਿਸ਼ਨਰ, ਡਿਪਟੀ ਡਾਇਰੈਕਟਰ ਆਫ ਫੈਕਟਰੀਜ਼, .ਪੀ.ਐਫ. ਕਮਿਸ਼ਨਰ, .ਐਸ.ਆਈ. ਆਦਿ ਨੂੰ ਮੰਗ ਪੱਤਰ ਦੇ ਕੇ ਕਾਨੂੰਨੀ ਸਹੂਲਤਾਂ ਲਾਗੂ ਕਰਵਾਉਣ ਦੀ ਮੰਗ ਕੀਤੀ ਗਈ ਲੇਬਰ ਵਿਭਾਗ ਨੇ 14, 21 ਅਤੇ 29 ਸਤੰਬਰ ਨੂੰ ਮਾਲਕਾਂ ਨੂੰ ਬੁਲਾਇਆ ਮਾਲਕਾਂ ਨੇ ਲੇਬਰ ਕਾਨੂੰਨ ਤਾਂ ਕੀ ਲਾਗੂ ਕਰਨੇ ਸਨ, ਉਹਨਾਂ ਨੇ ਲੇਬਰ ਵਿਭਾਗ ਦੇ ਬੁਲਾਵੇ ਦੀ ਪ੍ਰਵਾਹ ਵੀ ਨਾ ਕੀਤੀ ਮਾਲਕਾਂ ਦੇ ਅੜੀਅਲ ਰਵੱਈਏ ਖਿਲਾਫ 22 ਸਤੰਬਰ ਨੂੰ 85 ਫੈਕਟਰੀਆਂ ਦੇ ਮਜ਼ਦੂਰਾਂ ਨੇ ਹੜਤਾਲ ਕਰਕੇ ਪੂਡਾ ਗਰਾਊਂਡ ਚੰਡੀਗੜ੍ਹ ਰੋਡ 'ਤੇ ਧਰਨਾ ਲਾ ਦਿੱਤਾ ਹੋਰਨਾਂ ਵੱਖ ਵੱਖ ਫੈਕਟਰੀਆਂ ਦੇ ਮਜ਼ਦੁਰ ਵੀ ਹੜਤਾਲਾਂ ਕਰਕੇ ਧਰਨੇ-ਮੁਜਾਹਰਿਆਂ ਵਿੱਚ ਸ਼ਾਮਲ ਹੋਣ ਲੱਗੇ ਇਸ ਹੜਤਾਲ ਦਾ ਅਸਰ ਉਹਨਾਂ ਖੇਤਰਾਂ ਦੇ ਮਜ਼ਦੂਰਾਂ 'ਤੇ ਵੀ ਪਿਆ, ਜਿਹਨਾਂ ਨੂੰ ਪਿਛਲੇ ਵਰ੍ਹੇ ਸੀ.ਟੀ.ਯੂ. ਪੰਜਾਬ ਨਾਲ ਸਬੰਧਤ ਲਾਲ ਝੰਡਾ ਟੈਕਸਟਾਈਲ ਐਂਡ ਹੌਜ਼ਰੀ ਮਜਦੂਰ ਯੂਨੀਅਨ ਦੀ ਅਗਵਾਈ ਵਿੱਚ ਘੋਲ ਲੜਿਆ ਸੀ ਤਾਜਪੁਰ ਰੋਡ 'ਤੇ ਗੀਤਾ ਕਾਲੋਨੀ, ਮਹਾਂਵੀਰ ਕਾਲੋਨੀ, ਪੁਨੀਤ ਨਗਰ ਆਦਿ ਦੀਆਂ 50-60 ਫੈਕਟਰੀਆਂ ਦੇ ਮਜ਼ਦੂਰ ਵੀ ਉੱਸਲਵੱਟੇ ਲੈਣ ਲੱਗੇ ਇਸ ਖੇਤਰ ਵਿਚੋਂ 200 ਮਜ਼ਦੂਰ ਜ਼ਿਲ੍ਹਾ ਕਚਹਿਰੀ ਸਾਂਝੇ ਐਕਸ਼ਨ ਵਿੱਚ ਪੁੱਜੇ 18 ਅਕਤੂਬਰ ਨੂੰ ਫਿਰ 50-60 ਫੈਕਟਰੀਆਂ ਦੇ ਮਜ਼ਦੂਰਾਂ ਨੇ ਬੋਨਸ ਦੇ ਮੁੱਦੇ 'ਤੇ ਹੜਤਾਲ ਕਰ ਦਿੱਤੀ 6-7 ਸੌ ਹੜਤਾਲੀ ਵਰਕਰਾਂ ਨੇ ਕਿਰਤ ਵਿਭਾਗ ਅੱਗੇ ਧਰਨਾ ਮਾਰ ਕੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਜਦੋਂ ਦੂਸਰੇ ਪਾਸੇ ਟੈਕਸਟਾਈਲ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮਜ਼ਦੂਰ ਲੰਮੀ ਹੜਤਾਲ ਦੇ ਨਾਲ ਨਾਲ ਘੋਲ ਨੂੰ ਖਿੰਡਾਉਣ, ਉਲਝਾਉਣ ਲਈ ਵਿੱਢੇ ਕੁੜ-ਪ੍ਰਚਾਰ ਅਤੇ ਝੁਠੇ ਕੇਸਾਂ ਖਿਲਾਫ ਜੂਝ ਰਹੇ ਸਨ, ਤਾਜਪੁਰ ਏਰੀਏ ਦੇ ਮਜ਼ਦੂਰਾਂ ਦੀ ਲੀਡਰਸ਼ਿੱਪ ਬੋਨਸ ਦੇ ਰੂਪ ਵਿੱਚ ਮਜ਼ਦੂਰਾਂ ਨੂੰ ਕੁਝ ਆਰਥਿਕ ਰਾਹਤ ਦੁਆ ਕੇ ਮਾਲਕਾਂ ਨਾਲ ਸੌਦੇਬਾਜ਼ੀ ਕਰ ਗਈ ਜੇਕਰ ਅਜਿਹੀ ਸੌਦੇਬਾਜ਼ੀ ਨਾ ਹੁੰਦੀ ਤਾਂ ਇਸ ਤੋਂ ਵੱਡੀ ਪ੍ਰਾਪਤੀ ਕੀਤੀ ਜਾ ਸਕਦੀ ਸੀ ਕਿਉਂਕਿ ਇਸ ਸਮੇਂ ਦੌਰਾਨ ਟੈਕਸਟਾਈਲ ਮਜ਼ਦੂਰਾਂ ਦੇ ਹੱਕੀ ਘੋਲ ਦੀ ਹਮਾਇਤ ਵਿੱਚ ਜਿਥੇ ਮੋਲਡਰ ਸੈਂਡ ਸਟੀਲ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ  ਮਜ਼ਦੂਰ ਲਾਮਬੰਦ ਹੋ ਕੇ ਲੱਗਭੱਗ ਹਰੇਕ ਧਰਨੇ-ਮੁਜਾਹਰੇ ਵਿੱਚ ਸ਼ਮੂਲੀਅਤ ਕਰਦੇ ਰਹੇ ਹਨ, ਉਥੇ ਹੋਰਨਾਂ ਭਰਾਤਰੀ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਬੀ.ਕੇ.ਯੂ. (ਡਕੌਂਦਾ), ਕਿਰਤੀ ਕਿਸਾਨ ਸਭਾ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਲੋਕ ਏਕਤਾ ਸੰਗਠਨ, ਮਜ਼ਦੂਰ ਯੂਨੀਅਨ ਇਲਾਕਾ ਖੰਨਾ-ਸਮਰਾਲਾ, ਪੀ.ਐਸ.ਯੂ., ਨੌਜਵਾਨ ਭਾਰਤ ਸਭਾ, ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ (ਆਜ਼ਾਦ), ਡੈਮੋਕਰੇਟਿਕ ਇੰਪਲਾਈਜ਼ ਫਰੰਟ, ਇੰਟਕ ਆਦਿ ਵੀ ਸੰਘਰਸ਼ਸ਼ੀਲ ਟੈਕਸਟਾਈਲ ਮਜ਼ਦੂਰਾਂ ਦੇ ਹੱਕ ਵਿੱਚ ਲੇਬਰ ਵਿਭਾਗ ਦੇ ਧੱਕੜ ਤੇ ਲਮਕਾਊ ਵਿਹਾਰ ਵਿਰੁੱਧ ਜ਼ਿਲ੍ਹਾ ਪ੍ਰਸਾਸ਼ਨ ਅੱਗੇ ਹੋ ਰਹੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋ ਕੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਸਾਂਝਾ ਮੰਗ-ਪੱਤਰ ਦੇ ਕੇ ਤੁਰੰਤ ਨਿਪਟਾਰੇ ਦੀ ਮੰਗ ਕਰ ਰਹੀਆਂ ਸਨ ਅੰਤ ਲੰਮੇ-ਸਾਹਸੀ ਤੇ ਸਿਦਕ-ਦਿਲੀ ਨਾਲ ਲੜੇ ਜਾ ਰਹੇ ਘੋਲ ਦੀਆਂ ਬਰਕਤਾਂ ਸਾਹਮਣੇ ਆਉਣ ਲੱਗੀਆਂ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਇਕੱਲੇ ਇਕੱਲੇ ਮਾਲਕ, ਮਜ਼ਦੁਰਾਂ ਨਾਲ ਤੇ ਉਹਨਾਂ ਦੀ ਜਥੇਬੰਦੀ ਨਾਲ ਕੁਝ ਮੰਗਾਂ ਮੰਨ ਕੇ, ਮਜ਼ਦੂਰਾਂ ਨੂੰ ਕੰਮ 'ਤੇ ਲਿਜਾਣ ਲੱਗ ਪਏ ਪੀਸ ਰੇਟ ਵਿੱਚ ਕੁੱਝ ਵਾਧੇ, ਬੋਨਸ, ਹਾਜ਼ਰੀ ਕਾਰਡ, .ਐਸ.ਆਈ. ਆਦਿ ਮੰਗਾਂ ਮੰਨਣੀਆਂ ਪੈ ਗਈਆਂ ਆਖਰ ਮਾਲਕਾਂ ਨੂੰ ਮਜ਼ਦੂਰ ਤਾਕਤ ਅੱਗੇ ਝੁਕਣਾ ਪਿਆ ਅਤੇ ਮੰਗਾਂ ਮੰਨ ਕੇ ਕਿਰਤੀਆਂ ਨੂੰ ਕੰਮ 'ਤੇ ਬਹਾਲ ਕਰਨਾ ਪਿਆ ਹੈ

No comments:

Post a Comment