Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)



ਇਸ ਰਵੱਈਏ ਦੇ ਬਾਵਜੂਦ ਅਸੀਂ ਇੱਕਤਰਫਾ ਤੌਰ 'ਤੇ ਵੱਡਾ ਜਨਤਕ ਕਾਫਲਾ ਲੈ ਕੇ ਮੋਗਾ ' ਹੋਏ ਸ਼ਰਧਾਂਜਲੀ ਸਮਾਗਮ ' ਸ਼ਾਮਲ ਹੋਏ ਅਸੀਂ ਧੰਨਵਾਦੀ ਹਾਂ ਕਿ ਅਖੀਰ ਸਾਡੀ ਸ਼ਮੂਲੀਅਤ ਨੂੰ ਸਵੀਕਾਰ ਕਰ ਲਿਆ ਗਿਆ ਅਤੇ ਇਹ ਹਕੀਕਤ ਸਥਾਪਤ ਹੋ ਗਈ ਕਿ ਕੁੱਸਾ ਸ਼ਰਧਾਂਜਲੀ ਸਮਾਗਮ, ਚੰਡੀਗੜ੍ਹ ਸ਼ਰਧਾਂਜਲੀ ਸਮਾਗਮ ਅਤੇ ਮੋਗਾ ਸ਼ਰਧਾਂਜਲੀ ਸਮਾਗਮ ਇੱਕ ਦੂਜੇ ਨਾਲ ਟਕਰਾਵੇਂ ਨਹੀਂ ਸਨ, ਜਿਵੇਂ ਕੁਝ ਹਲਕਿਆਂ ਵੱਲੋਂ ਮੱਲੋਮੱਲੀ ਪੇਸ਼ਕਾਰੀ ਕੀਤੀ ਜਾ ਰਹੀ ਸੀ ਜੇ ਅਜੇ ਵੀ ਸੰਕੀਰਨਤਾ ਦਾ ਦੋਸ਼ ਸਾਡੇ 'ਤੇ ਲਾਇਆ ਜਾ ਰਿਹਾ ਹੈ ਤਾਂ ਅਸੀਂ ਸਿਰਫ ਕਵੀ ਪਾਸ਼ ਦੀਆਂ ਇਹ ਸਤਰਾਂ ਹੀ ਯਾਦ ਕਰ ਸਕਦੇ ਹਾਂ:

''ਜਦੋਂ ਹੋਵਣਗੇ ਅਰਥਾਂ ਦੇ ਅਨਰਥ
ਤੇਰਾ ਖਤ -ਹੁ- ਤੜਪੇਗਾ
ਜਹਾਲਤ ਦੀ ਤਲੀ ਉੱਤੇ''

ਸਾਥੀ ਸੰਪਾਦਕ ਜੀ, ਅਸੀਂ ਤੁਹਾਥੋਂ ਇਹ ਸਮਝਣ ਦੀ ਉਮੀਦ ਕਰਦੇ ਹਾਂ ਕਿ ਸਾਂਝੀ ਸਰਗਰਮੀ ਦਾ ਅਰਥ ਕਦੇ ਵੀ ਆਜ਼ਾਦਾਨਾ ਸਰਗਰਮੀ 'ਤੇ ਪਾਬੰਦੀ ਨਹੀਂ ਹੁੰਦਾ ਖਾਸ ਕਰਕੇ ਜਦੋਂ ਇਹ ਸਰਗਰਮੀ ਸਾਂਝੀ ਸਰਗਰਮੀ ਦੇ ਮੰਤਵ ਨਾਲ ਟਕਰਾਉਂਦੀ ਨਾ ਹੋਵੇ ਅਸੀਂ ਤੁਹਾਥੋਂ ਇਹ ਸਮਝਣ ਦੀ ਵੀ ਉਮੀਦ ਕਰਦੇ ਹਾਂ ਕਿ ਚੰਡੀਗੜ੍ਹ ਵਿੱਚ ਹੋਇਆ ਸ਼ਰਧਾਂਜਲੀ ਸਮਾਗਮ ਮੁੱਖ ਤੌਰ 'ਤੇ ਗੁਰਸ਼ਰਨ ਸਿੰਘ ਦੇ ਪਰਿਵਾਰ ਅਤੇ ਨੇੜਲੇ ਘੇਰੇ ਦੀਆਂ ਇਛਾਵਾਂ ਅਤੇ ਪਹੁੰਚ ਮੁਤਾਬਕ ਹੋਇਆ ਹੈ ਇਸ ਸਮਾਗਮ ' ਉਹ ਧਿਰਾਂ ਵੀ ਹਾਜ਼ਰ ਸਨ, ਜਿਹਨਾਂ ਦੀ ਮੋਗਾ ਸ਼ਰਧਾਂਜਲੀ ਸਮਾਗਮ ਦੌਰਾਨ ਸੰਚਾਲਨ ਕਮੇਟੀ ਦੇ ਸਿਰਕੱਢ ਮੈਂਬਰਾਂ ਨੇ ਸਟੇਜ ਤੋਂ ਆਲੋਚਨਾ ਕੀਤੀ ਕੀ ਤੁਸੀਂ ਕਹਿ ਸਕਦੇ ਹੋ ਕਿ ਚੰਡੀਗੜ੍ਹ ਸਮਾਗਮ ਅਤੇ ਮੋਗਾ ਸਮਾਗਮ ਦਾ ਦਾਇਰਾ ਇੱਕ ਹੀ ਸੀ?

ਜਿੱਥੋਂ ਤੱਕ ਸਾਡਾ ਸਬੰਧ ਹੈ, ਅਸੀਂ ਗੁਰਸ਼ਰਨ ਸਿੰਘ ਦੀ ''ਵਿਰਾਸਤ ਦੇ ਇਕੱਲੇ ਹੱਕਦਾਰ ਹੋਣ'' ਦਾ ਦਾਅਵਾ ਨਾ ਹੁਣ ਕੀਤਾ ਹੈ, ਨਾ ਹੀ ਪਹਿਲਾਂ ਕਦੇ ਕੀਤਾ ਹੈ ਅਸੀਂ ਤਾਂ ਗੁਰਸ਼ਰਨ ਸਿੰਘ ਦੇ ਜਿਉਂਦੇ-ਜੀਅ ਹੋਰਨਾਂ ਇਨਕਲਾਬੀ ਧਿਰਾਂ ਨੂੰ ਬੇਨਤੀ ਕੀਤੀ ਸੀ ਕਿ ਆਓ ਰਲ ਕੇ ਸਾਂਝੀ ਕਮੇਟੀ ਬਣਾ ਕੇ ਗੁਰਸ਼ਰਨ ਸਿੰਘ ਹੋਰਾਂ ਨੂੰ ''ਇਨਕਲਾਬੀ ਨਿਹਚਾ ਸਨਮਾਨ'' ਭੇਟ ਕਰੀਏ ਪਰ ਕਈ ਅਹਿਮ ਇਨਕਲਾਬੀ ਸਖਸ਼ੀਅਤਾਂ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਉੱਦਮ ਦਾ ਅੰਗ ਨਾ ਬਣੀਆਂ ਇਹ ਗੱਲ ਵੱਖਰੀ ਹੈ ਕਿ ਉਹਨਾਂ ਦੇ ਇਸ ਸਲਾਭੇ ਹੋਏ ਰਵੱਈਏ ਦੇ ਬਾਵਜੂਦ ''ਇਨਕਲਾਬੀ ਨਿਹਚਾ ਸਨਮਾਨ'' ਸਰਗਰਮੀ ਨੇ ਲੋਕ ਪੱਖੀ ਸ਼ਕਤੀਆਂ ਦੀ ਵਿਸ਼ਾਲ ਸਾਂਝੀ ਸਰਗਰਮੀ ਦਾ ਰੂਪ ਧਾਰਿਆ ਇਸ ਨੇ ਸਾਹਿਤ ਅਤੇ ਕਲਾ ਜਗਤ ਦੀਆਂ ਵੰਨ-ਸੁਵੰਨੀਆਂ ਸਖਸ਼ੀਅਤਾਂ ਨੂੰ ਲੋਕਾਂ ਦੇ ਕਲਾਕਾਰ ਹੋਣ ਦੇ ਆਧਾਰ 'ਤੇ ਇੱਕ ਮੰਚ 'ਤੇ ਲਿਆਉਣ ' ਸਫਲਤਾ ਹਾਸਲ ਕੀਤੀ ਗੁਰਸ਼ਰਨ ਸਿੰਘ ਤੋਂ ਲੈ ਕੇ ਸੰਤੋਖ ਸਿੰਘ ਧੀਰ ਤੱਕ ਇੱਕ ਸਾਂਝੇ ਲੋਕ-ਪੱਖੀ ਜਜ਼ਬੇ ਦੇ ਰੰਗ ' ਲੋਕਾਂ ਨੂੰ ਸੰਬੋਧਤ ਹੋਏ ਅਸੀਂ ਬਹੁਤ ਜ਼ੋਰਦਾਰ ਕੋਸ਼ਿਸ਼ਾਂ ਕਰਕੇ ਦਰਸ਼ਨ ਖਟਕੜ ਨੂੰ ਇਸ ਗੱਲ ਲਈ ਰਜ਼ਾਮੰਦ ਕਰਨ ਵਿੱਚ ਸਫਲ ਹੋਏ ਸਾਂ ਕਿ ਜੇ ਹੋਰ ਨਹੀਂ ਤਾਂ ਘੱਟੋ ਘੱਟ ਉੱਘੇ ਇਨਕਲਾਬੀ ਕਵੀ ਦੀ ਹੈਸੀਅਤ ਵਿੱਚ ਇਸ ਇਤਿਹਾਸਕ ਸਮਾਰੋਹ ' ਹਾਜ਼ਰ ਹੋਣ ਦਾ ਸਾਡਾ ਸੱਦਾ ਕਬੂਲ ਕਰ ਲੈਣ ਪਰ ਅਣਸੁਖਾਵੀਂ ਗੱਲ ਇਹ ਵਾਪਰੀ ਕਿ ਦਰਸ਼ਨ ਖਟਕੜ ਨੂੰ ਉਹਨਾਂ ਦੀ ਪਾਰਟੀ ਨੇ ਸਮਾਗਮ ' ਆਉਣ ਤੋਂ ਵਰਜ ਦਿੱਤਾ ਉਹ ਬੇਵਸੀ ਜ਼ਾਹਰ ਕਰਨ ਅਤੇ ਖਿਮਾ ਮੰਗਣ ਤੋਂ ਵੱਧ ਕੁਝ ਨਾ ਕਰ ਸਕੇ ਇਨਕਲਾਬੀਆਂ ਦਰਮਿਆਨ ਸਦ-ਭਾਵਨਾ ਕਾਇਮ ਰੱਖਣ ਦੇ ਸਾਡੇ ਸਰੋਕਾਰ ਸਦਕਾ ਪੂਰੇ 6 ਵਰ੍ਹੇ, ''ਇਨਕਲਾਬੀ ਨਿਹਚਾ ਸਨਮਾਨ'' ਸਰਗਰਮੀ ਦੌਰਾਨ ਸਾਹਮਣੇ ਆਏ ਅਜਿਹੇ ਕਈ ਅਣਸੁਖਾਵੇਂ ਪੱਖਾਂ ਬਾਰੇ ਅਸੀਂ ਭੋਰਾ ਭਰ ਵੀ ਚਰਚਾ ਨਹੀਂ ਕੀਤੀ

ਪਰ ਪਿਆਰੇ ਸੰਪਾਦਕ ਜੀ, ਪਤਾ ਨਹੀਂ ਕਿਉਂ ਤੁਸੀਂ ਅਜੇ ਵੀ ਗੁਰਸ਼ਰਨ ਸਿੰਘ ਹੋਰਾਂ ਦੇ ਯਾਦਗਾਰੀ ਅਤੇ ਇਤਿਹਾਸਕ ''ਇਨਕਲਾਬੀ ਨਿਹਚਾ ਸਨਮਾਨ'' ਤੋਂ ਦੁਖੀ ਜਾਪ ਰਹੇ ਹੋ ਅਫਸੋਸ ਹੈ ਕਿ ਤੁਸੀਂ ਇਸਨੂੰ ਛੁਟਿਆਉਣ 'ਤੇ ਉੱਤਰੇ ਹੋ ਇਹ ਹਕੀਕਤ ਕਿਸੇ ਦੀ ਵੀ ਕੋਸ਼ਿਸ਼ ਨਾਲ ਮਿਟ ਨਹੀਂ ਸਕਦੀ ਕਿ ਇਹ ਸਨਮਾਨ ਸਾਥੀ ਗੁਰਸ਼ਰਨ ਸਿੰਘ ਦੇ ਜੀਵਨ ਦੀ ਬਹੁਤ ਹੀ ਅਹਿਮ ਘਟਨਾ ਸੀ ਇਹ ਲੋਕਾਂ ਦੇ ਮਨਾਂ ' ਉਹਨਾਂ ਦੇ ਸਤਿਕਾਰ ਦਾ ਮਿਸਾਲੀ ਝਲਕਾਰਾ ਸੀ ਇਸਨੇ ਗੁਰਸ਼ਰਨ ਸਿੰਘ ਦੇ ਪ੍ਰਸੰਸਕਾਂ, ਲੇਖਕਾਂ ਅਤੇ ਰੰਗਕਰਮੀਆਂ ਨੂੰ ਹੁਲਾਰਾ ਦਿੱਤਾ ਗੁਰਸ਼ਰਨ ਸਿੰਘ ਹੋਰਾਂ ਨੇ ਖੁਦ ਇਸਨੂੰ ਆਪਣਾ ਸਭ ਤੋਂ ਵੱਡਾ ਸਨਮਾਨ ਕਿਹਾ ਅਖਬਾਰਾਂ ਨੇ ਇਸ ਬਾਰੇ ਸੰਪਾਦਕੀਆਂ ਲਿਖੀਆਂ ਲੇਖਕਾਂ ਅਤੇ ਰੰਗਕਰਮੀਆਂ  ਨੇ ਟਿੱਪਣੀਆਂ ਕੀਤੀਆਂ ਕਿਸੇ ਨੇ ਕਿਹਾ ਕਿ ਇਨਕਲਾਬ ਤੋਂ ਪਹਿਲਾਂ ਲੋਕਾਂ ਦੇ ਕਿਸੇ ਕਲਾਕਾਰ ਦੇ ਏਨੇ ਵੱਡੇ ਸਨਮਾਨ ਦੀ ਕਲਪਨਾ ਨਹੀਂ ਕੀਤੀ ਸਕਦੀ ਕਿਸੇ ਨੇ ਕਿਹਾ ਕਿ ਸੋਵੀਅਤ ਯੂਨੀਅਨ ' ਵੀ ਕਿਸੇ ਲੇਖਕ ਦਾ ਇਉਂ ਜਨਤਕ ਸਨਮਾਨ ਨਹੀਂ ਹੋਇਆ ਇੱਕ ਇਨਕਲਾਬੀ ਪਰਚੇ ਦੇ ਸੰਪਾਦਕ ਵਜੋਂ ਅਤੇ ਗੁਰਸ਼ਰਨ ਸਿੰਘ ਦੇ ਕਦਰਦਾਨ ਵਜੋਂ ਤੁਹਾਥੋਂ ਵੀ ਇਸ 'ਤੇ ਖੁਸ਼ ਹੋਣ ਦੀ ਆਸ ਕੀਤੀ ਜਾਂਦੀ ਸੀ ਪਰ ਤੁਸੀਂ ਇਸ ਯਾਦਗਾਰੀ ਅਤੇ ਇਤਿਹਾਸਕ ਸਨਮਾਨ ਸਮਾਰੋਹ ਨੂੰ ਇੱਕ ਧਿਰ ਵੱਲੋਂ ''ਆਪਣਾ ਧੋਣਾ ਧੋਣ ਦਾ ਯਤਨ'' ਕਹਿ ਕੇ ਛੁਟਿਆਉਣ ਦੀ ਕੋਸ਼ਿਸ਼ ਕੀਤੀ ਹੈ ਆਖਰ ਤੁਹਾਨੂੰ ਹੋਇਆ ਕੀ ਹੈ?! ਤੁਸੀਂ ਇਸ ਸਨਮਾਨ ਨੂੰ ਇਉਂ ਪੇਸ਼ ਕਰ ਰਹੇ ਹੋ ਜਿਵੇਂ ਇਹ ਸਨਮਾਨ ਕਿਸੇ ਅਪਰਾਧੀ ਵੱਲੋਂ ਗੁਨਾਹਾਂ ਦੇ ਧੋਣੇ ਧੋਣ ਲਈ ਕੀਤਾ ਹੋਵੇ ਜਾਂ ਨੌ ਸੌ ਚੂਹੇ ਖਾਣ ਪਿੱਛੋਂ ਕਿਸੇ ਬਿੱਲੀ ਦਾ ਹੱਜ ਹੋਵੇ ਸੰਭਲ ਕੇ ਸਾਥੀ ਸੰਪਾਦਕ ਜੀ, ਜ਼ਰਾ ਸੰਭਲ ਕੇ!

ਸਾਡਾ ਰਵੱਈਆ, ਹੁਣ ਵੀ, ਸਪਸ਼ਟ ਹੈ ਅਸੀਂ ਸ਼ੁਰੂ ਤੋਂ ਹੀ ਇਹ ਸਪਸ਼ਟ ਕਰਕੇ ਚੱਲੇ ਹਾਂ ਕਿ ਕੁੱਸਾ ਸ਼ਰਧਾਂਜਲੀ ਸਮਾਗਮ ਪੰਜਾਬ ਦੇ ਲੋਕਾਂ ਵੱਲੋਂ ਗੁਰਸ਼ਰਨ ਸਿੰਘ ਨੂੰ ਦਿੱਤੀਆਂ ਜਾ ਰਹੀਆਂ ਸ਼ਰਧਾਂਜਲੀਆਂ ਦੀ ਲੜੀ ਦਾ ਇੱਕ ਹਿੱਸਾ ਹੈ ਅਸੀਂ ਕਿਹਾ ਸੀ, ''ਚੰਡੀਗੜ੍ਹ ਸਮਾਗਮ ਦੌਰਾਨ ਇਹ ਸੰਕੇਤ ਵੀ ਸਾਹਮਣੇ ਆਏ ਕਿ ਗੁਰਸ਼ਰਨ ਸਿੰਘ ਲਈ ਸਤਿਕਾਰ ਅਤੇ ਪਿਆਰ ਦੀਆਂ ਛੱਲਾਂ ਦੇ ਵੇਗ ਨੂੰ ਕਿਸੇ ਇੱਕ ਸਮਾਗਮ ਦੀ ਬੁੱਕਲ ਨਹੀਂ ਸਾਂਭ ਸਕਦੀ  ਸਟੇਜ ਤੋਂ ਆਉਣ ਵਾਲੇ ਦਿਨਾਂ ' ਵੱਖ ਵੱਖ ਥਾਈਂ ਹੋਣ ਜਾ ਰਹੇ ਕਿੰਨੇ ਹੀ ਛੋਟੇ ਵੱਡੇ ਸ਼ਰਧਾਂਜਲੀ ਸਮਾਗਮਾਂ ਦੇ ਐਲਾਨ ਹੋਏ ਅਗਲੇ ਵਰ੍ਹੇ ਤੋਂ 27 ਸਤੰਬਰ ਨੂੰ ਗੁਰਸ਼ਰਨ ਸਿੰਘ ਦੀ ਬਰਸੀ ਇਨਕਲਾਬੀ ਪੰਜਾਬੀ ਰੰਗਮੰਚ ਦਿਵਸ ਵਜੋਂ ਮਨਾਈ ਜਾਇਆ ਕਰੇਗੀ ਜਾਪਦਾ ਹੈ ਕਿ ਗੁਰਸ਼ਰਨ ਸਿੰਘ ਨੂੰ ਸਮਰਪਤ ਸ਼ਰਧਾਂਜਲੀ ਸਰਗਰਮੀਆਂ ਪਹਿਲੀ ਬਰਸੀ ਤੱਕ ਇੱਕ ਜਾਂ ਦੂਜੀ ਸ਼ਕਲ ਵਿੱਚ ਜਾਰੀ ਰਹਿਣਗੀਆਂ ਅਤੇ ਇਹ ਪੂਰਾ ਵਰ੍ਹਾ ਗੁਰਸ਼ਰਨ ਸਿੰਘ ਸ਼ਰਧਾਂਜਲੀ ਵਰ੍ਹਾ ਹੋ ਨਿੱਬੜੇਗਾ ਇਸੇ ਲੜੀ '  ਇੱਕ ਵੱਡਾ ਜਨਤਕ ਸਮਾਗਮ 9 ਅਕਤੂਬਰ ਨੂੰ ਪਿੰਡ ਕੁੱਸਾ ਵਿੱਚ ਹੋ ਰਿਹਾ ਹੈ'' ('ਸਲਾਮ' ਅੰਕ 2, ਸਫਾ 4)

ਸਪਸ਼ਟ ਹੈ ਕਿ ਅਸੀਂ ਕੁੱਸਾ ਸ਼ਰਧਾਂਜਲੀ ਸਮਾਗਮ ਨੂੰ ਲੋਕਾਂ ਵੱਲੋਂ ਸ਼ਰਧਾਂਜਲੀਆਂ ਦੀ ਲੜੀ ਦਾ ਇੱਕ ਹਿੱਸਾ  ਸਮਝਿਆ ਹੈ ਇਸ ਸਮਾਗਮ ਦੀ ਸਟੇਜ ਤੋਂ ਲੋਕਾਂ ਨੂੰ 23 ਅਕਤੂਬਰ ਦੇ ਸ਼ਰਧਾਂਜਲੀ ਸਮਾਗਮ ' ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਸ਼ਰਧਾਂਜਲੀ ਸਮਾਗਮ ਕਮੇਟੀ ਵੱਲੋਂ ਇਹ ਪ੍ਰੈਸ ਬਿਆਨ ਵੀ ਜਾਰੀ ਕੀਤਾ ਗਿਆ ਕਿ ''ਇਹ ਪੰਜਾਬ ਭਰ ਵਿੱਚ ਕਿਤੇ ਵੀ ਲੋਕ-ਪੱਖੀ ਅਗਾਂਹਵਧੂ ਹਲਕਿਆਂ ਵੱਲੋਂ ਗੁਰਸ਼ਰਨ ਸਿੰਘ ਨੂੰ ਸਮਰਪਤ ਸ਼ਰਧਾਂਜਲੀ ਸਰਗਰਮੀਆਂ ' ਸਹਿਯੋਗ ਦੇਵੇਗੀ'' ('ਸਲਾਮ' ਅੰਕ ਨੰ. 3 ਸਫਾ 50)

ਸਪਸ਼ਟ ਹੈ ਕਿ ਅਸੀਂ ਸਭਨਾਂ ਲੋਕ-ਪੱਖੀ ਹਲਕਿਆਂ ਨੂੰ ਗੁਰਸ਼ਰਨ ਸਿੰਘ ਦੀ ਵਰਾਸਤ ਦੇ ਹੱਕਦਾਰ ਸਮਝਦੇ ਹਾਂ  ਇਸ ਦੇ ਉਲਟ ਇਹ ਤੁਸੀਂ ਹੋ ਜਾਂ ''ਇਨਕਲਾਬੀ ਸਾਡਾ ਰਾਹ''  ਵਾਲੇ ਹਨ, ਜਿਹੜੇ ਸਾਨੂੰ ਗੁਰਸ਼ਰਨ ਸਿੰਘ ਦੀ ਵਰਾਸਤ ਦੇ ਹੱਕਦਾਰ ਨਹੀਂ ਸਮਝਦੇ, ਇਥੋਂ ਤੱਕ ਕਿ ਗੁਰਸ਼ਰਨ ਸਿੰਘ ਦੇ ਪਰਿਵਾਰ ਅਤੇ ਰੰਗਕਰਮੀਆਂ ਨੂੰ ਵੀ ਗੁਰਸ਼ਰਨ ਸਿੰਘ ਦੀ ਵਰਾਸਤ ਦੇ ਹੱਕਦਾਰ ਨਹੀਂ ਸਮਝਦੇ ਇਸੇ ਕਰਕੇ ਤੁਸੀਂ 2 ਅਕਤੂਬਰ ਦੇ ਚੰਡੀਗੜ੍ਹ ਸਮਾਗਮ ਅਤੇ 9 ਅਕਤੂਬਰ ਦੇ ਕੁੱਸਾ ਸਮਾਗਮ 'ਤੇ ਲੋਹੇ-ਲਾਖੇ ਹੋ ਕੀ ਤੁਸੀਂ ਉਸਨੂੰ ਤੇ ਸਿਰਫ ਉਸ ਨੂੰ ਹੀ ਗੁਰਸ਼ਰਨ ਸਿੰਘ ਦੀ ਵਿਰਾਸਤ ਦਾ ਹੱਕਦਾਰ ਸਮਝਦੇ ਹੋ, ਜਿਹੜਾ ਸਿਰਫ ਤੇ ਸਿਰਫ 23 ਅਕਤੂਬਰ ਦੇ ਮੋਗਾ ਸਮਾਗਮ ਨੂੰ ਹੀ ਇੱਕੋ ਇੱਕ ਤੇ ਅਸਲ ਸ਼ਰਧਾਂਜਲੀ ਸਮਾਗਮ ਸਮਝਦਾ ਹੈ? ਅਜਿਹੀ ਪਹੁੰਚ ਦੇ ਮਾਲਕਾਂ ਨੇ ਹੀ ਸਾਨੂੰ 23 ਅਕਤੂਬਰ ਦੇ ਸਮਾਗਮ ਤੋਂ ਲਾਂਭੇ ਰੱਖਣ ਦੀ ਸਿਰਤੋੜ ਕੋਸ਼ਿਸ਼ ਕੀਤੀ ਹੈ ਇਸ ਗੱਲ ਦੇ ਬਾਵਜੂਦ ਕੀਤੀ ਹੈ ਕਿ ਸੰਚਾਲਨ ਕਮੇਟੀ ਦੇ ਮੈਂਬਰ ਬਲਵੰਤ ਮਖੂ ਨੇ ਕਮੇਟੀ ਨੂੰ ਵਾਰ ਵਾਰ ਆਪਣਾ ਰਵੱਈਆ ਬਦਲਨ ਲਈ ਅਪੀਲ ਕੀਤੀ ਦੂਜੇ ਪਾਸੇ ਸ਼੍ਰੀ ਕੰਵਲਜੀਤ ਖੰਨਾ ਵੱਲੋਂ ਇਸ ਗੱਲ 'ਤੇ ਜ਼ੋਰ ਲਾਇਆ ਗਿਆ ਕਿ ਬਲਵੰਤ ਮਖੂ 23 ਅਕਤੂਬਰ ਤੱਕ ਆਪਣੇ ਇਸ ਵਖਰੇਵੇਂ ਨੂੰ ਗੁਪਤ ਰੱਖੇ ਕੁਝ ਸਾਥੀਆਂ ਵੱਲੋਂ ਇਹ ਕੋਸ਼ਿਸ਼ ਵੀ ਕੀਤੀ ਗਈ ਕਿ ਬਲਵੰਤ ਮਖੂ ਅਤੇ ਸਾਥੀ 9 ਅਕਤੂਬਰ ਦੇ ਕੁੱਸਾ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਾ ਜਾਣ

ਇਹਨਾਂ ਔਖੀਆਂ ਹਾਲਤਾਂ ਦੇ ਬਾਵਜੂਦ ਅਸੀਂ ਗੁਰਸ਼ਰਨ ਸਿੰਘ ਨੂੰ ਕੁੱਸਾ ' ਸ਼ਰਧਾਂਜਲੀ ਦੇ ਕੇ ਵੀ, ਚੰਡੀਗੜ੍ਹ ਸਮਾਗਮ ' ਸ਼ਮੂਲੀਅਤ ਕਰਕੇ ਵੀ ਅਤੇ ਮੋਗਾ ਸ਼ਰਧਾਂਜਲੀ ਸਮਾਗਮ ' ਸ਼ਾਮਲ ਹੋ ਕੇ ਵੀ ਆਪਣਾ ਫਰਜ਼ ਨਿਭਾਇਆ ਹੈ ਇਹਨਾਂ ਸਭਨਾਂ ਸਮਾਗਮਾਂ ਨੂੰ ਅਸੀਂ ''ਸਲਾਮ'' ਦੇ ਅੰਕਾਂ ਰਾਹੀਂ ਲੋਕਾਂ ਦੇ ਸਮਾਗਮਾਂ ਵਜੋਂ ਉਭਾਰਿਆ ਹੈ ਅਸੀਂ ਇਨਕਲਾਬੀ ਕੈਂਪ ਦੀ ਆਪਸੀ ਸਦ-ਭਾਵਨਾ ਦੀ ਰਾਖੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਅਤੇ ''ਇਨਕਲਾਬੀ ਸਾਡਾ ਰਾਹ'' ਵਾਲੇ ਸਾਥੀਆਂ ਦਾ ਰਵੱਈਆ ਇਸ ਸਦ-ਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ਜੋ ਟਿੱਪਣੀਆਂ ਸਰਦਾਰਾ ਸਿੰਘ ਮਾਹਲ ਨੇ ''ਇਨਕਲਾਬੀ ਸਾਡਾ ਰਾਹ'' ਵਿੱਚ ਕੀਤੀਆਂ ਹਨ ਅਤੇ ਜੋ ਤੁਸੀਂ ਆਪਣੇ ਪਰਚੇ ਵਿੱਚ ਕੀਤੀਆਂ ਹਨ, ਉਹ ਇਨਕਲਾਬੀ ਕੈਂਪ ਦਾ ਸਿਰ ਉੱਚਾ ਕਰਨ ਵਾਲੀਆਂ ਨਹੀਂ ਹਨ ਨਾ ਹੀ ਸਾਥੀ ਗੁਰਸ਼ਰਨ ਸਿੰਘ ਦਾ ਮਾਣ ਵਧਾਉਣ ਵਾਲੀਆਂ ਹਨ ਪਰਿਵਾਰ ਦੇ ਸੱਦੇ 'ਤੇ ਚੰਡੀਗੜ੍ਹ ' ਗੁਰਸ਼ਰਨ ਸਿੰਘ ਨੂੰ ਦਿੱਤੀ ਅੰਤਿਮ ਵਿਦਾਇਗੀ ਅਤੇ ਚੰਡੀਗੜ੍ਹ ਸਮਾਗਮ ਦੀ ਚਰਚਾ ਗੁਰਸ਼ਰਨ ਸਿੰਘ ਪ੍ਰਤੀ ਲੋਕਾਂ ਦੇ ਡੁੱਲ੍ਹ ਡੁੱਲ੍ਹ ਪੈਂਦੇ ਸਤਿਕਾਰ ਅਤੇ ਪਿਆਰ ਦੀ ਮਿਸਾਲ ਵਜੋਂ ਹੋਈ ਹੈ ਰੰਗਕਰਮੀਆਂ ਅਤੇ ਪੱਤਰਕਾਰਾਂ ਨੇ ਇਸ ਬਾਰੇ ਜਜ਼ਬਾਤ ਭਰੀਆਂ ਟਿੱਪਣੀਆਂ ਕੀਤੀਆਂ ਹਨ ਪਰ ਸਾਥੀ ਮਾਹਲ ਇਸ ਨੂੰ ਗੁਰਸ਼ਰਨ ਸਿੰਘ ਦਾ ''ਫਾਹਾ ਵੱਢਣ'' ਦੀ ਸਰਗਰਮੀ ਕਹਿਣ 'ਤੇ ਉੱਤਰੇ ਹਨ ਤੁਸੀਂ ਵੀ ਚੰਡੀਗੜ੍ਹ ਸਮਾਗਮ 'ਤੇ ਔਖ ਪ੍ਰਗਟ ਕਰਕੇ ਸਾਥੀ ਮਾਹਲ ਦੀ ਹਾਂ ' ਹਾਂ ਮਿਲਾਈ ਹੈ ਸਾਥੀ ਜੀ, ਗੁੱਸਾ ਨਾ ਕਰਨਾ, ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਨਕਲਾਬੀਆਂ ਨੂੰ ਇਉਂ ਬੋਲਣਾ ਸ਼ੋਭਾ ਨਹੀਂ ਦਿੰਦਾ ਇਸ ਨਾਲੋਂ ਤਾਂ ਚੁੱਪ ਸੌ ਦਰਜੇ ਚੰਗੀ ਹੈ

ਗੁਰਸ਼ਰਨ ਸਿੰਘ ਲਈ ਸ਼ਰਧਾਂਜਲੀ ਦੇ ਕਿੰਨੇ ਹੀ ਰੰਗ ਅਜੇ ਖਿੜਨਾ ਜਾਰੀ ਰੱਖ ਰਹੇ ਹਨ 27 ਸਤੰਬਰ 2012 ਨੂੰ ਇਨਕਲਾਬੀ ਪੰਜਾਬੀ ਰੰਗਮੰਚ ਦਿਵਸ ਦੇ ਰੂਪ ' ਮਨਾਈ ਜਾਣ ਵਾਲੀ ਉਹਨਾਂ ਦੀ ਬਰਸੀ ਤੱਕ ਖਿੜਨਾ ਜਾਰੀ ਰੱਖਣਗੇ ਸਾਥੀ ਜੀ, ਚੰਗਾ ਹੋਵੇ ਜੇ ਤੁਸੀਂ ਇਹਨਾਂ ਨੂੰ ਸੁਭਾਵਿਕ ਰੂਪ ਵਿੱਚ ਖਿੜਨ ਦੇਵੋ ਅਸੀਂ ਤੁਹਾਨੂੰ ਰੰਗ ' ਭੰਗ ਪਾਉਣ ਵਾਲੀ ਬੋਲ-ਬਾਣੀ ਤੋਂ ਪ੍ਰਹੇਜ ਕਰਨ ਦੀ ਬੇਨਤੀ ਕਰਦੇ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਰਵੱਈਏ 'ਤੇ ਮੁੜ ਗੌਰ ਕਰੋਗੇ
ਇਨਕਲਾਬੀ ਸਦ-ਭਾਵਨਾ ਨਾਲ
-ਅਮੋਲਕ ਸਿੰਘ (94170 76735),
-ਜਸਪਾਲ ਜੱਸੀ (94631 67923)


No comments:

Post a Comment