Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)


  
ਗੋਬਿੰਦਪੁਰਾ ਦੇ ਜ਼ਮੀਨ ਬਚਾਓ ਘੋਲ ਦੀ ਸ਼ਾਨਦਾਰ ਜਿੱਤ
ਘੋਲ ਦੇ ਸਬਕਾਂ ਨੂੰ ਪੱਲੇ ਬੰਨ੍ਹ ਕੇ ਅੱਗੇ ਵਧੋ
-ਸਟਾਫ ਰਿਪੋਰਟਰ
ਭਾਰੂ ਬਦੇਸ਼ੀ ਭਾਈਵਾਲੀ ਵਾਲੀ ਇੰਡੀਆ ਬੁਲਜ਼ ਕੰਪਨੀ ਦੀ ਸ਼ਾਖ, ਪਿਓਨਾ ਖਾਤਰ ਨਿੱਜੀ ਖੇਤਰ ਵਿੱਚ ਬਿਜਲੀ ਪੈਦਾ ਕਰਨ ਲਈ ਲਾਏ ਜਾਣ ਵਾਲੇ ਥਰਮਲ ਪਲਾਂਟ ਲਈ ਜਬਰੀ ਜ਼ਮੀਨ ਗ੍ਰਹਿਣ ਕਰਨ ਦੀ ਪੰਜਾਬ ਸਰਕਾਰ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈਜ਼ਮੀਨ ਮਾਲਕ ਕਿਸਾਨਾਂ ਦਾ, ਜੱਦੀ ਮਾਲਕੀ ਵਾਲੀ ਜ਼ਮੀਨ-ਜਾਇਦਾਦ ਅਤੇ ਘਰ-ਘਾਟ ਛੱਡ ਕੇ ਉਜਾੜਾ ਝੱਲਣ ਨਾਲੋਂ, ਮਰ ਮਿਟਣਾ ਚੰਗਾ ਹੈ, ਦਾ ਤਹੱਈਆ, ਪਰਖਿਆ ਗਿਆ ਹੈਪੁੱਗ ਗਿਆ ਹੈਘੋਲ ਦੀ ਅਗਵਾਈ ਕਰਨ ਵਾਲੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਦੀ ਕਿਸਾਨ ਹਿੱਤਾਂ ਪ੍ਰਤੀ ਵਫ਼ਾਦਾਰੀ ਦੀ ਨਿਰਖ ਹੋਈ ਹੈਉਹਨਾਂ ਦਾ ਲੜਨ ਕਣ ਅਤੇ ਲੜਨ ਵਿੱਤ ਜੋਖਿਆ ਗਿਆ ਹੈਜਥੇਬੰਦੀਆਂ ਦੀ ਲੀਹ ਅਤੇ ਲੀਡਰਸ਼ਿੱਪ ਦੇ ਲੜਾਕੂਪਣ ਦਾ, ਸੂਝ-ਸਿਆਣਪ ਅਤੇ ਦੂਰ-ਅੰਦੇਸ਼ੀ ਦਾ, ਫਸਵਾਂ ਮੈਚ ਹੋਇਆ ਹੈ, ਆਪਣੇ ਜਲੌਅ ਵਿੱਚ ਆਈ ਸੂਬਾ ਸਰਕਾਰ ਦੇ ਬਲ ਅਤੇ ਛਲ ਨਾਲ ਹੋਇਆ ਹੈਵਾਰ ਕਰਨ ਅਤੇ ਵਾਰ ਝੱਲਣ ਦੇ ਇਸ ਗਹਿ-ਗੱਡਵੇਂ ਮੈਚ ਵਿੱਚ ਜੇਤੂ ਝੰਡੀ, ਮਜ਼ਦੂਰਾਂ ਕਿਸਾਨਾਂ ਦੀ ਸਾਂਝੀ ਧਿਰ ਦੇ ਹੱਥ ਆਈ ਹੈਇਹ ਜਿੱਤ ਅੰਕਾਂ ਦੇ ਵੱਡੇ ਫਰਕ ਨਾਲ ਹੋਈ ਹੈਸਰਕਾਰ ਦਾ ਛਲ, ਬਹੁਤ ਸ਼ਾਤਰਾਨਾ ਸੀ, ਪਰ ਖਾਸ ਨਹੀਂ ਫੁਰਿਆਜੁੱਫਿਆ ਗਿਆਬਲ-ਪਰਯੋਗ, ਗੁੱਝਾ ਲਮਕਵਾਂ, ਖੁੰਢਾ ਅਤੇ ਬਾਰੂਦੀ ਵੀ ਸੀਚੋਣਵਾਂ ਅਤੇ ਨਾਪਿਆ-ਤੋਲਿਆ ਸੀਨਾਪੇ-ਤੋਲੇ ਮੌਕੇ 'ਤੇ ਸੀਪਰ ਇਹ ਬਲ ਪਰਯੋਗ ਜ਼ਮੀਨਾਂ ਦੀ ਰਾਖੀ ਲਈ ਲੜਨ-ਮਰਨ ਦੇ ਚਾਅ ਨਾਲ ਭਿੜ ਕੇ ਖੇਹ ਹੋ ਗਿਆਸਿਆਸੀ ਸੁਆਹ ਬਣ ਕੇ, ਸਰਕਾਰ ਦੇ ਸਿਰ ਵਿੱਚ ਪੈ ਗਿਆਸਿਆਸੀ ਤੌਰ 'ਤੇ ਝੰਬੀ ਗਈ ਸਰਕਾਰ ਦੀਆਂ ਹੀਲ੍ਹਾਂ ਹੋ ਗਈਆਂਇਉਂ ਗੋਬਿੰਦਪੁਰੇ ਦੇ ਘੋਲ ਦਾ ਸਮਝੌਤਾ ਹੋ ਗਿਆਕਿਸਾਨ ਘੋਲ ਜੇਤੂ ਹੋ ਗਿਆ!

ਕਾਲਖ਼ ਦਾ ਕੋਕਾ

''ਕਿਸਾਨਾਂ ਤੋਂ ਉਹਨਾਂ ਦੀ ਮਰਜੀ ਬਿਨਾ ਇੱਕ ਇੰਚ ਵੀ ਜ਼ਮੀਨ ਐਕੁਆਇਰ ਨਹੀਂ ਕਰਾਂਗੇ'' ''ਬਿਜਲੀ ਬੋਰਡ ਦਾ ਨਿੱਜੀਕਰਨ ਨਹੀਂ ਹੋਵੇਗਾ'', ''ਮਜ਼ਦੂਰਾਂ-ਕਿਸਾਨਾਂ ਲਈ ਮੁਫਤ ਬਿਜਲੀ ਪਾਣੀ ਦੀ ਸਹੂਲਤ ਜਾਰੀ ਰਹੇਗੀ'' ''ਔਰਤਾਂ ਨੂੰ ਥਾਣੇ ਨਹੀਂ ਬੁਲਾਇਆ ਜਾਵੇਗਾ'' ''ਰਾਜ ਨਹੀਂ, ਸੇਵਾ'', ਸਰਕਾਰ ਦਾ ਆਦਰਸ਼ ਬਣਿਆ ਰਹੇਗਾਰਾਜ ਗੱਦੀ ਦੀ ਲੜਾਈ ਜਿੱਤਣ ਲਈ ਕਾਂਗਰਸ ਰਾਜ ਤੋਂ ਅੱਕੇ-ਸਤੇ ਲੋਕਾਂ ਅੱਗੇ ਅਕਾਲੀ ਦਲ ਭਾਜਪਾ ਦੇ ਚੋਣ ਮੈਨੀਫੈਸਟੋ ਦੇ ਇਹ ਵਾਅਦੇ ਵਾਰੋ ਵਾਰੀ ਕਰਕੇ ਖੁਰ ਚੁੱਕੇ ਹਨਗੋਬਿੰਦਪੁਰਾ, ਸਰਕਾਰ ਦੀ ਵਾਅਦਾ ਖਿਲਾਫੀ ਦਾ, ਲੋਕ ਦੁਸ਼ਮਣੀ ਦਾ ਸਿਖ਼ਰਲਾ ਸਬੂਤ ਹੋ ਨਿੱਬੜਿਆ ਹੈਗੋਬਿੰਦਪੁਰਾ ਦੇਸੀ-ਬਦੇਸ਼ੀ ਕੰਪਨੀਆਂ ਨੂੰ ਮੁਲਕ ਦੇ ਸੋਮੇ ਸੌਂਪਣ ਲਈ ਅੱਤਿਆਚਾਰੀ ਰਾਜ ਦੀ ਬੇਦਰੇਗ ਵਰਤੋਂ ਕਰਨ ਦਾ ਚਮਕਦਾ ਇਸ਼ਤਿਹਾਰ ਹੋ ਨਿੱਬੜਿਆ ਹੈਇਥੋਂ ਬਿਜਲੀ ਖੇਤਰ ਨੂੰ ਪੂਰੀ ਸੂਰੀ ਨਿੱਜੀ ਖੇਤਰ ਦੀ ਮਾਲਕ ਹੇਠ ਲਿਆਉਣ ਦੀ ਧੁੱਸ ਪ੍ਰਗਟ ਹੁੰਦੀ ਹੈਇਥੋਂ, ਕੈਂਸਰ-ਮੌਤਾਂ ਦਾ ਕਹਿਰ ਵਰਤਾਉਂਦੀ ਜ਼ਹਿਰੀਲੀ ਆਬੋ-ਹਵਾ ਵਿੱਚ, ਨੇੜੇ ਥਰਮਲ ਪਲਾਂਟਾਂ ਦਾ ਜਮਘਟਾ ਪੈਦਾ ਕਰਕੇ, ਇਸ ਨੂੰ ਹੋਰ ਪਲੀਤ ਕਰਨ ਦੀ ਮੁਜਰਮਾਨਾ ਬੇ-ਪਰਵਾਹੀ ਦਾ ਦੀਦਾਰ ਹੁੰਦਾ ਹੈਘਾਟੇ ਪਾਉਂਦੀ ਖੇਤੀ ਅਤੇ ਸਿਖਰੀਂ ਚੜ੍ਹਦੀ ਸੂਦਖੋਰੀ ਲੁੱਟ ਦੀ ਮਾਰ ਹੱਥੋਂ, ਖਿਸਕਦੀਆਂ ਜ਼ਮੀਨਾਂ ਅਤੇ ਵਧ ਰਹੀਆਂ ਖੁਦਕੁਸ਼ੀਆਂ ਨੂੰ, ਹੋਰ ਅੱਡੀ ਲਾਉਣ ਵਾਲੀ ਨਵ-ਉਦਾਰਵਾਦੀ ਨੀਤੀ ਦੀ ਪੋਲ ਖੁੱਲ੍ਹਦੀ ਹੈਇਥੋਂ, ਭਾਰੂ ਬਦੇਸ਼ੀ ਭਾਈਵਾਲੀ ਵਾਲੀ ਕੰਪਨੀ ਲਈ ਜਬਰੀ ਜ਼ਮੀਨਾਂ ਖੋਹ ਕੇ ਦੇਣ ਵਾਲੇ ਧਾਵੇ ਦੀ ਧੁੱਸ ਦੇ ਉੱਗਰ ਰੂਪ ਨੂੰ, ਹੱਡੀ ਹੰਢਾਉਂਦੀ ਕਿਸਾਨੀ ਦਾ ਦੀਦਾਰ ਹੁੰਦਾ ਹੈਇਥੋਂ ਸਾਮਰਾਜਵਾਦ ਦੀਆਂ ਨਵੀਆਂ ਨਵ-ਉਦਾਰਵਾਦੀ ਨੀਤੀਆਂ ਪ੍ਰਤੀ ਵਫਾਦਾਰੀ ਵਾਲੀ, ਦਮਦਾਰ ਅਤੇ ਹੋਣਹਾਰ ਸਿਆਸੀ ਸ਼ਕਤੀ ਵਜੋਂ ਪੁੱਗਣ ਅਤੇ ਆਪਣੀ ਗੁੱਡੀ ਚੜ੍ਹਾਉਣ ਲਈ ਤਾਂਘਦੀ, ਪੰਜਾਬ ਸਰਕਾਰ ਦੀ ਝਾਕੀ ਦਿਖਾਈ ਦਿੰਦੀ ਹੈਗੋਬਿੰਦਪੁਰਾ ਸਰਕਾਰ ਦੀ ਇਸ ਉਗਰ ਤਾਂਘ ਦੇ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਲੜਨ-ਮਰਨ ਦੀ ਤਾਂਘ ਨਾਲ, ਜਿੱਥੇ ਭੇੜ ਦਾ ਅਖਾੜਾ ਬਣਿਆ ਹੈਇਥੇ ਸਰਕਾਰ ਦੀਆਂ ਮਨਆਈਆਂ ਸਿਆਸੀ ਅਤੇ ਵਿੱਤੀ ਕਮਾਈਆਂ ਕਰਨ ਦੀਆਂ ਸਿਆਸੀ ਰੀਝਾਂ-ਵਿਉਂਤਾਂ ਝਰੀਟੀਆਂ ਗਈਆਂ ਹਨਇਥੋਂ ਉਸ ਨੂੰ ਸਿਆਸੀ ਹੁਲਾਰਾ ਨਹੀਂ ਮਿਲਿਆ, ਵਲੂੰਧਰਿਆ ਗਿਆ ਹੈਪੈਰ ਪਿੱਛੇ ਪੁੱਟਣਾ ਪਿਆ ਹੈਇਉਂ ਗੋਬਿੰਦਪੁਰਾ ਘੋਲ, ਸਰਕਾਰ ਦੇ ਸਿਆਸੀ ਬੂਥੇ 'ਤੇ ਕਾਲਖ ਦਾ ਕੋਕਾ ਜੜ ਗਿਆ ਹੈਸਰਕਾਰ ਦੇ ਲੋਕ-ਦੋਖੀ, ਸਾਮਰਾਜ ਹਿੱਤੂ, ਲੁਟੇਰੇ ਅਤੇ ਜਾਬਰ ਕਿਰਦਾਰ ਦੀ ਸ਼ਨਾਖਤ ਕਰਵਾਉਣ ਵਾਲਾ ਲੋਕ-ਢੰਡੋਰਾ ਬਣ ਗਿਆ ਹੈ

ਛਲ ਦਾ ਹਮਲਾ- ਛਲਣੀ ਛਲਣੀ

ਵਪਾਰ-ਕਾਰੋਬਾਰ ਥਰਮਲ ਪਲਾਂਟ ਲਾਉਣ ਵਾਲੀ ਦੇਸੀ ਬਦੇਸ਼ੀ ਕੰਪਨੀ ਦਾ ਵਧਣਾ ਹੈਖਪਤਕਾਰਾਂ ਨੂੰ ਬਿਜਲੀ 9-10 ਰੁਪਏ ਪ੍ਰਤੀ ਯੂਨਿਟ ਪੈਣੀ ਹੈਥਰਮਲ ਲੁਆਉਣ ਦੀ ਦਲਾਲੀ, ਹਿੱਸੇਦਾਰੀ ਅਤੇ ਸਾਮਰਾਜੀ ਸੰਸਥਾਵਾਂ ਦੀ ਥਾਪੀ, ਸਰਕਾਰ ਦੇ ਮੁਖੀਆਂ ਦੀ ਝੋਲੀ ਵਿੱਚ ਜਾਣੀ ਹੈਥਰਮਲ ਦਾ ਪ੍ਰਦੂਸ਼ਤ ਕੀਤਾ ਵਾਤਾਵਰਣ, ਕਾਲਸ (ਕਾਰਬਨ) ਅਤੇ ਯੂਰੇਨੀਅਮ ਲੋਕਾਂ ਦੇ ਫੇਫੜਿਆਂ ਵਿੱਚ ਜਾਣਾ ਹੈਭਲਾ ਉਹ ਆਪਣੀ ਜਨਮ-ਭੂਮੀ, ਕਰਮ-ਭੂਮੀ ਨੂੰ ਛੱਡ ਕੇ, ਉਜਾੜਾ ਕਾਹਤੋਂ ਝੱਲਣ?! ਇਉਂ ਸਰਕਾਰ ਕੋਲ ਜਬਰੀ ਜ਼ਮੀਨੀ ਐਕੂਆਇਰ ਕਰਨ ਲਈ ਉੱਕਾ ਕੋਈ ਵਾਜਬ ਸਿਆਸੀ ਆਧਾਰ ਨਹੀਂ ਸੀਸਰਕਾਰ ਨੇ ਨਿਰੇ ਛਲ-ਕਪਟ ਅਤੇ ਧੱਕੇ ਦਾ ਸਹਾਰਾ ਲਿਆ ਹੈਅਖੇ ਕਿਸਾਨਾਂ ਨੇ ਜ਼ਮੀਨ ਆਪਣੀ ਸਹਿਮਤੀ ਨਾਲ ਦਿੱਤੀ ਹੈਕਿਸਾਨਾਂ ਨੂੰ ਮਾਰਕੀਟ ਰੇਟ ਤੋਂ ਵੱਧ ਪੈਸੇ ਦਿੱਤੇ ਹਨਉਸ ਤੋਂ ਉਪਰ ਉਜਾੜਾ ਭੱਤਾ ਦਿੱਤਾ ਹੈਪਰ ਕਿਸਾਨ ਘੋਲ ਦੀ ਦਾਬ ਪੈਣ ਨਾਲ ਹਕੂਮਤ ਦੇ ਇਹ ਕਪਟੀ ਦਾਅਵੇ, ਪਾਣੀ ਦੇ ਬੁਲਬਲਿਆਂ ਵਾਂਗ ਫੁੱਸ ਹੋ ਗਏਚੈੱਕ ਚੁੱਕਣ ਵਾਲੇ ਕਿਸਾਨਾਂ ਨੂੰ, ਜਦ ਸੰਘਰਸ਼ ਦੇ ਜ਼ੋਰ ਆਪਣੀ ਮਰਜੀ ਪੁੱਗ ਜਾਣ ਦਾ ਭਰੋਸਾ ਬਣਨ ਲੱਗਿਆ ਤਾਂ ਉਹਨਾਂ ਨੇ ਚੈੱਕ ਚੁਕਵਾਉਣ ਲਈ ਵਰਤੇ ਸਰਕਾਰੀ ਹਥਕੰਡਿਆਂ ਦਾ ਖੁਲਾਸਾ ਕੀਤਾਇਹ ਖੁਲਾਸਾ ਖੁੱਲ੍ਹ ਕੇ ਅਖਬਾਰਾਂ ਵਿੱਚ ਛਪਣ ਲੱਗਿਆਉਹ ਚੈੱਕ ਵਾਪਸੀ ਲਈ ਤੇ ਜ਼ਮੀਨਾਂ ਮੁੜ-ਪ੍ਰਾਪਤੀ ਲਈ ਕਿਸਾਨ ਜਥੇਬੰਦੀਆਂ ਨੂੰ ਐਫੀਡੈਵਟ ਦੇਣ ਦੀ ਸਹਿਮਤੀ ਦੇ ਕੇ, ਸੰਘਰਸ਼ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏਇਸ ਵਧ ਰਹੇ ਵਰਤਾਰੇ ਨੂੰ ਰੋਕਣ ਲਈ ਸਰਕਾਰ ਹਰਕਤ ਵਿੱਚ ਆਈਜ਼ਮੀਨ ਦੀ ਕੀਮਤ ਵਿੱਚ 2 ਲੱਖ ਰੁਪਏ ਪ੍ਰਤੀ ਏਕੜ ਦਾ ਵਾਧਾ ਅਤੇ ਸਰਕਾਰੀ ਨੌਕਰੀਆਂ ਲਈ ਭਰਤੀ ਖੋਲ੍ਹਣ ਦਾ ਅਮਲ ਚਲਾਉਣਾ ਪਿਆਸੋ ਕਿਸਾਨ ਘੋਲ ਸਦਕਾ, ਇਹ ਕਪਟ ਵੀ ਨੰਗਾ ਹੋ ਗਿਆਝਾਂਸੇ ਵਿੱਚ ਆ ਕੇ, ਦਾਬੇ ਵਿੱਚ ਆ ਕੇ, ਚੈੱਕ ਚੁੱਕਣ ਵਾਲੇ ਕਿਸਾਨਾਂ ਦਾ, ਕਾਫੀ ਆਰਥਿਕ ਫਾਇਦਾ ਵੀ ਹੋ ਗਿਆ''ਜ਼ਮੀਨ ਦਾ ਰੇਟ ਥੋੜ੍ਹਾ ਮਿਲਿਆ ਹੈ'' ''ਉਜਾੜੇ ਵਾਲੇ ਪੈਸੇ ਵਿੱਚੇ ਪਾ ਕੇ ਵੀ ਬਾਹਰ ਜਮੀਨ ਪੂਰੀ ਨਹੀਂ ਹੁੰਦੀ, ਘਟਦੀ ਹੈ'' ਕਿਸਾਨਾਂ ਨਾਲ ਮਾਰੀ ਗਈ ਇਸ ਠੱਗੀ ਦੀ ਚੀਸ ਤੇ ਚਰਚਾ ਹਰ ਜੁਬਾਨ 'ਤੇ ਸੀਇਸ ਸਚਾਈ 'ਤੇ ਸਰਕਾਰੀ ਮੋਹਰ ਲੱਗਣ ਵਰਗੀ ਗੱਲ ਇਸ ਘੋਲ ਸਦਕਾ ਹੋ ਗਈ, ਜਦੋਂ ਸਰਕਾਰ ਖੁਦ ਜ਼ਮੀਨ ਖਰੀਦਣ ਲਈ ਲਾਗਲੇ ਪਿੰਡਾਂ ਵਿੱਚ ਪਹੁੰਚੀ ਤਾਂ ਬੇ-ਆਬਾਦ ਅਤੇ ਮਾਰੂ ਜ਼ਮੀਨ ਦੀ ਕੀਮਤ 20-21 ਲੱਖ ਰੁਪਏ ਅਤੇ ਉਪਜਾਊ ਜਮੀਨ ਦੀ 30-32 ਲੱਖ ਤੋਂ 40-50 ਲੱਖ ਤੱਕ ਦੀ ਆਵਾਜ਼ ਸਰਕਾਰੀ ਅਫਸਰਾਂ ਨੇ ਆਪਣੇ ਕੰਨੀ ਸੁਣੀਜਬਰ ਢਾਹ ਕੇ, ਜ਼ਮੀਨ ਵੱਟੇ ਬਾਹਰ ਜ਼ਮੀਨ ਲੈਣ ਲਈ ਤਿਆਰ ਕੀਤੇ ਕਿਸਾਨਾਂ ਨੂੰ, ਇਹ ਮਹਿੰਗੀ ਜ਼ਮੀਨ ਖਰੀਦ ਕੇ ਦੇਣ ਤੋਂ ਕੰਪਨੀ ਤੇ ਸਰਕਾਰ ਨੂੰ ਪਿੱਛੇ ਹਟਣਾ ਪਿਆਥਰਮਲ ਦੇ ਅੰਦਰਲੀ, ਉਹਨਾਂ ਦੀ ਮਾਲਕੀ ਵਾਲੀ, 14 ਲੱਖ ਪ੍ਰਤੀ ਏਕੜ ਵਾਲੀ, ਜ਼ਮੀਨ ਵਾਪਸ ਕਰਨ, ਸਰਕਾਰ ਨੂੰ ਇਸ ਤੋਂ ਸਸਤਾ ਸੌਦਾ ਲੱਗਿਆਇਸ ਸੰਘਰਸ਼ਸ਼ੀਲ ਧਿਰਾਂ ਦਾ ਇਹ ਦੋਸ਼ ਵੀ ਤਸਦੀਕ ਹੋ ਗਿਆ ਕਿ ਐਕੁਆਇਰ ਕੀਤੀ ਗਈ ਜ਼ਮੀਨ, ਸਨਅੱਤ-ਸਥਾਪਤੀ ਦੀਆਂ ਲੋੜਾਂ ਤੋਂ ਕਿਤੇ ਵੱਧ ਪ੍ਰਾਪਤ ਕੀਤੀ ਗਈ ਹੈ

ਗੱਲਬਾਤ ਦਾ ਹਥਿਆਰ ਲੋਕਾਂ ਹੱਥ

ਜ਼ਮੀਨਾਂ ਖੋਹਣ ਅਤੇ ਜ਼ਮੀਨਾਂ ਦੀ ਰਾਖੀ ਕਰਨ ਦੇ ਇੱਕ ਸਾਲ ਤੋਂ ਵੱਧ ਸਮਾਂ ਚੱਲੇ ਇਸ ਦੰਗਲ ਵਿੱਚ, ਸਰਕਾਰ ਨੇ ਗੱਲਬਾਤ ਨੂੰ ਬਹੁਤ ਹੀ ਕਾਰਗਰ ਅਤੇ ਖਤਰਨਾਕ ਹਥਿਆਰ ਦੇ ਤੌਰ 'ਤੇ ਵਰਤਿਆ ਹੈਗੱਲਬਾਤ ਨੂੰ ਛਲ-ਕਪਟ, ਚਾਲਬਾਜ਼ੀ, ਖਰੀਦੋ-ਫਰੋਖਤ, ਘੁਰਕੀ ਅਤੇ ਜਬਰ ਦੀ ਨਸ਼ੰਗ ਵਰਤੋਂ ਦੀ ਦਾਬ ਨਾਲ ਜੋੜ ਕੇ ਤੇ ਤੋਲ ਕੇ, ਵਰਤਿਆ ਹੈਸਰਕਾਰ ਨੂੰ ਇਹਦੇ ਵਿੱਚ ਕਾਫੀ ਸਫਲਤਾ ਵੀ ਮਿਲੀ ਹੈਪਰ ਅੰਤਿਮ ਨਿਬੇੜੇ ਦੇ ਤੌਰ 'ਤੇ ਜਿੱਤ ਮਜ਼ਦੂਰ-ਕਿਸਾਨ ਧਿਰਾਂ ਦੀ ਹੋਈ ਹੈਮਜ਼ੂਦਰ-ਕਿਸਾਨ ਲੀਡਰਸ਼ਿੱਪ ਦੇ ਸੂਝਵਾਨ, ਦੂਰ-ਅੰਦੇਸ਼, ਸੁਜੱਗ ਅਤੇ ਘੋਲ ਦੇ ਲੜਾਕੂ-ਤੰਤ 'ਤੇ ਟੇਕ ਰੱਖਣ ਵਾਲੀ ਹੋਣ ਸਦਕਾ, ਇਹ ਹਥਿਆਰ ਅੰਤ ਵਿੱਚ ਸਰਕਾਰ ਹੱਥੋਂ ਖੁਸ ਗਿਆਕਿਸਾਨ-ਮਜ਼ਦੂਰ ਧਿਰਾਂ ਦੇ ਹੱਥ ਆ ਗਿਆਬਹੁਤ ਕਾਰੀਗਰੀ ਨਾਲ ਵਰਤਿਆ ਗਿਆ

ਅਕਤੂਬਰ 2010 ਵਿੱਚ ਜ਼ਮੀਨ ਬਾਰੇ ਨੋਟੀਫਿਕੇਸ਼ਨ ਹੋਣ ਤੋਂ ਲੈ ਕੇ 19 ਜੂਨ 2011 ਤੱਕ ਦੇ ਮੁਢਲੇ 8-9 ਮਹੀਨਿਆਂ ਦੇ ਅਰਸੇ ਦਰਮਿਆਨ ਸਰਕਾਰੀ ਖੇਮੇ ਨੇ ਮੁੱਖ ਟੇਕ ਗੱਲਬਾਤ, ਛਲ-ਕਪਟ, ਚਾਲਬਾਜ਼ੀ, ਗੁੱਝੀ-ਘੁਰਕੀ 'ਤੇ ਹੀ ਰੱਖੀ ਹੈਨਸ਼ੰਗ ਚਬਰ ਢਾਹੁਣ ਵਾਲੇ ਹਥਿਆਰ ਨੂੰ ਇਹਦੇ ਨਾਲ ਜੋੜ ਕੇ ਨਹੀਂ ਵਰਤਿਆਇਸ ਨੂੰ ਸਿਰ 'ਤੇ ਲਟਕਦਾ ਰੱਖਿਆ ਹੈਲੋਕਾਂ ਦੇ ਜਥੇਬੰਦ ਅਤੇ ਲਗਾਤਾਰ ਰੋਸ ਵਿਰੋਧ ਦੀ ਲਹਿਰ ਨੂੰ ਅਤੇ ਇਸਦੀ ਜਥੇਬੰਦਕ ਲੀਡਰਸ਼ਿੱਪ ਨੂੰ ਨਜ਼ਰਅੰਦਾਜ ਕੀਤਾ ਹੈਅਣਭੋਲ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਹੈਸਰਕਾਰੀ ਖੇਮੇ ਦੇ ਵਾਰਤਾਕਾਰਾਂ ਵਿੱਚ ਪਿੰਡ ਦਾ (ਅਕਾਲੀ) ਸਾਬਕਾ ਸਰਪੰਚ, ਇਲਾਕੇ ਦਾ ਸਾਬਕਾ (ਅਕਾਲੀ) ਐਮ.ਐਲ.ਏ., ਜ਼ਿਲ੍ਹਾ ਅਧਿਕਾਰੀ ਅਤੇ ਪੁਲਸ ਅਧਿਕਾਰੀ ਆਦਿ ਸ਼ਾਮਲ ਹੋਏ ਹਨਇਹਨਾਂ ਨੇ ਕੰਪਨੀ ਦੇ ਤਨਖਾਹੀਏ ਕਰਿੰਦਿਆਂ ਵਾਂਗ ਵਫਾਦਾਰੀ ਦਿਖਾਈ ਹੈਇਹਨਾਂ ਚਾਲਬਾਜ਼ਾਂ ਵੱਲੋਂ, ਕਿਸਾਨਾਂ ਨੂੰ ਪਾੜ ਲਿਆ ਗਿਆਦਬਕਾਅ ਲਿਆ ਗਿਆ ਤੇ ਠੱਗ ਲਿਆ ਗਿਆਇਹਨਾਂ ਦੇ ਪਲੇਚੇ ਵਿੱਚ ਆਉਣ ਵਾਲਿਆਂ ਨੂੰ ਚੈੱਕ ਚੁਕਵਾ ਦਿੱਤੇ ਗਏਗੈਰ ਜਥੇਬੰਦ ਤੇ ਆਪਣੀ ਤਾਕਤ ਤੋਂ ਅਣਜਾਣ ਤੇ ਪਛੜਿਆ ਹੋਣ ਸਦਕਾ, ਕਿਸਾਨਾਂ ਦਾ ਇਹ ਹਿੱਸਾ, ਗੱਲਬਾਤ ਵਿੱਚ ਹਾਰ ਗਿਆਸਰਕਾਰੀ ਖੇਮੇ ਦੀ ਜਿੱਤ ਹੋ ਗਈਉਸ ਦੇ ਅਜਿਹੇ ਹਰ ਵਾਰਤਾਕਾਰ ਨੇ ਆਪਣੇ-ਆਪਣੇ ਵਿੱਤ ਮੁਤਾਬਕ, ਆਪਣੇ ਸਿਆਸੀ ਅਤੇ ਵਿੱਤੀ ਖਜ਼ਾਨੇ ਭਰਪੂਰ ਕਰ ਲਏਪਰ 186 ਏਕੜ ਜ਼ਮੀਨ ਮਾਲਕਾਂ ਵਾਲਾ ਹਿੱਸਾ, ਇਸ ਪਲੇਚੇ ਵਿੱਚ ਨਾ ਆਇਆਨਾਬਰ ਹੋ ਗਿਆਗੱਲਬਾਤ ਦੇ ਇਸ ਦੌਰ ਵਿੱਚ ਸਫਲ ਹੋ ਨਿੱਬੜਿਆਉਹ ਆਪਣੀਆਂ ਜ਼ਮੀਨਾਂ ਦੀ ਰਾਖੀ ਖਾਤਰ ਲੜਨ-ਮਰਨ ਦਾ ਤੰਤ ਰੱਖਦਾ ਹੋਣ ਸਦਕਾ, ਇਸ ਗੱਲਬਾਤ ਵਿੱਚ ਜੇਤੂ ਰਿਹਾ

ਗੱਲਬਾਤ ਦਾ ਦੂਜਾ ਦੌਰ, ਇਸ ਨਾਬਰ ਹਿੱਸੇ ਨੂੰ ਸਰਕਾਰੀ ਤਾਕਤ ਦਾ ਹਊਆ ਦਿਖਾ ਕੇ, ਜ਼ਮੀਨਾਂ ਦੁਆਲੇ ਤਾਰਾਂ ਵਗਲਣ ਲਈ 6 ਜ਼ਿਲ੍ਹਿਆਂ ਦੀ ਪੁਲਸ ਝੋਕ ਕੇ ਅਤੇ ਜਮੀਨ ਮਾਲਕ ਮਰਦਾਂ-ਔਰਤਾਂ ਨੂੰ ਜੇਲ੍ਹੀਂ ਡੱਕ ਕੇ, ਸ਼ੁਰੂ ਹੋਇਆਸਰਕਾਰ ਦੀ ਇਸ ਭੜਕਾਊ ਕਾਰਵਾਈ ਨੇ ਕਿਸਾਨੀ ਅੰਦਰ ਤਿੱਖੇ ਵਿਰੋਧ ਨੂੰ ਜਨਮ ਦਿੱਤਾਦੋ ਕਿਸਾਨ ਜਥੇਬੰਦੀਆਂ ਦੀ ਸੂਬਾ ਲੀਡਰਸ਼ਿੱਪ ਨੇ ਘੋਲ ਨੂੰ ਤਿੱਖਾ ਕਰਨ ਦੇ ਪ੍ਰੋਗਰਾਮ ਨੂੰ ਅਮਲੀ ਰੂਪ ਦੇ ਕੇ, ਘੋਲ ਨੂੰ ਸੂਬਾਈ ਪੱਧਰ 'ਤੇ ਲਿਜਾਣ ਦੇ ਇਰਾਦੇ ਦਾ ਦ੍ਰਿੜ੍ਹ ਪ੍ਰਗਟਾਵਾ ਕਰਕੇ, ਘੋਲ ਦੀ ਅਗਵਾਈ ਸੰਭਾਲ ਲਈਗੱਲਬਾਤ ਦੀ ਕਮਾਂਡ ਵੀ ਸੰਭਾਲ ਲਈਗੱਲਬਾਤ ਕਿਸਾਨ ਧਿਰ ਦੇ ਹੱਕ ਵਿੱਚ ਗਈਦੋਹਾਂ ਆਗੂ ਧਿਰਾਂ ਦਾ ਜ਼ਮੀਨਾਂ ਖੋਹਣ ਵਾਲੀਆਂ ਸ਼ਕਤੀਆਂ ਦੇ ਸਿੱਧੇ ਵਿੱਚ ਵੱਜਣ ਦਾ ਦ੍ਰਿੜ੍ਹ ਇਰਾਦਾ ਹੋਣ ਸਦਕਾ, ਕਿਸਾਨ ਧਿਰਾਂ ਦੇ ਹੱਕ ਵਿੱਚ ਗਈਜੇਲ੍ਹ ਬੰਦੀਆਂ ਦੀ ਰਿਹਾਈ, ਜ਼ਮੀਨਾਂ ਵਾਹੁਣ-ਬੀਜਣ ਦੀ ਖੁੱਲ੍ਹ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸੂਬਾ ਸਰਕਾਰ ਨੂੰ ਜ਼ਮੀਨਾਂ ਵਾਪਸ ਕਰਨ ਦੀ ਸਿਫਾਰਸ਼, ਇਸ ਗੱਲਬਾਤ ਦਾ, ਘੋਲ-ਤਾਂਘ ਦਾ, ਜੇਤੂ ਸਿੱਟਾ ਬਣ ਗਈਜੇਤੂ ਰੈਲੀ ਹੋ ਗਈਸਰਕਾਰ ਨੇ ਅਗਲਾ ਦਾਅ-ਖੇਡਣ ਦੀ ਤਿਆਰੀ ਕਰਨ ਲਈ, ਸਮਾਂ ਹਾਸਲ ਕਰ ਲਿਆਇਉਂ ਗੱਲਬਾਤ ਅਤੇ ਘੋਲ ਇਰਾਦੇ ਤੇ ਘੋਲ ਤੰਤ ਦੇ ਰਿਸ਼ਤੇ ਨੂੰ ਦਰਸਾਉਂਦਾ ਇਹ ਦੌਰ, 20 ਤੋਂ 22 ਜੂਨ ਦੇ ਦੋ ਦਿਨਾਂ ਵਿੱਚ ਖਤਮ ਹੋ ਗਿਆ

ਸੂਬਾ ਸਰਕਾਰ ਨੇ ਅਗਲਾ ਦਾਅ, 23 ਜੁਲਾਈ ਨੂੰ, ਜ਼ਮੀਨਾਂ 'ਤੇ ਜਬਰੀ ਕਬਜ਼ਾ ਕਰਨ ਅਤੇ ਇਸ ਨੂੰ ਸਥਾਈ ਬਣਾਉਣ ਲਈ ਖੇਡਿਆਵੱਡੀ ਪੁਲਸ ਤਿਆਰੀ ਤੇ ਜ਼ੋਰ ਖੇਡਿਆਪਿੰਡ ਦੀ ਘੇਰਾਬੰਦੀ, ਨਾਕੇਬੰਦੀ  ਕਰਕੇ, ਬਾਹਰੀ ਹਮਾਇਤ ਨੂੰ ਤਿੱਤਰ-ਬਿੱਤਰ ਕਰਕੇ, ਕਬਜ਼ਾ ਬਰਕਰਾਰ ਰੱਖਣ ਦੇ ਮਕਸਦ ਨੂੰ ਮੂਹਰੇ ਰੱਖਿਆਗੱਲਬਾਤ ਦੇ ਹਥਿਆਰ ਨੂੰ ਪਿੱਛੇ ਰੱਖਿਆਸਰਕਾਰ ਇਹਦੇ ਖਾਤਰ ਜਬਰ ਦੀ ਲੋੜੀਂਦੀ ਵਰਤੋਂ ਕਰਨ ਅਤੇ ਜ਼ੋਰ-ਅਜ਼ਮਾਈ ਦਾ ਲੰਬਾ ਦੌਰ ਹੰਢਾਉਣ ਲਈ ਤਿਆਰ-ਬਰ-ਤਿਆਰ ਸੀਲੋੜੀਂਦੀ ਸਿਆਸੀ ਕੀਮਤ ਤਾਰਨ ਲਈ ਤਿਆਰ ਸੀਇਹ ਜ਼ਮੀਨ 'ਤੇ ਕਬਜ਼ੇ ਲਈ ਮਹੀਨੇ ਭਰ ਦੀ ਸੋਚ-ਵਿਚਾਰ ਤੋਂ ਬਾਅਦ ਕੀਤਾ, ਗੰਭੀਰ ਤੇ ਵੱਡਾ ਹੱਲਾ ਸੀਨੇੜੇ ਢੁਕ ਰਹੀਆਂ ਚੋਣਾਂ ਦੇ ਭਖਵੇਂ ਦਿਨਾਂ ਵਿੱਚ ਸਿਆਸੀ ਤੌਰ 'ਤੇ ਮਹਿੰਗਾ ਪੈ ਜਾਣ ਦੇ ਫਿਕਰ ਨੂੰ ਇੱਕ ਹੱਦ ਤੱਕ ਪਾਸੇ ਰੱਖ ਕੇ ਕੀਤਾ ਹੱਲਾ ਸੀਹਕੂਮਤ ਦੇ ਇਸ ਹੱਲੇ ਦਾ ਮੋੜਵਾਂ ਜੁਆਬ, ਮਜ਼ਦੁਰਾਂ ਕਿਸਾਨਾਂ ਦੀ ਸੂਬਾ ਪੱਧਰੀ ਲਾਮਬੰਦੀ, ਇਨਕਲਾਬੀ ਜਨਤਕ ਟਾਕਰਾ, ਸ਼ਹਾਦਤਾਂ ਅਤੇ ਕੁਰਬਾਨੀਆਂ ਦੀ ਸ਼ੁਰੂਆਤ ਵਜੋਂ ਅਤੇ ਮੋੜਵੇਂ ਸਿਆਸੀ ਧਾਵੇ ਦੇ ਰੂਪ ਵਿੱਚ ਸਾਹਮਣੇ ਆਇਆਸਿੱਟੇ ਵਜੋਂ ਗੋਬਿੰਦਪੁਰਾ ਦਾ ਜ਼ਮੀਨੀ ਘੋਲ, ਪੰਜਾਬ ਦੀ ਸਿਆਸਤ ਵਿੱਚ, ਦਗ਼ਦਾ ਅੰਗਿਆਰ ਬਣ ਗਿਆ

ਮੁਲਕ ਪੱਧਰ 'ਤੇ ਵੱਖ ਵੱਖ ਥਾਈਂ ਬਹੁਕੌਮੀ ਕੰਪਨੀਆਂ ਭਵਨ ਨਿਰਮਾਣ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਜ਼ਮੀਨਾਂ ਹੜੱਪਣ ਖਿਲਾਫ ਲੱਗੇ ਮੋਰਚਿਆਂ ਨੇ ਜ਼ਮੀਨਾਂ ਦੇ ਮੁੱਦੇ ਨੂੰ ਭਖਵਾਂ ਮੁੱਦਾ ਬਣਾਇਆ ਹੋਇਆ ਸੀਕੇਂਦਰੀ ਨਿਆਂਪਾਲਕਾ ਦੀ ਇਸ ਖੇਤਰ ਵਿੱਚ ਵਧੀ ਹੋਈ ਹਰਕਤਸ਼ੀਲਤਾ, ਯੂ.ਪੀ. ਵਿੱਚ ਰਾਹੂਲ ਗਾਂਧੀ ਵੱਲੋਂ ਜ਼ਮੀਨਾਂ ਦੇ ਮੁੱਦੇ ਨੂੰ ਨੋਟਾਂ ਵਿੱਚ ਢਾਲਣ ਦੀ ਜ਼ੋਰਦਾਰ ਮੁਹਿੰਮ, ਕੇਂਦਰੀ ਵਜਾਰਤ ਵੱਲੋਂ ਜ਼ਮੀਨਾਂ ਗ੍ਰਹਿਣ ਕਾਨੂੰਨ ਨੂੰ ਸੋਧਣ ਲਈ ਵਿੱਢੀ ਗਈ ਤਿੱਖੀ ਜਨਤਕ ਚਰਚਾ- ਸਭ ਕੁਝ ਜਬਰੀ ਜ਼ਮੀਨਾਂ ਹੜੱਪਣ ਖਿਲਾਫ ਭਖੇ ਹੋਏ ਕੌਮੀ ਸਰੋਕਾਰ ਨੂੰ ਵੱਡੇ ਮੁੱਦੇ ਵਜੋਂ ਉਭਾਰ ਰਿਹਾ ਸੀਅਜਿਹੀ ਹਾਲਤ ਦੀ ਧੱਕ ਹੇਠਾਂ- ਮਮਤਾ ਬੈਨਰਜੀ ਦੇ ਸਿੰਗੂਰ ਅਤੇ ਰਾਹੂਲ ਦੇ ਯੂ.ਪੀ. ਦੇ ਤਜਰਬੇ ਤੋਂ ਪ੍ਰੇਰਨਾ ਲੈਂਦਿਆਂ, ਪੰਜਾਬ ਕਾਂਗਰਸ ਨੇ ਗੋਬਿੰਦਪੁਰਾ ਦੇ ਰੋਸ ਵਿਰੋਧ ਤੇ ਰੋਹ ਨੂੰ, ਕਾਂਗਰਸ ਲਈ ਵੋਟਾਂ ਵਿੱਚ ਪਲਟਾਉਣ ਦਾ ਫੈਸਲਾ ਕਰ ਲਿਆਇਸ ਮੁੱਦੇ 'ਤੇ ਪੰਜਾਬ ਪੱਧਰ ਦਾ ਮੋਰਚਾ ਭਖਾਉਣ ਦਾ ਵੱਡਾ-ਵਿੱਢ, ਵਿੱਢ ਲਿਆਕਿਸਾਨਾਂ ਮਜ਼ਦੂਰਾਂ ਦੇ ਇਨਕਲਾਬੀ ਜਨਤਕ ਘੋਲ ਦੀ ਵਧ ਰਹੀ ਵਿਆਪਕਤਾ ਅਤੇ ਜਾਰੀ ਰਹਿ ਰਹੀ ਕੁਰਬਾਨੀਆਂ ਦੀ ਲੜੀ ਦੇ ਸਿੱਟੇ ਵਜੋਂ, ਦ੍ਰਿੜ੍ਹ, ਖਾੜਕੂ, ਲੰਬੇ ਘੋਲ ਵਜੋਂ, ਇਸ ਘੋਲ ਦੇ ਨਿਖਰਦੇ ਆ ਰਹੇ ਲੱਛਣ, ਪੰਜਾਬ ਸਰਕਾਰ ਨੂੰ ਬਹੁਤ ਬੇਚੈਨ ਕਰ ਰਹੇ ਸਨਅਜਿਹੀ ਹਾਲਤ ਵਿੱਚ ਰਾਜ ਗੱਦੀ ਖੋਹਣ ਲਈ ਇਹੀ ਮੁੱਦਾ ਲੈ ਕੇ, ਸਿੱਧਮ-ਸਿੱਧੇ ਰੂਪ ਵਿੱਚ ਕੁੱਦ ਪਈ ਕਾਂਗਰਸ ਨੇ, ਸਰਕਾਰ ਨੂੰ ਹੋਰ ਵੀ ਹੱਥਾਂ ਪੈਰਾਂ ਦੀ ਪਾ ਦਿੱਤੀਅਜਿਹੀ ਸਿਆਸੀ ਕੁੜਿੱਕੀ 'ਚ ਫਸੀ ਸਰਕਾਰ ਨੇ ਇਥੋਂ ਆਪਣਾ ਗਲ ਕਢਵਾਉਣ ਲਈ, ਅਜਿਹਾ ਮੌਕਾ-ਮੇਲ ਬਣਨੋਂ ਰੋਕਣ ਲਈ, ਗੱਲਬਾਤ ਦਾ ਦਾਅ ਖੇਡਿਆਮਜ਼ਦੂਰ ਕਿਸਾਨ ਨੁਮਾਇੰਦੇ ਅਤੇ ਸਰਕਾਰੀ ਨੁਮਾਇੰਦੇ, ਗੱਲਬਾਤ ਦੇ ਇਸ ਦੰਗਲ ਵਿੱਚ ਆਹਮੋ-ਸਾਹਮਣੇ ਹੋ ਬੈਠੇ''ਚੱਪਾ ਚੱਪਾ ਜ਼ਮੀਨ ਵਾਪਸੀ ਤੋਂ ਘੱਟ ਕੁੱਝ ਨਹੀਂ, ਕੁਝ ਨਹੀਂ'' ਮਜ਼ਦੂਰ-ਕਿਸਾਨ ਨੁਮਾਇੰਦੇ ਇਸ ਮੰਗ ਦੇ ਪੱਖ ਵਿੱਚ ਇੱਕ-ਦੂ-ਵਾਢਿਓਂ ਖੜ੍ਹ ਗਏ''ਤਾਂ ਫੇਰ ਸਰਕਾਰ ਨੂੰ ਸੋਚਣ ਲਈ ਸਮਾਂ ਦਿਓਇਸ ਸਰਕਾਰੀ ਦਾਅ ਦੇ ਜੁਆਬ ਵਿੱਚ ''ਲੰਬਾ ਸਮਾਂ ਨਹੀਂ ਦੇਣਾ ਚਾਹੀਦਾ'', ''ਘੋਲ ਦੇ ਭਖਾਅ ਨੂੰ ਬਣਾਈ ਰੱਖਣਾ ਚਾਹੀਦੈ'', ਅਜਿਹੇ ਸਿੱਕੇਬੰਦ ਪੈਂਤੜਾ ਲੈਣ ਵਿੱਚ ਇੱਕਮੱਤਤਾ ਨਾ ਹੋ ਸਕੀਸਰਕਾਰ ਖੁੱਲ੍ਹਾ ਸਮਾਂ ਲੈਣ ਦੀ ਬਾਜੀ ਮਾਰ ਗਈਗੱਲਬਾਤ ਦੇ ਅਗਲੇ ਗੇੜ ਤੱਕ ਘੋਲ ਮੁਅੱਤਲ ਹੋ ਗਿਆਅਗਲਾ ਗੇੜ ਤਿਲ੍ਹਕਦਾ, ਤਿਲ੍ਹਕਦਾ ਝੋਨੇ ਦੀ ਕਟਾਈ ਦੇ ਨੇੜੇ ਜਾ ਲੱਗਾਕਾਂਗਰਸ ਦਾ ਲਗਾਤਾਰ ਲੱਗਣ ਵਾਲਾ ਮੋਰਚਾ, ਇੱਕ ਦਿਨਾ ਰੈਲੀ ਤੱਕ ਸੁੰਗੜ ਗਿਆਅੰਤ ਪੂਰੀ ਤਰ੍ਹਾਂ ਖੁਰ ਗਿਆਸਿਰੇ ਦੇ ਕਸੂਤੇ ਮੋੜ 'ਚੋਂ, ਸਰਕਾਰ ਸੁੱਕੀ ਨਿਕਲ ਗਈਚੋਰ-ਭਲਾਈ ਦੇ ਕੇ, ਔਹ ਗਈ, ਔਹ ਗਈਕਿਸਾਨ ਘੋਲ ਝੋਨੇ ਦੀ ਕਟਾਈ ਦੇ ਘਾਟੇਵੰਦੇ ਗੇੜ 'ਚ ਜਾ ਪਹੁੰਚਿਆਝੋਨੇ ਦੀ ਕਟਾਈ ਦੌਰਾਨ, ਸਰਕਾਰ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਫੈਸਲੇ ਨੂੰ ਸਿਰੇ ਚਾੜ੍ਹਨ ਵਾਲਾ ਤਜਰਬਾ ਦੁਹਰਾਉਣ ਦੀ ਖੋਰੀ ਵਿਉਂਤ ਬਣਾਈ ਬੈਠੀ ਸੀਸੋ ਹੁਣ ਕਿਸਾਨ ਘੋਲ ਨੂੰ ਫਾਹੁਣ ਲਈ, ਸਰਕਾਰੀ ਕੁੜਿੱਕੀ ਤਿਆਰ-ਬਰ-ਤਿਆਰ ਸੀ

ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ

ਝੋਨੇ ਦੀ ਕਟਾਈ, ਭਖਣ ਸਾਰ, ਸਰਕਾਰ ਦਾ ਖੋਰੀ ਦਾਅ ਉੱਘੜ ਆਇਆ। 9 ਅਕਤੂਬਰ ਨੂੰ ਜ਼ਮੀਨ ਦੁਆਲੇ ਪੱਕੀ ਚਾਰ-ਦੀਵਾਰੀ ਕਰਨ ਦਾ ਕੰਮ ਜੰਗੀ ਪੱਧਰ 'ਤੇ ਵਿੱਢ ਦਿੱਤਾ ਗਿਆਪਰ ਸਰਕਾਰ ਦੇ, ਇਸ ਦੌਰ ਦੇ ਦਾਅ ਦਾ, ਚੋਣਵਾਂ ਨਿਸ਼ਾਨਾ, ਇਨਕਲਾਬੀ ਜਨਤਕ ਟਾਕਰੇ ਦਾ, ਕੇਂਦਰ ਬਿੰਦੂ ਬਣੇ ਆ ਰਹੇ, ਪਿੰਡ ਗੋਬਿੰਦਪੁਰੇ ਨੂੰ ਨਿੱਸਲ ਕਰਨਾ ਸੀਦਹਿਸ਼ਤਜ਼ਦਾ ਕਰਨਾ ਸੀਸਰਕਾਰੀ ਸ਼ਰਤਾਂ ਅਤੇ ਇਛਾਵਾਂ ਮੁਤਾਬਕ ਨਿਬੇੜਾ ਕਰਨਾ ਸੀਜ਼ਮੀਨ ਦੁਆਲੇ ਪੱਕੀ ਚਾਰ ਦੀਵਾਰੀ ਨੂੰ ਸਿਰੇ ਲਾਉਣਾ ਸੀਸੂਬਾ ਸਰਕਾਰ ਦੀ ਉਪਰੋਂ ਮਿਥੀ ਯੋਜਨਾ ਤਹਿਤ, ਪਿੰਡ ਦੇ ਲੜਾਕੂ ਮਰਦਾਂ-ਔਰਤਾਂ ਅਤੇ ਸਥਾਨਕ ਆਗੂਆਂ ਨੂੰ ਪਰਾਗਾ ਪਾ ਪਾ ਕੇ ਕੁੱਟਿਆ ਗਿਆਘੋੜਿਆਂ ਦੇ ਪੌੜਾਂ ਹੇਠ ਮਸਲ ਕੇ ਨਿੱਸਲ ਕਰਨ ਦਾ ਯਤਨ ਕੀਤਾ ਗਿਆਗੁਸ਼ਲਖਾਨੇ ਵਿੱਚ ਨਹਾਉਂਦੀ 10-12 ਸਾਲਾਂ ਦੀ ਇੱਕ ਬਾਲੜੀ ਧੀ ਨੂੰ, ਉਵੇਂ-ਜਿਵੇਂ ਬਾਹਰ ਕੱਢ ਕੇ ਕੁੱਟਿਆ ਗਿਆਸੰਘਰਸ਼ਸ਼ੀਲ ਔਰਤਾਂ ਨੂੰ ਜਲੀਲ ਕਰਨ ਵਾਲੀਆਂ, ਜਖਮੀ ਕਰਨ ਵਾਲੀਆਂ, ਕੋਝੀਆਂ ਹਰਕਤਾਂ ਕੀਤੀਆਂ ਗਈਆਂਪਰ ਆਪਣੀ ਮਿੱਟੀ ਦੀ ਰਾਖੀ ਲਈ ਮੈਦਾਨ ਵਿੱਚ ਉੱਤਰਨ ਵਾਲੀ ਗੋਬਿੰਦਪੁਰਾ ਦੀ ਇਸ ਮਿੱਟੀ ਦੀ ਕਸਲਤ, ਕੁੱਟਿਆਂ ਭੁਰਨ ਵਾਲੀ ਨਹੀਂ ਸੀਇਹ ਨਹੀਂ ਭੁਰੀਸੇਕ ਦਿੱਤਿਆਂ ਪੱਕਣ ਵਾਲੀ ਸੀਇਹ ਪੱਕ ਕੇ ਟੁਣਕਾਰ ਪੈਦਾ ਕਰਨ ਲੱਗ ਪਈਇਹਦੇ ਸਿਦਕ ਦੇ ਸੇਕ ਨਾਲ, ਸਰਕਾਰ ਦੀ ਖੋਰੀ ਵਿਉਂਤ ਭੁਰਨ ਲੱਗ ਪਈਪਿੰਡ ਦੀ ਮਿੱਟੀ ਦੀ ਵਾਹਰ ਬਣ ਕੇ ਧਾਅ ਪੈਣ ਵਾਲੇ ਕਿਸਾਨ ਕਾਫਲਿਆਂ ਨੇ ਅਜਿਹੇ ਅੰਗਿਆਰਾਂ ਦੀ ਵਰਖਾ ਆਪਣੇ ਸੀਨਿਆਂ 'ਤੇ ਵਾਰ ਵਾਰ ਝੱਲੀ ਹੋਈ ਸੀਇਹ ਵਾਹਰ, ਲਾਟ ਬਣ ਕੇ ਆਣ ਬਹੁੜੀਸਰਕਾਰ ਦੇ ਜਾਬਰ ਵਾਰ ਦਾ ਮੁਕਾਬਲਾ, ਚੇਤੰਨ ਇਨਕਲਾਬੀ ਕਿਸਾਨ ਲਹਿਰ ਦੇ ਸਿਰੜ ਤੇ ਸੂਝ ਸਿਆਣਪ ਨਾਲ ਹੋ ਗਿਆ ਤੇ ਮੋਰਚਾ ਲੱਗ ਪਿਆਝੋਨੇ ਦੇ ਸੀਜਨ ਵਿੱਚ ਲੱਗ ਪਿਆ। 15 ਦਿਨਾਂ ਦੀ ਉਪਰੋਥਲੀ ਸਰਗਰਮੀ ਦੀ ਥਕਾਵਟ, ਝੋਨੇ ਦੀ ਕਟਾਈ ਦਾ ਕਸਾਅ, ਸਰਕਾਰੀ ਜਾਬਰ ਰੁਖ ਰਵੱਈਏ ਦਾ ਸੇਕ, ਫਾਡੀਆਂ ਦੀ ਚੂੰ-ਚੂੰ, ਚੀਂ-ਚੀਂ ਕੁਝ ਵੀ ਮੋਰਚੇ ਨੂੰ ਭਖਾਉਣੋਂ ਹਟਕਣ ਵਾਲਾ ਨਾ ਬਣ ਸਕਿਆਪੁਲਸ ਜਬਰ ਦੀ ਕੁਠਾਲੀ ਵਿੱਚ ਪੈ ਕੇ ਪਿੰਡ ਕੁੰਦਨ ਬਣ ਗਿਆ ਸੀ''ਗੋਬਿੰਦਪੁਰੇ ਵਾਲੀ ਜ਼ਮੀਨ 'ਚ ਚੱਲੋ'' ਦਾ ਨਾਅਰਾ ਹਰ ਰੋਜ਼ ਸੈਂਕੜੇ ਜੁਬਾਨਾ 'ਤੇ ਭਬਕ ਰਿਹਾ ਸੀਪੰਜਾਬ ਦੀ ਖਾੜਕੂ ਇਨਕਲਾਬੀ ਕਿਸਾਨ ਲਹਿਰ ਟਾਕਰੇ ਦੀ ਇਸ ਦਗ਼ਦੀ ਚੰਗਿਆੜੀ ਦੀ ਢਾਲ ਬਣ ਕੇ, ਤਣ ਖੜੋਤੀ ਸੀਤੇ ਬੱਸ! ਸਰਕਾਰ ਦੇ ਮਾਰੂ ਵਾਰ ਦੇ ਘੁੰਡ ਮੁੜਨੇ ਸ਼ੁਰੂ ਹੋ ਗਏਹਾਸਲ ਸਿਆਸੀ ਮਾਹੌਲ ', ਇਸ ਤੋਂ ਤਿੱਖਾ ਜਬਰ ਸਰਕਾਰ ਨੂੰ ਪੁੱਗਦਾ ਨਹੀਂ ਸੀਏਨੇ ਕੁ ਜਬਰ ਨਾਲ ਇਹ ਚੰਗਿਆੜੀ ਭਾਂਬੜ ਬਣਦੀ ਜਾਂਦੀ ਸੀਪੁੱਠੀ ਪੈ ਰਹੀ ਇਸ ਹਾਲਤ ਨੂੰ ਕਾਬੂ ਕਰਨ ਲਈ, ਕੁੱਝ ਹੋਰ ਕਰਨਾ ਪੈਣਾ ਸੀ

ਸਰਕਾਰ ਢੈਲੀ, ਗੱਲਬਾਤ ਰੈਲੀ
ਤਸੱਲੀਬਖਸ਼ ਨਿਬੇੜਾ

ਬਾਹਰੋਂ ਦੇਖਣ ਨੂੰ ਉੱਤੋਂ ਦੀ ਪਈ, ਪਰ ਅੰਦਰੋਂ ਛਿੱਥੀ, ਪੋਲੀ ਅਤੇ ਕਾਹਲੀ ਪਈ ਸਰਕਾਰ ਨੇ ਪਰਖਿਆ ਪਰਤਿਆਇਆ ਬ੍ਰਹਮ-ਸ਼ਾਸਤਰ ਕੱਢ ਲਿਆਛੇਤੀ ਕਰੋ, ਛੇਤੀ ਆਓ! ਗੱਲਬਾਤ ਰਾਹੀਂ ਮਸਲਾ ਨਿਬੇੜੋ! ਗੱਲਬਾਤ ਅਤੇ ਸਮਝੌਤੇ ਦੀ ਖੁੱਦੋ ਉਧੇੜਿਆਂ ਵਿੱਚੌਂ ਕੀ ਨਿਕਲਿਆ?! ''ਉਪਜਾਊ ਜ਼ਮੀਨਾਂ ਵੱਟੇ ਮਾਰੂ ਜਮੀਨਾਂ!''  ਹੈਅ ਤੇਰੇ ਦੀ, ਔਡਾ ਧੋਖਾ! ਐਡਾ ਖੋਰੀ-ਇਰਾਦਾ!! ਸਰਕਾਰ ਨੇ ਮਾਰੂ ਜ਼ਮੀਨਾਂ ਵਾਲਾ ਇਹ ਮਾਰੂ ਸਮਝੌਤਾ ਪਿੰਡ ਦੇ ਕਿਸਾਨਾਂ ਸਿਰ ਜਬਰੀ ਮੜ੍ਹਨ ਲਈ ਬਹੁਤ ਜਫਰ ਜਾਲਿਆਕਿਸਾਨ ਜਥੇਬੰਦੀਆਂ ਨੂੰ ਵੇਚਣ ਲਈ ਸੌ-ਸੌ ਪਾਪੜ ਵੇਲਿਆਪਰ ਉਸਦੇ ਪੱਲੇ ਪਈ ਨਮੋਸ਼ੀ, ਨਾਕਾਮੀ ਅਤੇ ਤੋਏ-ਤੋਏ! ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਦਾਗ਼ਦਾਰ ਕਰਕੇ ਪੁੱਠੀ ਭੁਆਟਣੀ ਦੇਣ ਦੀ ਡੂੰਘੀ ਸਾਜਿਸ਼ ਮਾਤ ਖਾ ਗਈਸਰਕਾਰ ਦੇ ਇਸ ਕਸੂਤੇ ਦਾਅ ਦੀਆਂ ਲੋਟ-ਪੋਟਣੀਆਂ ਲੱਗ ਗਈਆਂਸਰਕਾਰ ਨੇ ਕੰਧ 'ਤੇ ਲਿਖਿਆ ਪੜ੍ਹ ਲਿਆਕਿਸਾਨਾਂ ਨੇ ਆਪਣਾ ਝੋਨਾ ਸੁਕ-ਪਕੇ ਹੀ ਸਾਂਭ ਲਿਆ ਹੈਹੁਣ ਸਰਕਾਰ ਦਾ ਝੋਨਾ ਕਿਰਨ ਲੱਗਣ ਦੇ ਦਿਨ ਆ ਗਏ ਹਨਜਨਤਕ ਟਾਕਰਾ ਵਧਣ ਦਾ ਸਿਆਸੀ ਮਾਹੌਲ ਮੁੜ ਭਖ ਜਾਣ ਦੀ ਹਾਲਤ ਸਿਰਜੀ ਪਈ ਹੈਸਰਕਾਰ ਸਿੱਧੀ ਹੋ ਗਈਕਰੋ ਗੱਲਬਾਤ! ਤੇ ਗੋਬਿੰਦਪੁਰੇ ਦੇ ਘੋਲ ਦਾ, ਅਣਕਿਆਸੀਆਂ ਕਾਮਯਾਬੀਆਂ ਨਾਲ ਭਰਪੂਰ ਸਮਝੌਤਾ ਹੋ ਗਿਆਸਰਕਾਰੀ ਧਿਰ ਦਾ ਮੁਖੀ ਗੱਲਬਾਤ ਦੇ ਮੈਦਾਨ ਦਾ ਮੰਨਿਆ ਪਰਮੰਨਿਆ ਧਾਵੀ ਤੇ ਜਾਫੀ, ਮੁੱਖ ਮੰਤਰੀ ਸ਼੍ਰੀ ਬਾਦਲ, ਇਸ ਵਾਰੀ ਗੱਲਬਾਤ ਦੇ ਮੈਦਾਨ 'ਚ ਹੀ ਨਾ ਉੱਤਰਿਆਬੀ. ਟੀਮ ਨੂੰ ਭੇਜ ਦਿੱਤਾਅਖੇ, ਬੱਸ ਨਿਬੇੜ ਕੇ ਆਇਓ! ਸੋ ਮਸਲਾ ਨਿਬੱੜ ਗਿਆ! ਕਿਸਾਨ-ਮਜ਼ਦੂਰ ਧਿਰਾਂ ਅਤੇ ਪਿੰਡ ਦੇ ਕਿਸਾਨਾਂ-ਮਜ਼ਦੂਰਾਂ ਦੀ ਸੰਪੂਰਨ ਤਸੱਲੀ ਮੁਤਾਬਕ ਨਿੱਬੜ ਗਿਆ। (4-12-2011)

No comments:

Post a Comment