Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)



''ਸਾਡਾ ਰਾਹ'' ਦੇ ਇਕਬਾਲੀਆ ਬਿਆਨ

''ਸਾਡਾ ਰਾਹ'' ਦੇ ਦਸੰਬਰ ਅੰਕ ' ਟਿੱਪਣੀ ਛਪੀ ਹੈ, ਜਿਸ ਦਾ ਸਿਰਲੇਖ ਹੈ ''ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ' ਦੋ ਸ਼ਰਧਾਂਜਲੀ ਸਮਾਗਮ ਕਿਉਂ?'' ਇਹ ਟਿੱਪਣੀ ਇਸ ਗੱਲ ਦਾ ਇਕਬਾਲੀਆ ਬਿਆਨ ਹੋ ਨਿੱਬੜੀ ਹੈ ਕਿ ਇਹ ਕਾਮਰੇਡ, ਸਾਥੀ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਸਾਂਝਾ ਸਮਾਗਮ ਨਹੀਂ ਸਨ ਚਾਹੁੰਦੇ ਟਿੱਪਣੀ ' ਠੋਕ-ਵਜਾ ਕੇ ਕਿਹਾ ਗਿਆ ਹੈ ਕਿ ''ਜੇ ਕਰ ਸਾਰੇ ਮਿਲ ਕੇ ਵੀ ਇਹ ਯਤਨ ਕਰਦੇ...... ਫਿਰ ਵੀ ਦੋ ਸਮਾਗਮ ਹੀ ਹੋਣੇ ਸੀ'' ਉਹਨਾਂ ਦਾ ਕਹਿਣਾ ਹੈ ਕਿ ''ਇਹ ਕਿਸੇ ਦੀ ਇੱਛਾ ਜਾਂ ਭਾਵਨਾਵਾਂ ਦਾ ਸੁਆਲ ਨਹੀਂ, ਇਹ ਇਨਕਲਾਬੀ ਲਹਿਰ ਵਿਚਲੇ ਦੋ ਰੁਝਾਨਾਂ ਦੀ ਪੈਦਾਵਾਰ ਹੈ'' ਉਹ ਦੱਸਦੇ ਹਨ ਕਿ ਇੱਕ ਪਹੁੰਚ ਤਾਂ ''ਸ਼ੁੱਧ ਆਰਥਿਕਵਾਦੀ ਪਹੁੰਚ ਹੈ ਅਤੇ ਦੂਸਰੀ ਇਨਕਲਾਬੀ ਸਿਆਸਤ ਨੂੰ ਅਗਵਾਨੂੰ ਰੱਖ ਕੇ ਚੱਲਣ ਵਾਲੀ ਪਹੁੰਚ ਹੈ''

ਉਹ ਅੱਗੇ ਕਹਿੰਦੇ ਹਨ ਕਿ ''ਕੁੱਸੇ ਵਾਲਾ ਸਮਾਗਮ ਉਹਨਾਂ ਦੀ ਸਖਸ਼ੀਅਤ ਦੇ ਸਭਿਆਚਾਰਕ ਪੱਖ 'ਤੇ ਹੀ ਕੇਂਦਰਤ ਕੀਤਾ ਗਿਆ'' ਅਤੇ ਇਉਂ ਕਰਕੇ, ''ਇਹਨਾਂ ਗੁਰਸ਼ਰਨ ਸਿੰਘ ਨੂੰ ਛੁਟਿਆਇਆ ਹੈ ਇਹਨਾਂ ਦੀ ਇਸ ਆਰਥਿਕਵਾਦੀ ਪਹੁੰਚ ਕਾਰਨ ਦੋ ਸਮਾਗਮ ਤਾਂ ਸ਼ਾਇਦ ਹੋ ਕੇ ਹੀ ਰਹਿੰਦੇ....''

ਇਹ ਸਾਫ ਹੈ ਕਿ ਜਿਸ ਤਰਜ਼ 'ਤੇ ਕੁੱਸਾ ਸਮਾਗਮ ਹੋਇਆ ਉਹ ''ਸਾਡਾ ਰਾਹ'' ਵਾਲੇ ਸਾਥੀਆਂ ਨੂੰ ਉੱਕਾ ਹੀ ਮਨਜੂਰ ਨਹੀਂ ਸੀ ਇਹ ਗੱਲ ਆਧਾਰ-ਹੀਣ ਹੈ ਕਿ ਇਹ ਸਮਾਗਮ ਸਾਥੀ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਦੇ ਨਿਰੋਲ ਇਨਕਲਾਬੀ ਨਾਟਕਕਾਰ ਵਾਲੇ ਪੱਖ 'ਤੇ ਹੀ ਕੇਂਦਰਤ ਸੀ ਸਮਾਗਮ ਲਈ ਜਾਰੀ ਹੋਈ ਸਮੱਗਰੀ ਸਾਡੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਵਿਸ਼ੇਸ਼ ਕਰਕੇ ''ਸਲਾਮ'' ਦੇ ਅੰਕ ' ਪ੍ਰਕਾਸ਼ਤ ਹੋਈ ਲਿਖਤ ''ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ-ਘਾਲਣਾ ਦਾ ਮਹੱਤਵ'' ਇਸ ਗੱਲ ਬਾਰੇ ਉੱਕਾ ਹੀ ਸ਼ੱਕ ਨਹੀਂ ਰਹਿਣ ਦਿੰਦੀ ਹਾਂ, ਇਹ ਸਹੀ ਹੈ ਕਿ ਇਹ ਸਮਾਗਮ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ਅਤੇ ਸਿਆਸਤ ਨੂੰ ਉੱਭਾਰਨ 'ਤੇ ਕੇਂਦਰਤ ਨਹੀਂ ਸੀ ਕਮਿਊਨਿਸਟ ਇਨਕਲਾਬੀ ਪਾਰਟੀ ਪਲੇਟਫਾਰਮਾਂ ਦਾ ਸਮਾਗਮ ਨਹੀਂ ਸੀ ਅਤੇ ਇਹੋ ਗੱਲ ਹੈ ਜਿਹੜੀ ''ਸਾਡਾ ਰਾਹ'' ਅਤੇ ਸੀ.ਪੀ.ਆਈ.ਐਮ.ਐਲ.(ਨਿਊ ਡੈਮੋਕਰੇਸੀ) ਵਾਲੇ ਸਾਥੀਆਂ ਨੂੰ ਨਾ ਰਾਸ ਆਉਂਦੀ ਹੈ ਅਤੇ ਨਾ ਹਜ਼ਮ ਆਉਂਦੀ ਹੈ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਕੁੱਸਾ ਸ਼ਰਧਾਂਜਲੀ ਸਮਾਗਮ ਦੀ ਉਹਨਾਂ ਲਈ ਉੱਕਾ ਹੀ ਕੋਈ ਸਾਰਥਿਕਤਾ ਨਹੀਂ ਹੈ ਉਹ ਪਾਰਟੀ ਜਾਂ ਗੈਰ-ਪਾਰਟੀ ਕਿਸੇ ਵੀ ਪਲੇਟਫਾਰਮ ਤੋਂ ਅਜਿਹੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਤਿਆਰ ਨਹੀਂ ਜਿਥੋਂ ਤੱਕ ਸਾਡਾ ਸੁਆਲ ਹੈ, ਅਸੀਂ ਸਮਝਦੇ ਹਾਂ ਕਿ ਸਮਾਜ ਅੰਦਰ ਕਮਿਊਨਿਸਟ ਇਨਕਲਾਬੀਆਂ ਤੋਂ ਬਿਨਾ ਵੀ ਹੋਰ ਇਨਕਲਾਬੀ ਅਤੇ ਲੋਕ-ਪੱਖੀ ਸ਼ਕਤੀਆਂ ਮੌਜੂਦ ਹਨ ਉਹ ਗੁਰਸ਼ਰਨ ਸਿੰਘ ਵਰਗੀਆਂ ਸਖਸ਼ੀਅਤਾਂ ਦੇ ਇਨਕਲਾਬੀ ਲੋਕ-ਪੱਖੀ ਰੋਲ ਦਾ ਸਤਿਕਾਰ ਕਰਦੀਆਂ ਹਨ ਸਾਡਾ ਵਿਚਾਰ ਹੈ ਕਿ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕਮਿਊਨਿਸਟ ਇਨਕਲਾਬੀ ਪਲੇਟਫਾਰਮਾਂ ਨਾਲ ਟੋਚਨ ਹੋਣਾ ਸਭਨਾਂ ਲਈ ਸ਼ਰਤ ਨਹੀਂ ਬਣਨੀ ਚਾਹੀਦੀ ਇਸ ਖਾਤਰ ਢੁਕਵੀਆਂ ਸ਼ਕਲਾਂ ਅਪਣਾਈਆਂ ਜਾਣੀਆਂ ਚਾਹੀਦੀਆਂ ਹਨ ਇਸ ਦਾ ਇਹ ਅਰਥ ਨਹੀਂ ਕਿ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ਅਤੇ ਸਿਆਸਤ ਦੇ ਪੈਂਤੜੇ ਤੋਂ ਸਾਥੀ ਗੁਰਸ਼ਰਨ ਸਿੰਘ ਦੀ ਸਖਸ਼ੀਅਤ ਨੂੰ ਬੁਲੰਦ ਨਾ ਕੀਤਾ ਜਾਵੇ ਜ਼ਰੂਰ ਕੀਤਾ ਜਾਵੇ, ਪਰ ਇਸ ਲਈ ਲੋੜੀਂਦੇ ਢੁਕਵੇਂ ਪਲੇਟਫਾਰਮਾਂ ਤੋਂ ਕੀਤਾ ਜਾਵੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਲੋਕਾਂ ਦੇ ਵੰਨ-ਸੁਵੰਨੇ ਪਲੇਟਫਾਰਮ ਆਪੋ ਆਪਣੇ ਲੋਕ-ਪੱਖੀ ਜਾਂ ਇਨਕਲਾਬੀ ਚੌਖਟੇ ' ਰਹਿੰਦਿਆਂ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਦੇ ਸਕਦੇ ਹਨ ਇਸ ਕਰਕੇ ਕੁੱਸਾ ਸ਼ਰਧਾਂਜਲੀ ਸਮਾਗਮ ਜਥੇਬੰਦ ਕਰਨ ਦੇ ਬਾਵਜੂਦ ਸਾਨੂੰ ਕਿਸੇ ਹੋਰ ਸਾਂਝੇ ਸਮਾਗਮ ਵਿੱਚ ਸ਼ਮੂਲੀਅਤ ਕਰਨ ' ਕੋਈ ਅੜਿੱਕਾ ਨਜ਼ਰ ਨਹੀਂ ਸੀ ਆਉਂਦਾ ਇਸ ਕਰਕੇ ਅਸੀਂ ਪਹਿਲੇ ਦਿਨ ਤੋਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਇਨਕਲਾਬੀ ਧਿਰਾਂ ਦੇ ਕਿਸੇ ਵੀ ਸਾਂਝੇ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਾਂ ਅਸੀਂ ਕਿਸੇ 'ਤੇ ਕੋਈ ਸ਼ਰਤ ਨਹੀਂ ਲਾਈ ਸ਼ਰਤ ਸਾਡੇ 'ਤੇ ਲਾਈ ਗਈ ਕਿ ਕੁੱਸਾ ਸਮਾਗਮ ਰੱਦ ਕਰੋ ਨਹੀਂ ਤੁਸੀਂ ਸਾਂਝੇ ਸਮਾਗਮ ਵਿੱਚ ਨਹੀਂ ਸਕਦੇ ਅਸੀਂ ਨਹੀਂ ਸਮਝਦੇ ਕਿ ਕੁੱਸਾ ਸਮਾਗਮ ਦੇ ਬਾਵਜੂਦ ਮੋਗਾ ਵਿੱਚ ਸਾਂਝਾ ਸਮਾਗਮ ਨਹੀਂ ਸੀ ਹੋ ਸਕਦਾ ਇਸ ਖਾਤਰ ਅਸੀਂ ਵਾਰ ਵਾਰ ਅਪੀਲਾਂ ਕੀਤੀਆਂ ਜਿਵੇਂ ਕਿ ''ਲਾਲ ਪ੍ਰਚਮ'' ਲਈ ਲਿਖੀ ਚਿੱਠੀ ' ਵਿਸਥਾਰ ਵਿੱਚ ਜ਼ਿਕਰ ਕੀਤਾ ਗਿਆ ਹੈ ਸਾਨੂੰ ਸਾਂਝੇ ਸਮਾਗਮ ਵਿੱਚ ਸ਼ਰੀਕ ਨਾ ਕੀਤਾ ਗਿਆ ਅਸੀਂ ਇੱਕਤਰਫਾ ਤੌਰ 'ਤੇ ਵੱਡੇ ਜਨਤਕ ਕਾਫਲੇ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਏ ਇਹਨਾਂ ਤੱਥਾਂ ਬਾਰੇ ''ਸਾਡਾ ਰਾਹ'' ਵਾਲੇ ਸਾਥੀ ਆਪਣੀ ਟਿੱਪਣੀ ' ਖਾਮੋਸ਼ ਰਹੇ ਹਨ ਇਹ ਇਸ ਗੱਲ ਦਾ ਇਕਬਾਲੀਆ ਬਿਆਨ ਹੈ ਕਿ ਉਹ ਮੋਗਾ ਸਮਾਗਮ ਵਿੱਚ ਸਭਨਾਂ ਦੀ ਸ਼ਮੂਲੀਅਤ ਨਹੀਂ ਸਨ ਚਾਹੁੰਦੇ ''ਸਾਡਾ ਰਾਹ'' ਵਾਲੇ ਸਾਥੀ ਇਹ ਕਹਿ ਕੇ ਰੁਕ ਜਾਂਦੇ ਹਨ ਕਿ ਦੋ ਸਮਾਗਮ ਤਾਂ ਹੋਣੇ ਹੀ ਹੋਣੇ ਸਨ ਪਰ ਅਸੀਂ ਕਹਿੰਦੇ ਹਾਂ ਕਿ ਇਸ ਦੇ ਬਾਵਜੂਦ ਮੋਗਾ ਸਮਾਗਮ ਸਾਂਝਾ ਸਮਾਗਮ ਹੋ ਸਕਦਾ ਸੀ ਕਿਉਂਕਿ ਸਾਨੂੰ ਕਮਿਊਨਿਸਟ ਇਨਕਲਾਬੀ ਸਿਆਸਤ ਦੇ ਤੱਤ ਨੂੰ ਬੁਲੰਦ ਕਰਨ ਵਿੱਚ ਕੋਈ ਦਿੱਕਤ ਨਹੀਂ ਸੀ ਸਾਡੀ ਜਾਚੇ ਕੁੱਸਾ ਸਮਾਗਮ ਵੀ ਸਾਂਝਾ ਸਮਾਗਮ ਹੋ ਸਕਦਾ ਸੀ ਜੇ ''ਸਾਡਾ ਰਾਹ'' ਵਾਲੇ ਸਾਥੀਆਂ ਦੀ ਇਹ ਪਹੁੰਚ ਨਾ ਹੁੰਦੀ ਕਿ ਅਜਿਹਾ ਕੋਈ ਵੀ ਸਮਾਗਮ ਬੇਅਰਥ ਹੈ ਜਿਸ ਨੂੰ ਸੀ.ਪੀ.ਆਈ.ਐਮ.ਐਲ. (ਨਿਊ ਡੈਮੋਕਰੇਸੀ) ਦਾ ਕੋਈ ਨੁਮਾਇੰਦਾ ਸੰਬੋਧਨ ਨਹੀਂ ਕਰਦਾ ਉਹਨਾਂ ਦੀ ਟਿੱਪਣੀ ਇਸ ਗੱਲ ਦਾ ਇਕਬਾਲ ਹੈ ਕਿ ਕੁੱਸਾ ਸਮਾਗਮ ਵਿੱਚ ਉਹ ਆਉਣਾ ਨਹੀਂ ਸਨ ਚਾਹੁੰਦੇ ਅਤੇ ਮੋਗਾ ਸਮਾਗਮ ਵਿੱਚ ਸਾਨੂੰ ਸ਼ਾਮਲ ਹੋਣ ਦੇਣਾ ਨਹੀਂ ਸਨ ਚਾਹੁੰਦੇ ਖੈਰ! ਇਹ ਉਹਨਾਂ ਦੇ ਵਸ ਦੀ ਗੱਲ ਨਹੀਂ ਸੀ ਕਿ ਬਿਨਾ ਬੁਲਾਏ ਸਮਾਗਮ ਵਿੱਚ ਪੁੱਜੇ ਸਾਡੇ ਜਨਤਕ ਕਾਫਲੇ ਨੂੰ ਉਹ ਸਟੇਜ ਤੋਂ ਵਾਪਸ ਪਰਤ ਜਾਣ ਲਈ ਕਹਿ ਸਕਦੇ ਅਸਲ ਗੱਲ ਇਹ ਹੈ ਕਿ ਉਹ ਉੱਪਰੋਂ ਸਾਨੂੰ ਜੋ ਮਰਜੀ ਕਹੀ ਜਾਣ ਅੰਦਰਲੇ ਚਿੱਤੋਂ ਉਹ ਸਾਨੂੰ ਇਨਕਲਾਬੀ ਕੈਂਪ ਤੋਂ ਬਾਹਰ ਸਮਝਦੇ ਹਨ, ''ਸ਼ੁੱਧ ਆਰਥਿਕਵਾਦੀ'' ਸਮਝਦੇ ਹਨ ਅਤੇ ਚਾਹੁੰਦੇ ਹਨ ਕਿ ਇਨਕਲਾਬੀ ਕੈਂਪ ਸਾਡੇ ਨਾਲ ਅਛੂਤਾਂ ਵਾਲਾ ਵਿਵਹਾਰ ਕਰੇ ਦੂਜੇ ਪਾਸੇ ਜਿਹਨਾਂ ਨੂੰ ਉਹ ਕਹਿਣ ਨੂੰ ਸੋਧਵਾਦੀ ਕਹਿੰਦੇ ਹਨ, ਢਿੱਡੋਂ-ਚਿੱਤੋਂ ਉਹਨਾਂ ਨਾਲ ਸਾਂਝੀ ਸਰਗਰਮੀ ਕਰਕੇ ਖੁਸ਼ ਹਨ ਉਹਨਾਂ ਦੀ ਕਹਿਣੀ ਅਤੇ ਕਰਨੀ ਦਾ ਇਹ ਫਰਕ ਵਾਰ ਵਾਰ ਡੁੱਲ੍ਹ ਡੁੱਲ੍ਹ ਪੈ ਰਿਹਾ ਹੈ

''ਸਾਡਾ ਰਾਹ'' ਵਾਲੇ ਸਾਥੀਆਂ ਨੇ ਆਪਣੀ ਲਿਖਤ ' ਇਹ ਇਕਬਾਲ ਵੀ ਕੀਤਾ ਹੈ ਕਿ ਸਾਥੀ ਦਰਸ਼ਨ ਖਟਕੜ ਵੱਲੋਂ 2006 ਵਿੱਚ ਸਾਥੀ ਗੁਰਸ਼ਰਨ ਸਿੰਘ ਦੇ ''ਇਨਕਲਾਬੀ ਨਿਹਚਾ ਸਨਮਾਨ'' ' ਸ਼ਾਮਲ ਹੋਣ ਦੇ ਸੱਦੇ ਨੂੰ ਅੰਤ ਨੂੰ ਰੱਦ ਕਰ ਦੇਣਾ ਦਰੁਸਤ ਸੀ ਉਹਨਾਂ ਮੁਤਾਬਕ ਗੁਰਸ਼ਰਨ ਸਿੰਘ ਇਨਕਲਾਬੀ ਨਿਹਚਾ ਸਨਮਾਨ ਸਮਾਰੋਹ ' ਕਵੀ ਵਜੋਂ ਸ਼ਾਮਲ ਹੋ ਕੇ ਸਾਥੀ ਖਟਕੜ ਨੇ ਛੁਟਿਆਇਆ ਜਾਣਾ ਸੀ, ਕਿਉਂਕਿ ਉਹ ਤਾਂ ਸੀ.ਪੀ.ਆਈ.ਐਮ.ਐਲ. (ਨਿਊ ਡੈਮੋਕਰੇਸੀ) ਦੇ ਜਨਰਲ ਸਕੱਤਰ ਹਨ ਖੈਰ! ਇਹ ਅਹਿਸਾਸ ਸਾਨੂੰ ਪਹਿਲੀ ਵਾਰੀ ਹੋ ਰਿਹਾ ਹੈ ਕਿ ਕਿਸੇ ਕਵੀ ਨੂੰ ਕਿਸੇ ਕਮਿਊਨਿਸਟ ਜਥੇਬੰਦੀ ਦਾ ਆਗੂ ਹੋਣ ਦਾ ਅਜਿਹਾ ਇਵਜਾਨਾ ਵੀ ਤਾਰਨਾ ਪੈਂਦਾ ਹੈ ਕਿ ਉਹ ਕਿਸੇ ਇਨਕਲਾਬੀ ਕਵੀ-ਦਰਬਾਰ ਜਾਂ ਕਿਸੇ ਹੋਰ ਸਮਾਗਮ ਵਿੱਚ ਪਾਰਟੀ ਨੁਮਾਇੰਦਾ ਬਣ ਕੇ ਹੀ ਜਾ ਸਕਦਾ ਹੈ, ਨਹੀਂ ਤਾਂ ਨਹੀਂ ਜਾ ਸਕਦਾ ਕਿਉਂਕਿ ਇਸ ਨਾਲ ਤਾਂ ਉਹ ਛੁਟਿਆਇਆ ਜਾਂਦਾ ਹੈ!

''ਸਾਡਾ ਰਾਹ'' ਦੀ ਟਿੱਪਣੀ ਇਸ ਗੱਲ ਦਾ ਇਕਬਾਲੀਆ ਬਿਆਨ ਹੈ ਕਿ ਇਹਨਾਂ ਦੀਆਂ ਨਜ਼ਰਾਂ ' ਸਾਥੀ ਗੁਰਸ਼ਰਨ ਸਿੰਘ ਦੇ ''ਇਨਕਲਾਬੀ ਨਿਹਚਾ ਸਨਮਾਨ'' ਸਮਾਰੋਹ ਵਰਗਾ ਇਨਕਲਾਬੀ ਸਮਾਗਮ ਇਹਨਾਂ ਸਾਥੀਆਂ ਦੇ ''ਕਮਿਊਨਿਸਟ'' ਕੱਦ ਨਾਲੋਂ ਨੀਵਾਂ ਹੋਣ ਕਰਕੇ ਇੱਕ ਨੱਕ-ਬੁੱਲ੍ਹ ਮਾਰੇ ਜਾਣ ਲਾਇਕ ਸਰਗਰਮੀ ਸੀ

''ਸਾਡਾ ਰਾਹ'' ਵਾਲੇ ਸਾਥੀਆਂ ਦੀ ਬਹੁਤ ਖੁੱਲ੍ਹ ਕੇ ਸਾਹਮਣੇ ਆਈ,ਇਸ ਪਹੁੰਚ ਦੇ ਪਰਸੰਗ ਵਿੱਚ ''ਲਾਲ ਪਰਚਮ'' ਵਾਲੇ ਸਾਥੀਆਂ ਦਾ ਇਹ ਸੋਚਣਾ ਬਣਦਾ ਹੈ ਕਿ ਕਮਿਊਨਿਸਟ ਇਨਕਲਾਬੀ ਕੈਂਪ ਦੀ ਸਾਂਝ ਅਤੇ ਸਦਭਾਵਨਾ ਨੂੰ ਖੋਰਾ ਲਾਉਣ ਵਾਲੀ ਪਹੁੰਚ ਦੇ ਅਸਲ ਸਰੋਤ ਕਿਥੇ ਹਨ? ਇਹ ਸੋਚਣਾ ਬਣਦਾ ਹੈ ਕਿ ਅਜਿਹੀ ਪਹੁੰਚ ਦੇ ਮੌਜੂਦ ਹੁੰਦਿਆਂ ਸਮੁੱਚੇ ਕੈਂਪ ਦੇ ਸਾਂਝੇ ਸ਼ਰਧਾਂਜਲੀ ਸਮਾਗਮ ਦੀਅ ਕੋਸ਼ਿਸ਼ਾਂ ਕਿਵੇਂ ਸਾਕਾਰ ਹੋ ਸਕਦੀਆਂ ਸਨ, ਖਾਸ ਕਰਕੇ ਉਹਨਾਂ ਹਾਲਤਾਂ ਵਿੱਚ ਜਦੋਂ ਇਹ ਸਾਥੀ ਖੁਦ ਵੀ ਹਾਲਤ ਦੀ ਥਾਹ ਪਾਉਣ ਵਿੱਚ ਆਪਣੀ ਨਾਕਾਮੀ ਸਦਕਾ ਸਹੀ ਪੈਂਤੜੇ ਤੋਂ ਉੱਖੜ ਗਏ
ਇਸ ਗੱਲ 'ਤੇ ਕਾਫੀ ਔਖ ਪ੍ਰਗਟ ਕੀਤੀ ਜਾ ਰਹੀ ਹੈ ਕਿ ਅਸੀਂ ਉਪਰੋਕਤ ਲਿਖਤ ਦੁ-ਵਰਕੀ ਦੇ ਰੂਪ ਵਿੱਚ ਕਿਉਂ ਵੰਡੀ ਇਹ ਲਿਖਤ ਉਹਨਾਂ ਹਾਲਤਾਂ ਵਿੱਚ ਵੰਡਣੀ ਪਈ ਜਦੋਂ ਜ਼ੋਰਦਾਰ ਬੇਲੋੜਾ ਵਿਵਾਦ ਛੇੜ ਦਿੱਤਾ ਗਿਆ ਸੀ ਧੂੰਆਂਧਾਰ ਹਮਲਾਵਰ ਪ੍ਰਚਾਰ ਕੀਤਾ ਜਾ ਰਿਹਾ ਸੀ ''ਲਾਲ ਪਰਚਮ'' ਅਤੇ ''ਸਾਡਾ ਰਾਹ'' ਦੇ ਅੰਕਾਂ ਰਾਹੀਂ ਹਮਲਾਵਰ ਸਮੱਗਰੀ ਵਰਤਾਈ ਜਾ ਰਹੀ ਸੀ ਇਸ ਹਾਲਤ ਵਿੱਚ ਪਾਠਕਾਂ ਤੱਕ ਆਪਣੀ ਗੱਲ ਪਹੁੰਚਦੀ ਕਰਨ ਲਈ ਕੋਈ ਕਦਮ ਤਾਂ ਲੈਣਾ ਹੀ ਸੀ ਜੇ ਸੁਰਖ਼ ਰੇਖਾ ਦਾ ਅੰਕ ਵੇਲੇ ਸਿਰ ਪ੍ਰਕਾਸ਼ਤ ਹੋਇਆ ਹੁੰਦਾ ਤਾਂ ਇਸ ਰਾਹੀਂ ਹੀ, ਇਹ ਲਿਖਤ ਪਾਠਕਾਂ ਤੱਕ ਪੁੱਜ ਜਾਂਦੀ ਇਸ ਦੇ ਕਾਫੀ ਪਛੜ ਕੇ ਛਪ ਰਿਹਾ ਹੋਣ ਕਰਕੇ, ਇਸ ਲਿਖਤ ਨੂੰ ਵੱਖਰੇ ਤੌਰ 'ਤੇ ਜਾਰੀ ਕਰਨ ਦੀ ਮਜਬੂਰੀ ਬਣੀ

''ਸਾਡਾ ਰਾਹ ਦੀ ਟਿੱਪਣੀ ' ਕਈ ਭਟਕਾਊ ਨੁਕਤੇ ਹਨ, ਜਿਹੜੇ ਅਸਲ ਵਿਵਾਦ ਤੋਂ ਗੱਲ ਲਾਂਭੇ ਲਿਜਾਂਦੇ ਹਨ ਉਹਨਾਂ ਬਾਰੇ ਚਰਚਾ ਨਹੀਂ ਕੀਤੀ ਜਾ ਰਹੀ
ਅਮੋਲਕ ਸਿੰਘ, ਜਸਪਾਲ ਜੱਸੀ

No comments:

Post a Comment