Wednesday, December 1, 2021

ਅਮਰੀਕੀ ਹਮਲੇ ਦੇ ਸੁਰੂ ਵਿੱਚ ਕੁੱਝ ਕਤਲੇਆਮਾਂ ਦੀ ਝਲਕ

 

ਅਮਰੀਕੀ ਹਮਲੇ ਦੇ ਸੁਰੂ ਵਿੱਚ ਕੁੱਝ ਕਤਲੇਆਮਾਂ ਦੀ ਝਲਕ

                ਚੋਕਰਕਰਾਈਜ਼: ਕੰਧਾਰ ਦੇ ਉੱਤਰ ਵਿਚ ਲਗਪਗ ਸੱਠ ਕਿਲੋਮੀਟਰ ਦੂਰ ਪੈਂਦੇ ਇਸ ਪਿੰਡ ਤੇ 19 ਤੇ 20 ਅਕਤੂਬਰ ਨੂੰ ਕੀਤੇ ਗਏ ਹਮਲਿਆਂ ਵਿੱਚ ਲਗਪਗ ਸਮੁੱਚਾ ਪਿੰਡ ਤਬਾਹ ਕਰ ਦਿੱਤਾ ਗਿਆ। ਇਕ 65 ਸਾਲਾ ਵਿਅਕਤੀ ਨੇ ਦੱਸਿਆ ਕਿ ‘‘ਚਾਰੇ ਪਾਸੇ ਲਾਸ਼ਾਂ ਖਿੰਡੀਆਂ ਪਈਆਂ ਸਨ ਤੇ ਅਸੀਂ ਉਹਨਾਂ ਨੂੰ ਇਕੱਠੇ ਕਰਕੇ ਇੱਕੋ ਕਬਰ ਵਿੱਚ ਪਾ ਦਿੱਤਾ।’’ ਲਗਪਗ ਸੱਠ ਲੋਕ ਮਾਰੇ ਗਏ।

                ਖੋਸਤ: 17 ਨਵੰਬਰ ਨੂੰ ਅਮਰੀਕੀ ਜਹਾਜ਼ਾਂ ਦੀ ਬੰਬਾਰੀ ਨਾਲ ਕੁੱਲ 62 ਮਰੇ। ਜਿਨ੍ਹਾਂ 34 ਵਿਦਿਆਰਥੀ ਅਤੇ ਇੱਕੋ ਪਰਿਵਾਰ ਦੇ 19 ਜੀਅ ਸਨ।

                ਕੁੰਦੂਜ: 18 ਨਵੰਬਰ , ਤਾਲਿਬਾਨ ਦੇ ਕਮਾਂਡਰ ਮੁੱਲਾ ਫੈਜ਼ਲ ਅਨੁਸਾਰ ਕੁੰਦੂਜ਼ ਸ਼ਹਿਰ ਤੇ ਹਵਾਈ ਹਮਲਿਆਂ ਨਾਲ 1000 ਤੋਂ ਉੱਪਰ ਲੋਕ ਮਾਰੇ ਗਏ।ਫੈਜ਼ਲ ਨੇ ਕਿਹਾ ਕਿ ਸਿਵਲੀਅਨਾਂ ਦੀਆਂ ਜਾਨਾਂ ਬਚਾਉਣ ਵਾਸਤੇ ਮਿਲੀ ਸ਼ੀਆ ਵੱਲੋਂ ਯੂਐਨ ਦੀ ਨਿਗਰਾਨੀ ਹੇਠ ਸਮਰਪਣ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਅਮਰੀਕੀ ਫੌਜਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ।

                ਤੋਰਾਬੋਰਾ: ਨਵੰਬਰ ਅਖੀਰ ਦਸੰਬਰ ਸ਼ੁਰੂ, 155 ਮਾਰੇ ਗਏ, 58 ਤਿੰਨ ਹੋਰ ਨੇੜਲੇ ਪਿੰਡਾਂ ’ਚ ਮਾਰੇ ਗਏ।

                ਨਾਕਾਪਿੰਡ, 26 ਦਸੰਬਰ :ਤਾਲਿਬਾਨ ਕਮਾਂਡਰ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਸੁੱਟੇ ਗਏ ਬੰਬਾਂ ਵਿਚ 40 ਮਾਰੇ ਗਏ, 60 ਜਖਮੀ ਹੋਏ ਤੇ 25 ਘਰ ਤਬਾਹ ਕਰ ਦਿੱਤੇ ਗਏ ਜਦ ਕਿ ਉਸ ਸਮੇਂ ਕਮਾਂਡਰ ਘਰ ਵਿੱਚ ਨਹੀਂ ਸੀ।

                ਕਿਉਲਾਈਨਿਆਜੀ ਪਿੰਡ: 29 ਦਸੰਬਰ: ਬੀ-52 ਵੱਲੋਂ ਇੱਕ ਵਿਆਹ ਪਾਰਟੀ ਤੇ ਸੁੱਟੇ ਗਏ ਬੰਬਾਂ ਨਾਲ 100 ਤੋਂ ਉੱਪਰ ਲੋਕ ਮਾਰੇ ਗਏ। ਜਦੋਂ ਅੱਧੀ ਰਾਤ ਨੂੰ ਲੋਕ ਸੌਂ ਰਹੇ ਸਨ ਤਾਂ ਹਵਾਈ ਜਹਾਜ਼ਾਂ ਤੇ ਦੋ ਹੈਲੀਕਾਪਟਰਾਂ ਨੇ ਹਮਲਾ ਕੀਤਾ। ਲੋਕ ਡਰਦੇ ਮਾਰੇ ਪਿੰਡੋਂ ਬਾਹਰ ਨੂੰ ਭੱਜੇ ਤੇ ਭੱਜਦੇ ਲੋਕਾਂ ਤੇ ਬੰਬ ਸੁੱਟੇ। ਇਨ੍ਹਾਂ ਜ਼ਬਰਦਸਤ ਧਮਾਕਿਆਂ ਨੇ ਡੂੰਘੇ ਟੋਏ ਪੁੱਟ ਦਿੱਤੇ ਤੇ ਆਲੇ ਦੁਆਲੇ ਦੇ ਪਿੰਡਾਂ ਲਈ ਵੀ ਪਾਣੀ ਦਾ ਇੱਕੋ ਇੱਕ ਸਪਲਾਈ ਸੋਮਾ ਤਬਾਹ ਕਰ ਦਿੱਤਾ।

No comments:

Post a Comment