Wednesday, December 1, 2021

ਹੱਕੀ ਜੰਗਾਂ ’ਚ ਫੈਸਲਾਕੁੰਨ ਲੋਕ ਹੀ ਹੁੰਦੇ ਹਨ।

ਅਮਰੀਕੀ ਜੰਗੀ ਮਸ਼ੀਨਰੀ ਬੌਣੀ ਨਿੱਬੜੀ ਕਿਉਂਕਿ...
ਹੱਕੀ ਜੰਗਾਂ ਚ ਫੈਸਲਾਕੁੰਨ ਲੋਕ ਹੀ ਹੁੰਦੇ ਹਨ।

                ਜਦੋਂ ਅਮਰੀਕੀ ਸਾਮਰਾਜੀਆਂ ਨੇ ਅਫਗਾਨਿਸਤਾਨ ਤੇ ਧਾਵਾ ਬੋਲਿਆ ਸੀ ਤਾਂ ਸੰਸਾਰ ਨੂੰ ਇਹ ਇੱਕ ਅਜਿਹੀ ਬੇ-ਮੇਚੀ ਟੱਕਰ ਜਾਪਦੀ ਸੀ ਜਿਸ ਵਿੱਚ ਇੱਕ ਪਾਸੇ ਦੁਨੀਆਂ ਦੀ ਅਤਿ ਆਧੁਨਿਕ ਜੰਗੀ ਮਸ਼ੀਨਰੀ ਨਾਲ ਲੈਸ ਸਾਮਰਾਜੀ ਮਹਾਂ-ਸ਼ਕਤੀ ਸੀ ਤੇ ਦੂਜੇ ਪਾਸੇ ਇੱਕ ਅਤਿ ਪਛੜੇ ਤੇ ਗਰੀਬ ਮੁਲਕ ਦੀ ਸਾਧਾਰਨ ਕਿਸਮ ਦੇ ਹਥਿਆਰਾਂ ਵਾਲੀ ਤਾਲਿਬਾਨ ਹਕੂਮਤ ਦੀ ਫ਼ੌਜ ਸੀ। ਅਫ਼ਗਾਨਿਸਤਾਨ ਤੇ ਹਮਲਾ ਕਰਨ ਵੇਲੇ ਅਮਰੀਕੀ ਕਾਂਗਰਸ ਨੇ 40 ਬਿਲੀਅਨ ਡਾਲਰ ‘‘ਦਹਿਸ਼ਤਗਰਦੀ ਖਿਲਾਫ ਜੰਗ’’ ਦੇ ਨਾਂ ਤੇ ਇਸ ਹਮਲੇ ਲਈ ਜਾਰੀ ਕੀਤੇ ਸਨ। ਅਮਰੀਕੀ ਫੌਜ ਸਿੱਧੇ ਫੌਜੀ ਟਕਰਾਅ ਵਾਲੇ ਹਮਲੇ ਦੀ ਥਾਂ ਪੂਰੀ ਤਰ੍ਹਾਂ ਦੂਰ ਰਹਿ ਕੇ ਸੁਰੱਖਿਅਤ ਪੈਂਤੜੇ ਤੋਂ ਹਮਲੇ ਕਰ ਰਹੀ ਸੀ ਤੇ ਇਉਂ ਹਮਲਾ ਕਰਨ ਵਿੱਚ ਉਸ ਦੀ ਸਾਰੀ ਟੇਕ ਆਧੁਨਿਕ ਤਕਨੀਕ ਵਾਲੇ ਜੰਗੀ ਤਾਣੇ-ਬਾਣੇ ਉੱਪਰ ਸੀ।ਉਸ ਵੇਲੇ ਅਮਰੀਕੀ ਫੌਜ ਕੋਲ ਦਰਜਨਾਂ ਜੰਗੀ ਬੇੜਿਆਂ, ਪਣਡੁੱਬੀਆਂ, ਕਰੂਜ਼ਰਾਂ, ਜਹਾਜ਼ ਵਾਹਨਾਂ, ਤਿੱਨ ਸੌ ਜੰਗੀ ਜਹਾਜ਼ਾਂ, ਬੀ-52 ਤੇ ਬੀ-1 ਦੇ ਲੰਮੀ ਦੂਰੀ ਵਾਲੇ ਬੰਬ ਵਰਾਉਣ ਵਾਲੇ ਜਹਾਜਾਂ ਵਰਗੇ ਮਾਰੂ ਹਥਿਆਰਾਂ ਦੀ ਭਰਮਾਰ ਸੀ ਜਦ ਕਿ ਇਸ ਦੇ ਮੁਕਾਬਲੇ ਚ ਤਾਲਿਬਾਨ ਕੋਲ 10 ਜੰਗੀ ਜਹਾਜ਼ , 10 ਟ੍ਰਾਂਸਪੋਰਟ ਹੈਲੀਕਾਪਟਰ, 650 ਮਿਲਟਰੀ ਵਹੀਕਲ, 40 ਕਾਰਗੋ ਏਅਰ ਪਲੇਨ ਵਰਗੇ ਨਿਗੂਣੇ ਹਥਿਆਰ ਸਨ। ਇਨ੍ਹਾਂ ਦਾ ਵੱਡਾ ਹਿੱਸਾ ਸੋਵੀਅਤ ਯੂਨੀਅਨ ਦੇ ਹਮਲੇ ਵੇਲੇ ਦੱਸ ਤੇ ਇਹ ਅਮਰੀਕੀ ਜੰਗੀ ਮਸ਼ੀਨਰੀ ਦਾ ਕਿਸੇ ਪੱਖੋਂ ਵੀ ਮੁਕਾਬਲਾ ਨਹੀਂ ਸਨ ਕਰਦੇ। ਹਮਲਾਵਰ ਅਮਰੀਕਾ ਦੀ ਪਿੱਠ ਤੇ ਸੰਸਾਰ ਸਾਮਰਾਜੀ ਤਾਕਤਾਂ ਸਨ। ਦੁਨੀਆਂ ਭਰ ਦੇ ਪਿੱਠੂ ਰਾਜਿਆਂ ਦੀਆਂ ਹਕੂਮਤਾਂ ਅਮਰੀਕੀ ਸੇਵਾ ਚ ਹੱਥ ਵਟਾ ਰਹੀਆਂ ਸਨ। ਸ਼ੁਰੂਆਤੀ ਦੌਰ ਚ ਤਾਂ ਅਮਰੀਕੀ ਹਮਲੇ ਮੂਹਰੇ ਤਾਲਿਬਾਨੀ ਫ਼ੌਜ ਖੜ੍ਹ ਨਹੀਂ ਸੀ ਸਕੀ ਪਰ ਇਹ ਆਖਰ ਨੂੰ ਅਫ਼ਗਾਨਿਸਤਾਨ ਦੇ ਲੋਕ ਸਨ ਜਿਹੜੇ ਅਮਰੀਕੀ ਜੰਗਬਾਜ਼ਾਂ ਦੇ ਕਬਜੇ ਖਿਲਾਫ ਟਾਕਰੇ ਦੇ ਰਾਹ ਪੈ ਗਏ ਤੇ ਪੇਂਡੂ ਖੇਤਰਾਂ ਚ ਅਮਰੀਕੀ ਫੌਜਾਂ ਨਾਲ ਗੁਰੀਲਾ ਜੰਗ ਲੜੀ ਗਈ।ਇਹ ਲੋਕਾਂ ਦੀ ਹੱਕੀ ਜੰਗ ਸੀ ਜਿਸ ਵਿੱਚ ਨਿਗੂਣੇ ਹਥਿਆਰਾਂ ਤੇ ਸੀਮਤ ਸਾਧਨਾਂ ਵਾਲੇ ਗਰੀਬ ਮੁਲਕ ਦੇ ਵਾਸੀਆਂ ਨੇ ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਨੂੰ ਧੂੜ ਚਟਾ ਦਿੱਤੀ ਹੈ। ਅਫਗਾਨਿਸਤਾਨ ਦੀ ਲੋਕ ਟਾਕਰਾ ਜੰਗ ਨੇ ਫਿਰ ਸਾਬਤ ਕੀਤਾ ਹੈ ਕਿ ਹੱਕੀ ਜੰਗਾਂ ਚ ਫੈਸਲਾਕੁੰਨ ਤਾਕਤ ਹਥਿਆਰ ਨਹੀਂ ਹੁੰਦੇ ਸਗੋਂ ਲੋਕ ਹੁੰਦੇ ਹਨ। ਆਪਣੀ ਧਰਤੀ ਦਾ ਵਿਦੇਸ਼ੀ ਧਾੜਵੀਆਂ ਤੋਂ ਰਾਖੀ ਕਰਨ ਦਾ ਜਜ਼ਬਾ ਫੈਸਲਾਕੁੰਨ ਹੁੰਦਾ ਹੈ ਤੇ ਅਮਰੀਕੀ ਫ਼ੌਜਾਂ ਇਸ ਜਜ਼ਬੇ ਦਾ ਸਾਹਮਣਾ ਕਰ ਹੀ ਨਹੀਂ ਸਕਦੀਆਂ ਸਨ।

      ਅਸ਼ਰਫ ਗ਼ਨੀ ਹਕੂਮਤ ਦੇ ਲੁੜਕ ਜਾਣ ਮਗਰੋਂ ਅਮਰੀਕੀ ਤੇ ਨਾਟੋ ਫ਼ੌਜਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਅਫਗਾਨਿਸਤਾਨ ਚੋਂ ਨਿੱਕਲ ਜਾਣ ਲਈ ਤਾਲਿਬਾਨ ਨੇ 31 ਅਗਸਤ ਤੱਕ ਦਾ ਸਮਾਂ ਦਿੱਤਾ ਸੀ। ਅਮਰੀਕਾ ਇਹ ਅਰਸਾ ਹੋਰ 10 ਦਿਨ ਤੱਕ ਵਧਾਉਣਾ ਚਾਹੁੰਦਾ ਸੀ। ਇਸ ਖਾਤਰ ਜੋਅ ਬਾਇਡਨ ਨੇ ਸੀਆਈਏ ਦੇ ਮੁਖੀ ਨੂੰ ਕਾਬੁਲ ਚ ਮੁੱਲਾ ਗਨੀ ਬਰਦਾਰ ਕੋਲ ਭੇਜਿਆ ਪਰ ਤਾਲਿਬਾਨ ਨੇ ਅਮਰੀਕਾ ਦੀ ਇਹ ਬੇਨਤੀ ਠੁਕਰਾ ਦਿੱਤੀ ਅਤੇ ਤਾਰੀਕ ਵਧਾਉਣ ਤੋਂ ਇਨਕਾਰ ਕਰ ਦਿੱਤਾ। ਅਜਿਹੀਆਂ ਹੀ ਬੇਨਤੀਆਂ ਇੰਗਲੈਂਡ ਤੇ ਫਰਾਂਸ ਵੱਲੋਂ ਵੀ ਕੀਤੀਆਂ ਗਈਆਂ ਸਨ ਪਰ ਕਿਸੇ ਵੀ ਸਾਮਰਾਜੀ ਹਕੂਮਤ ਦੀ ਕੋਈ ਪੇਸ਼ ਨਾ ਗਈ।

                ਅਮਰੀਕੀ ਰਾਸਟਰਪਤੀ ਨੇ ਸਾਰੇ ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਚੋਂ ਕੱਢ ਲੈਣ ਦਾ ਭਰੋਸਾ ਦਿੱਤਾ ਸੀ ਤੇ ਬਕਾਇਦਾ ਆਪ੍ਰੇਸ਼ਨ ਵੀ ਚਲਾਇਆ ਸੀ। ਪਰ ਅਮਰੀਕੀ ਨਾਗਰਿਕਤਾ ਹਾਸਲ ਬਹੁਤ ਸਾਰੇ ਅਫਗਾਨ ਨਾਗਰਿਕ ਜਹਾਜ਼ਾਂ ਚ ਨਾ ਚੜ੍ਹ ਸਕੇ। ਇਨ੍ਹਾਂ ਦੀ ਗਿਣਤੀ ਇੱਕ ਲੱਖ ਤੱਕ ਦੱਸੀ ਜਾ ਰਹੀ ਹੈ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਅਮਰੀਕੀ ਸਾਮਰਾਜੀ ਫੌਜਾਂ ਦੀ ਚਾਕਰੀ ਕਰਨ ਬਦਲੇ ਇਹ ਤੋਹਫ਼ਾ ਦਿੱਤਾ ਗਿਆ ਸੀ, ਪਰ ਉਹ ਆਪਣੇ ਕਾਗਜ ਪੱਤਰ ਚੱਕ ਕੇ ਕਾਬੁਲ ਦੇ ਹਵਾਈ ਅੱਡੇ ਤੇ ਜਹਾਜ ਉਡੀਕਦੇ ਰਹਿ ਗਏ।

                ਅਮਰੀਕੀ ਸਾਮਰਾਜੀਆਂ ਨੂੰ ਇਹ ਅੰਦਾਜਾ ਹੀ ਨਹੀਂ ਬਣਿਆ ਕਿ ਉਨ੍ਹਾਂ ਵੱਲੋਂ 83 ਬਿਲੀਅਨ ਡਾਲਰ ਖਰਚ ਕੇ ਤਿਆਰ ਕੀਤੀ ਅਫਗਾਨ ਫੌਜ ਇੰਨੀਂ ਜਲਦੀ ਲੁੜਕ ਜਾਵੇਗੀ। ਇਸੇ ਗ਼ਲਤ ਅੰਦਾਜ਼ੇ ਕਾਰਨ ਹੀ ਤਾਂ ਅਗਸਤ ਦੇ  ਦੂਜੇ ਹਫਤੇ ਚ ਭਾਵ ਜਦੋਂ ਕਾਬੁਲ ਤਾਲਿਬਾਨ ਦੇ ਕਬਜੇ ਚ ਚਲਾ ਗਿਆ ਸੀ, ਉਸ ਤੋਂ ਕੁਝ ਦਿਨ ਪਹਿਲਾਂ ਹੀ ਬਾਇਡਨ ਨੇ ਐਲਾਨ ਕੀਤਾ ਸੀ ਕਿ ਅਮਰੀਕੀ ਕੂਟਨੀਤਕਾਂ ਦੀ ਰੱਖਿਆ ਲਈ 3000 ਹੋਰ ਫੌਜੀ ਤਾਇਨਾਤ ਕੀਤੇ ਜਾਣਗੇ। ਅਮਰੀਕੀ ਸਾਮਰਾਜੀਆਂ ਦੀਆਂ ਇਹ ਵਿਉਂਤਾਂ ਧਰੀਆਂ ਧਰਾਈਆਂ ਰਹਿ ਗਈਆਂ। ਕੁਝ ਦਿਨਾਂ ਬਾਅਦ ਹੀ ਕਾਬੁਲ ਤੇ ਤਾਲਿਬਾਨਾਂ ਦੇ ਕਾਬਜ਼ ਹੋ ਜਾਣ ਕਰਕੇ ਆਪਣੇ ਸਫ਼ਾਰਤਖਾਨੇ ਨੂੰ ਅਮਰੀਕੀ ਫ਼ੌਜੀਆਂ ਨੇ ਖ਼ੁਦ ਹੀ ਬੰਬ ਨਾਲ ਉਡਾ ਦਿੱਤਾ ਤਾਂ ਕਿ ਗੁਪਤ ਜਾਣਕਾਰੀਆਂ ਤਾਲਿਬਾਨਾਂ ਦੇ ਹੱਥ ਨਾ ਲੱਗ ਸਕਣ।ਅਮਰੀਕੀ ਸਫ਼ਾਰਤਖਾਨੇ ਦੀ ਇਮਾਰਤ 800 ਬਿਲੀਅਨ ਡਾਲਰ ਨਾਲ ਬਣਾਈ ਗਈ ਸੀ। 

No comments:

Post a Comment