Tuesday, August 11, 2020

ਅਮਰੀਕਾ ਤਾਲਿਬਾਨ ਸਮਝੌਤਾ: ਸੰਸਾਰ ਮਹਾਂ-ਸ਼ਕਤੀ ਦੀ ਬੇਵਸੀ ਦਾ ਇਸ਼ਤਿਹਾਰ

 

ਅਮਰੀਕਾ ਤਾਲਿਬਾਨ ਸਮਝੌਤਾ:

ਸੰਸਾਰ ਮਹਾਂ-ਸ਼ਕਤੀ ਦੀ ਬੇਵਸੀ ਦਾ ਇਸ਼ਤਿਹਾਰ

ਅਮਰੀਕੀ ਸਾਮਰਾਜੀਆਂ ਨੇ ਆਖਰ ਅਫਗਾਨਿਸਤਾਨ ਚੋਂ ਨਿਕਲ ਜਾਣ ਦਾ ਜੁਗਾੜ ਕਰ ਹੀ ਲਿਆ ਹੈ। 29 ਫਰਵਰੀ ਨੂੰ ਅਮਰੀਕਾ ਤੇ ਤਾਲਿਬਾਨ ਦਰਮਿਆਨ ਇੱਕ ਸਮਝੌਤੇ ਦਾ ਅਮਲ ਸਿਰੇ ਚੜ੍ਹਿਆ ਹੈ ਜਿਸ ਤਹਿਤ ਅਮਰੀਕਾ ਤੇ ਉਸਦੇ ਨਾਟੋ ਸੰਗੀਆਂ ਦੀਆਂ ਫੌਜਾਂ ਅਗਲੇ 14 ਮਹੀਨਿਆਂ ਅਫਗਾਨਿਸਤਾਨ ਵਿਚੋਂ ਪੂਰੀ ਤਰ੍ਹਾਂ ਕੱਢ ਲਈਆਂ ਜਾਣਗੀਆਂ। ਅਮਰੀਕਾ 135 ਦਿਨਾਂ ਉੱਥੇ ਫੌਜਾਂ   ਦੀ ਗਿਣਤੀ 8600ਤੱਕ ਲੈ ਆਵੇਗਾ ਤੇ 14 ਮਹੀਨਿਆਂ ਸਾਰੀਆਂ ਫੌਜਾਂ ਉਥੋਂ ਕੱਢ ਲਵੇਗਾ। ਇਉ ਹੀ ਏਸੇ ਅਨੁਪਾਤ ਬਾਕੀ ਨਾਟੋ ਮੁਲਕਾਂ ਦੀਆਂ   ਫੌਜਾਂ ਵਾਪਸ ਬੁਲਾਈਆਂ ਜਾਣਗੀਆਂ। ਅਮਰੀਕਾ ਤੇ ਯੂ. ਐਨ. . ਵੱਲੋਂ ਤਾਲਿਬਾਨ ਆਗੂਆਂ ਤੇ ਲਾਈਆਂ ਪਾਬੰਦੀਆਂ 27 ਅਗਸਤ ਤੱਕ ਹਟਾ ਲਈਆਂ ਜਾਣਗੀਆਂ। ਇਸ ਤੋਂ ਬਿਨਾਂ ਤਾਲਿਬਾਨ ਤੇ ਅਫਗਾਨ ਹਕੂਮਤ ਵੱਲੋਂ ਇੱਕ ਦੂਜੇ ਦੇ ਕੈਦੀ ਰਿਹਾਅ ਕੀਤੇ   ਜਾਣ ਦੀ ਮਦ ਵੀ   ਸਮਝੌਤੇ ਸ਼ਾਮਲ ਹੋਣ ਦੀ ਚਰਚਾ ਹੈ। ਇਹ ਕਿਹਾ ਗਿਆ ਹੈ ਕਿ 5000 ਦੀ ਗਿਣਤੀ ਤਾਲਿਬਾਨ ਲੜਾਕੇ ਅਫਗਾਨੀ ਸਰਕਾਰ ਦੀਆਂ ਜੇਲ੍ਹਾਂ ਹਨ; ਜਦ ਕਿ ਅਫਗਾਨਿਸਤਾਨ ਸਰਕਾਰ ਦੇ 1000 ਬੰਦੇ ਤਾਲਿਬਾਨਾਂ ਨੇ ਡੱਕੇ ਹੋਏ ਹਨ। ਇਹਨਾਂ ਦੀ ਰਿਹਾਈ 10 ਮਾਰਚ ਤੱਕ ਹੋਣ ਦੀ ਸੰਭਾਵਨਾ ਹੈ, ਉਦੋਂ ਹੀ ਅਫਗਾਨ ਸਰਕਾਰ ਤੇ ਤਾਲਿਬਾਨ ਵਿਚਕਾਰ ਗੱਲਬਾਤ ਸ਼ੁਰੂ ਹੋਵੇਗੀ। ਦੂਜੇ ਪਾਸੇ ਤਾਲਿਬਾਨ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਹ ਕਿਸੇ ਨੂੰ ਵੀ ਅਮਰੀਕਾ ਤੇ ਉਸਦੇ ਸਹਿਯੋਗੀਆਂ ਖਿਲਾਫ ਅਫਗਾਨਿਸਤਾਨ ਦੀ ਧਰਤੀ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ, ਜਿੰਨ੍ਹਾਂ ਕਾਰਵਾਈਆਂ ਨਾਲ ਅਮਰੀਕਾ ਦੀ ਸੁਰੱਖਿਆ ਨੂੰ ਆਂਚ ਪਹੁੰਚਦੀ   ਹੋਵੇ। ਇਸ ਵਿਚ ਅਲਕਾਇਦਾ ਦਾ ਵਿਸ਼ੇਸ਼ ਜ਼ਿਕਰ ਵੀ ਸ਼ਾਮਲ ਹੈ।

ਅਸਲ ਵਿਚ ਇਹ ਅਮਰੀਕਾ ਵੱਲੋਂ 17 ਸਾਲ ਪੁਰਾਣੇ ਯੁੱਧ ਵਿਚ ਬਕਾਇਦਾ ਤੌਰ ਤੇ ਸਵੀਕਾਰ ਕੀਤੀ ਗਈ ਹਾਰ ਹੈ। ਸਿਰਫ ਮੂੰਹ ਦਿਖਾਉਣ ਜੋਗਾ ਹੋਣ ਦੇ ਯਤਨ ਵਜੋਂ ਇਸਨੂੰ ਸਮਝੌਤੇ ਦਾ ਨਾਂ ਦਿੱਤਾ ਗਿਆ ਹੈ ਪਰ ਅਮਰੀਕਾ ਦਾ ਏਨਾ ਬੁਰਾ ਹਸ਼ਰ ਜੱਗ ਜ਼ਾਹਰ ਹੈ ਤੇ ਕੋਈ ਵੀ ਸਮਝੌਤੇ ਦਾ ਪਰਦਾ ਇਸ ਨੂੰ ਢਕਣ ਜੋਗਾ ਨਹੀਂ ਹੈ। ਇਹ ਸਮਝੌਤਾ ਪੂਰੀ ਤਰ੍ਹਾਂ ਤਾਲਿਬਾਨ ਦੀਆਂ ਸ਼ਰਤਾਂ ਤੇ ਹੋਇਆ ਹੈ। ਉਸਦੀ ਮੁੱਖ ਸ਼ਰਤ ਅਮਰੀਕੀ ਸਾਮਰਾਜੀ ਤੇ ਨਾਟੋ ਫੌਜਾਂ ਦੀ ਅਫਗਾਨਿਸਤਾਨ ਚੋਂ ਮੁਕੰਮਲ ਵਾਪਸੀ ਦੀ ਸੀ ਤੇ ਅਮਰੀਕੀਆਂ ਨੂੰ ਇਹ ਸ਼ਰਤ ਮੰਨਣੀ ਪਈ ਹੈ ਅਫਗਾਨਿਸਤਾਨ ਦੀ ਅਮਰੀਕਾ ਵੱਲੋਂ ਥੋਪੀ ਕਠ-ਪੁਤਲੀ ਹਕੂਮਤ ਨੂੰ ਤਾਲਿਬਾਨ ਮੰਨਣ ਤੋਂ ਇਨਕਾਰੀ ਹੀ ਰਿਹਾ ਤੇ ਇਸ ਲਈ ਉਸਨੂੰ ਸਮਝੌਤੇ ਵੀ ਕੋਈ ਧਿਰ ਨਹੀਂ ਬਣਾਇਆ ਗਿਆ। ਇਸ ਸਾਰੀ ਗੱਲਬਾਤ ਦੌਰਾਨ ਉਸਨੂੰ ਪੂਰੀ ਤਰ੍ਹਾਂ ਪਾਸੇ ਹੀ ਰੱਖਿਆ ਗਿਆ ਹੈ।

ਸਮਝੌਤੇ ਦੀ ਹਾਲਤ ਤਾਂ ਇਹ ਹੈ ਕਿ ਅਗਲੇ ਦਿਨ ਹੀ ਅਫਗਾਨਿਸਤਾਨ ਦੀ ਕਠਪੁਤਲੀ ਹਕੂਮਤ ਦੇ ਰਾਸ਼ਟਰਪਤੀ ਨੇ ਏਨੀ ਤੇਜ਼ੀ ਨਾਲ ਤਾਲਿਬਾਨ ਲੜਾਕਿਆਂ ਨੂੰ ਰਿਹਾਅ ਕਰਨ ਬਾਰੇ ਵਚਨਬੱਧਤਾਤੋਂ ਪਿਛੇ ਹਟਣ ਦੇ ਸੰਕੇਤ ਵੀ ਦੇ ਦਿੱਤੇ   ਹਨ। ਉਹ ਤਾਂ ਪਹਿਲਾਂ ਹੀ ਅਮਰੀਕੀ ਫੌਜਾਂ ਘਟਾਏ ਜਾਣ ਵੇਲੇ ਤੋਂ ਹੀ ਤਾਲਿਬਾਨ ਦਾ ਸਾਹਮਣਾ ਕਰਨ ਲਾਚਾਰੀ ਮਹਿਸੂਸ ਕਰਦੇ ਰਹੇ ਹਨ ਤੇ ਹੁਣ ਇਸ ਮਗਰੋਂ ਉਹਨਾਂ ਦੀ ਘਬਰਾਹਟ ਹੋਰ ਸਿਰੇ ਲਗਦੀ ਦੇਖੀ ਜਾ ਸਕਦੀ ਹੈ। ਯੁੱਧਬੰਦੀ ਦੇ ਇਕਰਾਰਾਂ ਦੀ ਹਾਲਤ ਵੀ ਇਹੀ ਹੈ ਕਿ ਤੀਜੇ ਦਿਨ ਤਾਲਿਬਾਨ ਆਗੂ ਦਾ ਬਿਆਨ ਗਿਆ ਹੈ ਕਿ ਗੋਲੀਬੰਦੀ ਦਾ ਇਕਰਾਰ ਅਮਰੀਕੀ ਫੌਜਾਂ ਨਾਲ ਹੈ, ਅਫਗਾਨਿਸਤਾਨ ਥੋਪੀ ਹੋਈ ਹਕੂਮਤ ਦੇ ਫੌਜੀਆਂ ਨਾਲ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਉਹ ਅਫਗਾਨੀ ਫੌਜਾਂ ਤੇ ਹਮਲੇ ਜਾਰੀ ਰੱਖਣਗੇ। ਹੁਣ ਇਹ ਖ਼ਬਰ ਵੀ ਗਈ ਹੈ ਕਿ ਅਮਰੀਕੀ ਫੌਜਾਂ ਨੇ ਤਾਲਿਬਾਨ ਲੜਾਕਿਆਂ ਤੇ ਹਵਾਈ ਹਮਲੇ ਵੀ ਕਰ ਦਿੱਤੇ ਹਨ। ਤਾਲਿਬਾਨ ਸ਼ਕਤੀ ਦਾ ਇਹ ਐਲਾਨ ਵੀ ਅਫਗਾਨੀ ਹਕੂਮਤ ਦੇ ਸਾਹ ਸੁਕਾਉਣ ਵਾਲਾ ਹੈ। ਪਿਛਲੇ ਕੁੱਝ ਸਾਲਾਂ ਤਾਲਿਬਾਨ ਦੀ ਟਾਕਰਾ ਸ਼ਕਤੀ ਜ਼ੋਰਦਾਰ ਵਾਧਾ ਹੋਇਆ ਹੈ। ਇਹ ਵਧੀ ਹੋਈ ਸ਼ਕਤੀ ਇਸ ਸਮਝੌਤਾ ਅਮਲ ਦੌਰਾਨ ਸਾਫ ਦਿਖਦੀ ਰਹੀ ਹੈ। ਤਾਲਿਬਾਨ ਆਪਣੀਆਂ ਸਭ ਸ਼ਰਤਾਂ ਮਨਵਾਉਦਾ ਰਿਹਾ ਹੈ। ਅਫਗਾਨਿਸਤਾਨ ਜ਼ਮੀਨੀ ਹਕੀਕਤ ਇਹੀ ਹੈ    ਕਿ ਤਾਲਿਬਾਨ ਮੁਲਕ ਦੇ ਵੱਡੇ ਹਿੱਸੇ ਤੇ ਕਾਬਜ਼ ਹੋ ਚੁੱਕਿਆ ਹੈ। ਕਾਬਲ ਦੇ ਨੇੜਲੇ ਖੇਤਰਾਂ ਤੋਂ ਬਿਨਾਂ ਬਾਕੀ ਹਿੱਸਾ ਤਾਲਿਬਾਨ ਦੀ ਮਾਰ ਹੇਠ ਹੀ ਹੈ ਤੇ ਇਹ ਚਰਚਾ ਵਿਆਪਕ ਹੈ ਕਿ ਤਾਲਿਬਾਨ ਦੀ ਤਾਕਤ ਕਾਬਲ ਤੇ ਕਬਜਾ ਜਮਾ ਲੈਣ ਤੱਕ ਪੁੱਜ ਚੁੱਕੀ ਹੈ। ਕੌਮਾਂਤਰੀ ਮੀਡੀਆ ਤਾਂ ਇਹ ਚਰਚਾ ਵੀ ਭਖਦੀ ਹੈ ਕਿ ਅਮਰੀਕੀ ਫੌਜਾਂ ਨਿਕਲ ਜਾਣ ਮਗਰੋਂ ਕਾਬਲ ਤਾਲਿਬਾਨਾਂ ਲਈ ਕੁੱਝ ਦਿਨਾਂ ਦੀ ਮਾਰ ਹੀ ਹੋਵੇਗਾ। ਇਉ ਇਹ ਸਮਝੌਤਾ ਤੇ ਅਫਗਾਨਿਸਤਾਨ ਦੇ ਹਾਲਾਤ ਇਹੀ ਦਸਦੇ ਹਨ ਕਿ ਅਮਰੀਕੀ ਸਾਮਰਾਜੀਆਂ ਨੂੰ ਥੁੱਕ ਕੇ ਚੱਟਣਾ ਪੈ ਰਿਹਾ ਹੈ। ਸੰਨ 2001 ’ ਅਫਗਾਨਿਸਤਾਨ ਤੇ ਹਮਲਾ ਕਰਨ ਵੇਲੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਐਲਾਨ ਕੀਤਾ ਸੀ ਕਿ ਦਹਿਸ਼ਤਗਰਦੀ ਖਿਲਾਫ ਜੰਗ ਉਦੋਂ ਤਕ ਨਹੀਂ ਰੁਕੇਗੀ ਜਦ ਤੱਕ ਧਰਤੀ ਦੇ ਹਰ ਕੋਨੇ ਤੋਂ ਦਹਿਸ਼ਤੀ ਗਰੁੱਪਾਂ ਦਾ ਸਫਾਇਆ ਨਹੀਂ ਕਰ ਦਿੱਤਾ ਜਾਂਦਾ। ਪਰ ਹਾਲਤ ਇਹ ਹੈ ਕਿ 19 ਵਰ੍ਹਿਆਂ ਬਾਅਦ ਅਰਬਾਂ ਖਰਬਾਂ ਡਾਲਰ ਖਰਚ ਕੇ ਤੇ ਹਜ਼ਾਰਾਂ ਫੌਜੀ ਮਰਵਾ ਕੇ, ਦੁਨੀਆਂ ਭਰ ਤੋਏ ਤੋਏ ਕਰਵਾ ਕੇ ਹੁਣ ਅਮਰੀਕੀ ਸਾਮਰਾਜੀਏ ਉਸੇ ਤਾਲਿਬਾਨ ਨਾਲ ਸ਼ਰਮਨਾਕ ਸਮਝੌਤੇ ਲਈ ਮਜਬੂਰ ਹੋ ਗਏ ਹਨ।

ਚਾਹੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਚੋਣਾਂ ਕੀਤੇ ਵਾਅਦੇ ਕਿ ਅਫਗਾਨਿਸਤਾਨ ਚੋਂ ਫੌਜਾਂ ਵਾਪਸ ਸੱਦੀਆਂ ਜਾਣਗੀਆਂ, ਦਾ ਫੌਰੀ ਦਬਾਅ ਵੀ ਮੌਜੂਦ ਹੈ ਆਉਦੇ ਨਵੰਬਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਹੋੋਣ ਜਾ ਰਹੀ ਹੈ ਤੇ ਟਰੰਪ ਇਹ ਵਾਅਦਾ ਪੂਰਾ ਕਰਨ ਦਾ ਪ੍ਰਭਾਵ ਦੇਣਾ ਚਾਹੁੰਦਾ ਹੈ ਪਰ ਇਹ ਮਾਮਲਾ ਏਥੋਂ ਤੱਕ ਹੀ ਸੀਮਤ ਨਹੀਂ ਹੈ। ਟਰੰਪ ਦਾ ਵਾਅਦਾ ਵੀ ਅਮਰੀਕੀ ਲੋਕਾਂ ਦੇ ਦਬਾਅ ਚੋਂ ਹੀ ਨਿਕਲਿਆ ਸੀ ਜਿਹੜੇ ਇਸ ਨਿਹੱਕੀ ਜੰਗ ਨੂੰ ਰੋਕਣ ਦੀ ਮੰਗ ਕਰਦੇ ਰਹੇ ਸਨ ਤੇ ਨਾਲ ਹੀ ਅਮਰੀਕੀ ਸਾਮਰਾਜੀਆਂ ਦੀ ਸਾਹਸਤ-ਹੀਣ ਹੋ ਚੁੱਕੀ ਹਾਲਤ ਦਾ ਵੀ ਪ੍ਰਗਟਾਵਾ ਹੈ ਕਿ ਉਹ ਏਨੀਆਂ ਲੰਮੀਆਂ ਜੰਗਾਂ ਜਾਰੀ ਰੱਖ ਸਕਣ ਦੀ ਹਾਲਤ ਨਹੀਂ ਹੈ; ਦੁਨੀਆਂ ਭਰ ਥਾਂ ਥਾਂ ਤੇ ਆਪਣੇ ਖੂੰਨੀ ਪੰਜੇ ਫੈਲਾ ਕੇ ਰੱਖ ਸਕਣ ਦੀ   ਹਾਲਤ ਨਹੀਂ ਹੈ। ਸੀਰੀਆ ਜੰਗ ਵੀ ਇਹੀ ਕੁੱਝ ਹੋਇਆ ਹੈ ਜਿੱਥੋਂ ਅਮਰੀਕੀ ਸਾਮਰਾਜ ਭੱਜ ਨਿਕਲਿਆ ਸੀ। ਇਰਾਨ ਤੇ ਉੱਤਰੀ ਕੋਰੀਆ ਨੂੰ ਵੀ ਅੱਖਾਂ ਦਿਖਾ ਕੇ ਚੁੱਪ ਕਰਨਾ ਪਿਆ ਹੈ। ਸੰਸਾਰ ਮਹਾਂਸ਼ਕਤੀ   ਵਜੋਂ ਉਸਦੀ   ਚੌਧਰ ਨੂੰ ਲਗਾਤਾਰ ਆਂਚ ਆਉਦੀ ਜਾ ਰਹੀ ਹੈ ਤੇ ਇਹ ਤਾਜ਼ਾ ਸਿਕਸ਼ਤ ਉਸਦੀ ਚੌਧਰ ਦੇ ਖੋਰੇ ਨੂੰ ਬੇਵੱਸੀ ਪ੍ਰਵਾਨ ਕਰਨਾ ਵੀ ਹੈ। ਇਸ ਖਿੱਤੇ ਰੂਸ-ਚੀਨ ਮੁਲਕਾਂ ਦਾ ਵਧ ਰਿਹਾ ਦਬਦਬਾ ਤੇ ਇਹਨਾਂ ਮੰਡੀਆਂ ਲਈ ਅਮਰੀਕੀ ਸਾਮਰਾਜੀਆਂ ਨਾਲ ਤਿੱਖਾ ਹੋ ਰਿਹਾ ਟਕਰਾਅ ਵੀ ਇੱਕ ਪਹਿਲੂ ਬਣਿਆ ਹੈ ਜੋ ਅਮਰੀਕੀ ਨੀਤੀ ਤੇ ਅਸਰਅੰਦਾਜ਼ ਹੋ ਰਿਹਾ ਹੈ। ਇਸ ਪੱਖ ਦੀ ਮੋਹਰ ਛਾਪ ਤਾਲਿਬਾਨ ਨੁਮਾਇੰਦੇ ਵੱਲੋਂ ਸਮਝੌਤੇ ਵੇਲੇ ਰੂਸ ਤੇ ਚੀਨ ਦੇ ਧੰਨਵਾਦ ਰਾਹੀਂ ਦਿਖਦੀ ਹੈ ਜਿਹਨਾਂ ਨੇ ਇਸ ਵਿਚ ਤਾਲਿਬਾਨ ਦੀ ਮੱਦਦ ਕੀਤੀ ਹੈ। ਸੰਸਾਰ ਸਾਮਰਾਜੀ ਪ੍ਰਬੰਧ ਦੇ ਸਰਗਣੇ ਵਜੋਂ ਦੁਨੀਆਂ ਦੇ ਕਿਰਤੀ ਲੋਕਾਂ ਦੇ ਟਾਕਰੇ ਦਾ ਨਿਸ਼ਾਨਾ ਬਣੇ ਰਹੇ ਅਮਰੀਕੀ ਸਾਮਰਾਜੀਆਂ ਦੀ ਇਹ ਹਾਰ ਦੁਨੀਆਂ ਦੇ ਲੋਕਾਂ ਦੇ ਸੰਗਰਾਮੀ ਇਰਾਦਿਆਂ ਨੂੰ ਜਰ੍ਹਬਾਂ ਦੇਣ ਵਾਲੀ ਹੈ। ਇਸ ਮਹਾਂ ਸ਼ਕਤੀ ਨੂੰ ‘‘ਕੱਚੀ ਮਿੱਟੀ ਦੇ ਪੈਰਾਂ ਵਾਲਾ ਦਿਓ’’ ਵਜੋਂ ਦੇਖ ਲੈਣਾ ਦੁਨੀਆਂ ਦੀਆਂ ਸਾਮਰਾਜ ਵਿਰੋਧੀ ਲੋਕ ਪੱਖੀ ਸ਼ਕਤੀਆਂ ਲਈ ਬਹੁਤ ਮਹੱਤਵਪੂਰਨ ਹੈ।

No comments:

Post a Comment