Tuesday, August 11, 2020

ਦਿੱਲੀ ਘਟਨਾਵਾਂ ਦੇ ਝਰੋਖੇ ’ਚੋਂ. . . . ਆਮ ਆਦਮੀ ਪਾਰਟੀ ਦੀ ਸਿਆਸਤ ਦੀ ਚਾਲ ਢਾਲ

 

 

ਦਿੱਲੀ ਘਟਨਾਵਾਂ ਦੇ ਝਰੋਖੇ ਚੋਂ. . . .

ਆਮ ਆਦਮੀ ਪਾਰਟੀ ਦੀ ਸਿਆਸਤ ਦੀ ਚਾਲ ਢਾਲ

ਇਹ ਤਾਂ ਜੱਗ ਜਾਹਰ ਹਕੀਕਤ ਹੈ ਕਿ ਦਿੱਲੀ ਹੋਇਆ ਫਿਰਕੂ ਕਤਲੇਆਮ ਭਾਜਪਾ ਹਕੂਮਤ ਦੀ ਫਿਰਕੂ-ਫਾਸ਼ੀ ਮੁਹਿੰਮ ਦਾ ਅਗਲਾ ਤਰਕਪੂਰਨ ਪੜਾਅ ਹੈ। ਭਾਜਪਾ ਵੱਲੋਂ ਕੀਤੀਆਂ ਜਾ ਰਹੀਆਂ ਫਿਰਕੂ ਲਾਮਬੰਦੀਆਂ ਦੀ ਅਗਲੀ ਸਿਖਰ ਹੈ। ਸੀ ਵਿਰੋਧੀ ਲੋਕ ਅੰਦੋਲਨ ਨੂੰ ਕੁਚਲਣ ਤੇ ਮੁਸਲਮਾਨ ਭਾਈਚਾਰੇ ਨੂੰ ਖੌਫਜਦਾ ਕਰਨ ਲਈ ਇਹ ਫਿਰਕੂ ਹਿੰਸਾ ਗਿਣ ਮਿਥ ਕੇ ਜਥੇਬੰਦ ਕੀਤੀ ਗਈ ਹੈ। ਮੁਲਕ ਦੇ ਲੋਕਾਂ ਨੂੰ ਭਾਜਪਾ ਹਕੂਮਤ ਤੋਂ ਇਹੀ ਆਸ ਸੀ ਤੇ ਉਹੋ ਹੀ ਵਾਪਰਿਆ ਹੈ। ਭਾਜਪਾ ਫਿਰਕੂ-ਫਾਸ਼ੀ ਅਮਲਾਂ ਦੀ ਝੰਡਾਬਰਦਾਰ ਪਾਰਟੀ ਵਜੋਂ ਹੋਰ ਵਧੇਰੇ ਨਸ਼ਰ ਹੋ ਗਈ ਹੈ ਤੇ ਉਸਨੂੰ ਇਹ   ਕੋਈ ਘਾਟੇਵੰਦਾ ਸੌਦਾ ਨਹੀਂ ਜਾਪਦਾ। ਹਿੰਦੂਆਂ ਦੀ ਖੈਰ-ਖੁਆਹ ਵਜੋਂ ਤੇ ਮੁਸਲਮਾਨਾਂ ਖਿਲਾਫ ਨਫਰਤ ਦੀ ਸਿਆਸਤ ਭੜਕਾਉਣ ਰਾਹੀਂ ਵੋਟਾਂ ਵਟੋਰਨੀਆਂ ਉਸਦਾ ਪ੍ਰਚਲਿਤ ਤਰੀਕਾਕਾਰ ਹੈ ਤੇ ਉਹ ਆਏ ਦਿਨ ਇਸ ਨੀਤੀ ਤੇ ਹੋਰ ਵਧੇਰੇ ਪੱਕੀ ਤਰ੍ਹਾਂ ਤੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਸੀ , ਐਨ ਆਰ ਸੀ ਤੇ ਐਨ ਪੀ ਆਰ ਦਾ ਸੱਜਰਾ ਪ੍ਰੋਜੈਕਟ ਵੀ ਇਹੀ ਹੈ। ਪਰ ਦਿੱਲੀ ਹੋਈ ਫਿਰਕੂ ਹਿੰਸਾ ਨੇ ਆਮ ਆਦਮੀ ਪਾਰਟੀ ਤੇ ਉਸਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਾਰੇ ਕਈ ਹਿੱਸਿਆਂ ਨੂੰ ਭਰਮ ਮੁਕਤ ਕੀਤਾ ਹੈ। ਖਾਸ ਕਰਕੇ ਉਹਨਾਂ ਨੂੰ ਜਿਹੜੇ ਭਾਜਪਾ ਦੀ ਫਿਰਕੂ ਫਾਸ਼ੀ ਸਿਆਸਤ ਦੇ ਬਦਲ ਵਜੋਂ ਆਮ   ਆਦਮੀ ਪਾਰਟੀ ਦੇ ਉਭਾਰ ਨੂੰ ਉਮੀਦਾਂ ਨਾਲ ਦੇਖਦੇ ਸਨ।

ਵੱਡੀ ਜਿੱਤ ਨਾਲ ਦੁਬਾਰਾ ਮੁੱਖ ਮੰਤਰੀ ਬਣਿਆ ਅਰਵਿੰਦ ਕੇਜਰੀਵਾਲ ਲੋਕਾਂ ਦੀ ਆਪਣੀ ਸਰਕਾਰ ਜਾਣ ਦਾ ਦਾਅਵਾ ਕਰਕੇ ਕੁਰਸੀ ਤੇ ਬੈਠਾ ਸੀ ਪਰ ਨਾਲ ਹੀ ਲੋਕਾਂ ਤੇ ਭਾਜਪਾ ਵੱਲੋਂ ਲਿਆਂਦੀ ਫਿਰਕੂ ਸਾੜ੍ਹਸਤੀ ਮੂਹਰੇ ਲੋਕਾਂ ਨਾਲ ਡਟ ਕੇ ਖੜ੍ਹਨ ਤੇ ਇਸ ਫਿਰਕੂ ਹੱਲੇ ਦਾ ਅਸਰ ਖਾਰਜ ਕਰਨ ਦੇ ਯਤਨ ਕਰਨ ਤੇ ਲੋਕਾਂ ਦੇ ਜਾਨ-ਮਾਲ ਦੀ   ਰਾਖੀ ਕਰਨ ਦੇ ਬਣਦੇ ਫਰਜ਼ ਤੋਂ ਟਾਲਾ ਵੱਟ ਕੇ ਦੋ ਦਿਨ ਦੁਬਕ ਕੇ ਬੈਠਾ ਰਿਹਾ। ਨਾ ਉਸਦੇ ਮੰਤਰੀ ਥਿਆਏ, ਲੋਕ ਫੋਨ ਵੀ ਲਾਉਦੇ ਰਹੇ ਪਰ ਲੋਕਾਂ ਨੂੰ ਕੇਜਰੀਵਾਲ ਤੋਂ ਜੋ ਉਮੀਦਾਂ ਸਨ ਉਹ ਉਹਨਾਂ ਉਮੀਦਾਂ ਤੋਂ ਕੋਹਾਂ ਦੂਰ ਖੜ੍ਹਾ ਦਿਖਿਆ। ਉੱਤਰ ਪੂਰਬੀ ਦਿੱਲੀ ਲੋਕਾਂ ਦੇ ਘਰ-ਦੁਕਾਨਾਂ ਅਗਨ ਭੇਂਟ ਕੀਤੀਆਂ ਜਾ ਰਹੀਆਂ ਸਨ ਤੇ ਨਿਹੱਥੇ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ ਤਾਂ ਕੇਜਰੀਵਾਲ ਆਪਣੇ ਡਿਪਟੀ ਮੁੱਖ ਮੰਤਰੀ ਨੂੰ ਨਾਲ ਲੈ ਕੇ ਰਾਜ ਘਾਟ ਮਹਾਤਮਾ ਗਾਂਧੀ   ਤੋਂ ਸ਼ਾਂਤੀ ਮੰਗਣ ਤੁਰ ਗਿਆ। ਇਸ ਸਾਰੇ ਮਾਹੌਲ ਕੇਜਰੀਵਾਲ ਸਰਕਾਰ ਦਾ ਰਵੱਈਆ ਟਾਲਾ-ਵੱਟੂ ਸੀ ਤੇ ਉਹ ਦਿੱਲੀ ਪੁਲਿਸ ਕੰਟਰੋਲ ਨਾ ਹੋਣ ਦਾ ਰੋਣਾ ਰੋ ਕੇ ਬੈਠਾ ਰਿਹਾ ਹੈ। ਦਿੱਲੀ ਪੁਲਿਸ ਤਾਂ ਕੰਟਰੋਲ ਨਾ ਹੋਵੇ ਪਰ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ, ਸਥਾਨਕ ਲੀਡਰ ਤੇ ਹੇਠਲੀ ਅਫਸਰਸ਼ਾਹੀ ਤੇ ਦਿੱਲੀ ਸਰਕਾਰ ਦੇ ਮੁਲਾਜ਼ਮ ਤਾਂ ਸਰਕਾਰ ਦੇ ਕਹਿਣੇ ਸਨ। ਇਹਨਾਂ ਸਭਨਾਂ ਨੂੰ ਲਾਮਬੰਦ ਕਰਕੇ, ਫਿਰਕੂ ਤਣਾਅ   ਦੇ ਮਾਹੌਲ ਨਿੱਤਰਿਆ ਜਾ ਸਕਦਾ ਸੀ। ਉਹਨਾਂ ਸਾਰੇ ਪਾਰਟੀ ਵਰਕਰਾਂ ਨੂੰ ਜਿਹੜੇ ਚੋਣ ਮੁਹਿੰਮ ਹਜ਼ਾਰਾਂ ਦੀ ਗਿਣਤੀ ਦਿਨ ਰਾਤ ਇੱਕ ਕਰ ਰਹੇ ਸਨ, ਨੂੰ ਤਣਾਅ-ਗ੍ਰਸਤ ਖੇਤਰਾਂ ਫਿਰਕੂ ਅਮਨ ਦੀ ਰਾਖੀ ਲਈ ਇਕੱਠੇ ਕੀਤਾ ਜਾ ਸਕਦਾ ਸੀ ਪਰ ਅਜਿਹਾ ਕੁੱਝ ਨਾ ਕੀਤਾ ਗਿਆ, ਸਗੋਂ   ਲੋਕਾਂ ਨੂੰ ਪੂਰੀ ਤਰ੍ਹਾਂ ਫਿਰਕੂ ਹਿੰਦੂ ਜਨੂੰਨੀ ਗਰੋਹਾਂ ਦੇ ਰਹਿਮੋ-ਕਰਮ ਤੇ ਛੱਡ ਦਿੱਤਾ ਗਿਆ।   ਨਾ ਸਿਰਫ ਹੋ ਰਹੀ ਹਿੰਸਾ ਦੌਰਾਨ ਪੂਰੀ ਤਰ੍ਹਾਂ ਉਦਾਸੀਨਤਾ ਦਿਖਾਈ, ਸਗੋਂ ਉਸ ਤੋਂ ਮਗਰੋਂ ਪੀੜਤ ਲੋਕਾਂ ਦੀ ਬਾਂਹ ਫੜਨ ਤੇ ਉੁਹਨਾਂ ਲਈ ਰਾਹਤ ਕੈਂਪਾਂ ਦਾ ਇੰਤਜਾਮ ਕਰਨ ਦੀ ਜਹਿਮਤ ਵੀ ਨਹੀਂ ਉਠਾਈ ਗਈ। ਦਿੱਲੀ ਦੇ ਨਾਮਵਰ ਜਮਹੂਰੀ ਹੱਕਾਂ ਦੇ ਕਾਰਕੁੰਨ ਹਰਸ਼ ਮੰਦਰ ਨੇ ਦੱਸਿਆ ਕਿ ਉਸ ਵੱਲੋਂ ਰਾਹਤ ਕੈਂਪ ਲਾਉਣ ਦੀ ਤਜਵੀਜ਼ ਦਾ ਵੀ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ ਇਸ ਸਮੁੱਚੇ ਰਵੱਈਏ ਨੇ ਭਾਰੀ ਵੋਟਾਂ ਨਾਲ ਆਪ ਨੂੰ ਜਿਤਉਣ ਵਾਲੇ ਦਿੱਲੀ ਵਾਸੀਆਂ ਤਿੱਖਾ ਰੋਸ ਵੀ ਪੈਦਾ ਕੀਤਾ ਤੇ ਜਦੋਂ ਕੇਜਰੀਵਾਲ ਹਿੰਸਾ ਫੌਤ ਹੋਏ ਸਿਪਾਹੀ ਦੇ ਘਰ ਗਿਆ ਤਾਂ ਉੱਥੇ ਲੋਕਾਂ ਨੇ ਕੇਜਰੀਵਾਲ ਦਾ ਰੋਹ ਭਰਪੂਰ ਨਾਹਰਿਆਂ ਨਾਲ ਸਵਾਗਤ ਕੀਤਾ ਤੇ ਉਸਨੂੰ ਬੇਰੰਗ ਵਾਪਸ ਭੇਜਿਆ। ਏਸੇ ਰਵੱਈਏ ਦੀ ਅਗਲੀ ਕੜੀ ਹੀ ਦਿੱਲੀ ਸੂਬੇ ਦੀ ਸਰਕਾਰ ਨੇ ਕਨੱ੍ਹਈਆ ਕੁਮਾਰ ਤੇ ਉਸਦੇ ਸਾਥੀਆਂ ਖਿਲਾਫ ਦੇਸ਼ ਧਰੋਹ ਦਾ ਝੂਠਾ ਮੁਕੱਦਮਾ ਚਲਾਉਣ ਦੀ ਮਨਜੂਰੀ ਦੇ ਦਿੱਤੀ। ਇਸ ਕਦਮ ਨੇ ਮੁਲਕ ਭਰ ਦੇ ਜਮਹੂਰੀ ਧਰਮ ਨਿਰਪੱਖ ਤੇ ਲੋਕ ਪੱਖੀ ਹਿੱਸਿਆਂ ਆਮ   ਆਦਮੀ ਪਾਰਟੀ ਦੀ ਹੋਰ ਵਧੇਰੇ ਤੋਏ ਤੋਏ ਕਰਵਾਈ।

ਕੇਜਰੀਵਾਲ ਸਰਕਾਰ ਵੱਲੋਂ ਲਿਆ ਗਿਆ ਇਹ ਪੈਂਤੜਾ ਵਿਧਾਨ ਸਭਾ ਚੋਣ ਮੁਹਿੰਮ ਦੌਰਾਨ ਉਸ ਵੱਲੋਂ ਲਏ ਪੈਂਤੜੇ ਦਾ ਹੀ ਅਗਲਾ ਵਿਸਥਾਰ ਹੈ। ਇਹਨਾਂ ਚੋਣਾਂ ਦੌਰਾਨ ਭਾਜਪਾ ਨੇ ਸਿਰੇ ਦੀ ਜ਼ਹਿਰੀਲੀ ਫਿਰਕੂ ਮੁਹਿੰਮ ਚਲਾਈ ਸੀ ਹਿੰਦੂ ਵੋਟ ਬੈਂਕ ਨੂੰ ਘੋਰ ਪਿਛਾਖੜੀ ਨਾਅਰਿਆਂ ਦੁਆਲੇ ਲਾਮਬੰਦ ਕੀਤਾ ਗਿਆ ਸੀ ਤੇ ਸੀ ਵਿਰੋਧੀ ਲੋਕ ਅੰਦੋਲਨ ਨੂੰ ਕੌਮ-ਧਰੋਹ ਕਰਾਰ ਦੇ   ਕੇ, ਇਹਨਾਂ   ਨੂੰ ਸਬਕ ਸਿਖਾਉਣ ਦੇ ਹੋਕਰੇ ਦਿੱਤੇ ਗਏ ਸਨ। ਆਮ ਆਦਮੀ ਪਾਰਟੀ ਨੇ ਇਸ ਮੁਹਿੰਮ ਦਾ ਟਾਕਰਾ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਦੇ ਮਸਲਿਆਂ ਨੂੰ ਉਭਾਰ ਕੇ ਕੀਤਾ ਸੀ ਪਰ ਇਹ ਮਸਲੇ ਵੀ ਹਿੰਦੂਤਵ ਦੀ ਜ਼ਮੀਨ ਤੇ ਖੜ੍ਹ ਕੇ ਹੀ   ਉਭਾਰੇ ਗਏ ਸਨ। ਆਪਣੇ ਆਪ ਨੂੰ ਸੱਚਾ ਹਿੰਦੂ ਧਰਮੀ ਸਾਬਤ ਕਰਨ ਦੀ ਲੋੜ ਚੋਂ ਹੀ ਘਰ ਅੰਦਰ ਕੀਤਾ ਜਾ ਰਿਹਾ ਹਨੂਮਾਨ ਚਾਲੀਸਾ ਦਾ ਪਾਠ ਟੀ. ਵੀ. ਚੈਨਲਾਂ ਤੱਕ ਪਹੁੰਚਿਆ ਸੀ ਤੇ ਮੰਦਰਾਂ ਦੇ ਗੇੜੇ ਖਬਰਾਂ ਲਿਆਂਦੇ ਗਏ ਸਨ। ਉਸ ਤੋਂ ਵੀ ਅੱਗੇ ਮੁਲਕ ਭਰ ਉੱਭਰੇ ਲੋਕ ਅੰਦੋਲਨ ਦੇ ਕੇਂਦਰ ਵਜੋਂ ਜੰਮੇ ਹੋਏ ਸ਼ਾਹੀਨ ਬਾਗ ਦੇ ਧਰਨੇ ਤੋਂ ਪਾਸਾ ਵੱਟ ਕੇ ਦਿਨ ਲੰਘਾਏ ਗਏ ਸਨ ਤੇ ਉਹਨਾਂ ਤੇ ਕਾਰਵਾਈ ਨਾ ਕਰਨ ਲਈ ਅਮਿਤ ਸ਼ਾਹ ਨੂੰ ਕੋਸਿਆ ਗਿਆ ਸੀ। ਮੁਲਕ ਦੇ ਕਰੋੜਾਂ ਲੋਕਾਂ ਦੇ ਨਾਗਰਿਕਤਾ ਹੱਕਾਂ ਤੇ ਹਮਲੇ ਬਾਰੇ ਵੀ ਚੁੱਪ ਵੱਟ ਕੇ ਰੱਖੀ ਗਈ ਸੀ। ਇਹ ਸਾਰਾ ਪੈਂਤੜਾ ਭਾਜਪਾ ਦੇ ਹਿੰਦੂਤਵ ਦੇ ਪੈਂਤੜੇ ਨਾਲ ਚੋਣਾਂ ਭਿੜਨ ਲਈ ਨਰਮ ਹਿੰਦੂਤਵ ਦਾ ਪੈਂਤੜਾ ਸੀ ਜਿਹੜਾ ਭਾਰਤੀ ਹਾਕਮ ਜਮਾਤੀ ਸਿਆਸਤ ਬਹੁਤੀਆਂ ਮੌਕਾਪ੍ਰਸਤ ਪਾਰਟੀਆਂ ਵੱਲੋਂ ਲਿਆ ਜਾਂਦਾ ਹੈ। ਭਾਰਤੀ ਹਾਕਮ ਜਮਾਤੀ ਸਿਆਸਤ ਦੀ ਨੁਹਾਰ ਬੀਤੇ ਦਹਾਕਿਆਂ ਇਉ ਘੜੀ ਜਾਂਦੀ ਰਹੀ ਹੈ ਕਿ ਵੋਟਾਂ ਵਟੋਰਨ ਲਈ ਕਿਸੇ ਵੀ ਵੋਟ ਪਾਰਟੀ ਨੂੰ ਹਿੰਦੂ ਬਹੁ-ਗਿਣਤੀ ਵੋਟ ਬੈਂਕ ਤੋੋਂ ਜ਼ਰਾ ਕੁ ਵੀ ਦੂਰੀ ਪੁੱਗਦੀ ਨਹੀਂ ਹੈ ਤੇ ਉਹਨਾਂ ਦੀ ਧਰਮ ਨਿਰਪੱਖਤਾ ਇਸ ਨੁਕਤੇ ਤੇ ਕੇ ਬੋਚਵੀਂ ਹੋ ਜਾਂਦੀ ਰਹੀ ਹੈ। ਆਮ ਆਦਮੀ ਪਾਰਟੀ ਦਾ ਸਮੁੱਚਾ ਪੈਂਤੜਾ ਵੀ ਏਸੇ ਚੋਂ ਨਿਕਲਦਾ ਹੈ। ਹਿੰਦੂਤਵ ਦੀ ਜ਼ਮੀਨ ਤੇ ਖੜ੍ਹ ਕੇ ਉਭਾਰੇ ਗਏ ਲੋਕ ਮਸਲੇ ਵੀ ਸਿਰਫ ਨਾਗਰਿਕਾਂ ਦੀਆਂ ਬੁਨਿਆਦੀ ਸਹੂਲਤਾਂ ਤੱਕ ਹੀ ਸੀਮਤ ਸਨ ਜਿਹੜੇ ਨਿੱਜੀਕਰਨ ਦੇ ਇਸ ਦੌਰ ਖੁਰਦੇ ਹੱਕਾਂ ਦੀ ਰੁੱਤ ਕਾਰਨ ਲੋਕਾਂ ਲਈ ਰਾਹਤ ਦਾ ਸਾਧਨ ਬਣੇ ਸਨ। ਇਹ ਮਸਲੇ ਲੋਕਾਂ ਦੇ ਜਮਾਤੀ ਹਿੱਤਾਂ ਨੂੰ ਸੰਬੋਧਿਤ ਨਹੀਂ ਹਨ। ਇਹਨਾਂ ਮਸਲਿਆਂ ਤੇ ਗੱਲ ਚੱਲਣਾ ਭਾਜਪਾ ਦੀ ਨਿਰੋਲ ਫਿਰਕੂ ਨਾਅਰਿਆਂ ਦੀ ਸਿਆਸਤ ਦੇ ਮੁਕਾਬਲੇ ਤੇ ਇੱਕ ਮਹੱਤਵ ਬਣ ਜਾਂਦਾ ਹੈ, ਪਰ ਨਾਲ ਹੀ ਆਮ ਆਦਮੀ ਪਾਰਟੀ ਇਸ ਪੱਖੋਂ ਵੀ ਸੁਚੇਤ ਰਹੀ ਹੈ ਕਿ ਟਕਰਾਵੇਂ ਜਮਾਤੀ ਹਿਤਾਂ ਵਾਲੇ ਇਸ ਸਮਾਜ ਅੰਦਰ ਇਹਨਾਂ ਮੁੱਦਿਆਂ ਦਾ ਜਮਾਤੀ ਹਵਾਲਾ ਨਹੀਂ ਦਿਖਣਾ ਚਾਹੀਦਾ। ਲੋਕਾਂ ਨਾਲ ਕੀਤਾ ਨਿਗੂਣਾ ਵਾਅਦਾ ਵੀ ਲੁਟੇਰੀਆਂ ਜਮਾਤਾਂ ਦੇ ਹਿੱਤਾਂ ਤੇ ਆਂਚ ਆਉਣ ਦਾ ਕੋਈ ਸਬੱਬ ਨਹੀਂ ਬਣਨਾ ਚਾਹੀਦਾ। ਇਸ ਲਈ ਚੰਗੇ ਪ੍ਰਸਾਸ਼ਨ ਨੂੰ ਹੀ ਲੋਕਾਂ ਦਾ ਭਰੋਸਾ ਜਿੱਤਣ ਦਾ ਹਵਾਲਾ ਨੁਕਤਾ ਬਣਾਇਆ ਗਿਆ। ਅਜਿਹਾ ਚੰਗਾ ਪ੍ਰਸਾਸ਼ਨ ਜਿਹੜਾ ਲੋਕਾਂ ਨੂੰ ਨਿਗੂਣੀਆਂ ਸਰਕਾਰੀ ਰਿਆਇਤਾਂ ਮੁਹੱਈਆ ਕਰਵਾ ਕੇ ਤਸੱਲੀ ਕਰਵਾਉਦਾ ਤੇ ਲੁਟੇਰੀਆਂ ਜਮਾਤਾਂ ਲਈ ਸੁਖਾਵੇਂ ਕਾਰੋਬਾਰੀ ਮਾਹੌਲ ਦੀ ਗਰੰਟੀ ਕਰਦਾ ਹੈ। ਅਜਿਹਾ ਚੰਗਾ ਪ੍ਰਸਾਸ਼ਨ ਜੋ ਸਮਾਜ ਚਲਦੇ ਲੁੱਟ ਦੇ ਦਸਤੂਰ ਨੂੰ ਰੱਤੀ ਭਰ ਆਂਚ ਨਹੀਂ ਆਉਣ ਦਿੰਦਾ ਇਸ ਪੈਂਤੜੇ ਦੀ   ਕਾਮਯਾਬੀ ਨਾਲ ਹੀ ਕੇਜਰੀਵਾਲ ਦੁਬਾਰਾ ਗੱਦੀ ਤੇ    ਆਇਆ। ਪੰਜਾਬ ਅੰਦਰ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਸਿੱਖ ਫਿਰਕਾਪ੍ਰਸਤ ਹਲਕਿਆਂ ਨਾਲ ਨੇੜਤਾ ਦਿਖਾਉਣ ਦਾ ਦਾਅ ਖੇਡਿਆ ਗਿਆ ਸੀ। ਇਹ ਵਖਰੀ ਗੱਲ ਹੈ ਕਿ ਪੰਜਾਬ ਦੀਆਂ ਠੋਸ ਜ਼ਮੀਨੀ ਹਕੀਕਤਾਂ ਬਾਰੇ ਅਣਜਾਣਤਾ ਕਾਰਨ ਇਹ ਮੌਕਾਪ੍ਰਸਤ ਚਾਲ ਪੁੱਠੀ ਪੈ ਗਈ ਸੀ ਤੇ ਬਾਜੀ ਕਾਂਗਰਸ ਲੈ ਗਈ ਸੀ ਪਰ ਇਸਨੇ ਵੀ ਮੌਕਾਪ੍ਰਸਤ ਫਿਰਕੂ ਸਿਆਸਤ ਦੇ ਘੋੜੇ ਦਾ ਸਵਾਰ ਹੋਣ ਦੇ ਆਪਲੀਡਰਸ਼ਿਪ ਦੇ ਇਰਾਦਿਆਂ ਨੂੰ ਦਰਸਾ ਦਿੱਤਾ ਸੀ।

ਹੁਣ ਕੁਰਸੀ ਤੇ ਬੈਠਣ ਸਾਰ ਹੀ ਭਾਜਪਾ ਦੀ ਫਿਰਕੂ ਲਾਮਬੰਦੀ ਨੇ ਇਮਤਿਹਾਨ ਪਾ ਦਿੱਤਾ ਤਾਂ ਕੇਜਰੀਵਾਲ ਨੇ ਫਿਰ ਹਮਲੇ ਹੇਠ ਆਏ ਮੁਸਲਮਾਨ ਭਾਈਚਾਰੇ ਦੀ ਰਾਖੀ ਲਈ ਤੇ ਭਾਈਚਾਰਕ ਅਮਨ ਕਾਇਮ ਕਰਨ ਲਈ ਆਪਣੀ ਭੂਮਿਕਾ ਨਿਭਾਉਣ ਤੋਂ ਟਾਲਾ ਵੱਟਿਆ। ਤੇਜੀ ਨਾਲ ਵਿਕਸਤ ਹੋਈ ਇਸ ਹਾਲਤ ਨੇ ਭਾਜਪਾ ਦੀ ਫਿਰਕੂ ਸਿਆਸਤ ਦੇ ਆਪ ਮਾਰਕਾ ਬਦਲ ਦੀ ਹਕੀਕਤ ਝਟਪਟ ਹੀ ਸਾਹਮਣੇ ਲਿਆ ਦਿੱਤੀ। ਨਾਲ ਹੀ ਇਹ ਹਕੀਕਤ ਵੀ ਉਭਾਰ ਦਿੱਤੀ ਕਿ ਧਰਮ ਨਿਰਪੱਖ ਤੇ ਖਰੇ ਜਮਹੂਰੀ ਨੁਕਤਾ-ਨਜ਼ਰ ਤੋਂ ਕਿਨਾਰਾ ਕਰਕੇ ਲਿਆ ਗਿਆ ਮੌਕਾਪ੍ਰਸਤ ਪੈਂਤੜਾ ਆਖਰ ਨੂੰ ਅਜਿਹੀ ਭੂਮਿਕਾ ਲਈ ਹੀ ਸਰਾਪਿਆ ਹੁੰਦਾ ਹੈ ਜੋ ਕੇਜਰੀਵਾਲ ਨੇ ਦਿੱਲੀ ਦੀ ਫਿਰਕੂ ਹਿੰਸਾ ਦੌਰਾਨ ਨਿਭਾਈ ਹੈ। ਅਜਿਹੇ ਪੈਂਤੜੇ ਸੀਟਾਂ ਦੇ ਅੰਕੜੇ ਤਾਂ ਬਦਲ ਦਿੰਦੇ ਹਨ ਪਰ ਸਮਾਜ ਫਿਰਕੂ ਵੰਡਾਂ ਡੂੰਘੀਆਂ ਕਰਨ ਹੀ ਹਿੱਸਾ ਪਾਉਦੇ ਹਨ। ਪਰ ਸਮਾਜ ਅੰਦਰ ਹੋ ਰਿਹਾ ਫਿਰਕੂ ਧਰੁਵੀਕਰਨ ਤਾਂ ਹੋਰ ਜ਼ਿਆਦਾ ਡੂੰਘਾ ਹੁੰਦਾ ਜਾਂਦਾ ਹੈ ਤੇ ਜਦੋਂ ਸਿਖਰ ਤੇ ਪੁੱਜਦਾ ਹੈ ਤਾਂ ਆਪ ਵਰਗੀ ਸਿਆਸੀ ਸ਼ਕਤੀ ਦਾ ਵਿਹਾਰ ਅਜਿਹਾ ਹੀ ਹੋ ਸਕਦਾ ਹੁੰਦਾ ਹੈ।

ਦਿੱਲੀ ਘਟਨਾਵਾਂ ਨੇ ਦਰਸਾਇਆ ਹੈ ਕਿ ਭਾਜਪਾ ਦੀ ਫਿਰਕੂ ਸਿਆਸਤ ਦੇ ਟਾਕਰੇ ਪਾਰਲੀਮਾਨੀ ਅਖਾੜੇ ਅੰਦਰ ਤਾਂ ਹਿੰਦੂਤਵੀ ਧਰਾਤਲ ਤੇ ਖੜ੍ਹ ਕੇ ਚੰਗੇ ਪ੍ਰਸ਼ਾਸਨ ਦੇ ਨਾਅਰਿਆਂ ਨਾਲ ਵੋਟਾਂ ਦਾ ਅੰਕੜਾ ਤਾਂ ਵਧਾਇਆ ਜਾ ਸਕਦਾ ਹੈ ਪਰ ਲੋਕਾਂ ਤੇ ਸਾੜ੍ਹਸਤੀ ਬਣਕੇ ਰਹੇ ਇਸ ਫਾਸ਼ੀ ਹਮਲੇ   ਦਾ ਟਾਕਰਾ ਨਹੀਂ ਕੀਤਾ ਜਾ ਸਕਦਾ। ਇਸ ਦੌਰ ਆਪ   ਮਾਰਕਾ ਸਿਆਸਤ ਭਾਜਪਾ ਹਕੂਮਤ ਦੀ ਫਿਰਕੂ ਫਾਸ਼ੀ ਪਿਛਾਖੜੀ ਸਿਆਸਤ ਦਾ ਬਦਲ ਨਹੀਂ ਹੋ ਸਕਦੀ। ਇਸ ਫਿਰਕੂ ਫਾਸ਼ੀ ਸਿਆਸੀ ਹਮਲੇ ਦਾ ਟਾਕਰਾ ਨਾ ਹੀ ਪਾਰਲੀਮਾਨੀ ਅਖਾੜਿਆਂ ਹੋ ਸਕਦਾ ਹੈ। ਇਹ ਟਾਕਰਾ ਪਾਰਲੀਮਾਨੀ ਅਖਾੜਿਆਂ ਤੋਂ ਬਾਹਰ ਹਕੀਕੀ ਧਰਮ ਨਿਰਪੱਖਤਾ ਤੇ ਜਮਹੂਰੀ ਅਮਲਾਂ ਦੀ ਜ਼ਮੀਨ ਤੇ ਖੜ੍ਹ ਕੇ ਹੀ ਉਸਾਰਿਆ ਜਾ ਸਕਦਾ ਹੈ। ਪਿਛਾਖੜੀ ਸਿਆਸਤ ਦੇ ਉਭਾਰ ਦੇ ਇਸ ਦੌਰ ਅੰਦਰ ਆਪ ਮਾਰਕਾ ਹਰ ਇੱਕ ਬਦਲ ਅਜਿਹੇ ਹਸ਼ਰ ਲਈ ਹੀ ਸਰਾਪਿਆ ਹੋਇਆ ਹੈ। ਤਾਂ ਵੀ ਲੋਕ ਆਪਣੇ ਅਮਲੀ ਤਜਰਬੇ ਰਾਹੀਂ ਅਜਿਹੇ ਬਦਲਾਂ ਦੀਆਂ ਸੀਮਤਾਈਆਂ ਨੂੰ ਗ੍ਰਹਿਣ ਕਰ ਰਹੇ ਹਨ ਤੇ ਖਰੇ ਲੋਕ ਪੱਖੀ ਬਦਲ ਦੀ ਤਲਾਸ਼ ਤੇਜ਼ ਹੋ ਰਹੀ ਹੈ।

No comments:

Post a Comment