Saturday, April 6, 2019

ਸਮਾਗਮ ਸ਼ਤਾਬਦੀ ਕਮੇਟੀ ਦਾ ਸੱਦਾ ਤਬਕਾਤੀ ਸੰਘਰਸ਼ਾਂ ਨੂੰ ਇਨਕਲਾਬੀ ਸੇਧ ’ਚ ਅੱਗੇ ਵਧਾਉ



ਸੰਤਾਲੀ ਦੀ ਨਕਲੀ ਆਜ਼ਾਦੀ ਤੋਂ ਮਗਰੋਂ ਵੀ ਸਾਮਰਾਜੀਆਂ ਤੇ ਉਹਨਾਂ ਦੇ ਦੇਸੀ ਦਲਾਲਾਂ ਤੋਂ ਮੁਕਤੀ ਲਈ ਸੰਗਰਾਮ ਵੱਖ ਵੱਖ ਰੂਪਾਂ ਚ ਜਾਰੀ ਰਿਹਾ ਹੈ ਅੱਜ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਮਨਾਉਣ ਵੇਲੇ ਇਸ ਸੰਗਰਾਮ ਨੂੰ ਤੇਜ਼ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਆਪਣੀ ਮੁਕਤੀ ਦੇ ਰਾਹ ਨੂੰ ਪਹਿਚਾਨਣਾ ਅਤੇ ਉਹਦੇ ਤੇ ਤੁਰਨਾ ਚਾਹੀਦਾ ਹੈ ਲੋਕਾਂ ਦੀਆਂ ਜ਼ਿੰਦਗੀਆਂ ਚ ਖੁਸ਼ਹਾਲੀ , ਸਾਮਰਾਜੀਆਂ ਤੇ ਉਹਨਾਂ ਦੇ ਸੇਵਾਦਾਰਾਂ ਦੇ ਰਾਜ ਦੀ ਲੁੱਟ ਖਸੁੱਟ ਤੋਂ ਮੁਕੰਮਲ ਮੁਕਤੀ ਪਾ ਕੇ ਹੀ ਹੋ ਸਕਦੀ ਹੈ ਉਨ੍ਹਾਂ  ਦੀ ਪੁੱਗਤ ਤੇ ਸਰਦਾਰੀ ਵਾਲੇ ਰਾਜ ਦੀ ਥਾਂ, ਲੋਕਾਂ ਦੀ ਪੁੱਗਤ ਤੇ ਸਰਦਾਰੀ ਵਾਲੇ ਰਾਜ ਦੀ ਉਸਾਰੀ ਕਰਕੇ ਹੀ ਹੋ ਸਕਦੀ ਹੈ ਅਜਿਹੀ ਪੁੱਗਤ ਬਣਾਉਣ ਦਾ ਰਾਹ ਹੱਕੀ ਲੋਕ ਸੰਘਰਸ਼ਾਂ ਵਿਚੋਂ ਹੋ ਕੇ ਜਾਂਦਾ ਹੈ ਇਸ ਲਈ ਸਾਨੂੰ ਹੱਕੀ ਲੋਕ ਘੋਲਾਂ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ ਤੇ ਅਜਿਹੇ ਮੁਕਾਮ ਤੱਕ ਲੈ ਕੇ ਜਾਣਾ ਚਾਹੀਦਾ ਹੈ ਕਿ ਲੋਕ ਆਪਣੀ ਜ਼ਿੰਦਗੀ ਦੇ ਸਾਰੇ ਫੈਸਲਿਆਂ ਦਾ ਅਧਿਕਾਰ ਆਪਣੇ ਹੱਥ ਲੈ ਸਕਣ
ਅੱਜ ਅਸੀਂ ਰੁਜ਼ਗਾਰ ਬਚਾਉਣ ਲਈ ਸੰਘਰਸ਼ ਕਰਦੇ ਹਾਂ, ਤਨਖਾਹਾਂ ਭੱਤਿਆਂ ਚ ਕਟੌਤੀ ਖਿਲਾਫ ਜੂਝਦੇ ਹਾਂ, ਜ਼ਮੀਨਾਂ ਬਚਾਉਣ, ਕਰਜ਼ਾ ਮੁਆਫ ਕਰਵਾਉਣ ਲਈ ਲੜਦੇ ਹਾਂ ਹਕੂਮਤਾਂ ਵੱਲੋਂ ਕੀਤੇ ਨਿਗੂਣੇ ਵਾਅਦਿਆਂ ਜਿਵੇਂ ਸ਼ਗਨ ਸਕੀਮਾਂ, ਆਟਾ ਦਾਲ ਸਕੀਮਾਂ, ਪੈਨਸ਼ਨਾਂ, ਬਿਜਲੀ ਮੁਆਫੀ ਆਦਿ ਲਈ ਲੜਦੇ ਹਾਂ ਹਾਕਮ ਤਾਂ ਇਹਨਾਂ ਤੋਂ ਵੀ ਫਿਰ ਜਾਂਦੇ ਹਨ ਤੇ ਸਭ ਕੁੱਝ ਖੋਹਣ ਤੇ ਤੁਲੇ ਹੋਏ ਹਨ ਜੇਕਰ ਅਸੀਂ ਡਟਵੇਂ ਸੰਘਰਸ਼ਾਂ ਨਾਲ ਇਹਨਾਂ ਚੋਂ ਕੁੱਝ ਮੰਨਵਾ ਵੀ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਚ ਕੋਈ ਵੱਡਾ ਫਰਕ ਨਹੀਂ ਪੈਂਦਾ, ਵਕਤੀ ਸਾਹ ਆ ਜਾਂਦਾ ਹੈ ਜ਼ਿੰਦਗੀ ਤਾਂ ਬਦਲਣੀ ਹੈ, ਜੇਕਰ ਉਹਨਾਂ ਮਸਲਿਆਂ ਤੱਕ ਪੁੱਜੀਏ ਜਿਨ੍ਹਾਂ ਨੂੰ ਕੋਈ ਵੀ ਹਾਕਮ ਪਾਰਟੀ ਚਿਮਟੇ ਨਾਲ ਛੂਹਣ ਨੂੰ ਵੀ ਤਿਆਰ ਨਹੀਂ ਹੈ ਹਾਕਮ ਪਾਰਟੀਆਂ ਦੇ  ਵਾਅਦਿਆਂ ਨੂੰ ਲਾਗੂ ਕਰਵਾਉਣ ਤੱਕ ਸੀਮਤ ਨਾ ਰਹੀਏ ਅਸੀਂ ਸਭਨਾਂ ਲਈ ਰੁਜਗਾਰ ਤੇ ਜ਼ਮੀਨ ਦਾ ਹੱਕ ਮੰਗੀਏ, ਸ਼ਾਹੂਕਾਰਾ ਕਾਰੋਬਾਰਾਂ ਦਾ ਖਾਤਮਾ ਮੰਗੀਏ, ਵੱਡੀਆਂ ਬਹੁਕੌਮੀ ਕੰਪਨੀਆਂ ਤੇ ਉਹਨਾਂ ਦੇ ਦਲਾਲ ਕਾਰੋਬਾਰੀਆਂ ਦੇ ਮੁਨਾਫਿਆਂ ਤੇ ਰੋਕ ਮੰਗੀਏ, ਉਹਨਾਂ ਵੱਲੋਂ ਲੁੱਟਿਆ ਸਰਮਾਇਆ ਜਬਤ ਕਰਨ ਦੀ ਮੰਗ ਕਰੀਏ, ਸਿਹਤ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਹਰ ਇੱਕ ਲਈ ਮੁਫਤ ਹੋਣ ਦੀ ਮੰਗ ਕਰੀਏ, ਸਾਮਰਾਜੀਆਂ ਨਾਲ ਕੀਤੀਆਂ ਉਹ ਸਾਰੀਆਂ ਸੰਧੀਆਂ ਰੱਦ ਕਰਨ ਦੀ ਮੰਗ ਕਰੀਏ ਜਿਹੜੀਆਂ ਸਾਡੇ ਮੁਲਕ ਨੂੰ ਲੁੱਟਣ ਤੇ ਦਬਾਉਣ ਲਈ ਸਾਧਨ ਹਨ, ਸਾਮਰਾਜੀਆਂ ਦੀਆਂ ਕੌਮਾਂਤਰੀ ਸੰਸਥਾਵਾਂ ਸੰਸਾਰ ਬੈਂਕ ਤੇ ਵਿਸ਼ਵ ਵਪਾਰ ਸੰਸਥਾ ਚੋਂ ਮੁਲਕ ਨੂੰ ਬਾਹਰ ਕਰਨ ਦੀ ਮੰਗ ਕਰੀਏ, ਨਵੀਆਂ ਆਰਥਕ ਨੀਤੀਆਂ ਰੱਦ ਕਰਨ ਦੀ ਮੰਗ ਕਰੀਏ, ਕੰਪਨੀਆਂ ਨੂੰ ਬਣਾ ਕੇ ਦਿੱਤੇ ਆਰਥਕ ਜੋਨ ਰੱਦ ਕਰਨ ਦੀ ਮੰਗ ਕਰੀਏ, ਕਸ਼ਮੀਰ ਚੋਂ , ਉਤਰ ਪੂਰਬ ਦੇ ਰਾਜਾਂ ਚੋਂ ਤੇ ਆਦਿਵਾਸੀ ਖੇਤਰਾਂ ਚੋਂ ਫੌਜਾਂ ਵਾਪਸ ਬੁਲਾਉਣ ਦੀ ਮੰਗ ਕਰੀਏ , ਅਮਰੀਕੀ ਸਾਮਰਾਜੀ ਹਿੱਤਾਂ ਲਈ ਵਿਦੇਸ਼ੀ ਧਰਤੀਆਂ ਤੇ ਭਾਰਤੀ ਫੌਜਾਂ ਝੋਕਣ ਦਾ ਵਿਰੋਧ ਕਰੀਏ , ਅੰਗਰੇਜ ਹਾਕਮਾਂ ਤੋਂ ਵਿਰਸੇ ਚ ਲਏ ਤੇ ਨਵੇਂ ਘੜੇ  ਸਾਰੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰੀਏ ਅਜਿਹੇ ਮਸਲਿਆਂ ਨੂੰ ਅਸੀਂ ਆਪਣੇ ਸੰਘਰਸ਼ਾਂ ਦਾ ਏਜੰਡਾ ਬਣਾਈਏ ਇਹਨਾਂ ਸੰਘਰਸ਼ਾਂ ਨੂੰ ਰਾਜ ਭਾਗ ਦੀ ਤਬਦੀਲੀ ਦੀ ਜਦੋਜਹਿਦ ਚ ਪਲਟੀਏ ਅਤੇ ਨਵੇਂ ਰਾਜ ਤੇ ਸਮਾਜ ਦੀ ਉਸਾਰੀ ਦੀ ਮੰਜਿਲ ਤੱਕ ਲੈ ਕੇ ਜਾਈਏ ਸਾਮਰਾਜੀਆਂ ਤੇ ਉਹਨਾਂ ਦੇ ਦਲਾਲਾਂ ਦੇ ਲੁਟੇਰੇ ਰਾਜ ਦਾ ਖਾਤਮਾ ਕਰਕੇ ਕਿਰਤੀ ਲੋਕਾਂ ਦੀ ਪੁੱਗਤ ਵਾਲਾ ਰਾਜ ਉਸਾਰਨ ਲਈ ਜੂਝੀਏ ਇਨਕਲਾਬ ਦੀ ਇਸ ਲੜਾਈ ਚ ਸਭਨਾਂ ਕਿਰਤੀਆਂ ਸਮੇਤ ਦਲਿਤਾਂ , ਔਰਤਾਂ , ਆਦਿਵਾਸੀਆਂ ਤੇ ਦਬਾਈਆਂ ਕੌਮੀਅਤਾਂ ਦੇ ਏਕੇ ਦਾ ਯੱਕ ਬੰਨ੍ਹੀਏ
(ਜਲ੍ਹਿਆਂਵਾਲਾ ਸ਼ਤਾਬਦੀ ਸਮਾਗਮ ਕਮੇਟੀ,
ਪੰਜਾਬ ਦੇ ਹੱਥ ਪਰਚੇ ਚੋਂ, ਸਿਰਲੇਖ ਸਾਡਾ)

No comments:

Post a Comment