Saturday, April 6, 2019

ਸਾਮਰਾਜੀ ਸਰਪ੍ਰਸਤੀ ਹੇਠ ਸੂਦਖੋਰਾਂ ਵੱਲੋਂ ਬਹੁ-ਭਾਂਤੀ ਲੁੱਟ



ਭਾਰਤੀ ਸੂਦਖੋਰ, ਵੱਲੋਂ ਕਿਸਾਨ ਆਰਥਿਕਤਾ ਦੀ ਲੁੱਟ ਸਿਰਫ ਸੂਦਖੋਰੀ ਪ੍ਰਬੰਧ ਦੀ ਜਕੜ ਰਾਹੀਂ ਹੀ ਨਹੀਂ ਕੀਤੀ ਜਾਂਦੀ ਇੱਕ ਸੌਦਾਗਰ ਹੋਣ ਦੇ ਨਾਤੇ ਅਤੇ ਕਈ ਵਾਰ ਬਦੇਸ਼ੀ ਵਸਤਾਂ ਵੇਚਣ ਵਾਲੀਆਂ ਫਰਮਾਂ ਦਾ ਦਲਾਲ ਹੋਣ ਸਦਕਾ, ਉਸੇ ਸਮੇਂ, ਉਹ ਭਾਰਤੀ ਗਰੀਬ ਅਤੇ ਦਰਮਿਆਨੇ ਕਿਸਾਨਾਂ ਦੀ ਦੋਵੇਂ ਤਰ੍ਹਾਂ ਖੇਤੀ ਪੈਦਾਵਰ ਦੇ (ਆਪ- ਅਨੁ.) ਖਰੀਦਦਾਰ ਵਜੋਂ ਅਤੇ ਸਨਅਤੀ ਵਸਤਾਂ ਦੇ (ਉਸਦੇ ਅਨੁ.) ਖਰੀਦਦਾਰ ਵਜੋਂ ਲੁੱਟ ਕਰਦਾ ਸੀ ਆਓ, ਭਾਰਤੀ ਸੂਦਖੋਰ ਦੇ ਇਸ ਖੇਤਰ ਦੀ ਵਿਆਖਿਆ ਕਰਨ ਲਈ ਉਦਾਹਰਨ ਦੇਈਏ
ਭਾਰਤੀ ਕੇਂਦਰੀ ਕਪਾਹ ਕਮੇਟੀ ਵੱਲੋਂ ਇਕੱਠੇ ਕੀਤੇ ਤੱਥ ਵੇਰਵਿਆਂ ਮੁਤਾਬਕ ਪੰਜਾਬ ਅੰਦਰ ਕਪਾਹ ਵਿੱਚ ਸਰਮਾਇਆ ਲਾਉਣ ਅਤੇ ਵਪਾਰ ਕਰਨ ਦੀਆਂ ਹਾਲਤਾਂ ਇਸ ਤਰ੍ਹਾਂ ਸਨ ਇਹ ਤੱਥ ਵੇਰਵੇ ਸੈਂਪਲ ਸਰਵੇ ਤੇ ਆਧਾਰਤ ਹਨ
1. ਕਪਾਹ ਵਾਲੇ 1820 ਕਿਸਾਨਾਂ ਵਿੱਚੋਂ 51.3 ਫੀਸਦੀ ਕਿਸਾਨ ਫਸਲ ਪੈਦਾ ਕਰਨ ਤੋਂ ਪਹਿਲਾਂ ਅਤੇ ਵਹਾਈ ਦੇ ਦਿਨਾਂ ਦੇ ਸ਼ੁਰੂ ਵਿੱਚ ਉਧਾਰ ਲੈਂਦੇ ਹਨ
2. ਉਧਾਰ ਲੈਣ ਵਾਲਿਆਂ ਦੀ ਉਧਾਰ ਰਾਸ਼ੀ ਪ੍ਰਤੀ ਕਿਸਾਨ 628 ਰੁਪਏ ਬਣਦੀ ਸੀ
3. ਇੱਕ ਹੋਰ ਖੋਜ ਨੇ ਵੀ ਇਹੀ ਦਿਖਾਇਆ ਹੈ ਕਿ ਇਹ ਸਥਾਪਤ ਗੱਲ ਹੈ ਕਿ ਵਾਹੀਕਾਰ ਜ਼ਮੀਨ ਮਾਲਕਾਂ ਲਈ ਉਧਾਰ ਲੈਣਾ ਸੌਖਾ ਸੀ ਅਤੇ ਉਹਨਾਂ ਸਿਰ ਕਰਜ਼ੇ ਦੀ ਰਕਮ ਵਾਹੀਕਾਰ ਮੁਜਾਰਿਆਂ ਨਾਲੋਂ ਬਹੁਤ ਉੱਚੀ ਸੀ ਜ਼ਮੀਨ ਮਾਲਕ ਵਾਹੀਕਾਰਾਂ ਵੱਲੋਂ ਲਈ ਰਕਮ ਪ੍ਰਤੀ ਵਾਹੀਕਾਰ 818 ਰੁਪਏ ਸੀ, ਜਦੋਂ ਕਿ ਹਰ ਮੁਜਾਰਾ ਵਾਹੀਕਾਰ 412 ਰੁਪਏ ਦਾ ਕਰਜ਼ਦਾਰ ਸੀ
4. ਸ਼ਾਹੂਕਾਰਾਂ ਕੋਲੋਂ 68 ਫੀਸਦੀ ਕਰਜ਼ੇ ਦੀ ਰਾਸ਼ੀ ਪ੍ਰਾਪਤ ਹੁੰਦੀ, 8.8 ਫੀਸਦੀ ਦੀ ਪੂਰਤੀ ਕੋਆਪਰੇਟਿਵ ਸੁਸਾਇਟੀਆਂ ਕਰਦੀਆਂ, 16.9 ਕਰਜ਼ਾ ਜਗੀਰਦਾਰਾਂ ਤੋਂ ਆਉਂਦਾ, 3 ਫੀਸਦੀ ਕਰਜ਼ੇ ਦੀ ਰਕਮ ਰਿਸ਼ਤੇਦਾਰਾਂ ਤੋਂ ਇਕੱਠੀ ਕੀਤੀ ਜਾਂਦੀ ਅਤੇ 3 ਫੀਸਦੀ ਵਪਾਰੀ ਦਲਾਲਾਂ ਤੋਂ
5. ਲਿਆ ਜਾਂਦਾ ਉਧਾਰ 20 ਫੀਸਦੀ ਸਾਲਾਨਾ ਵਿਆਜ ਤੇ ਮਿਲਦਾ, 67 ਫੀਸਦੀ ਕੇਸਾਂ ਦੇ ਮਾਮਲੇ ਵਿੱਚ (27 ਕਰਜ਼ਦਾਰਾਂ ਨੂੰ 20-30 ਫੀਸਦੀ ਵਿਆਜ ਦਰ) ਸਲਾਨਾ ਤੇ ਮਿਲਦਾ 6 ਫੀਸਦੀ ਕਿਸਾਨਾਂ ਨੂੰ 30 ਫੀਸਦੀ ਸਾਲਾਨਾ ਵਿਆਜ ਦਰ ਲਾਈ ਜਾਂਦੀ
6. 72 ਫੀਸਦੀ ਕਪਾਹ ਦੀ ਪੈਦਾਵਾਰ ਪਿੰਡ ਵਿੱਚੋਂ ਹੀ ਖਰੀਦ ਲਈ ਜਾਂਦੀ ਪ੍ਰਮੁੱਖ ਖਰੀਦਦਾਰ ਬਾਣੀਆਂ ਜਾਤੀ ਦਾ ਉਸੇ ਪਿੰਡ ਦਾ ਸੌਦਾਗਰ ਸੂਦਖੋਰ ਹੀ ਹੁੰਦਾ ਸੀ ਜੋ ਪਿੰਡ ਵਿੱਚ ਵੇਚੀ ਗਈ ਫਸਲ ਦਾ 83.4 ਫੀਸਦੀ ਹਿੱਸਾ ਖਰੀਦ ਲੈਂਦਾ ਸੀ
7. ਖੁਦ ਕਪਾਹ ਪੈਦਾ ਕਰਨ ਵਾਲੇ ਉਤਪਾਦਕ ਪਿੰਡ ਵਿੱਚੋਂ ਕੁੱਲ ਪੈਦਾਵਾਰ ਦਾ 26 ਫੀਸਦੀ ਹਿੱਸਾ ਗੱਡਿਆਂ ਵਿੱਚ ਲੱਦ ਕੇ ਸ਼ਹਿਰ ਦੀ ਮੰਡੀ ਵਿੱਚ ਲੈ ਕੇ ਜਾਂਦੇ, ਜਦੋਂ ਕਿ ਸੂਦਖੋਰ ਅਤੇ ਵਪਾਰੀ 74 ਫੀਸਦੀ ਹਿੱਸਾ ਲੈ ਕੇ ਜਾਂਦੇ
ਭਾਰਤੀ ਖੇਤੀ ਬਾਰੇ ਸ਼ਾਹੀ ਕਮਿਸ਼ਨ ਕੋਲ ਇੱਕ ਗਵਾਹ ਨੇ ਦੱਸਿਆ ਕਿ ਸੂਬੇ ਦੇ ਕੇਂਦਰੀ ਹਿੱਸੇ ਵਿੱਚ ਵੀ ਪੰਜਾਬੀ ਕਿਸਾਨ ਛੋਟੇ ਵਪਾਰੀ ਦੀ ਤਾਕਤ ਦੇ ਹੇਠ ਸਨ, ਹਾਲਾਂ ਕਿ ਉੱਥੇ ਆਵਾਜਾਈ ਦੇ ਸਾਧਨ ਕਾਫੀ ਬਿਹਤਰ ਸਨ ਇਸ ਗਵਾਹ ਨੇ ਦਾਅਵੇ ਨਾਲ ਜਾਣਕਾਰੀ ਦਿੱਤੀ ਕਿ ਕਿਸਾਨ ਸਥਾਨਕ ਵਪਾਰੀ ਰਾਹੀਂ, ਤੁਰਦੇ  ਫਿਰਦੇ ਵਪਾਰੀ ਰਾਹੀਂ ਜਾਂ ਸ਼ਹਿਰ ਦੀ ਫਰਮ ਦੇ ਏਜੰਟ ਰਾਹੀਂ ਜਾ ਸਥਾਨਕ ਕਸਬੇ ਦੀ ਮੰਡੀ ਰਾਹੀਂ ਹੀ ਆਪਣੀ ਪੈਦਾਵਾਰ ਵੇਚ ਸਕਦਾ ਹੈ ਇਹ ਗੱਲ ਕਪਾਹ ਦੀ ਵੇਚ ਬਾਰੇ ਸਹੀ ਹੈ ਕਣਕ ਵੇਚਣ ਬਾਰੇ ਉਹ ਥੋਕ ਚ ਖਰੀਦਣ ਵਾਲੀਆਂ ਫਰਮਾਂ ਦੇ ਵੱਡੇ ਦਲਾਲਾਂ ਨੂੰ ਵੇਚ ਸਕਦਾ ਹੈ ਕਿਸਾਨ ਆਪਣੀ ਪੈਦਾਵਾਰ ਪਿੰਡ ਦੇ ਤੁਰਦੇ  ਫਿਰਦੇ ਵਪਾਰੀ ਨੂੰ ਵੇਚਣ ਨੂੰ ਪਹਿਲ ਦਿੰਦਾ ਸੀ, ਹਾਲਾਂਕਿ ਉਹ ਉਸਨੂੰ ਘੱਟ ਕੀਮਤ ਦਿੰਦੇ ਸਨ, ਪਰ ਕਿਉਂਕਿ ਉਹ ਉਸਨੂੰ ਸਾਰਾ ਸਾਲ, ਸ਼ਹਿਰ ਵਿੱਚ ਤਿਆਰ ਕੀਤੀਆਂ ਵਸਤਾਂ ਉਧਾਰ ਦਿੰਦਾ ਹੈ
ਯੂ.ਪੀ. ਵਿੱਚ ਵੀ ਅਜਿਹੀ ਹੀ ਹਾਲਤ ਦੇਖੀ ਗਈ ਸੀ ਸੂਦਖੋਰੀ ਦੇ ਪੈਸਾ ਉਧਾਰ ਲੈਣ ਵਾਲੇ ਇਸ ਪ੍ਰਬੰਧ ਤਹਿਤ ਇੱਕ ਕਿਸਾਨ ਆਪਣੀ ਇੱਕ ਮਣ ਗੁੜ (ਸ਼ੂਗਰ ਜੂਸ)ਦੇ 8 ਆਨੇ ਦੀ ਥਾਂ 6.5 ਆਨੇ ਦਿੰਦਾ ਸੀ ਅਤੇ ਗੰਨੇ ਦੇ ਇੱਕ ਏਕੜ ਦੇ 173 ਰੁਪਏ ਦੀ ਥਾਂ 144 ਰੁਪਏ ਦਿੰਦਾ ਸੀ 100 ਮਣ ਕਪਾਹ, ਦਾ ਮੁੱਲ ਕਿਸਾਨ ਨੂੰ 80 ਰੁਪਏ ਮਿਲਦਾ ਸੀ, ਜਦੋਂ ਕਿ ਸੂਦਖੋਰ ਇਸੇ 100 ਮਣ ਕਪਾਹ ਦੇ 236 ਰੁਪਏ ਵੱਟ ਲੈਂਦਾ ਸੀ
ਸੂਦਖੋਰ ਵਾਹੀਕਾਰਾਂ ਦੇ ਵੱਡੇ ਹਿੱਸੇ ਨੂੰ ਹੀ ਦਬਾਕੇ ਕਰਜ਼ ਲੈਣ ਲਈ ਮਜਬੂਰ ਨਹੀਂ ਸੀ ਕਰਦਾ, ਇਸ ਤਰ੍ਹਾਂ ਉਹਨਾਂ ਦੀ ਆਰਥਿਕਤਾ ਨੂੰ ਹੀ ਤਬਾਹ ਨਹੀਂ ਸੀ ਕਰਦਾ, ਉਹਨਾਂ ਦੇ ਵਾਰਸਾਂ ਤੋਂ (1930ਵਿਆਂ ਵਿੱਚ ਭਾਰਤ ਵਿੱਚ 60 ਲੱਖ ਕਰਜ਼  ਗੁਲਾਮ ਸਨ) ਵੀ ਉਗਰਾਹੀ ਕਰਦਾ ਸੀ, ਸਗੋਂ ਉਹ ਸ਼ਹਿਰ ਦੀ ਮੰਡੀ ਨੂੰ ਬਹੁਤੇ ਕਿਸਾਨਾਂ ਦੀ ਆਜ਼ਾਦ ਪਹੁੰਚ ਤੋਂ ਬਾਹਰ ਕਰ ਦਿੰਦਾ ਸੀ ਅਤੇ ਏਕਾਧਿਕਾਰ ਖਰੀਦ ਏਜੰਸੀਆਂ ਨਾਲ ਮਿਲ ਕੇ ਪਿੰਡ ਅਤੇ ਸ਼ਹਿਰ ਦੀ ਮੰਡੀ ਦੇ ਭਾਅਵਾਂ ਵਿਚਲੇ ਵੱਡੇ ਅੰਤਰ ਦਾ ਲਾਹਾ  ਵੀ ਲੈਂਦਾ ਸੀ ਇਸ ਤਰ੍ਹਾਂ ਖੇਤੀ ਪੈਦਾਵਾਰ ਦੀ ਔਸਤਨ 20 ਤੋਂ 50 ਫੀਸਦੀ ਵੱਧ ਲੁੱਟ ਕਰ ਲੈਂਦਾ ਸੀ ਅਤੇ ਕਈ ਵਾਰ ਉਹ 50 ਫੀਸਦੀ ਤੋਂ ਵੱਧ ਰੇਟ ਹਾਸਲ ਕਰ ਲੈਂਦਾ ਸੀ ਉਹ ਪਿੰਡਾਂ ਵਿੱਚ ਕਿਸਾਨ ਦੀ ਫਸਲ ਖਰੀਦਣ ਲਈ ਸੂਦਖੋਰ ਠੇਕੇਦਾਰ ਸਥਾਪਤ ਕਰਕੇ, ਏਕਾਧਿਕਾਰ ਨੀਵੀਆਂ (ਮਨੌਪਲੀ ਲੋ ਪਰਾਈਸਜ਼) ਕੀਮਤਾਂ ਤੇ ਖਰੀਦ ਸਕਦਾ ਸੀ ਇਹ ਹੈ ਉਹ ਹਕੀਕਤ ਜਿਸ ਨੇ ਭਾਰਤੀ ਵਪਾਰੀ ਸ਼ਾਹੂਕਾਰ ਨੂੰ, ਸਮੇਤ ਜਗੀਰਦਾਰ ਦੇ ਮਿਹਨਤਕਸ਼ ਕਿਸਾਨੀ ਦਾ ਦੁਸ਼ਮਣ ਅਤੇ ਬਰਤਾਨਵੀ ਸਾਮਰਾਜਵਾਦ ਦਾ ਜੋਟੀਦਾਰ ਬਣਾਇਆ
ਬਰਤਾਨਵੀਂ ਸਾਮਰਾਜ ਨੇ ਵੇਲਾ ਵਿਹਾਅ ਚੁੱਕੇ ਜ਼ਮੀਨ ਮਾਲਕਾਂ ਦੀ ਮਾਲਕੀ ਦੀ ਹਮਾਇਤ ਕੀਤੀ ਤੇ ਇਸਨੂੰ ਪੱਕੇ ਪੈਰੀਂ ਕੀਤਾ ਅਤੇ ਇਸਦੇ ਬਾਵਜੂਦ ਇਵਜ਼ਾਨੇ ਵਜੋਂ ਉਹਨਾਂ ਦੀ ਹਮਾਇਤ ਹਾਸਲ ਕੀਤੀ ਲੰਬੇ ਸਮੇਂ ਤੋਂ ਤੁਰਿਆ ਆ ਰਿਹਾ ਹੈ ਕਿ ਭਾਰਤੀ ਸੂਦਖੋਰ ਅਤੇ ਸੌਦਾਗਰੀ ਪੂੰਜੀ ਦਾ ਲਗਾਤਾਰ ਵਧਦੇ ਪੈਮਾਨੇ ਤੇ ਮੁੜ ਵਧਾਰਾ ਹੋ ਰਿਹਾ ਹੈ ਇਹ ਇੱਕ ਵਿਸ਼ੇਸ਼ ਸ਼ਕਲ ਆਪਣਾ ਕੇ, ਇੱਕ ਪਾਸੇ ਜਗੀਰੂ ਅਤੇ ਜਗੀਰਦਾਰ ਲੁੱਟ ਦੇ ਪ੍ਰਬੰਧ ਨਾਲ ਇੱਕਮਿੱਕ ਹੋ ਜਾਂਦੀ ਹੈ ਅਤੇ ਦੂਜੇ ਪਾਸੇ ਬਸਤੀਵਾਦੀ ਗਲਬੇ ਦੇ ਪ੍ਰਬੰਧ ਨਾਲ ਇੱਕਮਿੱਕ ਹੋ ਜਾਂਦੀ ਹੈ ਅਤੇ ਇਹ ਦੋਵੇਂ ਇਸਦੇ ਮੁਨਾਫਿਆਂ ਨੂੰ ਬਣਾਈ ਰੱਖਣ ਦੀ ਪ੍ਰਮੁੱਖ ਸ਼ਰਤ ਬਣਦੇ ਹਨ ਇਸੇ ਲਈ ਅਸੀ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਬਸਤੀਵਾਦੀ ਜਗੀਰੂ ਸਲਤਨਤ ਹੈ, ਇਹ ਵਜਾਹ ਹੈ ਕਿ ਜਗੀਰੂਦਾਰਾਂ ਅਤੇ ਸੂਦਖੋਰਾਂ ਦੇ ਖਿਲਾਫ ਸੇਧਤ ਜਰੱਈ ਤਬਦੀਲੀਆਂ ਬਰਤਾਨਵੀ ਸਾਮਰਾਜਵਾਦ ਨੂੰ ਉਲਟਾਉਣ ਤੋਂ ਵੱਖ ਨਹੀਂ ਸਨ ਹੋ ਸਕਦੀਆਂ


No comments:

Post a Comment