Saturday, April 6, 2019

ਸਾਮਰਾਜੀ ਹਿਤਾਂ ਲਈ ਧਾਰਮਿਕ ਸੰਸਥਾਵਾਂ ਦੀ ਵਰਤੋਂ ਚੀਫ਼ ਖਾਲਸਾ ਦੀਵਾਨ - ਇੱਕ ਉਦਾਹਰਣ



1919 ਤੱਕ ਚੀਫ਼ ਖਾਲਸਾ ਦੀਵਾਨ ਸਿੱਖਾਂ ਦੀ ਲੱਗਭੱਗ ਇੱਕ ਹੀ ਕੇਂਦਰੀ ਜੱਥੇਬੰਦੀ ਸੀ ਅਤੇ ਸਰਦਾਰ ਸੁੰਦਰ ਸਿੰਘ ਮਜੀਠੀਆ ਉਸ ਵਕਤ ਸਿੱਖ ਕੌਮ ਦੇ ਇੱਕੋ ਇੱਕ ਨੇਤਾ ਮੰਨੇ ਜਾਂਦੇ ਸਨ . . . . ਇਸ ਕੇਂਦਰੀ ਜੱਥੇਬੰਦੀ ਤੇ ਖਾਨਦਾਨੀ ਸਰਦਾਰਾਂ ਅਤੇ ਧਨਵਾਨ ਸਿੱਖਾਂ ਦਾ ਕਬਜ਼ਾ ਸੀ ਅਤੇ ਅੰਗਰੇਜ਼ ਸਰਕਾਰ ਨੇ ਇਹਨਾਂ ਨੂੰ ਸਿੱਖਾਂ ਦੇ ਕੁਦਰਤੀ ਨੇਤਾ ਮੰਨਿਆ ਹੋਇਆ ਸੀ ਚੀਫ਼ ਖਾਲਸਾ ਦੀਵਾਨ ਬਾਰੇ ਧਾਰਮਿਕ ਨੌਜਵਾਨ ਲੜਕੇ ਉਹਨਾਂ ਦਿਨਾਂ ਵਿੱਚ ਹਾਸੇ-ਮਾਖੌਲ ਵਿੱਚ ਕਿਹਾ ਕਰਦੇ ਸਨ ਚੀਫ਼ ਖਾਲਸਾ ਦੀਵਾਨ ਦੇ ਵਾਸਤੇ ਸਭ ਤੋਂ ਉੱਚੀ ਸਿੱਖ ਕੌਮ ਅਤੇ ਉਸ ਤੋਂ ਉੱਚੀ ਅੰਗਰੇਜ਼ੀ ਸਰਕਾਰ ਸੀ ਸਰਕਾਰ ਦੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨਾ, ਆਪਣੇ ਅਤੇ ਸਿੱਖਾਂ ਵਾਸਤੇ ਕੁਛ ਅਹੁਦੇ ਲੈਣਾ ਅਤੇ ਫਾਇਦੇ ਉਠਾਉਣਾ  ਇਹੀ ਸੀ ਚੀਫ਼ ਖਾਲਸਾ ਦੀਵਾਨ ਦਾ ਸਭ ਤੋਂ ਵੱਡਾ ਮਨੋਰਥ (ਅਕਾਲੀ ਲਹਿਰ ਦੀਆਂ ਕੁੱਝ ਯਾਦਾਂ, ਪ੍ਰਿੰਸੀਪਲ ਨਿਰੰਜਣ ਸਿੰਘ, ਰੋਜ਼ਾਨਾ ਜੱਥੇਦਾਰ, ਜਲੰਧਰ, 13 ਅਗਸਤ 1967) (1857 ਦੇ ਗ਼ਦਰ ਵੇਲੇ ਅੰਗਰੇਜ਼ਾਂ ਨੇ ਸਿੱਖ ਸਰਦਾਰਾਂ ਤੇ ਰਾਜਿਆਂ ਨੂੰ ਅੰਗਰੇਜ਼ੀ ਸਾਮਰਾਜ ਵੱਲ ਆਪਣੀ ਵਫਾਦਾਰੀ ਦੇ ਅਸਲੀ ਰੂਪ ਦਾ ਪ੍ਰਗਟਾਵਾ ਕਰਨ ਲਈ ਆਖਿਆ ਜਿਹਨਾਂ ਨੇ ਅੰਗਰੇਜ਼ ਸਰਕਾਰ ਦੀ ਪੂਰੀ ਮੱਦਦ ਕੀਤੀ ਅਤੇ ਅੰਗਰੇਜ਼ਾਂ ਦੇ ਦਿੱਲੀ ਅਤੇ ਲਖਨਊ ਦੇ ਕਬਜ਼ੇ ਵਿੱਚ ਪੂਰਾ ਸਾਥ ਦਿੱਤਾ ਜਿਵੇਂ ਕਿ ਸੁੰਦਰ ਸਿੰਘ ਮਜੀਠੀਏ ਦਾ ਪਿਓ ਰਾਜਾ ਸੂਰਤ ਸਿੰਘ, ਗ਼ਦਰ ਵੇਲੇ ਬਨਾਰਸ ਵਿਖੇ 37ਵੀਂ ਨੇਟਿਵ ਇਨਫੈਂਟਰੀ ਵਿੱਚ ਸ਼ਾਮਲ ਹੋ ਕੇ ਅੰਗਰੇਜ਼ਾਂ ਵੱਲੋਂ ਲੜਿਆ, ਹਮਲੇ ਵੇਲੇ ਜਖ਼ਮੀ ਹੋਇਆ, 4800 ਰੁਪਿਆ ਸਲਾਨਾ ਪੈਨਸ਼ਨ ਅਤੇ ਯੂ. ਪੀ. ਦੇ ਜ਼ਿਲ੍ਹਾ ਗੋਰਖਪੁਰ ਵਿੱਚ ਜਾਗੀਰ ਮਿਲੀ, 1875 ਵਿੱਚ ਮੈਜਿਸਟਰੇਟ ਬਣਿਆ ਅਤੇ ਕੰਪੈਨੀਅਨਸ਼ਿੱਪ ਆਫ ਦੀ ਸਟਾਰ ਆਫ ਇੰਡੀਆ ਦਾ ਖਿਤਾਬ ਹਾਸਲ ਕੀਤਾ ਇਸ ਖਾਨਦਾਨ ਦੀਆਂ ਜਾਗੀਰਾਂ, ਖਿਤਾਬਾਂ ਅਤੇ ਵਫ਼ਾਦਾਰੀਆਂ ਦੇ ਕਾਰਨਾਮਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ (1919 ਦਾ ਪੰਜਾਬ ਜੋਗਿੰਦਰ ਸ਼ਮਸ਼ੇਰ)
ਅੰਗਰੇਜ਼ੀ ਸਾਮਰਾਜ ਦੇ ਹਿੰਦੁਸਤਾਨ ਵਿੱਚ ਸਭ ਤੋਂ ਵੱਡੇ ਮੱਦਦਗਾਰ ਰਜਵਾੜੇ ਜਗੀਰਦਾਰ ਅਤੇ ਸੌਦਾਗਰ ਸਰਮਾਏਦਾਰ ਸਨ ਇਹਨਾਂ ਵਰਗਾਂ ਵਿੱਚੋਂ ਜਿਹਨਾਂ ਲੋਕਾਂ ਨੇ ਹਿੰਦੁਸਤਾਨ ਦੀ ਪਹਿਲੀ ਆਜ਼ਾਦੀ ਦੀ ਜੰਗ (ਗ਼ਦਰ 1857) ਦੇ ਵਕਤ ਅੰਗਰੇਜ਼ੀ ਰਾਜ ਦੀ ਮੱਦਦ ਕੀਤੀ ਸੀ, ਉਹਨਾਂ ਨੂੰ ਕਈ ਜਗੀਰਾਂ, ਅਹੁਦੇ ਅਤੇ ਰਿਆਸਤਾਂ ਮਿਲੀਆਂ ਸਨ ਜਮਾਤੀ ਹਿੱਤਾਂ ਅਤੇ ਸਵਾਰਥਾਂ ਦੇ ਕਾਰਨ ਉਹ ਸਭ ਅੰਗਰੇਜ਼ੀ ਰਾਜ ਦੇ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਸਨ ਅੰਗਰੇਜ਼ ਅਫਸਰ ਇਹਨਾਂ ਦੇ ਪੁੱਤਰਾਂ ਪੋਤਰਿਆਂ ਨੂੰ ਹੀ ਫੌਜ, ਪੁਲਿਸ ਅਤੇ ਉੱਚ ਦਫਤਰ ਵਿੱਚ ਉੱਚੇ ਅਹੁਦਿਆਂ ਤੇ ਬਿਰਾਜਮਾਨ ਕਰਦੇ ਸਨ ਇਸ ਲਈ ਅੰਗਰੇਜ਼ ਰਾਜ ਦੀ ਜ਼ਿੰਦਗੀ ਇਹਨਾਂ ਲੋਕਾਂ ਤੇ ਨਿਰਭਰ ਸੀ ਅਤੇ ਉਹਨਾਂ ਦੀ ਜ਼ਿੰਦਗੀ ਅੰਗਰੇਜ਼ ਰਾਜ ਤੇ ਨਿਰਭਰ ਸੀ ਅੰਗਰੇਜ਼ ਅਫਸਰ, ਜਿਵੇਂ ਕਿ ਅਸੀਂ ਅੱਗੇ ਦੇਖਾਂਗੇ, ਆਮ ਲੋਕਾਂ ਨੂੰ ਬਹੁਤ ਨਫਰਤ ਕਰਦੇ ਸਨ
ਚੀਫ਼ ਖਾਲਸਾ ਦੀਵਾਨ ਉੱਪਰ ਵੀ ਉਹਨਾਂ ਜਾਗੀਰਦਾਰਾਂ ਦਾ ਹੀ ਕਬਜ਼ਾ ਸੀ ਉਹ ਖਾਨਦਾਨੀ ਸਰਦਾਰ ਸਨ, ਜਿਹਨਾਂ ਦੇ ਪੁਰਖਿਆਂ ਨੇ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਕੁੱਝ ਇਤਿਹਾਸਕ ਕਾਰਨਾਮੇ ਕੀਤੇ ਸਨ ਇਸ ਲਈ ਆਮ ਸਿੱਖ ਜਨਤਾ ਵਿੱਚ ਇਹਨਾਂ ਦੀ ਆਓ-ਭਗਤ ਹੁੰਦੀ ਸੀ ਇਹ ਸਰਦਾਰ ਇਹ ਗੱਲ ਪੱਕੀ ਤਰ੍ਹਾਂ ਪੱਲੇ ਬੰਨ੍ਹੀ ਬੈਠੇ ਸਨ ਕਿ ਸਿੱਖਾਂ ਦਾ ਭਲਾ ਅੰਗਰੇਜ਼ੀ ਰਾਜ ਦੀ ਵਫ਼ਾਦਾਰੀ ਅਤੇ ਤਾਬੇਦਾਰੀ ਵਿੱਚ ਹੀ ਹੈ ਅਤੇ ਅੰਗਰੇਜ਼ ਰਾਜ ਨਾ ਤਾਂ ਹਿੱਲਣ ਵਾਲਾ ਹੈ ਅਤੇ ਨਾ ਮਿਟਣ ਵਾਲਾ ਹੈ, ਇਸਦੀਆਂ ਜੜ੍ਹਾਂ ਪਤਾਲ ਵਿੱਚ ਹਨ ਇਸ ਵਾਸਤੇ ਸਭ ਕੁੱਝ ਬਰਦਾਸ਼ਤ ਕਰ ਸਕਦੇ ਸਨ, ਪਰ ਅੰਗਰੇਜ਼ ਅਫਸਰਾਂ ਦੀ ਨਾਰਾਜ਼ਗੀ ਨਹੀਂ ਸਹੇੜ ਸਕਦੇ ਸੀ ਜਮਾਤੀ ਹਿੱਤਾਂ ਨੇ ਉਹਨਾਂ ਨੂੰ ਅੰਨ੍ਹਾਂ ਕਰ ਦਿੱਤਾ ਸੀ ਉਹਨਾਂ ਦੇ ਸਾਹਮਣੇ ਅੰਗਰੇਜੀ ਸਾਮਰਾਜ ਸਿੱਖਾਂ ਨੂੰ ਹਿੰਦੁਸਤਾਨ ਦੀ ਗੁਲਾਮੀ ਮਜ਼ਬੂਤ ਕਰਨ ਵਾਸਤੇ ਵਰਤ ਰਿਹਾ ਹੈ ਅਤੇ ਉਹਨਾਂ ਅੱਗੇ ਕੁੱਝ ਗਲੇ-ਸੜੇ ਟੁਕੜੇ ਸੁੱਟ ਕੇ, ਕੌਮੀ ਆਜ਼ਾਦੀ ਦੀ ਲਹਿਰ ਤੋਂ ਅਲਹਿਦਾ ਕਰਕੇ ਉਹਨਾਂ ਨੂੰ ਆਜ਼ਾਦੀਪਸੰਦ ਲੋਕਾਂ ਵਿੱਚ ਬਦਨਾਮ ਕਰ ਰਿਹਾ ਹੈ ਅਤੇ ਅੰਗਰੇਜ਼ ਰਾਜ ਦੇ ਪਿੱਠੂਆਂ ਦੀਆਂ ਸਫਾਂ ਵਿੱਚ ਸ਼ਾਮਲ ਕਰਕੇ ਆਪਣੀ ਲੁੱਟ-ਖਸੁੱਟ ਦਾ ਰਾਸਤਾ ਸਾਫ ਕਰ ਰਿਹਾ ਹੈ
ਗੁਰਦੁਆਰਿਆਂ ਦੀ ਆਜ਼ਾਦੀ ਅੰਗਰੇਜ਼ ਹਾਕਮਾਂ ਨੇ ਹਥਿਆ ਲਈ, ਇਹਨਾਂ ਦੀ ਜੁਬਾਨ ਬੰਦ ਰਹੀ ਸਿੱਖਿਆ ਦੇ ਖੇਤਰ ਉਪਰ ਉਹਨਾਂ ਨੇ ਕਬਜ਼ਾ ਕਰ ਲਿਆ, ਉਹਨਾਂ ਨੇ ਸਿਰ ਝੁਕਾਅ ਕੇ ਇਹ ਵੀ ਮਨਜੂਰ ਕਰ ਲਿਆ ਗੁਰਦੁਆਰਾ ਰਕਾਬ ਗੰਜ ਦਿੱਲੀ ਦੀ ਢਾਹ ਦਿੱਤੀ ਗਈ ਕੰਧ ਦੀ ਇਹਨਾਂ ਨੇ ਮਨਜੂਰੀ ਦੇ ਦਿੱਤੀ ਸਿੱਖ ਧਰਮ ਨੂੰ ਤੋੜ-ਮਰੋੜ ਕੇ ਅੰਗਰੇਜ਼ ਹਾਕਮਾਂ ਨੇ ਆਪਣੀ ਮਜ਼ਬੂਤੀ ਵਾਸਤੇ ਵਰਤਿਆ


No comments:

Post a Comment