Saturday, April 6, 2019

ਪੰਜਾਬ ਭਰ ’ਚ ਸ਼ਤਾਬਦੀ ਮੁਹਿੰਮਾਂ ਦੀ ਗੂੰਜ



ਜਲਿਆਂਵਾਲਾ ਬਾਗ ਸ਼ਤਾਬਦੀ ਮਨਾਉਣ ਲਈ  ਪੰਜਾਬ ਅੰਦਰ ਵਿਆਪਕ ਪੈਮਾਨੇ ਤੇ ਜਨਤਕ ਸਿਆਸੀ ਮੁਹਿੰਮਾਂ ਚੱਲ ਰਹੀਆਂ ਹਨ ਸ਼ਤਾਬਦੀ ਸਮਾਰੋਹਾਂ ਦੀਆਂ ਜੋਰਦਾਰ ਤਿਆਰੀਆਂ ਹੋ ਰਹੀਆਂ ਹਨ ਪੰਜਾਬ ਸਟੂਡੈਂਟਸ ਯੂਨੀਅਨ  ਅਤੇ ਨੌਜਵਾਨ ਭਾਰਤ ਸਭਾ ਵੱਲੋ 13 ਅਪੈ੍ਰਲ ਨੂੰ ਅੰਮਿ੍ਤਸਰ ਜਾਣ ਦੇ ਸੱਦੇ ਤਹਿਤ ਸੂਬੇ ਦੀਆਂ ਵਿਦਿਅਕ ਸੰਸਥਾਵਾਂ ਤੇ ਪਿੰਡਾਂ ਅੰਦਰ ਮੀਟਿੰਗਾਂ , ਰੈਲੀਆਂ ਤੇ ਜਾਗੋ ਮਾਰਚਾਂ ਦਾ ਸਿਲਸਿਲਾ ਚੱਲ ਰਿਹਾ ਹੈ ਏਸੇ ਦੌਰਾਨ ਹੀ ਸੂਬੇ ਦੀ ਜਨਤਕ ਜਮਹੂਰੀ ਲਹਿਰ ਦੀਆਂ ਉੱਭਰਵੀਆਂ ਸਖਸ਼ੀਅਤਾਂ ਵੱਲੋਂ ਸ਼ਤਾਬਦੀ ਸਮਾਗਮ ਕਮੇਟੀ ਪੰਜਾਬ ਦਾ ਗਠਨ ਕਰਕੇ ਜਲਿਆਂਵਾਲਾ ਬਾਗ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਤੇ ਲਾਮਬੰਦੀ ਲਈ ਵਿਸ਼ਾਲ ਜਨਤਕ ਮੁਹਿੰਮ ਹੱਥ ਲਈ ਗਈ ਹੈ ਇਸ ਕਮੇਟੀ ਵੱਲੋਂ 25 ਹਜ਼ਾਰ ਪੋਸਟਰ ਤੇ ਸਵਾ ਲੱਖ ਹੱਥ ਪਰਚਾ ਜਾਰੀ ਕੀਤਾ ਗਿਆ ਹੈ ਇਸ ਕਮੇਟੀ ਵੱਲੋਂ ਮੁਹਿੰਮ ਦੀ ਤਿਆਰੀ ਲਈ  ਬਰਨਾਲੇ ਚ ਸੱਦੀ ਮਾਲਵਾ ਖੇਤਰ ਦੇ ਸਰਗਰਮ ਕਾਰਕੁੰਨਾਂ ਦੀ ਇਕੱਤਰਤਾ ਹੀ ਕਾਨਫਰੰਸ ਦਾ ਰੂਪ ਧਾਰਨ  ਕਰ ਗਈ ਸੀ ਇਸ ਇਕੱਤਰਤਾ ਚ ਮੁਹਿੰਮ ਦੌਰਾਨ ਉਭਾਰੇ ਜਾਣ ਵਾਲੇ ਮੁੱਦਿਆਂ ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ ਇਸ ਕਮੇਟੀ ਦੇ ਸੱਦੇ ਤੇ ਵੱਖ ਵੱਖ ਖੇਤਰਾਂ ਚ ਸਥਾਨਕ ਤਿਆਰੀ ਕਮੇਟੀਆਂ ਗਠਿਤ ਹੋਣ ਦੀਆਂ ਖਬਰਾਂ ਵੀ ਮਿਲੀਆਂ ਹਨ ਪੰਜਾਬ ਦੀਆਂ ਤਿੰਨ ਹੋਰ ਇਨਕਲਾਬੀ ਜਥੇਬੰਦੀਆਂ ਸੀ.ਪੀ.ਆਈ.(..) ਨਿਊ ਡੈਮੋਕਰੇਸੀ, ਲੋਕ ਸੰਗਰਾਮ ਮੰਚ ਪੰਜਾਬ ਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਵੱਲੋਂ ਵੀ ਸ਼ਤਾਬਦੀ ਮਨਾਉਣ ਲਈ  9 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਚ ਕਨਵੈਨਸ਼ਨ ਕੀਤੀ ਜਾ ਰਹੀ ਹੈ ਕੁੱਝ ਹੋਰ ਜਥੇਬੰਦੀਆਂ , ਜਿੰਨਾਂ ਚ ਨੌਜਵਾਨ ਭਾਰਤ ਸਭਾ ਪੰਜਾਬ, ਰੈਡੀਕਲ ਸਟੂਡੈਂਟਸ ਯੂਨੀਅਨ  ਤੇ ਕ੍ਰਾਂਤੀਕਾਰੀ ਮਜਦੂਰ ਯੂਨੀਅਨ ਸ਼ਾਮਲ ਹਨ, ਵੱਲੋਂ ਮਾਰਚ ਦੇ ਅਖੀਰ ਚ ਸੰਗਰੂਰ ਵਿਖੇ ਇਕ ਕਨਵੈਨਸ਼ਨ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਵੀ ਸੂਬੇ ਦੇ ਵੱਖ ਵੱਖ ਹਿੱਸਿਆਂ ਚ ਲੋਕਾਂ ਦੀ ਧਿਰ ਦੀਆਂ ਜਥੇਬੰਦੀਆਂ ਵੱਲੋਂ ਸ਼ਤਾਬਦੀ ਮਨਾਉਣ ਲਈ ਸਮਾਗਮ ਹੋ ਰਹੇ ਹਨ ਭਰਵੇਂ ਇਨਕਲਾਬੀ ਤੱਤ ਵਾਲੀ ਤੇ ਵਿਆਪਕ ਜਨਤਕ ਪਸਾਰੇ ਵਾਲੀ ਇਹ ਸਰਗਰਮੀ ਸਾਮਰਾਜ ਦੇ ਵਿਰੋਧ ਦੇ ਨਾਅਰੇ ਨੂੰ ਪੰਜਾਬ ਦੀਆਂ ਸਿਆਸੀ ਫਿਜਾਵਾਂ ਚ ਉਭਾਰ ਰਹੀ ਹੈ ਜਿਸਦਾ ਸੂਬੇ ਵਿਚਲੀ ਲੋਕ ਹੱਕਾਂ ਦੀ ਲਹਿਰ ਦੇ ਅਗਲੇਰੇ ਸਿਆਸੀ ਵਿਕਾਸ ਲਈ ਬਹੁਤ ਮਹੱਤਵ ਹੈ   ਵੋਟਾਂ ਵਟੋਰਨ ਚੜ੍ਹੇ ਹਾਕਮ ਟੋਲਿਆਂ ਵੱਲੋਂ ਗੰਧਲੀ ਕੀਤੀ ਜਾ ਰਹੀ ਪੰਜਾਬ ਦੀ ਸਿਆਸੀ ਹਵਾ ਚ ਇਹ ਸਰਗਰਮੀ ਤਾਜੀ ਪੌਣ ਵਾਂਗੂੰ ਰੁਮਕਦੀ ਜਾਪਦੀ ਹੈ ਤੇ ਹਾਕਮ ਜਮਾਤੀ ਸਿਆਸਤ ਦੇ ਭਟਕਾਊ ਅਸਰਾਂ ਨਾਲ ਵੀ ਭਿੜ ਰਹੀ ਹੈ  ਸ਼ਤਾਬਦੀ ਮਨਾਉਣ ਦਾ ਦੰਭ ਕਰਦੇ ਹਾਕਮ ਲਾਣੇ ਨੂੰ ਅਜੋਕੇ ਡਾਇਰਾਂ ਵਜੋਂ ਨਸ਼ਰ ਕਰ ਰਹੀ ਹੈ ਅਜਿਹੇ ਗੰਭੀਰ ਯਤਨਾਂ ਨੇ ਪੰਜਾਬ ਦੀ ਜਵਾਨੀ  ਨੂੰ ਕੌਮੀ ਸ਼ਹੀਦਾਂ ਦੀਆਂ ਕਸਮਾਂ ਨੂੰ ਤੋੜ ਚਡ਼ਾ੍ਉਣ ਦੇ ਫਰਜ ਇੱਕ ਦਿਨ ਮੁੜ ਯਾਦ ਕਰਵਾਉਣੇ ਹਨ ਆਖਰ ਜਿਸ ਵੱਲੋਂ ਸਾਡੀ ਧਰਤੀ ਤੇ ਅਜੇ ਵੀ ਦਨਦਨਾਉੰਦੇ ਸਾਮਰਾਜੀਆਂ ਨੂੰ ਲਲਕਾਰਨ ਦਾ ਇਰਾਦਾ ਧਾਰਿਆ ਜਾਣਾ ਹੈ ਸ਼ਤਾਬਦੀ ਮਨਾ ਰਿਹਾ ਕਾਫਲਾ ਏਸੇ ਧੜਕਦੀ ਆਸ ਨਾਲ ਮੈਦਾਨ ਚ ਹੈ ਏਨੇ ਵਸੀਹ ਪੈਮਾਨੇ ਤੇ ਹੋ ਰਿਹਾ ਇਨਕਲਾਬੀ ਸਿਆਸਤ ਦਾ ਪ੍ਰਚਾਰ ਤੇ ਸੰਚਾਰ ਸ਼ਤਾਬਦੀ ਮਨਾਉਣ ਦੇ ਸਹੀ ਅਰਥਾਂ ਨੂੰ ਸਕਾਰਦਾ ਜਾਪਦਾ ਹੈ


No comments:

Post a Comment