Sunday, October 28, 2018

ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਦਾ ਸੰਘਰਸ਼ ਅਜ਼ਾਦੀ ਦੀ ਤਾਂਘ ਹੀ ਬਣਦੀ ਹੈ ਡਟਣ ਦੇ ਮਾਦੇ ਦਾ ਅਧਾਰ


ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਦਾ ਸੰਘਰਸ਼



ਅਜ਼ਾਦੀ ਦੀ ਤਾਂਘ ਹੀ ਬਣਦੀ ਹੈ ਡਟਣ ਦੇ ਮਾਦੇ ਦਾ ਅਧਾਰ

ਸਾਡੇ ਸਮਾਜ ਵਿੱਚ ਜਦੋਂ ਵੀ ਸਮਾਜਕ, ਆਰਥਕ ਜਾਂ ਲਿੰਗਕ ਬਰਾਬਰੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਸੱਤਾ ਤੇ ਕਾਬਜ ਮਖੌਟਾਧਾਰੀ ਜਗੀਰੂ ਚੌਧਰੀ ਆਪਣੇ ਪੂਰੇ ਜਾਹੋ-ਜਲਾਲ ਨਾਲ ਮਖੌਟੇ ਲਾਹ ਕੇ ਸਾਹਮਣੇ ਆਉਦੇ ਹਨ ਬਰਾਬਰਤਾ ਮੰਗਣ ਵਾਲਿਆਂ ਨਾਲ ਅਪਣੇ ਜਮਾਤੀ ਕਿਰਦਾਰ ਅਨੁਸਾਰ ਹਰ ਜਾਇਜ਼ ਨਜਾਇਜ਼ ਢੰਗਾਂ ਰਾਹੀਂ ਨਜਿੱਠਿਆ ਜਾਂਦਾ ਹੈ ਪਰ ਲੋਕ ਸ਼ਕਤੀ ਤੇ ਟੇਕ ਰੱਖਦਿਆਂ, ਲੋਕ-ਸਮੂਹ ਨੂੰ ਜਥੇਬੰਦ ਕਰਦਿਆਂ ਕੀਤਾ ਹੋਇਆ ਸੰਘਰਸ਼ ਹਰ ਜਬਰ ਨੂੰ ਪਛਾੜਦਾ ਹੋਇਆ ਅੰਤ ਨੂੰ ਜੇਤੂ ਹੋ ਨਿੱਬੜਦਾ ਹੈ ਪੰਜਾਬੀ ਯੂਨੀਵਰਸਿਟੀ ਵਿਖੇ ਸਤੰਬਰ ਮਹੀਨੇ ਸ਼ੁਰੂ ਹੋਇਆ ਵਿਦਿਆਰਥਣਾਂ ਦੀ ਆਜ਼ਾਦੀ ਲਈ ਸੰਘਰਸ਼ ਮੋੜਾਂ-ਘੋੜਾਂ ਵਿਚੋਂ ਲੰਘਦਾ ਹੋਇਆ ਅੰਤ ਨੂੰ ਜੇਤੂ ਹੋ ਨਿੱਬੜਿਆ ਹੈ
ਸਤੰਬਰ ਮਹੀਨੇ ਦੇ ਦੂਜੇ ਹਫਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮੁੰਡਿਆਂ ਵਾਂਗ ਕੁੜੀਆਂ ਦਾ ਹੋਸਟਲ ਵੀ ਚੌਵੀ ਘੰਟੇ ਖੁੱਲ੍ਹਾ ਰੱਖਣ, ਕਿਸੇ ਕਾਰਨ ਦੇਰ ਨਾਲ ਆਉਣ ਵਾਲੀਆਂ ਕੁੜੀਆਂ ਤੋਂ ਵਸੂਲਿਆ ਜਾਂਦਾ ਜੁਰਮਾਨਾ ਬੰਦ ਕਰਨ, ਹੋਸਟਲ ਵਾਰਡਨਾਂ ਦਾ ਵਿਦਿਆਰਥੀਆਂ ਪ੍ਰਤੀ ਅੱਖੜ ਰਵੱਈਆ ਬਦਲਣ, ਯੂਨੀਵਰਸਿਟੀ ਵਿਚ ਜਨਤਕ ਥਾਵਾਂ ਤੇ ਪਖਾਨਿਆਂ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਅਤੇ ਕੁੱਝ ਹੋਰ ਪ੍ਰਬੰਧਕੀ ਮੰਗਾਂ ਨੂੰ ਲੈ ਕੇ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਡੀ ਐਸ ਓ) ਵੱਲੋਂ ਵਿਦਿਆਰਥੀ ਸੰਘਰਸ਼ ਅਰੰਭਿਆ ਗਿਆ ਲਗਭਗ ਇੱਕ ਮਹੀਨਾ ਲੰਬਾ ਚੱਲਿਆ ਇਹ ਸੰਘਰਸ਼ ਵੱਖ ਵੱਖ ਪੜਾਵਾਂ ਵਿਚੋਂ ਗੁਜ਼ਰਿਆ ਸੰਘਰਸ਼ ਦੇ ਸ਼ੁਰੂਆਤੀ ਦੌਰ ਵਿਚ ਵਿਦਿਆਰਥੀ ਜਥੇਬੰਦੀ ਵੱਲੋਂ ਯੂਨੀਵਰਸਿਟੀ ਵਿਚ ਦਸਤਖਤੀ ਮੁਹਿੰਮ ਆਰੰਭੀ ਗਈ ਇਸ ਵਿਚ ਲੱਗਭਗ 2000 ਵਿਦਿਆਰਥੀਆਂ ਤੋਂ ਉਕਤ ਮੰਗਾਂ ਲਈ ਦਰਖਾਸਤਾਂ ਰਾਹੀਂ ਸਹਿਮਤੀ ਹਾਸਲ ਕੀਤੀ ਗਈ ਇਹਨਾਂ ਵਿਚ 1900 ਦੇ ਲਗਭਗ ਵਿਦਿਆਰਥਣਾਂ ਨੇ ਮੰਗਾਂ ਪ੍ਰਤੀ ਸਹਿਮਤੀ ਦਿੱਤੀ 18 ਸਤੰਬਰ ਤੋਂ ਸੰਘਰਸ਼ ਨੂੰ ਅੱਗੇ ਵਧਾਉਦਿਆਂ ਵਿਦਿਆਰਥਣਾਂ ਨੇ ਮੰਗਾਂ ਦੀ ਪ੍ਰਾਪਤੀ ਤੱਕ ਵਾਈਸ ਚਾਂਸਲਰ ਦਫਤਰ ਅੱਗੇ 24 ਘੰਟਿਆਂ ਦਾ ਧਰਨਾ ਸ਼ੁਰੂ ਕਰ ਦਿੱਤਾ ਇਹਨਾਂ ਮੰਗਾਂ ਪ੍ਰਤੀ ਮੁੱਢ ਤੋਂ ਹੀ ਲੋਹਾ-ਲਾਖਾ ਹੋਇਆ ਯੂਨੀਵਰਸਿਟੀ ਪ੍ਰਸਾਸ਼ਨ ਇਹ ਸੰਘਰਸ਼ ਸ਼ੁਰੂ ਹੋਣ ਤੇ ਡਾਢਾ ਔਖਾ ਅਤੇ ਅੰਦਰੋ-ਅੰਦਰੀ ਜ਼ਹਿਰ ਘੋਲ ਰਿਹਾ ਸੀ ਧਰਨੇ ਦੀ ਪਹਿਲੀ ਸ਼ਾਮ ਹੀ ਜਦ ਸੌ ਕੁ ਦੀ ਗਿਣਤੀ ਚ ਜੁੜਿਆ ਇਕੱਠ ਵਿਦਿਆਰਥਣਾਂ ਦੇ ਹੋਸਟਲਾਂ ਵੱਲ ਲਾਮਬੰਦੀ ਕਰ ਰਿਹਾ ਸੀ ਤਾਂ ਯੂਨੀਵਰਸਿਟੀ ਅਧਿਕਾਰੀਆਂ ਦੀ ਸ਼ਹਿ ਪ੍ਰਾਪਤ ਵਿਦਿਆਰਥੀ ਗਰੁੱਪ ਸੈਪ ਦੇ ਕਾਰਕੰ¹ਨਾਂ ਨੇ ਮਿਥੀ ਵਿਉਤਬੰਦੀ ਤਹਿਤ ਸੰਘਰਸ਼ੀ ਵਿਦਿਆਰਥਣਾਂ-ਵਿਦਿਆਰਥੀਆਂ ਪ੍ਰਤੀ ਭੜਕਾੳÈ ਹਰਕਤਾਂ ਕਰਦਿਆਂ ਟਕਰਾਅ ਦਾ ਮਹੌਲ ਸਿਰਜਿਆ ਇਹ ਟਕਰਾਅ ਹੋਣ ਦੇ ਕੁੱਝ ਮਿੰਟਾਂ ਬਾਅਦ ਪਹਿਲਾਂ ਤੋਂ ਹੀ  ਜਥੇਬੰਦ 100-150 ਗੁੰਡਾ ਅਨਸਰ ਪ੍ਰਾਈਵੇਟ ਵਾਹਨਾਂ ਰਾਹੀਂ ਬਿਨਾਂ ਕਿਸੇ ਸਕਿਉਰਟੀ ਰੋਕਾਂ ਦੇ , ਜੋ ਅਕਸਰ ਹੀ ਲਗਾਈਆਂ ਜਾਂਦੀਆਂ ਹਨ, ਯੂਨੀਵਰਸਿਟੀ ਚ ਦਾਖਲ ਹੋ ਗਏ ਅਤੇ ਸੰਘਰਸ਼ੀ ਕਾਰਕੁੰਨਾਂ ਤੇ ਹੱਲਾ ਬੋਲ ਦਿੱਤਾ ਧਰਨੇ ਚ ਸ਼ਾਮਲ ਵਿਦਿਆਰਥੀਆਂ ਨੂੰ ਧਮਕੀਆਂ ਅਤੇ ਗਾਲ੍ਹਾਂ ਰਾਹੀਂ ਧਰਨਾ ਹਟਾਉਣ ਦੀਆਂ ਸੁਣਾਉਣੀਆਂ ਕੀਤੀਆਂ ਗਈਆਂ ਯੂਨੀਵਰਸਿਟੀ ਪ੍ਰਸਾਸ਼ਨ ਦੀ ਅਗਾੳÈ ਤਿਆਰੀ ਵਜੋਂ ਹੀ ਇਸ ਘਟਨਾ ਨੂੰ ਦੋ ਵਿਦਿਆਰਥੀ ਗੁੱਟਾਂ ਦੀ ਲੜਾਈ ਵਜੋਂ ਪੇਸ਼ ਕਰਦਿਆਂ ਬੁਨਿਆਦੀ ਮੰਗਾਂ ਤੋਂ ਧਿਆਨ ਭਟਕਾਉਣ ਲਈ ਅਗਲੇ ਦਿਨ ਤੋਂ ਇੱਕ ਹਫਤੇ ਲਈ ਯੂਨੀਵਰਸਿਟੀ ਬੰਦ ਕਰਕੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਚਾਲ ਚੱਲੀ ਗਈ ਪਰ ਵਿਦਿਆਰਥੀਆਂ ਨੇ ਸੰਘਰਸ਼ ਦਾ ਫੋਕਸ  ਮੰਗਾਂ ਤੇ ਹੀ ਕੇਂਦਰਤ ਰਖਦਿਆਂ ਵੀ. ਸੀ. ਦਫਤਰ ਅੱਗੇ ਨਾ ਕੇਵਲ ਅਣਮਿਥੇ ਸਮੇਂ ਦੇ ਧਰਨੇ ਨੂੰ ਹੀ ਜਾਰੀ ਰੱਖਿਆ ਬਲਕਿ ਨਾਲ ਹੀ ਪ੍ਰੋਫੈਸਰਾਂ, ਜਮਹੂਰੀ ਸਖਸ਼ੀਅਤਾਂ ਤੇ ਹੋਰ ਜਨਤਕ ਬੁਲਾਰਿਆਂ ਦੀ ਭਾਸ਼ਣ ਲੜੀ ਵੀ ਸ਼ੁਰੂ ਕਰ ਲਈ ਗਈ ਰੋਜ਼ਾਨਾ ਇਸ ਧਰਨੇ ਤੇ ਭਾਸ਼ਣ ਲੜੀ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ
ਇਸ ਵਿਦਿਆਰਥੀ ਸੰਘਰਸ਼ ਵਿਚ ਅਗਲਾ ਘਟਨਾ-ਵਿਕਾਸ ਇਹ ਹੋਇਆ ਕਿ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਪੰਜ ਹੋਰ ਵਿਦਿਆਰਥੀ ਜਥੇਬੰਦੀਆਂ ਪੀ.ਐਸ.ਯੂ, ਪੀ.ਆਰ.ਐਸ.ਯੂ, ਆਈਸਾ, ਏ ਆਈ ਐਸ ਐਫ, ਅਤੇ ਪੀ ਐਸ ਯੂ (ਲਲਕਾਰ), ਮੰਗਾਂ ਦੀ ਗੰਭੀਰਤਾ ਅਤੇ ਯੂਨੀਵਰਸਿਟੀ ਪ੍ਰਸਾਸ਼ਨ ਦਾ ਰਵੱਈਆ ਭਾਂਪਦਿਆਂ ਇਸ ਸੰਘਰਸ਼ ਨੂੰ ਤੇਜ਼ ਕਰਨ ਲਈ ਡੀ ਐਸ ਓ ਨਾਲ ਮਿਲ ਕੇ ਜਥੇਬੰਦੀਆਂ   ਵਿਦਿਆਰਥੀ ਫਰੰਟ ਬਣਾ ਲਿਆ ਫਰੰਟ ਵੱਲੋਂ ਪੱਕੇ ਧਰਨੇ ਦੇ ਨਾਲ ਨਾਲ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਵੀ ਸ਼ੁਰੂ ਕਰ ਲਈ ਗਈ ਕੁੜੀਆਂ, ਹੋਸਟਲ ਦੇ ਸਥਾਪਤ ਧਰਨੇ ਨੂੰ ਤੋੜਦਿਆਂ ਦਿਨ ਰਾਤ ਧਰਨੇ  ਵਿਚ ਸ਼ਾਮਲ ਹੋਣ ਲੱਗੀਆਂ ਯੂਨੀਵਰਸਿਟੀ ਪ੍ਰਸਾਸ਼ਨ ਲਈ ਇਹ ਵਧਦੀ ਹੋਈ ਗਿਣਤੀ ਚਿੰਤਾ ਦਾ ਵਿਸ਼ਾ ਬਣਨ ਲੱਗੀ ਇਸ ਕਰਕੇ ਮੁੜ ਤੋਂ ਯੂਨੀਵਰਸਿਟੀ ਨੇ ਆਪਣਾ ਪਾਲਿਆ ਪਲੋਸਿਆ ਗੁੰਡਾ ਗਰੁੱਪ (ਸੈਪ) ਹਰਕਤਸ਼ੀਲ ਕੀਤਾ ਸੈਪ ਗਰੁੱਪ ਦੇ 15-20 ਗੁੰਡਾ ਅਨਸਰਾਂ ਵਲੋਂ ਸ਼ਾਮ ਦੇ ਸਮੇਂ ਕੁੜੀਆਂ ਦੇ ਹੋਸਟਲਾਂ ਅੱਗੇ ਖੜ੍ਹ ਕੇ ਗਾਲ੍ਹਾਂ ਤੇ ਧਮਕੀਆਂ ਰਾਹੀਂ ਕੁੜੀਅ» ਨੂੰ ਧਰਨੇ ਵਿਚ ਸ਼ਾਮਲ ਨਾ ਹੋਣ ਦੀ ਸੁਣਾਉਣੀ ਕੀਤੀ ਗਈ ਪਰ ਪਿਛਲੇ 10 ਦਿਨਾਂ ਤੋਂ ਨਿਰੰਤਰ ਸੰਘਰਸ਼ ਵਿਚ ਸ਼ਾਮਲ ਹੋ ਕੇ ਚੇਤਨ ਹੋ ਰਹੀਆਂ ਵਿਦਿਆਰਥਣਾਂ ਨੇ ਗੁੰਡਾ ਅਨਸਰਾਂ ਦੀਆਂ ਧਮਕੀਆਂ ਨੂੰ ਪੈਰਾਂ ਹੇਠ ਲਤਾੜ ਸੁੱਟਿਆ ਉਸ ਦਿਨ ਤੋਂ ਕੁੜੀਆਂ ਦੇ ਹੋਸਟਲ ਵਿਚ ਵੀ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੋਸਟਲ ਪ੍ਰਬੰਧਕਾਂ ਵੱਲੋਂ ਗੇਟ ਨੂੰ ਲਾਏ ਹੋਏ ਜੰਦਰਿਆਂ ਨੂੰ ਤੋੜ ਕੇ ਵੱਡੀ ਗਿਣਤੀ ਚ ਵਿਦਿਆਰਥਣਾਂ ਰਾਤ ਦੇ ਧਰਨੇ ਵਿਚ ਵਾਈਸ ਚਾਂਸਲਰ ਦਫਤਰ ਅੱਗੇ ਪਹੁੰਚੀਆਂ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਗੁੰਡਿਆਂ ਦੁਆਰਾ ਵਿਦਿਆਰਥਣਾਂ ਨੂੰ ਧਮਕਾ ਕੇ ਸੰਘਰਸ਼ ਤੋਂ ਦੂਰ ਕਰਨ ਦੇ ਮਨਸੂਬੇ ਵਿਦਿਆਰਥੀ ਰੋਹ ਅੱਗੇ ਧਰੇ ਧਰਾਏ ਰਹਿ ਗਏ ਪਰ ਪਿਤਰ-ਸੱਤਾ ਦੇ ਰਖਵਾਲੇ ਵਿਸ਼ਵ-ਵਿਦਿਆਲੇ ਦੇ ਅਧਿਕਾਰੀ ਆਪਣੀ ਮਰਦਾੳÈ ਹਾਉਮੈ ਤੋਂ ਏਨੀ ਛੇਤੀ  ਪਿੱਛੇ ਮੁੜਨ ਵਾਲੇ ਕਿੱਥੇ ਸਨ ਉਹਨਾਂ ਨੇ ਅਗਲੇ ਦਿਨ ਧਰਨੇ ਚ ਸ਼ਾਮਲ ਹੋ ਰਹੀਆਂ ਵਿਦਿਆਰਥਣਾਂ ਦੇ ਘਰਾਂ ਵਿਚ ਫੋਨ ਕਰਨੇ ਸ਼ੁਰੂ ਕਰ ਦਿੱਤੇ ਪਰ ਇਹਨਾਂ ਕਦਮਾਂ ਨੇ ਵੀ ਵਿਦਿਆਰਥੀ ਰੋਹ ਨੂੰ ਉਗਾਸਾ ਹੀ ਦਿੱਤਾ 7 ਅਕਤੂਬਰ ਸ਼ਾਮ ਨੂੰ ਵਾਈਸ ਚਾਂਸਲਰ ਸਮੇਤ ਸਮੁੱਚਾ ਪ੍ਰਸਾਸ਼ਨ ਗੈਸਟ ਹਾਉੂਸ ਵਿਚ ਆਪਣੀ ਮੀਟਿੰਗ ਕਰ ਰਿਹਾ ਸੀ ਤਾਂ ਵਿਦਿਆਰਥੀਆਂ ਨੇ ਸਭ ਅਧਿਕਾਰੀਆਂ ਦਾ ਘਿਰਾਓ ਕਰ ਲਿਆ ਗੁੰਡਾਗਰਦੀ ਤੇ ਘਰ ਫੋਨ ਕਰਨ ਦੀਆਂ ਹਰਕਤਾਂ ਕਰਕੇ ਯੂਨੀਵਰਸਿਟੀ ਪ੍ਰਸਾਸ਼ਨ ਦੁਆਰਾ ਮੁਆਫੀ ਮੰਗਣ ਤੇ ਹੀ ਘਿਰਾਓ ਖਤਮ ਕਰਨ ਦੀ ਮੰਗ ਰੱਖ ਦਿੱਤੀ ਗਈ ਪਰ ਯੂਨੀਵਰਸਿਟੀ ਪ੍ਰਸਾਸ਼ਨ ਦੇ ਅੜੀਅਲ ਰਵੱਈਏ ਦੇ ਕਾਰਨ ਰਾਤ ਅੱਠ ਵਜੇ ਤੋਂ ਸ਼ੁਰੂ ਹੋਇਆ ਘਿਰਾਓ ਸਵੇਰੇ ਚਾਰ ਵਜੇ ਬਿਨਾ ਕਿਸੇ ਨਤੀਜੇ ਤੇ ਪਹੁੰਚਿਆਂ ਖਤਮ ਹੋਇਆ ਅਗਲੇ ਦਿਨ ਵੀ.ਸੀ. ਦਫਤਰ ਦਾ ਸਮੁੱਚਾ ਘਿਰਾਓ ਜਾਰੀ ਰਿਹਾ ਵਧਦੇ ਵਿਦਿਆਰਥੀ ਦਬਾਅ ਨੂੰ ਤੋੜਨ ਲਈ ਯੂਨੀਵਰਸਿਟੀ ਪ੍ਰਸਾਸ਼ਨ ਨੇ ਆਪਣਾ ਫਾਸ਼ੀ ਦਾਅ ਖੇਡਿਆ ਇਕ ਯੂਨੀਵਰਸਿਟੀ ਅਧਿਕਾਰੀ ਵੱਲੋਂ ਜੱਥੇਬੰਦ ਕੀਤੇ ਹੋਏ ਇਕ ਵਿਭਾਗ ਦੇ ਵਿਦਿਆਰਥੀ-ਵਿਦਿਆਰਥਣਾਂ ਅਤੇ ਪ੍ਰਸਾਸ਼ਨ ਦੀਆਂ ਪਾਲੀਆਂ ਹੋਈਆਂ ਅਖੌਤੀ ਵਿਦਿਆਰਥੀ ਜਥੇਬੰਦੀਆਂ ਦੇ ਦੋ ਸੌ ਦੇ ਲੱਗਭੱਗ ਗ੍ਰੋਹ ਨੇ ਡਾਂਗਾਂ , ਰਾਡਾਂ ਅਤੇ ਹਥਿਆਰਾਂ ਨਾਲ ਲੈਸ  ਹੋ ਕੇ 9 ਅਕਤੂਬਰ ਨੂੰ ਧਰਨੇ ਚ ਸ਼ਾਮਲ ਵਿਦਿਆਰਥੀਆਂ ਤੇ ਧਾਵਾ ਬੋਲ ਦਿੱਤਾ ਧਰਨੇ ਵਿਚ ਜਾਂ ਧਰਨੇ ਦੇ ਆਲੇ ਦੁਆਲੇ ਜੋ ਵਿਦਿਆਰਥੀ ਅਤੇ ਵਿਦਿਆਰਥਣਾਂ ਮਿਲੇ ਸਭ ਨਾਲ ਕੁੱਟ-ਮਾਰ ਤੋਂ ਲੈ ਕੇ ਛੇੜ-ਛਾੜ ਤੱਕ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ ਧਰਨੇ ਚ ਮੌਜੂਦ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ ਯੂਨਵਰਸਿਟੀ ਤੋਂ ਪੰਜ ਮਿੰਟਾਂ ਦੀ ਦੂਰੀ ਤੇ ਬੈਠੀ ਪੁਲਿਸ ਅਤੇ ਯੂਨੀਵਰਸਿਟੀ ਸਕਿਉਰਟੀ ਟਕਰਾਅ ਰੋਕਣ ਨਾ ਪਹੁੰਚੇ ਇਸ ਦਹਿਸ਼ਤ ਦੇ ਨੰਗੇ ਨਾਚ ਤੋਂ ਅਗਲੇ ਦਿਨ ਯੂਨੀਵਰਸਿਟੀ ਪ੍ਰਸਾਸ਼ਨ ਨੇ ਵਿਦਿਆਰਥੀ ਤਾਕਤ ਖਿੰਡਾਉਣ ਦੇ ਮਨਸ਼ੇ ਨਾਲ ਪੂਰੇ ਹਫਤੇ ਲਈ ਯੂਨੀਵਰਸਿਟੀ ਵਿਚ ਛੁੱਟੀਆਂ ਕਰ ਦਿੱਤੀਆਂ ਹੋਸਟਲਾਂ ਚ ਰਹਿ ਰਹੇ ਵਿਦਿਆਰਥੀ-ਵਿਦਿਆਰਥਣਾਂ ਨੂੰ ਡਰਾ ਧਮਕਾ ਕੇ ਘਰ ਭੇਜਣ ਲਈ ਤਾਣ ਲਾਇਆ ਗਿਆ ਇਸ ਸਮੇਂ ਸੰਘਰਸ਼ ਆਪਣੀ ਚਰਮ ਸੀਮਾ ਨੂੰ ਛੋਹ ਰਿਹਾ ਸੀ ਯੂਨੀਵਰਸਿਟੀ ਪ੍ਰਸਾਸ਼ਨ  ਆਪਣਾ ਸਿਖਰਲਾ ਦਾਅ ਖੇਡ ਚੁੱਕਾ ਸੀ ਰਾਤ ਦੀ ਦਹਿਸ਼ਤ ਨੂੰ ਤੋੜਨ ਲਈ ਅਗਲੇ ਦਿਨ ਵੀ. ਸੀ. ਦਫਤਰ ਅੱਗੇ ਰੈਲੀ ਰੱਖੀ ਗਈ ਪਿਛਲੇ ਇਕ ਮਹੀਨੇ ਤੋਂ ਸੰਘਰਸ਼ ਰਾਹੀਂ ਚੇਤਨ ਹੋਏ ਵਿਦਿਆਰਥੀ ਯੂਨੀਵਰਸਿਟੀ ਪ੍ਰਸਾਸ਼ਨ ਦੇ ਰੋਕਣ, ਡਰਾਉਣ ਅਤੇ ਧਮਕਾਉਣ ਦੇ ਸਭ ਯਤਨਾਂ ਨੂੰ ਠੁੱਡ ਵਿਖਾਉਦੇ ਹੋਏ ਵੀ.ਸੀ. ਦਫਤਰ ਅੱਗੇ ਆ ਜੁੜੇ ਲੰਬੀਆਂ ਤਕਰੀਰਾਂ ਹੋਈਆਂ ਰੈਲੀ ਉਪਰੰਤ ਕੁੜੀਆਂ ਦੇ ਹੋਸਟਲਾਂ ਤੱਕ ਮਾਰਚ ਹੋਇਆ ਇਹ ਸਭ ਯੂਨੀਵਰਸਿਟੀ ਪ੍ਰਸਾਸ਼ਨ ਦੇ  ਸਭਨਾਂ ਕਦਮਾਂ ਅੱਗੇ ਵਿਦਿਆਰਥੀ ਤਾਕਤ ਦੇ ਅਣਲਿਫ ਹੋ ਕੇ ਡਟਣ ਦਾ ਐਲਾਨ ਹੋ ਨਿੱਬੜਿਆ ਵਰਚਾਉਣ, ਧਮਕਾਉਣ, ਦਹਿਸ਼ਤਜ਼ਦਾ ਕਰਨ ਦੇ ਸਭ ਹਰਬੇ ਫੇਲ੍ਹ ਹੋਣ ਤੇ ਯੂੁਨੀਵਰਸਿਟੀ ਪ੍ਰਸਾਸ਼ਨ ਨੂੰ ਵਿਦਿਆਰਥੀ ਸੰਘਰਸ਼ ਅੱਗੇ ਝੁਕਣਾ ਪਿਆ ਕੁੜੀਆਂ ਦੇ ਹੋਸਟਲ ਚ ਅੰਦਰ ਆਉਣ ਵੇਲੇ ਸਮੇਂ ਦੀ ਪਾਬੰਦੀ ਖਤਮ ਕਰਨ ਸਮੇਤ ਰਾਤ ਨੂੰ 9-11 ਵਜੇ ਤੱਕ ਰੀਡਿੰਗ ਰੂਮ ਵਿਚ ਆਉਣ ਜਾਣ ਲਈ ਬੱਸਾਂ ਦਾ ਪ੍ਰਬੰਧ ਕਰਨ ਦੀ ਸਹੂਲਤ ਯੂਨਵਰਸਿਟੀ ਨੂੰ ਦੇਣੀ ਪਈ ਹੈ ਸਭਨਾਂ ਵਿਦਿਆਰਥੀ ਮੰਗਾਂ ਤੇ ਯੂਨੀਵਰਸਿਟੀ ਪ੍ਰਸਾਸ਼ਨ ਨੂੰ ਸਹਿਮਤੀ ਦੇਣੀ ਪਈ ਹੈ
ਇਸ ਤਰ੍ਹਾਂ ਇਸ ਘੋਲ ਤੋਂ ਵਿਦਿਆਰਥੀਆਂ ਨੇ ਆਪਣੀ ਤਾਕਤ ਦੇ ਭਰੋਸੇ ਆਪਣੀਆਂ ਮੰਗਾਂ ਹਾਸਲ ਕਰਨ ਦਾ ਸ਼ਾਨਦਾਰ ਤਜਰਬਾ ਹਾਸਲ ਕੀਤਾ ਹੈ ਜੋ ਭਵਿੱਖ ਵਿਚ ਉੱਭਰ ਰਹੀਆਂ ਵੱਡੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਚ ਸਹਾਈ ਹੋਵੇਗਾ ਮੌਜੂਦਾ ਸੰਘਰਸ਼ ਦਾ ਮਹੱਤਵ ਔਰਤ ਹੱਕਾਂ ਲਈ ਉੱਠੀ ਆਵਾਜ਼ ਕਾਰਨ ਹੈ ਸਦੀਆਂ ਤੋਂ ਮਰਦ ਗੁਲਾਮੀ ਦਾ ਸ਼ਿਕਾਰ ਤੁਰੀਆਂ ਆ ਰਹੀਆਂ ਔਰਤਾਂ ਨੂੰ ਸਮਾਜ ਚ ਕਦਮ ਕਦਮ ਤੇ ਰੋਕਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ, ਸੰਸਥਾਵਾਂ ਚ ਪੜ੍ਹਾਈਆਂ ਤੇ ਨੌਕਰੀਆਂ ਦਰਮਿਆਨ ਵੀ ਇਹ ਵਿਤਕਰਾ ਉਸੇ ਤਰ੍ਹਾਂ ਜਾਰੀ ਰਹਿੰਦਾ ਹੈ ਵਿੱਦਿਅਕ ਸੰਸਥਾਵਾਂ ਚ ਕੁੜੀਆਂ ਤੇ ਮੜ੍ਹੀਆਂ ਜਾਂਦੀਆਂ ਰੋਕਾਂ, ਅਧਿਕਾਰੀਆਂ ਨੂੰ ਕਹਿਣ ਤੇ ਵੀ ਨਹੀਂ ਰੜਕਦੀਆਂ ਸਗੋਂ ਉਹਨਾਂ ਅੰਦਰਲਾ ਮਰਦਾਵਾਂ ਹੰਕਾਰ ਹੋਰ ਸਿਰੇ ਜਾ ਚੜ੍ਹਦਾ ਹੈ ਤੇ ਔਰਤਾਂ ਨੂੰ ਦਬਾਈ ਰੱਖਣ ਦੇ ਮੌਜੂਦਾ ਰਾਜ ਤੇ ਸਮਾਜ ਦੇ ਅੰਗ ਵਜੋਂ ਉਹ ਆਪਣੇ ਪੂਰੇ ਜਲੌਅ ਚ ਆ ਪ੍ਰਗਟ ਹੁੰਦਾ ਹੈ ਉੱਚ ਵਿੱਦਿਅਕ ਸੰਸਥਾਵਾਂ ਚ ਵੀ ਕੁੜੀਆਂ ਦਾ ਲਾਇਬ੍ਰੇਰੀ ਵਰਗੀ ਥਾਂ ਤੇ ਪੜ੍ਹਨ ਜਾਣ ਤੇ ਵੀ ਰੋਕਾਂ/ਬੰਦਸ਼ਾਂ ਹੋਣਾ ਸਾਡੇ ਸਮਾਜ ਦੇ ਸਿਰੇ ਦੇ ਪਛੜੇਵੇਂ ਦੀ ਉੱਘੜਵੀਂ ਹਕੀਕਤ ਹੈ ਤੇ ਇਹਨਾਂ ਬੰਦਸ਼ਾਂ ਖਿਲਾਫ਼ ਆਪਣੀ ਆਜ਼ਾਦੀ ਦੇ ਹੱਕ ਲਈ ਡਟਣ ਦੀ ਪੈਦਾ ਹੋ ਰਹੀ ਤਾਂਘ ਉੱਭਰ ਰਹੀ ਹਕੀਕਤ ਹੈ ਤੇ ਇਹ ਤਾਂਘ ਹੀ ਕੁੜੀਆਂ ਨੂੰ ਜਗੀਰੂ ਸਮਾਜ ਦੀਆਂ ਕਰੋੜਾਂ ਰੋਕਾਂ ਨਾਲ ਭਿੜਨ ਤੇ ਡਟਣ ਦਾ ਮਾਦਾ ਮੁਹੱਈਆ ਕਰਦੀ ਹੈ ਤੇ ਉਹ ਬੇਹੱਦ ਉਲਟ ਹਾਲਤਾਂ ਚ ਵੀ ਡਟ ਕੇ ਖੜ੍ਹ ਸਕਦੀਆਂ ਹਨ ਇਹ ਤਾਂਘ ਸਭਨਾਂ ਜਮਹੂਰੀ ਹਿੱਸਿਆਂ ਦੀ ਡਟਵੀਂ ਹਮਾਇਤ ਦੀ ਹੱਕਦਾਰ ਹੈ
-        ਇੱਕ ਵਿਦਿਆਰਥੀ ਕਾਰਕੁੰਨ

No comments:

Post a Comment