Saturday, October 2, 2021

ਸਾਂਝੀਆਂ ਮੰਗਾਂ

ਸਾਂਝੀਆਂ ਮੰਗਾਂ

* ਨਵੇਂ ਖੇਤੀ ਕਾਨੂੰਨ, ਲੇਬਰ ਕੋਡ, ਬਿਜਲੀ ਬਿੱਲ 2020, ਬਿਜਲੀ ਬਿੱਲ 2003, ਪ੍ਰਦੂਸ਼ਣ ਬਾਰੇ ਬਿੱਲ, ਨਵੀਂ ਸਿੱਖਿਆ ਨੀਤੀ ਸਮੇਤ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਦੇ (ਯੂ ਏ ਪੀ ਏ,ਦੇਸ਼ ਧਰੋਹ ਦਾ ਕਾਨੂੰਨ ,ਐਨ ਐਸ ਏ ਤੇ ਅਫਸਪਾ ਵਰਗੇ ਕਨੂੰਨ ਰੱਦ ਹੋਣ।

* ਸਰਬੱਤ ਲਈ ਜਨਤਕ ਵੰਡ ਪ੍ਰਬੰਧ  (Universal PDS ) ਦਾ ਕਾਨੂੰਨ ਲਾਗੂ ਹੋਵੇ।

(ਰੋਟੀ ਕਪੜਾ ਅਤੇ ਮਕਾਨ ਦੀਆਂ ਜਰੂਰੀ ਲੋੜਾਂ ਜਲ, ਸੈਨੀਟੇਸਨ, ਬਾਲਣ ਦੀਆਂ ਵਸਤਾਂ/ਸੇਵਾਵਾਂ ਇਸ ਵਿੱਚ ਸ਼ਾਮਲ ਹੋਣ)

* ਘੱਟੋ ਘੱਟ ਸਮਰਥਨ ਮੁੱਲ  (MSP) ’ਤੇ ਸਰਕਾਰੀ ਖਰੀਦ ਦੀ ਗਰੰਟੀ ਦਾ ਕਾਨੂੰਨ ਹੋਵੇ।

(ਕਿਸਾਨਾਂ, ਦਸਤਕਾਰਾਂ, ਘਰੇਲੂ ਤੇ ਛੋਟੇ ਉਦਯੋਗ-ਪਤੀਆਂ ਦੀਆਂ ਸਾਰੀਆਂ ਉਪਜਾਂ ਇਸ ਵਿੱਚ ਸ਼ਾਮਲ ਹੋਣ। )

* ਵੱਧ ਤੋਂ ਵੱਧ ਪ੍ਰਚੂਨ ਮੁੱਲ (MRP) ਦੀ ਗਰੰਟੀ ਦਾ ਕਾਨੂੰਨ ਲਾਗੂ ਕਰੋ।

(ਜਿਸ ਤਹਿਤ ਕਾਰਪੋਰੇਟਾਂ ਵਪਾਰੀਆਂ ਦੇ ਅੰਨ੍ਹੇਂ ਮੁਨਾਫੇ ਅਤੇ ਮਹਿੰਗਾਈ ਨੂੰ ਨਕੇਲ ਪਵੇ। )

* ਸਰਬੱਤ ਲਈ ਜਨਤਕ ਸਿਹਤ ਪ੍ਰਬੰਧ ਦਾ ਅਤੇ ਸਰਬੱਤ ਲਈ ਜਨਤਕ ਸਿੱਖਿਆ ਪ੍ਰਬੰਧ ਦਾ ਕਾਨੂੰਨ ਲਾਗੂ ਕਰੋ।

* ਕਾਰੋਨਾ ਦੇ ਨਾਂ ’ਤੇ ਲੋਕਾਂ ਦੀ ਲੁੱਟ ਕਰਨਾ ਅਤੇ ਜਮਹੂਰੀ ਹੱਕਾਂ ਨੂੰ ਕੁਚਲਣਾ ਬੰਦ ਕਰੋ।

* ਲੋਕਾਂ ਲਈ ਸਰਕਾਰੀ ਹਸਪਤਾਲਾਂ. ਦਵਾਈਆਂ,ਵੈਕਸੀਨ, ਵੈਂਟੀਲੇਟਰ,ਆਕਸੀਜਨ ਅਤੇ ਡਾਕਟਰੀ ਇਲਾਜ ਦੇ ਪੁਖਤਾ ਪ੍ਰਬੰਧ ਕਰੋ।

* ਸਭਨਾਂ ਲਈ ਢੁੱਕਵਾਂ ਪੱਕਾ ਰੁਜ਼ਗਾਰ,8 ਘੰਟੇ ਕੰਮ ਦਿਹਾੜੀ,ਗੁਜਾਰੇ ਜੋਗੀ ਤਨਖਾਹ/ਆਮਦਨ ਅਤੇ ਪੈਨਸ਼ਨ ਦੀ ਗਰੰਟੀ ਦਾ ਕਾਨੂੰਨ ਲਾਗੂ ਕਰੋ।

* ਕਰਜਾ ਮੋੜਨ ਤੋਂ ਅਸਮਰਥ ਸਾਰੇ ਮਜ਼ਦੂਰਾਂ,ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੇ ਕਰਜੇ ’ਤੇ ਲੀਕ ਮਾਰੋ ਅਤੇ ਆਸਾਨ ਕਿਸ਼ਤਾਂ ’ਤੇ ਸਸਤਾ ਕਰਜਾ ਦਿਓ।

* ਦਲਿਤਾਂ ਨੂੰ ਤੀਜੇ ਹਿੱਸੇ ਦੀ ਜ਼ਮੀਨ, ਬਾਕੀ ਸਾਰੇ ਬੇ-ਜ਼ਮੀਨੇ ਅਤੇ ਥੁੜ-ਜ਼ਮੀਨੇ ਕਿਸਾਨਾਂ ਨੂੰ ਸਸਤੇ ਰੇਟ ਠੇਕੇ ’ਤੇ ਜ਼ਮੀਨ ਦਿਓ।

* ਪੇਂਡੂ/ਸ਼ਹਿਰੀ ਬੇਘਰਿਆਂ ਨੂੰ ਪਲਾਟ/ਮਕਾਨ ਦਿਓ।

* ਸਾਮਰਾਜੀ ਦੇਸ਼ੀ/ਵਿਦੇਸ਼ੀ ਕਾਰਪੋਰੇਟਾਂ ਵੱਡੇ ਧਨਾਡਾਂ/ਜਗੀਰਦਾਰਾਂ ’ਤੇ ਭਾਰੀ ਸਿੱਧੇ ਟੈਕਸ ਲਾਓ। ਜੀ ਐਸ ਟੀ ਤੇ ਹੋਰ ਅਸਿੱਧੇ ਟੈਕਸ ਖਤਮ ਕਰੋ।

* ਪੁਲਸੀ- ਫੌਜੀ-ਅਫਸਰਸ਼ਾਹੀ ਅਤੇ ਮੰਤਰੀਆਂ ਆਦਿ ਦੇ ਖਰਚੇ ਛਾਂਗੋ। ਖਾਧ ਸੁਰੱਖਿਆ,ਸਿਹਤ ਅਤੇ ਸਿੱਖਿਆ ਸਹੂਲਤ ਲਈ ਬਜਟ ਵਧਾਓ।

* ਬੁੱਧੀਜੀਵੀਆਂ, ਜਮਹੂਰੀਅਤ ਪਸੰਦਾਂ ਅਤੇ ਸੰਘਰਸ਼ਸ਼ੀਲ ਲੋਕਾਂ ਦੀਆਂ ਸਜਾਵਾਂ ਗ੍ਰਿਫਤਾਰੀਆਂ ਤਸ਼ੱਦਦ ਬੰਦ ਕਰੋ।

* ਆਵਾਜ਼ ਉਠਾਉਣ, ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਲੋਕਾਂ ਦੇ ਜਮਹੂਰੀ ਹੱਕ ਦੀ ਗਰੰਟੀ ਕਰੋ।

ਜਾਰੀ ਕਰਤਾ :

 ਵਰਗ ਚੇਤਨਾ ਮੰਚ (ਕਨਵੀਨਰ ਯਸ਼ਪਾਲ) ਇਨਕਲਾਬੀ ਜਮਹੂਰੀ ਫਰੰਟ (ਬਿਜਲੀ ਬੋਰਡ) ਪੰਜਾਬ (ਕਨਵੀਨਰ ਗੁਰਦਿਆਲ ਭੰਗਲ)    

No comments:

Post a Comment