Wednesday, September 29, 2021

ਪੰਜਾਬ ਚੋਣਾਂ, ਕਿਸਾਨ ਸੰਘਰਸ਼ ਤੇ ਵਿਕਾਸ ਮਾਡਲ

 
ਪੰਜਾਬ ਚੋਣਾਂ,  ਕਿਸਾਨ ਸੰਘਰਸ਼ ਤੇ ਵਿਕਾਸ ਮਾਡਲ

                                           - ਪਾਵੇਲ ਕੁੱਸਾ

  ਪੰਜਾਬ ਅੰਦਰ ਚੋਣਾਂ ਦਾ ਮਾਹੌਲ ਭਖਣਾ ਸ਼ੁਰੂ ਹੋ ਚੁੱਕਿਆ ਹੈਐਤਕੀਂ ਹੋਣ ਜਾ ਰਹੀਆਂ ਚੋਣਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਵੋਟ ਪਾਰਟੀਆਂ ਦੀਆਂ ਚੋਣ ਮੁਹਿੰਮਾਂ ਭਖੇ ਹੋਏ ਕਿਸਾਨ ਸੰਘਰਸ਼ ਦੇ ਦਰਮਿਆਨ ਸ਼ੁਰੂ ਹੋ ਰਹੀਆਂ ਹਨਖੇਤੀ ਕਾਨੂੰਨਾਂ ਤੇ ਕੁਝ ਹੋਰਨਾਂ ਮੰਗਾਂ ਨੂੰ ਲੈ ਕੇ ਲੜਿਆ ਜਾ ਰਿਹਾ ਕਿਸਾਨ ਸੰਘਰਸ਼ ਚਾਹੇ ਭਾਜਪਾ ਦੀ ਕੇਂਦਰੀ ਹਕੂਮਤ ਖ਼ਿਲਾਫ਼ ਸੇਧਿਤ ਹੈ, ਪਰ ਇਸ ਦੀ ਮਾਰ ਨਾ ਸਿਰਫ ਭਾਜਪਾ ਤੱਕ ਸੀਮਤ ਹੈ ਤੇ ਨਾ ਹੀ ਫੌਰੀ ਸੰਘਰਸ਼ ਮੰਗਾਂ ਤੱਕ ਸੀਮਤ ਹੈ ਸਾਡੇ ਸੂਬੇ ’ਚੋਂ ਉੱਭਰੇ ਇਸ ਕਿਸਾਨ ਸੰਘਰਸ਼ ਨੇ ਸੂਬੇ ਦੇ ਲੋਕਾਂ ਦੀ ਚੇਤਨਾ ਨੂੰ ਡੂੰਘੀ ਤਰ੍ਹਾਂ ਅਸਰਅੰਦਾਜ਼ ਕੀਤਾ ਹੈਇਸ ਨੇ ਲੋਕ ਮਨਾਂ ਅੰਦਰ ਤਿੱਖੇ ਸਵਾਲਾਂ ਨੂੰ ਛੇੜਿਆ ਹੈ ਤੇ ਕਈ ਪੱਖਾਂ ਤੋਂ ਵਿਆਪਕ ਚੇਤਨਾ ਪਸਾਰੇ ਦਾ ਕੰਮ ਕੀਤਾ ਹੈ ਇਸ ਨੇ ਸੂਬੇ ਦੀ ਸਿਆਸਤ ਨੂੰ ਵੀ ਡੂੰਘੀ ਤਰ੍ਹਾਂ ਅਸਰਅੰਦਾਜ਼ ਕੀਤਾ ਹੈ ਜਿਸਦੇ ਅਸਰ ਬਹੁ -ਪਰਤੀ ਤੇ ਬਹੁ-ਪਸਾਰੀ ਹਨਸੰਘਰਸ਼ ਦੀਆਂ ਹੋਰਨਾਂ ਕਈ ਪ੍ਰਾਪਤੀਆਂ ਦੇ ਨਾਲ ਨਾਲਪੰਜਾਬ ਚੋਣਾਂ ਦੇ ਮੌਜੂਦਾ ਪ੍ਰਸੰਗ ਅੰਦਰ ਸੰਘਰਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਵੀ ਹੈ ਕਿ ਇਹ ਸੰਘਰਸ਼ ਹਾਕਮ ਜਮਾਤੀ ਵੋਟ ਪਾਰਟੀਆਂ ਵੱਲੋਂ ਹੁਣ ਤੱਕ ਲੋਕ ਮਨਾਂ ਅੰਦਰ ਖੜ੍ਹੇ ਕੀਤੇ ਗਏ ਵਿਕਾਸ ਦੇ ਬਿਰਤਾਂਤ 'ਤੇ ਸੱਟ ਮਾਰਨ ਲਈ ਅਧਾਰ ਸਿਰਜ ਦਿੱਤਾ ਹੈਚਾਹੇ ਅਜਿਹੀ ਸੱਟ ਪੈਣ ਦਾ ਆਧਾਰ ਤਾਂ ਬੀਤੇ ਦਹਾਕਿਆਂ ' ਇਸ ਵਿਕਾਸ ਮਾਡਲ ਦੇ ਲਾਗੂ ਹੋਣ ਦੇ ਸਿੱਟਿਆਂ ਨੇ ਹੀ ਸਿਰਜਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਲੋਕਾਂ ਨੇ ਆਪਣੇ ਹੱਡਾਂ 'ਤੇ ਵਿਕਾਸ ਦੀ ਥਾਂ ਦੁੱਖਾਂ ਮੁਸੀਬਤਾਂ ਦੇ ਪਹਾੜ ਹੰਢਾ ਲਏ ਹਨ, ਪਰ ਤਾਂ ਵੀ ਹਾਕਮ ਜਮਾਤੀ ਵੋਟ ਪਾਰਟੀਆਂ ਤੇ ਸਿਆਸਤਦਾਨਾਂ ਵੱਲੋਂ ਵਿਕਾਸ ਦੇ ਤਸੱਵਰ ਨੂੰ ਅਜੇ ਸਮੁੱਚੇ ਤੌਰ 'ਤੇ ਲੋਕ ਚੇਤਨਾ ਅੰਦਰ ਚੁਣੌਤੀ ਨਹੀਂ ਸੀ ਮਿਲੀਕਿਸਾਨ ਸੰਘਰਸ਼ ਦੀ ਇਹ ਵੱਡੀ ਪ੍ਰਾਪਤੀ ਹੈ ਕਿ ਇਸ ਨੇ ਲੋਕ ਚੇਤਨਾ ਅੰਦਰ ਮੌਜੂਦਾ ਵਿਕਾਸ ਮਾਡਲ ਦੇ ਨਾਅਰਿਆਂ ਦੀ ਸਿਆਸੀ ਅਸਰਕਾਰੀ ਨੂੰ ਕਾਫੀ ਹੱਦ ਤੱਕ ਕਮਜ਼ੋਰ ਕਰ ਦਿੱਤਾ ਹੈ  ਤੇ ਮੌਜੂਦਾ ਵਿਕਾਸ ਮਾਡਲ ਨੂੰ ਸਮੁੱਚੇ ਤੌਰ 'ਤੇ ਚੁਣੌਤੀ ਦੇਣ ਦਾ ਆਧਾਰ ਬਣਨ ਵਾਲੇ ਨਵੇਂ ਅੰਸ਼ ਲੋਕ ਚੇਤਨਾ ਅੰਦਰ ਦਾਖ਼ਲ ਕਰ ਦਿੱਤੇ ਹਨ

ਹੁਣ ਤੱਕ ਸੂਬੇ ਅੰਦਰ ਸਭਨਾਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਵੱਲੋਂ ਜਿਸ ਵਿਕਾਸ ਮਾਡਲ ਨੂੰ ਪ੍ਰਚਾਰਿਆ ਤੇ ਲਾਗੂ ਕੀਤਾ ਗਿਆ ਹੈ ਇਹ ਮਾਡਲ ਤੱਤ ਰੂਪ ਵਿੱਚ ਵੱਡੀ ਤੇ ਵਿਦੇਸ਼ੀ ਪੂੰਜੀ ਨਿਵੇਸ਼ ਵਾਲੇ ਮੈਗਾ ਪ੍ਰਾਜੈਕਟਾਂ ਦਾ ਹੈਸਾਮਰਜੀ ਬਹੁਕੌਮੀ ਕੰਪਨੀਆਂ ਤੇ ਦੇਸੀ ਕਾਰਪੋਰੇਟਾਂ ਦੇ ਕਾਰੋਬਾਰਾਂ ਲਈ ਸੂਬੇ ਦੇ ਸੋਮੇ /ਸਾਧਨ ਜੁਟਾਉਣ ਦਾ ਹੈਸੂਬੇ ਦੇ ਸਭਨਾਂ ਖੇਤਰਾਂ ਨੂੰ ਇਸ ਪੂੰਜੀ ਲਈ ਖੋਲ੍ਹਣ ਦਾ ਹੈਨਵੇਂ ਖੇਤੀ ਕਨੂੰਨ ਵੀ ਫਸਲਾਂ ਦੇ ਮੰਡੀਕਰਨ ਦੇ ਖੇਤਰ ’ਚ ਇਸ ਪੂੰਜੀ ਦੇ ਕਾਰੋਬਾਰਾਂ ਦਾ ਰਾਹ ਖੋਲ੍ਹਦੇ ਹਨਵਿਕਾਸ ਦੇ ਇਸ ਮਾਡਲ ਤਹਿਤ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਨੀਤੀ ਲਾਗੂ ਹੁੰਦੀ ਆਈ ਹੈਇਹ ਮਾਡਲ ਹਕੂਮਤਾਂ ਵੱਲੋਂ ਸਰਕਾਰੀ ਖ਼ਜ਼ਾਨਿਆਂ ਵਿੱਚੋਂ ਉਸਾਰੇ ਆਧਾਰ ਢਾਂਚਿਆਂ ਦਾ ਲਾਹਾ ਲੈ ਕੇ ਨਿੱਜੀ ਕਾਰੋਬਾਰਾਂ ਰਾਹੀਂ ਮਲਾਈ ਛਕਣ-ਛਕਾਉਣ ਦਾ ਮਾਡਲ ਹੋ ਨਿਬੜਿਆ ਹੈਇਸ ਵਿਕਾਸ ਦੇ ਰੰਗ ਪੰਜਾਬ ਅੰਦਰ ਲੱਗੇ ਪ੍ਰਾਈਵੇਟ ਥਰਮਲਾਂ ਤੋਂ ਲੈ ਕੇ ਖੁੰਭਾਂ ਵਾਂਗ ਉੱਗ ਰਹੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਤੱਕ ਉੱਘੜਦੇ ਦੇਖੇ ਜਾ ਸਕਦੇ ਹਨਡੁੱਬ ਰਹੀਆਂ ਸਰਕਾਰੀ ਯੂਨੀਵਰਸਿਟੀਆਂ ਤੋਂ ਲੈ ਕੇ ਸਰਕਾਰੀ ਸਕੂਲਾਂ ਤੇ ਸਰਕਾਰੀ ਸਿਹਤ ਢਾਂਚੇ ਦੀ ਤਬਾਹੀ ਦੇ ਖੰਡਰਾਂ ’ਚੋਂ ਲੱਭੇ ਜਾ ਸਕਦੇ ਹਨਲੁਧਿਆਣਾ, ਖੰਨਾ ਤੇ ਗੋਬਿੰਦਗੜ੍ਹ ਵਰਗੇ ਖੇਤਰਾਂ ਦੇ ਦੇਸੀ ਉਦਯੋਗਾਂ ਦੀ ਤਬਾਹੀ ਨਾਲ ਵਿਹਲੇ ਹੋ ਰਹੇ ਲੱਖਾਂ ਕਿਰਤੀ ਕਾਮਿਆਂ ਦੇ ਘਰਾਂ ਦੀਆਂ ਉਦਾਸੀਆਂ ’ਚੋਂ ਦੇਖੇ ਜਾ ਸਕਦੇ ਹਨਇਸ ਵਿਕਾਸ ਦੇ ਫੁੱਲ ਵੱਡੇ ਕਾਰੋਬਾਰੀਆਂ ਨੂੰ ਕੌਡੀਆਂ ਦੇ ਭਾਅ ਦਿੱਤੀਆਂ ਜ਼ਮੀਨਾਂ ' ਕੱਟੀਆਂ ਰਿਹਾਇਸ਼ੀ ਕਲੋਨੀਆਂ ਅੰਦਰ ਖਿੜ੍ਹੇ ਹਨ  ਪੰਜਾਬ ਅੰਦਰ ਸੰਘਰਸ਼ ਦੇ ਮੈਦਾਨਾਂ ’ਚ ਜੂਝ ਰਹੇ ਦਲਿਤਾਂ, ਖੇਤ ਮਜ਼ਦੂਰਾਂ, ਬੇਜ਼ਮੀਨੇ ਕਿਸਾਨਾਂ, ਕਿਰਤੀਆਂ, ਠੇਕਾ ਕਾਮਿਆਂ ਤੇ ਮੁਲਜ਼ਮਾਂ ਸਮੇਤ ਹਰ ਵੰਨਗੀ ਦੇ ਮਿਹਨਤਕਸ਼ ਤਬਕੇ  ਦੇ ਮੰਗ ਪੱਤਰਾਂ ’ਚੋਂ ਇਸ ਵਿਕਾਸ ਦੇ ਗੂੜ੍ਹੇ ਰੰਗਾਂ ਦੀ ਪਰਖ ਕੀਤੀ ਜਾ ਸਕਦੀ ਹੈਕਿਸਾਨ ਮਜ਼ਦੂਰ ਖ਼ੁਦਕੁਸ਼ੀਆਂ ਦੇ ਚੜ੍ਹਦੇ  ਗਰਾਫ਼  ਤੋਂ ਲੈ ਕੇ ਸੂਬੇ ਦੀ ਪ੍ਰਦੂਸ਼ਤ ਆਬੋ ਹਵਾ ਤੇ ਗੰਧਲੇ ਹੋ ਰਹੇ ਪਾਣੀ ਇਸੇ ਵਿਕਾਸ ਦੀ ਕਹਾਣੀ ਦੱਸ ਰਹੇ ਹਨ

ਸਾਰੀਆਂ ਵੋਟ ਪਾਰਟੀਆਂ ਤੇ ਸਿਆਸਤਦਾਨ ਵੱਡੀ ਪੂੰਜੀ ਵਾਲੇ ਮੈਗਾ ਪ੍ਰਾਜੈਕਟਾਂ ਨਾਲ ਹੋਣ ਵਾਲੇ ਵਿਕਾਸ ਦੇ ਮੁਰੀਦ ਬਣੇ ਰਹੇ ਹਨਪਿਛਲੇ ਦਹਾਕਿਆਂ ਅੰਦਰ ਦੇਸੀ ਕਾਰਪੋਰੇਟਾਂ ਅਤੇ ਬਹੁਕੌਮੀ ਵਿਦੇਸ਼ੀ ਕੰਪਨੀਆਂ ਨੂੰ ਸੂਬੇ ਅੰਦਰ ਸੱਦ ਕੇ ਨਿਵੇਸ਼ ਸੰਮੇਲਨ ਕੀਤੇ ਜਾਂਦੇ ਰਹੇ ਹਨ, ਕਾਰੋਬਾਰਾਂ ਲਈ ਹਰ ਤਰ੍ਹਾਂ ਦੀਆਂ ਲੁਭਾਉਣੀਆਂ ਛੋਟਾਂ /ਰਿਆਇਤਾਂ ਪਰੋਸੀਆਂ ਜਾਂਦੀਆਂ ਰਹੀਆਂ ਹਨਅਕਾਲੀ ਭਾਜਪਾ ਤੇ ਕਾਂਗਰਸ ਦੀਆਂ ਬਦਲ ਬਦਲ ਕੇ ਆਈਆਂ ਸਰਕਾਰਾਂ ਨੇ ਇੱਕ ਦੂਜੇ ਤੋਂ ਵਧ ਕੇ ਇਨ੍ਹਾਂ ਕੰਪਨੀਆਂ ਨੂੰ ਸੱਦਣ ਦੇ ਦਾਅਵੇ ਕੀਤੇ ਹਨਚਾਹੇ ਆਮ ਆਦਮੀ ਪਾਰਟੀ ਜਾਂ ਹੋਰਨਾਂ ਪਾਰਟੀਆਂ ਨੂੰ ਇਹ ਮੌਕਾ ਹੱਥ ਨਹੀਂ ਲੱਗਿਆ ,ਪਰ ਉਨ੍ਹਾਂ ਦੇ ਦਾਅਵੇ  ਤੇ ਪ੍ਰੋਗਰਾਮ ਵੀ ਇਸ ਤੋਂ ਵੱਖਰੇ ਨਹੀਂ ਹਨਉਹ ਵੀ ਅਜਿਹੇ ਹੀ ਵਿਕਾਸ ਦੇ ਧਾਰਨੀ ਹਨ

ਖੇਤੀ ਕਾਨੂੰਨਾਂ ਖ਼ਿਲਾਫ਼ ਉੱਭਰੇ ਕਿਸਾਨ ਸੰਘਰਸ਼ ਨੇ ਪਾਰਟੀਆਂ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਸੱਦ ਕੇ ਕੀਤੇ ਜਾਣ ਵਾਲੇ ਵਿਕਾਸ ਦੇ ਦਾਅਵਿਆਂ ਨੂੰ ਸੰਕਲਪ ਦੇ ਤੌਰ 'ਤੇ ਹੀ ਚੁਣੌਤੀ ਦੇਣ ਦੀ ਹਾਲਤ ਪੈਦਾ ਕਰ ਦਿੱਤੀ ਹੈ ਉਨ੍ਹਾਂ ਵੱਲੋਂ ਵਿਕਾਸ ਦੇ ਸਿਆਸੀ ਨਾਅਰੇ ਦਾ ਬਦਲ ਲੱਭਣ ਦੀ ਮਜਬੂਰੀ ਬਣ ਰਹੀ ਹੈ, ਕਿਉਂਕਿ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਹੀ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਕਰਨ ਲਈ ਸਿਆਸੀ ਵਚਨਬੱਧਤਾ ਦਿਖਾਉਂਦੀਆਂ ਰਹੀਆਂ ਹਨਸਭਨਾਂ ਨੇ ਹੀ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਨੂੰ ਹੀ ਵਿਕਾਸ ਦਾ ਨਾਂ ਦੇ ਕੇ ਲਾਗੂ ਕੀਤਾ ਗਿਆ ਹੈਪਰ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਕਾਰਪੋਰੇਟਾਂ ਦੇ ਲੋਕ ਰੋਹ ਦੇ ਨਿਸ਼ਾਨੇ 'ਤੇ ਜਾਣ ਨੇ ਆਮ ਲੋਕ ਮਾਨਸਿਕਤਾ ਅੰਦਰ ਉਨ੍ਹਾਂ ਨੂੰ ਪੰਜਾਬ ਲਈ ਵਿਕਾਸ ਦੇ ਸਾਧਨਾਂ ਵਜੋਂ ਦੇਖਣ ਦੀ ਥਾਂ ਲੋਕਾਂ ਦੀ ਲੁੱਟ ਕਰਨ ਵਾਲੇ ਕਾਰੋਬਾਰੀਆਂ ਵਜੋਂ ਦੇਖਿਆ ਜਾਣ ਲੱਗਿਆ ਹੈਖੇਤੀ ਜ਼ਮੀਨਾਂ ਹਥਿਆਉਣ ਲਈ  ਲਲਚਾ ਰਹੇ ਕਾਰੋਬਾਰੀਆਂ ਵਜੋਂ ਦੇਖਿਆ  ਜਾਣ ਲੱਗਿਆ ਹੈਕਾਰਪੋਰੇਟ ਕਾਰੋਬਾਰਾਂ ਦੇ ਬਾਈਕਾਟ ਦੇ ਸੱਦਿਆਂ ਨੂੰ ਲੋਕਾਂ ਨੇ ਜ਼ੋਰਦਾਰ ਹੁੰਗਾਰਾ ਭਰਿਆ ਹੈਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਐਕਸ਼ਨ ਹੋਏ ਹਨਇਨ੍ਹਾਂ ਹਾਲਾਤਾਂ ਦਰਮਿਆਨ ਕੋਈ ਵੀ ਪਾਰਟੀ ਜਾਂ ਸਿਆਸਤਦਾਨ ਹੁਣ ਬਾਂਹ ਖੜ੍ਹੀ ਕਰ ਕੇ ਇਹ ਕਹਿਣ ਦੀ ਹਾਲਤ ’ਚ ਨਹੀਂ ਰਿਹਾ ਕਿ ਉਹ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਸੱਦਣ ਰਾਹੀਂ ਵਿਕਾਸ ਕਰੇਗਾਇਸ ਦਰਮਿਆਨ ਅਡਾਨੀ ਗਰੁੱਪ ਵੱਲੋਂ ਲੁਧਿਆਣੇ ਜ਼ਿਲ੍ਹੇ ਵਿੱਚਲੀ ਖੁਸ਼ਕ ਬੰਦਰਗਾਹ ਨੂੰ ਬੰਦ ਕਰਨ ਦੀਆਂ ਖ਼ਬਰਾਂ ਨੂੰ ਇਸ ਮਾਡਲ ਦੇ ਧਾਰਨੀਆਂ ਨੇ ਸੂਬੇ 'ਚੋਂ ਪੂੰਜੀ ਨਿਵੇਸ਼ ਨਿੱਕਲ ਜਾਣ ਦੇ ਖ਼ਦਸ਼ੇ ਉਭਾਰਨ ਦਾ ਮੌਕਾ ਸਮਝਿਆ ਸਿਆਸਤਦਾਨਾਂ ਵੱਲੋਂ ਦੱਬਵੀਂ ਆਵਾਜ਼ ’ਚ ਅਜਿਹੇ ਬਿਆਨ ਆਏ ਹਨ ਕਿ ਅਜਿਹੇ ਐਕਸ਼ਨਾਂ ਨਾਲ ਸੂਬੇ ਅੰਦਰ ਨਿਵੇਸ਼ ਦਾ ਮਾਹੌਲ ਪ੍ਰਭਾਵਿਤ ਹੋਵੇਗਾ ਪਹਿਲਾਂ ਮੁੱਖ ਮੰਤਰੀ ਵੱਲੋਂ ਵੀ ਅਸਿੱਧੇ ਢੰਗ ਨਾਲ ਇਨ੍ਹਾਂ ਐਕਸ਼ਨਾਂ ਦੀ ਨੁਕਤਾਚੀਨੀ ਕੀਤੀ ਗਈ ਸੀਇਉਂ ਇੱਕ ਪਾਸੇ ਲੋਕਾਂ ਵੱਲੋਂ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਵਿੱਢੀ ਲੜਾਈ ਤੇ ਦੂਜੇ ਪਾਸੇ ਸਭਨਾਂ ਪਾਰਟੀਆਂ ਦੇ ਸਿਆਸਤਦਾਨਾਂ ਵੱਲੋਂ ਸਮੁੱਚੀ ਆਰਥਿਕਤਾ ' ਉਨ੍ਹਾਂ 'ਤੇ ਰੱਖੀ ਜਾਂਦੀ ਟੇਕ ਆਉਣ ਵਾਲੇ ਸਮੇਂ ਆਪਸ ' ਐਨ ਟਕਰਾਵੇਂ ਤੌਰ 'ਤੇ ਉੱਭਰ ਕੇ ਸਾਹਮਣੇ ਆਉਣਗੇਬੌਧਿਕ ਹਲਕਿਆਂ ’ਚ ਹੋਣ ਵਾਲੀ ਇਸ ਬਹਿਸ ਦੇ ਆਮ ਲੋਕਾਂ ਤੱਕ ਫੈਲਣ ਲਈ ਆਧਾਰ ਹੋਰ ਚੁੜੇਰਾ ਹੋ ਰਿਹਾ ਹੈ ਕਿ ਕੀ ਵੱਡੀਆਂ ਕੰਪਨੀਆਂ ਸੱਚਮੁੱਚ ਸੂਬੇ ਦੇ ਵਿਕਾਸ ਲਈ ਪੂੰਜੀ ਨਿਵੇਸ਼ ਕਰਦੀਆਂ ਹਨ  ਇਸ ਲਈ ਕਾਰਪੋਰੇਟ ਘਰਾਣਿਆਂ ਦੇ ਪੂੰਜੀ ਨਿਵੇਸ਼ ਵਾਲੇ ਵਿਕਾਸ ਮਾਡਲ ਦੇ ਨਾਅਰਿਆਂ ਦੀ ਕਮਜ਼ੋਰ ਹੋਈ ਅਸਰਕਾਰੀ ਦਰਮਿਆਨ ਇਸ ਮਾਡਲ ਦੇ ਸਮੁਚੇ ਲੋਕ ਵਿਰੋਧੀ ਕਿਰਦਾਰ ਨੂੰ ਲੋਕਾਂ ਅੰਦਰ ਚਰਚਾ ' ਲਿਆਉਣ ਦੀ ਜ਼ਰੂਰਤ ਹੈਇਸ ਵਿਕਾਸ ਮਾਡਲ ਦੀਆਂ ਸਭਨਾ ਪਰਤਾਂ ਨੂੰ ਫਰੋਲਣ , ਇਸ ਦੇ ਮੰਤਵਾਂ ਤੇ ਸਿੱਟਿਆਂ ਨੂੰ ਲੋਕਾਂ ਅੰਦਰ ਦਰਸਾਉਣ ਦੀ ਜ਼ਰੂਰਤ ਹੈਲੋਕਾਂ ਅੰਦਰ ਇਹ ਸਵਾਲ ਤਿੱਖੇ ਰੂਪ ’ਚ ਉਭਾਰਨ ਦੀ ਜ਼ਰੂਰਤ ਹੈ ਕਿ ਕੀ ਪੰਜਾਬ ਦੇ ਵਿਕਾਸ ਦਾ ਰਾਹ ਇਨ੍ਹਾਂ ਘਰਾਣਿਆਂ ਦੇ ਪੂੰਜੀ ਨਿਵੇਸ਼ਾਂ'’ ਚ ਪਿਆ ਹੈ ਲੋਕਾਂ ਦੇ ਨਿਸ਼ਾਨੇ 'ਤੇ ਆਏ ਕਾਰਪੋਰੇਟ ਘਰਾਣਿਆਂ ਦੀ ਲੁੱਟ ਦੇ ਜ਼ਾਹਰ ਹੋ ਰਹੇ ਪਹਿਲੂਆਂ ਨੂੰ ਸਮੁੱਚੇ ਵਿਕਾਸ ਮਾਡਲ ਦੇ ਪ੍ਰਸੰਗ ਵਿੱਚ ਰੱਖ ਕੇ ਪੇਸ਼ ਕਰਨ ਦੀ ਜ਼ਰੂਰਤ ਹੈ

ਹੁਣ ਤੱਕ ਪੰਜਾਬ ਨੂੰ ਡੂੰਘੇ ਸੰਕਟਾਂ ’ਚ ਧੱਕਣ ਵਾਲੇ ਵਿਕਾਸ ਮਾਡਲ ਨੂੰ ਲੋਕਾਂ ’ਚ ਮਿਲ ਰਹੀ ਚੁਣੌਤੀ ਇਸ ਜ਼ਰੂਰਤ ਨੂੰ ਵੀ ਜ਼ੋਰ ਨਾਲ ਹੀ ਉਭਾਰ ਰਹੀ ਹੈ ਕਿ ਕਾਰਪੋਰੇਟ ਤੇ ਜਗੀਰੂ ਧਨਾਢਾਂ ਦੇ ਹਿੱਤਾਂ ਨੂੰ ਪ੍ਰਣਾਏ ਹੋਏ ਇਸ ਵਿਕਾਸ ਮਾਡਲ ਦੀ ਥਾਂ ਲੋਕਾਂ ਅੰਦਰ ਬਦਲਵੇਂ ਵਿਕਾਸ ਮਾਡਲ ਦਾ ਸੰਕਲਪ ਉਸਾਰਿਆ ਜਾਵੇ ਅਜਿਹੇ ਮਾਹੌਲ ਦਰਮਿਆਨ ਇਸ ਮਾਡਲ ਨੂੰ ਰੱਦ ਕਰਨ ਵਾਲੀਆਂ ਲੋਕ ਪੱਖੀ ਸ਼ਕਤੀਆਂ ਨੂੰ ਬਦਲਵੇਂ ਹਕੀਕੀ ਲੋਕ ਮੁਖੀ ਵਿਕਾਸ ਮਾਡਲ ਨੂੰ ਉਭਾਰਨਾ ਚਾਹੀਦਾ ਹੈ ਜਿਹੜਾ ਬਹੁਕੌਮੀ ਵਿਦੇਸ਼ੀ ਕੰਪਨੀਆਂ ਤੇ ਦੇਸੀ ਵੱਡੇ ਸਰਮਾਏਦਾਰਾਂ ਦੀ ਪੂੰਜੀ ਤੋਂ ਨਿਰਭਰਤਾ ਤਿਆਗ ਕੇ ਸੂਬੇ ਦੇ ਆਪਣੇ ਕੁਦਰਤੀ ਸੋਮਿਆਂ 'ਤੇ ਆਧਾਰਤ ਸਵੈ ਨਿਰਭਰ ਆਰਥਿਕ ਸਮਾਜਿਕ ਵਿਕਾਸ ਦਾ ਰਾਹ ਫੜੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਮੈਗਾ ਪ੍ਰਾਜੈਕਟਾਂ ਦੀ ਥਾਂ ਸੰਘਣੀ ਕਿਰਤ ਤੇ ਦੇਸੀ ਸਸਤੀ ਤਕਨੀਕ ਆਧਾਰਤ ਉਦਯੋਗਾਂ ਨੂੰ ਵਿਕਾਸ ਅੰਦਰ ਮਹੱਤਵਪੂਰਨ ਥਾਂ ਦੇ ਕੇ ਚੱਲੇਜਿਹੜਾ ਸਿਰਫ਼ ਅੰਕੜਿਆਂ ਦੀ ਵਿਕਾਸ ਦਰ ਨਾਪਣ ਦੀ ਥਾਂ ਕਿਰਤੀ ਲੋਕਾਂ ਦੀਆਂ ਜੀਵਨ ਹਾਲਤਾਂ ਦਾ ਪੱਧਰ ਉੱਚਾ ਚੁੱਕਣ ਨੂੰ ਵਿਕਾਸ ਦੇ ਟੀਚਿਆਂ ’ਚ ਸ਼ਾਮਲ ਕਰਦਾ ਹੋਵੇਖੇਤੀ ਖੇਤਰ ’ਚੋਂ ਜਗੀਰੂ ਲੁੱਟ ਦੇ ਸਭਨਾਂ ਰੂਪਾਂ ਦਾ ਖਾਤਮਾ ਕਰਦਾ ਹੋਵੇਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਥਾਂ ਸਰਕਾਰੀਕਰਨ ਦਾ ਅਮਲ ਚਲਾਉਂਦਾ ਹੋਵੇ, ਬੇਜ਼ਮੀਨੇ ਅਤੇ ਥੁੜ ਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜ਼ਮੀਨ ਦੀ ਤੋਟ ਪੂਰੀ ਕਰਦਾ ਹੋਵੇਦਲਿਤਾਂ 'ਤੇ ਜਾਤ-ਪਾਤੀ ਜਬਰ ਤੇ ਦਾਬੇ ਦਾ ਅੰਤ ਕਰਨ ਵੱਲ ਜਾਂਦਾ ਹੋਵੇਆਖਰ ’ਚ ਕਹਿਣਾ ਹੋਵੇ ਤਾਂ ਕਿਰਤੀ ਲੋਕਾਂ ਦੀ ਕਿਰਤ ਦਾ ਮੁੱਲ ਪਾਉਣ ਵਾਲਾ ਤੇ ਵਿਹਲੜ ਲੋਕਾਂ ਦੀਆਂ ਕਮਾਈਆਂ ਨੂੰ ਰੱਦ ਕਰਨ ਵਾਲਾ ਮਾਡਲ ਹੀ ਪੰਜਾਬ ਦੇ ਵਿਕਾਸ ਦਾ ਮਾਡਲ ਬਣਨਾ ਚਾਹੀਦਾ ਹੈ

No comments:

Post a Comment