Tuesday, September 30, 2014

ਕਾਲੇ ਕਾਨੂੰਨ ਦੀਆਂ ਕਾਲੀਆਂ ਧਰਾਵਾਂ - ਘੁੱਟਣ ਗਲ ਤੇ ਰੋਕਣ ਰਾਹਵਾਂ.....

ਜਥੇਬੰਦ ਹਿੱਸੇ, ਇਸਦੇ ਵਿਰੋਧ ਵਿਚ ਉੱਤਰ ਆਏ ਹਨ। .....
ਕਾਲੇ ਕਾਨੂੰਨ ਦੀਆਂ ਕਾਲੀਆਂ ਧਰਾਵਾਂ - ਘੁੱਟਣ ਗਲ ਤੇ ਰੋਕਣ ਰਾਹਵਾਂ.....
ਲੜਨ ਦਾ ਸ਼ੌਂਕ ਨਹੀਂ ਹੁੰਦਾ - ਲੜਨ ਦੀ ਲੋੜ ਹੁੰਦੀ ਹੈ.....
ਬੰਨ੍ਹ ਲਾਇਆਂ, ਹਰ ਛੱਲ ਨਹੀਂ ਰੁਕਦੀ.....
            ਜੋਕ ਧੜੇ ਦੇ ਸਾਰੇ ਟੋਲੇ - ਦੇਸੀ ਨਸਲ, ਵਿਦੇਸ਼ੀ ਗੋਲੇ.....
ਮੋਦੀ ਸਰਕਾਰ ਨੇ ਗੱਦੀ ਮਲਦਿਆਂ ਹੀ ਬੇਕਿਰਕੀ ਨਾਲ ਲੋਕਾਂ ਲਈ ੋਅੱਛੇ ਦਿਨਾਂ'' ਦਾ ਲਾਰਾ ਵਗਾਹ ਮਾਰਿਆ ਹੈ।ਤੇ ਜੋਕਾਂ ਲਈ ੋਅੱਛੇ ਦਿਨਾਂ'' ਦਾ ਵਾਅਦਾ ਪੂਰਾ ਕਰਨ ਦੇ ਰਾਹ ਤੁਰ ਪਈ ਹੈ। ਸਾਮਰਾਜੀ ਨਿਰਦੇਸ਼ਿਤ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੇ ਬੁਲਡੋਜ਼ਰ ਨੂੰ ੋਵਿਕਾਸ'' ਦਾ ਬੈਨਰ ਲਾ ਕੇ ਮੁਲਕ ਉਪਰ ਚਾੜ ਦਿੱਤਾ ਹੈ। ਜਗੀਰਦਾਰਾਂ, ਦੇਸੀ-ਬਦੇਸ਼ੀ ਸਰਮਾਏਦਾਰਾਂ ਦੀ ਸੇਵਾ ਦਾ ਨਿਸੰਗ ਝੰਡਾ ਚੱਕ ਲਿਆ ਹੈ। ਦੇਸ਼ ਦੇ ਹਰ ਖੇਤਰ ਨੂੰ ਲੁੱਟਣ ਲਈ ਵਿਦੇਸ਼ੀ ਧਨ-ਲੁਟੇਰਿਆਂ ਨੂੰ ਖੁੱਲ੍ਹੇ ਸੱਦੇ ਦਿਤੇ ਜਾ ਰਹੇ ਹਨ। ਲੋਕਾਂ ਦੇ ਵੱਖ ਵੱਖ ਹਿੱਸਿਆਂ ਵੱਲੋਂ ਵਿਰੋਧ ਨੂੰ ਭਾਂਪਦਿਆਂ ਮਨਮੋਹਨ ਸਰਕਾਰ ਵਾਂਗੂੰ ਮੁਲਕ ਅੰਦਰੋਂ ਖਤਰੇ ਦੀ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ ਹੈ। ਜਬਰ ਕਰਨ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਫੌਜਾਂ ਨੂੰ, ਨਵੇਂ ਹਥਿਆਰ ਤੇ ਅਧਿਕਾਰ ਦੇ ਕੇ ਜਲ ਜੰਗਲ ਜਮੀਨ ਦੀ ਰਾਖੀ ਲਈ ਸੰਘਰਸ਼ ਕਰਦੇ ਆਦਿਵਾਸੀ ਇਲਾਕਿਆਂ ਅਤੇ ਹੱਕ-ਸੱਚ ਇਨਸਾਫ ਦੀ ਕੌਮੀ ਲੜਾਈ ਲੜ ਰਹੇ ਉਤਰ ਪੂਰਬ ਦੇ ਸੂਬਿਆਂ ਅਤੇ ਜੰਮੂ ਕਸ਼ਮੀਰ 'ਤੇ ਚਾੜਿਆ ਗਿਆ ਹੈ।
ਆਰਥਿਕ ਧਾਵਾ ਕਦੇ ਨੀਂ 'ਕੱਲਾ - ਨਾਲੇ ਆਉਂਦਾ ਜਾਬਰ ਹੱਲਾ
ਆਰਥਿਕ ਧਾਵਾ ਤੇਜ਼ ਕਰਨ ਵੇਲੇ, ਸਰਕਾਰਾਂ ਜਾਬਰ ਹੱਲਾ ਵੀ ਨਾਲ ਲਿਆਉਦੀਆਂ ਹਨ। ਪੰਜਾਬ ਦੀ ਆਕਾਲੀ ਭਾਜਪਾ ਹਕੂਮਤ ਦੀ, ਬਿਜਲੀ ਬੋਰਡ ਦਾ ਭੋਗ ਪਾਉਣ ਵੇਲੇ ਦਿਖਾਇਆ ਸਿਰੇ ਦਾ ਤਾਨਾਸ਼ਾਹੀ ਵਿਹਾਰ ਉਭਰਵੀਂ ਉਦਾਹਰਣ ਹੈ।ਹੁਣ ਵੀ, ਕੁੱਲ ਸੂਬਾ ਹੀ , ਦੇਸੀ ਬਦੇਸ਼ੀ ਧਨ ਲੁਟੇਰੇ ਨਿਵੇਸ਼ਕਾਂ ਨੂੰ ਪਰੋਸਣਾ ਹੈ।ਇਹੋ ਜਿਹੇ ਸੈਂਕੜੇ ਜਾਬਰ ਕਾਲੇ ਕਾਨੂੰਨਾਂ ਦੇ ਹੁੰਦਿਆਂ ਵੀ ਥਾਂ-ਥਾਂ ਉਠਦੇ ਤੇ ਵੇਗ ਫੜ ਰਹੇ ਸੰਘਰਸ਼ਾਂ ਤੋਂ ਘਬਰਾਹਟ ਮੰਨਦਿਆਂ ਅਤੇ ਮੋਦੀ ਹਕੂਮਤ ਵੱਲੋਂ ਬੇਕਿਰਕੀ ਤੇ ਤੇਜੀ ਨਾਲ ਬੋਲੇ ਆਰਥਿਕ ਧਾਵੇ ਤੇ ਜਾਬਰ ਹੱਲੇ ਖਿਲਾਫ਼ ਉੱਠ ਸਕਦੇ ਸੰਘਰਸ਼ਾਂ ਨੂੰ ਚਿਤਵਦਿਆਂ ਪੰਜਾਬ ਦੀ ਅਕਾਲੀ-ਭਾਜਪਾ ਹਕੂਮਤ ਇਹ ਕਨੂੰਨ ਲੈ ਕੇ ਆ ਰਹੀ ਹੈ। ਕੇਂਦਰੀ ਹਕੂਮਤ ਦੀ ਤੇਜੀ ਵੇਖ ਕੇ ਪੰਜਾਬ ਹਕੂਮਤ ਵੀ ਕਾਹਲੀ ਵਿਚ ਹੈ।
ਲੋਕ ਮੋਰਚਾ ਦੇਵੇ ਹੋਕਾ - ਉੱਠ ਵੇ ਲੋਕਾ, ਜਾਗ ਵੇ ਲੋਕਾ
ਲੋਕ ਮੋਰਚਾ ਪੰਜਾਬ
ਦੇ ਹੱਥ ਪਰਚੇ 'ਚੋਂ ਕੁੱਝ ਅੰਸ਼
ਮਿਤੀ: 22 ਸਤੰਬਰ,2014)ਜਨਤਕ ਤੇ ਨਿੱਜੀ

No comments:

Post a Comment