Tuesday, September 30, 2014

ਜਨਤਕ ਲਹਿਰ ਵਿਚੋਂ ਗ਼ਲਤ ਰੁਝਾਨਾਂ ਨੂੰ ਛੰਡਦਿਆਂ ਪੰਜਾਬ ਸਰਕਾਰ ਦੇ ਕਾਲੇ ਕਾਨੂੰਨ ਨੂੰ ਉਲਟਾਉਣ ਲਈ ਅਤੇ ਲੋਕ ਮੁੱਦਿਆਂ ਤੇ ਵਿਆਪਕ ਅਤੇ ਸਾਂਝਾ ਸੰਘਰਸ਼ ਉਸਾਰੋ

ਜਨਤਕ ਲਹਿਰ ਵਿਚੋਂ ਗ਼ਲਤ ਰੁਝਾਨਾਂ ਨੂੰ ਛੰਡਦਿਆਂ
ਪੰਜਾਬ ਸਰਕਾਰ ਦੇ ਕਾਲੇ ਕਾਨੂੰਨ ਨੂੰ ਉਲਟਾਉਣ ਲਈ
ਅਤੇ ਲੋਕ ਮੁੱਦਿਆਂ ਤੇ ਵਿਆਪਕ ਅਤੇ ਸਾਂਝਾ ਸੰਘਰਸ਼ ਉਸਾਰੋ
ਬੀਤੇ ਸਮੇਂ ਵਿਚ ਪੰਜਾਬ ਦੇ ਹਾਕਮਾਂ ਨੂੰ ਲੁਟੀਂਦੇ ਲੋਕਾਂ ਦੇ ਨਾਬਰ ਅਤੇ ਖਾੜਕੂ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੇ ਖਾੜਕੂ ਸੰਘਰਸ਼, ਪਿਛਲੇ ਸਾਲਾਂ ਤੋਂ ਸਨਅਤੀ ਮਜ਼ਦੂਰਾਂ ਦੇ ਵੱਡੇ ਸਮੂਹਾਂ ਦੇ ਖਾੜਕੂ ਸੰਘਰਸ਼, ਬਿਜਲੀ ਮੁਲਾਜ਼ਮਾਂ, ਬੇਰੁਜ਼ਗਾਰ ਲਾਇਨਮੈਨਾਂ, ਟੀ.ਟੀ.ਟੀ. ਅਧਿਆਪਕਾਂ ਸਮੇਤ ਅਧਿਆਪਕਾਂ ਦੀਆਂ ਦੂਸਰੀਆਂ ਕੈਟਾਗਰੀਆਂ, ਰੋਡਵੇਜ਼, ਪੀ.ਆਰ.ਟੀ.ਸੀ. ਮੁਲਾਜ਼ਮਾਂ, ਆਂਗਨਵਾੜੀ, ਮਿਡਲ-ਡੇ-ਮੀਲ, ਆਸ਼ਾ ਵਰਕਰਾਂ ਆਦਿ ਅਨੇਕਾਂ ਹਿੱਸਿਆਂ ਦੇ ਲੰਬੇ ਅਤੇ ਖਾੜਕੂ ਘੋਲਾਂ ਦਾ ਸਿਲਸਿਲਾ ਚੱਲਿਆ। ਇਨ੍ਹਾਂ ਸੰਘਰਸ਼ਾਂ ਵਿਚ ਰੁਜ਼ਗਾਰ ਲਈ ਜਾਂ ਪੱਕੇ ਰੁਜ਼ਗਾਰ ਲਈ (ਕੰਟਰੈਕਟ ਮਜ਼ਦੂਰਾਂ/ਮੁਲਾਜ਼ਮਾਂ ਦੇ) ਘੋਲਾਂ ਦੀ ਅਹਿਮ ਥਾਂ ਹੈ। ਗੁੰਡਾਗਰਦੀ ਵਿਰੁੱਧ ਵੀ ਮਿਸਾਲੀ ਘੋਲ ਹੋਏ (ਜਿਵੇਂ ਸ਼ਰੂਤੀ ਕਾਂਡ ਵਿਰੁੱਧ ਘੋਲ)।
ਇਹ ਵਰਤਾਰਾ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਸਾਂਝੇ ਘੋਲਾਂ ਵੱਲ ਲੋਕ ਅਹੁਲ ਰਹੇ ਹਨ। ਕਿਸਾਨ ਮਜ਼ਦੂਰ ਜੱਥੇਬੰਦੀਆਂ ਲੰਬੇ ਸਮੇਂ ਤੋਂ ਤਾਲਮੇਲ ਬਣਾ ਕੇ ਚੱਲ ਰਹੀਆਂ ਹਨ। ਖੇਤ ਮਜ਼ਦੂਰ ਜੱਥੇਬੰਦੀਆਂ ਨੇ ਆਪਣਾ ਵੱਖਰਾ ਤਾਲਮੇਲ ਵੀ ਬਣਾਇਆ ਹੋਇਆ ਹੈ। ਕੰਟਰੈਕਟ ਵਰਕਰ/ਮੁਲਾਜ਼ਮ ਜੱਥੇਬੰਦੀਆਂ ਵਿਚ ਵੀ ਸਾਂਝੇ/ਤਾਲਮੇਲਵੇਂ ਸੰਘਰਸ਼ਾਂ ਦਾ ਹਾਂਦਰੂ ਰੁਝਾਨ ਦਿਖਣ ਲਗਿਆ ਹੈ, ਉਨ੍ਹਾਂ ਸਮੁੱਚੀ ਮੁਲਾਜ਼ਮ ਲਹਿਰ ਦੇ ਅੰਗ ਵਜੋਂ ਆਪਣੀ ਪਹਿਲਕਦਮੀ ਅੱਗੇ ਵਧਾਉਂਦਿਆਂ ਕੰਟਰੈਕਟ ਵਰਕਰ ਤਾਲਮੇਲ ਅਦਾਰਾ ਬਣਾਇਆ ਹੈ। ਪਾਟੋਧਾੜ ਹੋਈ ਸਰਕਾਰੀ/ਅਰਧ ਸਰਕਾਰੀ ਮੁਲਾਜ਼ਮ ਲਹਿਰ ਵੀ ਸਾਂਝ ਵੱਲ ਤੁਰੀ ਹੈ। ਅਲਗ-ਅਲਗ ਫੈਡਰੇਸ਼ਨਾਂ (6) ਅਤੇ ਇਨ੍ਹਾਂ ਤੋਂ ਅਜ਼ਾਦ 17 ਹੋਰ ਜੱਥੇਬੰਦੀਆਂ ਪੰਜਾਬ ਅਤੇ ਚੰਡੀਗੜ੍ਹ ਮੁਲਾਜ਼ਮ ਸੰਘਰਸ਼ ਕਮੇਟੀ ਬਣਾ ਕੇ ਸੰਘਰਸ਼ ਜਾਰੀ ਰੱਖ ਰਹੀਆਂ ਹਨ।
ਪਿਛਲੇ ਦਿਨੀਂ 'ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ-2014' ਵਿਰੁੱਧ ਪੰਜਾਬ ਦੀਆਂ 40 ਤੋਂ ਵੱਧ ਜੱਥੇਬੰਦੀਆਂ ਨੇ ਸਾਂਝੇ ਘੋਲ ਦਾ ਸੱਦਾ ਦਿੱਤਾ ਹੈ।
ਸੰਘਰਸ਼ ਦੇ ਸਾਂਝੇ ਸੱਦੇ ਅਤੇ ਸਾਂਝੇ/ਤਾਲਮੇਲ ਪਲੇਟਫਾਰਮ ਬਣਨ ਦਾ ਇਹ ਰੁਝਾਨ ਬੇਹੱਦ ਲੋੜੀਂਦਾ ਅਤੇ ਹਾਂਦਰੂ ਰੁਝਾਨ ਹੈ। ਇਸ ਰੁਝਾਨ ਨੂੰ ਪ੍ਰਫੁਲਤ ਕਰਨ ਲਈ ਜ਼ੋਰ ਲਾਉਣਾ ਚਾਹੀਦਾ ਹੈ। ਵੱਖ-ਵੱਖ ਮਿਹਨਤਕਸ਼ ਤਬਕਿਆਂ ਦਾ ਵੱਡੀ ਗਿਣਤੀ ਵਿਚ ਸੰਘਰਸ਼ ਵਿਚ ਸ਼ਾਮਲ ਹੋਣਾ ਅਤੇ ਸਾਂਝੇ ਮੁੱਦਿਆਂ ਤੇ ਸੰਘਰਸ਼ ਲੜਨ ਦੀ ਲੋੜ ਉੱਭਰਨਾ : ਇਹ ਦੋ ਗੱਲਾਂ ਹਨ ਜਿਨ੍ਹਾਂ ਨੂੰ ਹੋਰ ਵੀ ਬਲ ਮਿਲਣ ਦੀਆਂ ਸੰਭਾਵਨਾਵਾਂ ਹਨ। ਮੌਜੂਦਾ ਹਾਲਤ ਦਾ ਇਹ ਵੱਡਾ ਹਾਂਦਰੂ ਪੱਖ ਹੈ। ਲੁੱਟ-ਜਬਰ ਦਾ ਕੁਹਾੜਾ ਵਾਹੁੰਦੇ ਆ ਰਹੇ ਹਾਕਮਾਂ ਦੇ ਟਾਕਰੇ ਵਿਚ ਲੋਕਾਂ ਲਈ ਇਸਦਾ ਬਹੁਤ ਸਾਰਥਕ ਰੋਲ ਹੈ।
ਪਰ, ਵਿਸ਼ਾਲ ਏਕਤਾ ਅਤੇ ਸਾਂਝੇ ਸੰਘਰਸ਼ਾਂ ਨੂੰ ਵਿਕਸਤ ਕਰਨ ਲਈ ਅਮਲਾਂ ਅਤੇ ਰੁਕਾਵਟਾਂ ਬਣ ਰਹੇ ਵਿਚਾਰਾਂ ਅਮਲਾਂ ਅਤੇ ਰੁਝਾਨਾਂ ਨੂੰ ਨਿਖੇੜਨਾ ਵੀ ਬੇਹੱਦ ਜ਼ਰੂਰੀ ਹੈ। ਇਨ੍ਹਾਂ ਰੁਕਾਵਟਾਂ ਦੇ ਕੁਝ ਅਹਿਮ ਲੱਛਣ ਹਨ : ਜਨਤਕ ਹਿੱਤਾਂ ਸਬੰਧੀ ਮੁੱਦਿਆਂ ਨੂੰ ਅਤੇ ਇਨ੍ਹਾਂ ਬਾਰੇ ਫੈਸਲਿਆਂ ਨੂੰ ਸਮੂਹ ਦੀ ਵਜਾਇ ਕੁਝ ਆਗੂਆਂ ਦੀ ਮੁੱਠੀ'ਚ ਰੱਖਣਾ। h ਜਨਤਕ ਰਜ਼ਾ ਅਤੇ ਤਾਕਤ ਦੇ ਸਿਰ ਤੇ ਮਸਲੇ ਨਿਬੇੜਨ ਦੀ ਬਜਾਇ ਅਦਾਲਤਾਂ ਅਤੇ ਕਾਨੂੰਨੀ ਘੁੰਮਣਘੇਰੀਆਂ ਵਿਚ ਉਲਝਾਈ ਰੱਖਣਾ। ਇਉਂ ਕਰਕੇ ਜਨਤਾ ਦੀ ਸਮੂਹਕ ਸਰਗਰਮੀ ਅਤੇ ਪਹਿਲਕਦਮੀ ਨੂੰ ਨੱਥ ਮਾਰਨ ਦੀ ਕੋਸ਼ਿਸ਼ ਕਰਨਾ। h ਵੱਖ-ਵੱਖ ਕਿੱਤਿਆਂ ਦੇ ਮਿਹਨਤਕਸ਼ਾਂ ਨੂੰ 'ਇਕ ਕਿੱਤਾ-ਇਕ ਯੂਨੀਅਨ' ਦੇ ਅਧਾਰ ਤੇ ਜੱਥੇਬੰਦ ਕਰਨ ਤੋਂ ਉਲਟ ਸਿਆਸੀ ਵਿਚਾਰਾਂ/ਜਾਤਾਂ ਦੇ ਅਧਾਰ 'ਤੇ ਦੁਫੇੜ ਪਾ ਕੇ ਕਈ ਯੂਨੀਅਨਾਂ ਬਣਾਉਣੀਆਂ। ਵੱਖ-ਵੱਖ ਕੈਟਾਗਰੀਆਂ ਦੇ ਆਧਾਰ ਤੇ ਯੂਨੀਅਨਾਂ ਬਣਾਉਣੀਆਂ ਜਾਂ ਸਾਂਝੀ ਟਰੇਡ-ਯੂਨੀਅਨ ਵਿਚ ਇਨ੍ਹਾਂ ਕੈਟਾਗਰੀਆਂ ਦੇ ਹਿੱਤਾਂ ਦਾ ਖਿਆਲ ਰੱਖਣ ਲਈ ਜਮਹੂਰੀ ਮਾਹੌਲ ਬਣਾਉਣ ਦੇ ਉਲਟ ਭੁਗਤਣਾ। h ਕੰਟਰੈਕਟ ਵਰਕਰਾਂ/ਮੁਲਾਜ਼ਮਾਂ ਦੀ ਵਿਸ਼ੇਸ਼ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਵੱਖਰੀ ਯੂਨੀਅਨ ਬਣਾਉਣ ਤੋਂ ਦਬਾਅ ਪਾ ਕੇ ਰੋਕਣਾ। [ਸਮੁੱਚੇ (ਰੈਗੂਲਰ ਅਤੇ ਕੰਟਰੈਕਟ) ਮੁਲਾਜ਼ਮਾਂ ਦੀ ਲਹਿਰ ਅਤੇ ਜਥੇਬੰਦੀ ਦੇ ਅੰਗ ਵਜੋਂ (ਦੂਹਰੀ ਮੈਂਬਰਸ਼ਿਪ ਦੀ ਛੋਟ ਦੇ ਕੇ) ਉਨ੍ਹਾਂ ਨੂੰ ਆਪਣੀ ਵੱਖਰੀ ਯੂਨੀਅਨ ਬਣਾਉਣ ਵਿਚ ਸਹਾਇਤਾ ਕਰਨ ਦੇ ਉਲਟ ਜਾ ਕੇ] h ਵੱਖ-ਵੱਖ ਯੂਨੀਅਨਾਂ ਦੇ ਚੁਣੇ ਨੁਮਾਇੰਦਿਆਂ ਦੇ ਅਧਾਰ ਤੇ ਤਾਲਮੇਲ ਜੱਥੇਬੰਦੀ ਬਣਾਉਣ ਦਾ ਵਿਰੋਧ ਕਰਨਾ ਜਿਹੜੀ ਬਰਾਬਰਤਾ ਦੇ ਅਧਾਰ ਤੇ ਹੋਵੇ ਅਤੇ ਆਪਣੇ ਖੇਤਰ ਵਿਚ ਪਹਿਲਕਦਮੀ ਲਈ ਅਜ਼ਾਦ ਹੋਵੇ। ਸਾਂਝੇ ਪਲੇਟਫਾਰਮਾਂ ਨੂੰ ਦੂਸਰੀਆਂ ਜੱਥੇਬੰਦੀਆਂ 'ਤੇ ਕਾਠੀ ਪਾਉਣ ਦਾ ਸਾਧਨ ਬਣਾਉਣਾ। h ਸਿਆਸੀ ਪਾਰਟੀਆਂ ਅਤੇ ਜਨਤਕ ਜੱਥੇਬੰਦੀਆਂ ਦੇ ਸਾਂਝੇ ਪਲੇਟਫਾਰਮ ਬਣਾਉਣ ਦੀ ਜਿੱਦ ਕਰਕੇ ਜਨਤਕ ਜੱਥੇਬੰਦੀਆਂ ਤੇ ਆਪਣੀ ਸਿਆਸਤ ਠੋਸਣ ਅਤੇ ਉਨ੍ਹਾਂ ਨੂੰ ਨਕੇਲ ਪਾਉਣ ਦੀ ਕੋਸ਼ਿਸ਼ ਕਰਨੀ। ਇਹ ਹਨ ਕੁਝ ਰੁਝਾਨ ਤੇ ਅਮਲ ਜਿਨ੍ਹਾਂ ਨੂੰ ਕਾਬੂ ਕਰਦੇ ਜਾਣ ਨਾਲ ਵਿਸ਼ਾਲ ਏਕਤਾ ਅਤੇ ਸਾਂਝੇ ਸੰਘਰਸ਼ ਵਿਕਸਤ ਕੀਤੇ ਜਾ ਸਕਦੇ ਹਨ। ਬੀਤੇ ਵਿਚ ਇਨ੍ਹਾਂ ਖਿਲਾਫ ਸੰਘਰਸ਼ ਇਕ ਹੱਦ ਤੱਕ ਸਫਲ ਹੋਇਆ ਹੈ। ਪਰ ਇਸਦੀ ਤਾਕਤ ਹਾਕਮ ਜਮਾਤੀ ਪ੍ਰਬੰਧ ਅਤੇ ਗੈਰ-ਜਮਹੂਰੀ ਜਨਤਕ ਅਮਲਾਂ ਵਿਚ ਹੈ ਅਤੇ ਜੜ੍ਹ ਡੂੰਘੀ ਹੈ। ਇਹ ਬਦਲਵੀਆਂ ਸ਼ਕਲਾਂ ਵਿਚ ਪ੍ਰਗਟ  ਹੋ ਸਕਦੇ ਹਨ। ਸਮੂਹ ਜਨਤਾ ਦਾ ਸਰਗਰਮ ਹੋਣਾ, ਉਸ ਵਲੋਂ ਆਪਣੀ ਰਜਾ ਪ੍ਰਗਟਾਉਣ ਲਈ ਚੇਤੰਨ ਪਹਿਲ ਕਦਮੀ ਕਰਨਾ ਹੀ ਗਹਿਰੀ ਤਬਦੀਲੀ ਲਿਆਵੇਗਾ। h ਪੰਜਾਬ ਸਰਕਾਰ ਦੇ ਕਾਲੇ ਕਾਨੂੰਨ, ''ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ-2014'' ਵਿਰੁਧ ਸੰਘਰਸ਼ ਨੂੰ ਵਿਆਪਕ ਬਣਾਉਣ ਦੇ ਉੱਦਮ ਦੌਰਾਨ ਵੀ ਇਸ ਗਲਤ ਰੁਝਾਨ ਨਾਲ ਮੜਿਕਣਾ ਪਵੇਗਾ।

No comments:

Post a Comment