Monday, September 29, 2014

ਵਿਦੇਸ਼ੀ ਨਿਵੇਸ਼ਕਾਂ ਨੂੰ ਮੋਦੀ ਵੱਲੋਂ ਖੁੱਲ੍ਹਾ ਸੱਦਾ


ਵਿਦੇਸ਼ੀ ਨਿਵੇਸ਼ਕਾਂ ਨੂੰ ਮੋਦੀ ਵੱਲੋਂ ਖੁੱਲ੍ਹਾ ਸੱਦਾ
''ਨਿਵੇਸ਼ਕਾਂ ਲਈ 'ਲਾਲ ਕਾਲੀਨ' ਦਾ ਸਮਾਂ ਆ ਚੁੱਕਾ ਹੈ। ਇਸ ਲਈ ਉਹ ਖੁੱਲ੍ਹਕੇ ਤੇ ਸੌਖੇ ਢੰਗ ਨਾਲ ਨਿਵੇਸ਼ ਕਰ ਸਕਦੇ ਹਨ।'' ''ਮੈਂ ਆਪਣੀ ਸਰਕਾਰ ਦੇ 100 ਦਿਨਾਂ 'ਚ ਢੁੱਕਵੇਂ ਹਾਲਾਤ ਪੈਦਾ ਕਰ ਦਿੱਤੇ ਹਨ।''
ਕਾਰੋਬਾਰ ਉਤਸ਼ਾਹਤ ਕਰਨ ਵਾਲੀ ਸੰਸਥਾ 'ਨਿੱਕੀ ਅਤੇ ਜੀਤੋ' ਨੇ ਕਰਵਾਇਆ।
''ਨਿਵੇਸ਼ਕਾਂ, ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਜਿਹੋ ਜਿਹਿਆਂ ਪੇਸ਼ਕਸ਼ਾਂ ਭਾਰਤ ਨੇ ਕੀਤੀਆਂ ਹਨ ਉਹੋ ਜਿਹੀਆਂ ਹੋਰ ਕਿਸੇ ਮੁਲਕ ਨੇ ਸੋਚੀਆਂ ਤੱਕ ਨਹੀਂ। ਭਾਰਤ ਵਿਚ ਜਮਹੂਰੀਅਤ, ਮੰਗ ਤੇ ਅਬਾਦੀ ਹੈ, ਕਾਰੋਬਾਰੀਆਂ ਨੂੰ ਇਹੋ ਤਾਂ ਚਾਹੀਦਾ ਹੈ।''
''ਤੁਸੀਂ ਭਾਰਤ ਵਿਚ ਕਿਸਮਤ ਅਜਮਾਓ ਤੇ ਇਸਦਾ ਚਮਤਕਾਰੀ ਮੁਨਾਫਾ ਕਮਾਓ।''
''ਭਾਰਤ ਵਿਚ ਮੈਨੁਫੈਚਰਿੰਗ ਦੀ ਲਾਗਤ ਬਹੁਤ ਘੱਟ ਹੈ ਤੇ ਮੈਨੂਫੈਕਚਰਰ ਨੂੰ ਇਹੋ ਤਾਂ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਰਤ ਵਿਚ ਸਸਤੀ ਕਿਰਤ, ਹੁਨਰਮੰਦ ਕਾਮੇ ਤੇ ਕਾਰੋਬਾਰ ਲਈ ਖੁੱਲ੍ਹਾ ਮਾਹੌਲ ਮਿਲੇਗਾ।''
''ਭਾਰਤ ਤੁਹਾਨੂੰ ਸੱਦਾ ਦਿੰਦਾ ਹੈ ਤੇ ਤੁਹਾਨੂੰ ਹਰ ਸਹੂਲਤ ਦਾ ਵਾਅਦਾ ਕਰਦਾ ਹੈ।''
''ਉਨ੍ਹਾਂ ਜਪਾਨੀ ਕਾਰੋਬਾਰੀਆਂ ਨੂੰ ਖੁੱਲਕੇ ਨਿਵੇਸ਼ ਕਰਨ ਦਾ ਸੱਦਾ ਦਿੱਤਾ ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਹੀ ਰੇਲਵੇ ਵਿੱਚ 100% ਸਿੱਧੇ ਵਿਦੇਸ਼ੀ ਨਿਵੇਸ਼ ਦੀ ਛੋਟ ਦੇ ਚੁੱਕਾ ਹੈ ਅਤੇ ਰੱਖਿਆ ਤੇ ਬੀਮਾਂ ਖੇਤਰ ਵਿਚ ਵੀ ਐਫ.ਡੀ.ਆਈ. ਦੀ ਹੱਦ ਵਧਾ ਦਿੱਤੀ ਗਈ ਹੈ।'' ਉਨ੍ਹਾਂ ਕਿਹਾ ਕਿ ਦੇਸ਼ 'ਚ ਪ੍ਰਧਾਨ ਮੰਤਰੀ ਦੇ ਦਫਤਰ ਦੇ ਮਤਿਹਤ ਨਿਵੇਸ਼ ਸਬੰਧੀ ਫੈਸਲੇ ਲੈਣ ਵਾਲੀ ਟੀਮ 'ਚ ਉਹ ਜਪਾਨ ਦੇ ਦੋ ਪ੍ਰਤੀਨਿਧ ਵੀ ਲੈਣ ਲਈ ਤਿਆਰ ਹਨ।''
ਅਸੀਂ ਸੁੱਕੇ ਤੌਲੀਏ 'ਚੋਂ ਪਾਣੀ ਨਿਚੋੜ ਲੈਂਦੇ ਹਾਂ : ਸਜੂਕੀ ਮਾਲਕ
ਭਾਰਤ ਦੀ ਸਸਤੀ ਕਿਰਤ ਦੀ ਲੁੱਟ ਰਾਹੀਂ ਸੁਪਰ ਮੁਨਾਫੇ ਕਮਾਉਣ ਲਈ ਤਹੂ ਇਹਨਾਂ ਕੰਪਨੀਆਂ ਦੀ ਭਾਰਤ ਦੀ ਮਜ਼ਦੂਰ ਜਮਾਤ ਪ੍ਰਤੀ ਪਹੁੰਚ ਜਪਾਨੀ ਕੰਪਨੀ ਸੁਜ਼ੂਕੀ ਦੇ ਮਾਲਕ ਉਸਾਮੂ ਸੁਜ਼ੂਕੀ ਦੇ ਇਹਨਾਂ ਸ਼ਬਦਾਂ 'ਚੋਂ ਸਾਫ ਝਲਕਦੀ ਹੈ, ਜਦੋਂ ਉਹ ਭਾਰਤੀ ਕਾਰ ਕੰਪਨੀ ਮਾਰੂਤੀ ਦੇ ਚੇਅਰਮੈਨ ਨੂੰ ਕਹਿੰਦਾ ਹੈ, ''ਜਪਾਨ ਵਿੱਚ ਅਸੀਂ ਸੁੱਕੇ ਤੌਲੀਏ 'ਚੋਂ ਪਾਣੀ ਨਿਚੋੜ ਲੈਂਦੇ ਹਾਂ, ਜਦੋਂ ਕਿ ਏਥੇ ਭਾਰਤ ਵਿੱਚ ਤਾਂ ਪਾਣੀ ਤੌਲੀਏ 'ਚੋਂ ਤਿਪ-ਤਿਪ ਚੋਅ ਰਿਹਾ ਹੈ।''
ਸਾਮਰਾਜੀ ਕੰਪਨੀਆਂ ਦੀ ਸੁੱਕੇ ਤੌਲੀਏ 'ਚੋਂ ਪਾਣੀ ਨਿਚੋੜਨ ਦੀ ਇਹ ਪਹੁੰਚ ਹੈ, ਜੋ ਉਹ ਆਪਣੇ ਮੁਲਕਾਂ ਦੇ ਮਜ਼ਦੂਰਾਂ ਤੇ ਭਾਰਤੀ ਮਜ਼ਦੂਰਾਂ 'ਤੇ ਲਾਗੂ ਕਰਦੇ ਹਨ।

No comments:

Post a Comment