Friday, July 25, 2025

“ਮੈਂ ਤੁਰਦਾ ਹਾਂ ਤਾਂ ਰਾਹ ਬਣਦੇ” ਬੁਲੰਦ ਬੋਲਾਂ ਦੀ ਔਝੜ ਆਲੋਚਨਾ

ਪਹਿਲੀ ਟਿੱਪਣੀ

ਮੈਂ ਤੁਰਦਾ ਹਾਂ ਤਾਂ ਰਾਹ ਬਣਦੇ

ਬੁਲੰਦ ਬੋਲਾਂ ਦੀ ਔਝੜ ਆਲੋਚਨਾ
                        -ਜਸਪਾਲ ਜੱਸੀ

                                                     
                                “ਮੈਂ    ਰਾਹਾਂਤੇ ਨਹੀਂ ਤੁਰਦਾ

ਮੈਂ ਤੁਰਦਾ ਹਾਂ ਤਾਂ ਰਾਹ ਬਣਦੇ

ਯੁਗਾਂ ਤੋਂ ਕਾਫਲੇ ਆਉਂਦੇ

ਇਸੇ ਸੱਚ ਦੇ ਗਵਾਹ ਬਣਦੇ

ਸੁਰਜੀਤ ਪਾਤਰ ਦੀ ਇਸ ਕਵਿਤਾ ਬਾਰੇਪ੍ਰਤੀਬੱਧਦੇ ਸੰਪਾਦਕ ਦੀਆਂ ਤਰਲ-ਮਜਾਜ ਟਿੱਪਣੀਆਂ ਉਸ ਦੀਆਂ ਸੀਮਤਾਈਆਂ ਦਾ ਸ਼ੀਸ਼ਾ ਹੋ ਨਿੱਬੜੀਆਂ ਹਨਪ੍ਰਤੀਬੱਧ-41 ’ ਉਹ ਸੰਕੋਚ ਰਹਿਤ ਬਿਆਨ ਬਦਲੀ ਅਤੇ ਗਲਤ ਬਿਆਨੀ ਦੇ ਲੜ ਲੱਗਿਆ ਨਜ਼ਰ ਆਉਂਦਾ ਹੈ

ਸਾਡੀ ਸਮਝ ਨੂੰ ਉਹ ਇਓਂ ਪੇਸ਼ ਕਰਦਾ ਹੈ:

ਸੁਰਜੀਤ ਪਾਤਰ ਦੀ ਕਵਿਤਾ ਦੀਆਂ ਉਪਰੋਕਤ ਸਤਰਾਂਸੁਰਖ਼ ਲੀਹਦੇ ਸੰਪਾਦਕ ਨੂੰਵਿਅਕਤੀਵਾਦ ਦੀ ਥਾਂ ਨਾਇਕਮੁਖਤਾ ਨਜ਼ਰ ਆਉਂਦੀ ਹੈ …” (ਪ੍ਰਤੀਬੱਧ ਸਫਾ 13, ਸ਼ਬਦਾਂਤੇ ਜ਼ੋਰ ਸਾਡਾ)

ਇਹ ਸਾਡੀ ਗੱਲ ਦਾ ਬੇਫਿਕਰੀ ਨਾਲ ਕੀਤਾ ਸ਼ਕਲ ਵਿਗਾੜ ਹੈਚੋਰ ਭਲਾਈ ਦੇਣ ਦੀ ਬਚਗਾਨਾ ਕੋਸ਼ਿਸ਼ ਹੈਸਹਿਜ ਨਾਲ ਹੀ ਫੜੇ ਜਾਣਾ ਚੋਰ ਭਲਾਈ ਦੀ ਇਸ ਕੋਸ਼ਿਸ਼ ਦੀ ਹੋਣੀ ਹੈ

ਉਪਰੋਕਤ ਸਤਰਾਂ ਦੇ ਨਾਇਕਮੁਖੀ ਹੋਣ ਦਾ ਵਿਚਾਰ ਸਾਡਾ ਨਹੀਂ ਸੀਅਸੀਂ ਤਾਂ ਇਸ ਵਿਚਾਰ ਦਾ ਜ਼ੋਰਦਾਰ ਖੰਡਨ ਹੀ ਕੀਤਾ ਸੀ

ਇਹ ਵਿਚਾਰ ਤਾਂ ਸੰਪਾਦਕ ਸਾਥੀ ਦੇ ਆਪਣੇ ਹੀ ਮਨ ਦਾ ਬੁਲਬੁਲਾ ਸੀਹੁਣ ਇਹ ਬੁਲਬੁਲਾ ਆਪਣੀ ਅਲਪ-ਜੂਨ ਹੰਢਾ ਕੇ ਗਾਇਬ ਹੋ ਚੁੱਕਿਆ ਹੈ

ਅਸੀਂ ਤਾਂ ਵਾਰ ਵਾਰ ਇਹੋ ਕਹਿੰਦੇ ਰਹੇ ਹਾਂ ਕਿ ਇਥੇ ਸ਼ਬਦਮੈਂਮਨੁੱਖ ਦੇ ਪ੍ਰਤੀਕ ਵਜੋਂ ਆਇਆ ਹੈਇਸ ਦੇ ਅਰਥਵਿਅਕਤੀਜਾਂਨਾਇਕਨਹੀਂ ਹਨ(ਸੁਰਜੀਤ ਪਾਤਰ ਦੀ ਕਵਿਤਾ ਅਤੇ ਪ੍ਰਤੀਬੱਧ ਦਾਦਵੰਦਵਾਦ’, ਸਫਾ-11)

ਅਸੀਂ ਸਾਥੀ ਸੰਪਾਦਕ ਦੀ ਸਹਾਇਤਾ ਲਈ ਵਾਰ ਵਾਰ ਇਹ ਵੀ ਦੁਹਰਾਈ ਜਾ ਰਹੇ ਹਾਂ:

ਜੇ ਇਹ ਨਾਇਕਮੁਖੀ ਸਤਰਾਂ ਵੀ ਹੁੰਦੀਆਂ ਤਾਂ ਵੀ ਇਹ ਵੱਧ ਤੋਂ ਵੱਧ ਨਾਇਕਾਂ ਦੇ ਰੋਲ ਨੂੰ ਉਚਿਆਉਣ ਦਾ ਹੀ ਸੰਕੇਤ ਬਣਨੀਆਂ ਸਨ, ਲੋਕਾਂ ਨੂੰਭੀੜਸਮਝਣ ਦਾ ਨਹੀਂਪਰ ਇੱਥੇ ਇਹ ਮਾਮਲਾ ਵੀ ਨਹੀਂ ਹੈ (ਹਵਾਲਾ ਉਹੀ, ਜੋਰ ਹੁਣ ਪਾਇਆ ਹੈ)

ਇਹ ਉਹ ਹੈ ਜੋ ਸਾਨੂੰ ਪਹਿਲਾਂ ਤੋਂਨਜ਼ਰ ਰਿਹਾ ਹੈਇਸਨਜ਼ਰ ਆਏਨੂੰ ਸਾਨੂੰ ਲਿਖਣਾ ਇਸ ਕਰਕੇ ਪਿਆ  ਕਿਉਂਕਿ ਸਾਥੀ ਸੰਪਾਦਕ ਨੂੰ ਇਸ ਨਾਲੋਂ ਵੱਖਰਾ ਕੁਝ ਹੋਰਨਜ਼ਰ ਰਿਹਾ ਸੀਉਸ ਵੱਲੋਂ ਪਾਤਰ ਦੀ ਕਵਿਤਾ ਦੀ ਆਲੋਚਨਾ ਲੋਕਾਂ ਦੀ ਤੌਹੀਨ ਕਰਨ ਵਾਲੀ ਨਾਇਕਮੁਖੀ ਕਵਿਤਾ ਵਜੋਂ ਕੀਤੀ ਜਾ ਰਹੀ ਸੀ

ਏਨੀ ਸਪਸ਼ਟ ਹਕੀਕਤ ਨੂੰ ਅਣਡਿੱਠ ਕਰਕੇ ਸੰਪਾਦਕ ਮੁੜ ਮੁੜ ਆਪਣੇ ਹੀ ਮਨ ਮੰਦਰ ਦੀਆਂ ਘੰਟੀਆਂ ਵਜਾਈ ਜਾ ਰਿਹਾ ਹੈਇਹ ਅੰਤਰਮੁਖੀਵਜਦਉਸਨੂੰ ਬੇਫਿਕਰੀ ਅਤੇ ਦਲੇਰੀ ਬਖਸ਼ਦਾ ਹੈਇਸਵਜਦਦੇ ਲੜ ਲੱਗਿਆ ਉਹ ਹਿੱਕ ਠੋਕਕੇ ਨਿਰਮੂਲ ਐਲਾਨ ਕਰ ਸਕਦਾ ਹੈ ਕਿ ਉਪਰੋਕਤ ਸਤਰਾਂਨਾਇਕਮੁਖਤਾਉਸਨੂੰ ਨਹੀਂ ਸਾਨੂੰ ਨਜ਼ਰ ਆਉਂਦੀ ਹੈ

ਅਜਿਹੀ ਦਲੇਰੀ ਸਾਹਮਣੇ ਦਲੀਲਾਂ ਅਤੇ ਤੱਥ ਕੀ ਕਰ ਸਕਦੇ ਹਨ?!

ਸੰਪਾਦਕ ਟਿੱਪਣੀਕਾਰ, “ਜਸਪਾਲ ਜੱਸੀਬਾਰੇ ਇਹ ਸ਼ਿਕਾਇਤ ਵੀ ਦਰਜ ਕਰਾਉਂਦਾ ਹੈ:

ਸਾਡੀ ਅਲੋਚਨਾ ਨੂੰ ਉਹ ਨਾਇਕਮੁਖੀ ਕਵਿਤਾ ਦੀ ਅਲੋਚਨਾ ਬਣਾ ਧਰਦਾ ਹੈ(ਹਵਾਲਾ ਉਹੀ, ਜ਼ੋਰ ਸਾਡਾ)

ਕੀ ਇਹ ਸ਼ਿਕਾਇਤ ਸਹੀ ਹੈ?

ਨਹੀਂ, ਬਿਲਕੁਲ ਗਲਤ ਹੈ

ਨਾ ਇੱਕ, ਨਾ ਦੋ, ਨਾ ਦਸ, ਇਹ ਤਾਂ ਸੌ ਫੀਸਦੀ ਗਲਤ ਹੈ!

ਚਲੋ, ਇੱਕ ਵਾਰ ਫੇਰ ਵੇਖ ਲੈਂਦੇ ਹਾਂ ਕਿ ਸੰਪਾਦਕ ਸਾਥੀ ਨੇ ਪਾਤਰ ਦੀ ਅਲੋਚਨਾ ਕੀ ਕਹਿਕੇ ਕੀਤੀ ਸੀ:

ਇੱਥੇ ਪਾਤਰ ਚੀਜ਼ਾਂ ਨੂੰ ਸਿਰ ਪਰਨੇ ਖੜ੍ਹਾ ਕਰ ਦਿੰਦਾ ਹੈਇਤਿਹਾਸ ਦੀ ਪਦਾਰਥਵਾਦੀ ਸਮਝ ਦੱਸਦੀ ਹੈ ਕਿ ਵਿਅਕਤੀ ਸਮੂਹ ਦਾ ਹਿੱਸਾ ਹੁੰਦਾ ਹੈਮਹਾਨ ਵਿਅਕਤੀਆਂ, ਨਾਇਕਾਂ ਦੀ ਸਿਰਜਣਾ ਲੋਕ ਕਰਦੇ ਹਨ ਨਾਇਕ, ਮਹਾਨ ਆਗੂ, ਰਹਿਬਰ ਮੋੜਵੇਂ ਰੂਪ ਲੋਕ ਕਾਫਲਿਆਂ ਦੀ ਅਗਵਾਈ ਕਰਦੇ ਨੇਇਤਿਹਾਸ ਦੇ ਸਿਰਜਣਹਾਰੇ ਲੋਕ ਹੁੰਦੇ ਹਨ, ਲੋਕ ਹੀ ਨਵੇਂ ਰਾਹ ਬਣਾਉਂਦੇ ਹਨਪਾਤਰ ਲਈ ਵਿਅਕਤੀ ਹੀ ਸਭ ਕੁਝ ਹੈ, ਲੋਕ ਭੀੜ ਹਨ, ਜੋ ਅੱਖਾਂ ਬੰਦ ਕਰਕੇ ਕਿਸੇ ਮਗਰ ਤੁਰ ਪੈਂਦੇ ਨੇ

(ਪ੍ਰਤੀਬੱਧ-40, ਸਫਾ 11-12, ਸ਼ਬਦਾਂਤੇ ਜ਼ੋਰ ਸਾਡੇ ਵੱਲੋਂ)

ਸੰਪਾਦਕ ਨੇਵਿਅਕਤੀ” “ਮਹਾਨ ਵਿਅਕਤੀ”, “ਨਾਇਕ”, “ਮਹਾਨ ਆਗੂਅਤੇਰਹਿਬਰਇੱਕੋ ਜੁਮਰੇ ਟਿਕਾਏ ਹੋਏ ਹਨਸ਼ਬਦਾਂ ਦੀ ਇਹ ਸਾਂਝ-ਸੰਗਤ ਅਸੀਂ ਨਹੀਂ ਓਸੇ ਨੇ ਸਿਰਜੀ ਹੈਇਹਨਾਂ ਸਾਰੇ ਸ਼ਬਦਾਂ ਨੂੰ ਸਾਵੇਂ ਅਰਥਾਂ ਦੀ ਪੁਸ਼ਾਕ ਸੰਪਾਦਕ ਨੇ ਖੁਦ ਹੀ ਸਜਾਇਆ ਹੈ

ਇਹਨਾਂ ਪੰਜਾਂ ਸ਼ਬਦਾਂ/ਸ਼ਬਦ-ਜੁੱਟਾਂਚੋਂ ਕਿਸੇ ਦੇ ਵੀ ਅਰਥਾਂ ਨੂੰਨਾਇਕਦੇ ਅਰਥਾਂ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ ਹੈਨੀਵੇਂ ਨਹੀਂ ਕੀਤਾ ਜਾ ਸਕਦਾਵਿਅਕਤੀਨੂੰ  ਸੰਪਾਦਕ ਵੱਲੋਂ ਬਖਸ਼ੇ ਪਹਿਲੇ ਅਰਥਾਂ ਦੀ ਹੁਣ ਉਸ ਵੱਲੋਂ ਸੀਮਤ ਕੀਤੇ ਨਵੇਂ ਅਰਥਾਂ ਤੱਕ ਕਦਰ ਘਟਾਈ ਨਹੀਂ ਕੀਤੀ ਜਾ ਸਕਦੀਸੰਪਾਦਕ ਸਾਥੀ ਮਿਰਗ ਤ੍ਰਿਸ਼ਨਾ ਦੇ ਵਸ ਪਿਆ ਫਿਰਦਾ ਹੈ

ਸੰਪਾਦਕ ਟਿੱਪਣੀਕਾਰ ਨੇ ਇੱਕ ਪਲੜੇ  ਸੰਕਲਪਲੋਕਨੂੰ ਰੱਖਿਆ ਹੈਇਸਦੇ ਮੁਕਾਬਲੇ ਦੂਜੇ ਪਲੜੇ ਇਹਨਾਂ ਪੰਜਾਂ ਨੂੰ ਰੱਖਿਆ ਹੈਕਿਵੇਂ ਰੱਖਿਆ ਹੈ? ਹਮ-ਜਨਮ ਸਕੇ ਭਰਾਵਾਂ ਵਜੋਂ ਰੱਖਿਆ ਹੈ!

ਹੁਣ ਜੇ ਸੰਪਾਦਕ ਅਨੁਸਾਰ ਪਾਤਰ ਚੀਜਾਂ ਨੂੰਸਿਰ ਪਰਨੇਕਰਦਾ ਹੈ ਤਾਂ ਸੰਪਾਦਕ ਦੇ ਖੁਦ ਸਿਰਜੇ ਇਹ ਪੰਜੇ  ਭਰਾ ਇੱਕਠੇ ਹੀਸਿਰ ਪਰਨੇਹੁੰਦੇ ਹਨ! ਸੰਪਾਦਕ ਸਾਥੀ ਨੇ ਆਪਣੀ ਪੇਸ਼ਕਾਰੀਸਾਥ ਜੀਏਂਗੇ ਸਾਥ ਮਰੇਂਗੇਦੀ ਹੋਣੀ ਇਨ੍ਹਾਂ ਸ਼ਬਦਾਂ ਦੇ ਮੱਥੇਤੇ ਲਿਖ ਦਿੱਤੀ ਹੈਉਸ ਵੱਲੋਂ ਪਾਤਰ ਦੀਆਂ ਸਤਰਾਂਤੇ ਇਹਨਾਂ ਪੰਜਾਂ ਨੂੰ ਹੀ ਅਸਮਾਨ ਚੜ੍ਹਾਉਣ ਦਾ ਇਲਜ਼ਾਮ ਹੈ ਇਨ੍ਹਾਂ ਪੰਜਾਂ ਦੇ ਹੀ ਮੁਕਾਬਲੇ ਲੋਕਾਂ ਨੂੰ ਬੰਦ ਅੱਖਾਂ ਵਾਲੀ ਲਾਈਲੱਗਭੀੜਵਜੋਂ ਤ੍ਰਿਸਕਾਰਨ ਦਾਦੋਸ਼ਹੈ

ਸੰਪਾਦਕ ਨੇ ਪਾਤਰ ਦੀਆਂ ਇਨ੍ਹਾਂ ਸਤਰਾਂ ਨੂੰ ਲੋਕਾਂ ਦੀ ਤੌਹੀਨ ਦਾ ਇਸ਼ਤਿਹਾਰ ਬਣਾਕੇ ਆਪਣੀ ਹੀ ਅਲਪ ਦ੍ਰਿਸ਼ਟੀ ਦੇ ਦਰਸ਼ਨ ਕਰਾਏ ਹਨਜਦੋਂ ਕਿ ਇਹਨਾਂ ਸਤਰਾਂ ਅਤੇ ਇਸ ਪੂਰੀ ਗਜ਼ਲ ਹੀ ਲੋਕਾਂ ਦੀ ਕਦਰ ਘਟਾਈ ਵਾਲਾ ਕੁਝ ਵੀ ਨਹੀਂ ਹੈਹਾਂ, ਇਸ ਗੱਲ ਦੇ ਸੰਕੇਤ ਜ਼ਰੂਰ ਹਨ ਕਿਮਹਾਨ ਵਿਅਕਤੀਆਂਦੀ ਪ੍ਰਤਿਭਾ ਦੀਆਂ ਜੜ੍ਹਾਂ ਲੋਕਾਂ ਦੀਆਂ ਸਿਰਜਣਹਾਰਤਾ ਹੁੰਦੀਆਂ ਹਨ[1]

ਪਾਤਰ ਲਈ ਵਿਅਕਤੀ ਹੀ ਸਭ ਕੁਝ ਹੈ ਲੋਕ ਭੀੜ ਹਨ ਜੋ ਅੱਖਾਂ ਬੰਦ ਕਰਕੇ ਕਿਸੇ ਮਗਰ ਤੁਰ ਪੈਂਦੇ ਨੇ”:

ਸੰਪਾਦਕ ਦਾ ਇਹ ਫਿਕਰਾ ਅਰਥਾਂ ਨਾਲ ਪੂਰਾ ਇਨਸਾਫ ਕਰਦਿਆਂ ਇਉਂ ਲਿਖਿਆ ਜਾ ਸਕਦਾ ਹੈ: “ਪਾਤਰ ਲਈ ਵਿਅਕਤੀ, ਮਹਾਨ ਵਿਅਕਤੀ, ਨਾਇਕ, ਮਹਾਨ ਆਗੂ ਜਾਂ ਰਹਿਬਰ ਹੀ ਸਭ ਕੁਝ ਹਨ ਜਦੋਂ ਕਿ ਲੋਕ ਭੀੜ ਹਨ…”

ਇਉਂ ਲਿਖਿਆਂ ਸੰਪਾਦਕ ਦੀ ਗੱਲ ਦਾ ਅਸਲ ਭਾਵ ਵਿਗੜਦਾ ਨਹੀਂ ਸਗੋਂ ਹੋਰ ਉੱਘੜਦਾ ਹੈਕਿਉਂਕਿ ਸੰਪਾਦਕ ਦੀ ਪੇਸ਼ਕਾਰੀਵਿਅਕਤੀਨੂੰਰਹਿਬਰਾਂ”, “ਮਹਾਨ ਆਗੂਆਂ”, “ਨਾਇਕਾਂਅਤੇਮਹਾਨ ਵਿਅਕਤੀਆਂਦੇ ਬਰਾਬਰ ਰੱਖਿਆ ਗਿਆ ਹੈ ਅਤੇ ਦੂਜੇ ਪਾਸੇ ਲੋਕਾਂ ਦੇ ਮੁਕਾਬਲੇਤੇ ਰੱਖਿਆ ਗਿਆ ਹੈਸੰਪਾਦਕ ਦਾ ਇਓਂ ਪੇਸ਼ ਕੀਤਾਵਿਅਕਤੀਸਧਾਰਣ ਵਿਅਕਤੀ ਨਹੀਂ ਹੈ, ਨਿਰੋਲਵਿਅਕਤੀਨਹੀਂ ਹੈ ਸਾਥੀ ਸੰਪਾਦਕ ਦੇ ਹੱਥੋਂ ਨਾਇਕ ਦਾ ਦਰਜਾ ਪ੍ਰਾਪਤ ਵਿਸ਼ੇਸ਼ ਵਿਅਕਤੀ ਹੈ

ਜੱਸੀਇਸ ਸਾਰੇ ਬਿਆਨੀਏਂ ਦਾ ਕੀ ਕਰੇ?! ਇਸਨੂੰਨਾਇਕਮੁਖਤਾ ਦੀ ਆਲੋਚਨਾਤੋਂ ਬਿਨਾ ਹੋਰ ਕੁਝ ਕਿਵੇਂਬਣਾ ਧਰੇ”?! ਆਖਰ ਗਲਤ  ਤੀਰ ਤਾਂ ਸੰਪਾਦਕ ਦੇ ਔਟਲੇ ਹੱਥਾਂ ਚੋਂ ਹੀ ਛੁੱਟਿਆ ਹੈ!

ਬੋਤਲਚੋਂ ਕੱਢੇ ਭੂਤ ਵਾਂਗ ਸੰਪਾਦਕ ਦੇਨਾਇਕਨੇ ਹੁਣ ਆਪੇ ਬੋਤਲ ਨਹੀਂ ਪੈਣਾਇਹ ਬੋਤਲ ਪੈਣ ਲਈ ਸੰਪਾਦਕ ਦੇ ਪਹਿਲੇ ਬਿਆਨੀਏ ਦੀ ਐਲਾਨੀਆ ਬਲੀ ਮੰਗਦਾ ਹੈ ਪਰ ਅਜਿਹਾ ਕਰ ਸਕਣਾ ਸਾਥੀ ਸੰਪਾਦਕ ਲਈ ਸਭ ਤੋਂ ਕਠਨ ਕਾਰਜਾਂਚੋਂ ਇੱਕ ਜਾਪਦਾ ਹੈ

ਇਸ ਬਿਆਨੀਏ ਸੰਪਾਦਕ ਸਾਥੀ ਵਲੋਂ ਲੋਕਾਂ ਦੇ ਇਤਿਹਾਸ ਦੇ ਸਿਰਜਣਹਾਰ ਹੋਣ ਬਾਰੇ ਮਾਓ-ਜ਼ੇ-ਤੁੰਗ ਦੇ ਕਥਨ ਵੱਲ ਸੈਨਤ ਹੈਮਾਓ ਦਾ ਇਹ ਮਸ਼ਹੂਰ ਕਥਨ ਇਤਿਹਾਸ ਦੀ ਸਿਰਜਣਾ ਦੇ ਨਾਇਕਮੁਖੀ ਸੰਕਲਪ ਦਾ ਹੀ ਖੰਡਨ ਹੈਇਤਿਹਾਸ ਦੀ ਸਿਰਜਣਾ ਨਾਇਕਾਂ ਅਤੇ ਲੋਕਾਂ ਦੀ ਸਥਾਨਬੰਦੀ ਦਾ ਸਵਾਲ ਸਦਾ ਮਾਓ ਦੇ ਇਸ ਕਥਨ ਦੁਆਲੇ ਬਹਿਸਾਂ ਦੇ ਕੇਂਦਰ ਰਿਹਾ ਹੈਬੌਧਿਕਤਾ ਦੇ ਅੱਥਰੇ ਅੱਲ੍ਹੜ੍ਹ ਵੇਗ ਇਸ ਕਥਨ ਵੱਲ ਸੈਨਤ ਕਰਕੇ ਸਾਥੀ ਸੁਖਵਿੰਦਰ ਨੇ ਪਾਤਰ ਦੀ ਕਵਿਤਾ ਵਿਚਲੇਮੈਂਦੇ ਭਾਵ ਨੂੰ ਵਿਅਕਤੀ ਦੇ ਭਾਵ ਤੱਕ ਸੀਮਤ ਨਹੀਂ ਰਹਿਣ ਦਿੱਤਾਨਾਇਕਦੇ ਭਾਵ ਤੱਕ ਉੱਪਰ ਚੁੱਕ ਦਿੱਤਾ ਹੈਇਹ ਸੈਨਤਵਿਅਕਤੀਨੂੰ ਨਾਇਕ ਵਜੋਂ ਕੋਠੇ ਚੜ੍ਹਾਉਣ ਦੀ ਪੌੜੀ ਬਣ ਗਈ ਹੈ

ਚਾਹੇਨਾਇਕ, ਨਾਇਕਦੀ ਇਹ ਰਟਣ-ਮੁਹਾਰਨੀ ਸੰਪਾਦਕ ਨੇ ਹੁਣ ਲਾ-ਵਾਰਸ ਕਰਾਰ ਦੇ ਕੇ ਅਤੇ ਬੇਦਖ਼ਲ ਕਰ ਦਿੱਤੀ ਹੈ, ਪਰ ਇਸਦਾ ਜਨਮ ਸਰਟੀਫਿਕੇਟ ਅਜੇ ਵੀਪ੍ਰਤੀਬੱਧਦੇ ਕਾਲਮਾਂ ਲੱਗਿਆ ਹੋਇਆ ਹੈਹੁਣ ਇਸ ਜਨਮ ਸਰਟੀਫਿਕੇਟਤੇ ਮਨਮਰਜ਼ੀ ਨਾਲਨਿੱਕ-ਬੁਰਜੂਆ ਵਿਅਕਤੀਨਹੀਂ ਲਿਖਿਆ ਜਾ ਸਕਦਾਅਜਿਹੀ ਕੋਸ਼ਿਸ਼ ਤਾਂ ਹੁਣ ਸਿਆਸੀ ਕਾਮੇਡੀ ਦੀ ਹੀ ਸਮੱਗਰੀ  ਹੋ ਸਕਦੀ ਹੈ!

ਲੋਕਾਂ ਨੂੰਭੀੜਸਮਝਣ ਦੇ ਫਤਵੇ ਲਈ ਸੰਪਾਦਕ ਵੱਲੋਂ ਘੜੀ ਨਾਇਕਮੁਖਤਾ ਦੀ ਚੂਲ ਨਿਕਲ ਚੁੱਕੀ ਹੈਅਣਸੁਖਾਵੀਂ ਯਾਦ ਬਣਕੇ ਰਹਿ ਗਈ ਹੈ

ਪਰ ਸਵਾਲ ਹੈ, ਇਹ ਕਿਉਂ ਹੋਇਆ?

ਜਵਾਬ ਹੈ, ਸੰਪਾਦਕ ਸਾਥੀ ਦੇ ਔਟਲ ਜਾਣ ਕਰਕੇ ਹੋਇਆ

ਸੰਪਾਦਕ ਔਟਲ ਗਿਆ ਤੇ ਵੇਖ ਨਾ ਸਕਿਆ ਕਿ ਲੋਕ ਅਤੇ ਨਾਇਕ ਦੇ ਸੰਕਲਪ-ਜੁੱਟ ਦਾ ਕਲਾਵਾ ਸਮੂਹ ਅਤੇ ਵਿਅਕਤੀ ਦੇ ਸੰਕਲਪ-ਜੁੱਟ ਨਾਲੋਂ ਕਿਤੇ ਵੱਡਾ ਅਤੇ ਵਿਸ਼ਾਲ ਹੈ (ਵਿਅਕਤੀ-ਸਮੂਹ ਸਬੰਧ ਦਾ ਰੂਪ ਤਾਂ ਵਿਅਕਤੀ-ਪਰਿਵਾਰ ਸਬੰਧ ਤੱਕ ਵੀ ਸੀਮਤ ਹੋ ਸਕਦਾ ਹੈ)

ਜੇ ਗੱਲ ਸਿਰਫ ਨਿਕ-ਬੁਰਜੂਆ ਵਿਅਕਤੀਵਾਦ ਦੀ ਸੀ ਤਾਂ ਸੰਪਾਦਕ ਨੂੰ ਬੌਧਿਕ ਸੰਜਮ ਤੋਂ ਕੰਮ ਲੈਣਾ ਬਣਦਾ ਸੀਪਰ ਉਹ ਵਿਅਕਤੀਵਾਦ ਦੇ ਸੰਕਲਪ ਹਵਾ ਭਰ ਕੇ ਇਸ ਦੇ ਗੁਬਾਰਿਆ ਨੂੰ ਰਹਿਬਰਾਂ ਅਤੇ ਨਾਇਕਾਂ ਦੇ ਬਰਾਬਰ ਉਡਾਉਣ ਲੱਗ ਪਿਆਬਚਪਨੇ ਦੀਆਂ ਇਨ੍ਹਾਂ ਬੇਪਰਵਾਹ ਫੂਕਾਂ ਨਾਲ ਵਿਅਕਤੀਵਾਦ ਦੇ ਸੰਕਲਪ ਭਰੀ ਹਵਾ ਹੀ ਹੁਣ ਉਸਦੇ ਪੇਸ਼ ਪੈ ਰਹੀ ਹੈ

ਉਸਦੀ ਟਿੱਪਣੀ ਦੇ ਆਪਣੇ ਤਕਰੀਰ-ਨੁਮਾ ਬਿਆਨ ਅਨੁਸਾਰ ਪਾਤਰ ਨੇ ਲੋਕਾਂ ਨੂੰ ਬੰਦ ਅੱਖਾਂ ਵਾਲੀ ਭੀੜ ਵਜੋਂ ਕੀਹਦੇ ਮੁਕਾਬਲੇਸਿਰ ਪਰਨੇਕੀਤਾ? ਜਵਾਬ ਇੱਕੋ ਹੈ, ਨਾਇਕਾਂ ਦੇ ਮੁਕਾਬਲੇਇਤਿਹਾਸ ਦੀ ਸਿਰਜਣਹਾਰਤਾ ਦੇ ਜਾਣੇ ਪਛਾਣੇ ਟਕਰਾਵੇਂ ਸੰਕਲਪਾਂ ਦੀਆਂ ਦੋ ਵੰਨਗੀਆਂ ਕਿਹੜੀਆਂ ਹਨ? ਜਵਾਬ ਇੱਕੋ ਹੈ, ਲੋਕ-ਮੁਖੀ ਅਤੇ ਨਾਇਕਮੁਖੀਸੰਪਾਦਕ ਦੇ ਆਪਣੇ ਬਿਆਨ ਅਨੁਸਾਰ ਉਸ ਵੱਲੋਂ ਉਜਰ ਦਾ ਚੋਣਵਾਂ ਨਿਸ਼ਾਨਾ ਬਣਾਈਆਂ ਪਾਤਰ ਦੀਆਂ ਸਤਰਾਂ ਦੀ ਧਾਰ ਕੀ ਹੈ? ਜਵਾਬ ਇੱਕੋ ਹੈ, ਨਾਇਕਮੁਖੀਵਿਅਕਤੀ-ਸਮੂਹ ਅਤੇ ਨਾਇਕ-ਲੋਕ ਦੇ ਜੁੱਟਾਂਚੋਂ, ਸੰਪਾਦਕ ਦੇ ਇਸ ਬਿਆਨ ਦੀ ਚਰਚਾ ਦਾ ਧੁਰਾ ਕਿਹੜਾ ਜੁੱਟ ਹੈ? ਜਵਾਬ ਹੈਨਾਇਕ-ਲੋਕਜੁੱਟ

ਸੰਪਾਦਕ ਦੇ ਬਿਆਨ ਦੇ ਸ਼ੀਸ਼ੇ ਪਾਤਰ ਦੀ ਕਵਿਤਾ ਦਾ ਚਿਹਰਾ ਨਾਇਕਮੁਖੀ ਨਜ਼ਰ ਆਉਂਦਾ ਹੈ ਜਾਂ ਲੋਕ ਮੁਖੀ? ਜਵਾਬ ਫੇਰ ਇੱਕੋ ਹੈ, ਨਾਇਕਮੁਖੀਇਤਿਹਾਸ ਦੇ ਲੋਕਮੁਖੀ ਸੰਕਲਪ ਨਾਲ ਟਕਰਾਉਂਦੀ ਨਾਇਕ ਮੁਖੀ ਕਵਿਤਾ ਦਾ ਚਿਹਰਾ!

ਆਪਣੀਆਂ ਹੀ ਗੱਲਾਂ ਹੁਣ ਸੰਪਾਦਕ ਲਈ ਬੇਗਾਨੀਆਂ ਹੋ ਗਈਆਂ ਹਨਉਦੋਂ ਤੱਕ, ਜਦੋਂ ਕਦੇ ਫੇਰ ਇਨ੍ਹਾਂ ਨੂੰ ਸਹੂਲਤੀ ਬੁੱਕਲ ਨਹੀਂ ਲੈ ਲਿਆ ਜਾਂਦਾ!

ਅਤੇ ਜੇ ਇਹ ਸਭ ਮਹਿਜ਼ ਸੰਪਾਦਕ ਸਾਥੀ ਦੀ ਕਲਮ ਦਾ ਗੋਤਾ ਹੀ ਸੀ ਤਾਂ ਉਸਦੀ ਸਹਾਇਤਾ ਕੌਣ  ਕਰ ਸਕਦਾ ਹੈ?

ਆਪੇ ਫਾਥੜੀਏ ਹੁਣ ਤੈਨੂੰ ਕੌਣ ਛੁਡਾਵੇ!

ਦਰਜਣਾਂ ਸਫਿਆਂਤੇ ਵਿਛੀ ਸੰਪਾਦਕ ਦੀ ਬੌਧਿਕ ਦਲੇਰੀ ਦੀ ਨੁਮਾਇਸ਼ ਨਕਲੀ ਹੈਹੁਣ ਤਾਂ ਉਹ ਨਾਇਕਮੁਖਤਾ ਦੇ ਸਵਾਲਤੇ ਆਪਣੇ ਭੰਬਲਭੂਸੇ ਦੀਆਂ ਪ੍ਰਤੱਖ ਹੋਈਆਂ ਨਿਸ਼ਾਨੀਆਂ ਨੂੰ ਢਕਣ ਲਈ ਪਾਪੜ ਵੇਲ ਰਿਹਾ ਹੈ

ਉਸ ਖਾਤਰਹਵਾ ਲਿਖੇਜਾ ਚੁੱਕੇ ਇਸ ਪ੍ਰਸ਼ਨ ਨੇ ਉਸਦਾ ਖਹਿੜਾ ਨਹੀਂ ਛੱਡਣਾ ਕਿ ਜੇ ਪਾਤਰ ਦੀ ਕਵਿਤਾਨਾਇਕਮੁਖਤਾਗੈਰਹਾਜ਼ਰ ਸੀ ਤਾਂ ਨਾਇਕ ਬਨਾਮ ਲੋਕ ਅਤੇ ਇਤਿਹਾਸ ਦੀ ਸਿਰਜਣਾ ਦੇ ਸਵਾਲਾਂ ਬਾਰੇ ਸੰਪਾਦਕ ਸਾਥੀ ਦਾ ਉੱਪਰ ਦਰਜ ਉਪਦੇਸ਼ ਕਾਹਦੇ ਖਾਤਰ ਸੀ? ਕੀ ਇਹ ਨਿਰੇ ਸ਼ੌਕ ਦੀ ਤਰੰਗ ਮਾਤਰ ਸੀ?! ਜਾਂ ਬੌਧਕਤਾ ਦੀ ਨੁਮਾਇਸ਼ ਲਈ ਮਨ ਦਾ ਆਪਮੁਹਾਰਾ ਅੱਲ੍ਹੜ ਵੇਗ ਹੀ ਸੀ?!

ਇਸ ਹਕੀਕਤ ਦਾ ਕੀ ਬਣਾਇਆ ਜਾਵੇ ਕਿ ਜਦੋਂ ਸਾਥੀ ਸੰਪਾਦਕ ਨੇਵਿਅਕਤੀਅਤੇਨਾਇਕਨੂੰ ਹਮਅਰਥ ਹਮਜੋਲੀ ਬਣਾਕੇ ਸ਼ਬਦਾਂ ਦੀ ਸਾਂਝੀ ਸੱਥ ਸਜਾਇਆ ਸੀ ਤਾਂ ਉਸ ਖਾਤਰ ਇਨ੍ਹਾਂ ਵਿਚਾਲੇ ਕੋਈ ਪਤਲਾ ਪਾਰਦਰਸ਼ੀ ਪਰਦਾ ਤੱਕ ਨਹੀਂ ਸੀਅਤੇ ਹੁਣ ਸੰਪਾਦਕ ਨੇ ਸਹੂਲਤੀ ਤਰਕ (pragmatic logic) ਦਾ ਪੱਲਾ ਫੜਕੇ ਇਨ੍ਹਾਂ ਵਿਚਾਲੇ ਕੰਧ ਕੱਢ ਲਈ ਹੈਮੰਨਣਾ  ਉਹ ਅਜੇ ਵੀ ਨਹੀਂ ਚਾਹੁੰਦਾ ਕਿ ਇਹ ਨਾਇਕਮੁਖੀ ਕਵਿਤਾ ਬਾਰੇ ਉਸਦੇ ਉਲਾਰ ਨਾਕਾਰਾਤਮਕ ਤਸੱਵਰ ਦੇ ਖੰਭ ਝੜ ਜਾਣ ਦਾ ਮਾਮਲਾ ਹੈ

ਇਹ ਬੋਧ ਹੋ ਜਾਣ ਪਿੱਛੋਂ ਕਿ ਨਾਇਕਮੁਖੀ ਕਵਿਤਾ ਨੂੰ ਚਾਹੇ-ਅਣਚਾਹੇ ਨਕਾਰਨ ਦਾ ਅਰਥ ਤਾਂ ਨਕਸਲਬਾੜੀ ਲਹਿਰ ਅੰਦਰ ਮਾਅਰਕੇਬਾਜ਼ੀ ਦੀ ਚੜ੍ਹਤ ਦੇ ਦੌਰ ਤੋਂ ਪ੍ਰਭਾਵਤ ਉਸਾਰੂ, ਅਗਾਂਹਵਧੂ ਕਵਿਤਾ ਦੀ ਫੱਟੀ ਹੀ ਪੋਚਣਾ ਬਣ ਜਾਂਦਾ ਹੈ, ਸੰਪਾਦਕ ਨੇ ਨਾਇਕਮੁਖਤਾ ਦੀ ਉਲਾਰ ਆਲੋਚਨਾ ਦੀਆਂ ਆਪਣੀਆਂ ਨਕਾਰਾ ਹੋਈਆਂ ਕਾਨੀਆਂ ਹੱਥੀ ਜਲ ਪ੍ਰਵਾਹ ਕਰ ਦਿੱਤੀਆਂ ਹਨ

ਇਹ ਗੱਲ ਵੀ ਚੰਗੀ ਹੀ ਹੋਣੀ ਸੀ, ਪਰ ਤਾਂ, ਜੇ ਸੰਪਾਦਕ ਸਾਥੀ ਅੰਤਰ-ਮਨ ਦੀ ਕਸ਼ਮਕਸ਼ ਨੂੰ ਭੋਰਾ ਹਵਾ ਲੁਆ ਕੇ ਇਨਕਲਾਬੀਆਂ ਵਾਲੀ ਆਪਾ ਦਰੁਸਤੀ ਦੀ ਮਿਸਾਲ ਵੀ ਪੇਸ਼ ਕਰ ਸਕਦਾ

ਪਰ ਬੇਪਰਵਾਹੀ ਤੋਂ ਜਲ-ਪਰਵਾਹੀ ਤੱਕ ਦਾ ਇਹ ਸਫਰ ਸੰਪਾਦਕ ਦੇ ਆਪਣੇ ਹੀ ਅੰਤਰ-ਮਨ ਲਈ ਰਾਖਵੀਂ ਖੁਫੀਆਸਵੈ-ਪੜਚੋਲਦੀ ਇੱਕ ਦਿਲਚਸਪ ਵੰਨਗੀ ਹੋ ਕੇ ਰਹਿ ਗਿਆ ਹੈ!

ਸੰਪਾਦਕ ਸਾਥੀ ਦਾ ਬੌਧਿਕ ਵਿਹਾਰ ਅਜੀਬ ਹੈ ਅਤੇ ਬਚਗਾਨਾ ਵੀਜਦੋਂ ਪਾਤਰ ਦੀ ਕਵਿਤਾ ਦੇ ਨਾਂ ਕੀਤੀ ਨਾਇਕਮੁਖਤਾ ਉਸਦੇ ਤੀਰਾਂ ਦੇ ਨਿਸ਼ਾਨੇਤੇ ਸੀ ਉਦੋਂ ਹੋਰਾਂ ਨੂੰ ਇਸਦੇ ਖਿਲਾਫ ਸਿੱਖਿਅਤ ਕਰਨ ਦੀ ਮੁਦਰਾ ਉਸ ਦੀ ਮਨਪਸੰਦ ਚੋਣ ਸੀਹੁਣ ਜਦੋਂ ਨਾਇਕਮੁਖਤਾ ਖੁਦ ਉਸ ਲਈ ਆਦਰਯੋਗ ਬਣ ਗਈ ਹੈ ਤਾਂ ਵੀ ਉਸਨੂੰ ਹੋਰਨਾ ਨੂੰ ਸਿਖਿਅਤ ਕਰਨ ਦੀ ਮੁਦਰਾ ਰਹਿ ਕੇ ਹੀ ਤਸੱਲੀ ਹੈਉਸ ਕੋਲ ਉਹਨਾਂ ਖਾਤਰ ਨਸੀਹਤਾਂ ਹਨ ਜਿਹੜੇ ਨਾਇਕਮੁਖਤਾ ਦੀ ਉਲਾਰ ਆਲੋਚਨਾ ਤੋਂ ਉਦੋਂ ਤੋਂ ਖਬਰਦਾਰ ਕਰਦੇ ਰਹੇ ਹਨ ਜਦੋਂ ਸਾਥੀ ਸੰਪਾਦਕ ਆਪ ਅਜਿਹੀ ਉਲਾਰ ਆਲੋਚਨਾ ਦੀ ਪਟੜੀਤੇ ਸੀ

ਅਸੀਂ ਸਦਾ ਹੀ ਇਸ ਪਹੁੰਚਤੇ ਜ਼ੋਰ ਦਿੰਦੇ ਆਏ ਹਾਂ ਕਿ ਨਾਇਕਾਂ ਦਾ ਉਸਾਰੂ ਰੋਲ ਅਤੇ ਸਾਹਿਤ ਅੰਦਰ ਇਸ ਰੋਲ ਦੀ ਵਡਿਆਈ ਨਿਖੇਧੇ ਨਹੀਂ ਜਾਣੇ ਚਾਹੀਦੇ ਜਦੋਂ ਕਿ ਸਾਹਿਤ ਅੰਦਰ ਨਾਇਕ-ਚਿਤਰਨ, ਇਤਿਹਾਸ ਦੇ ਸਿਰਜਣਹਾਰਾਂ ਵਜੋਂ ਲੋਕਾਂ ਦੇ ਜੀਵਨ ਯਥਾਰਥ ਨਾਲ ਵੱਧ ਤੋਂ ਵੱਧ ਇੱਕਸੁਰ ਹੋਣਾ ਚਾਹੀਦਾ ਹੈ

ਖੈਰ! ਜੋ ਹੋਇਆ ਸੋ ਹੋਇਆ! ਹੁਣ ਸਾਥੀ ਸੰਪਾਦਕ ਨੇ ਪਾਤਰ ਦੀ ਅਲੋਚਨਾ ਦੀ ਸੂਈ ਨਾਇਕ ਬਨਾਮ ਲੋਕ ਦੇ ਆਪਣੇ ਮਨਪਸੰਦ ਤਵੇ ਤੋਂ ਚੱਕ ਲਈ ਹੈ ਸਿਰਫ ਸੂਈ ਹੀ ਨਹੀਂ ਚੁੱਕੀ ਨਾਲ ਦੀ ਨਾਲ ਇਸ ਤਵੇ ਨੂੰ ਟੋਟੇ ਟੋਟੇ ਵੀ ਕਰ ਦਿੱਤਾ ਹੈ

ਗਲਤ ਗੱਲ ਇਹ ਹੈ ਕਿ ਆਪੇ ਚਕਨਾਚੂਰ ਕੀਤੇ ਆਪਣੇ ਹੀ ਤਵੇ ਨੂੰ ਹੁਣ ਉਹ ਮੱਲੋਮੱਲੀਸੁਰਖ਼ ਲੀਹਦੇ ਨਾਂ ਕਰਨ ਨੂੰ ਫਿਰਦਾ ਹੈ

ਇੱਕ ਹੋਰ ਪੱਖੋਂ ਸੰਪਾਦਕ ਸਾਥੀ ਨੂੰ ਆਪਣੀਗਲ੍ਹਤੀਦਾ ਅਜੀਬ ਤਰ੍ਹਾਂ ਦਾ ਅਹਿਸਾਸ ਹੋਇਆ ਹੈ! ਉਸਨੂੰ ਖੁੜਕ ਗਈ ਹੈ ਕਿ ਪਾਤਰ ਦਾ ਨਾਇਕਮੁਖੀ ਕਵੀ ਵਜੋਂ ਪੇਸ਼ ਹੋਣਾ ਉਸਦੀ ਕਵਿਤਾ ਬਾਰੇ ਸੰਪਾਦਕ ਦੇ ਆਪਣੇ ਹੀ ਫਤਵੇ ਨਾਲ ਟਕਰਾਉਂਦਾ ਹੈਉਸਦੇ ਜਾਣੇ ਪਛਾਣੇ ਨਕਾਰੀ ਫਤਵੇ ਅਨੁਸਾਰ ਤਾਂ ਪਾਤਰ ਜ਼ਿੰਦਗੀ ਦੇਸਿਰਫ ਸਿਆਹ ਪੱਖਾਂਦਾ ਹੀ ਕਵੀ ਹੈਹੁਣ ਭਾਵੇਂ ਸੰਪਾਦਕ ਦੇ ਮਨ ਦੇ ਬੰਦ ਦੁਆਰ ਨਾਇਕਮੁਖੀ ਕਵਿਤਾ ਦੇ ਮੋਹ ਖਾਤਰ ਤਾਂ (ਕੁਝ ਜ਼ਿਆਦਾ ਹੀ) ਖੁੱਲ੍ਹ ਗਏ ਹਨ, ਪਰ ਪਾਤਰ ਬਾਰੇਸਿਰਫ ਸਿਆਹ ਪੱਖਾਂਦਾ ਕਵੀ ਹੋਣ ਦਾ ਉਸਦਾ ਫਤਵਾ ਅਜੇ ਵੀ ਬਰਕਰਾਰ ਹੈ

ਕੁੱਲ ਮਿਲਾਕੇ ਇਸ ਸਥਿਤੀ ਅਜੇ ਵੀ ਪਾਤਰ ਅਤੇ ਉਸਦੀ ਕਵਿਤਾ ਬਾਰੇ ਡੂੰਘੇ ਟਿਕੇ ਹੋਏ ਤੁਅੱਸਬ ਸੰਪਾਦਕ ਦੇ ਮਨ ਦਾ ਵਿਹੜਾ ਖਾਲੀ ਕਰਨ ਤੋਂ ਇਨਕਾਰੀ ਹਨਦੂਜੇ ਪਾਸੇ ਨਾਇਕਮੁਖਤਾ ਹੁਣ ਸੰਪਾਦਕ ਸਾਥੀ ਦੀਆਂ ਨਜ਼ਰਾਂ ਧੱਬੇ ਤੋਂ ਕਲਗੀ ਬਦਲ ਚੁੱਕੀ ਹੈ, ਸ਼ਿੰਗਾਰਮਈ ਹੋ ਚੁੱਕੀ ਹੈ  ਸ਼ਿੰਗਾਰਮਈ ਹੋਈ ਇਸ ਨਾਇਕਮੁਖਤਾ ਨਾਲ ਪਾਤਰ ਦੀ ਕਵਿਤਾ ਦਾ ਸਬੰਧ ਜੋੜਿਆਂ ਹੁਣ ਸੰਪਾਦਕ ਨੂੰ ਇਸਦੀ ਸ਼ੋਭਾ ਵਾਧਾ ਹੁੰਦਾ ਜਾਪਦਾ ਹੈ ਸੰਪਾਦਕ ਦੀ ਆਪਣੀ ਸੋਚ ਦੀ ਫਿਰਕਣੀ ਘੁੰਮ ਜਾਣ ਕਰਕੇ ਉਸਦੀਆਂ ਨਜ਼ਰਾਂ ਪਾਤਰ ਦੀ ਕਵਿਤਾ ਬਾਰੇ ਨਾਇਕਮੁਖਤਾ ਦਾ ਫਤਵਾ ਸਨਮਾਨ ਪੱਤਰ ਬਦਲ ਗਿਆ ਹੈਸੋ ਇਸਨੂੰ ਰੱਦ ਕਰ ਦਿੱਤਾ ਗਿਆ ਹੈਸੰਪਾਦਕ ਦੇ ਇਸ ਬਦਲੇ ਸਹੂਲਤੀ (pragmatic) ਰੁਖ ਤੁਅਸਬ ਦੀ ਆਦਤਨ ਸ਼ਕਤੀ (Force of habitual prejudice) ਦਾ ਰੋਲ ਹੈ

ਵਿਅਕਤੀਵਾਦ ਅਤੇ ਨਾਇਕਮੁਖਤਾ ਦਰਮਿਆਨ ਸਾਵੇਂ ਅਰਥਾਂ ਦੀ ਖੁਦ ਪੁਆਈ ਕੰਘੀ ਨੂੰ ਹੱਥੀਂ ਤੋੜਦਿਆਂ ਸਾਥੀ ਸੰਪਾਦਕ ਨੇ ਕਿਸੇ ਘੋਖਵੀਂ ਪਿਛਲਝਾਤ ਦੀ ਲੋੜ ਮਹਿਸੂਸ ਨਹੀਂ ਕੀਤੀਉਹ ਸੋਚਣਾ ਨਹੀਂ ਚਾਹੁੰਦਾ ਕਿ ਪਹਿਲਾਂ ਉਸਦੀਆਂ ਲਿਖਤਾਂ ਵਿਚਲੀ ਆਲੋਚਨਾ ਅੰਦਰ ਨਿੱਕ-ਬੁਰਜੂਆ ਵਿਅਕਤੀਵਾਦ ਅਤੇ ਨਾਇਕਮੁਖਤਾ ਦਾ ਕੋਈ ਵਖਰੇਵਾਂ ਕਿਉਂ ਨਹੀਂ ਸੀ ਅਤੇ ਹੁਣ ਇਹ ਅਚਾਨਕ ਇੰਨਾ ਅਹਿਮ ਹੋ ਕੇ ਕਿਵੇਂ ਪ੍ਰਗਟ ਹੋ ਗਿਆ ਹੈ

ਘੋਖਵੀਂ ਦਰੁਸਤੀ ਦਾ ਰਵਈਆ ਨਾ ਹੋਣ ਕਰਕੇ ਅਜੇ ਵੀ ਨਾਇਕਮੁਖਤਾ, ਵਿਅਕਤੀਵਾਦ, ਨਾਇਕ ਚਿਤਰਨ ਅਤੇ ਨਾਇਕ ਪੂਜਾ ਵਰਗੇ ਸੰਕਲਪਾਂ ਬਾਰੇ ਸਾਥੀ ਸੰਪਾਦਕ ਦੀ ਉਲਝਣ ਬਣੀ ਹੋਈ ਹੈਉਹ ਵਿਅਕਤੀਵਾਦ ਦੇ ਸੰਕਲਪ ਦੀ ਵਿਲੱਖਣਤਾ ਦੇ ਸ਼ਨਾਖਤੀਏ ਵਜੋਂ ਪੇਸ਼ ਹੁੰਦਾ ਹੈ, ਪਰ ਇਸ ਸੰਕਲਪ ਨੂੰ ਢੁਕਾਉਣ ਵੇਲੇ ਕੁੱਢਰਪੁਣੇ ਦੀ ਝਲਕ ਪੇਸ਼ ਕਰਦਾ ਹੈਗੁਰੂ ਗੋਬਿੰਦ ਸਿੰਘ ਦੀ ਕਵਿਤਾਚੋਂ ਸਾਡੇ ਵੱਲੋਂ ਹਵਾਲੇ ਵਜੋਂ ਦਿੱਤੀਆਂ ਸਤਰਾਂ ਨੂੰ ਉਹ ਬਿਨਾਂ ਸੋਚੇ ਵਿਚਾਰੇ ਵਿਅਕਤੀਵਾਦ ਦੀ ਵੰਨਗੀ ਵਜੋਂ ਕਬੂਲ ਕਰ ਬਹਿੰਦਾ ਹੈਇਹ ਸਤਰਾਂ ਹਨ :

ਚਿੜੀਓਂ ਸੇ ਮੈਂ ਬਾਜ ਤੁੜਾਊਂ

ਤਬੀ ਗੋਬਿੰਦ ਸਿੰਘ ਨਾਮ ਕਹਾਊਂ

ਇਨ੍ਹਾਂ ਸਤਰਾਂ ਨੂੰ ਗੁਰੂ ਗੋਬਿੰਦ ਸਿੰਘ ਦਾਵਿਅਕਤੀਵਾਦਮੰਨ ਕੇ ਉਹ ਆਪਣੇ ਸੁਭਾਵਕ ਬਚਗਾਨਾ ਪੰਡਤਾਊ ਅੰਦਾਜ਼ ਇਹ ਸਮਝਾਉਣ ਲੱਗ ਪੈਂਦਾ ਹੈ ਕਿਮੱਧ-ਯੁਗ” ’ ਵਿਅਕਤੀਵਾਦ ਦਾ ਵੀ ਅਗਾਂਹਵਧੂ ਰੋਲ ਸੀ!

ਅਸੀਂ ਇਹ ਹਵਾਲਾ ਵਿਅਕਤੀਵਾਦ ਦੀ ਮਿਸਾਲ ਵਜੋਂ ਨਹੀਂ ਸੀ ਦਿੱਤਾਨਾਇਕ ਚਿਤਰਨ ਅਤੇ ਨਾਇਕਮੁਖਤਾ ਦੇ ਵਖਰੇਵੇਂਤੇ ਜ਼ੋਰ ਦੇਣ ਲਈ ਦਿੱਤਾ ਸੀਆਪਣੇ ਆਪ ਇਹ ਸਤਰਾਂ ਨਾ ਵਿਅਕਤੀਵਾਦ ਦੀ ਮਿਸਾਲ ਹਨ, ਨਾ ਨਾਇਕਮੁਖਤਾ ਦੀ ਅਤੇ ਨਾ ਹੀ ਨਾਇਕ ਪੂਜਾ ਦੀਇਹ ਖੁਦ ਇੱਕ ਨਾਇਕ ਵਲੋਂ ਮਾਣਮੱਤੇ ਅੰਦਾਜ਼ ਕੀਤਾ ਨਾਇਕ ਚਿਤਰਨ ਹੈ (ਨਾਇਕ ਚਿਤਰਨ ਦੇ ਸੰਕਲਪ ਦਾ ਸੰਪਾਦਕ ਨੇ ਆਪਣੇ ਸੁਭਾਵਿਕ ਅੰਦਾਜ਼ ਬ੍ਰੈਕਟ ਅੰਦਰ ਵਿਸਮਿਕ ਚਿੰਨ੍ਹ ਲਾ ਕੇ ਮਖੌਲ ਉਡਾਇਆ ਹੈਉਸ ਦੇ ਕੁਝ  ਵਿਸਮਿਕ ਚਿੰਨ੍ਹਾਂ ਦੀ ਨਵਿਰਤੀ ਸਾਡੇ ਵੱਲ ਬਕਾਇਆ ਹੈ!) ਜੇ ਸਾਥੀ ਸੰਪਾਦਕ ਨੇ ਵਿਅਕਤੀਵਾਦ ਅਤੇ ਨਾਇਕਮੁਖਤਾ ਦੇ ਸੰਕਲਪਾਂ ਦਾ ਵਖਰੇਵਾਂ ਪਛਾਣ ਲਿਆ ਹੁੰਦਾ ਤਾਂ ਉਸਨੂੰ ਇਹ ਸਤਰਾਂਮੱਧਯੁਗਦੇ ਅਗਾਂਹਵਧੂ ਵਿਅਕਤੀਵਾਦ ਦੀ ਮਿਸਾਲ ਨਾ ਜਾਪਦੀਆਂ ਬਾਜ ਤੁੜਾਉਣ” ’ਚਿੜੀਆਂਦੀ ਅਜਿਹੀ ਅਗਵਾਈ ਦਾ ਸੁੱਚਾ ਸੁਭਾਵਕ ਮਾਣ ਵਿਅਕਤੀਵਾਦ ਦੀ ਨਹੀਂ ਅਗਾਂਹਵਧੂ ਨਾਇਕ ਤਾਂਘ ਦੀ ਵੰਨਗੀ ਹੈਇਸਨੂੰ ਵਿਅਕਤੀਵਾਦ ਤੱਕ ਛੁਟਿਆਉਣਾ ਮਾਰਕਸਵਾਦ ਨਹੀਂ ਹੈ ਲੋਕਾਂ ਦਾ ਨਾਇਕ ਹੋਣ ਦਾ ਅਜਿਹਾ ਫਖਰ ਨਾਇਕਮੁਖਤਾ ਵੀ ਨਹੀਂ ਹੈਕਿਉਂਕਿ ਇਸ ਫਖਰ ਲੋਕਾਂ ਨਾਲ ਰਿਸ਼ਤੇ ਨਾਇਕ ਦੇ ਹਕੀਕੀ ਸਥਾਨ ਦੀ ਪਛਾਣ ਅਤੇ ਕਦਰ ਦਾ ਅੰਸ਼ ਸ਼ਾਮਲ ਹੈਮੱਧ-ਯੁੱਗਦੀਆਂ ਹਾਸਲ ਇਤਿਹਾਸਕ ਹਾਲਤਾਂ ਵਿਅਕਤੀਵਾਦ ਦਾ ਸੰਭਵ ਖੰਡਨ ਇਸ ਫਖਰ ਦੇ ਅੰਗ ਸੰਗ ਹੈ

ਅਸੀਂ ਇਕ ਮਹਾਨ ਨਾਇਕ ਅਤੇ ਕਵੀ ਵੱਲੋਂ ਵਿਅਕਤੀਵਾਦ, ਨਾਇਕ ਪੂਜਾ, ਨਾਇਕਮੁਖਤਾ ਜਾਂ ਨਾਇਕਵਾਦ ਦੇ ਖੰਡਨ ਦੀ ਮਿਸਾਲ ਵਜੋਂ ਗੁਰੂ ਗੋਬਿੰਦ ਸਿੰਘ ਦੀਆਂ ਇਹ ਸਤਰਾਂ ਵੀ ਪੇਸ਼ ਕੀਤੀਆਂ ਸਨ :

ਇਨ ਹੀ ਕੀ ਕਿਰਪਾ ਸੇ ਸਜੇ ਹਮ ਹੈਂ

ਨਹੀਂ ਮੋ ਸੇ ਗਰੀਬ ਕਰੋਰ ਪੜੇ

ਇਹ ਸਤਰਾਂ ਜਾਣੇ ਪਛਾਣੇ ਅਤੇ ਮਕਬੂਲ ਪੂਰੇ ਬੰਦ ਦਾ ਹਿੱਸਾ ਹਨਇਸ ਪੂਰੇ ਬੰਦ ਅੰਦਰ ਕਿਸੇ ਨਾਇਕ ਦੀਆਂ ਸਭਨਾਂ ਸਿਫਤਾਂ ਦਾ ਸਿਹਰਾ ਲੋਕਾਂ ਨੂੰ ਦਿੱਤਾ ਗਿਆ ਹੈਸਾਥੀ ਸੰਪਾਦਕ ਵੱਲੋਂ ਇੱਕ ਹਕੀਕੀ ਨਾਇਕ ਦੀ ਲਿਖੀ ਕਵਿਤਾ ਨੂੰ ਲੋਕ ਨਾਇਕ ਹੋਣ ਦੇ ਮਾਣਮੱਤੇ ਅਹਿਸਾਸ ਨਾਲੋਂ ਵੱਖ ਕਰਕੇ ਅਗਾਂਹਵਧੂ ਵਿਅਕਤੀਵਾਦ ਦੀ ਵੰਨਗੀ ਵਜੋਂ ਗ੍ਰਹਿਣ ਕਰਨ ਦੀ ਸੰਪਾਦਕ ਦੀ ਇਹ ਗਲਤੀ ਉਸਦੀ ਸੰਕਲਪਕ ਸੀਮਤਾਈ ਨੂੰ ਹੀ ਸਾਹਮਣੇ ਲਿਆਉਂਦੀ ਹੈ

ਅਸਲਮੈਂ ਰਾਹਾਂ ਤੇ ਨਹੀਂ ਤੁਰਦਾਦੀ ਆਲੋਚਨਾ ਨੂੰ ਲੋਕ ਬਨਾਮ ਨਾਇਕ ਦੇ ਸੰਕਲਪ ਦਾ ਰੰਗ ਚੜ੍ਹਾਉਣ ਦੀ ਸੰਪਾਦਕ ਦੀ ਕੋਸ਼ਿਸ਼ ਨੇ ਉਸਨੂੰ ਕੱਚਾ ਲਲਾਰੀ ਵਿਖਾਇਆ ਹੈ ਅਤੇ ਵਿਚਾਰੀ ਕਵਿਤਾ ਚੁੰਨੀਤੇ ਪਏ ਡੱਬ ਵੇਖਕੇ ਝੂਰਦੀ ਫਿਰਦੀ ਹੈ!

ਸੰਪਾਦਕ ਦਾ ਗਲਤੀਆਂ ਤੋਂਸੁਰਖਰੂਹੋਣ ਦਾ ਮਾਰਗ ਵੀ ਨਿਰਾਲਾ ਹੈ! ਉਹ ਪ੍ਰਤੱਖ ਹੋਈਆਂ ਗਲਤੀਆਂ ਦਾ ਅਣਚਾਹਿਆ ਲਿਬਾਸ ਆਪਣੇ ਗਲੋਂ ਲਾਹਕੇ ਮੱਲੋਮੱਲੀ ਦੂਜਿਆਂ ਦੇ ਗਲ ਪਾ ਦੇਣਾ ਚਾਹੁੰਦਾ ਹੈਇਸ ਕੋਸ਼ਿਸ਼ ਉਹ ਦੂਜਿਆਂ ਦੀਆਂ ਪੁਜੀਸ਼ਨਾਂ ਨੂੰ ਬੇਝਿਜਕ ਹੋ ਕੇਸਿਰ ਪਰਨੇਕਰ ਦਿੰਦਾ ਹੈ!

ਹੁਣ ਉਸਦਾ ਕਹਿਣਾ ਹੈ ਕਿਸੁਰਖ ਲੀਹਦਾ ਸੰਪਾਦਕਕਵਿਤਾ ਦੇ ਨਾਇਕ ਮੁਖੀ ਹੋਣ ਨੂੰ ਇੱਕ ਗੁਨਾਹ ਵਾਂਗ ਦੇਖਦਾ ਹੈਆਪਣੀ ਕਲਾਬਾਜ਼ੀ ਤੋਂ ਪਿੱਛੋਂ ਹੁਣ ਉਹ ਉਲਟਾ ਸਾਨੂੰ ਇਹ ਦੱਸਣ ਦੀ ਲੋੜ ਮਹਿਸੂਸ ਕਰਨ ਲੱਗ ਪਿਆ ਹੈ ਕਿਕਵਿਤਾ ਦਾ ਨਾਇਕਮੁਖੀ ਹੋਣਾ ਇਸਦੇ ਉਲਟ ਇਨਕਲਾਬੀ ਹੋਣ ਦੀ ਗਵਾਹੀ ਨਹੀਂ ਹੈਅਤੇ ਇਹ ਦੱਸਣ ਦੀ ਵੀ ਕਿ ਜਦੋਂ ਤੱਕ ਜਮਾਤੀ ਘੋਲ ਜਾਰੀ ਹੈ, “ਕਿਰਤੀ ਲੋਕਾਈ ਨੂੰ ਨਾਇਕਾਂ ਦੀ ਲੋੜ ਰਹੇਗੀ ਅਤੇਨਾਇਕਮੁਖੀ ਕਵਿਤਾ ਦੀ ਵੀ

(ਪ੍ਰਤੀਬੱਧ ਬੁਲੇਟਿਨ 41, ਸਫਾ 14)

ਕੀ ਅਸੀਂ ਨਾਇਕਮੁਖੀ ਕਵਿਤਾ ਨੂੰ ਸੱਚੀਂਓਂਗੁਨਾਹਜਾਂਉਲਟ ਇਨਕਲਾਬੀਸਮਝਦੇ ਹਾਂ?

ਸਾਡੀ ਲਿਖਤਚੋਂ ਹੇਠ ਲਿਖਿਆ ਹਵਾਲਾ ਅੱਖਾਂ ਮੀਚਕੇ ਲਾਏ ਇਸ ਇਲਜ਼ਾਮ ਦਾ ਥੋਥ ਉਘਾੜਦਾ ਹੈ,

ਪਰ ਨਾਇਕ ਮੁਖੀ ਕਵਿਤਾ ਹੁੰਦਿਆਂ ਜੁਝਾਰ ਕਵਿਤਾ ਨੇ ਉਸਾਰੂ ਸਮਾਜਿਕ ਪ੍ਰਭਾਵ ਪਾਇਆ ਅਤੇ ਲੋਕ ਪੱਖੀ ਪੰਜਾਬੀ ਕਵਿਤਾ ਨੂੰ ਸੱਜਰੇ ਨਕਸ਼ ਦਿੱਤੇਕਸਾਈ ਰਾਜ ਦੇ ਜਬਰ ਨਾਲ ਡੰਗੇ ਵਿਅਕਤੀ ਮਨ ਦੇ ਰੋਹ ਦਾ ਇਸ ਕਵਿਤਾ ਉਸਾਰੂ ਆਪਾ ਚਿਤਰਨ ਹੋਇਆਇਹ ਚਿਤਰਨ ਉਹਨਾਂ ਸਮਿਆਂ ਦੀ ਬੇਚੈਨ ਜੁਝਾਰ ਇਨਕਲਾਬੀ ਜਵਾਨੀ ਦੇ ਅਹਿਸਾਸਾਂ ਦਾ ਅਮਰ ਦਸਤਾਵੇਜ਼ ਹੋ ਨਿੱਬੜਿਆ(ਸੁਰਜੀਤ ਪਾਤਰ ਦੀ ਕਵਿਤਾ ਅਤੇਪ੍ਰਤੀਬੱਧਦਾ ਦਵ੍ਹੰਦਵਾਦ, ਸਫਾ 14)

ਕੀਜੁਝਾਰ ਇਨਕਲਾਬੀ ਜਵਾਨੀ ਦੇ ਅਹਿਸਾਸਾਂਦੇਅਮਰ ਦਸਤਾਵੇਜ਼ਦਾ ਅਰਥਉਲਟ ਇਨਕਲਾਬੀਅਤੇਗੁਨਾਹਹੁੰਦਾ ਹੈ?

ਸਾਡਾ ਸੰਪਾਦਕ ਸਾਥੀ ਆਪਣਾ ਹਾਲਹਾਏ, ਬੇਹੋਸ਼ੀ ਕੀ ਕੀ ਵਾਰਤਾ ਬੋਲੀ ਗਈ!” ਵਰਗਾ ਕਿਉਂ ਕਰੀ ਫਿਰਦਾ ਹੈ?!

ਅਸੀਂ ਨਾਇਕਮੁਖੀ ਕਵਿਤਾ ਦੇ ਅਗਾਂਹਵਧੂ ਅਤੇ ਇਨਕਲਾਬੀ ਰੋਲ ਦੇ ਮਹੱਤਵ ਤੇ ਜ਼ੋਰ ਦਿੱਤਾ ਹੈ ਅਜਿਹਾ ਜ਼ੋਰ ਅਸੀਂ ਸਾਥੀ ਸੰਪਾਦਕ ਵੱਲੋਂ ਲੋਕ ਬਨਾਮ ਨਾਇਕ ਦੇ ਸਵਾਲ ਦੀ ਕੁਚੱਜੀ ਪੇਸ਼ਕਾਰੀ ਦਾ ਖੰਡਨ ਕਰਦਿਆਂ ਦਿੱਤਾ ਹੈਅਸੀਂ ਨਾਇਕਮੁਖੀ ਕਵਿਤਾ ਨੂੰ ਨਕਾਰਨ ਦੇ ਖਿਲਾਫ ਹਾਂ, ਪਰ ਲੋਕਮੁਖੀ ਕਵਿਤਾ ਦੀ ਸਿਰਮੌਰਤਾ ਦੇ ਕਮਿਊਨਿਸਟ ਇਨਕਲਾਬੀ ਨਜ਼ਰੀਏ ਨੂੰ ਬੁਲੰਦ ਕਰਦੇ ਹਾਂਇਸ ਨਜ਼ਰੀਏ ਤੋਂ ਅਸੀਂ ਨਕਸਲਬਾੜੀ ਲਹਿਰ ਦੇ ਝੰਜੋੜੇ ਦੇ ਅਸਰ ਹੇਠ ਲਿਖੀ ਗਈ ਪੰਜਾਬੀ ਕਵਿਤਾ (ਜਿਸਨੂੰ ਕਰਾਂਤੀਕਾਰੀ ਕਵਿਤਾ, ਜੁਝਾਰ ਕਵਿਤਾ ਅਤੇ ਜੁਝਾਰ ਵਿਦਰੋਹੀ ਕਵਿਤਾ ਵਰਗੇ ਨਾਵਾਂ ਨਾਲ ਜਾਣਿਆ ਗਿਆ) ਦੀ ਨੀਝ ਦੀ ਸੀਮਤਾਈ ਨੂੰ ਵੀ ਸਮੇਂ ਸਮੇਂ ਚਰਚਾ ਲਿਆਉਂਦੇ ਰਹੇ ਹਾਂਇਸ ਕਵਿਤਾ ਲੋਕਾਂ ਦੇ ਮੁਕਾਬਲੇ ਨਾਇਕਾਂ ਦੀ ਭੂਮਿਕਾਤੇ ਉਲਾਰ ਜ਼ੋਰ ਦਾ ਅੰਸ਼ ਸ਼ਾਮਲ ਰਿਹਾ ਹੈਅਸੀਂ ਆਪਣੀਆਂ ਟਿੱਪਣੀਆਂ ਇਸ ਕਵਿਤਾ ਦੀ ਨੀਝ ਦੀਆਂ ਸੀਮਤਾਈਆਂ ਨੂੰ ਵੀ ਅਤੇ ਇਸ ਨੀਝ ਦੇ ਲੋਕਮੁਖੀ ਵਿਕਾਸ ਦੇ ਅਮਲ ਨੂੰ ਵੀ ਹਾਲਤਾਂ ਨਾਲ ਜੋੜਕੇ ਦਰਸਾਉਣ ਦੀ ਕੋਸ਼ਿਸ਼ ਕਰਦੇ ਰਹੇ ਹਾਂ

ਅਸੀਂ ਸੰਪਾਦਕ ਸਾਥੀ ਵੱਲੋਂ ਪਾਤਰ ਦੀ ਕਵਿਤਾ ਦੀ ਚਰਚਾ ਕਰਦਿਆਂ ਇਤਿਹਾਸ ਦੇ ਸਿਰਜਣਹਾਰਾਂ ਵਜੋਂ ਲੋਕਾਂ ਦੇ ਰੋਲ ਬਾਰੇ ਉਭਾਰੀ ਧਾਰਨਾ ਨੂੰ ਸਹੀ ਆਖਿਆ ਸੀ, ਪਰ ਪਾਤਰ ਦੀ ਚਰਚਾ ਅਧੀਨ ਕਵਿਤਾਤੇ ਇਸਦੇ ਢੁਕਾਅ ਨੂੰ ਗਲਤ ਆਖਿਆ ਸੀਸਾਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਸਾਡਾ ਸੰਪਾਦਕ ਸਾਥੀ ਏਨੀ ਜਲਦੀ ਇਤਿਹਾਸ ਦੇ ਸਿਰਜਣਹਾਰਾਂ ਵਜੋਂ ਲੋਕਾਂ ਦੀ ਉਸਤਤ ਦਾ ਸਹੂਲਤੀ ਝੰਡਾ ਨੀਵਾਂ ਕਰਕੇ ਨਾਇਕਾਂ ਦੀ ਵਡਿਆਈ ਦਾ ਸਹੂਲਤੀ ਪਰਚਮ ਲਹਿਰਾ ਦੇਵੇਗਾਇਥੇ ਅਸੀਂ ਇਤਿਹਾਸ ਦੀ ਸਿਰਜਣਾ ਲੋਕਾਂ ਦੇ ਰੋਲ ਬਾਰੇ ਸੰਪਾਦਕ ਵੱਲੋਂ ਸੀਮਤ ਰੂਪ ਬਿਆਨੇ ਮਾੳ-ਜ਼ੇ ਤੁੰਗ ਦੇ ਕਥਨ ਦੇ ਸਹੀ ਬਿਆਨਤੇ ਜ਼ੋਰ ਦੇਣਾ ਚਾਹੁੰਦੇ ਹਾਂਕਾਮਰੇਡ ਮਾਓ ਦਾ ਕਥਨ ਹੈ ਕਿਲੋਕ ਅਤੇ ਕੇਵਲ ਲੋਕ ਹੀ ਸੰਸਾਰ ਇਤਿਹਾਸ ਦੀ ਸਿਰਜਣਾ ਦੀ ਚਾਲਕ ਸ਼ਕਤੀ ਹਨਇਸ ਅਖਾਣ ਦੇ ਸਾਡੇ ਵੱਲੋਂ ਲਕੀਰੇ ਗਏ ਸ਼ਬਦ ਵਿਸ਼ੇਸ਼ ਕਰਕੇ ਧਿਆਨ ਦੇਣ ਯੋਗ ਹਨਇਹ ਇਤਿਹਾਸਕ ਸਚਾਈ ਅਹਿਮ ਹੈ ਕਿ ਇਤਿਹਾਸ ਦੇ ਸਿਰਜਣਹਾਰਾਂ ਵਜੋਂਲੋਕ ਅਤੇ ਕੇਵਲ ਲੋਕ ਹੀਸ਼ਬਦ-ਸਮੂਹ ਦੀ ਵਰਤੋਂ ਇਤਿਹਾਸ ਦੇ ਸਿਰਜਣਹਾਰਾਂ ਵਜੋਂਲੋਕ ਅਤੇ ਨਾਇਕਸ਼ਬਦ-ਸਮੂਹ ਦੀ ਵਰਤੋਂ ਦੇ ਖੰਡਨ ਵਜੋਂ ਸਥਾਪਤ ਹੋਈ ਹੈਇਸ ਪ੍ਰਸੰਗ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਸਾਡੇ ਸੰਪਾਦਕ ਲਈ ਬੜੀ ਜਲਦੀ ਲੋਕਾਂ ਦੀ ਭੂਮਿਕਾ ਦੇ ਨਕਾਰੇ ਜਾਣ ਦਾ ਫਿਕਰ ਮੱਧਮ ਪੈ ਗਿਆ ਹੈ ਅਤੇ ਇਸਦੀ ਥਾਂ ਨਾਇਕਾਂ ਦੀ ਭੂਮਿਕਾ ਦੇ ਨਕਾਰੇ ਜਾਣ ਦੇ ਫਿਕਰ ਨੇ ਮੱਲ ਲਈ ਹੈਇਹ ਵੇਖਣਾ ਬਾਕੀ ਹੈ ਕਿ ਇਹ ਬੌਧਿਕ ਤਰਲਤਾ ਅੱਗੇ ਕੀ ਕੀ ਰੰਗ ਵਿਖਾਉਂਦੀ ਹੈ

ਆਓ, ਸੰਪਾਦਕ ਵੱਲੋਂ ਵਿਵਾਦ ਦਾ ਅਹਿਮ ਵਿਸ਼ਾ ਬਣਾਈ ਪਾਤਰ ਦੀ ਕਵਿਤਾ ਵੱਲ ਪਰਤੀਏਸਾਥੀ ਸੰਪਾਦਕ ਨੇ ਇਸ ਕਾਵਿ ਟੋਟੇ ਨੂੰਨਿੱਕ ਬੁਰਜੁਆ ਵਿਅਕਤੀਵਾਦਦਾ ਪ੍ਰਗਟਾਵਾ ਕਿਹਾ ਹੈ ਪਰ ਅਜੇ ਤੱਕ ਵੀ (!) ਉਸ ਵੱਲੋਂ ਇਹ ਦੱਸਣਾ ਬਾਕੀ ਹੈ ਕਿ ਇਹ ਨਿੱਕ ਬੁਰਜੂਆ ਵਿਅਕਤੀਵਾਦ ਦਾ ਪ੍ਰਗਟਾਵਾ ਕਿਵੇਂ ਹੈ! ਸਾਡਾ ਅੰਦਾਜ਼ਾ ਸੀ ਕਿ ਸੰਪਾਦਕ ਲਈ ਪਾਤਰ ਵੱਲੋਂ ਵਰਤਿਆ ਪੜਨਾਂਵਮੈਂਇਸਦਾ ਅਧਾਰ ਹੋਵਗਾਅਸੀਂ ਟਿੱਪਣੀ ਕੀਤੀ ਸੀ ਕਿ ਸੰਪਾਦਕ ਨੇਮੈਂਨੂੰਵਿਅਕਤੀਦਾ ਸਮਾਨ ਅਰਥੀ ਬਣਾ ਦਿੱਤਾ ਹੈ ਪਰ ਸੰਪਾਦਕ ਇਨਕਾਰੀ ਹੈਉਸ ਮੁਤਾਬਕ ਸਾਡੀ ਇਹ ਗੱਲ ਗਲਤ ਹੈ! ਅਸੀਂ ਕਿਹਾ ਸੀ ਕਿ ਪੜਨਾਂਵਮੈਂਪਾਤਰ ਦੀਆਂ ਚਰਚਾ ਅਧੀਨ ਸਤਰਾਂ ਸਮੂਹਕ ਮਨੁੱਖੀ ਗੌਰਵ ਦੀ ਤਰਜਮਾਨੀ ਕਰਦਾ ਹੈਪਰ ਸੰਪਾਦਕ ਮੁਤਾਬਕ ਸਾਡੀ ਇਹ ਗੱਲ ਵੀ ਗਲਤ ਹੈਉਸਦਾ ਕਹਿਣਾ ਹੈ ਕਿ ਅਸੀਂਬੱਕਰੀ ਨੂੰ ਊਠਬਣਾ ਰਹੇ ਹਾਂ! (ਇਹ ਸਤਰਾਂਬੱਕਰੀਕਿਵੇਂ ਹਨ, ਵਿਆਖਿਆ ਇਸਦੀ ਵੀ ਅਜੇ ਤੱਕ ਕੋਈ ਨਹੀ! )

ਤਾਂ ਫਿਰ ਪਾਤਰ ਦੀ ਇਸ ਕਵਿਤਾ ਵਿਚਲਾਮੈਂਸੰਪਾਦਕ ਲਈ ਹੈ ਕੀ ? ਜੇ ਇਹਮੈਂਵਿਅਕਤੀ ਦਾ ਸਮਾਨ ਅਰਥੀ ਹੀ ਨਹੀਂ ਹੈ ਤਾਂ ਕਿਸੇ ਵੀ ਹੋਸ਼-ਹਵਾਸ ਵਾਲੇ ਵਿਅਕਤੀ ਲਈ ਇਨ੍ਹਾਂ ਸਤਰਾਂ ਬਾਰੇ ਟਪਲੇ ਦੀ ਰਹਿੰਦੀ ਖੂੰਹਦੀ ਗੁੰਜਾਇਸ਼ ਵੀ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈਸ਼ਾਇਦ ਸੰਪਾਦਕ ਸਾਥੀ ਇਸ ਸਵਾਲ ਨੂੰ ਆਇਆ ਗਿਆ ਕਰਨ ਖਾਤਰ ਜੂਝ ਰਿਹਾ ਹੈਜਾਂ ਸ਼ਾਇਦ ਇਸਦਾ ਕੋਈ ਹੋਰ ਜਵਾਬ ਘੜਨ ਲਈ ਜੂਝ ਰਿਹਾ ਹੈਉਹਦੇ ਮਨ ਦੀਆਂ ਤਾਂ ਉਹੀ ਜਾਣੇ! ਪਰ ਸਾਡੇ ਸਾਹਮਣੇ ਇਸ ਪੱਖੋਂ ਉਸ ਦੀ ਗੱਲ ਦਾ ਅਜੇ ਤੱਕ ਕੋਈ ਸਾਫ ਮੂੰਹ ਮੱਥਾ ਨਹੀਂ ਹੈਇਸ ਮੂੰਹ ਮੱਥੇ ਬਗੈਰ ਇਸ ਕਵਿਤਾ ਬਾਰੇ ਬਹਿਸ ਨਿਰੀ ਭਕਾਈ ਤੋਂ ਵੱਧ ਕੋਈ ਅਰਥ ਨਹੀਂ ਰੱਖਦੀ

ਅਸੀਂ ਫੇਰ ਦੁਹਰਾਉਂਦੇ ਹਾਂ ਕਿ ਪਾਤਰ ਦੀ ਇਸ ਕਵਿਤਾ ਵਿਚਲਾਮੈਂਸਮੂਹਕ ਮਨੁੱਖੀ ਗੌਰਵ ਦੀ ਤਰਜਮਾਨੀ ਕਰਦਾ ਹੈਇਹਮੈਂਸੁਰਜੀਤ ਪਾਤਰ ਨਾਂ ਦਾ ਜਾਂ ਕੋਈ ਹੋਰ  ਇੱਕਲਾ ਵਿਅਕਤੀ ਨਹੀਂ ਹੈਆਓ ਜ਼ਰਾ ਇੱਕ ਵਾਰ ਫੇਰ ਇਸ ਕਾਵਿ ਟੋਟੇ ਦੇ ਰੂ--ਰੂ ਹੋਈਏ:

ਮੈਂ ਰਾਹਾ ਤੇ ਨਹੀਂ ਤੁਰਦਾ

ਮੈਂ ਤੁਰਦਾ ਹਾਂ ਤਾਂ ਰਾਹ ਬਣਦੇ

ਯੁਗਾਂ ਤੋਂ ਕਾਫਲੇ ਆਉਂਦੇ

ਇਸੇ ਸੱਚ ਦੇ ਗਵਾਹ ਬਣਦੇ

ਭਲਾ ਉਪਰੋਕਤ ਸਤਰਾਂਯੁਗਾਂ ਤੋਂ ਆਉਂਦੇ ਕਾਫ਼ਲੇਕਿਸ ਦੀ ਤਰਜਮਾਨੀ ਕਰਦੇ ਹਨ? ਕੀ ਸੁਰਜੀਤ ਪਾਤਰ ਨਾਂ ਦੇ ਵਿਅਕਤੀ ਮਨੁੱਖ ਦੀ ਜਾਂ ਨਵੇਂ ਰਾਹ ਸਿਰਜ ਰਹੇ ਵਿਸ਼ਾਲ ਮਨੁੱਖੀ ਸਮੂਹਾਂ ਦੀ? ਕੀ ਆਪਣੀਆਂ ਪੈੜਾਂ ਨਾਲ ਨਵੇਂ ਰਾਹਾਂ ਦੀ ਯੁਗੋ-ਯੁਗ ਸਿਰਜਣਾ ਦੀ ਗਵਾਹੀ ਭਰ ਰਹੇ ਇਹਨਾਂ ਕਾਫ਼ਲਿਆਂ ਨੂੰਭੀੜਕਿਹਾ ਜਾ ਸਕਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲਈ ਕਿਸੇ ਗੂੜ੍ਹ ਗਿਆਨ ਦੀ ਜ਼ਰੂਰਤ ਨਹੀਂ ਹੈਸਿਰਫ ਸਧਾਰਣ ਸੂਝ-ਬੂਝ ਦੀ ਜ਼ਰੂਰਤ ਹੈ, ਜਿਸਨੂੰ ਅੰਗਰੇਜ਼ੀ ਕਾਮਨ ਸੈਂਸ ਕਿਹਾ ਜਾਂਦਾ ਹੈ! ਇਹ ਅਜਿਹੀ ਚੀਜ਼ ਹੈ, ਜੋ ਕੋਈ ਕਿਸੇ ਨੂੰ ਉਧਾਰ ਨਹੀਂ ਦੇ ਸਕਦਾ!

ਕੁੱਲ ਮਿਲਾਕੇ ਨਤੀਜਾ ਇਹ ਹੈ ਕਿ ਸੰਪਾਦਕ ਵੱਲੋਂ ਚੋਣਵੀਂ ਮਿਸਾਲ ਵਜੋਂ ਬਹਿਸ ਦਾ ਵਿਸ਼ਾ ਬਣਾਏ ਸ਼ੇਅਰ,ਕਾਵਿ ਟੋਟੇ ਜਾਂ ਕਵਿਤਾ (ਸਾਹਿਤ ਵਿਗਿਆਨ ਇਹ ਤਿੰਨੇ ਲਕਬ ਵਰਤਣ ਦੀ ਆਗਿਆ ਦਿੰਦਾ ਹੈ) ਕੁਝ ਵੀ ਅਜਿਹਾ ਨਹੀਂ ਲੱਭਦਾ ਜੋ ਪਾਤਰ ਬਾਰੇ ਲੋਕਾਂ ਨੂੰਭੀੜਸਮਝਣ ਦੇ ਫਤਵੇ ਦੀ ਪੁਸ਼ਟੀ ਕਰਦਾ ਹੋਵੇਸੰਪਾਦਕ ਵੱਲੋਂ ਸਫਿਆਂ ਦੇ ਸਫੇ ਤਾਂ ਭਰੇ ਗਏ ਹਨ, ਪਰ ਇਹਨਾਂ ਸਫਿਆਂ ਦੀ ਕੋਈ ਵੀ ਸਤਰ ਅਜਿਹੀ ਨਹੀਂ ਜੋ ਦੱਸਦੀ ਹੋਵੇ ਕਿ ਸੰਪਾਦਕ ਵੱਲੋਂ ਅਧਾਰ ਬਣਾਈਆਂ ਹਵਾਲਾ ਸਤਰਾਂ ਲੋਕਾਂ ਨੂੰਭੀੜਵਜੋਂ ਕਿਵੇਂ ਨਕਾਰਦੀਆਂ ਹਨਇਉਂ ਸੰਪਾਦਕ ਦੀਆਂ ਵਿਆਖਿਆਵਾਂ ਉਸਦੇ ਫਤਵੇ ਦੇ ਖਾਲੀਪਣ ਦਾ ਲੰਮਾ ਇਸ਼ਤਿਹਾਰ ਹੋ ਨਿੱਬੜੀਆਂ ਹਨ

ਭਾਵੇਂ ਪਾਤਰ ਸਬੰਧੀ ਲੋਕਾਂ ਨੂੰਭੀੜਸਮਝ ਕੇ ਨਕਾਰਨ ਅਤੇ ਵਿਅਕਤੀ ਨੂੰ ਹੀ ਸਭ ਕੁਝ ਸਮਝਣ ਦੇ ਆਪਣੇ ਫਤਵੇ ਲਈ ਪੇਸ਼ ਕੀਤੀਆਂ ਮੁੱਖ ਹਵਾਲਾ ਸਤਰਾਂ ਦੀ ਸੰਪਾਦਕ ਸਾਥੀ ਅਜੇ ਤੱਕ ਵੀ ਕੋਈ ਵਿਆਖਿਆ ਪੇਸ਼ ਨਹੀਂ ਕਰ ਸਕਿਆ, ਪਰ ਉਹ ਇਸ ਫਤਵੇ ਦਾ ਬੇਫਿਕਰੀ ਨਾਲ ਆਮਕਰਨ (Generalization) ਜ਼ਰੂਰ ਕਰੀ ਬੈਠਾ ਹੈ

ਅਸੀਂ ਪਾਤਰ ਦੀ ਏਸੇ ਗ਼ਜ਼ਲਚੋਂ ਪੰਜ ਹਵਾਲੇ ਦਿੱਤੇ ਹਨ, ਜਿਨ੍ਹਾਂ ਦੀ ਧਾਰ ਵਿਅਕਤੀਮੁਖਤਾ ਦੇ ਖਿਲਾਫ ਹੈਸੰਪਾਦਕ ਸਾਥੀ ਦਾ ਉਜਰ ਹੈ ਕਿ ਅਸੀਂ ਇਹਨਾਂ ਸਤਰਾਂ ਦੀ ਗੱਲ ਕਿਉਂ ਕਰਦੇ ਹਾਂ ਜਦੋਂ ਕਿ ਉਸਨੇ ਤਾਂ ਇਹਨਾਂ ਨੂੰ ਵਿਸ਼ਾ ਹੀ ਨਹੀਂ ਬਣਾਇਆ

ਉਸਦੀ ਜ਼ਾਹਰਾ ਉਪਰਾਮਤਾ ਦੀ ਅਸਲ ਵਜ੍ਹਾ ਇਹ ਹੈ ਕਿ ਇਹਨਾਂ ਹਵਾਲਿਆਂ ਦੇ ਸਨਮੁਖ ਹੋਇਆਂ ਪਾਤਰ ਬਾਰੇ ਲੋਕਾਂ ਨੂੰਭੀੜਸਮਝਣ ਦੇ ਸੰਪਾਦਕ ਦੇ ਮਨ-ਭਾਉਂਦੇ ਫਤਵੇ ਦਾ ਨਿਰ-ਆਧਾਰ ਆਮਕਰਨ ਭੁੰਜੇ ਜਾ ਡਿੱਗਦਾ ਹੈਵਿਅਕਤੀਮੁਖਤਾ ਦੇ ਖੰਡਨ ਦੇ ਇਹਨਾਂ ਠੋਸ ਇਜ਼ਹਾਰਾਂ ਨੂੰ ਨਜ਼ਰ ਅੰਦਾਜ ਕਰਕੇ ਇਹ ਆਮ ਫਤਵਾ ਕਿਵੇਂ ਦਿੱਤਾ ਜਾ ਸਕਦਾ ਹੈ ਕਿ, “ਪਾਤਰ ਲਈ ਵਿਅਕਤੀ ਹੀ ਸਭ ਕੁਝ ਹੈਅਤੇ ਲੋਕਭੀੜਹਨ?

ਇਸ ਗ਼ਜ਼ਲਚੋਂ ਦਿੱਤੇ ਹਵਾਲਿਆਂ ਤੋਂ ਇਲਾਵਾ ਹੋਰਨਾਂ ਨਜ਼ਮਾਂਚੋਂ ਵੀ ਅਸੀਂ ਵਿਅਕਤੀ ਦੇ ਮੁਕਾਬਲੇ ਲੋਕਾਂ ਅਤੇ ਸਮੂਹਕਤਾ ਨੂੰ ਉਚਿਆਉਂਦੇ ਹਵਾਲੇ ਦਿੱਤੇ ਹਨਇਹਨਾਂ ਲੋਕਾਂ ਪ੍ਰਤੀ ਅਥਾਹ ਸਤਿਕਾਰ tਪ੍ਰਗਟ ਕਰਦੀਆਂ ਅਤੇਭੀੜਦੇ ਨਕਾਰੀ ਸੰਕਲਪ ਨੂੰ ਨਕਾਰਦੀਆਂ ਹੇਠ ਲਿਖੀਆਂ ਸਤਰਾਂ ਵੀ ਸ਼ਾਮਿਲ ਹਨ :

ਨਹੀਂ ਇਹ ਭੀੜ ਨਹੀਂ ਕੋਈ

ਇਹ ਰੂਹਦਾਰਾਂ ਦੀ ਸੰਗਤ ਹੈ

ਇਹ ਤੁਰਦੇ ਵਾਕ ਦੇ ਵਿੱਚ ਅਰਥ ਨੇ

ਅਰਥਾਂ ਦੀ ਪੰਗਤ ਹੈ

ਇਹ ਸ਼ੋਭਾ ਯਾਤਰਾ ਤੋਂ

ਵੱਖਰੀ ਹੈ ਯਾਤਰਾ ਕੋਈ..

ਇਹ ਮੈਂ ਨੂੰ ਛੋੜ

ਆਪਾਂ ਤੇ ਅਸੀਂ ਵੱਲ

ਜਾ ਰਿਹਾ ਕੋਈ

ਇਹ ਹਵਾਲਾ ਪਾਤਰ ਦੀ ਕਵਿਤਾਤੇ ਲੋਕਾਂ ਨੂੰਭੀੜਸਮਝਣ ਦੇ ਇਲਜ਼ਾਮ ਦੇ ਸਿੱਧਾ ਛਾਤੀ ਵੱਜਦਾ ਹੈਇਹ ਜਾਹਰ ਕਰਦਾ ਹੈ ਕਿ ਪਾਤਰ ਲਈ ਜੁਝਾਰ ਲੋਕਾਈ ਰੂਹਦਾਰਾਂ ਦੀ ਸੰਗਤ ਹੈਲੋਕ ਅਰਥਾਂ ਨਾਲ ਭਰਪੂਰ ਤੁਰਦੇ ਵਾਕ ਦਾ ਉੱਚਾ ਦਰਜਾ ਰੱਖਦੇ ਹਨਪਰ ਸੰਪਾਦਕ ਸਾਥੀ ਇਸ ਅਸਲ ਨੁਕਤੇ ਨੂੰ ਲੈ ਕੇ ਹਵਾਲੇ ਦੀ ਚਰਚਾ ਤੋਂ ਮੂੰਹ ਫੇਰ ਲੈਂਦਾ ਹੈਇਸ ਟਾਲੇ ਨੂੰ ਢਕਣ ਖਾਤਰ ਉਹ ਇਕ ਉੱਕਾ ਹੀ ਬੇਲੋੜਾ ਫਾਲਤੂ ਨੁਕਤਾ ਚਰਚਾ ਖਿੱਚ ਲਿਆਉਂਦਾ ਹੈ

ਇਹ ਫਜ਼ੂਲ ਨੁਕਤਾ ਕੀ ਹੈ? ਉਪਰੋਕਤ ਹਵਾਲਾ ਦੇਣ ਵੇਲੇ ਅਸੀਂ ਇੱਕ ਸਤਰ ਬਹਿਸ ਦੇ ਠੋਸ ਪ੍ਰਸੰਗ ਬੇਲੋੜੀ ਹੋਣ ਕਰਕੇ ਛੱਡ ਦਿੱਤੀ ਸੀਇਹ ਸਤਰ ਹੈ :

ਗੁਰਾਂ ਦੀ ਦੀਖਿਆਤੇ

ਚੱਲ ਰਿਹਾ ਹੈ ਕਾਫਲਾ ਕੋਈ

ਸਾਥੀ ਸੰਪਾਦਕ ਅਸਲ ਨੁਕਤੇ ਤੋਂ ਲਾਂਭੇ ਜਾਣ ਲਈ ਇਹ ਭਟਕਾਊ ਪਰ ਨਿਰਅਧਾਰ ਚਰਚਾ ਛੇੜਦਾ ਹੈ ਕਿ ਇਹ ਸਤਰ ਸੁਰਜੀਤ ਪਾਤਰ ਨੂੰ ਕਿਸਾਨ ਘੋਲ ਨੂੰ ਧਾਰਮਿਕ ਰੰਗਤ ਦੇਣ ਦੇ ਇਲਜ਼ਾਮ ਤੋਂ ਬਚਾਉਣ ਲਈ ਛੁਪਾਈ ਗਈ ਹੈ (ਪ੍ਰਤੀਬੱਧ - 41, ਸਫ਼ਾ) ਅਸੀਂ ਇਸ ਸਤਰ ਦਾ ਕਿਸਾਨ ਘੋਲ ਤੇ ਕੋਈ ਨਾਂਹ-ਪੱਖੀ ਪ੍ਰਭਾਵ ਨਹੀਂ ਦੇਖਦੇ ਅਤੇ ਸਾਥੀ ਸੰਪਾਦਕ ਨੂੰ ਕਿਆਫ਼ਾਮੁਖੀ ਹੋਣ ਤੋਂ ਬਚਣ ਦੀ ਸਲਾਹ ਦਿੰਦੇ ਹਨਲੋੜ ਅਤੇ ਗੁੰਜਾਇਸ਼ ਮੁਤਾਬਿਕ ਅਸੀਂ ਇਸ ਕਿਆਫ਼ਾਮੁਖੀ ਬਿਰਤੀ ਦੀਆਂ ਹੋਰ ਮਿਸਾਲਾਂ ਵੀ ਸੰਪਾਦਕ ਦੀ ਸਹਾਇਤਾ ਲਈ ਹਾਜ਼ਰ ਕਰ ਸਕਦੇ ਹਾਂ

ਪਾਤਰ ਦੀ ਕਵਿਤਾ ਖਿਲਾਫ ਵਿਅਕਤੀ ਦੇ ਮੁਕਾਬਲੇ ਸਮੂਹ ਨੂੰ ਛੁਟਿਆਉਣ ਦੇ ਫ਼ਤਵੇ ਦੀ ਛਾਤੀ ਸਿੱਧਾ ਵੱਜਦਾ, ਪਰ ਸੰਪਾਦਕ ਵੱਲੋਂ ਵੇਖਕੇ ਅਣਡਿੱਠ ਕੀਤਾ ਇੱਕ ਹੋਰ ਹਵਾਲਾ ਹੈ:

ਮੈਂ ਮੈਂ, ਤੂੰ ਤੂੰ ਕਰਦੇ ਸੀ, ਅਸੀਂ ਅੱਜ ਅਸੀਂ ਹਾਂ ਹੋਏ

ਏਸ ਅਸੀਂ ਨੂੰ ਸਾਂਭ ਕੇ ਰੱਖਣਾ, ਅਸੀਂ ਮਸੀਂ ਅਸੀਂ ਹਾਂ ਹੋਏ

ਓਹੀ ਅਸੀਂ ਮੁਕੱਦਸ ਹੁੰਦੀ, ਜਿਹੜੀ ਸੱਚ ਦੇ ਸੰਗ ਖਲੋਏ

ਦੁੱਖਾਂ ਵਿੱਚ ਵੀ ਮੇਲੇ ਲੱਗਦੇ, ਜਦ ਦੁਖ ਸੁਖ ਸਾਂਝਾ ਹੋਏ

ਵਿਅਕਤੀ-ਸਮੂਹ, ਮੈਂ-ਅਸੀਂ, ਅਤੇ ਨਾਇਕ-ਲੋਕ ਦੇ ਸਬੰਧਾਂ ਬਾਰੇ ਪਾਤਰ ਦੀ ਕਵਿਤਾ ਦੇ ਰੁਖ ਸਬੰਧੀ ਅਸੀਂ ਕਈ ਹੋਰ ਹਵਾਲੇ ਵੀ ਦਿੱਤੇ ਹਨ

ਪਰ ਸੰਪਾਦਕ ਇਹਨਾਂ ਹਵਾਲਿਆਂਚੋਂ ਵੀ ਕਿਸੇ ਨੂੰ ਵੀ ਸੰਬੋਧਿਤ ਨਹੀਂ ਹੁੰਦਾ ਹਵਾਲੇ ਬਾਰੇ ਗੱਲ ਕਰਨ ਦੀ ਥਾਂ ਉਹ ਆਪਣੀ ਜਾਚੇ ਇਹ ਵਿਖਾਉਣਤੇ ਜ਼ੋਰ ਲਾ ਦਿੰਦਾ ਹੈ ਕਿ ਜਿਨ੍ਹਾਂ ਨਜ਼ਮਾਂ ਜਾਂ ਗਜ਼ਲਾਂਚੋਂ ਹਵਾਲੇ ਦਿੱਤੇ ਗਏ ਹਨ ਉਹ ਕਿੰਨੀਆਂਨਿਕੰਮੀਆਂਹਨਇਉਂ ਕਰਦਿਆਂ ਉਹ ਇਨ੍ਹਾਂ ਕਵਿਤਾਵਾਂ ਨੂੰ ਸਮਝਣ ਦੇ ਮਾਮਲੇ ਵੀ ਆਪਣੀ ਸੀਮਤਾਈ ਜ਼ਾਹਿਰ ਕਰ ਬਹਿੰਦਾ ਹੈ ਅਤੇ ਇਨ੍ਹਾਂ ਦੇ ਅਰਥਾਂ ਦਾ ਹੁਲੀਆ ਵੀ ਵਿਗਾੜ ਧਰਦਾ ਹੈ

ਸੰਪਾਦਕ ਸਾਥੀ ਵੱਲੋਂ ਪਾਤਰ ਸਬੰਧੀ ਨਾਇਕਾਂ ਨੂੰ ਉਚਿਆਉਣ ਅਤੇ ਲੋਕਾਂ ਨੂੰ ਨਕਾਰਨ ਦੇ ਫਤਵੇ ਦੇ ਪ੍ਰਸੰਗ ਹੀ ਅਸੀਂ ਕਵਿਤਾਉਦਾਸ ਦਿਨ” ’ਚੋਂ ਹੇਠ ਲਿਖਿਆ ਹਵਾਲਾ ਦਿੱਤਾ ਸੀ:

ਮੈਂ ਨਹੀਂ ਮੰਗਦਾ ਤੁਹਾਡੇ ਤੋਂ

ਨਾਇਕ ਤੇ ਸ਼ਹੀਦ ਤੇ ਮਹਾਨ ਬਲੀਦਾਨ

ਮੈਨੂੰ ਚਾਹੀਦੇ ਨੇ

ਅਧੂਰੇ ਜਿਹੇ ਵਾਕ, ਉੱਠੇ ਹੋਏ ਹੱਥ

ਨਿੱਕੇ ਨਿੱਕੇ ਕਰੋੜ ਕਦਮ

ਉਦਾਸ ਦਿਨਾਂ ਦੀ ਫੌਜ ਦਾ ਮੂੰਹ ਮੋੜਨ ਲਈ

(ਆਖਰੀ ਸਤਰ ਸਾਡੇ ਵੱਲੋਂ ਦਿੱਤੇ ਹਵਾਲੇ ਦਾ ਹਿੱਸਾ ਨਹੀਂ ਸੀ)

ਇਹ ਸਤਰਾਂ ਪ੍ਰਤੱਖ ਤੌਰਤੇਉਦਾਸ ਦਿਨਾਂ ਦੀ ਫੌਜ ਦਾ ਮੂੰਹ ਮੋੜਨ ਲਈ”, ਨਾਇਕਾਂ ਦੇ ਮੁਕਾਬਲੇ ਲੋਕਾਂ ਦੇ ਕਰੋੜਾਂ ਕਦਮਾਂ ਅਤੇ ਉੱਠੇ ਹੋਏ ਹੱਥਾਂ ਨੂੰ ਪ੍ਰੇਰਨਾ ਸਰੋਤ ਵਜੋਂ ਪੇਸ਼ ਕਰਦੀਆਂ ਹਨਇਹ ਸੰਕੇਤ ਦਿੰਦੀਆਂ ਹਨ ਕਿ ਹਰਕਤਸ਼ੀਲ ਵਿਸ਼ਾਲ ਜਨਸਮੂਹ ਹੀ ਸਰਬਪੱਖੀ ਸਮਾਜਿਕ ਨਿਘਾਰ ਤੋਂ ਉਪਰਾਮ ਸੰਵੇਦਨਸ਼ੀਲ ਪਰਤਾਂ ਲਈ ਧਰਵਾਸ ਅਤੇ ਪ੍ਰੇਰਨਾ ਦਾ ਸੋਮਾ ਬਣਦੇ ਹਨ

ਸੰਪਾਦਕ ਸਾਥੀ ਇਸ ਪੂਰੀ ਕਵਿਤਾ ਨੂੰ ਪਾਠਕਾਂ ਲਈ ਪੇਸ਼ ਕਰਦਾ ਹੈਇਸ ਕਿਆਫੇ ਨਾਲ ਕਿ ਅਸੀਂ ਇੱਕ ਪਹਿਰੇ ਤੋਂ ਬਿਨਾਂ ਬਾਕੀ ਦੀ ਸਾਰੀ ਕਵਿਤਾ ਨੂੰ ਛੁਪਾਉਣਾ ਚਾਹਿਆ ਹੈ ਅਤੇ ਇਸ ਕਵਿਤਾ ਦੀ ਥੋਕ ਛੰਗਾਈ ਕਰ ਦਿੱਤੀ ਹੈ(ਪ੍ਰਤੀਬੱਧ ਸਫਾ - 41) ਇਉਂ ਆਪਣੀ ਜਾਚੇ ਉਹ ਸਾਡਾਪਰਦਾਫਾਸ਼ਕਰਦਾ ਹੈ! (ਸਾਡੇ ਵੱਲੋਂ ਕਵਿਤਾਵਾਂ ਜਾਂ ਉਹਨਾਂ ਦੇ ਹਿੱਸੇਛੁਪਾਉਣਅਤੇਛਾਂਗਣਦੇ ਅਜਿਹੇ ਝਾਉਲੇ ਉਸ ਨੂੰ ਅਕਸਰ ਹੀ ਪੈਂਦੇ ਰਹਿੰਦੇ ਹਨ)

ਇਸ ਪੂਰੀ ਕਵਿਤਾ ਨੂੰ ਹਵਾਲੇ ਵਜੋਂ ਦੇਣ ਦੀ ਸੰਪਾਦਕ ਦੀ ਮੰਗ ਠੋਸ ਪ੍ਰਸੰਗ ਮਹੱਤਵਹੀਣ ਅਤੇ ਬੇਤੁਕੀ ਹੈ (ਉਹ ਖੁਦ ਅਕਸਰ ਹੀ ਅਜਿਹੇ ਬੇਤੁਕੇਪਣ ਦੀ ਗੁਣ ਸਮਝ ਕੇ ਨੁਮਾਇਸ਼ ਲਾਉਂਦਾ ਰਹਿੰਦਾ ਹੈ) ਸੰਪਾਦਕ ਵੱਲੋਂ ਇਸ ਕਵਿਤਾ ਦੀ ਆਲੋਚਨਾ ਵੀ ਨਾ-ਸਮਝੀ ਦੀ ਪੈਦਾਵਾਰ ਹੈ ਇਸ ਕਵਿਤਾ ਸੁਰਜੀਤ ਪਾਤਰ ਸਮਾਜ ਅੰਦਰ ਮੌਜੂਦ ਨਿੱਕ-ਬੁਰਜੂਆ ਵਿਅਕਤੀਵਾਦੀ ਨਿਘਾਰ ਦੀਆਂ ਯਥਾਰਥਕ ਝਲਕਾਂ ਪੇਸ਼ ਕਰਦਾ ਹੈਇਸ ਦੇ ਸਿੱਟੇ ਵਜੋਂ ਜਾਗਦੀ ਜ਼ਮੀਰ ਵਾਲੀਆਂ ਸੰਵੇਦਨਸ਼ੀਲ ਪਰਤਾਂ ਦੇ ਮਨ ਅੰਦਰ ਪੈਦਾ ਹੋ ਰਹੀ ਉਪਰਾਮਤਾ, ਉਦਾਸੀ, ਬੇਬਸੀ ਅਤੇ ਨਿਰਾਸ਼ਾ ਨੂੰ ਚਿਤਰਦਾ ਹੈਇਸ ਪਰਤ ਦੇ ਮਨਤੇ ਛਾਈ ਹੋਈਉਦਾਸ ਦਿਨਾਂ ਦੀ ਫੌਜਦਾ ਚਿਤਰ ਪੇਸ਼ ਕਰਦਾ ਹੈਨਾਲ ਹੀ ਇਸਫੌਜ ਦਾ ਮੂੰਹ ਮੋੜਨਦੀ ਤਾਂਘ ਨੂੰ ਪ੍ਰਗਟ ਕਰਦਾ ਹੈਇਸ ਤਾਂਘ ਨੂੰ ਸਾਕਾਰ ਕਰਨ ਲਈ ਕਰੋੜਾਂ ਦੀ ਗਿਣਤੀ ਹਰਕਤਸ਼ੀਲ ਲੁਕਾਈ ਦੀ ਪ੍ਰੇਰਨਾ ਵੱਲ ਰੁਖ ਕਰਦਾ ਹੈ

ਇਹ ਦਿਲਚਸਪ ਹੈ ਕਿਨਿੱਕ-ਬੁਰਜੂਆ ਵਿਅਕਤੀਵਾਦਬਾਰੇ ਸਾਥੀ ਸੰਪਾਦਕ ਵੱਲੋਂ ਵਿਖਾਇਆ ਸਰੋਕਾਰ ਇਸ ਕਵਿਤਾ ਸਬੰਧੀਦਵੰਦਵਾਦੀਪਲਟਾ ਖਾ ਜਾਂਦਾ ਹੈਪਾਤਰ ਕਿਸੇ ਦਾਡੁੱਬਦਾ ਜਹਾਜ਼ਵੇਖਕੇ ਖੁਦ ਸੁਰੱਖਿਅਤ ਹੋਣਤੇ ਤਸੱਲੀ ਰਹਿਣ ਵਾਲੀ ਨਕਾਰੀ ਬੁਰਜੂਆ ਮਾਨਸਕਤਾ ਦਾ ਪਰਦਾਚਾਕ ਕਰਦਾ ਹੈਪਰ ਸੰਪਾਦਕ ਲਈ ਇਹ ਪਰਦਾਚਾਕ ਲੋਕਾਂ ਦੀ ਤੌਹੀਨ ਬਣ ਜਾਂਦਾ ਹੈ!

ਸਾਡੇ ਵੱਲੋਂ ਦਿੱਤੇ ਕਈ ਹਵਾਲੇ ਗ਼ਜ਼ਲਾਂਚੋਂ ਹਨਪ੍ਰਤੀਬੱਧ ਦੇ ਸੰਪਾਦਕ ਨਾਲ ਮਸਲਾ ਨਿਤਾਰਨ ਦੇ ਮਾਮਲੇ ਇੱਕ ਅੜਿੱਕਾ ਇਹ ਵੀ ਪੈਂਦਾ ਹੈ ਕਿ ਉਸਨੂੰ ਕਾਵਿ-ਰੂਪ ਵਜੋਂ ਗਜ਼ਲ ਦੀ ਵਿਸ਼ੇਸ਼ਤਾ ਦਾ ਇਲਮ ਨਹੀਂ ਹੈਉਹ ਵਾਰ ਵਾਰ ਗਜ਼ਲ ਲਈ ਨਜ਼ਮ ਸ਼ਬਦ ਦੀ ਵਰਤੋਂ ਕਰਦਾ ਹੈ ਜਦੋਂ ਕਿ ਗ਼ਜ਼ਲ ਅਤੇ ਨਜ਼ਮ ਸਾਵੇਂ ਕਾਵਿ-ਰੂਪ ਨਹੀਂ ਹਨ| ਗਜ਼ਲ ਕਾਵਿ-ਰੂਪ ਆਪਣੇ ਸੁਭਾਅ ਵਜੋਂ  ਨਿੱਕੀਆਂ ਨਜ਼ਮਾਂ ਦਾ ਸਮੂਹ ਹੁੰਦਾ ਹੈ ਜਿਨਾਂ ਨੂੰ ਸ਼ੇਅਰ ਕਿਹਾ ਜਾਂਦਾ ਹੈਇਹ ਨਿੱਕੀਆਂ ਨਜ਼ਮਾਂ/ਸ਼ੇਅਰ ਆਪਣੇ ਆਪ ਹੀ ਵਿਸ਼ੇ ਪੱਖੋਂ ਮੁਕੰਮਲ ਹੁੰਦੇ ਹਨ ਅਤੇ ਗਜ਼ਲ ਅੰਦਰ ਸੁਤੰਤਰ ਟੱਪਿਆਂ ਦੇ ਸਮੂਹ ਵਾਂਗ ਟਿਕੇ ਹੁੰਦੇ ਹਨ|ਇਓਂ ਗ਼ਜ਼ਲ  ਵੰਨ ਸੁਵੰਨੇ ਵਿਸ਼ਿਆਂ ਦੀ ਬਹਰੰਗੀ  ਲੜੀ ਨੂੰ ਆਪਣੇ ਅੰਦਰ ਸਮੋਂਦੀ ਹੈ   ਗ਼ਜ਼ਲ ਦੇ ਸ਼ੇਅਰ ਵਿਸ਼ੇ ਦੀ ਨਹੀਂ ਬਹਿਰ  ਦੀ ਸਾਂਝੀ ਤੰਦ  ਪਰੋਏ ਹੁੰਦੇ ਹਨ  “ਝਾਂਜਰਤੋਂਤਲਵਾਰਤੱਕ, “ਇਨਕਲਾਬਤੋਂਪਿਆਰਤੱਕ ਦੇ ਵਿਸ਼ੇ ਇੱਕੋ ਗ਼ਜ਼ਲ ਲਈ ਬਹੁਰੰਗਾ ਗੁਲਦਸਤਾ ਹੋ ਸਕਦੇ ਹਨ| ਪਰ ਵਿਸ਼ੇ ਪੱਖੋਂ ਵਿਲੱਖਣ ਇਹਨਾਂ ਸ਼ੇਅਰਾਂ/ ਨਿੱਕੀਆਂ ਨਜ਼ਮਾਂ ਕਿਸੇ ਹੱਦ ਤੱਕ ਆਪਸੀ ਸੰਵਾਦ ਵੀ ਮੌਜੂਦ ਹੁੰਦਾ  ਹੈ  ਇਸ ਸੰਵਾਦ ਨੂੰ ਪਛਾਣਨ ਅਤੇ ਅੰਗਣ ਦਾ ਮਹੱਤਵ ਹੁੰਦਾ ਹੈ ਇਹ ਪਹਿਚਾਣ ਸ਼ੇਅਰਾਂ ਦੇ ਅਰਥਾਂ ਨੂੰ ਉਘਾੜਨ ਸਹਾਇਤਾ ਕਰਦੀ ਹੈ (ਸੁਰਜੀਤ ਪਾਤਰ ਵੱਲੋਂ ਵੀਸੁਰਜ਼ਮੀਨਦੀਆਦਿਕਾ” ’ ਕਾਵਿ ਰੂਪ ਵਜੋਂ ਗ਼ਜ਼ਲ ਦੀ ਵਿਲੱਖਣਤਾ ਦੀ ਸੰਖੇਪ ਚਰਚਾ ਕੀਤੀ ਗਈ ਹੈ) ਪਰ ਸਾਡਾ ਸੰਪਾਦਕ ਸਾਥੀ ਨਾ ਗਜ਼ਲ ਦੇ ਸ਼ੇਅਰਾਂ ਦੀ ਸੁਤੰਤਰਤਾ ਅਤੇ ਵਿਲੱਖਣਤਾ ਨੂੰ ਮਾਨਤਾ ਦਿੰਦਾ ਹੈ ਅਤੇ ਨਾ ਹੀ ਇਨ੍ਹਾਂ ਦੇ ਅੰਤਰ ਸੰਵਾਦ ਤੇ ਅੰਤਰ ਸਬੰਧ ਨੂੰ ਪਛਾਣਦਾ ਹੈ

ਇਸ ਸੋਝੀ ਦੀ ਘਾਟ ਅੰਸ਼ਕ ਤੌਰਤੇ ਸੰਪਾਦਕ ਲਈ ਠੁਮਣਾ ਬਣਦੀ ਹੈਉਹ ਸਾਡੇ ਵੱਲੋਂ ਹਵਾਲੇ ਵਜੋਂ ਦਿੱਤੇ ਇੱਕ ਸ਼ੇਅਰ ਦਾ ਨਿਰੀਖਣ ਕਰਨ ਤੋਂ ਕੋਰਾ ਇਨਕਾਰ ਕਰ ਦਿੰਦਾ ਹੈਇਸ ਨਾਲ ਮੱਥਾ ਲਾਉਣ ਦੀ ਬਜਾਏ ਇਸਦੇਕਾਗਜ਼ਹੀ ਰੱਦ ਕਰ ਛੱਡਦਾ ਹੈ! ਇਸ (ਨਿਰ) ਅਧਾਰਤੇ ਕਿ ਜਿਸ ਗਜ਼ਲਚੋਂ ਇਹ ਹਵਾਲਾ ਦਿੱਤਾ ਗਿਆ ਹੈ, ਉਸਦੇ ਹੋਰ ਸ਼ੇਅਰਨਖਿੱਧਵਿਸ਼ਿਆਂ ਨਾਲ ਭਰੇ ਹੋਏ ਹਨ (ਉਂਝ ਠੋਸ ਚਰਚਾ ਸਾਡਾ ਸੰਪਾਦਕ ਇਨ੍ਹਾਂ ਸ਼ੇਅਰਾਂ ਬਾਰੇ ਵੀ ਨਹੀਂ ਕਰਦਾਸਿਰਫ ਅੰਦਾਜ਼ੇ-ਬਿਆਂ ਰਾਹੀਂ ਮਜ਼ਾਕ ਉਡਾਕੇ ਹੀ ਇਨ੍ਹਾਂ ਨੂੰ ਰੱਦ ਹੋਏ ਸਮਝ ਛੱਡਦਾ ਹੈ!)

ਆਪਣੀ ਕਿਤਾਬਸੁਰਜ਼ਮੀਨਦੀ ਆਦਿਕਾ ਸੁਰਜੀਤ ਪਾਤਰ ਨੇਮੈਂ ਰਾਹਾਂਤੇ ਨਹੀਂ ਤੁਰਦਾਗਜ਼ਲ ਦੇ ਸ਼ੇਅਰਾਂ ਦੇ ਅੰਤਰ-ਸੰਵਾਦੀ ਮਹੱਤਵ ਨੂੰ ਹਵਾਲਿਆਂ ਨਾਲ ਦਰਸਾਇਆ ਹੈਏਥੇ ਅਸੀਂ ਪਾਤਰ ਦਾ ਆਪਣਾ ਹਵਾਲਾ ਦੇ ਰਹੇ ਹਾਂ:

ਸੁਰਜ਼ਮੀਨ ਦੀ ਇਕ ਗ਼ਜ਼ਲ ਦਾ ਮਤਲਾ ਹੈ:

ਮੈਂ ਰਾਹਾਂਤੇ ਨਹੀਂ ਤੁਰਦਾ

ਮੈਂ ਤੁਰਦਾ ਹਾਂ ਤਾਂ ਰਾਹ ਬਣਦੇ

ਯੁਗਾਂ ਤੋਂ ਕਾਫ਼ਲੇ ਆਉਂਦੇ

ਇਸੇ ਸੱਚ ਦੇ ਗਵਾਹ ਬਣਦੇ

ਅਗਲਾ ਸ਼ੇਅਰ ਇਸ ਦੇ ਨਾਲ ਸੰਵਾਦ ਕਰਦਾ ਹੈ:

ਕਦੀ ਦਰਿਆ ਇਕੱਲਾ

ਤੈ ਨਹੀਂ ਕਰਦਾ ਦਿਸ਼ਾ ਅਪਣੀ

ਜ਼ਮੀਂ ਦੀ ਢਾਲ, ਜਲ ਦਾ ਵੇਗ ਹੀ

ਰਲਮਿਲ ਕੇ ਰਾਹ ਬਣਦੇ

ਅਗਲਾ ਸ਼ੇਅਰ ਸੰਵਾਦ ਨੂੰ ਹੋਰ ਬਾਰੀਕ ਕਰ ਦਿੰਦਾ ਹੈ :

ਇਹ ਤੁਰਦਾ ਕੌਣ ਹੈ ?

ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ ?

ਇਹ ਸੋਚਾਂ ਦਾ ਸਫ਼ਰ ਹੈ

ਜਿਸ ਲਈ ਸੀਨੇ ਹੀ ਰਾਹ ਬਣਦੇ

ਇਸ ਤੋਂ ਅਗਲਾ ਸ਼ੇਅਰ 'ਮੈਂ' ਨੂੰ ਜਿਵੇਂ ਕਿਸੇ ਖ਼ੁਰਦਬੀਨ ਨਾਲ ਵੇਖਦਾ ਹੈ:

ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ-ਬਿੰਦੂ ਹਾਂ

ਮੈਂ ਕੀ ਹਾਂ ਜੇ ਮੈਂ ਆਖਾਂ ਕਿ ਮੈਂ ਕੁਝ ਹਾਂ

ਕਥਨ ਮੇਰੇ ਗੁਨਾਹ ਬਣਦੇ

ਇਸ ਤਰ੍ਹਾਂ ਇਹ ਗ਼ਜ਼ਲਾਂ ਸੀਨੇ ਵਿਚ ਚਲਦਾ ਸੰਵਾਦ ਬਣ ਜਾਂਦੀਆਂ ਹਨ

ਜੁੰਮੇਵਾਰ, ਸਹੀ ਅਤੇ ਵਿਗਿਆਨਕ ਰਵੱਈਆ ਮੰਗ ਕਰਦਾ ਸੀ ਕਿ ਬਹਿਸ ਅਧੀਨ ਸ਼ੇਅਰ ਬਾਰੇ ਚਰਚਾ ਕਵੀ ਪਾਤਰ ਵੱਲੋਂ ਆਪਣੇ ਸ਼ੇਅਰਾਂ ਦੇ ਉਘਾੜ ਕੇ ਪੇਸ਼ ਕੀਤੇ ਅੰਤਰ-ਸੰਵਾਦ ਨੂੰ ਕਲਾਵੇ ਲੈ ਕੇ ਕੀਤੀ ਜਾਂਦੀਪਰ ਸੰਪਾਦਕ ਸਾਥੀ ਤਾਂ ਸਾਡੇ ਵੱਲੋਂ ਇਹਨਾਂ ਸ਼ੇਅਰਾਂ ਨੂੰ ਉਸਦੇ ਸਨਮੁੱਖ ਕਰ ਦੇਣ ਦੇ ਬਾਵਜੂਦ ਗਲਤ ਆਲੋਚਨਾ ਦਾ ਨਿਸ਼ਾਨਾ ਬਣਾਈਆਂ ਸਤਰਾਂ ਨਾਲ ਇਹਨਾਂ ਦਾ ਕੋਈ ਵੀ ਸਬੰਧ ਜੋੜ ਕੇ ਦੇਖਣ ਤੋਂ ਐਲਾਨੀਆ ਇਨਕਾਰੀ ਹੋ ਬੈਠਿਆ ਹੈ

ਮੈਂ ਅਤੇ ਅਸੀਂ ਦੇ ਰਿਸ਼ਤੇ ਬਾਰੇ ਪਾਤਰ ਦੀ ਕਵਿਤਾ ਸਬੰਧੀ ਅਸੀਂ ਪਾਤਰ ਦੇ ਇਸ ਸ਼ੇਅਰ ਦਾ ਵੀ ਹਵਾਲਾ ਦਿੱਤਾ ਹੈ:

ਸਾਡਾ ਰਿਸ਼ਤਾ ਅਸੀਂ ਤੇ ਆਪਾਂ ਦਾ

ਕਿੱਥੋਂ ਤੂੰ ਸਿੱਖ ਗਿਆ ਏਂ ਇਹ ਹਮ ਤੁਮ

ਸੰਪਾਦਕ ਇਹ ਕਹਿਣੋ ਤਾਂ ਰਿਹਾ ਕਿ ਇਹ ਸਮੂਹ ਦੀ ਬਜਾਏ ਵਿਅਕਤੀ ਨੂੰ ਹੀ ਸਭ ਕੁਝ ਬਣਾਉਂਦਾ ਹੈਉਹ ਟੇਢਾ ਰਸਤਾ ਭਾਲਦਾ ਹੈਇੱਕ ਵੱਖਰਾ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕਰਦਾ ਹੈ ਕਿ ਪਾਤਰ ਦਾ ਇਹ ਸ਼ੇਅਰ ਸਬੰਧਤ ਗਜ਼ਲ ਦੇ ਹੋਰਨਾਂ ਸ਼ੇਅਰਾਂ ਦੀਘਟੀਆਸੰਗਤ ਟਿਕਿਆ ਹੋਇਆ ਹੈ

ਉਹ ਨਹੀਂ ਦੇਖ ਪਾਉਂਦਾ ਕਿ ਇਹਨਾਂਚੋਂ ਕੁਝ ਸ਼ੇਅਰ ਤਾਂ ਸੰਵਾਦ ਉਸਾਰੀ ਦੀ ਜਰੂਰੀ ਲੋੜ ਪੂਰੀ ਕਰਦੇ ਹਨਮਿਸਾਲ ਵਜੋਂ ਹੇਠ ਲਿਖਿਆ ਸ਼ੇਅਰ ਹੈ:

ਮੈਂ ਕਿਉਂ ਖਤ ਲਿਖਾਂ ਉਸ ਨਮੋਹੇ ਨੂੰ,

ਮੈਂ ਲਿਖਿਆ ਤੇ ਲਿਖ ਕੇ ਕੱਟਿਆ ਲਿਖਤੁਮ

ਇਹ ਸ਼ੇਅਰ ਮਨੁੱਖੀ ਰਿਸ਼ਤਿਆਂ ਅੰਦਰ  ਸਵੈ-ਮੁਖੀ ਰੋਸ- ਰੁਖ ਦੀ ਗੱਲ ਕਰਦਾ ਹੈਅਗਲਾ ਸ਼ੇਅਰ ਇਸ ਸ਼ੇਅਰ ਨਾਲ ਸੰਵਾਦ ਰਚਾਕੇ ਦਰੁਸਤੀ ਕਰਦਾ ਹੈ:

ਸਾਡਾ ਰਿਸ਼ਤਾ ਅਸੀਂ ਤੇ ਆਪਾਂ ਦਾ,

ਕਿੱਥੋਂ ਤੂੰ ਸਿੱਖ ਗਿਆ ਏਂ ਇਹ ਹਮ ਤੁਮ

ਇਥੇ ਪਹਿਲੇ ਸ਼ੇਅਰ ਦੀ ਹਾਜ਼ਰੀ, ਦੂਸਰੇ ਦੀ ਰੰਗਤ ਨੂੰ ਉਘਾੜਨ ਲਈ ਸਹਾਈ ਰੋਲ ਅਦਾ ਕਰਦੀ ਹੈਦਿੱਤਾ ਗਿਆ ਹਵਾਲਾ ਐਨ ਪ੍ਰਤੱਖ ਤੌਰਤੇ ਵਿਅਕਤੀ ਅਤੇ ਸਮੂਹ ਦੇ ਰਿਸ਼ਤੇ ਦੀ ਗੱਲ ਕਰਦਾ ਹੈ, “ਅਸੀਂਅਤੇਆਪਾਂਦੀ ਭਾਵਨਾ ਨੂੰ ਉਭਾਰਦਾ ਹੈ ਅਤੇ ਨਿੱਕ-ਬੁਰਜੂਆ ਵਿਅਕਤੀਵਾਦੀਹਮ-ਤੁਮ”  ਨੂੰ ਨਕਾਰਦਾ ਹੈਤਾਹੀਓਂ ਇਸ ਹਵਾਲੇ ਦੀ ਚੋਣ ਕੀਤੀ ਗਈ ਸੀ

ਪਰ ਸੰਪਾਦਕ ਸਾਥੀ ਉਪਰੋਕਤ ਸਤਰਾਂ ਨੂੰ ਵਿਸ਼ਾ ਬਣਾਉਣ ਤੋਂ ਟਲ ਜਾਂਦਾ ਹੈਗ਼ਜ਼ਲ ਦੇ ਹੋਰਨਾਂ ਸ਼ੇਅਰਾਂ ਦਾ ਮੌਜੂ ਬਣਾ ਕੇ ਇਸ ਸ਼ੇਅਰ ਨੂੰ ਬੌਣਾ ਕਰਨ ਦੀ ਕੋਸ਼ਿਸ਼ ਕਰਦਾ ਹੈਇਹ ਕੋਸ਼ਿਸ਼ ਵੀ ਉਹ ਇਹਨਾਂ ਸ਼ੇਅਰਾਂ ਬਾਰੇ ਠੋਸ ਰੂਪ ਵਿਚ ਕੁਝ ਬੋਲੇ ਬਿਨਾਂ ਕਰਦਾ ਹੈਬਸ ਇਹਨਾਂ ਦੇ ਹਵਾਲੇ ਦੀਰਮਜ਼ੀਆਸੈਨਤ ਰਾਹੀਂ ਹੀ ਆਪਣੀ ਨਾ-ਪਸੰਦਗੀ ਜ਼ਾਹਰ ਕਰਦਾ ਹੈ! ਅਸੀਂ ਅਜਿਹੀ ਨਾਕਾਰੀ ਨਾ-ਪਸੰਦਗੀ ਦੇ ਭਾਗੀਦਾਰ ਨਹੀਂ ਹਾਂ

ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਗ਼ਜ਼ਲ ਕਾਵਿ-ਰੂਪ ਵੱਖ ਵੱਖ ਸ਼ੇਅਰਾਂ ਰਾਹੀਂ ਵੱਖੋ ਵੱਖਰੇ ਵਿਸ਼ਿਆਂ ਨੂੰ ਸੰਬੋਧਤ ਹੋਣ ਦੀ ਗੁੰਜਾਇਸ਼ ਦਿੰਦਾ ਹੈ

ਇਥੇ ਸੰਪਾਦਕ ਦਾ ਸਹੂਲਤੀ (Pragmatic) ਰੁਖ ਫੇਰ ਸਾਹਮਣੇ ਆਉਂਦਾ ਹੈਜਦੋਂ ਉਹ ਪਾਤਰ ਦੀ ਕਿਸੇ ਗਜ਼ਲ ਦੇ ਕਿਸੇ ਇਕ ਸ਼ੇਅਰ ਨੂੰ ਨਿੰਦਦਾ ਹੈ ਤਾਂ ਇਸ ਦੇ ਬਾਕੀ ਸ਼ੇਅਰਾਂ ਨੂੰ ਚਰਚਾ ਲਿਆਉਣ ਦਾ ਵਿਰੋਧ ਕਰਦਾ ਹੈਇਹਨਾਂ ਬਾਰੇ ਚੁੱਪ ਵੱਟਣ ਦੀ ਸੁਤੰਤਰਤਾ ਚਾਹੁੰਦਾ ਹੈਪਰ ਸਾਡੇ ਵੱਲੋਂ ਲਿਆਂਦੇ ਹਵਾਲਿਆਂ ਦੇ ਮਾਮਲੇ ਉਹ ਇਹਨਾਂ ਬਾਰੇ ਚੁੱਪ ਰਹਿਣ ਅਤੇ ਚਰਚਾ ਨੂੰ ਹੋਰਾਂ ਸ਼ੇਅਰਾਂਤੇ ਕੇਂਦਰਤ ਕਰਨ ਦੀ ਸੁਤੰਤਰਤਾ ਚਾਹੁੰਦਾ ਹੈ

ਪਰ ਸਾਡੀ ਅਜਿਹੀ ਸਮੱਸਿਆ ਨਹੀਂ ਹੈਅਸੀਂ ਗਜ਼ਲ ਦੇ ਸ਼ੇਅਰਾਂ ਦੀ ਆਪੋ-ਆਪਣੀ ਮੁਕੰਮਲ ਹੈਸੀਅਤ ਨੂੰ ਮਾਨਤਾ ਦਿੰਦੇ ਹੋਏ ਇਹਨਾਂ ਨੂੰ ਇੱਕ ਦੂਜੇ ਦੇ ਅੰਤਰ-ਸਬੰਧ ਵਿਚਾਰਨ ਦੇ ਪੱਖ ਹਾਂ

ਸੋ ਗੱਲ ਅੱਗੇ ਤੋਰਦੇ ਹਾਂ

ਇਸ ਗਜ਼ਲ ਕੁਝ ਨਿਰਸੰਵਾਦ ਸ਼ੇਅਰ ਵੀ ਹਨਅਸੀਂਤੇਆਪਾਂਦੀ ਗੱਲ ਕਰਦੀ ਜ਼ਿਕਰ ਅਧੀਨ ਗਜ਼ਲ ਇਨ੍ਹਾਂ ਸਬੰਧੀ ਸੰਪਾਦਕ ਦੇ ਉਜਰ ਦਾ ਉਸਦੇ ਅੰਦਾਜ਼ ਤੋਂ ਤਾਂ ਪਤਾ ਲੱਗਦਾ ਹੈ, ਪਰ ਇਹ ਉਜਰ ਹੈ ਕੀ , ਇਸ ਬਾਰੇ ਕੋਈ ਥਹੁ-ਪਤਾ ਨਹੀਂ ਲੱਗਦਾਉਸ ਦੇ ਅਣ-ਵਿਆਖੇ ਉਜਰ ਦਾ ਨਿਸ਼ਾਨਾ ਬਣਿਆ ਇੱਕ ਸ਼ੇਅਰ ਇਹ ਹੈ:

ਤੇਰੇ ਪੈਰੀਂ ਛਨਨ ਛਨਨ ਛਨ ਛਨ

ਪੈਰੋਂ ਲਾਹੇਂ ਤਾਂ ਝਾਂਜਰਾਂ ਗੁਮ ਸੁਮ

ਸਮਝ ਨਹੀਂ ਲੱਗੀ ਕਿ ਸੰਪਾਦਕ ਸਾਥੀ ਨੂੰ ਇਸ ਸ਼ੇਅਰ ਤੋਂ ਕੀ ਪਰੇਸ਼ਾਨੀ ਹੈਕੀ ਉਹ ਇਸ ਸ਼ੇਅਰ ਨੂੰ ਕਿਸੇ ਸ਼ਾਹੀ ਮੁਜਰੇ ਦਾ ਦ੍ਰਿਸ਼-ਚਿਤਰ ਸਮਝਦਾ ਹੈ?!

ਸੰਪਾਦਕ ਵੱਲੋਂ ਓਪਰੀ ਝਾਤ ਨਾਲ ਵੇਖਿਆ ਇਹ ਸ਼ੇਅਰ ਮਨੁੱਖ ਦੀ ਸੁਹਜ-ਸੰਵੇਦਨਾ ਨਾਲ ਸਬੰਧਤ ਹੈਮਾਰਕਸਵਾਦੀ ਸੁਹਜ-ਵਿਗਿਆਨ ਸਾਨੂੰ ਦੱਸਦਾ ਹੈ ਕਿ ਸੁਹਜ-ਵਸਤਾਂ ਨੇ ਮਨੁੱਖੀ ਜੀਵਨ ਸਰਗਰਮੀ ਅਤੇ ਸੁਹਜ ਸੰਵੇਦਨਾ ਦੇ ਲੜ ਲਗਕੇ ਹੀ ਵਸਤਾਂ ਤੋਂ ਸੁਹਜ-ਵਸਤਾਂ ਦਾ ਰੂਪ ਧਾਰਿਆ ਹੈਸੁਹਜ ਵਸਤਾਂ ਦੀ ਵਿਲੱਖਣ ਹੋਂਦ ਅਤੇ ਇਸਦਾ ਸੁਹਜ ਤ੍ਰਿਪਤੀ ਬਣਕੇ ਸਾਕਾਰ ਹੋਣਾ, ਮਨੁੱਖੀ ਸੁਹਜ ਸੰਵੇਦਨਾ ਅਤੇ ਸੁਹਜ ਉੱਦਮਤੇ ਨਿਰਭਰ ਹੈ ਇਹ ਮਨੁੱਖ ਨੂੰ ਪਸ਼ੂ ਨਾਲੋਂ ਵਖਰਿਆਉਂਦੇ ਮਨੁੱਖੀ ਗੁਣ ਹਨਆਪਣੀ ਸੁਹਜ ਸੰਵੇਦਨਾ ਨੂੰ ਜਾਗਰਤ ਕਰਨ, ਟੁੰਬਣ ਅਤੇ ਜੀਵਨ ਅੰਦਰ ਧੜਕਾਉਣ ਦਾ ਕਰਮ ਵੀ ਨਿਰੋਲ ਮਨੁੱਖੀ ਕਰਮ ਹੈਕੀ ਸਾਜ਼, ਕੀ ਝਾਂਜਰਾਂ ਮਨੁੱਖੀ ਸੁਹਜ ਸੰਵੇਦਨਾ ਅਤੇ ਸੁਹਜ ਉੱਦਮ ਦੀ ਛੋਹ ਬਿਨਾਂ ਨਿਰਜਿੰਦ ਹਨ

ਉਪਰੋਕਤ ਸ਼ੇਅਰ ਇਸ ਅਹਿਸਾਸ ਨੂੰ ਕਾਫੀ ਹੱਦ ਤੱਕ ਅਸਧਾਰਨ ਸੰਖੇਪਤਾ ਕਾਫੀ ਹੱਦ ਬਿੰਬ੍ਹਤ ਕਰਦਾ ਹੈਇਹਨੀਵੀਂਸੰਗਤ ਨਹੀਂ ਹੈ

ਨੀਵੀਂ ਸੰਗਤਦੇ ਨਿਰੋਲ ਅਤੇ ਗਲਤ ਪੈਮਾਨੇ ਨਾਲ ਹੀ ਨਕਾਰੀਆਂ ਹੋਰ ਕਵਿਤਾਵਾਂ ਦੀ ਚਰਚਾ ਅਸੀਂ ਨਹੀਂ ਜਾਵਾਂਗੇਇਹ ਉਸੇ ਰੁਖ ਰਵਈਏ ਨੂੰ ਜ਼ਾਹਿਰ ਕਰਦੀਆਂ ਹਨ ਜਿਸਦਾ ਮੂੰਹ-ਮੁਹਾਂਦਰਾ ਉੱਪਰਲੀ ਚਰਚਾ ਨਜ਼ਰ ਆਉਂਦਾ ਹੈ

ਮੈਂ ਤੁਰਦਾ ਹਾਂ ਤਾਂ ਰਾਹ ਬਣਦੇਬਾਰੇ ਇਸ ਲੰਮੀ ਚਰਚਾ ਦੀ ਵਜ੍ਹਾ ਇਸ ਨਾਲ ਜੁੜੀ ਪਾਤਰ ਦੀ ਕਵਿਤਾ ਦੀ ਪਛਾਣ ਹੈਇਸ ਖੂਬਸੂਰਤ ਸ਼ੇਅਰ ਪਾਤਰ ਦੀ ਕਵਿਤਾ ਦੀ ਨਰੋਈ ਸਮਾਜਿਕ ਸਾਰਥਕਤਾ ਦਾ ਅਕਸ ਹੈਇਸ ਸ਼ੇਅਰ ਲੋਕ-ਅਖਾਣ ਢਲ ਜਾਣ ਦਾ ਤੰਤ ਰੱਖਦੀ ਜਿੰਦਜਾਨ ਹੈਨਵੇਂ ਰਾਹ ਬਣਾਉਣ ਦੇ ਸਮਰੱਥ ਸਿਰਜਣਹਾਰ ਮਨੁੱਖ ਇਸ ਸ਼ੇਅਰ ਸਿਰ ਉੱਚਾ ਕਰੀ ਖੜ੍ਹਾ ਨਜ਼ਰ ਆਉਂਦਾ ਹੈ

ਅਖੀਰ ਅਸੀਂ ਆਪਣੇ ਵੱਲੋਂ ਇਸ ਸ਼ੇਅਰ ਦੇ ਜ਼ਰਾ ਬਦਲੇ ਰੂਪ ਗੱਲ ਕਰਨ ਦੀ ਖੁੱਲ੍ਹ ਲੈਣਾ ਚਾਹਾਂਗੇ:

ਮੈਂ ਰਾਹਾਂਤੇ ਨਹੀਂ ਤੁਰਦਾ

ਮੈਂ ਤੁਰਦਾ ਹਾਂ ਤਾਂ ਰਾਹ ਬਣਦੇ

ਉਹ ਕੀ ਜਾਨਣ ਜਿਨ੍ਹਾਂ ਦੀ

ਔਝੜੇ ਰਸਤੇ ਪਨਾਹ ਬਣਦੇ

    !!

 



[1] ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ,

ਮੇਰੇ ਹਉਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ

No comments:

Post a Comment